About Me

My photo
C P Kamboj is the first author who has penned down 29 computer & IT books in Punjabi language. Also, he has translated several computer books from English to Punjabi. He is the regular columnist in Daily Ajit, Punjabi Tribune, Desh Sewak etc. So for, more than 2000 articles have been published in different magazines and dailies. Born at village Ladhuka (Distt. Fazilka), he has keen interest in computer from the childhood. Presently, he is working as a Assistant Professor at Punjabi Computer Help Centre, Punjabi University Patiala. He says that his prime mission to promote the modern technology and computer in Punjabi language. He desire to reach the computer to common man.

ਟਾਈਪ ਟੈਸਟਾਂ ਲਈ ਫੌਂਟਾਂ ਦਾ ਮਸਲਾ/ ਕਲਰਕਾਂ ਦੀ ਭਰਤੀ ਲਈ 'ਅਸੀਸ' ਫੌਂਟ 'ਚ ਲਿਆ ਜਾਣ ਵਾਲਾ ਟੈੱਸਟ ਕਿਥੋਂ ਤੱਕ ਜਾਇਜ਼/ Punjabi Typing Test

 
ਡਾ. ਸੀ ਪੀ ਕੰਬੋਜ/ਸਾਈਬਰ ਸੰਸਾਰ/Dr. C P Kamboj/Cyber World/ 27-12-2015


    ਪਿੱਛੇ ਜਿਹੇ ਪੰਜਾਬ ਸਰਕਾਰ ਨੇ ਕਲਰਕਾਂ ਅਤੇ ਡਾਟਾ ਐਂਟਰੀ ਓਪਰੇਟਰਾਂ ਦੀਆਂ 614 ਅਸਾਮੀਆਂ ਲਈ ਇਸ਼ਤਿਹਾਰ ਜਾਰੀ ਕੀਤਾ ਹੈ। ਇਸ਼ਤਿਹਾਰ ਵਿਚ ਕੰਪਿਊਟਰ 'ਤੇ ਟਾਈਪ ਟੈੱਸਟ ਦੇਣ ਵਾਲੇ ਉਮੀਦਵਾਰਾਂ ਲਈ ਸ਼ਰਤ ਲਗਾਈ ਗਈ ਹੈ ਕਿ ਉਹ ਸਿਰਫ਼ ਅਸੀਸ ਜਾਂ ਜੁਆਏ ਫੌਂਟ ਵਿਚ ਹੀ ਟੈੱਸਟ ਦੇ ਸਕਦੇ ਹਨ ਜਦਕਿ ਪੰਜਾਬੀ ਭਾਸ਼ਾ ਲਈ 500 ਰਵਾਇਤੀ ਅਤੇ ਕਰੀਬ ਇਕ ਦਰਜਨ ਯੂਨੀਕੋਡ ਆਧਾਰਤ ਫੌਂਟਾਂ ਦਾ ਵਿਕਾਸ ਹੋ ਚੁੱਕਾ ਹੈ। ਕੁੱਝ ਫੌਂਟਾਂ ਵਿਚ ਪੰਜਾਬੀ (ਗੁਰਮੁਖੀ) ਦੇ ਅੱਖਰਅੰਗਰੇਜ਼ੀ ਦੇ ਅੱਖਰਾਂ ਦੀਆਂ ਧੁਨਾਂ ਦੇ ਆਧਾਰ 'ਤੇ ਪੈਂਦੇ ਹਨ। ਅਨਮੋਲ ਲਿਪੀ, ਅੰਮ੍ਰਿਤ ਲਿਪੀ, ਡੀਆਰ ਚਾਤ੍ਰਿਕ, ਸ੍ਰੀ ਅੰਗਦ, ਸ੍ਰੀ ਗ੍ਰੰਥ ਆਦਿ ਅਜਿਹੇ ਸ਼੍ਰੇਣੀ ਦੇ ਫੌਂਟ ਹਨ ਤੇ ਇਨ੍ਹਾਂ ਨੂੰ 'ਫੋਨੈਟਿਕ' ਫੌਂਟਾਂ ਦੀ ਸ਼੍ਰੇਣੀ 'ਚ ਰੱਖਿਆ ਜਾਂਦਾ ਹੈ। ਇਹ ਫੌਂਟ ਉਨ੍ਹਾਂ ਵਿਅਕਤੀਆਂ ਲਈ ਬਣਾਏ ਗਏ ਸਨ ਜੋ ਪਹਿਲਾਂ ਟਾਈਪ ਮਸ਼ੀਨ 'ਤੇ ਕੰਮ ਨਹੀਂ ਕਰਦੇ ਸਨ, ਸਗੋਂ ਸਿਧਾ ਕੰਪਿਊਟਰ 'ਤੇ ਹੀ ਟਾਈਪਿੰਗ ਕਰਨਾ ਚਾਹੁੰਦੇ ਸਨ। ਦੂਜੇ ਪਾਸੇ ਕੁੱਝ ਫੌਂਟ ਰਵਾਇਤੀ ਟਾਈਪਰਾਈਟਰ ਦੇ ਕੀ-ਬੋਰਡ ਨੂੰ ਆਧਾਰ ਬਣਾ ਕੇ ਤਿਆਰ ਕੀਤੇ ਗਏ। ਇਹ ਫੌਂਟ ਉਨ੍ਹਾਂ ਵਿਅਕਤੀਆਂ ਲਈ ਹਨ ਜੋ ਪਹਿਲਾ ਟਾਈਪ ਵਾਲੀ ਮਸ਼ੀਨ 'ਤੇ ਕੰਮ ਕਰਦੇ ਸਨ। ਇਨ੍ਹਾਂ ਫੌਂਟਾਂ ਵਿਚੋਂ ਅਸੀਸ, ਗੁਰਮੁਖੀ, ਜੁਆਏ, ਪ੍ਰਾਈਮ ਜਾ ਆਦਿ ਪ੍ਰਮੁੱਖ ਹਨ। ਤੀਜੀ ਸ਼੍ਰੇਣੀ ਦੇ ਫੌਂਟ ਯੂਨੀਕੋਡ ਆਧਾਰਿਤ ਹਨ। ਇਨ੍ਹਾਂ ਨੂੰ ਭਾਰਤ ਸਰਕਾਰ ਸਮੇਤ ਮਾਈਕਰੋਸਾਫ਼ਟ, ਗੂਗਲ, ਐਪਲ ਸਮੇਤ ਭਾਰਤ ਦੇ ਸਾਰੇ ਸਰਕਾਰੀ ਅਤੇ ਅਰਧ ਸਰਕਾਰੀ ਅਦਾਰਿਆਂ ਨੇ ਸਮਰਥਨ ਦਿੱਤਾ ਹੈ।
    ਜ਼ਿਕਰਯੋਗ ਹੈ ਕਿ ਸਰਕਾਰ ਪਹਿਲਾਂ ਹੀ ਅਜਿਹੀਆਂ ਨਿਯੁਕਤੀਆਂ ਲਈ ਅਸੀਸ ਫੌਂਟ 'ਚ ਟੈੱਸਟ ਦੀ ਮੰਗ ਕਰਦੀ ਆ ਰਹੀ ਹੈ। ਸਵਾਲ ਇਹ ਹੈ ਕਿ ਪੰਜਾਬੀ ਦੇ 500 ਫੌਂਟਾਂ ਅਤੇ ਯੂਨੀਕੋਡ (ਰਾਵੀ ਫੌਂਟ) ਨਾਂ ਦੀ ਮਿਆਰੀ ਪ੍ਰਣਾਲੀ ਦੇ ਹੋਂਦ 'ਚ ਆਉਣ ਦੇ ਬਾਵਜੂਦ ਵੀ ਸਬੰਧਿਤ ਸਰਕਾਰੀ ਵਿਭਾਗ ਸਿਰਫ਼ ਅਸੀਸ ਜਾਂ ਜੁਆਏ ਫੌਂਟ ਦੀ ਹੀ ਮੰਗ  ਕਿਉਂ ਕਰ ਰਹੇ ਹਨ? ਕੀ ਅਜਿਹਾ ਕਰਨਾ ਗ਼ੈਰ ਅਸੀਸ ਅਰਥਾਤ ਅਨਮੋਲ ਲਿਪੀ, ਅੰਮ੍ਰਿਤ ਲਿਪੀ ਆਦਿ ਵਿਚ ਟਾਈਪ ਕਰਨ ਵਾਲੇ ਟਾਈਪਿਸਟਾਂ ਲਈ ਧੱਕਾ ਨਹੀਂ ਹੋਵੇਗਾ। ਟਾਈਪ ਟੈੱਸਟਾਂ ਦਾ ਮਨੋਰਥ ਉਮੀਦਵਾਰ ਦੀ ਟਾਈਪ ਕਰਨ ਦੀ ਰਫ਼ਤਾਰ ਟੈੱਸਟ ਕਰਨਾ ਹੁੰਦਾ ਹੈ ਨਾ ਕਿ ਉਸ ਨੂੰ ਕਿਸੇ ਇਕ ਜਾਂ ਦੋ ਫੌਂਟਾਂ ਦੀ ਬੰਦਿਸ਼ ਵਿਚ ਉਲਝਾਉਣਾ।
     ਪੰਜਾਬ ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਪਹਿਲਾ ਅਤੇ ਇਕੋ-ਇਕ ਅਜਿਹਾ ਅਦਾਰਾ ਹੈ ਜਿੱਥੇ ਦਫ਼ਤਰੀ ਕੰਮ-ਕਾਜ ਸਿਰਫ਼ ਯੂਨੀਕੋਡ ਮਿਆਰੀ ਫੌਂਟਾਂ ਵਿਚ ਹੀ ਕੀਤਾ ਜਾਂਦਾ ਹੈ। ਇਸ ਸ਼੍ਰੇਣੀ ਦੇ ਫੌਂਟਾਂ ਵਿਚੋਂ ਰਾਵੀ, ਏਰੀਅਲ ਯੂਨੀਕੋਡ, ਅਨਮੋਲ ਯੂਨੀਬਾਣੀ, ਸਾਬ ਆਦਿ ਪ੍ਰਮੁੱਖ ਹਨ। ਆਮ ਵਰਤੋਂ ਵਾਲੇ ਕੰਪਿਊਟਰਾਂ ਅਤੇ ਜ਼ਿਆਦਾਤਰ ਫੋਨ ਹੈਂਡ ਸੈੱਟਾਂ ਵਿਚ ਰਾਵੀ ਫੌਂਟ ਪਹਿਲਾ ਹੀ ਉਪਲਭਧ ਹੁੰਦਾ ਹੈ। ਮਿਸਾਲ ਵਜੋਂ ਆਪਣੇ ਕੰਪਿਊਟਰ, ਲੈਪਟਾਪ, ਟੈਬਲੇਟ ਜਾਂ ਸਮਾਰਟ ਫੋਨ ਵਿਚ ਵਿੰਡੋਜ਼ ਇੰਸਟਾਲ ਕਰਨ ਉਪਰੰਤ ਮਾਇਕਰੋਸਾਫਟ ਵੱਲੋਂ ਤਿਆਰ ਕੀਤਾ ਰਾਵੀ ਫੌਂਟ ਆਪਣੇ ਆਪ ਹੀ ਕੰਪਿਊਟਰ ਵਿਚ ਚਲਾ ਜਾਂਦਾ ਹੈ। ਇਨ੍ਹਾਂ ਫੌਂਟਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਸਾਨੂੰ ਇਹ ਫ਼ਿਕਰ ਕਰਨ ਦੀ ਲੋੜ ਨਹੀਂ ਕਿ ਅਗਲੇ ਦੇ ਕੰਪਿਊਟਰ ਵਿਚ ਫੌਂਟ ਹੋਵੇਗਾ ਕਿ ਨਹੀਂ। ਪਹਿਲੀਆਂ ਦੋ ਸ਼੍ਰੇਣੀਆਂ ਦੇ ਫੌਂਟਾਂ ਵਿਚ ਟਾਈਪ ਕੀਤਾ ਮੈਟਰ ਦੂਜੇ ਕੰਪਿਊਟਰ ਵਿਚ ਖੋਲ੍ਹਣ ਉਪਰੰਤ ਬਦਲ ਸਕਦਾ ਹੈ। ਇੰਟਰਨੈੱਟ ਉੱਤੇ ਤਾਂ ਅਜਿਹੇ ਫੌਂਟਾਂ ਦਾ ਬਿਲਕੁਲ ਹੀ ਵਜੂਦ ਨਹੀਂ ਹੈ।
     ਸਤਲੁਜ ਅਤੇ ਰਣਜੀਤ ਆਦਿ ਚੌਥੀ ਅਰਥਾਤ ਮੁਕਤ ਸ਼੍ਰੇਣੀ ਦੇ ਫੌਂਟ ਹਨ। ਇਨ੍ਹਾਂ ਫੌਂਟਾਂ ਦੀ ਵਰਤੋਂ ਪੰਜਾਬ ਦੇ ਅਖ਼ਬਾਰਾਂ ਅਤੇ ਕਿਤਾਬਾਂ ਦੇ ਪ੍ਰਕਾਸ਼ਕਾਂ ਵੱਲੋਂ ਵੱਡੀ ਪੱਧਰ 'ਤੇ ਕੀਤੀ ਜਾਂਦੀ ਹੈ। ਦੂਜੇ ਰਵਾਇਤੀ ਫੌਂਟਾਂ ਵਾਂਗ ਇਨ੍ਹਾਂ ਫੌਂਟਾਂ ਦੇ ਅੱਖਰ ਸਧਾਰਨ ਕੀ-ਬੋਰਡ ਦੇ ਕੋਡ-ਦਾਇਰੇ ਤੋਂ ਬਾਹਰ ਸ਼ੁਰੂ ਹੁੰਦੇ ਹਨ। ਇਹੀ ਕਾਰਨ ਹੈ ਕਿ ਇਨ੍ਹਾਂ ਫੌਂਟਾਂ 'ਚ ਟਾਈਪ ਕਰਨ ਲਈ ਕੋਈ ਤੀਜੀ ਧਿਰ ਦਾ ਸਾਫ਼ਟਵੇਅਰ ਜਿਵੇਂ ਕਿ 'ਅੱਖਰ' ਵਰਡ ਪ੍ਰੋਸੈੱਸਰ, ਜੀ-ਲਿਪੀਕਾ ਆਦਿ ਜਾਂ ਡਾਊਂਗਲ ਦੀ ਲੋੜ ਪੈਂਦੀ ਹੈ।
    ਹੁਣ ਗੱਲ ਕਰਦੇ ਹਾਂ ਕਿ ਉਕਤ ਫੌਂਟ ਸ਼੍ਰੇਣੀਆਂ ਵਿਚੋਂ ਕਿਹੜੀ ਸ਼੍ਰੇਣੀ ਦੇ ਕਿਹੜੇ ਫੌਂਟ ਨੂੰ ਵਰਤਣਾ ਚਾਹੀਦਾ ਹੈ। ਦੱਸਣਯੋਗ ਹੈ ਕਿ ਯੂਨੀਕੋਡ ਫੌਂਟਾਂ ਦੀ ਕਾਢ ਇਕ ਅੰਤਰਰਾਸ਼ਟਰੀ ਸੰਘ ਨੇ ਸਾਲ 1991 ਵਿਚ ਕੱਢੀ। ਸਾਨੂੰ ਫ਼ਖਰ ਹੋਣਾ ਚਾਹੀਦਾ ਹੈ ਕਿ ਵਿਗਿਆਨੀਆਂ ਨੇ ਯੂਨੀਕੋਡ ਦੇ ਪਹਿਲੇ ਸੰਸਕਰਣ ਵਿਚ ਹੀ ਗੁਰਮੁਖੀ ਲਿਪੀ ਨੂੰ ਪਾ ਦਿੱਤਾ ਸੀ। ਪਰ ਅਸੀਂ 14 ਸਾਲ ਬਾਅਦ ਵੀ ਰਵਾਇਤੀ ਫੌਂਟਾਂ ਦੇ ਝੁਰਮਟ ਤੋਂ ਬਾਹਰ ਨਹੀਂ ਨਿਕਲ ਸਕੇ। ਯੂਨੀਕੋਡ ਦੇ ਬੇਸ਼ੁਮਾਰ ਫ਼ਾਇਦਿਆਂ ਨੂੰ ਵਿਸਥਾਰ ਨਾਲ ਪੜ੍ਹਨ ਲਈ ਪੰਜਾਬੀ ਕੰਪਿਊਟਰ ਡਾਟਕਾਮ ਵੈੱਬਸਾਈਟ ਨੂੰ ਲੌਗ-ਇਨ ਕੀਤਾ ਜਾ ਸਕਦਾ ਹੈ। ਸਾਡੀ ਸਰਕਾਰ ਜਾਂ ਸੰਬੰਧਿਤ ਮਹਿਕਮੇ ਦੇ ਅਧਿਕਾਰੀ ਭਾਰਤ ਸਰਕਾਰ ਦੁਆਰਾ ਫੌਂਟਾਂ ਅਤੇ ਕੀ-ਬੋਰਡਾਂ ਦੇ ਮਿਆਰੀਕਰਨ 'ਚ ਪਾਈਆਂ ਪਿਰਤਾਂ ਤੋਂ ਕਿਉਂ ਲਾਂਭੇ ਹੋ ਕੇ ਗੈਰ-ਮਿਆਰੀ ਫੌਂਟਾਂ ਵਿਚ ਆਮ ਲੋਕਾਂ ਨੂੰ ਉਲਝਾ ਰਹੇ ਹਨ।
    ਜੇਕਰ ਸਰਕਾਰੀ ਅਫ਼ਸਰਾਂ ਨੂੰ ਯੂਨੀਕੋਡ ਪ੍ਰਣਾਲੀ ਬਾਰੇ ਜਾਣਕਾਰੀ ਦਾ ਅਭਾਵ ਸੀ ਤਾਂ ਪੰਜਾਬੀ ਯੂਨੀਵਰਸਿਟੀ ਦੁਆਰਾ ਕੀਤੇ ਸਰਵੇਖਣ ਦੇ ਨਤੀਜਿਆਂ 'ਤੇ ਹੀ ਸਰਸਰੀ ਝਾਤ ਮਾਰ ਲੈਂਦੇ, ਜਿਸ ਵਿਚ ਇਹ ਤੱਥ ਸਾਹਮਣੇ ਆਏ ਹਨ ਕਿ ਦੁਨੀਆਂ ਭਰ ਵਿਚੋਂ ਅਨਮੋਲ ਲਿਪੀ ਵਰਗੇ ਫੋਨੈਟਿਕ ਫੌਂਟਾਂ ਦੀ ਵਰਤੋਂ ਸਭ ਤੋਂ ਵੱਧ ਕੀਤੀ ਜਾਂਦੀ ਹੈ। ਉਕਤ ਸਰਵੇਖਣ ਅਤੇ ਭਾਰਤ ਸਰਕਾਰ ਦੇ ਮਿਆਰੀਕਰਨ ਦੇ ਦਿਸ਼ਾ ਨਿਰਦੇਸ਼ਾਂ ਨੂੰ ਧਿਆਨ 'ਚ ਰੱਖ ਕੇ ਇਕ ਅਜਿਹੀ ਵਿਵਸਥਾ ਕੀਤੀ ਗਈ ਹੈ ਕਿ ਉਮੀਦਵਾਰ 'ਤੇ ਕਿਸੇ ਖ਼ਾਸ ਫੌਂਟ ਵਿਚ ਟੈੱਸਟ ਦੇਣ ਦੀ ਬੰਦਸ਼ ਨਾ ਲਗਾਈ ਜਾਵੇ। ਯੂਨੀਵਰਸਿਟੀ ਅੱਖਰ, ਅੰਮ੍ਰਿਤ ਬੋਲੀ, ਅੰਮ੍ਰਿਤ ਲਿਪੀ, ਅਸੀਸ, ਡੀਆਰ ਚਾਤ੍ਰਿਕ ਵੈੱਬ, ਗੁਰਮੁਖੀ ਲਿਪੀ-2, ਜੁਆਏ, ਪ੍ਰਾਈਮ ਜਾ ਆਦਿ ਕਰੀਬ ਇਕ ਦਰਜਨ ਫੌਂਟਾਂ ਵਿਚੋਂ ਕਿਸੇ ਵੀ ਫੌਂਟ ਵਿਚ ਟਾਈਪ ਟੈੱਸਟ ਦੇਣ ਦੀ ਖੁੱਲ੍ਹ ਦਿੰਦੀ ਹੈ।
    ਪਿਛਲੇ ਵਰ੍ਹੇ ਯੂਨੀਵਰਸਿਟੀ ਨੇ ਪੰਜਾਬੀ ਕੰਪਿਊਟਰ ਖੋਜ ਕੇਂਦਰ ਵੱਲੋਂ ਟਾਈਪ ਟੈੱਸਟ ਲੈਣ ਅਤੇ ਉਸ ਦਾ ਆਪਣੇ-ਆਪ ਮੁਲਾਂਕਣ ਕਰਕੇ ਨਤੀਜਾ ਤਿਆਰ ਕਰਨ ਵਾਲਾ ਇਕ ਸਾਫ਼ਟਵੇਅਰ ਵੀ ਤਿਆਰ ਕੀਤਾ ਹੈ। ਜਿਸ ਵਿਚ ਉਮੀਦਵਾਰ ਨੂੰ ਫੌਂਟਾਂ ਦੀ ਬੰਦਿਸ਼ ਤੋਂ ਪੂਰੀ ਤਰ੍ਹਾਂ ਮੁਕਤ ਕੀਤਾ ਗਿਆ ਹੈ। ਉਮੀਦਵਾਰ ਕੋਈ ਵੀ ਫੌਂਟ ਵਰਤੇ, ਸਾਫ਼ਟਵੇਅਰ ਆਪਣੇ-ਆਪ ਉਸ ਨੂੰ ਯੂਨੀਕੋਡ ਮਿਆਰ ਵਾਲੇ ਫੌਂਟ ਵਿਚ ਤਬਦੀਲ ਕਰਦਾ ਜਾਂਦਾ ਹੈ।
    ਇੰਟਰਨੈੱਟ 'ਤੇ 8-10 ਅਜਿਹੀਆਂ ਵੈੱਬਸਾਈਟਾਂ ਹਨ ਜੋ ਆਪਣਾ ਟਾਈਪ ਟੈੱਸਟ ਲੈਣ ਵਾਲੇ ਸਾਫ਼ਟਵੇਅਰ ਦੀ ਆਨ-ਲਾਈਨ ਵਿੱਕਰੀ ਕਰਦੀਆਂ ਹਨ। ਬੜੇ ਅਫ਼ਸੋਸ ਦੀ ਗੱਲ ਹੈ ਕਿ 'ਮੰਡੀ ਦੀ ਮੰਗ' ਨੂੰ ਧਿਆਨ 'ਚ ਰੱਖਦਿਆਂ, ਵੱਧ ਤੋਂ ਵੱਧ ਮੁਨਾਫ਼ਾ ਖੱਟਣ ਦੀ ਹੋੜ ਵਿਚ ਜ਼ਿਆਦਾਤਰ ਵੈੱਬਸਾਈਟਾਂ ਦੇ ਸਾਫ਼ਟਵੇਅਰ ਸਿਰਫ਼ ਅਸੀਸ ਫੌਂਟ 'ਤੇ ਆਧਾਰਿਤ ਹੀ ਹਨ।
    ਉਪਰੋਕਤ ਵਿਚਾਰ ਚਰਚਾ ਤੋਂ ਸਪਸ਼ਟ ਹੈ ਕਿ ਸਿਰਫ਼ ਟਾਈਪ ਟੈੱਸਟ ਲਈ ਉਮੀਦਵਾਰਾਂ 'ਤੇ ਕਿਸੇ ਇਕ ਫੌਂਟ ਵਿਚ ਟੈੱਸਟ ਦੇਣ ਦੀ ਸ਼ਰਤ ਨਹੀਂ ਲਗਾਉਣੀ ਚਾਹੀਦੀ ਸਗੋਂ ਪੰਜਾਬੀ ਯੂਨੀਵਰਸਿਟੀ ਵਾਂਗ ਹਰੇਕ ਫੌਂਟ ਸ਼੍ਰੇਣੀ ਦੇ ਕੁੱਝ ਪ੍ਰਚਲਿਤ ਫੌਂਟਾਂ ਵਿਚ ਟੈੱਸਟ ਲੈੇਣ ਦੀ ਖੁੱਲ੍ਹ ਦੇ ਦੇਣੀ ਚਾਹੀਦੀ ਹੈ। ਅਜਿਹਾ ਕਰਨਾ ਫੋਨੈਟਿਕ ਅਤੇ ਯੂਨੀਕੋਡ ਅਧਾਰ ਵਾਲੇ ਫੌਂਟਾਂ 'ਚ ਕੰਮ ਕਰਨ ਵਾਲੇ ਉਮੀਦਵਾਰਾਂ ਨਾਲ ਸਰਾਸਰ ਧੱਕਾ ਹੋਵੇਗਾ।
ਅੰਗਰੇਜ਼ੀ ਦੇ ਅੱਖਰਾਂ ਦੀਆਂ ਧੁਨਾਂ ਦੇ ਆਧਾਰ 'ਤੇ ਪੈਂਦੇ ਹਨ। ਅਨਮੋਲ ਲਿਪੀ, ਅੰਮ੍ਰਿਤ ਲਿਪੀ, ਡੀਆਰ ਚਾਤ੍ਰਿਕ, ਸ੍ਰੀ ਅੰਗਦ, ਸ੍ਰੀ ਗ੍ਰੰਥ ਆਦਿ ਅਜਿਹੇ ਸ਼੍ਰੇਣੀ ਦੇ ਫੌਂਟ ਹਨ ਤੇ ਇਨ੍ਹਾਂ ਨੂੰ 'ਫੋਨੈਟਿਕ' ਫੌਂਟਾਂ ਦੀ ਸ਼੍ਰੇਣੀ 'ਚ ਰੱਖਿਆ ਜਾਂਦਾ ਹੈ। ਇਹ ਫੌਂਟ ਉਨ੍ਹਾਂ ਵਿਅਕਤੀਆਂ ਲਈ ਬਣਾਏ ਗਏ ਸਨ ਜੋ ਪਹਿਲਾਂ ਟਾਈਪ ਮਸ਼ੀਨ 'ਤੇ ਕੰਮ ਨਹੀਂ ਕਰਦੇ ਸਨ, ਸਗੋਂ ਸਿਧਾ ਕੰਪਿਊਟਰ 'ਤੇ ਹੀ ਟਾਈਪਿੰਗ ਕਰਨਾ ਚਾਹੁੰਦੇ ਸਨ। ਦੂਜੇ ਪਾਸੇ ਕੁੱਝ ਫੌਂਟ ਰਵਾਇਤੀ ਟਾਈਪਰਾਈਟਰ ਦੇ ਕੀ-ਬੋਰਡ ਨੂੰ ਆਧਾਰ ਬਣਾ ਕੇ ਤਿਆਰ ਕੀਤੇ ਗਏ। ਇਹ ਫੌਂਟ ਉਨ੍ਹਾਂ ਵਿਅਕਤੀਆਂ ਲਈ ਹਨ ਜੋ ਪਹਿਲਾ ਟਾਈਪ ਵਾਲੀ ਮਸ਼ੀਨ 'ਤੇ ਕੰਮ ਕਰਦੇ ਸਨ। ਇਨ੍ਹਾਂ ਫੌਂਟਾਂ ਵਿਚੋਂ ਅਸੀਸ, ਗੁਰਮੁਖੀ, ਜੁਆਏ, ਪ੍ਰਾਈਮ ਜਾ ਆਦਿ ਪ੍ਰਮੁੱਖ ਹਨ। ਤੀਜੀ ਸ਼੍ਰੇਣੀ ਦੇ ਫੌਂਟ ਯੂਨੀਕੋਡ ਆਧਾਰਿਤ ਹਨ। ਇਨ੍ਹਾਂ ਨੂੰ ਭਾਰਤ ਸਰਕਾਰ ਸਮੇਤ ਮਾਈਕਰੋਸਾਫ਼ਟ, ਗੂਗਲ, ਐਪਲ ਸਮੇਤ ਭਾਰਤ ਦੇ ਸਾਰੇ ਸਰਕਾਰੀ ਅਤੇ ਅਰਧ ਸਰਕਾਰੀ ਅਦਾਰਿਆਂ ਨੇ ਸਮਰਥਨ ਦਿੱਤਾ ਹੈ।


* ਲੇਖਕ ਪੰਜਾਬੀ ਕੰਪਿਊਟਰ ਤੇ ਮੋਬਾਈਲ ਤਕਨਾਲੋਜੀ ਦੇ ਖੇਤਰ ਦਾ ਖੋਜਕਾਰ ਹੈ

No comments :

Post a Comment

Note: Only a member of this blog may post a comment.

…ਤੇ ਹੁਣ ਬੱਚੇ ਸਿੱਖਣਗੇ ਉਂਗਲੀ ਦੀ ਛੋਹ ਰਾਹੀਂ ਪੰਜਾਬੀ/ Punjabi Typing-learning App



25-12-2015
          ਸਾਡਾ ਆਧੁਨਿਕ ਮੋਬਾਈਲ ਇੱਕ ਚੰਗੇ ਸਿੱਖਿਅਕ ਦੀ ਭੂਮਿਕਾ ਨਿਭਾ ਸਕਦਾ ਹੈ। ਅੰਤਰਜਾਲ 'ਤੇ ਉਪਲਭਧ ਜਾਲ-ਸਬੰਧ (Online) ਸਿੱਖਿਆ ਜਾਲ-ਟਿਕਾਣੇ (Websites) ਅਤੇ ਆਦੇਸ਼ਕਾਰੀਆਂ (Apps) ਰਾਹੀਂ ਆਧੁਨਿਕ ਮੋਬਾਈਲ 'ਤੇ ਪੰਜਾਬੀ ਲਿਖੀ ਜਾ ਸਕਦੀ ਹੈ।
ਲਰਨ ਪੰਜਾਬੀ ਅਲਫਾਬੈੱਟ (Learn Punjabi Alphabets)
ਇਹ ਆਦੇਸ਼ਕਾਰੀ ਬੱਚਿਆਂ ਨੂੰ ਪੰਜਾਬੀ ਅੱਖਰ ਮਾਲਾ ਸਿਖਾਉਣ ਲਈ ਤਿਆਰ ਕੀਤੀ ਗਈ ਹੈ। ਇਸ ਵਿਚ ਪੰਜਾਬੀ ਅੱਖਰਾਂ ਨੂੰ ਲਿਖਣ ਅਤੇ ਬੋਲਣ ਦਾ ਢੰਗ ਦੱਸਿਆ ਗਿਆ ਹੈ। ਇਸ ਦੇ ਹੇਠਾਂ ਬਣੇ ਫੱਟੇ ਉੱਤੇ ਬੱਚਾ ਉਂਗਲ ਦੀ ਛੋਹ ਰਾਹੀਂ ਖ਼ੁਦ ਵੀ ਅੱਖਰ ਪਾਉਣ ਦਾ ਅਭਿਆਸ ਕਰ ਸਕਦਾ ਹੈ।
ਲਰਨ ਕਿਡਸ ਪੰਜਾਬੀ ਅਲਫਾਬੈਟ  (Learn Kids Punjabi Alphabets)
ਇਸ ਆਦੇਸ਼ਕਾਰੀ ਰਾਹੀਂ ਬੱਚਿਆਂ ਨੂੰ ਮੋਬਾਈਲ ਦੀ ਸਤਹ 'ਤੇ ਉਂਗਲੀ ਦੀ ਛੋਹ ਰਾਹੀਂ ਪੰਜਾਬੀ ਅੱਖਰ ਗਿਆਨ ਦੇਣ ਦਾ ਉਪਰਾਲਾ ਕੀਤਾ ਗਿਆ ਹੈ। ਦਿੱਖ ਪੱਖੋਂ ਇਹ ਬੇਹੱਦ ਸੁੰਦਰ ਆਦੇਸ਼ਕਾਰੀ ਹੈ। ਪਹਿਲੀ ਸਤਹ ਤੋਂ 'ਪਲੇਅ' ਬਟਣ 'ਤੇ ਛੂੰਹਦਿਆਂ ਹੀ ਮੁੱਖ ਪਾਠ ਖੁੱਲ੍ਹ ਜਾਂਦਾ ਹੈ। ਇਸ ਵਿਚ ਪੰਜਾਬੀ ਵਰਣਮਾਲਾ ਅਤੇ ਉਨ੍ਹਾਂ ਤੋਂ ਪੈਣ ਵਾਲੇ ਸ਼ਬਦਾਂ ਦੀ ਇੱਕ-ਇੱਕ ਉਦਾਹਰਣ ਦਿੱਤੀ ਗਈ ਹੈ। ਪਹਿਲੇ ਅੱਖਰ 'ੳ' ਨੂੰ ਛੂਹਣ ਉਪਰੰਤ ਨਵੀਂ ਸਤਹ ਖੁੱਲ੍ਹਦੀ ਹੈ ਜਿਸ ਵਿਚ ਉਸ ਅੱਖਰ ਨਾਲ ਸਬੰਧਿਤ ਪੈਣ ਵਾਲੇ ਅੱਖਰ ਨੂੰ ਦਿਖਾਇਆ ਗਿਆ ਹੈ। ਅਗਲੀ ਵਾਰ ਛੂਹਣ ਉਪਰੰਤ ਸ਼ਬਦ ਅਤੇ ਉਸ ਦਾ ਉਚਾਰਣ ਸੁਣਾਈ ਦਿੰਦਾ ਹੈ। ਇੱਥੋਂ 'ਨੈਕਸਟ' ਬਟਣ ਦੀ ਮਦਦ ਨਾਲ ਅੱਖਰਾਂ ਦੇ ਉਚਾਰਣ ਨੂੰ ਅੱਖਰਾਂ ਸਮੇਤ ਸੁਣਿਆ ਜਾ ਸਕਦਾ ਹੈ। ਇਸ ਆਦੇਸ਼ਕਾਰੀ ਬਾਰੇ ਨਾ ਤਾਂ ਐਪ ਸਟੋਰ 'ਤੇ ਢੁਕਵੀਂ ਜਾਣਕਾਰੀ ਦਿੱਤੀ ਗਈ ਹੈ ਤੇ ਨਾ ਹੀ ਕਈ ਅੱਖਰਾਂ ਜਿਵੇਂ ਕਿ ਫ,ਯ, ਙ, ਞ ਦੇ ਸ਼ੁੱਧ ਉਚਾਰਣ 'ਤੇ ਕੋਈ ਧਿਆਨ ਦਿੱਤਾ ਗਿਆ ਹੈ। ਫਿਰ ਵੀ ਮੁਫ਼ਤ 'ਚ ਮਿਲਣ ਵਾਲੀ ਇਹ ਆਦੇਸ਼ਕਾਰੀ ਬੱਚਿਆਂ ਲਈ ਲਾਹੇਵੰਦ ਸਿੱਧ ਹੋ ਰਹੀ ਹੈ।
ਪੰਜਾਬੀ ਵੌਵਲਜ਼ (Punjabi Vowels)
ਇਸ ਆਦੇਸ਼ਕਾਰੀ ਰਾਹੀਂ ਅਸੀਂ ਪੰਜਾਬੀ ਸਵਰਾਂ ਦੀ ਬਣਤਰ ਅਤੇ ਵਰਤੋਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ। ਇਹ ਆਦੇਸ਼ਕਾਰੀ ਪੰਜਾਬੀ ਸਵਰਾਂ ਨੂੰ ਲਿਖਣ ਦੇ ਨਾਲ-ਨਾਲ ਸੁਣਾਉਣ ਦਾ ਕੰਮ ਵੀ ਕਰਦੀ ਹੈ। ਆਦੇਸ਼ਕਾਰੀ ਦੱਸਦੀ ਹੈ ਕਿ ਕੋਈ ਸਵਰ ਕਿਸੇ ਸ਼ਬਦ ਦੇ ਸ਼ੁਰੂ ਵਿਚ ਅਤੇ ਵਿਚਕਾਰ ਕਿਵੇਂ ਪੈਂਦਾ ਹੈ। ਇਸ ਵਿਚ ਕਿਸੇ ਸਵਰ ਨੂੰ ਲਿਖਣ ਦਾ ਅਭਿਆਸ ਕਰਵਾਉਣ ਦੀ ਵਿਸ਼ੇਸ਼ ਸਹੂਲਤ ਹੈ। ਆਦੇਸ਼ਕਾਰੀ ਵਿਚ ਵੱਖ-ਵੱਖ ਸਵਰਾਂ ਨੂੰ ਉਦਾਹਰਣਾਂ ਅਤੇ ਸੁੰਦਰ ਚਿਤਰਾਂ ਰਾਹੀਂ ਦਰਸਾਇਆ ਗਿਆ ਹੈ।
ਸਤਹ ਦੇ ਉੱਪਰ ਸੱਜੇ ਹੱਥ ਦਿਸਣ ਵਾਲੀ ਮੋਰ (More) ਨਾਂ ਦੀ ਕੜੀ ਰਾਹੀਂ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ ਹੈ। ਇਸੇ ਤਰ੍ਹਾਂ ਉੱਪਰ ਦਿੱਤੇ ਕੁਇਜ਼ 'ਤੇ ਛੂਹ ਕੇ ਵਰਤੋਂਕਾਰ ਆਪਣੀ ਬੁੱਧੀ ਦੀ ਪਰਖ ਕਰ ਸਕਦਾ ਹੈ।
ਤਕਨੀਕੀ ਸ਼ਬਦਾਵਲੀ  
  • ਕੰਮ-ਸੂਚਕ-ਪੱਟੀ: Task Bar (ਟਾਸਕ ਬਾਰ)
  • ਕੰਮ-ਜਮਾਤ: Workshop (ਵਰਕਸ਼ਾਪ)
  • ਕ੍ਰਮ-ਅੰਕ: Serial Number (ਸੀਰੀਅਲ ਨੰਬਰ)
  • ਕ੍ਰਮ-ਅਨੁਸਾਰ, ਕ੍ਰਮਵਾਰ: Step-by-step (ਸਟੈਪ-ਬਾਈ-ਸਟੈਪ)
  • ਕ੍ਰਮਾਂਕਕਾਰੀ: Numbering (ਨੰਬਰਿੰਗ)
  • ਕਲ-ਪੁਰਜੇ: Hardware (ਹਾਰਡਵੇਅਰ)
  • ਕਲਮ-ਚਾਲਕ: Pen Drive (ਪੈੱਨ ਡਰਾਈਵ)
  • ਕਾਂਟ-ਛਾਂਟ: Cut (ਕੱਟ)
  • ਕਾਰਕ-ਚਾਲ: Sky Drive (ਸਕਾਈ ਡਰਾਈਵ)
  • ਕਾਰਕ-ਯਾਦ: Cache Memory (ਕੈਸ਼ ਮੈਮਰੀ)
  • ਕਾਰਜਸ਼ਾਲਾ: Workshop (ਵਰਕਸ਼ਾਪ)
  • ਕਾਰਜ-ਯੋਜਨਾ: Project (ਪ੍ਰੋਜੈਕਟ)


No comments :

Post a Comment

Note: Only a member of this blog may post a comment.

ਇੰਜ ਕਰੋ ਫ਼ਾਲਤੂ ਮੇਲ ਸੰਦੇਸ਼ਾਂ ਨੂੰ ਪੱਕੇ ਤੌਰ 'ਤੇ ਬੰਦ/E-mail Block-Filter

ਡਾ. ਸੀ ਪੀ ਕੰਬੋਜ/ਸਾਈਬਰ ਸੰਸਾਰ/Dr. C P Kamboj/Cyber World/ 20-12-2015
ਗ਼ੈਰ-ਜ਼ਰੂਰੀ ਫੋਨ ਕਾਲਾਂ, ਐੱਸ.ਐੱਮ.ਐੱਸ. ਅਤੇ ਈ-ਮੇਲ ਸੰਦੇਸ਼ਾਂ ਤੋਂ ਵਰਤੋਂਕਾਰ ਬਹੁਤ ਪ੍ਰੇਸ਼ਾਨ ਹਨ ਖੋਜਕਾਰਾਂ ਨੇ ਇਨ੍ਹਾਂ ਤੋਂ ਬਚਣ ਦੇ ਤਰੀਕੇ ਵੀ ਲੱਭ ਲਏ ਹਨ ਪਰ ਗਿਆਨ ਦੀ ਘਾਟ ਕਾਰਨ ਅਸੀਂ ਇਨ੍ਹਾਂ ਦਾ ਸਹੀ ਲਾਭ ਨਹੀਂ ਲੈ ਰਹੇ ਫ਼ਾਲਤੂ ਮੇਲ ਸੰਦੇਸ਼ਾਂ ਦੀ ਗੱਲ ਹੀ ਲੈ ਲਓ, ਰੋਜ਼ਾਨਾ ਕੁਝ ਸਮਾਂ ਸਾਨੂੰ ਅਜਿਹੇ ਸੰਦੇਸ਼ਾਂ ਨੂੰ ਹਟਾਉਣ 'ਤੇ ਹੀ ਲੱਗ ਜਾਂਦਾ ਹੈ ਤੇ ਕਈ ਵਾਰ ਅਸੀਂ ਗਲਤੀ ਨਾਲ ਕੰਮ ਦੇ ਸੰਦੇਸ਼ ਵੀ ਹਟਾ ਬੈਠਦੇ ਹਾਂ ਆਓ ਫ਼ਜ਼ੂਲ ਈ-ਮੇਲਜ਼ ਨੂੰ ਹਟਾਉਣ ਦੇ ਪੱਕੇ ਹੱਲ ਦੀ ਗੱਲ ਕਰੀਏ ਇਸ ਹੱਲ ਰਾਹੀਂ ਸੈਂਡਰ ਨੂੰ ਸਪੈਮ ਵਿਚ ਭੇਜੇ ਬਿਨਾਂ ਸਿੱਧਾ ਬਲੌਕ ਕੀਤਾ ਜਾ ਸਕਦਾ ਹੈ 
ਆਪਣੇ ਸਮਾਰਟ ਫੋਨ 'ਤੇ ਜੀ-ਮੇਲ ਦੀ ਸਹੂਲਤ ਲੈਣ ਵਾਲੇ ਵਰਤੋਂਕਾਰ ਪਹਿਲਾਂ ਬਲੌਕ ਕੀਤਾ ਜਾਣ ਵਾਲਾ ਮੇਲ ਸੰਦੇਸ਼ ਖੋਲ੍ਹਣ ਹੁਣ ਤਿੰਨ ਬਿੰਦੀਆਂ (...) ਵਾਲੇ ਮੀਨੂੰ ਨੂੰ ਖੋਲਿ੍ਹਆ ਜਾਵੇ ਇੱਥੋਂ ਰੀਪਲਾਈ ਆਲ, ਫਾਰਵਰਡ, ਐਡ ਸਟਾਰ ਅਤੇ ਪਿ੍ੰਟ ਤੋਂ ਬਾਅਦ ਬਲੌਕ ਦੀ ਆਪਸ਼ਨ ਨਜ਼ਰ ਆਵੇਗੀ ਬਲੌਕ 'ਤੇ ਟੱਚ ਕਰਕੇ ਉਸ ਨਿਰਧਾਰਤ ਐਡਰੈੱਸ ਤੋਂ ਆਉਣ ਵਾਲੇ ਈ-ਮੇਲ ਸੰਦੇਸ਼ ਪੱਕੇ ਤੌਰ 'ਤੇ ਬੰਦ ਹੋ ਜਾਣਗੇ ਗੂਗਲ ਦੀ ਇਸ ਸੱਜਰੀ ਸੁਵਿਧਾ ਦਾ ਲਾਭ ਜੀ-ਮੇਲ ਐਪ ਨੂੰ ਅੱਪਡੇਟ ਕਰਕੇ ਲਿਆ ਜਾ ਸਕਦਾ ਹੈ ਕਿਉਂਕਿ ਪੁਰਾਣੇ ਸੰਸਕਰਣਾਂ ਵਿਚ ਅਜਿਹੀ ਸਹੂਲਤ ਨਹੀਂ ਸੀ 
ਕੰਪਿਊਟਰ ਉੱਤੇ ਜੀ-ਮੇਲ ਵਰਤਣ ਵਾਲੇ ਪਾਠਕ ਕ੍ਰਮਵਾਰ ਗਰਾਰੀ ਵਾਲੇ ਬਟਨ, ਸੈਟਿੰਗ, ਫ਼ਿਲਟਰਡ ਐਾਡ ਬਲੌਕਡ ਐਡਰੈੱਸਜ਼ ਵਿਕਲਪਾਂ ਦੀ ਵਰਤੋਂ ਕਰਨ ਉਪਰੰਤ 'ਕਰਿਏਟ ਏ ਨਿਊ ਫ਼ਿਲਟਰ' 'ਤੇ ਕਲਿੱਕ ਕਰਨ ਇਸ ਤੋਂ ਬਾਅਦ ਇਕ ਡਾਇਲਾਗ ਬਕਸਾ ਖੁੱਲ੍ਹੇਗਾ ਇਸ ਵਿਚ 'ਫਰੋਮ' ਵਾਲੇ ਡੱਬੇ ਵਿਚ ਬਲੌਕ ਜਾਂ ਬੰਦ ਕੀਤਾ ਜਾਣ ਵਾਲਾ ਈ-ਮੇਲ ਐਡਰੈੱਸ ਭਰੋ ਹੁਣ ਕਰਿਏਟ ਫ਼ਿਲਟਰ ਦੇ ਹੇਠਾਂ ਨਜ਼ਰ ਆਉਣ ਵਾਲੇ ਚੈੱਕ ਬਕਸਿਆਂ ਵਿਚੋਂ 'ਡਿਲੀਟ ਇੱਟ' 'ਤੇ ਕਲਿੱਕ ਕਰਕੇ ਠੀਕੇ ਦਾ ਨਿਸ਼ਾਨ ਲਗਾਓ ਤੇ ਹੇਠਾਂ ਦਿੱਤੇ ਕਰਿਏਟ ਫ਼ਿਲਟਰ ਬਟਨ 'ਤੇ ਕਲਿੱਕ ਕਰ ਦਿਓ ਇਸ ਨਾਲ ਦੱਸੇ ਗਏ ਐਡਰੈੱਸ ਵਾਲੇ ਈ-ਮੇਲ ਸੰਦੇਸ਼ ਪੱਕੇ ਤੌਰ 'ਤੇ ਆਉਣੇ ਬੰਦ ਹੋ ਜਾਣਗੇ 
ਕੰਪਿਊਟਰ ਉੱਤੇ ਯਾਹੂ-ਮੇਲ ਦੇ ਕਿਸੇ ਸੈਂਡਰ ਨੂੰ ਬਲੌਕ ਕਰਨ ਦਾ ਤਰੀਕਾ ਜੀ-ਮੇਲ ਨਾਲ ਮਿਲਦਾ-ਜੁਲਦਾ ਹੈ ਇਸ ਮੰਤਵ ਲਈ ਸਭ ਤੋਂ ਪਹਿਲਾਂ ਯਾਹੂ-ਮੇਲ ਦੇ ਗਰਾਰੀ ਵਾਲੇ ਬਟਣ 'ਤੇ ਕਲਿੱਕ ਕਰੋ ਹੁਣ ਕ੍ਰਮਵਾਰ ਸੈਟਿੰਗ, ਫ਼ਿਲਟਰ ਅਤੇ ਐਡ ਵਿਕਲਪਾਂ ਦੀ ਚੋਣ ਕਰੋ ਡਾਇਲਾਗ ਬਕਸੇ ਵਿਚ ਪਹਿਲਾਂ 'ਫ਼ਿਲਟਰ ਨੇਮ' ਵਾਲੇ ਖਾਨੇ ਵਿਚ ਕੋਈ ਨਾਂਅ ਦਿਓ 'ਫਰੋਮ' ਵਾਲੇ ਖਾਨੇ ਵਿਚ ਉਹ ਈ-ਮੇਲ ਪਤਾ ਟਾਈਪ ਕਰੋ ਜਿਸ ਨੂੰ ਤੁਸੀਂ ਬਲੌਕ ਕਰਨਾ ਚਾਹੁੰਦੇ ਹੋ 'ਮੂਵ' ਵਾਲੇ ਡਰਾਪ ਡਾਊਨ ਵਾਲੇ ਵਿਕਲਪ ਤੋਂ 'ਟਰੇਸ਼' ਦੀ ਚੋਣ ਕਰਕੇ ਸੈਟਿੰਗਜ਼ ਸੇਵ ਕਰ ਲਓ 
ਫੇਸਬੁੱਕ ਦੀ ਵਰਤੋਂ ਸੰਭਲ ਕੇ 
ਫੇਸਬੁੱਕ ਜਾਂ ਹੋਰ ਸੋਸ਼ਲ ਵੈੱਬਸਾਈਟਾਂ ਦੀ ਵਰਤੋਂ ਉਦੋਂ ਵੱਧ ਫ਼ਾਇਦੇਮੰਦ ਹੁੰਦੀ ਹੈ ਜਦੋਂ ਤੁਹਾਨੂੰ ਉਸ ਦੀ ਸੁਰੱਖਿਆ ਦੇ ਤਮਾਮ ਨੁਕਤੇ ਪਤਾ ਹੋਣ ਫੇਸਬੁੱਕ 'ਤੇ ਸਰਗਰਮ ਰਹਿਣ ਵਾਲਿਆਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਪ੍ਰੋਫਾਈਲ ਪਿਕਚਰ ਪਬਲਿਕ ਦੀ ਥਾਂ ਸਿਰਫ਼ ਮਿੱਤਰਾਂ ਤੱਕ ਹੀ ਪਹੁੰਚੇ ਹਾਲਾਂਕਿ ਫੇਸਬੁੱਕ ਦੇ ਪੰਨੇ ਦੇ ਐਨ ਸੱਜੇ ਹੱਥ ਦਿੱਤੇ ਬਟਨ ਨੂੰ ਕਲਿੱਕ ਕਰਕੇ ਸੁਰੱਖਿਆ ਦੇ ਵੱਖ-ਵੱਖ ਵਿਕਲਪਾਂ ਨੂੰ ਅਜ਼ਮਾਇਆ ਜਾ ਸਕਦਾ ਹੈ ਪਰ ਜਾਣਕਾਰੀ ਦੀ ਘਾਟ ਕਾਰਨ ਆਮ ਪਾਠਕ ਇਨ੍ਹਾਂ ਦੀ ਵਰਤੋਂ ਨਹੀਂ ਕਰਦੇ ਲੜਕੀਆਂ ਨੂੰ ਇਸ ਮਾਮਲੇ 'ਚ ਹੋਰ ਵੀ ਸੰਜੀਦਾ ਰਹਿਣ ਦੀ ਲੋੜ ਹੈ ਲੜਕੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਸਟੇਟਸ, ਪੋਸਟ, ਐਲਬਮ, ਟਾਈਮ-ਲਾਈਨ ਆਦਿ ਦੀਆਂ ਤਸਵੀਰਾਂ ਤੇ ਹੋਰ ਜਾਣਕਾਰੀ ਪ੍ਰਾਈਵੇਟ ਹੀ ਰੱਖਣ ਤੁਹਾਡੀਆਂ ਪੋਸਟਾਂ ਸਿਰਫ਼ ਮਿੱਤਰਤਾ ਸੂਚੀ ਵਿਚ ਮੌਜੂਦ ਲੋਕ ਹੀ ਵੇਖ ਸਕਣ ਫੇਸਬੁੱਕ ਦੀ ਵਰਤੋਂ ਨੂੰ ਯਾਦਗਾਰੀ ਬਣਾਉਣ ਲਈ ਸ਼ਰਾਰਤੀ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ ਹੈ
 -ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ www.cpkamboj.com 

3 comments :

Post a Comment

Note: Only a member of this blog may post a comment.

ਸਾਈਬਰ ਨਾਗਰਿਕ ਬਣਨ ਦੇ ਨੁਸਖ਼ੇ/Internet Security

ਇੰਟਰਨੈੱਟ ਦੀ ਸੁਰੱਖਿਅਤ ਵਰਤੋਂ ਕਿਵੇਂ ਕਰੀਏ?

ਇੰਟਰਨੈੱਟ ਤੇ ਕੰਮ ਕਰਨ ਸਮੇਂ ਅਸੀਂ ਇਕੱਲੇ ਭਰਤ ਜਾਂ ਪੰਜਾਬ ਦੇ ਨਹੀਂ ਸਗੋਂ ਸਾਈਬਰ ਨਾਗਰਿਕ ਬਣ ਜਾਂਦੇ ਹਾਂ ਸਾਡੀ ਕਿਸੇ ਟਿੱਪਣੀ ਜਾਂ ਹੋਰ ਗਤੀਵਿਧੀ ਦਾ ਅਸਰ ਪੂਰੀ ਦੁਨੀਆਂ ਦੇ ਕਿਸੇ ਵਿਅਕਤੀ ਵਿਸ਼ੇਸ਼, ਧਰਮ, ਫ਼ਿਰਕੇ ਜਾਂ ਦੇਸ਼ 'ਤੇ ਪੈ ਸਕਦਾ ਹੈ ਸਾਈਬਰ ਨਾਗਰਿਕ ਹੋਣ ਦੇ ਨਾਤੇ ਸਾਡੀ ਜ਼ਿੰਮੇਵਾਰੀ ਵੱਧ ਜਾਂਦੀ ਹੈ ਇੱਥੇ ਸਰਬੋਤਮ ਸਾਈਬਰ ਨਾਗਰਿਕ ਬਣਨ ਦੇ ਕੁੱਝ ਸਿੱਕੇਬੰਦ ਨੁਸਖ਼ੇ ਸਾਂਝੇ ਕੀਤੇ ਜਾ ਰਹੇ ਹਨ
               ਇੰਟਰਨੈੱਟ 'ਤੇ ਕੀਤੇ ਜਾਣ ਵਾਲੇ ਕਈ ਕੰਮ ਬੇਹੱਦ ਸੁਰੱਖਿਆ ਦੀ ਮੰਗ ਕਰਦੇ ਹਨ ਪਰ ਜਾਣਕਾਰੀ ਨਾ ਹੋਣ ਕਾਰਨ ਸਾਡੇ ਵਿਚੋਂ ਕਈ ਜਣੇ ਗਲਤੀ ਕਰ ਬੈਠਦੇ ਹਨ ਤੇ ਫਿਰ ਉਸ ਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ ਨੈੱਟ ਕੈਫ਼ੇ, ਦਫ਼ਤਰ ਜਾਂ ਹੋਰ ਕਿਸੇ ਜਨਤਕ ਤੌਰ 'ਤੇ ਵਰਤੇ ਜਾਣ ਵਾਲੇ ਕੰਪਿਊਟਰ 'ਤੇ ਨੈੱਟ ਬੈਂਕਿੰਗ ਜਾਂ ਇਸੇ ਤਰ੍ਹਾਂ ਦੇ ਹੋਰ ਕੰਮ ਕਰਨ ਤੋਂ ਪਰਹੇਜ਼ ਕਰੋ ਇਸ ਨਾਲ ਸਾਡਾ ਨਿੱਜੀ ਡਾਟਾ ਚੋਰੀ ਹੋ ਸਕਦਾ ਹੈ ਜੇਕਰ ਅਜਿਹੇ ਕੰਮ ਲਈ ਕਿਸੇ ਸਾਂਝੇ ਕੰਪਿਊਟਰ ਦੀ ਵਰਤੋਂ ਕਰਨੀ ਵੀ ਪੈ ਜਾਵੇ ਤਾਂ ਵੈੱਬ ਬ੍ਰਾਊਜ਼ਰ ਦੀ ਪ੍ਰਾਈਵੇਟ ਸੁਰੱਖਿਅਤ ਵਿੰਡੋ ਦਾ ਇਸਤੇਮਾਲ ਕਰੋ ਇਸ ਵਿਸ਼ੇਸ਼ ਵਿੰਡੋ ਨੂੰ 'ਇਨਕੋਗਨਿਟੋ ਵਿੰਡੋ' ਦਾ ਨਾਮ ਦਿੱਤਾ ਜਾਂਦਾ ਹੈ ਇੰਟਰਨੈੱਟ ਐਕਸਪਲੋਰਰ ਵਿਚ ਇਸ ਵਿੰਡੋ ਨੂੰ ਖੋਲ੍ਹਣ ਸਮੇਂ ਸਭ ਤੋਂ ਪਹਿਲਾਂ ਬ੍ਰਾਊਜ਼ਰ ਦੇ 'ਟੂਲਜ਼' ਮੀਨੂ ਨੂੰ ਖੋਲ੍ਹੋ ਤੇ ਫਿਰ 'ਇਨ-ਪ੍ਰਾਈਵੇਟ ਬ੍ਰਾਊਜ਼ਿੰਗ' ਵਿਕਲਪ ਦੀ ਚੋਣ ਕਰੋ ਇਸ ਨਾਲ ਇਕ ਨਵੀਂ ਵਿੰਡੋ ਖੁੱਲ੍ਹੇਗੀ  ਇਹ ਵਿੰਡੋ ਸਾਨੂੰ ਕੰਮ ਕਰਨ ਸਮੇਂ ਸੁਰੱਖਿਅਤ ਕਵਚ ਪ੍ਰਦਾਨ ਕਰਵਾਉਂਦੀ ਹੈ ਇਹ ਵਿੰਡੋ ਡਾਊਨਲੋਡ ਕੀਤਾ ਡਾਟਾ, ਕੂਕੀਜ਼, ਆਰਜ਼ੀ ਫਾਈਲਾਂ, ਹਿਸਟਰੀ ਅਤੇ ਹੋਰ ਡਾਟਾ ਕੰਪਿਊਟਰ ਜਾਂ ਬ੍ਰਾਊਜ਼ਰ ' ਪੱਕੇ ਤੌਰ 'ਤੇ ਜਮ੍ਹਾਂ ਹੋਣ ਤੋਂ ਰੋਕਦੀ ਹੈ ਗੂਗਲ ਕਰੋਮ ਅਤੇ ਮੋਜ਼ੀਲਾ ਫਾਇਰਫੌਕਸ ਵਿਚ ਇਹ ਵਿੰਡੋ ਕ੍ਰਮਵਾਰ ਕੀ-ਬੋਰਡ ਸ਼ਾਰਟਕੱਟ ਸ਼ਿਫ਼ਟ+ਕੰਟਰੋਲ+ਐੱਨ ਅਤੇ ਸ਼ਿਫ਼ਟ+ਕੰਟਰੋਲ+ਪੀ ਰਾਹੀਂ ਖੋਲ੍ਹੀ ਜਾ ਸਕਦੀ ਹੈ
               ਜਨਤਕ ਕੰਪਿਊਟਰ 'ਤੇ ਕੰਮ ਕਰਨ ਸਮੇਂ ਜੇ ਤੁਸੀਂ ਇਸ ਵਿਸ਼ੇਸ਼ ਵਿੰਡੋ ਦੀ ਵਰਤੋ ਨਹੀਂ ਕਰ ਰਹੇ ਤਾਂ 'ਡਾਊਨਲੋਡ' ਫੋਲਡਰ ਤੋਂ ਆਪਣਾ ਡਾਟਾ ਅਤੇ ਬ੍ਰਾਊਜ਼ਰ ਦੀ ਹਿਸਟਰੀ ਹਟਾਉਣਾ ਨਾ ਭੁੱਲੋ ਕਦੇ ਵੀ ਕਿਸੇ ਅਣਪਛਾਤੇ ਵੈੱਬ ਠਿਕਾਣੇ 'ਤੇ ਆਪਣਾ ਨਾਮ, -ਮੇਲ, ਮੋਬਾਈਲ ਨੰਬਰ ਆਦਿ ਨਿੱਜੀ ਜਾਣਕਾਰੀ ਸਾਂਝੀ ਨਾ ਕਰੋ ਆਪਣੀ ਤਸਵੀਰ ਜਾਂ ਵੀਡੀਓ ਅੱਪਲੋਡ ਕਰਨ ਤੋਂ ਪਹਿਲਾ ਚੰਗੀ ਤਰ੍ਹਾਂ ਸੋਚ ਲੈਣਾ ਚਾਹੀਦਾ ਹੈ
               ਆਪਣੇ ਕੰਪਿਊਟਰ -ਮੇਲ ਖਾਤੇ, ਫੇਸਬੁਕ, ਨੈੱਟ ਬੈਂਕਿੰਗ ਅਤੇ ਹੋਰਨਾਂ ਸੁਵਿਧਾਵਾਂ ਦਾ ਪਾਸਵਰਡ ਔਖਾ ਤੇ ਗੁੰਝਲਦਾਰ ਰੱਖੋ ਪਾਸਵਰਡ ਨੂੰ ਸਮੇਂ-ਸਮੇਂ 'ਤੇ ਬਦਲਦੇ ਰਹੋ -ਮੇਲ ਸੁਰੱਖਿਆ ਲਈ ਟੂ-ਸਟੈੱਪ ਵੈਰੀਫਿਕੇਸ਼ਨਮੋਬਾਈਲ ਵੈਰੀਫਿਕੇਸ਼ਨ ਅਤੇ ਬਦਲਵੇਂ -ਮੇਲ ਐਡਰੈੱਸ ਦੀ ਵਰਤੋਂ ਵਾਲੀ ਸੁਵਿਧਾ ਚਾਲੂ ਕਰਕੇ ਰੱਖੋ ਪਾਸਵਰਡ ਕਿਧਰੇ ਲਿਖ ਕੇ ਨਾ ਰੱਖੋ
               ਆਨਲਾਈਨ ਮਿਲਣ ਵਾਲੇ ਦੋਸਤਾਂ ਨੂੰ ਅਸਲ ਜ਼ਿੰਦਗੀ ' ਮਿਲਣ ਸਮੇਂ ਸਾਵਧਾਨ ਰਹੋ ਸੋਸ਼ਲ ਮੀਡੀਆ 'ਤੇ ਦੂਜੇ ਲੋਕਾਂ ਦੇ ਵਿਚਾਰਾਂ ਦਾ ਸਤਿਕਾਰ ਕਰੋ ਜੇ ਫੇਸਬੁਕ, ਟਵੀਟਰ ਜਾਂ ਵਟਸ-ਐਪ 'ਤੇ ਕੋਈ ਜਾਣਕਾਰੀ ਗਲਤ ਲੱਗੇ ਤਾਂ ਉਸ ਨੂੰ ਤੁਰੰਤ ਬਲੌਕ ਕਰ ਦਿਓ ਸਾਫ਼ਟਵੇਅਰ ਜਾਂ ਹੋਰ ਡਾਟਾ ਸਿਰਫ਼ ਸੁਰੱਖਿਅਤ ਵੈੱਬਸਾਈਟਾਂ ਤੋਂ ਹੀ ਡਾਊਨਲੋਡ ਕਰੋ ਆਪਣੇ ਕੰਪਿਊਟਰ ' ਚੰਗੀ ਕਿਸਮ ਦਾ ਐਂਟੀਵਾਇਰਸ ਅਤੇ ਫਾਇਰ-ਵਾਲ ਪਾ ਕੇ ਰੱਖੋ ਇਹ ਸਾਨੂੰ ਵਾਇਰਸ ਅਤੇ ਹੈੱਕਰ ਦੇ ਹਮਲਿਆਂ ਤੋਂ ਬਚਾਉਂਦੇ ਹਨ ਗੁਮਨਾਮ ਸ੍ਰੋਤਾਂ ਤੋਂ ਪ੍ਰਾਪਤ ਮੇਲ ਅਟੈਚਮੈਂਟ ਨਾ ਖੋਲ੍ਹੋ ਟੀਮ-ਵੀਵਰ ਵਰਗੇ ਕੰਪਿਊਟਰ ਸ਼ੇਅਰਿੰਗ ਸਾਫ਼ਟਵੇਅਰਾਂ ਰਾਹੀਂ ਕਿਸੇ ਅਜਨਬੀ ਨਾਲ ਕੰਪਿਊਟਰ ਸਾਂਝਾ ਨਾ ਕਰੋ
               ਇੰਟਰਨੈੱਟ 'ਤੇ ਕੀਤੇ ਜਾਣ ਵਾਲੇ ਕੰਮਾਂ ਦੀ ਪਹਿਲਾਂ ਯੋਜਨਾ ਬਣਾਓ, ਫਿਰ ਕੰਮ ਚਾਲੂ ਕਰੋ ਜੇ ਇੰਟਰਨੈੱਟ ਨਾ ਵਰਤ ਰਹੇ ਹੋਵੋ ਤਾਂ ਉਸ ਨੂੰ ਬੰਦ ਕਰ ਦਿਓ ਆਪਣੇ ਡਾਟੇ ਦਾ ਲਗਾਤਾਰ ਬੈਕ-ਅਪ ਲੈਂਦੇ ਰਹੋ
               ਬੱਚਿਆਂ ਨੂੰ ਆਪ-ਮੁਹਾਰੇ ਇੰਟਰਨੈੱਟ ਵਰਤਣ ਤੋਂ ਵਰਜੋ ਯਕੀਨੀ ਬਣਾਓ ਕਿ ਤੁਹਾਡੇ ਬੱਚੇ ਤੁਹਾਡੀ ਦੇਖ-ਰੇਖ ਹੇਠ ਹੀ ਇੰਟਰਨੈੱਟ ਵਰਤਣ ਬੱਚਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਨੈੱਟ ਵਰਤਣ ਸਮੇਂ ਸੁਰੱਖਿਆ ਦਾ ਪੂਰਾ ਧਿਆਨ ਰੱਖਣ
ਸਾਈਬਰ ਸੰਸਾਰਡਾਸੀ ਪੀ ਕੰਬੋਜ
ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ
ਪੰਜਾਬੀ ਯੂਨੀਵਰਸਿਟੀ, ਪਟਿਆਲਾ
sangam.learnpunjabi.org



No comments :

Post a Comment

Note: Only a member of this blog may post a comment.

Popular Posts

ਹੁਣੇ-ਹੁਣੇ ਪੋਸਟ ਹੋਈ

ਬਲਿਊ ਵੇਲ ਦੀ ਖੂਨੀ ਖੇਡ/blue-whale-fmPatiala-part-2