2015-11-16

ਅੰਗਰੇਜ਼ੀ-ਪੰਜਾਬੀ ਕੋਸ਼ ਦੀ ਮੋਬਾਈਲ ਐਪ

15-11-2015
ਵੱਖ-ਵੱਖ ਭਾਸ਼ਾਵਾਂ ਲਈ ਐਂਡਰਾਇਡ ਅਤੇ ਐਪਲ ਫੋਨਾਂ 'ਤੇ ਵਰਤੀਆਂ ਜਾਣ ਵਾਲੀਆਂ ਸ਼ਬਦ-ਕੋਸ਼ ਐਪਜ਼ ਤਿਆਰ ਹੋ ਚੁੱਕੀਆਂ ਹਨ। ਅੰਗਰੇਜ਼ੀ-ਪੰਜਾਬੀ ਕੋਸ਼ ਮੋਬਾਈਲ ਦੀ ਇੱਕ ਮਹੱਤਵਪੂਰਨ ਐਪ ਹੈ। ਇਹ ਪੰਜਾਬੀ ਯੂਨੀਵਰਸਿਟੀ ਦੇ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋ ਸ਼ਕਾਰੀ ਵਿਭਾਗ ਵੱਲੋਂ ਸੱਤਵੇਂ ਸੋਧੇ ਹੋਏ ਸੰਸਕਰਣ (ਸੰਪਾਦਕ ਡਾ. ਜੋਗਾ ਸਿੰਘ) ਦਾ ਐਂਡਰਾਇਡ) ਮੋਬਾਈਲ ਪ੍ਰੋਗਰਾਮ ਹੈ। ਇਸ ਨੂੰ ਵੈੱਬ-ਟਿਕਾਣੇ  www.punjabicomputer.com (ਲਿੰਕ: ਡਾਊਨਲੋਡ, ਮੋਬਾਈਲ, ਮੋਬਾਈਲ ਕੋਸ਼) ਤੋਂ ਉਤਾਰਿਆ ਜਾ ਸਕਦਾ ਹੈ। ਇਸ ਵਿਚ ਕਰੀਬ 37000 ਸ਼ਬਦਾਂ ਦੇ ਅਰਥ ਮੌਜੂਦ ਹਨ। ਕੋਸ਼ 'ਚ ਪ੍ਰਚੱਲਿਤ ਕੰਪਿਊਟਰੀ ਅਤੇ ਹੋਰ ਤਕਨੀਕੀ ਸ਼ਬਦਾਵਲੀ ਉਪਲਬਧ ਹੈ। ਇਸ ਵਿਚ ਹਰੇਕ ਇੰਦਰਾਜ ਦੇ ਅਰਥਾਂ ਦੀਆਂ ਵੱਖ-ਵੱਖ ਵੰਨਗੀਆਂ, ਵਿਉਤਪਤ ਸ਼ਬਦਾਂ ਦੀ ਮੁੱਖ ਇੰਦਰਾਜ ਵਜੋਂ ਸ਼ਮੂਲੀਅਤ ਅਤੇ ਸਮਨਾਮੀ ਸ਼ਬਦਾਂ ਦੇ ਵੱਖ-ਵੱਖ ਇੰਦਰਾਜ ਸ਼ਾਮਿਲ ਹਨ।
ਐਪ ਵਿਚ ਅੰਗਰੇਜ਼ੀ ਦੇ ਸ਼ਬਦ ਪਾਉਣੇ ਬਹੁਤ ਸੌਖੇ ਹਨ। ਕਿਸੇ ਸ਼ਬਦ ਦੇ ਪਹਿਲੇ ਕੁੱਝ ਅੱਖਰ ਟਾਈਪ ਕਰਨ ਉਪਰੰਤ ਹੇਠਾਂ ਨੂੰ ਸ਼ਬਦ ਸੂਚੀ ਖੁੱਲ੍ਹ ਜਾਂਦੀ ਹੈ। ਵਰਤੋਂਕਾਰ ਪੂਰਾ ਸ਼ਬਦ ਟਾਈਪ ਕਰਨ ਦੀ ਥਾਂ 'ਤੇ ਸੂਚੀ ਵਿਚੋਂ ਸ਼ਬਦ ਦੀ ਚੋਣ ਕਰ ਸਕਦਾ ਹੈ। ਇਨ੍ਹਾਂ ਸਤਰਾਂ ਦੇ ਲੇਖਕ ਅਤੇ ਡਾ. ਰਾਜਵਿੰਦਰ ਸਿੰਘ ਦੁਆਰਾ ਤਿਆਰ ਕੀਤੀ ਇਸ ਐਪ ਰਾਹੀਂ ਸ਼ਬਦ ਖੋਜ ਕਰਨ ਉਪਰੰਤ ਅੰਗਰੇਜ਼ੀ ਸ਼ਬਦ ਦਾ ਉਚਾਰਣ, ਵਿਆਕਰਣਕ ਜਾਣਕਾਰੀ ਅਤੇ ਪੰਜਾਬੀ ਅਰਥ ਪੜ੍ਹਨ ਦੀ ਸਹੂਲਤ ਹੈ।
ਵਰਤੋਂ ਵਿਧੀ

  1. ਵੈੱਬਸਾਈਟ www.punjabicomputer.com ਦੇ 'ਡਾਊਨਲੋਡ' ਨਾਂ ਦੇ ਲਿੰਕ 'ਤੇ ਕਲਿੱਕ ਕਰੋ।
  2. ਹੁਣ ਸਕਰੀਨ ਤੇ ਖੱਬੇ ਹੱਥੋਂ 'ਮੋਬਾਈਲ' ਨਾਂ ਦੀ ਸ਼੍ਰੇਣੀ ਚੁਣੋ।
  3. ਸੱਜੇ ਹੱਥ 'ਮੋਬਾਈਲ ਕੋਸ਼' ਦੇ ਡਾਊਨਲੋਡ ਵਾਲੇ ਲਿੰਕ 'ਤੇ ਕਲਿੱਕ ਕਰੋ।
  4. ਹੁਣ 1.8 ਐੱਮਬੀ ਅਕਾਰ ਦੀ ਏਪੀਕੇ ਫਾਈਲ ਡਾਊਨਲੋਡ ਹੋ ਜਾਵੇਗੀ।
  5. ਇਸ (Eng-Pbi Kosh Android-2.3.apk) ਨਾਂ ਦੀ ਫਾਈਲ ਨੂੰ ਮੋਬਾਈਲ ਦੇ ਐੱਸਡੀ ਕਾਰਡ 'ਚ ਪਾਓ ਤੇ ਟੱਚ ਕਰਕੇ ਇੰਸਟਾਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰੋ।
  6. ਕੁੱਝ ਸਮੇਂ ਮਗਰੋਂ ਇਹ ਤੁਹਾਡੇ ਫੋਨ ਦੀ ਪ੍ਰੋਗਰਾਮ ਸੂਚੀ 'ਚ ਆਉਣੀ ਸ਼ੁਰੂ ਹੋ ਜਾਵੇਗੀ। ਇੱਥੇ ਕਲਿੱਕ ਕਰਕੇ ਉੱਪਰ ਦਿੱਤੇ ਖਾਨੇ 'ਚ ਅੰਗਰੇਜ਼ੀ ਦਾ ਸ਼ਬਦ ਟਾਈਪ ਕਰੋ।
  7. ਹੇਠਾਂ ਨੂੰ ਖੁੱਲ੍ਹਣ ਵਾਲੀ ਸੂਚੀ 'ਚ ਸ਼ਬਦ ਦੀ ਚੋਣ ਕਰੋ। ਇਸ ਉਪਰੰਤ ਤੁਹਾਨੂੰ ਸ਼ਬਦ ਦਾ ਉਚਾਰਣ ਅਤੇ ਵਿਆਕਰਨਿਕ ਜਾਣਕਾਰੀ ਸਮੇਤ ਅਰਥ ਨਜ਼ਰ ਆਉਣਗੇ।
ਨੋਟ: ਸਿੱਧਾ ਲਿੰਕ
ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਮੋਬ. 9417455614
www.cpkamboj.com