Posts

Showing posts from July, 2015

ਕਿਤਾਬ ਦਾ ਲੇਆਊਟ ਬਣਾਉਣ ਲਈ ਮਾਈਕਰੋਸਾਫ਼ਟ ਪਬਲਿਸ਼ਰ ਦੀ ਵਰਤੋਂ

Image
20150712 ਕਿਤਾਬਾਂ ਦੇ ਪੰਨੇ ਡਿਜ਼ਾਈਨ ਕਰਨ ਜਾਂ ਲੇਆਊਟ ਬਣਾਉਣ ਲਈ ਪਿਛਲੇ ਲੰਬੇ ਸਮੇਂ ਤੋਂ ਪੇਜ ਮੇਕਰ ਜਾਂ ਕੋਰਲ ਡਰਾਅ ਦੀ ਵਰਤੋਂ ਕੀਤੀ ਜਾ ਰਹੀ ਹੈ | ਇਹ ਦੋਵੇਂ ਸਾਫ਼ਟਵੇਅਰ ਇਕ ਆਮ ਵਿਅਕਤੀ ਲਈ ਸਿੱਖਣੇ ਔਖੇ ਨਹੀਂ | ਆਮ ਤੌਰ 'ਤੇ ਇਹ ਸਾਫ਼ਟਵੇਅਰ ਪੇਸ਼ੇਵਾਰ ਵਰਤੋਂਕਾਰ ਹੀ ਵਰਤਦੇ ਹਨ | ਪੇਜ ਮੇਕਰ ਪੰਜਾਬੀ (ਗੁਰਮੁਖੀ) ਦੇ ਮਿਆਰੀ ਫੌਾਟ ਯੂਨੀਕੋਡ (ਰਾਵੀ) ਨੂੰ ਸਪੋਰਟ ਨਹੀਂ ਕਰਦਾ | ਇਕ ਰਵਾਇਤ ਅਨੁਸਾਰ ਸਤਲੁਜ ਜਾਂ ਅਸੀਸ ਫੌਾਟ ਨੂੰ ਹੀ ਛਪਾਈ ਲਈ ਉੱਤਮ ਮੰਨਿਆ ਜਾਂਦਾ ਹੈ | ਮਾਈਕਰੋਸਾਫ਼ਟ ਆਫ਼ਿਸ ਦੇ ਭਾਗ ਮਾਈਕਰੋਸਾਫ਼ਟ ਪਬਲਿਸ਼ਰ ਨੂੰ ਬੜੀ ਆਸਾਨੀ ਨਾਲ ਵਰਤ ਕੇ ਕਿਤਾਬਾਂ ਆਦਿ ਦੇ ਲੇਆਊਟ ਦੀ ਤਿਆਰੀ ਕੀਤੀ ਜਾ ਸਕਦੀ ਹੈ | ਇਹ ਯੂਨੀਕੋਡ (ਰਾਵੀ) ਫੌਾਟ ਨੂੰ ਪੂਰੀ ਤਰ੍ਹਾਂ ਸਪੋਰਟ ਕਰਦਾ ਹੈ ਤੇ ਇਸ ਲਈ ਪੇਜ ਮੇਕਰ ਜਾਂ ਕੋਰਲ ਡਰਾਅ ਵਾਂਗ ਪੇਸ਼ੇਵਾਰ ਸਿਖਲਾਈ ਦੀ ਜ਼ਰੂਰਤ ਨਹੀਂ ਪੈਂਦੀ | ਮਾਈਕਰੋਸਾਫ਼ਟ ਵਰਡ ਦੀ ਵਰਤੋਂ ਕਰਨ ਵਾਲਾ ਵਰਤੋਂਕਾਰ ਥੋੜ੍ਹੀ ਜਿਹੀ ਕੋਸ਼ਿਸ਼ ਕਰਕੇ ਇਸ ਵਿਚ ਕਿਤਾਬ ਤਿਆਰ ਕਰਨ ਦੀ ਜਾਂਚ ਸਿੱਖ ਸਕਦਾ ਹੈ | ਇਸ ਵਿਚ ਮਾਸਟਰ ਪੇਜ ਬਣਾਉਣਾ ਹੈੱਡਰ, ਫੂਟਰ, ਪੰਨਾ ਨੰਬਰ ਲਗਾਉਣਾ, ਜਿਸਤ ਅਤੇ ਟਾਂਕ ਪੰਨਾ ਅੰਕਾਂ ਲਈ ਅਲੱਗ-ਅਲੱਗ ਮਾਸਟਰ ਪੰਨੇ ਵਰਤਣੇ, ਟੈਕਸ ਬਕਸੇ 'ਚ ਮੈਟਰ ਪਾਉਣਾ ਤੇ ਉਸ ਨੂੰ ਅਗਲੇ ਪੰਨਿਆਂ 'ਚ ਸੁੱਟਣਾ ਅਤੇ ਤਸਵੀਰਾਂ ਆਦਿ ਨਾਲ ਨਜਿੱਠਣਾ ਆਦਿ ਬਹੁਤ ਆਸਾਨ ਹੈ |  ਐਾਡਰਾਈਡ ਕੀ-ਬੋਰਡ ਮੋਬਾਈਲ ਤਕਨਾਲੋਜ…

ਮੇਰੀ ਨਵੀਂ ਪੁਸਤਕ: ਪੰਜਾਬੀ ਭਾਸ਼ਾ ਦਾ ਕੰਪਿਊਟਰੀਕਰਨ

Image
ਡਾ. ਸੀ. ਪੀ. ਕੰਬੋਜ ਦੀ ਪੁਸਤਕ 'ਪੰਜਾਬੀ ਭਾਸ਼ਾ ਦਾ ਕੰਪਿਊਟਰੀਕਰਨ' ਲੋਕ ਅਰਪਣ http://beta.ajitjalandhar.com/news/20150713/22/997483.cms#sthash.lrT48c1V.dpbs ਫ਼ਾਜ਼ਿਲਕਾ, 12 ਜੁਲਾਈ (ਦਵਿੰਦਰ ਪਾਲ ਸਿੰਘ)-ਪੰਜਾਬੀ ਯੂਨੀਵਰਸਿਟੀ ਦੇ ਪ੍ਰੋਗਰਾਮਰ ਅਤੇ ਕੰਪਿਊਟਰ ਲੇਖਕ ਡਾ. ਸੀ.ਪੀ. ਕੰਬੋਜ ਨੇ ਲੇਖਣੀ ਦੇ ਖੇਤਰ 'ਚ ਇਕ ਨਵਾਂ ਮਾਰਕਾ ਮਾਰਦਿਆਂ, ਯੂਨੀਵਰਸਿਟੀ ਗਰਾਂਟ ਕਮਿਸ਼ਨ ਨੇ ਗ੍ਰੈਜੁਏਸ਼ਨ ਦੇ ਵਿਦਿਆਰਥੀਆਂ ਲਈ 'ਪੰਜਾਬੀ ਭਾਸ਼ਾ ਦਾ ਕੰਪਿਊਟਰੀਕਰਨ' ਨਾਂ ਦੇ ਪੇਪਰ ਨੂੰ ਹੁਨਰ ਵਿਕਾਸ ਲਈ ਲਾਗੂ ਕੀਤਾ ਹੈ | ਇਸ ਪੇਪਰ ਲਈ ਪੰਜਾਬੀ ਯੂਨੀਵਰਸਿਟੀ ਦੇ ਡਾ. ਕੰਬੋਜ ਦੀ ਪੁਸਤਕ ਨੂੰ ਚੁਣਿਆ ਗਿਆ ਸੀ | ਡਾ. ਕੰਬੋਜ ਦੁਆਰਾ ਲਿਖੀ ਇਹ ਪੁਸਤਕ ਕੰਪਿਊਟਰ ਵਿਗਿਆਨ ਪ੍ਰਕਾਸ਼ਨ, ਫ਼ਾਜ਼ਿਲਕਾ ਤੋਂ ਪ੍ਰਕਾਸ਼ਿਤ ਹੋਈ ਹੈ | ਪੁਸਤਕ ਨੂੰ ਪਿਛਲੇ ਦਿਨੀਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਇਕ ਸਮਾਰੋਹ ਦੌਰਾਨ ਰਿਲੀਜ਼ ਕੀਤਾ | ਡਾ. ਜਸਪਾਲ ਸਿੰਘ ਨੇ ਡਾ. ਸੀ.ਪੀ. ਕੰਬੋਜ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨੌਜਵਾਨ ਲੇਖਕ ਦੀ ਬਦੌਲਤ ਤਕਨਾਲੋਜੀ ਨੂੰ ਆਪਣੀ ਭਾਸ਼ਾ 'ਚ ਸਮਝਣ 'ਚ ਮਦਦ ਮਿਲ ਰਹੀ ਹੈ | ਉਨ੍ਹਾਂ ਕਿਹਾ ਕਿ ਯੂ.ਜੀ.ਸੀ ਦੀ ਨਵੀਂ ਹੁਨਰ ਨਿਖਾਰ ਯੋਜਨਾ ਤਹਿਤ ਪੰਜਾਬੀ ਭਾਸ਼ਾ ਦੇ ਕੰਪਿਊਟਰੀਕਰਨ ਬਾਰੇ ਪੁਸਤਕ ਦਾ ਸ਼ਾਮਿਲ ਹੋਣਾ ਬੜੀ ਮਾਣ ਵਾਲੀ ਗੱਲ ਹੈ | ਡਾ. ਸੀ.ਪੀ. ਕੰਬੋਜ ਨੇ ਦੱ…