2015-02-23

ਬੜੀ ਸਮਝਦਾਰੀ ਨਾਲ ਕਰੋ ਆਨ-ਲਾਈਨ ਖ਼ਰੀਦਦਾਰੀ

20150222
ਆਨ-ਲਾਈਨ ਖ਼ਰੀਦਦਾਰੀ ਲਈ ਵੈਬਸਾਈਟਾਂ
• ਫਲਿਪਕਾਰਟ (6lipkart) • ਏਬੇਅ (ebay) • ਅਮੇਜ਼ਨ (1ma੍ਰon) • ਸਨੈਪਡੀਲ (Snapdeal) • ਮੰਤਰਾ (Myntra) • ਪੇਅਟਾਈਮ (Paytm) • ਮੋਬਿਕਵਿਕ (Mobikwik) • ਬੁੱਕਮਾਈਸ਼ੋ (2ookmyshow) • ਮੇਕਮਾਈਟਰਿਪ (Makemytrip) • ਰੈਡਬੱਸ (Redbus) • ਰੈਡਿਫ ਸ਼ਾਪਿੰਗ (Rediff Shopping) • ਇੰਡੀਆ ਟਾਈਮਜ਼ ਸ਼ਾਪਿੰਗ (9ndia times Shopping) • ਯੇਭੀ (Yebhi) • ਹੋਮਸ਼ਾਪ (8omeshope) • ਜਾਬੋਂਗ (•abong) • ਨਾਪਤੋਲ (Naaptol) ਆਦਿ
ਇੰਟਰਨੈੱਟ ਦੇ ਆਉਣ ਨਾਲ ਖ਼ਰੀਦਦਾਰੀ ਦਾ ਇਕ ਨਿਵੇਕਲਾ ਬਦਲ ਸਾਹਮਣੇ ਆਇਆ ਹੈ | ਇੰਟਰਨੈੱਟ ਦੀ ਬਦੌਲਤ ਮੋਬਾਈਲ, ਟੈਬਲਟ ਅਤੇ ਕੰਪਿਊਟਰ ਰਾਹੀਂ ਘਰ ਬੈਠਿਆਂ ਹੀ ਵਸਤਾਂ ਦਾ ਆਰਡਰ ਦਿੱਤਾ ਜਾ ਸਕਦਾ ਹੈ | 'ਆਨ-ਲਾਈਨ' ਸਹੂਲਤ ਨੇ ਬਜ਼ਾਰਾਂ ਦੇ ਭੀੜ-ਭੜੱਕੇ, ਗਰਮੀ-ਸਰਦੀ, ਮੀਂਹ-ਹਨੇਰੀ ਅਤੇ ਅਸੁਰੱਖਿਅਤ ਥਾਵਾਂ 'ਤੇ ਪਹੁੰਚ ਕੇ ਖ਼ਰੀਦਦਾਰੀ ਦੇ ਰਵਾਇਤੀ ਤਰੀਕੇ ਦਾ ਸਿੱਕੇਬੰਦ ਬਦਲ ਪੇਸ਼ ਕੀਤਾ ਹੈ |
ਅੱਜ ਇੰਟਰਨੈੱਟ 'ਤੇ ਕਈ ਵੈੱਬਸਾਈਟਾਂ ਉਪਲਬਧ ਹਨ ਜਿਨ੍ਹਾਂ ਰਾਹੀਂ ਆਨ-ਲਾਈਨ ਖ਼ਰੀਦੋ-ਫ਼ਰੋਖ਼ਤ ਕੀਤੀ ਜਾ ਸਕਦੀ ਹੈ | ਇਨ੍ਹਾਂ ਵਿਚੋਂ ਕਈ ਵੈੱਬਸਾਈਟਾਂ ਨਿਰੋਲ ਖ਼ਰੀਦਦਾਰੀ ਲਈ ਸੇਵਾਵਾਂ ਜੁਟਾ ਰਹੀਆਂ ਹਨ ਤੇ ਕਈਆਂ 'ਤੇ ਚੀਜ਼ਾਂ ਵੇਚਣ ਦੀ ਸਹੂਲਤ ਵੀ ਉਪਲਬਧ ਹੈ | ਵਸਤੂ ਦਾ ਆਰਡਰ ਦੇਣ ਲਈ ਅਸੀਂ ਪਹਿਲਾਂ ਤੋਂ ਖੋਲ੍ਹੇ ਆਪਣੇ ਗੂਗਲ ਖਾਤੇ ਦਾ ਹਵਾਲਾ ਦੇ ਸਕਦੇ ਹਾਂ | ਇਹਨਾਂ ਵੈੱਬਸਾਈਟਾਂ ਰਾਹੀਂ ਅਸੀਂ ਘਰ ਬੈਠੇ ਖ਼ਰੀਦਦਾਰੀ ਕਰ ਸਕਦੇ ਹਾਂ | ਆਨ-ਲਾਈਨ ਸੁਵਿਧਾ ਦੀ ਬਦੌਲਤ ਇਲੈਕਟ੍ਰੋਨਿਕਸ ਦਾ ਸਮਾਨ, ਕਿਤਾਬਾਂ, ਮਨੋਰੰਜਨ, ਸੁੰਦਰਤਾ, ਫ਼ੈਸ਼ਨ, ਨਿੱਜੀ ਵਸਤੂਆਂ ਆਦਿ ਸਾਡੀ ਉਂਗਲੀ ਦੀ ਇਕ ਛੋਹ ਦੀ ਦੂਰੀ 'ਤੇ ਪਈਆਂ ਜਾਪਦੀਆਂ ਹਨ |
ਆਓ, 'ਫਲਿਪਕਾਰਟ' ਅਤੇ 'ਏਬੇਅ' ਦੀਆਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਹਾਸਲ ਕਰੀਏ:
ਫਲਿਪਕਾਰਟ (6lipkart)-ਫਲਿਪਕਾਰਟ ਇਕ ਆਨ-ਲਾਈਨ ਸਟੋਰ ਹੈ ਜਿੱਥੋਂ ਵਸਤੂਆਂ ਖ਼ਰੀਦਣ ਲਈ ਆਨ-ਲਾਈਨ ਆਰਡਰ ਦਿੱਤਾ ਜਾ ਸਕਦਾ ਹੈ | ਇਸ ਦੀਆਂ ਵਿਸ਼ੇਸ਼ਤਾਵਾਂ ਹੇਠਾਂ ਲਿਖੇ ਅਨੁਸਾਰ ਹਨ :
• ਇਸ ਰਾਹੀਂ ਵਸਤੂਆਂ ਦੀ ਖ਼ਰੀਦੋ-ਫ਼ਰੋਖ਼ਤ ਪਹਿਲਾਂ ਤੋਂ ਨਿਰਧਾਰਿਤ ਸੁਰੱਖਿਆ ਨਿਯਮਾਂ ਤਹਿਤ ਕੀਤੀ ਜਾਂਦੀ ਹੈ |
• ਇਸ ਰਾਹੀਂ ਡੈਬਿਟ ਕਾਰਡ, ਕਰੈਡਿਟ ਕਾਰਡ, ਨੈੱਟ ਬੈਂਕਿੰਗ ਰਾਹੀਂ ਭੁਗਤਾਨ ਦੀ ਸਹੂਲਤ ਉਪਲਬਧ ਹੈ | ਉਂਝ ਗਾਹਕ ਚਾਹੇ ਤਾਂ ਵਸਤੂ ਦੀ ਪ੍ਰਾਪਤੀ ਸਮੇਂ ਵੀ ਭੁਗਤਾਨ ਕਰ ਸਕਦਾ ਹੈ |
• ਵੱਖ-ਵੱਖ ਵਸਤੂਆਂ ਨੂੰ ਲੱਭਣ ਲਈ ਪਾਠ ਅਤੇ ਵੌਇਸ ਆਦਿ ਰਾਹੀਂ ਸਮਾਰਟ ਸਰਚ ਦੀ ਸੁਵਿਧਾ ਵੀ ਉਪਲਬਧ ਹੈ |
• ਇਸ ਵਿਚ ਆਪਣੀ ਮਨਭਾਉਂਦੀ ਵਸਤੂ ਨੂੰ ਊਾਗਲੀ ਦੀ ਛੋਹ ਰਾਹੀਂ ਨੇੜਿਓਾ ਵੇਖਣ, ਮਹਿਸੂਸ ਕਰਨ ਦੀ ਸੁਵਿਧਾ ਹੈ | ਵਸਤੂਆਂ ਨੂੰ ਸੂਚੀ, ਗਰਿੱਡ ਅਤੇ ਪੂਰੀ ਸਕਰੀਨ ਦੇ ਰੂਪ 'ਚ ਵੇਖਿਆ ਜਾ ਸਕਦਾ ਹੈ |
• ਫ਼ਿਲਟਰ ਵਿਸ਼ੇਸ਼ਤਾ ਰਾਹੀਂ ਕਿਸੇ ਵਸਤੂ ਦੇ ਗੁਣਾਂ ਨੂੰ ਬਾਰੀਕੀ ਨਾਲ ਜਾਣਿਆ ਜਾ ਸਕਦਾ ਹੈ |
• ਇਹ ਐਪ ਗਾਹਕ ਦੀ ਖ਼ਰੀਦ ਹਿਸਟਰੀ ਨੂੰ ਧਿਆਨ 'ਚ ਰੱਖ ਕੇ ਉਸ ਨੂੰ ਢੁੱਕਵਾਂ ਸੁਝਾਅ ਦਿੰਦੀ ਹੈ ਜਿਸ ਨਾਲ ਉਸ ਨੂੰ ਖਰੀਦ ਸਮੇਂ ਮਦਦ ਮਿਲਦੀ ਹੈੈ | • ਐਪ ਸਟੋਰ 'ਚ ਚੋਣਵੀਂ ਵਸਤੂ ਦੇ ਟਿਕਾਣੇ ਦੇ ਲਿੰਕ ਜਾਂ ਫ਼ੋਟੋ ਆਦਿ ਨੂੰ ਆਪਣੇ ਮੋਬਾਈਲ 'ਚ ਸੁਰੱਖਿਅਤ ਕਰਨ ਅਤੇ ਆਪਣੇ ਦੋਸਤਾਂ ਨਾਲ ਸਾਂਝਾ ਕਰਨ ਦੀ ਵਿਸ਼ੇਸ਼ਤਾ ਹੈ |
• ਉਂਗਲੀ ਦੇ ਟੱਚ ਰਾਹੀਂ ਆਪਣੀ ਪਸੰਦ ਦੀਆਂ ਚੀਜ਼ਾਂ ਨੂੰ 'ਇੱਛਾ ਸੂਚੀ' (Wish list) 'ਚ ਜੋੜਿਆ ਜਾ ਸਕਦਾ ਹੈ |
• ਇਸ 'ਤੇ ਵੱਖ-ਵੱਖ ਉਤਪਾਦਾਂ ਦੀਆਂ ਕੀਮਤਾਂ ਦੇ ਤੁਲਨਾਤਮਕ ਅਧਿਐਨ ਦੀ ਸਹੂਲਤ ਵੀ ਦਰਜ ਹੈ | • ਐਪ ਸਾਨੂੰ ਕੁਝ ਖ਼ਾਸ ਚੀਜ਼ਾਂ ਦੇ ਰੇਟਾਂ 'ਚ ਗਿਰਾਵਟ ਅਤੇ ਵਿਸ਼ੇਸ਼ ਦਾਅਵਤਾਂ (Offers) ਸਮੇਂ ਚੇਤਾਵਨੀ ਸੰਦੇਸ਼ ਜਾਰੀ ਕਰਦੀ ਹੈ |
ਏਬੇਅ (ebay)
• ਏਬੇਅ ਇਕ ਮਹੱਤਵਪੂਰਨ ਆਨ-ਲਾਈਨ ਸ਼ਾਪਿੰਗ ਸਟੋਰ ਹੈ | ਇਸ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ:
• ਇਸ 'ਤੇ ਵਸਤੂਆਂ ਖ਼ਰੀਦਣ ਦੇ ਨਾਲ-ਨਾਲ ਵੇਚਣ ਦੀ ਸੁਵਿਧਾ ਵੀ ਉਪਲਬਧ ਹੈ |
• ਇਸ 'ਤੇ ਇਕ ਤੋਂ ਵੱਧ ਵਸਤੂਆਂ ਦੀ ਸੂਚੀ ਜਾਰੀ ਕਰਕੇ ਵੇਚਣ ਲਈ ਰੱਖੀਆਂ ਜਾ ਸਕਦੀਆਂ ਹਨ | • ਇਸ 'ਤੇ ਵਸਤੂਆਂ ਲੱਭਣ ਲਈ ਬਾਰ ਕੋਡ ਸਕੈਨਰ ਦੀ ਵਰਤੋਂ ਕੀਤੀ ਜਾ ਸਕਦੀ ਹੈ |
• ਇਸ ਰਾਹੀਂ ਕੰਪਨੀ ਵੱਲੋਂ ਵਿਸ਼ੇਸ਼ ਮੌਕਿਆਂ 'ਤੇ ਕੀਤੀ ਪੇਸ਼ਕਸ਼ ਦੀ ਸੂਚਨਾ ਸਾਨੂੰ ਚੇਤਾਵਨੀ ਸੰਦੇਸ਼ਾਂ ਰਾਹੀਂ ਪ੍ਰਾਪਤ ਹੁੰਦੀ ਰਹਿੰਦੀ ਹੈ | • ਇਸ ਰਾਹੀਂ ਅਸੀਂ ਆਰਡਰ ਕੀਤੇ ਸਮਾਨ ਦੀ ਪਹੁੰਚ ਬਾਰੇ ਪੜਾਅ ਵਾਰ ਜਾਣਕਾਰੀ ਹਾਸਲ ਕਰ ਸਕਦੇ ਹਾਂ |
• ਇਸ 'ਤੇ ਪਰਤਵਾਂ ਸੁਨੇਹਾ ਭੇਜਣ ਅਤੇ ਏਬੇਅ ਦੇ ਸਵਾਲਾਂ ਦਾ ਜਵਾਬ ਭੇਜਣ ਦੀ ਵਿਸ਼ੇਸ਼ਤਾ ਵੀ ਉਪਲਬਧ ਹੈ |
• ਇਸ 'ਤੇ ਤੁਹਾਡੇ ਵੱਲੋਂ ਸਰਚ ਕੀਤੀਆਂ ਮਹੱਤਵਪੂਰਨ ਵਸਤਾਂ ਦੇ ਸਰਚ ਨਤੀਜਿਆਂ ਨੂੰ ਮਹਿਫ਼ੂਜ਼ ਰੱਖਣ ਦੀ ਮਹੱਤਵਪੂਰਨ ਖ਼ੂਬੀ ਹੈ |

2015-02-12

ਕੰਪਿਊਟਰ ਅਤੇ ਫੋਨ ਦੀ ਸਾਂਝੀ ਐਪ ਡਰੌਪਬਾਕਸ

(20150213)
ਡਰੌਪਬਾਕਸ ਇੱਕ ਅਜਿਹਾ (ਕਲਾਊਡ) ਟਿਕਾਣਾ ਹੈ ਜਿਸ ’ਤੇ ਫੋਟੋਆਂ, ਦਸਤਾਵੇਜ਼, ਵੀਡੀਓ ਅਤੇ ਫਾਈਲਾਂ ਨੂੰ ਸਾਂਭਿਆ ਜਾ ਸਕਦਾ ਹੈ। ਡਰੌਪਬਾਕਸ ਵਿੱਚ ਸ਼ਾਮਲ ਕੀਤੀ ਹਰੇਕ ਚੀਜ਼ ਆਪਣੇ-ਆਪ ਤੁਹਾਡੇ ਕੰਪਿਊਟਰ, ਸਮਾਰਟ ਫੋਨ ਜਾਂ ਡਰੌਪ ਬਾਕਸ ਵੈੱਬਸਾਈਟ ’ਤੇ ਨਜ਼ਰ ਆਉਣ ਲੱਗਦੀ ਹੈ। ਆਮ ਵਰਤੋਂਕਾਰ ਲਈ ਡਰੌਪ ਬਾਕਸ ਇੱਕ ਅਜਿਹਾ ਫੋਲਡਰ ਹੈ ਜਿੱਥੇ ਲੋੜੀਂਦੀ ਫਾਈਲ, ਫੋਲਡਰ ਜਾਂ ਐਪਲੀਕੇਸ਼ਨ ਨੂੰ ਡਰੈਗ ਕਰਕੇ ਡਰੌਪ ਕੀਤਾ ਜਾ ਸਕਦਾ ਹੈ। ਆਪਣੇ ਕੰਪਿਊਟਰ ਰਾਹੀਂ ਡਰੌਪ ਬਾਕਸ ਵਿੱਚ ਸੇਵ ਕੀਤੀਆਂ ਫਾਈਲਾਂ ਜਾਂ ਐਪਲੀਕੇਸ਼ਨਾਂ ਨੂੰ ਮੋਬਾਈਲ ’ਤੇ ਦੇਖਿਆ ਜਾਂ ਡਾਊਨਲੋਡ ਕੀਤਾ ਜਾ ਸਕਦਾ ਹੈ। ਡਰੌਪ ਬਾਕਸ ਦੀ ਦਫ਼ਤਰੀ ਤੌਰ ’ਤੇ ਸ਼ੁਰੂਆਤ 2008 ਵਿੱਚ ਹੋਈ।
ਡਰੌਪਬਾਕਸ ਰਾਹੀਂ ਫਾਈਲਾਂ, ਫੋਟੋਆਂ ਅਤੇ ਫੋਲਡਰਾਂ ਆਦਿ ਨੂੰ ਸਾਂਝਾ ਕੀਤਾ ਜਾ ਸਕਦਾ ਹੈ। ਅੱਜ ਦੁਨੀਆਂ ਭਰ ਵਿੱਚ ਲਗਪਗ 3 ਲੱਖ ਲੋਕ ਡਰੌਪ ਬਾਕਸ ਦੀ ਵਰਤੋਂ ਕਰ ਰਹੇ ਹਨ।
ਡਰੌਪਬਾਕਸ ਕੰਪਿਊਟਰ ਅਤੇ ਮੋਬਾਈਲ  ਫੋਨਾਂ ਦਾ ਇੱਕ ਆਨ-ਲਾਈਨ ਸਾਂਝਾ ਟਿਕਾਣਾ ਹੈ ਜਿੱਥੇ ਡੈਟਾ ਨੂੰ ਚੜ੍ਹਾਇਆ ਅਤੇ ਪ੍ਰਾਪਤ ਕੀਤਾ ਜਾ ਸਕਦਾ ਹੈ। ਡਰੌਪਬਾਕਸ ਵਿੰਡੋਜ਼, ਮੈਕ, ਲਾਇਨਿਕਸ, ਐਂਡਰਾਇਡ ਆਦਿ ਓਪਰੇਟਿੰਗ ਸਿਸਟਮ ’ਤੇ ਵਰਤਿਆ ਜਾ ਸਕਦਾ ਹੈ। ਸਮਾਰਟ ਫੋਨ ਅਤੇ ਕੰਪਿਊਟਰ ਲਈ ਡਰੌਪਬਾਕਸ ਡਾਊਨਲੋਡ ਕਰਨ ਲਈ ਕ੍ਰਮਵਾਰ play.google.com ਅਤੇ dropbox.com ਵੈੱਬਸਾਈਟਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।

2015-02-05

ਬਲ਼ੂ ਸਟੈਕ ਰਾਹੀਂ ਵਿੰਡੋਜ਼ ’ਤੇ ਚੱਖੋ ਐਂਡਰਾਇਡ ਦਾ ਸਵਾਦ (20150206)

ਬਲ਼ੂਸਟੈਕ ਵਿੰਡੋਜ਼ ਅਤੇ ਮੈਕ ਕੰਪਿਊਟਰਾਂ ’ਤੇ ਚੱਲਣ ਵਾਲਾ ਇੱਕ ਅਜਿਹਾ ਸਾਫ਼ਟਵੇਅਰ ਹੈ ਜਿਸ ਦੀ ਮਦਦ ਨਾਲ ਐਂਡਰਾਇਡ ਫੋਨ ਦੀਆਂ ਐਪਸ ਨੂੰ ਚਲਾਇਆ ਜਾ ਸਕਦਾ ਹੈ। ਐਂਡਰਾਇਡ ਫੋਨ ਤੋਂ ਇਲਾਵਾ ਐਂਡਰਾਇਡ ਐਪਸ ਨੂੰ ਵਰਤਣ ਦਾ ਇਹ ਇੱਕ ਕਾਰਗਰ ਪ੍ਰੋਗਰਾਮ ਹੈ।
ਬਲ਼ੂਸਟੈਕ ਸਭ ਤੋਂ ਪਹਿਲਾਂ ਸਾਲ 2011 ਵਿੱਚ ਆਮ ਵਰਤੋਂਕਾਰਾਂ ਲਈ ਜਾਰੀ ਕੀਤਾ ਗਿਆ। ਇਸ ਦਾ ਅਜ਼ਮਾਇਸ਼ੀ (beta) ਸੰਸਕਰਨ ਮੁਫ਼ਤ ਉਪਲਬਧ ਹੈ ਤੇ ਪ੍ਰੀਮੀਅਮ ਸੰਸਕਰਨ ਵਰਤਣ ਲਈ ਕੁਝ ਖ਼ਰਚ ਕਰਨਾ ਪੈਂਦਾ ਹੈ। ਮੁੱਲ ਵਾਲੇ ਸੰਸਕਰਨ ਵਿੱਚ ਕਈ ਵਾਧੂ ਖ਼ੂਬੀਆਂ ਹਨ ਜਿਵੇਂ ਕਿ ਇਸ ’ਤੇ ਅਣਗਿਣਤ ਐਪਸ ਚਲਾਈਆਂ ਜਾ ਸਕਦੀਆਂ ਹਨ।
ਬਲ਼ੂਸਟੈਕ ਕਲਾਊਡ ਕੰਟੈਕਟ ਐਪ ਰਾਹੀਂ ਮੋਬਾਈਲ ਦੀਆਂ ਐਪਸ ਨੂੰ ਕੰਪਿਊਟਰ ਅਤੇ ਇਸ ਦੇ ਉਲਟ ਭੇਜਿਆ ਜਾ ਸਕਦਾ ਹੈ। ਇਹ ਵਿਸ਼ੇਸ਼ ਪ੍ਰੋਗਰਾਮ ਕੰਪਿਊਟਰ ਅਤੇ ਮੋਬਾਈਲ ਫੋਨ ਦਰਮਿਆਨ ਇੱਕ ਪੁਲ ਦਾ ਕੰਮ ਕਰਦਾ ਹੈ। ਬਲ਼ੂਸਟੈਕ ’ਤੇ ਫੇਸਬੁਕ, ਵਟਸ ਐਪ, ਈ-ਮੇਲ ਐਪਸ ਵਰਤੀਆਂ ਜਾ ਸਕਦੀਆਂ ਹਨ।
ਬਲ਼ੂਸਟੈਕ ਅਤੇ ਵਟਸ ਐਪ ਦੀ ਅਦਭੁਤ ਜੋੜੀ ਨੇ ਸਾਧਾਰਨ ਫੋਨ ਵਰਤਣ ਵਾਲਿਆਂ ਦਾ ਸੁਪਨਾ ਸਾਕਾਰ ਕੀਤਾ ਹੈ। ਜਿਹੜੇ ਲੋਕ ਕਿਸੇ ਕਾਰਨ ਸਮਾਰਟ ਫੋਨ ਨਹੀਂ ਵਰਤ ਸਕਦੇ ਪਰ ਵਟਸ ਐਪ ਦੇ ਸ਼ੌਕੀਨ ਹਨ, ਉਹ ਬਲ਼ੂਸਟੈਕ ’ਤੇ ਵਟਸ ਐਪ ਨੂੰ ਵਰਤ ਕੇ ਦੂਜੇ ਮੋਬਾਈਲ ਵਰਤੋਂਕਾਰਾਂ ਨਾਲ ਰਾਬਤਾ ਬਣਾ ਸਕਦੇ ਹਨ।

2015-02-01

ਯੂ-ਟਿਊਬ ਰਾਹੀਂ ਸਾਂਝੀਆਂ ਕਰੋ ਵੀਡੀਓ (20150201)

ਯੂ-ਟਿਊਬ ਇਕ ਵੀਡੀਓ ਸ਼ੇਅਰਿੰਗ ਵੈੱਬਸਾਈਟ ਹੈ | ਇਸ 'ਤੇ ਵੀਡੀਓ ਵੇਖਣ ਦੇ ਨਾਲ-ਨਾਲ ਆਪਣੀਆਂ ਵੀਡੀਓ ਵੀ ਅਪਲੋਡ ਕੀਤੀਆਂ ਜਾ ਸਕਦੀਆਂ ਹਨ | ਫ਼ਰਵਰੀ 2005 ਵਿਚ 'ਪੇਅ-ਪਾਲ' ਨਾਂਅ ਦੀ ਕੰਪਨੀ ਨੇ ਯੂ-ਟਿਊਬ ਦੀ ਖੋਜ ਸ਼ੁਰੂ ਕੀਤੀ | 'ਪੇਅ-ਪਾਲ' ਦੇ ਹਰਲੀ ਯਾਦਵ ਕਰੀਮ ਅਤੇ ਸਵੀਟ ਚੈਨ ਆਦਿ ਮੁਲਾਜ਼ਮਾਂ ਨੇ ਕੈਲੇਫੋਰਨੀਆ (ਸੈਨਬਰੂਨੋ) ਵਿਚ ਯੂ-ਟਿਊਬ ਦੀ ਸ਼ੁਰੂਆਤ ਕੀਤੀ | ਬਾਅਦ ਵਿਚ ਹਰਲੀ ਦੀ ਟੀਮ ਵੱਲੋਂ ਤਿਆਰ ਕੀਤੇ ਇਸ ਪ੍ਰੋਗਰਾਮ ਨੂੰ ਗੂਗਲ ਨੇ 800 ਕਰੋੜ ਰੁਪਏ ਵਿਚ ਖ਼ਰੀਦ ਲਿਆ | ਯੂ-ਟਿਊਬ ਦੇ ਸ਼ੁਰੂ ਹੋਣ ਸਮੇਂ ਵੀਡੀਓ ਨੂੰ ਸਿੱਧਾ (ਲਾਈਵ) ਦੇਖਣ ਦੀ ਸੁਵਿਧਾ ਨਹੀਂ ਸੀ ਪਰ ਹੁਣ ਅਜਿਹਾ ਸੰਭਵ ਹੋ ਗਿਆ ਹੈ | ਇਸ ਦਾ ਮੁੱਖ ਦਫ਼ਤਰ ਅਮਰੀਕਾ ਦੇ ਕੈਲੇਫੋਰਨੀਆ ਸ਼ਹਿਰ ਵਿਚ ਸਥਿਤ ਹੈ |
ਗੂਗਲ ਦੀ ਇਸ ਬਿਹਤਰੀਨ ਸੇਵਾ ਨਾਲ ਕੋਈ ਵਿਅਕਤੀ ਖ਼ੁਦ ਹੀ ਗੀਤਕਾਰ, ਗਾਇਕ, ਵੀਡੀਓ ਡਾਇਰੈਕਟਰ, ਪ੍ਰੋਡਿਊਸਰ ਅਤੇ ਦਰਸ਼ਕ ਵਾਲਾ ਕਿਰਦਾਰ ਨਿਭਾਅ ਸਕਦਾ ਹੈ | ਆਪਣੀਆਂ ਵੀਡੀਓਜ਼ ਰਾਹੀਂ ਤੁਸੀਂ ਦੁਨੀਆ ਦੇ ਲੱਖਾਂ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰ ਸਕਦੇ ਹੋ | ਯੂ-ਟਿਊਬ ਨੇ ਚੰਗੇ ਗਾਇਕਾਂ ਨੂੰ ਸਟਾਰ ਬਣਾਉਣ 'ਚ ਮਦਦ ਕੀਤੀ ਹੈ |
ਯੂ-ਟਿਊਬ ਨੇ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਦੀਆਂ ਭੂਗੋਲਿਕ ਸਰਹੱਦਾਂ ਨੂੰ ਧੁੰਦਲਾ ਬਣਾ ਦਿੱਤਾ ਹੈ | ਹੁਣ ਕੋਈ ਵਿਅਕਤੀ ਜਾਤ-ਪਾਤ, ਨਸਲ, ਧਰਮ, ਰਾਜਨੀਤੀ ਦੇ ਭੇਦ-ਭਾਵ ਤੋਂ ਉੱਪਰ ਉਠ ਕੇ ਯੂ-ਟਿਊਬ ਰਾਹੀਂ ਕਿਸੇ ਪ੍ਰਕਾਰ ਦਾ ਵੀਡੀਓ ਪ੍ਰਸਾਰਣ ਵੇਖ ਸਕਦਾ ਹੈ |
ਕਿਸੇ ਭਾਸ਼ਾ ਦਾ ਲਹਿਜ਼ਾ ਜਾਣਨਾ ਹੋਵੇ, ਆਪਣੇ ਪਿੰਡ ਦੀਆਂ ਗਲੀਆਂ ਤੱਕਣੀਆਂ ਹੋਣ, ਕਿਸੇ ਵਿਸ਼ੇ ਨਾਲ ਸੰਬੰਧਿਤ ਕੋਈ ਭਾਸ਼ਣ ਸੁਣਨਾ ਹੋਵੇ, ਗੀਤ-ਸੰਗੀਤ ਦੀ ਦੁਨੀਆ ਦਾ ਅਨੰਦ ਮਾਣਨਾ ਹੋਵੇ ਤਾਂ ਸਿੱਧਾ ਯੂ-ਟਿਊਬ 'ਤੇ ਜਾਓ ਤੇ ਟਾਈਪ ਕਰੋ ਆਪਣੀ ਪਸੰਦ ਦਾ ਵਿਸ਼ਾ | ਅੱਜ ਯੂ-ਟਿਊਬ ਉੱਤੇ ਤਕਰੀਬਨ ਹਰੇਕ ਵਿਸ਼ੇ ਨਾਲ ਸੰਬੰਧਿਤ ਵੀਡੀਓ ਉਪਲਬਧ ਹਨ |
ਯੂ-ਟਿਊਬ ਖੇਤਰੀ ਭਾਸ਼ਾਵਾਂ ਦੇ ਪ੍ਰਚਾਰ-ਪ੍ਰਸਾਰ ਲਈ ਇਕ ਜਾਦੂ ਦੀ ਛੜੀ ਹੈ | ਅੱਜ ਯੂ-ਟਿਊਬ ਉੱਤੇ ਪੰਜਾਬੀ ਭਾਸ਼ਾ ਸਾਹਿਤ, ਸਭਿਆਚਾਰ ਅਤੇ ਗਿਆਨ ਵਿਗਿਆਨ ਨਾਲ ਸੰਬੰਧਿਤ ਵੀਡੀਓ ਦਰਸ਼ਕਾਂ ਦੀਆਂ ਬਰੂਹਾਂ 'ਤੇ ਦਸਤਕ ਦੇ ਚੁੱਕੀਆਂ ਹਨ | ਇਸ ਨਾਲ ਪੰਜਾਬੀ ਦਰਸ਼ਕਾਂ ਨੂੰ ਘਰ ਬੈਠਿਆਂ ਮਾਤ-ਭਾਸ਼ਾ ਵਿਚ ਜਾਣਕਾਰੀ ਉਪਲਬਧ ਹੋ ਰਹੀ ਹੈ | ਯੂ-ਟਿਊਬ 'ਤੇ ਨੌਜਵਾਨਾਂ ਨੂੰ ਅਸ਼ਲੀਲਤਾ ਪਰੋਸਣ, ਦੇਸ਼ ਦੀ ਸੁਰੱਖਿਆ ਨੂੰ ਸੇਧ ਲਗਾਉਣ, ਸਿਆਸੀ, ਰਾਜਨੀਤਕ ਤੇ ਜਾਤੀ ਟਿੱਪਣੀਆਂ ਵਾਲੀਆਂ ਵੀਡੀਓ ਵੀ ਵੇਖਣ ਨੂੰ ਮਿਲ ਜਾਂਦੀਆਂ ਹਨ | ਕੌਮੀ ਏਕਤਾ ਦੀ ਭਾਵਨਾ ਨੂੰ ਤਾਰ-ਤਾਰ ਕਰਨ ਲਈ ਯੂ-ਟਿਊਬ ਦੀ ਦੁਰਵਰਤੋਂ ਦਾ ਇਹ ਮਾਮਲਾ ਕਾਫੀ ਗੰਭੀਰ ਹੈ ਤੇ ਇਸ ਦਾ ਢੁੱਕਵਾਂ ਹੱਲ ਕੱਢਿਆ ਜਾਣਾ ਚਾਹੀਦਾ ਹੈ |
ਯੂ-ਟਿਊਬ 'ਤੇ ਸਿੱਖਿਆ, ਰਾਜਨੀਤੀ, ਵਿਗਿਆਨ, ਤਕਨਾਲੋਜੀ, ਸੰਗੀਤ ਆਦਿ ਵਿਸ਼ਿਆਂ ਨਾਲ ਸੰਬੰਧਿਤ ਹਜ਼ਾਰਾਂ ਵੀਡੀਓ ਉਪਲਬਧ ਹਨ | ਨੇਤਾਵਾਂ ਦੀਆਂ ਨੀਤੀਆਂ 'ਤੇ ਸਵਾਲ ਉਠਾਉਣ ਦੀ ਗੱਲ ਹੋਵੇ ਜਾਂ ਸ਼ਹੀਦਾਂ ਨੂੰ ਬਣਦਾ ਸਤਿਕਾਰ ਨਾ ਮਿਲਣ ਕਾਰਨ ਪੈਦਾ ਹੋਏ ਰੋਸ ਦੀ ਗੱਲ ਹੋਵੇ ਸਭਨਾਂ ਲਈ ਯੂ-ਟਿਊਬ 'ਤੇ ਬੇਸ਼ੁਮਾਰ ਵੀਡੀਓ ਉਪਲਬਧ ਹਨ |
ਕੋਈ ਦਰਸ਼ਕ ਯੂ-ਟਿਊਬ ਦੀਆਂ ਵੀਡੀਓਜ਼ ਨੂੰ ਸਿੱਧਾ ਹੀ ਵੇਖ ਸਕਦਾ ਹੈ ਪਰ ਵੀਡੀਓ ਅਪਲੋਡ ਕਰਨ ਲਈ ਇਸ 'ਤੇ ਪਹਿਲਾਂ ਰਜਿਸਟਰਡ ਹੋਣਾ ਜ਼ਰੂਰੀ ਹੈ |
ਸਮਾਰਟ ਫ਼ੋਨ 'ਚ ਯੂ-ਟਿਊਬ ਪ੍ਰੋਗਰਾਮ ਇੰਸਟਾਲ ਕਰਨ ਨਾਲ ਯੂ-ਟਿਊਬ ਦੀਆਂ ਵੀਡੀਓ ਫਾਈਲਾਂ ਨੂੰ ਖੋਲਿ੍ਹਆ ਜਾ ਸਕਦਾ ਹੈ | ਪ੍ਰੋਗਰਾਮ ਵਿਚ ਸ਼ਕਤੀਸ਼ਾਲੀ ਵੀਡੀਓ ਪਲੇਅਰ ਹੁੰਦਾ ਹੈ | ਯੂ-ਟਿਊਬ ਪਲੇਅਰ ਦੀਆਂ ਕਈ ਵਿਸ਼ੇਸ਼ਤਾਵਾਂ ਹਨ ਜਿਵੇਂ ਕਿ:
• ਵੀਡੀਓ ਫਾਈਲਾਂ ਦੀ ਅਦਲਾ-ਬਦਲੀ (Shuffling) ਕਰਨੀ, ਵੀਡੀਓ ਦੁਹਰਾਉਣਾ ਜਾਂ ਪਲੇਅ ਲਿਸਟ ਦੁਹਰਾਉਣਾ |
• ਵੀਡੀਓ ਨੂੰ ਪਿਛੋਕੜ 'ਚ ਚਾਲੂ ਰੱਖਣਾ |
• ਵੀਡੀਓ ਦੇ ਨਿਰਧਾਰਿਤ ਕੀਤੇ ਕਿਸੇ ਖ਼ਾਸ ਹਿੱਸੇ ਨੂੰ ਦੁਹਰਾਉਣਾ |
• ਕਿਸੇ ਵੀਡੀਓ ਸਥਿਤੀ 'ਤੇ ਬੁਕਮਾਰਕ ਨਿਰਧਾਰਿਤ ਕਰਨਾ |
• ਵੀਡੀਓ ਨੂੰ ਲੰਬਾਈ ਜਾਂ ਚੌੜਾਈ ਵਾਲੀ ਦਿਸ਼ਾ ਵਿਚ ਦੇਖਣ ਦੀ ਸੁਵਿਧਾ |
• ਵੀਡੀਓ ਗੁਣਵੱਤਾ ਨਿਯੰਤਰਣ ਕਰਨ (ਰੈਜ਼ੋਲਿਊਸ਼ਨ ਬਦਲਣ) ਦੀ ਸਹੂਲਤ |