ਪੰਜਾਬੀ ਯੂਨੀਵਰਸਿਟੀ ਵੱਲੋਂ ਮਾਤ-ਭਾਸ਼ਾ ਦੇ ਸਾਫ਼ਟਵੇਅਰਾਂ ਦੀ ਸੀਡੀ ਜਾਰੀ (24-08-2014)

ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਵਰਤੋਂਕਾਰਾਂ ਦੀਆਂ ਸਮੱਸਿਆਵਾਂ ਹੱਲ ਕਰਨ ਅਤੇ ਕੰਪਿਊਟਰ ਦੀਆਂ ਨਵੀਆਂ ਖੋਜਾਂ ਬਾਰੇ ਜਾਣੂ ਕਰਵਾਉਣ ਲਈ ਪਿਛਲੇ ਲੰਬੇ ਸਮੇਂ ਤੋਂ ਨਿਰੰਤਰ ਕੰਮ ਕਰ ਰਿਹਾ ਹੈ | ਪ੍ਰੋ: ਦੇਵਿੰਦਰ ਸਿੰਘ ਦੀ ਅਗਵਾਈ ਹੇਠ ਚੱਲ ਰਿਹਾ ਇਹ ਕੇਂਦਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਜਸਪਾਲ ਸਿੰਘ ਦੀ ਦੂਰ-ਅੰਦੇਸ਼ੀ ਦਾ ਸਿੱਟਾ ਹੈ | ਕੇਂਦਰ ਦੀ ਵੈੱਬਸਾਈਟ www.punjabicomputer.com ਤੋਂ ਕੇਂਦਰ ਦੀਆਂ ਵਿਭਿੰਨ ਗਤੀਵਿਧੀਆਂ ਅਤੇ ਪੰਜਾਬੀ ਕੰਪਿਊਟਰ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ | ਕੇਂਦਰ ਵੱਲੋਂ ਕੰਪਿਊਟਰ ਜਾਗਰੂਕਤਾ ਪ੍ਰੋਗਰਾਮ, ਸਿਖਲਾਈ ਵਰਕਸ਼ਾਪਾਂ ਅਤੇ ਪੜ੍ਹਨ-ਸਿੱਖਣ ਸਮੱਗਰੀ ਤਿਆਰ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ |
ਪੰਜਾਬੀ ਵਰਤੋਂਕਾਰਾਂ ਦੀ ਮੰਗ ਤੇ ਵੱਖ-ਵੱਖ ਕੰਪਿਊਟਰ ਮਾਹਿਰਾਂ ਵੱਲੋਂ ਤਿਆਰ ਕੀਤੇ ਪੰਜਾਬੀ ਫੌਾਟਾਂ, ਕੀ-ਬੋਰਡ ਪ੍ਰੋਗਰਾਮਾਂ, ਟਾਈਪਿੰਗ ਪੱਧਤੀਆਂ, ਫੌਾਟ ਪਲਟਾਊ ਪ੍ਰੋਗਰਾਮਾਂ, ਭਾਸ਼ਾਈ ਪ੍ਰੋਗਰਾਮਾਂ ਅਤੇ ਵਿੰਡੋਜ਼ ਭਾਸ਼ਾ ਪੈਕ ਆਦਿ ਸਮੇਤ ਕੁੱਲ 20 ਸਾਫ਼ਟਵੇਅਰਾਂ ਦੀ ਇਕ ਸੀਡੀ ਤਿਆਰ ਕੀਤੀ ਗਈ ਹੈ ਜਿਸ ਨੂੰ ਵੈੱਬਸਾਈਟ ਦੇ 'ਡਾਊਨਲੋਡ' ਨਾਂਅ ਦੇ ਲਿੰਕ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ |
ਡਾ: ਗੁਰਪ੍ਰੀਤ ਸਿੰਘ ਲਹਿਲ ਅਤੇ ਇੰਜ: ਰਾਕੇਸ਼ ਕੁਮਾਰ ਦੁਆਰਾ ਤਿਆਰ ਕੀਤੇ ਜੀ-ਟਰਾਂਸ ਸਾਫ਼ਟਵੇਅਰ ਨੂੰ ਗੁਰਮੁਖੀ ਤੋਂ ਰੋਮਨ ਲਿਪੀਅੰਤਰਨ ਲਈ ਵਰਤਿਆ ਜਾ ਸਕਦਾ ਹੈ | ਗੂਗਲ ਦੁਆਰਾ ਤਿਆਰ ਕੀਤੇ ਗੂਗਲ ਟਾਈਪਿੰਗ ਟੂਲ (ਆਈਐੱਮਈ) ਰਾਹੀਂ ਰੋਮਨ ਅੱਖਰਾਂ ਰਾਹੀਂ ਯੂਨੀਕੋਡ ਪੰਜਾਬੀ 'ਚ ਲਿਖਿਆ ਜਾ ਸਕਦਾ ਹੈ | ਬਾਬਾ ਬਲਜਿੰਦਰ ਸਿੰਘ (ਰਾੜਾ ਸਾਹਿਬ) ਦੁਆਰਾ ਵਿਕਸਿਤ ਈਸ਼ਰ ਮਾਈਕਰੋਮੀਡੀਆ ਗੁਰਬਾਣੀ ਦਾ ਸ਼ਕਤੀਸ਼ਾਲੀ ਸਰਚ ਇੰਜਣ ਹੈ | ਉਨ੍ਹਾਂ ਵੱਲੋਂ ਤਿਆਰ ਕਰਵਾਏ ਕਿਸ਼ਨ ਮਾਈਕਰੋਮੀਡੀਆ ਵਿਚ ਆਮ ਵਰਤੋਂ ਵਾਲੇ ਕੁਝ ਚੋਣਵੇਂ ਫੌਾਟਾਂ ਨੂੰ ਪਲਟਾਉਣ ਅਤੇ ਗੁਰਮੁਖੀ ਨੂੰ ਸ਼ਾਹਮੁਖੀ 'ਚ ਬਦਲਣ ਦੀ ਸੁਵਿਧਾ ਹੈ | ਸੀਡੀ ਵਿਚ ਡਾ: ਕੁਲਬੀਰ ਸਿੰਘ ਥਿੰਦ ਅਤੇ ਡਾ: ਰਾਜਵਿੰਦਰ ਸਿੰਘ ਦੁਆਰਾ ਵਿਕਸਿਤ ਕੀਤੇ ਵੱਖ-ਵੱਖ ਕੀ-ਬੋਰਡ ਲੇਆਉਟ ਪ੍ਰੋਗਰਾਮ ਸ਼ਾਮਿਲ ਹਨ ਜਿਨ੍ਹਾਂ ਨੂੰ ਵਰਤ ਕੇ ਵੱਖ-ਵੱਖ ਕੀ-ਬੋਰਡ ਪੱਧਤੀਆਂ ਰਾਹੀਂ ਯੂਨੀਕੋਡ ਜਾਂ ਹੋਰਨਾਂ ਫੌਾਟਾਂ 'ਚ ਟਾਈਪ ਕੀਤਾ ਜਾ ਸਕਦਾ ਹੈ |
ਸੀਡੀ 'ਚ ਦਰਜ ਐਨੀਮੇਟਿਡ ਕਹਾਣੀਆਂ, ਗੁਰਮੁਖੀ ਪੈਂਤੀ, ਪੰਜਾਬੀ ਮੁਹਾਰਨੀ, ਕਾਵਿ-ਤੁਕਾਂਤ, ਭਾਸ਼ਾਈ ਟੂਲ ਪੰਜਾਬੀ ਭਾਸ਼ਾ ਸਾਹਿਤ ਤੇ ਸਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਤਿਆਰ ਕੀਤੇ ਗਏ ਹਨ | ਇਸ ਕੇਂਦਰ ਵੱਲੋਂ ਤਿਆਰ ਕੀਤਾ ਪੰਜਾਬੀ ਰੂਪ-ਵਿਗਿਆਨਕ ਵਿਸ਼ਲੇਸ਼ਕ ਅਤੇ ਉਤਪਾਦਕ ਇੱਕ ਵਿਸ਼ੇਸ਼ ਪ੍ਰੋਗਰਾਮ ਹੈ |
ਸੀਡੀ ਵਿਚਲਾ ਵਿੰਡੋਜ਼ ਭਾਸ਼ਾ ਪੈਕ (ਐੱਲਆਈਪੀ) ਮਾਈਕਰੋਸਾਫ਼ਟ ਮਾਈਕਰੋਸਾਫ਼ਟ ਦਾ ਇਕ ਵਿਸ਼ੇਸ਼ ਸਾਫ਼ਟਵੇਅਰ ਹੈ ਜਿਸ ਨਾਲ ਵਿੰਡੋਜ਼ ਦੇ ਪੂਰੇ ਇੰਟਰਫੇਸ ਅਰਥਾਤ ਮੀਨੂ, ਡਰਾਪ-ਡਾਊਨ, ਕਮਾਂਡਾਂ ਆਦਿ ਨੂੰ ਪੰਜਾਬੀ 'ਚ ਬਦਲਿਆ ਜਾ ਸਕਦਾ ਹੈ |
ਯੂਨੀਵਰਸਿਟੀ ਦੇ ਡਾ: ਰਾਜਵਿੰਦਰ ਸਿੰਘ ਅਤੇ ਸ: ਚਰਨਜੀਵ ਸਿੰਘ ਦੁਆਰਾ ਤਿਆਰ ਕੀਤਾ ਪੰਜਾਬੀ ਯੂਨੀਕੋਡ ਫੌਾਟ ਕਨਵਰਟਰ ਇਕ ਸ਼ਕਤੀਸ਼ਾਲੀ ਪ੍ਰੋਗਰਾਮ ਹੈ | ਇਹ ਪ੍ਰੋਗਰਾਮ ਪੰਜ ਦਰਜਨ ਤੋਂ ਵੱਧ ਫੌਾਟਾਂ ਨੂੰ ਆਪਸ ਵਿਚ ਬੜੀ ਕੁਸ਼ਲਤਾ ਨਾਲ ਪਲਟਾਉਣ ਦੀ ਸਮਰੱਥਾ ਰੱਖਦਾ ਹੈ | ਪੰਜਾਬੀ ਵਰਤੋਂਕਾਰਾਂ ਦੀ ਵੱਖ-ਵੱਖ ਫੌਾਟਾਂ ਦੀ ਲੋੜ ਨੂੰ ਧਿਆਨ 'ਚ ਰੱਖਦਿਆਂ ਸੀਡੀ 'ਚ 250 ਤੋਂ ਵੱਧ ਪੰਜਾਬੀ ਫੌਾਟਾਂ ਨੂੰ ਪਾਇਆ ਗਿਆ ਹੈ | ਇਹ ਫੌਾਟ ਸ. ਜਨਮੇਜਾ ਸਿੰਘ ਜੌਹਲ, ਪਾਲ ਏਲਨ ਗਰੋਸ ਅਤੇ ਹੋਰਨਾਂ ਵੱਲੋਂ ਤਿਆਰ ਕੀਤੇ ਹੋਏ ਹਨ | ਇਸ ਵਿਚ 224 ਪੰਜਾਬੀ (ਗੁਰਮੁਖੀ) ਫੌਾਟਾਂ ਦਾ ਇਕ ਵੱਖਰਾ ਫੋਲਡਰ ਹੈ | ਇਨ੍ਹਾਂ ਵਿਚੋਂ ਕੁਝ ਫੌਾਟ ਖੁਦ ਸ. ਜੌਹਲ ਵੱਲੋਂ ਤਿਆਰ ਕੀਤੇ ਗਏ ਹਨ ਤੇ ਕੁਝ ਉਨ੍ਹਾਂ ਵੱਲੋਂ ਉਚੇਚੇ ਤੌਰ 'ਤੇ ਇਕੱਤਰ ਕੀਤੇ ਗਏ ਹਨ | ਸਾਧਾਰਨ ਫੌਾਟ ਪੈਕ ਨਾਂਅ ਦੇ ਫੋਲਡਰ ਵਿਚ ਪੰਜਾਬੀ ਦੇ ਆਮ ਵਰਤੋਂ ਵਾਲੇ ਅਸੀਸ (ਰਮਿੰਗਟਨ), ਅਨਮੋਲ ਯੂਨੀ ਬਾਣੀ (ਯੂਨੀਕੋਡ), ਅਨਮੋਲ ਲਿਪੀ (ਫੋਨੈਟਿਕ), ਸਤਲੁਜ (ਫੁਟਕਲ ਸ਼੍ਰੇਣੀ), ਸਾਬ (ਯੂਨੀਕੋਡ), ਗੁਰਮੁਖੀ (ਰਮਿੰਗਟਨ), ਜੁਆਏ (ਰਮਿੰਗਟਨ) ਆਦਿ ਫੌਾਟ ਸ਼ਾਮਿਲ ਹਨ | 'ਹੈਂਡ ਰਿਟਨ' ਨਾਂਅ ਦੇ ਫੋਲਡਰ ਵਿਚ ਪਾਲ ਏਲਨ ਗਰੋਸ ਵੱਲੋਂ ਤਿਆਰ ਕੀਤੇ 12 ਹੱਥ ਲਿਖਤ ਫੌਾਟ ਹਨ ਜਿਨ੍ਹਾਂ ਵਿਚੋਂ ਜ਼ਿਆਦਾਤਰ ਫੌਾਟ ਫੋਨੈਟਿਕ ਕੀ-ਬੋਰਡ ਲੇਆਉਟ 'ਤੇ ਆਧਾਰਿਤ ਹਨ | ਇਨ੍ਹਾਂ ਫੌਾਟਾਂ 'ਚ ਅਧਿਆਪਕ, ਕਾਰਮਿਕ, ਦਵਾਰਕਾ, ਦੁਕਾਨਦਾਰ, ਪਨ-ਟਾਈਪ, ਪੁਰਾਣੀ, ਫ਼ੁਲ, ਬੁਲਾਰਾ, ਮਗ਼ਜ਼, ਮੋਧੇਰਾ, ਰੁਪਏ ਆਦਿ ਪ੍ਰਮੁੱਖ ਹਨ |
Previous
Next Post »