ਅੰਗਰੇਜ਼ੀ-ਪੰਜਾਬੀ ਕੋਸ਼ ਦੀ ਮੋਬਾਈਲ ਐਪ

15-11-2015
ਵੱਖ-ਵੱਖ ਭਾਸ਼ਾਵਾਂ ਲਈ ਐਂਡਰਾਇਡ ਅਤੇ ਐਪਲ ਫੋਨਾਂ 'ਤੇ ਵਰਤੀਆਂ ਜਾਣ ਵਾਲੀਆਂ ਸ਼ਬਦ-ਕੋਸ਼ ਐਪਜ਼ ਤਿਆਰ ਹੋ ਚੁੱਕੀਆਂ ਹਨ | ਅੰਗਰੇਜ਼ੀ-ਪੰਜਾਬੀ ਕੋਸ਼ ਮੋਬਾਈਲ ਦੀ ਇਕ ਮਹੱਤਵਪੂਰਨ ਐਪ ਹੈ | ਇਹ ਪੰਜਾਬੀ ਯੂਨੀਵਰਸਿਟੀ ਦੇ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਵੱਲੋਂ ਪ੍ਰਕਾਸ਼ਿਤ ਸੱਤਵੇਂ ਸੋਧੇ ਹੋਏ ਸੰਸਕਰਣ ਦਾ (ਐਾਡਰਾਇਡ) ਮੋਬਾਈਲ ਪ੍ਰੋਗਰਾਮ ਹੈ | ਇਸ ਨੂੰ ਵੈੱਬ-ਟਿਕਾਣੇ www.punjabicomputer.com (ਲਿੰਕ: ਡਾਊਨਲੋਡ, ਮੋਬਾਈਲ, ਮੋਬਾਈਲ ਕੋਸ਼) ਤੋਂ ਉਤਾਰਿਆ ਜਾ ਸਕਦਾ ਹੈ | ਇਸ ਵਿਚ ਕਰੀਬ 37000 ਸ਼ਬਦਾਂ ਦੇ ਅਰਥ ਮੌਜੂਦ ਹਨ | ਕੋਸ਼ 'ਚ ਪ੍ਰਚੱਲਿਤ ਕੰਪਿਊਟਰੀ ਅਤੇ ਹੋਰ ਤਕਨੀਕੀ ਸ਼ਬਦਾਵਲੀ ਉਪਲਬੱਧ ਹੈ | ਇਸ ਵਿਚ ਹਰੇਕ ਇੰਦਰਾਜ ਦੇ ਅਰਥਾਂ ਦੀਆਂ ਵੱਖ-ਵੱਖ ਵੰਨਗੀਆਂ, ਵਿਉਂਤਪਤ ਸ਼ਬਦਾਂ ਦੀ ਮੁੱਖ ਇੰਦਰਾਜ ਵਜੋਂ ਸ਼ਮੂਲੀਅਤ ਅਤੇ ਸਮਨਾਮੀ ਸ਼ਬਦਾਂ ਦੇ ਵੱਖ-ਵੱਖ ਇੰਦਰਾਜ ਸ਼ਾਮਿਲ ਹਨ |
ਐਪ ਵਿਚ ਅੰਗਰੇਜ਼ੀ ਦੇ ਸ਼ਬਦ ਪਾਉਣੇ ਬਹੁਤ ਸੌਖੇ ਹਨ | ਕਿਸੇ ਸ਼ਬਦ ਦੇ ਪਹਿਲੇ ਕੁਝ ਅੱਖਰ ਟਾਈਪ ਕਰਨ ਉਪਰੰਤ ਹੇਠਾਂ ਨੂੰ ਸ਼ਬਦ ਸੂਚੀ ਖੁੱਲ੍ਹ ਜਾਂਦੀ ਹੈ | ਵਰਤੋਂਕਾਰ ਪੂਰਾ ਸ਼ਬਦ ਟਾਈਪ ਕਰਨ ਦੀ ਥਾਂ 'ਤੇ ਸੂਚੀ ਵਿਚੋਂ ਸ਼ਬਦ ਦੀ ਚੋਣ ਕਰ ਸਕਦਾ ਹੈ | ਇਨ੍ਹਾਂ ਸਤਰਾਂ ਦੇ ਲੇਖਕ ਅਤੇ ਡਾ: ਰਾਜਵਿੰਦਰ ਸਿੰਘ ਦੁਆਰਾ ਤਿਆਰ ਕੀਤੀ ਇਸ ਐਪ ਰਾਹੀਂ ਸ਼ਬਦ ਖੋਜ ਕਰਨ ਉਪਰੰਤ ਅੰਗਰੇਜ਼ੀ ਸ਼ਬਦ ਦਾ ਉਚਾਰਣ, ਵਿਆਕਰਣਕ ਜਾਣਕਾਰੀ ਅਤੇ ਪੰਜਾਬੀ ਅਰਥ ਪੜ੍ਹਨ ਦੀ ਸਹੂਲਤ ਹੈ |
ਵਰਤੋਂ ਵਿਧੀ

  1. ਵੈੱਬਸਾਈਟ www.punjabicomputer.com ਦੇ 'ਡਾਊਨਲੋਡ' ਨਾਂਅ ਦੇ ਲਿੰਕ 'ਤੇ ਕਲਿੱਕ ਕਰੋ |
  2. ਹੁਣ ਸਕਰੀਨ 'ਤੇ ਖੱਬੇ ਹੱਥੋਂ 'ਮੋਬਾਈਲ' ਨਾਂਅ ਦੀ ਸ਼੍ਰੇਣੀ ਚੁਣੋ |
  3. ਸੱਜੇ ਹੱਥ 'ਮੋਬਾਈਲ ਕੋਸ਼' ਦੇ ਡਾਊਨਲੋਡ ਵਾਲੇ ਲਿੰਕ 'ਤੇ ਕਲਿੱਕ ਕਰੋ | ਹੁਣ 1.8 ਐੱਮਬੀ ਅਕਾਰ ਦੀ ਏਪੀਕੇ ਫਾਈਲ ਡਾਊਨਲੋਡ ਹੋ ਜਾਵੇਗੀ |
  4. ਇਸ (5ng-Pbi Kosh 1ndroid-2.3.apk) ਨਾਂਅ ਦੀ ਫਾਈਲ ਨੂੰ ਮੋਬਾਈਲ ਦੇ ਐੱਸਡੀ ਕਾਰਡ 'ਚ ਪਾਓ ਤੇ ਟੱਚ ਕਰਕੇ ਇੰਸਟਾਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰੋ |
  5. ਕੁਝ ਸਮੇਂ ਮਗਰੋਂ ਇਹ ਤੁਹਾਡੇ ਫੋਨ ਦੀ ਪ੍ਰੋਗਰਾਮ ਸੂਚੀ 'ਚ ਆਉਣੀ ਸ਼ੁਰੂ ਹੋ ਜਾਵੇਗੀ | ਇੱਥੇ ਕਲਿੱਕ ਕਰਕੇ ਉੱਪਰ ਦਿੱਤੇ ਖਾਨੇ 'ਚ ਅੰਗਰੇਜ਼ੀ ਦਾ ਸ਼ਬਦ ਟਾਈਪ ਕਰੋ |
  6. ਹੇਠਾਂ ਨੂੰ ਖੁੱਲ੍ਹਣ ਵਾਲੀ ਸੂਚੀ 'ਚ ਸ਼ਬਦ ਦੀ ਚੋਣ ਕਰੋ | ਇਸ ਉਪਰੰਤ ਤੁਹਾਨੂੰ ਸ਼ਬਦ ਦਾ ਉਚਾਰਣ ਅਤੇ ਵਿਆਕਰਨਿਕ ਜਾਣਕਾਰੀ ਸਮੇਤ ਅਰਥ ਨਜ਼ਰ ਆਉਣਗੇ |

-ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ
ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਮੋਬਾਈਲ : 94174-55614.

ਮਸ਼ਹੂਰ ਪੋਸਟਾਂ

ਬੋਲਾਂ ਅਤੇ ਫੋਟੋ ਰੂਪ ਵਾਲੇ ਮੈਟਰ ਨੂੰ ਬਦਲੋ ਟਾਈਪ ਰੂਪ ਵਿਚ/Speech to text and OCR

ਵਿੰਡੋਜ਼ ਤੇ ਐੱਮਐੱਸ ਆਫ਼ਿਸ ਬਾਰੇ 197 ਸਵਾਲ (ਜਵਾਬ ਸਮੇਤ)

ਪੀਪੀਟੀ

ਔਨਲਾਈਨ ਸ਼ਾਪਿੰਗ: ਸਾਈਬਰ ਠੱਗਾਂ ਤੋਂ ਚੋਕਸ ਰਹਿਣ ਦੀ ਲੋੜ/Online Shopping: Awareness

Punjabi Typing: NIYAM TE NUKTE: Book launched

ਪੰਜਾਬੀ ਕੰਪਿਊਟਰ ਬਾਰੇ 146 ਸਵਾਲ (ਜਵਾਬ ਸਮੇਤ)

CURRICULUM VITAE