Posts

Showing posts from 2010

ਪੰਜਾਬੀ ਫੌਂਟਾਂ ਨਾਲ ਜੁੜੇ ਮਸਲੇ

ਪੰਜਾਬੀ ਫੌਂਟਾਂ ਦੇ ਝੰਜਟ ਤੋਂ ਮੁਕਤੀ ਕਿਵੇਂ ਮਿਲੇ . . .?
ਕੰਪਿਊਟਰ ਵਰਤਣ ਵਾਲਿਆਂ ਵਿਚ ਪੰਜਾਬੀ (ਗੁਰਮੁਖੀ) ਫੌਂਟਾਂ ਬਾਰੇ ਬਹੁਤ ਸਾਰੇ ਭਰਮ ਭੁਲੇਖੇ ਪਾਏ ਜਾ ਰਹੇ ਹਨ। ਹਰੇਕ ਵਰਤੋਂਕਾਰ ਭਵਿੱਖ ਵਿਚ ਉਹੀ ਫੌਂਟ ਵਰਤਣਾ ਚਾਹੁੰਦਾ ਹੈ ਜਿਸ ਉੱਤੇ ਉਹ ਪਹਿਲਾਂ ਹੀ ਕੰਮ ਕਰ ਰਿਹਾ ਹੈ। ਇਸ ਦੇ ਕਈ ਕਾਰਨ ਹੋ ਸਕਦੇ ਹਨ। ਇਕ ਤਾਂ ਇਹ ਕਿ ਉਸ ਦੇ ਪਹਿਲਾਂ ਹੋ ਚੁੱਕੇ ਕੰਮ ਨੂੰ ਕਿਸੇ ਦੂਸਰੇ ਫੌਂਟ ਵਿਚ ਤਬਦੀਲ ਕਰਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੂਸਰਾ, ਇਹ ਕਿ ਉਸ ਨੂੰ ਨਵਾਂ ਫੌਂਟ ਵਰਤਣ ਨਾਲ ਟਾਈਪਿੰਗ ਦੀ ਸਮੱਸਿਆ ਵੀ ਪੇਸ਼ ਆ ਸਕਦੀ ਹੈ। ਇਸੇ ਪ੍ਰਕਾਰ ਤੀਸਰੀ ਸਮੱਸਿਆ ਫੌਂਟਾਂ ਦੀ ਸ਼ੇਪ ਅਰਥਾਤ ਸ਼ਕਲ-ਸੂਰਤ ਨਾਲ ਸਬੰਧਿਤ ਹੈ। ਇੱਥੇ ਗੌਰ ਕਰਨ ਯੋਗ ਹੈ ਕਿ ਕਿਸੇ ਫੌਂਟ ਦੀ ਚੋਣ ਲਈ ਪ੍ਰਭਾਵਿਤ ਕਰਨ ਵਾਲੇ ਕਾਰਕਾਂ ਵਿਚੋਂ ਫੌਂਟ ਦੀ ਸ਼ਕਲ, ਕੋਡਾਂ ਦਾ ਮਿਲਾਣ ਅਰਥਾਤ ਮੈਪਿੰਗ ਅਤੇ ਕੀ-ਬੋਰਡ 'ਤੇ ਟਾਈਪ ਕਰਨ ਦੀ ਵਿਵਸਥਾ ਪ੍ਰਮੁੱਖ ਹਨ। ਇਹਨਾਂ ਵਿਚੋਂ ਮੈਪਿੰਗ ਦੇ ਮਸਲੇ ਨੂੰ ਅੱਖੋਂ ਪਰੋਖੇ ਕੀਤਾ ਜਾ ਸਕਦਾ ਹੈ। ਕਿਉਂਕਿ ਇਹ ਤਕਨੀਕੀ ਮਸਲਾ ਹੈ ਤੇ ਵਰਤੋਂਕਾਰ ਦਾ ਇਸ ਨਾਲ ਕੋਈ ਸਿੱਧਾ ਸਬੰਧ ਨਹੀਂ। ਅਗਲੀ ਗੱਲ ਕੀ-ਬੋਰਡ 'ਤੇ ਟਾਈਪਿੰਗ ਦੇ ਮਸਲੇ ਨਾਲ ਜੁੜੀ ਹੋਈ ਹੈ। ਇਸ ਵਿਚ ਵੀ ਕੋਈ ਦਿੱਕਤ ਨਹੀਂ ਕਿਉਂਕਿ ਤੁਸੀਂ ਨਵੇਂ ਫੌਂਟ 'ਚ ਮੈਟਰ ਤਿਆਰ ਕਰਨ ਸਮੇਂ ਪੁਰਾਣੇ ਫੌਂਟ ਦਾ ਕੀ-ਬੋਰਡ ਲੇਆਉਟ ਵਰਤ ਕੇ ਕੰਮ ਚਲਾ ਸਕਦੇ ਹੋ। ਆਓ ਗੁਰਮੁਖੀ …

ਕੰਪਿਊਟਰ ਮਾਹੀਆ

Image
ਕੀ-ਬੋਰਡਦੀ 'ਕੀਅ' ਮਾਹੀਆ ਕੰਪਿਊਟਰਤੈਥੋਂਸਿੱਖਗਈਆਂ ਤੂੰਜੁਗ-ਜੁਗਜੀਅਮਾਹੀਆਂ
ਨੀਕੰਪਿਊਟਰਤੈਨੂੰਸਿੱਖਣਾਪਿਆ ਵਿਗਿਆਨਦੇਯੁਗਅੰਦਰ ਤਕਨੀਕਅੱਗੇਝੁਕਣਾਪਿਆ
ਕੰਪਿਊਟਰਮਸ਼ੀਨਸੱਜਣਾ ਲੈਦੇਮੈਨੂੰਲੈਪਟਾਪਵੇ ਭਾਵੇਂਵਿਕਜਾਏਜਮੀਨਸਜਣਾ
ਕੰਪਿਊਟਰਚਲਾਈਜਾਹਤੂੰ

ਕੰਪਿਊਟਰ ਨੂੰ ਯੂਨੀਕੋਡ ਦੇ ਅਨੁਕੂਲ ਬਣਾਉਣਾ

ਜੇਕਰ ਤੁਸੀਂ ਯੂਨੀਕੋਡ ਵਿੱਚ ਟਾਈਪ ਕਰਨਾ ਚਾਹੁੰਦੇ ਹੋ ਜਾਂ ਮੌਜੂਦਾ ਯੂਨੀਕੋਡ ਫਾਈਲ ਨੂੰ ਸੰਪਾਦਿਤ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲੀ ਲੋੜ ਹੈ ਕਿ ਤੁਹਾਡਾ ਕੰਪਿਊਟਰ ਯੂਨੀਕੋਡ ਪ੍ਰਣਾਲੀ ਦੇ ਅਨੁਕੂਲ ਹੋਵੇ। ਵਿੰਡੋਜ਼-ਐਕਸ.ਪੀ. ਸੰਸਕਰਨ ਵਾਲੇ ਕੰਪਿਊਟਰ ਵਿੱਚ ਭਾਵੇਂ ਯੂਨੀਕੋਡ ਸੁਵਿਧਾ (ਸਪੋਰਟ) ਪਹਿਲਾਂ ਹੀ ਮੌਜੂਦ ਹੁੰਦੀ ਹੈ ਪਰ ਆਮ ਤੌਰ 'ਤੇ ਅਜਿਹੇ ਕੰਪਿਊਟਰ ਪੰਜਾਬੀ (ਗੁਰਮੁਖੀ) ਦੇ ਅਨੁਕੂਲ ਨਹੀਂ ਹੁੰਦੇ। ਵਿੰਡੋਜ਼ ਵਿਸਟਾ ਵਾਲੇ ਕੰਪਿਊਟਰ ਭਾਵੇਂ ਗੁੰਝਲਦਾਰ ਲਿਪੀਆਂ ਜਿਵੇਂ ਕਿ ਪੰਜਾਬੀ, ਹਿੰਦੀ ਆਦਿ ਲਈ ਪਹਿਲਾਂ ਹੀ ਕਿਰਿਆਸ਼ੀਲ ਹੁੰਦੇ ਹਨ ਪਰ ਉਨ੍ਹਾਂ ਵਿੱਚ ਵੀ ਪੰਜਾਬੀ ਭਾਸ਼ਾ ਦਾ ਕੀ-ਬੋਰਡ ਇੰਸਟਾਲ ਕਰਨ ਦੀ ਜ਼ਰੂਰਤ ਪੈਂਦੀ ਹੈ।ਆਪਣੇ ਕੰਪਿਊਟਰ ਨੂੰ ਯੂਨੀਕੋਡ ਦੇ ਅਨੁਕੂਲ ਬਣਾਉਣ ਲਈ ਹੇਠਾਂ ਦਿੱਤਾ ਤਰੀਕਾ ਅਪਣਾਇਆ ਜਾ ਸਕਦਾ ਹੈ:

1. ਸਟਾਰਟ ਬਟਨ ਉੱਤੇ ਕਲਿੱਕ ਕਰੋ।

2. ਕੰਟਰੋਲ ਪੈਨਲ ਉੱਤੇ ਕਲਿੱਕ ਕਰੋ।

3. 'ਰਿਜ਼ਨਲ ਐਂਡ ਲੈਂਗੂਏਜ' ਆਪਸ਼ਨ ਨੂੰ ਖੋਲ੍ਹੋ।

ਇਕ ਡਾਇਲਾਗ ਬਾਕਸ ਖੁੱਲ੍ਹੇਗਾ।

4. ਡਾਇਲਾਗ ਬਾਕਸ ਦੇ ਲੈਂਗੂਏਜ ਟੈਬ (ਬਟਨ) ਉੱਤੇ ਕਲਿੱਕ ਕਰੋ।

5. 'ਸਪਲੀਮੈਂਟਲ ਲੈਂਗੂਏਜ ਸਪੋਰਟ' ਵਾਲੇ ਭਾਗ ਵਿੱਚ ਖੱਬੇ ਪਾਸੇ ਬਣੇ ਦੋਨਾਂ ਡੱਬਿਆਂ (ਚੈੱਕ ਬਕਸਿਆਂ) ਉੱਤੇ ਵਾਰੀ-ਵਾਰੀ ਕਲਿੱਕ ਕਰੋ। ਇਸ ਕਾਰਜ ਦੌਰਾਨ ਜੇਕਰ ਕੰਪਿਊਟਰ ਤੁਹਾਡੇ ਤੋਂ ਅਰਬੀ, ਗੁਰਮੁਖੀ ਆਦਿ ਵਿਭਿੰਨ ਲਿਪੀਆਂ ਇੰਸਟਾਲ ਕਰਨ ਲਈ ਪੁਸ਼ਟੀ ਕਰੇ ਤਾਂ ਓ.ਕੇ. ਬਟਨ …