2016-04-22

ਸ਼ਬਦਾਂ ਦੇ ਅਰਥ ਜਾਣਨ ਲਈ ਆਦੇਸ਼ਕਾਰੀ/ MobileDictionariesByDrCPKamboj

ਡਾ. ਸੀ ਪੀ ਕੰਬੋਜ/ਮੋਬਾਈਲ ਤਕਨਾਲੋਜੀ/Dr. C P Kamboj/Mobile Technology/ 22-04-2016 
  ਵੱਖ ਵੱਖ ਭਾਸ਼ਾਵਾਂ ਲਈ ਐਂਡਰਾਇਡ ’ਤੇ ਵਰਤੀਆਂ ਜਾਣ ਵਾਲੀਆਂ ਸ਼ਬਦ-ਕੋਸ਼ ਆਦੇਸ਼ਕਾਰੀਆਂ ਤਿਆਰ ਹੋ ਚੁੱਕੀਆਂ ਹਨ। ਇਨ੍ਹਾਂ ਵਿੱਚੋਂ ਅੰਗਰੇਜ਼ੀ-ਪੰਜਾਬੀ, ਅੰਗਰੇਜ਼ੀ-ਹਿੰਦੀ ਅਤੇ ਅੰਗਰੇਜ਼ੀ-ਅੰਗਰੇਜ਼ੀ ਕੋਸ਼ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ।

ਵੱਖ ਵੱਖ ਭਾਸ਼ਾਵਾਂ ਲਈ ਐਂਡਰਾਇਡ ’ਤੇ ਵਰਤੀਆਂ ਜਾਣ ਵਾਲੀਆਂ ਸ਼ਬਦ-ਕੋਸ਼ ਆਦੇਸ਼ਕਾਰੀਆਂ ਤਿਆਰ ਹੋ ਚੁੱਕੀਆਂ ਹਨ। ਇਨ੍ਹਾਂ ਵਿੱਚੋਂ ਅੰਗਰੇਜ਼ੀ-ਪੰਜਾਬੀ, ਅੰਗਰੇਜ਼ੀ-ਹਿੰਦੀ ਅਤੇ ਅੰਗਰੇਜ਼ੀ-ਅੰਗਰੇਜ਼ੀ ਕੋਸ਼ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ।
 ਅੰਗਰੇਜ਼ੀ-ਪੰਜਾਬੀ ਕੋਸ਼ (English-Punjabi Kosh)
ਅੰਗਰੇਜ਼ੀ ਪੰਜਾਬੀ ਕੋਸ਼ ਮੋਬਾਈਲ ਦੀ ਇੱਕ ਮਹੱਤਵਪੂਰਨ ਆਦੇਸ਼ਕਾਰੀ ਹੈ। ਇਹ ਪੰਜਾਬੀ ਯੂਨੀਵਰਸਿਟੀ ਦੇ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਵੱਲੋਂ ਪ੍ਰਕਾਸ਼ਿਤ ਕੋਸ਼ ਦਾ ਮੋਬਾਈਲ ਸੰਸਕਰਣ ਹੈ। ਇਸ ਨੂੰ ਵੈੱਬ-ਟਿਕਾਣੇ www.punjabicomputer.com (ਲਿੰਕ: ਡਾਊਨਲੋਡ/ਮੋਬਾਈਲ/ਮੋਬਾਈਲ ਕੋਸ਼) ਤੋਂ ਉਤਾਰਿਆ ਜਾ ਸਕਦਾ ਹੈ। ਇਸ ਵਿੱਚ ਕਰੀਬ 32,000 ਸ਼ਬਦਾਂ ਦੇ ਅਰਥ ਮੌਜੂਦ ਹਨ। ਆਦੇਸ਼ਕਾਰੀ ਵਿੱਚ ਅੰਗਰੇਜ਼ੀ ਦੇ ਸ਼ਬਦ ਪਾਉਣੇ ਬਹੁਤ ਸੌਖੇ ਹਨ। ਕਿਸੇ ਸ਼ਬਦ ਦੇ ਪਹਿਲੇ ਕੁਝ ਅੱਖਰ ਟਾਈਪ ਕਰਨ ਉਪਰੰਤ ਹੇਠਾਂ ਨੂੰ ਸ਼ਬਦ ਸੂਚੀ ਖੁੱਲ੍ਹ ਜਾਂਦੀ ਹੈ। ਵਰਤੋਂਕਾਰ ਪੂਰਾ ਸ਼ਬਦ ਟਾਈਪ ਕਰਨ ਦੀ ਥਾਂ ’ਤੇ ਸੂਚੀ ਵਿੱਚੋਂ ਸ਼ਬਦ ਦੀ ਚੋਣ ਕਰ ਸਕਦਾ ਹੈ। ਕੋਸ਼ ਵਿੱਚੋਂ ਸ਼ਬਦ ਖੋਜ ਕਰਨ ਉਪਰੰਤ ਅੰਗਰੇਜ਼ੀ ਸ਼ਬਦ ਦਾ ਉਚਾਰਣ, ਵਿਆਕਰਣਕ ਜਾਣਕਾਰੀ ਅਤੇ ਪੰਜਾਬੀ ਅਰਥ ਪੜ੍ਹੇ ਜਾ ਸਕਦੇ ਹਨ।
ਅੰਗਰੇਜ਼ੀ-ਹਿੰਦੀ ਸ਼ਬਦਕੋਸ਼ (English-Hindi Dictionary)
ਇਹ ਹਿੰਨ-ਖੋਜ (Hinkhoj) ਵੱਲੋਂ ਮੁਫ਼ਤ ਉਪਲਭਧ ਕਰਵਾਈ ਜਾਣ ਵਾਲੀ ਮਹੱਤਵਪੂਰਨ ਆਦੇਸ਼ਕਾਰੀ ਹੈ। ਇਸ ਆਦੇਸ਼ਕਾਰੀ ਵਿੱਚ ਹੇਠ ਲਿਖਤ ਵਿਸ਼ੇਸ਼ਤਾਵਾਂ ਹਨ:
 * ਕਿਸੇ ਸ਼ਬਦ ਦਾ ਵਿਆਕਰਣਕ ਜਾਣਕਾਰੀ ਸਮੇਤ ਅਰਥ ਦਿਖਾਉਣ ਦੀ ਸਹੂਲਤ।
 * ਸ਼ਬਦ ਦੀ ਵਿਆਖਿਆ, ਉਚਾਰਣ, ਵਿਰੋਧੀ ਅਤੇ ਸਮ-ਅਰਥੀ ਸ਼ਬਦ ਵਿਖਾਉਣ ਦੀ ਯੋਗਤਾ।
 * ਹਿੰਦੀ ਵਿੱਚ ਟਾਈਪ ਕੀਤੇ ਸ਼ਬਦ ਨੂੰ ਖੋਜ ਕਰਨ ਦੀ ਸਹੂਲਤ।
 * ਸਾਰੇ ਮਹੱਤਵਪੂਰਨ ਮੋਬਾਈਲ ਸੈੱਟਾਂ (Hand Sets) ਵਿੱਚ ਹਿੰਦੀ ਦੇ ਮਿਆਰੀ ਯੂਨੀਕੋਡ ਫੌਂਟ ਵਿੱਚ ਦਿਖਾਉਣ ਦੀ ਸਮਰੱਥਾ।
 * ਟਾਈਪ ਕੀਤੇ ਜਾਣ ਵਾਲੇ ਸ਼ਬਦ ਦੇ ਪਹਿਲੇ ਕੁਝ ਅੱਖਰਾਂ ਨੂੰ ਲਿਖਣ ਉਪਰੰਤ (ਰਲਦੇ-ਮਿਲਦੇ) ਪੂਰੇ ਸ਼ਬਦਾਂ ਨੂੰ ਦਿਖਾਉਣ ਦੀ ਸਮਰੱਥਾ।
 * ਸ਼ਬਦਾਂ ਨੂੰ ‘ਫੇਵਰਿਟਸ’ ਅਤੇ ‘ਹਿਸਟਰੀ’ ਵਿੱਚ ਸਾਂਭਣ ਦੀ ਯੋਗਤਾ।
 * ਹਿੰਦੀ ਦੇ ਨਾਲ ਨਾਲ ਅੰਗਰੇਜ਼ੀ ਦੇ ਸ਼ਬਦਾਂ ਦੇ ਅਰਥ ਜਾਣਨ ਦੀ ਸਹੂਲਤ।
 * ਆਦੇਸ਼ਕਾਰੀ ਨੂੰ ਅੰਗਰੇਜ਼ੀ-ਹਿੰਦੀ ਅਨੁਵਾਦ ਅਤੇ ਅੰਗਰੇਜ਼ੀ-ਹਿੰਦੀ ਤਬਾਦਲਾਕਾਰ (Converter) ਵਜੋਂ ਵਰਤਣ ਦੀ ਵਿਸ਼ੇਸ਼ਤਾ।
 * ਆਦੇਸ਼ਕਾਰੀ ਵਿੱਚ ਸਵੈ-ਉੱਨਤ (Auto Update) ਦੀ ਸਹੂਲਤ।
 ਅੰਗਰੇਜ਼ੀ-ਅੰਗਰੇਜ਼ੀ ਸ਼ਬਦਕੋਸ਼ (English-English Dictionary):  ਆਕਸਫੋਰਡ ਯੂਨੀਵਰਸਿਟੀ ਪ੍ਰੈੱਸ ਵੱਲੋਂ ਪ੍ਰਕਾਸ਼ਿਤ ਸ਼ਬਦਕੋਸ਼ ਦੀ ਮੋਬਾਈਲ ਆਦੇਸ਼ਕਾਰੀ ਨੂੰ ਪਲੇਅ ਸਟੋਰ ਤੋਂ ‘ਆਕਸਫੋਰਡ ਸ਼ਬਦਕੋਸ਼ ਆਫ਼ ਇੰਗਲਿਸ਼’ ਦੇ ਨਾਂ ਨਾਲ ਉਤਾਰਿਆ ਜਾ ਸਕਦਾ ਹੈ।
 ਇਸ ਸ਼ਬਦਕੋਸ਼ ਦੇ ਜਾਲ-ਸਬੰਧ (Online) ਅਤੇ ਜਾਲ-ਨਿਸ਼ੇਧ (Offline) ਦੋਵੇਂ ਰੂਪ ਉਪਲਭਧ ਹਨ। ਸ਼ਬਦਕੋਸ਼ ਵਿੱਚ ਕੁੱਲ 3 ਲੱਖ 50 ਹਜ਼ਾਰ ਸ਼ਬਦ ਮੌਜੂਦ ਹਨ। ਇਸ ਵਿਚਲੇ 75 ਹਜ਼ਾਰ ਆਮ ਵਰਤੋਂ ਵਾਲੇ ਸ਼ਬਦਾਂ ਦਾ ਉਚਾਰਣ ਵੀ ਸੁਣਿਆ ਜਾ ਸਕਦਾ ਹੈ। ਇਹ ਆਦੇਸ਼ਕਾਰੀ ਲੱਭੇ ਜਾਣ ਵਾਲੇ ਸ਼ਬਦਾਂ ਨੂੰ ਬੜੀ ਫੁਰਤੀ ਨਾਲ ਪੇਸ਼ ਕਰਨ ’ਚ ਸਹਾਈ ਹੁੰਦੀ ਹੈ। ਸਹੀ ਸ਼ਬਦ-ਜੋੜ ਨਾ ਪਤਾ ਹੋਣ ਦੀ ਸਥਿਤੀ ਵਿੱਚ ਰਲਦੇ ਮਿਲਦੇ ਸ਼ਬਦ ਟਾਈਪ ਕਰਕੇ ਖੋਜ ਕੀਤੀ ਜਾ ਸਕਦੀ ਹੈ। ਵਰਤੋਂਕਾਰ ਚੋਣਵੇਂ ਅਤੇ ਵਾਰ ਵਾਰ ਵਰਤੇ ਜਾਣ ਵਾਲੇ ਸ਼ਬਦਾਂ ਨੂੰ ‘ਫੇਵਰਿਟਜ’ ਵਿੱਚ ਸਾਂਭ ਕੇ ਰੱਖ ਸਕਦਾ ਹੈ। ਇਸੇ ਪ੍ਰਕਾਰ ਵਰਤੋਂਕਾਰ ਲੱਭੇ ਗਏ ਸ਼ਬਦਾਂ ਦੀ ਸੂਚੀ ਨੂੰ ‘ਹਿਸਟਰੀ’ ਵਿੱਚ ਦੇਖ ਸਕਦਾ ਹੈ। ਆਦੇਸ਼ਕਾਰੀ ਵਿੱਚ ਸ਼ਬਦ ਨੂੰ ਢੁਕਵੀਂ ਵਿਆਕਰਣਿਕ ਜਾਣਕਾਰੀ, ਅਰਥ ਅਤੇ ਉਦਾਹਰਣਾਂ ਸਮੇਤ ਦਿਖਾਉਣ ਦੀ ਸਹੂਲਤ ਹੈ। ਗੂਗਲ ਐਪ ਸਟੋਰ ’ਤੇ ਹੋਰ ਵੀ ਕਈ ਸ਼ਬਦਕੋਸ਼ ਆਦੇਸ਼ਕਾਰੀਆਂ ਉਪਲਭਧ ਹਨ। ਜਿਨ੍ਹਾਂ ਵਿੱਚੋਂ ਕੁੱਲਿਨਸ ਸ਼ਬਦਕੋਸ਼ (Collins Dictionary) ਵੀ ਮਹੱਤਵਪੂਰਨ ਹੈ।
ਤਕਨੀਕੀ ਸ਼ਬਦਾਵਲੀ:
 • ਕਿਰਿਆਸ਼ੀਲ-ਕਰਨਾ: 1ctivate (ਐਕਟੀਵੇਟ)
 • ਕੁੰਜੀ: Key (ਕੀਅ)
 • ਕੁੰਜੀ-ਸ਼ਬਦ: Keyword (ਕੀਵਰਡ)
 • ਕੁੰਜੀ-ਫੱਟਾ: Keyboard (ਕੀ-ਬੋਰਡ)
 • ਕੁੰਜੀ-ਫੱਟੀ: Key Pad (ਕੀਪੈਡ)
 • ਕੁੰਜੀ-ਲੇਖਣ: Uype (ਟਾਈਪ)
 • ਕੁਮਕ: Backup (ਬੈਕਅਪ)
 • ਕੇਂਦਰੀ-ਜਾਲ-ਸੇਵਾ-ਪ੍ਰਣਾਲੀ: Central Net Hosting System (ਸੈਂਟਰਲ ਨੈੱਟ ਹੋਸਟਿੰਗ ਸਿਸਟਮ)
 • ਕੇਂਦਰੀ-ਪ੍ਰਕਿਰਿਆ-ਜੰਤਰ: CPU (ਸੀਪੀਯੂ)
 • ਕੇਂਦਰੀ-ਪ੍ਰਕਿਰਿਆ-ਜੰਤਰ: Central Processing Unit (ਸੈਂਟਰਲ ਪ੍ਰੋਸੈੱਸਿੰਗ ਯੂਨਿਟ)
 • ਕੈਸ਼-ਯਾਦ: Cache Memory (ਕੈਸ਼ ਮੈਮਰੀ)
 • ਖ਼ਤਮ-ਕਰਨਾ: Delete (ਡਿਲੀਟ)
ਡਾ. ਸੀ ਪੀ ਕੰਬੋਜ/ਮੋਬਾਈਲ ਤਕਨਾਲੋਜੀ/Dr. C P Kamboj/Mobile Technology/ 22-04-2016 

2016-04-19

ਮੇਰੇ ਬਲੌਗ ਦੇ ਪਾਠਕ

Sir I use office 2007 when I received any Punjabi font file by email. When I open it then all characters are combined there are no spaces found after completion of word how to resolve it on CURRICULUM VITAE
on 4/17/16
Sir I use office 2007 when I received any Punjabi font file by email. When I open it then all characters are combined there are no spaces found after completion of word how to resolve it on CURRICULUM VITAE
on 4/17/16
ਬਹੁਤ ਖੋਜ ਭਰਪੂਰ ਆਰਟੀਕਲ ਹੈ । ਇਸ ਦੀ ਵਿਲੱਖਣਤਾ ਇਹ ਹੈ ਕਿ ਪੰਜਾਬੀ ਵਿੱਚ ਜੋ ਨਾਮ ਕੰਪਿਉਟਰ ਦੇ ਸ਼ਬਦਾਂ ਦੇ ਦਿੱਤੇ ਹਨ ਬਾ-ਕਮਾਲ ਹੈ on ‘ਹਿੰਨ-ਖੋਜ’ ਦਾ ਅੰਗਰੇਜ਼ੀ-ਹਿੰਦੀ ਸ਼ਬਦ-ਕੋਸ਼/HinKhoj Hindi-English Dictionaryby Dr. C P Kamboj
on 3/16/16
ਮੈਂ ਵੀ ਕੱਲ੍ਹ ਦੀ ਇਹੀ ਜੁਗਤ ਵਰਤੀ ਹੈ । ਹੁਣ ਜਿਹੜੀ ਵੀ ਫਾਲਤੂ ਈਮੇਲ ਭੇਜਦਾ ਹੈ ਚੁੱਪ ਕਰਕੇ "ਡਿਲੀਟ ਇਟ" ਵਾਲੇ ਖਾਨੇ ਵਿਚ ਰੱਖ ਕੇ ਬੜ੍ਹਕਾ ਦੇਈਦੀ ਹੈ । ਹੁਣ ਸਾਂਤੀ ਮਿਲੀ ਹੈ । on ਇੰਜ ਕਰੋ ਫ਼ਾਲਤੂ ਮੇਲ ਸੰਦੇਸ਼ਾਂ ਨੂੰ ਪੱਕੇ ਤੌਰ 'ਤੇ ਬੰਦ/E-mail Block-Filter
on 12/22/15
ਉੱਪਰ ਦੱਸੇ ਨੁਸਖੇ ਰਾਹੀਂ ਤੁਸੀਂ ਆਪਣੇ ਜੀ ਮੇਲ ਨੂੰ ਫਾਲਤੂ ਦੀਆਂ ਈ-ਮੇਲ ਬੰਦ ਕਰ ਸਕਦੇ ਹੋ। ਡਾ.ਸੀ.ਪੀ ਕੰਬੋਜ ਜੀ ਦਾ ਇਹ ਬਹੁਤ ਹੀ ਕਾਰਗਰ ਨੁਸਖ਼ਾ ਹੈ ਜੋ ਮੈਂ ਪ੍ਰਯੋਗੀ ਕਰ ਕੇ ਦੇਖ ਚੁਕਿਆ ਅਤੇ ਪ੍ਰੇਸ਼ਾਨ ਕਰਨ ਵਾਲੇ ਮੇਲ ਬੰਦ ਕਰ ਚੁਕਿਆ ਹਾਂ।ਡਾ.ਸੀ.ਪੀ ਕੰਬੋਜ ਜੀ ਦਾ ਇਹ ਧੰਨਵਾਦ ਇਹ ਨੁਸਖ਼ਾ ਪਾਠਕਾਂ ਨਾਲ ਸਾਂਝਾ ਕਰਨ ਲਈ..... on ਇੰਜ ਕਰੋ ਫ਼ਾਲਤੂ ਮੇਲ ਸੰਦੇਸ਼ਾਂ ਨੂੰ ਪੱਕੇ ਤੌਰ 'ਤੇ ਬੰਦ/E-mail Block-Filter
on 12/20/15
ਡਾ.ਸੀ.ਪੀ.ਕੰਬੋਜ ਜੀ ਸਤਿ ਸ਼੍ਰੀ ਅਕਾਲ ਆਪਜੀ ਕੰਮਪਿਉਟਰ ਬਾਰੇ ਬਹੁਤ ਹੀ ਵਧਿਆ ਜਾਣਕਾਰੀ ਦੇੰਦੇ ਰਹਿੰਦੇ ਹੋ ਜੋ ਕੀ ਬਹੂਤ ਹੀ ਸ਼ਲਾਘਾਯੋਗ ਕੰਮ ਹੈ, ਮੈਨੂੰ cookies ਬਾਰੇ ਜਾਣਕਾਰੀ ਦੇਦਿਓ ਤਾਂ ਬਹੂਤ ਮਿਹਰਬਾਨੀ ਹੋਵੇਗੀ, ਇਹ ਕੀ ਹੈ ਤੇ ਕਿਵੇਂ ਕੰਮ ਕਰਦੀ ਹੈ. ਇਹ ਫਾਇਦਾ ਹੈ ਜਾਂ ਨੁਕਸਾਨ ..?? on ਸਨੇਹਿਆਂ ਦਾ ਅਦਾਨ-ਪ੍ਰਦਾਨ 'ਟੈਂਗੋ' ਰਾਹੀਂ/Tango
on 12/10/15
on 2/24/15
on 12/31/14
Is it possible to uninstall built in apps on ਇੰਜ ਹਟਾਓ ਫ਼ਾਲਤੂ ਐਪਸ (20141121)
on 11/27/14
ਬਹੁਤ ਵਧੀਆ on ਕੰਪਿਊਟਰ ਮਾਹੀਆ
on 5/20/11
on 11/22/10
This comment has been removed by the author. on ਕੰਪਿਊਟਰ ਮਾਹੀਆ
on 7/20/10
ਤੁਸੀ ਤਾ ਬਾਈ ਜੀ ਚੰਗੇ ਕਵੀ ਵੀ ਹੋ ਚੰਗਾ ਹੈ ਮੈ ਤੁਹਾਡਾ news paper ਕਾਲਮ ਵੀ ਪੜਦਾ ਹਾ on ਕੰਪਿਊਟਰ ਮਾਹੀਆ
on 6/15/10

ਖੋਜ ਪਰਚੇ

Full Papers in Conference Proceedings
1.      Dr. C P Kamboj, “Punjabi Bhasha ate Computer: Praptian, Samasiavan ate Sujhaa”, Proceedings of 24th  International Punjabi Development Conference, DPD, Punjabi University, Patiala. 81-302-0177-1, pp. 284-295 (2009).

2.      Dr. C P Kamboj, “Internet di Anokhi Dunia”, Proceedings of National Seminar, Deptt.of Jurnlaism and Mass Communication on , Punjabi University, Patiala. 81-302-0240-9, pp. 220-232 (2010).

3.      Dr. C P Kamboj, “Punjabi Bhasha ate Sahit de Psaar vich Computer da Yogdaan”, Proceedings of 1st World Punjabi Literary Conference, Dept. of Punjabi Literary Studies, Punjabi University, Patiala. 978-81-302-0184-9, pp. 468-475 (2011).

4.      Dr. C P Kamboj, “Cyber Media vich Punjabi Kahani di Sathitti”, Proceedings of 2nd  World Punjabi Literary Conference, Dept. of Punjabi Literary Studies, Punjabi University, Patiala. pp. 50-60 (2012).

5.      Dr. C P Kamboj, “Cyber Media te Punjabi Kavita di Sathitti”, Proceedings of 3rd   World Punjabi Literary Conference, Dept. of Punjabi Literary Studies, Punjabi University, Patiala, 27-29 November, pp. 50-60 (2013).

6.      Dr. C P Kamboj, “Punjabi Bhasha vich Computer di Varton”, Proceedings of International Conference Sponsored by CDC Punjabi University, Chandigarh in Collaboration with World Punjabi Council, Toranto Confederation College, Ontario, Canada held on Bhutta College of Education, Ludhiana. 978-93-85446-01-6, pp. 511-515 (2015).Articles/Chapters Published in Books/Encyclopaedia

1.      Dr. C P Kamboj, "Bizal Chumbki Pardoshan", Environmental Issues and Solutions, Ed. Dr. Baldev Singh Cheema and Dr. D P Singh, Publication Beoru, Punjabi University, Patiala, 81-302-0175-5, pp. 42-51 (2008).

2.      Dr. C P Kamboj, Physics, Electronic and Astronomy related 30 entries published in Bal Vishavkosh, Punjabi University, Patiala. (2008)

3.      Dr. C P Kamboj, "Computer ate Punjabi Bhasha", Maat Bhasha Punjabi, Gurmatt Pustak Centre, Ludhiana, pp. 48-53 (2011).

4.      Dr. C P Kamboj, "Computer te Maat Bhasha Punjabi", Maat Bhasha Punjabi, Gurmatt Pustak Centre, Ludhiana, pp. 48-53 (2011).

5.      Dr. C P Kamboj, "Punjabi Bhasha ate Sahit de Prsaar vich Computer da Yogdaan ", Kalm Kaafla, Ed. Dr. Darshan Singh Ashat, Sangam Publication, Patiala, 93-83654-40-6, pp. 483-486 (2014).Journals

1.      Dr. CP Kamboj, "Computer di Varton, Lor ate Bhavikh " Nirantar Soach, Punjab State Counsel for Science and Technology, 0972-1355, pp. 16-23 (August 2013).

2.      Dr. CP Kamboj, "Kisanan lai Computer di Mahatta " Yojana, Ministory of Communication, 43033/85, Issue No. 9, pp. 51-52 (April 2007).

3.      Dr. CP Kamboj, "Suchana Technology de Psaar ch Bhashai Dikttan" Yojana, Ministory of Communication, 43033/85, Issue No. 4, pp. 24-39, 33 (November 2007).

4.      Dr. CP Kamboj, "Computer ate Punjabi Bhasha " Shabad Boond, Hariana Punjabi Sahit Acedamy, HR/AB/28/2010-12, pp. 164-172 (June 2010).

5.      Dr. CP Kamboj, "Gurbani de Adhien/Adhiaapan lai Computer di Bhoomika-1" Gurmat Parkash, Sharomni Gurudvara Parbandhan Committee, Amritsar, L-I/PB-ASR-007/2010-2012, Issue No. 10, pp. 69-76, 89 (January 2011).

6.      Dr. CP Kamboj, " Gurbani de Adhien/Adhiaapan lai Computer di Bhoomika-2" Gurmat Parkash, Sharomni Gurudvara Parbandhan Committee, Amritsar, L-I/PB-ASR-007/2010-2012, Issue No. 11, pp. 40-41 (April 2011).

7.      Dr. CP Kamboj, "Coputer ate Internet te Uplabadh Gurbani sabandhi Sarot " Punjabi Jurnal of Sikh Studies, Dept. of Guru Nanak Sikh Studies, Punjab University, Chandigarh, 0972-1355, Issue No. 2, pp. 229-237 (2012).

8.      Dr. CP Kamboj, "Telegraph ton Internet takk da Safr" Yojana, Ministory of Communication, 43033/85, Issue No. 10, pp. 48-50 (May 2012).

9.      Dr. CP Kamboj, "Computer ate Punjabi Bhasha" Guru Gobind Singh Study Circle, Ludhiana, RNI 26465/76, Issue No. 437, pp. 22-25 (September 2012).

10.  Dr. CP Kamboj, "Video Gaman de Parbhaav" Yojana, Ministory of Communication, 43033/85, Issue No. 4, pp. 30-31 (November 2012).

11.  Dr. CP Kamboj, "Punjabi dian E-Pustkan: Sathiti, Samasiavan ate Smadhaan" Smaaj Vigiyaan Patrika, Publication Beoru, Punjabi University, Patiala, Issue No. 61, pp. 45-51 (August 2013).

12.  C P Kamboj and Gurpreet Singh Lehal, “Punjabi Bhasha da Computrikarn di Sathitti, Samasiavan ate Smadhaan: Ek Sarvekhan”, Samdarshi, Punjabi Academy, Delhi, 978-93-82455-08-0, Issue No. 132, pp. 82-108,  (March-April 2013).

13.  Dr. CP Kamboj, "Media di navin Pulangh" Yojana, Ministory of Communication, 43033/85, Issue No. 10, pp. 26-28 (May 2013).Papers presented in Conferences/Seminars/Workshops

1.      Dr. C P Kamboj, "Role of Information Technology in Teaching Learning Processes" One day National Seminar, DAV College of Education, Fazilka (5 April, 2007)

2.      Dr. C P Kamboj, "Comparative Study of Computerization of Punjabi and other languages" 9th International Conference on South Asian Languages, Dept. of Linguistics & Punjabi Lexicography Punjabi University, Patiala, in collaboration with CIIL, Mysore (7-9 January, 2010)

3.      Dr. C P Kamboj, "Punjabi Bhasha vich Computer di Upyogta" National Seminar on Use of Computer, Govt. PG College Karnal with the celebration of Haryana Punjabi Sahit Academy (16 February, 2010)

4.      Dr. C P Kamboj, "Punjabi Bhasha da Computrikarn", National Conference, Dept. of Punjabi, Punjabi University, Patiala (10 January, 2012)

5.      Dr. C P Kamboj, "Use of Computer in Punjabi Language", 1 day workshop, R.K.S.D. (P.G.) College, Kaithal (22, September, 2014)

6.      Dr. C P Kamboj, "Linguistics and Language Technology", 1 day Seminar, Dept. of Punjabi, Guru Nanak Dev University Regional Campus Jalandhar with the collaboration of Linguistic Data Consortium for Indian Languages, CIIL Mysore (6-7 March, 2013)

7.      Dr. C P Kamboj, "Computer rahin Punjabi Bhasha da Vikaas te Parshaar-Parsaar", Punjabi Language Conference, Guru Gobind Singh Study Circle, Ludhiana (20 September, 2015)

8.      Dr. C P Kamboj, "Punjabi Bhasha da Computrikarn", 2 Days National Seminar on Globalization, Punjabi Language and Literature, Gandhi Memorial National College, Ambala Cant (6-7 November, 2015)

9.      Dr. C P Kamboj, "Social Media and our Society", 32nd International Punjabi Development Conference, DPD, Pujabi University, Patiala (29 February-2 March, 2016)
10.  Dr. C P Kamboj, "Use of Internet and PPTs for development of Punjabi Language", 7 days workshop on 'Use of Computer in Punjabi Language Teaching', Punjabi Dept. with the collaboration of Punjabi Sahit Sabha, Punjabi University, Patiala (6-12 April, 2016)

ਟੀਵੀ ਪ੍ਰੋਗਰਾਮ

1.      4 July, 2009 (Tele: 11.30 am): Panel Discussion on Information Technology, Patiala Darpan, DD Punjabi, Jalandhar.

2.      13 September, 2009 (Tele: 8.30 am): Computer ate Punjabi Bhasha, Gallan Te Geet, DD Punjabi, Jalandhar.

3.      9 May, 2010: Panel Discussion on Punjabi Typing on Computer, Patiala Darpan, DD Punjabi, Jalandhar

4.      13 December, 2010 (Live: 8.30 am):  Interview, Punjabi Bhasha da Computrikarn, Live Talk/Phone in Programme- Gallan Te Geet, DD Punjabi, Jalandhar.

5.      15 January, 2011 (Live: 8.30 am):  Interview, Punjabi vich Computer dian Praptian, Pr. Mr. Pawan Kumar and Mrs. Megha, Live Talk/Phone in Programme- Gallan Te Geet, DD Punjabi, Jalandhar.

6.      2 July, 2012 (Live: 8.30 am):  Interview, Punjabi Bhasha ate Computer, Pr. Mrs. Arjuna Bhalla and Mrs. Manpreet Kaur, Live Talk/Phone in Programme- Gallan Te Geet, DD Punjabi, Jalandhar.

7.      18 March, 2013 (Live: 8.30 am):  Interview, Punjabi Computer, Live Talk/Phone in Programme- Gallan Te Geet, DD Punjabi, Jalandhar.

8.      27 September, 2014 (Live: 8.30 am):  Interview, Computer ate Internet di Surakhiyat Varton, Pr. Mrs. Damanjeet Kaur and Shivaji Ariya, Live Talk/Phone in Programme- Gallan Te Geet, DD Punjabi, Jalandhar.

9.      2014: Expert Panel Discussion on Cyber Crimes, Z-Punjabi

10.  8 October, 2014 (Youtube Uploaded): Interview, Computer Technology ate Punjabi Bhasha, Pr. S. Hanwant Singh, A-One Punjabi TV.

11.  2014 (Recorded): Interview, Punjabi de Computri Sarot, Pr. S. Hanwant Singh, Fateh TV.
12. 2016 (Recorded): Pannel Discussion, Ajj Da Masla, Youth and Socila Media, Pr. Harbhajan Singh, DD Punjabi
13. 10 May 2017 (Recorded):  Interview, Computer and Punjabi Langauge, Pr. Mrs. Mandeep Kaur Nabha, Patiala Darpan, DD Punjabi, Jalandhar.
14.  14 May 2017 (Live: 8.30 am):  Interview, Computerization of Punjabi Langauge, Pr. Mrs. Megha Bhalla and Dev Kapoor, Live Talk/Phone in Programme- Gallan Te Geet, DD Punjabi, Jalandhar.

ਰੇਡੀਓ ਪ੍ਰੋਗਰਾਮ

1.      1-15 August, 2009: Single Talk Weekly Programme Kahani Computer Di, FM Patiala (15 Episodes) .
2.      November, 2009: Pr. Dr. Amarjit Singh Waraich, Personal Interview, FM Patiala.

3.      29 May, 2010: Pr. Dr. Amarjit Singh Waraich, Interview, Punjabi Bhasha De Vikaas De Mohri Shri C P Kamboj, FM Patiala.

4.      5 September, 2011 (Tele): Pr. Mrs Kiran, Internet te Uplabadh Punjabi Bhashai Sarot, Harman Radio, Australia.

5.      29 January, 2011 (Live: 7.30 am): Phone Talk, Pr. Mrs Sukhjeet Kaur, Punjabi University duara Viksit Naven Software, All India Radio, Jalandhar.

6.      2 April, 2012 (Tele): Interview, Pr. Miss Sandeep Kaur, Punjabi Bhasha te Computer, Harman Radio, Australia.

7.      5 April, 2012 (Tele: 5 pm): Talk, All India Radio, Jalandhar.

8.      14 April, 2012 (Tele): Interview, Pr. S. Hanwant Singh, Computer Security Issues, Harman Radio, Australia.

9.      27 June, 2015 (Tele: pm): Radio Feature, World Joke Day, FM Patiala.

10.  December, 2015: Interview, Pr. Happy Bhagta, Uses of Punjabi Softwares, Radio Chann Pardesi, Canada.

11.  21 February, 2016 (Tele: 9 am): Talk on Cyber Crime, FM Patiala

ਵਰਕਸ਼ਾਪਾਂ/ਸੈਮੀਨਾਰ/ਕਾਨਫਰੰਸ/ਗੈਸਟ ਲੈਕਚਰ

20160407/ਮਾਤਾ ਗੁਜ਼ਰੀ ਕਾਲਜ/ਸ੍ਰੀ ਫਤਿਹਗੜ੍ਹ ਸਾਹਿਬ


ਪੰਜਾਬੀ ਭਾਸ਼ਾ ਦੇ ਤਕਨੀਕੀ ਵਿਕਾਸ ਉੱਤੇ ਵਿਸ਼ੇਸ਼ ਲੈਕਚਰ

20160409pbitribune

ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਦੇ ਸਹਿਯੋਗ ਨਾਲ ਇੱਕ ਰੋਜ਼ਾ 'ਯੂਨੀਕੋਡ ਜਾਗਰੂਕਤਾ ਵਰਕਸ਼ਾਪ' ਦਾ ਆਯੋਜਨ

ਪਟਿਆਲਾ, 29 ਮਾਰਚ 2016- ਪੰਜਾਬੀ ਯੂਨੀਵਰਸਿਟੀ ਦੀ ਰਿਸਰਚ ਬਰਾਂਚ ਵੱਲੋਂ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਦੇ ਸਹਿਯੋਗ ਨਾਲ ਇੱਕ ਰੋਜ਼ਾ 'ਯੂਨੀਕੋਡ ਜਾਗਰੂਕਤਾ ਵਰਕਸ਼ਾਪ' ਦਾ ਆਯੋਜਨ ਕੀਤਾ ਗਿਆ ਜਿਸ ਦਾ ਉਦਘਾਟਨ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਦੇਵਿੰਦਰ ਸਿੰਘ ਨੇ ਕੀਤਾ। ਡੀਨ ਰਿਸਰਚ ਡਾ. ਗੁਰਨਾਮ ਸਿੰਘ ਅਤੇ ਐਡੀਸ਼ਨਲ ਡੀਨ ਰਿਸਰਚ ਡਾ. ਰਾਕੇਸ਼ ਸ਼ਰਮਾ ਦੀ ਅਗਵਾਈ ਹੇਠ ਹੋਈ ਇਸ ਵਰਕਸ਼ਾਪ ਵਿਚ ਪੰਜਾਬੀ ਦੇ ਉੱਘੇ ਕੰਪਿਊਟਰ ਵਿਗਿਆਨੀ ਡਾ. ਗੁਰਪ੍ਰੀਤ ਸਿੰਘ ਲਹਿਲ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਵਰਕਸ਼ਾਪ ਦਾ ਸੰਚਾਲਨ ਕੰਪਿਊਟਰ ਲੇਖਕ ਡਾ. ਸੀ.ਪੀ. ਕੰਬੋਜ ਨੇ ਕੀਤਾ। ਗੁਰਮਤਿ ਸੰਗੀਤ ਭਵਨ ਦੇ ਸੈਮੀਨਾਰ ਹਾਲ ਵਿਚ ਆਯੋਜਿਤ ਇਸ ਵਰਕਸ਼ਾਪ ਵਿਚ ਪੰਜਾਬੀ, ਹਿੰਦੀ, ਸੰਸਕ੍ਰਿਤ ਅਤੇ ਉਰਦੂ ਸਮੇਤ ਵੱਖ ਵੱਖ ਵਿਭਾਗਾਂ ਦੇ 125 ਤੋਂ ਵੱਧ ਖੋਜ ਵਿਦਿਆਰਥੀਆਂ ਨੇ ਹਿੱਸਾ ਲਿਆ। ਉਦਘਾਟਨੀ ਸ਼ਬਦਾਂ ਵਿਚ ਡਾ. ਦੇਵਿੰਦਰ ਸਿੰਘ ਨੇ ਕਿਹਾ ਕਿ ਪੰਜਾਬੀ ਸਮੇਤ ਹੋਰਨਾਂ ਖੇਤਰੀ ਭਾਸ਼ਾਵਾਂ ਨੂੰ ਤਕਨੀਕੀ ਪੱਖੋਂ ਅੰਗਰੇਜ਼ੀ ਦੀ ਹਾਣ ਦਾ ਬਣਾਉਣ ਲਈ ਯੂਨੀਕੋਡ ਪ੍ਰਣਾਲੀ ਅਪਣਾਉਣ ਦੀ ਸਖ਼ਤ ਜ਼ਰੂਰਤ ਹੈ ਤੇ ਇਸ ਜ਼ਰੂਰਤ ਨੂੰ ਸਮਝਦਿਆਂ ਯੂਨੀਵਰਸਿਟੀ ਨੇ ਆਪਣੇ ਦਫ਼ਤਰੀ ਕੰਮ-ਕਾਰ ਅਨਮੋਲ, ਅਸੀਸ ਵਰਗੇ ਗ਼ੈਰ-ਮਿਆਰੀ ਫੌਂਟਾਂ ਦੀ ਥਾਂ 'ਤੇ ਯੂਨੀਕੋਡ ਆਧਾਰਿਤ ਫੌਂਟਾਂ ਰਾਹੀਂ ਕਰਨ ਦਾ ਫ਼ੈਸਲਾ ਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਹਾਲਾਂ ਵੀ ਸਰਕਾਰੀ ਨੌਕਰੀਆਂ ਲਈ ਲਏ ਜਾਂਦੇ ਟਾਈਪਿੰਗ ਟੈਸਟਾਂ ਲਈ ਅਸੀਸ ਆਦਿ ਗੈਰ-ਮਿਆਰੀ ਫੌਂਟਾਂ ਦੀ ਮੰਗ ਕੀਤੀ ਜਾ ਰਹੀ ਹੈ। ਡਾ. ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਯੂ.ਜੀ.ਸੀ. ਨਾਲ ਕੀਤੇ ਇਕਰਾਰਨਾਮੇ ਤਹਿਤ 'ਓਰਕੁੰਡ' (urkund) ਨਾਂ ਦੇ ਪੋਰਟਲ ਰਾਹੀਂ ਖੋਜਾਰਥੀਆਂ ਦੇ ਰਜਿਸਟਰੇਸ਼ਨ ਦੇ ਸਨਾਪਸਿਸ, ਪ੍ਰੀ-ਸਬਮੀਸ਼ਨ ਸੈਮੀਨਾਰ, ਐੱਮ.ਫਿੱਲ. ਤੇ ਪੀ-ਐੱਚ.ਡੀ. ਦੀ ਸਮਗਰੀ ਦੀ ਪਲੈਜਰਿਜ਼ਮ ਚੈਕ ਕੀਤੀ ਜਾਵੇਗੀ ਜਿਸ ਨਾਲ ਹੋਰਨਾਂ ਸਰੋਤਾਂ ਤੋਂ ਨਕਲ ਕੀਤੇ ਪਾਠ ਦੀ ਜਾਣਕਾਰੀ ਮਿਲੇਗੀ। ਉਨ੍ਹਾਂ ਕਿਹਾ ਇਹ ਪੋਰਟਲ ਖੇਤਰੀ ਭਾਸ਼ਾਵਾਂ ਦੀ ਯੂਨੀਕੋਡ ਵਾਲੀ ਸਮੱਗਰੀ ਹੀ ਪ੍ਰਵਾਨ ਕਰਦਾ ਹੈ ਜਿਸ ਕਾਰਨ ਖੋਜ ਵਿਦਿਆਰਥੀਆਂ ਤੇ 1 ਅਪ੍ਰੈਲ, 2016 ਤੋਂ ਬਾਅਦ ਪੰਜਾਬੀ, ਹਿੰਦੀ, ਸੰਸਕ੍ਰਿਤ ਅਤੇ ਉਰਦੂ ਭਾਸ਼ਾ ਵਿਚ ਜਮਾਂ ਹੋਣ ਵਾਲੇ ਥੀਸਿਜ਼ ਅਤੇ ਹੋਰ ਦਸਤਾਵੇਜ਼ ਮਿਆਰੀ ਯੂਨੀਕੋਡ ਫੌਂਟਾਂ 'ਚ ਉਪਲੱਬਧ ਕਰਵਾਉਣ ਦੀ ਸ਼ਰਤ ਲਗਾਈ ਗਈ ਹੈ। ਉਨ੍ਹਾਂ ਦੱਸਿਆ ਕਿ ਮੁਲਕ ਵਿਚ ਖੋਜ ਦੀ ਗੁਣਵੱਤਾ ਦੀ ਪਰਖ ਲਈ ਯੂ.ਜੀ.ਸੀ., ਇਨਫਲਿਬਨੈੱਟ ਅਤੇ ਯੂਨੀਵਰਸਿਟੀ ਵੱਲੋਂ ਕੁੱਝ ਮਾਪਦੰਡ ਤਹਿ ਕੀਤੇ ਹਨ। ਡਾ. ਸ਼ਰਮਾ ਅਨੁਸਾਰ ਹੁਣ 'ਸ਼ੋਧਗੰਗਾ' ਨਾਂ ਦੀ ਵੈੱਬਸਾਈਟ 'ਤੇ ਪੰਜਾਬੀ, ਹਿੰਦੀ ਆਦਿ ਖੇਤਰੀ ਭਾਸ਼ਾਵਾਂ ਦਾ ਮਿਆਰੀ ਫੌਂਟਾਂ ਵਿਚ ਸੰਜੋਇਆ ਮੈਟਰ ਹੀ ਪਾਇਆ ਜਾਵੇਗਾ ਜਿਸ ਨੂੰ ਕਿਸੇ ਲਈ ਕਿਧਰੇ ਵੀ ਸਰਚ ਕਰਨਾ ਆਸਾਨ ਹੋਵੇਗਾ ਤੇ ਇਸ ਨਾਲ ਖੋਜ ਦੀ ਗੁਣਵੱਤਾ ਵਿਚ ਇਜ਼ਾਫਾ ਹੋਵੇਗਾ। ਉਨ੍ਹਾਂ ਕਿਹਾ ਕਿ ਹੁਣ ਖੋਜਾਰਥੀਆਂ ਤੇ ਉਨ੍ਹਾਂ ਦੇ ਨਿਗਰਾਨ ਸਾਹਿਬਾਨਾਂ ਨੂੰ ਖੋਜ ਵਿਧੀ, ਪ੍ਰਕਾਸ਼ਨ ਨਿਯਮਾਂ ਅਤੇ ਹਵਾਲਾ ਦੇਣ ਦੇ ਤਰੀਕਿਆਂ ਨੂੰ ‘ਤੇ ਅਮਲ ਕਰਨਾ ਲਾਜ਼ਮੀ ਹੋਵੇਗਾ। ਉਨ੍ਹਾਂ ਕਿਹਾ ਕਿ ਰਾਸ਼ਟਰੀ ਪੱਧਰ ‘ਤੇ ਖੋਜ ਮਿਆਰ ਦੇ ਨਿਰੀਖਣ ਲਈ ਇਨਫਲਿਬਨੈੱਟ ਨੇ ਭਾਰਤ ਦੀਆਂ ਕਈ ਯੂਨੀਵਰਸਿਟੀਆਂ ਨੂੰ ਇਸ ਮੁਹਿੰਮ ਨਾਲ ਜੋੜਿਆ ਹੈ। ਡਾ. ਗੁਰਪ੍ਰੀਤ ਸਿੰਘ ਲਹਿਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਖੇਤਰੀ ਭਾਸ਼ਾਵਾਂ ਦੇ ਵਿਕਾਸ ਲਈ ਯੂਨੀਕੋਡ ਇੱਕ ਕਾਰਗਰ ਹਥਿਆਰ ਹੈ ਤੇ ਇਸ ਨਾਲ ਅੰਤਰਰਾਸ਼ਟਰੀ ਪੱਧਰ ਦਾ ਖੋਜ ਮਿਆਰ ਸਥਾਪਿਤ ਹੋਵੇਗਾ। ਉਨ੍ਹਾਂ ਪੰਜਾਬੀ ਯੂਨੀਵਰਸਿਟੀ ਵੱਲੋਂ ਤਿਆਰ ਕੀਤੇ ਵਿਭਿੰਨ ਸਾਫ਼ਟਵੇਅਰਾਂ ਨੂੰ ਖੋਜ ਪ੍ਰਕਿਰਿਆ ਵਿਚ ਅਪਣਾਉਣ ਦੀ ਸਲਾਹ ਦਿੱਤੀ। ਇਸ ਮੌਕੇ ਵਰਕਸ਼ਾਪ ਸੰਚਾਲਕ ਤੇ ਕੰਪਿਊਟਰ ਲੇਖਕ ਡਾ. ਸੀ.ਪੀ. ਕੰਬੋਜ ਨੇ ਰਵਾਇਤੀ ਫੌਂਟਾਂ ਦੀ ਵਰਤੋਂ ਦੇ ਨੁਕਸਾਨ, ਯੂਨੀਕੋਡ ਦੇ ਫ਼ਾਇਦੇ, ਵੱਖ-ਵੱਖ ਫੌਂਟ, ਟਾਈਪਿੰਗ ਵਿਧੀਆਂ, ਪੁਰਾਣੇ ਫੌਂਟਾਂ ਵਿਚ ਟਾਈਪ ਥੀਸਿਸ ਨੂੰ ਯੂਨੀਕੋਡ ਮਿਆਰ ਵਿਚ ਬਦਲਣ ਦੇ ਨੁਸਖ਼ੇ, ਫੌਂਟ ਕਨਵਰਟਰਾਂ, ਅਨੁਵਾਦ ਤੇ ਲਿਪੀਅੰਤਰਣ ਪ੍ਰੋਗਰਾਮਾਂ ਦੇ ਉਪਯੋਗ ਬਾਰੇ ਇੱਕ ਖ਼ੂਬਸੂਰਤ ਪ੍ਰਸਤੁਤੀ ਰਾਹੀਂ ਜਾਣਕਾਰੀ ਦਿੱਤੀ। ਉੱਚਤਮ ਕੇਂਦਰ ਦੇ ਸ੍ਰੀ ਅੰਕੁਰ ਰਾਣਾ ਨੇ ਅੱਖਰ-2016 (ਅਜ਼ਮਾਇਸ਼ੀ ਸੰਸਕਰਣ) ਵਰਡ ਪ੍ਰੋਸੈੱਸਰ ਦੀਆਂ ਫੌਂਟ ਕਨਵਰਟਰ, ਸਪੈੱਲ ਚੈੱਕਰ, ਅਨੁਵਾਦ ਲਿਪੀਅੰਤਰਣ, ਓ.ਸੀ.ਆਰ. ਆਦਿ ਖ਼ੂਬੀਆਂ ਨੂੰ ਖੋਜ ਕਾਰਜ ਵਿਚ ਵਰਤਣ ਲਈ ਵਿਧੀ-ਬੱਧ ਜਾਣਕਾਰੀ ਦਿੱਤੀ। ਇਸ ਦੌਰਾਨ ਗੁਰਮੁਖੀ ਓ.ਸੀ.ਆਰ. ਦੇ ਪ੍ਰਦਰਸ਼ਨ ਨੇ ਸਰੋਤਿਆਂ ਨੂੰ ਕੀਲ ਲਿਆ ਤੇ ਪੂਰਾ ਹਾਲ ਤਾੜੀਆਂ ਨਾਲ ਗੂੰਜ ਉੱਠਿਆ। ਵਰਕਸ਼ਾਪ ਦੇ ਆਖੀਰ ਵਿਚ ਯੂਨੀਵਰਸਿਟੀ ਕੰਪਿਊਟਰ ਸੈਂਟਰ ਦੇ ਮਾਹਿਰ ਸ. ਦਲਬੀਰ ਸਿੰਘ ਨੇ 'ਓਰਕੁੰਡ' ਪੋਰਟਲ 'ਤੇ ਖਾਤਾ ਖੋਲ੍ਹਣ, ਸਮਗਰੀ ਅੱਪਲੋਡ ਕਰਨ, ਪਲੈਜਰਿਜ਼ਮ ਚੈਕ ਰਿਪੋਰਟ ਪ੍ਰਾਪਤ ਕਰਨ ਆਦਿ ਦੇ ਤਕਨੀਕੀ ਪਹਿਲੂਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ।

ਪਾਠਕਾਂ ਦੇ ਖ਼ਤ: ਰੋਜ਼ਾਨਾ ਅਜੀਤ

20160110Ajit

ਪੰਜਾਬੀ ਟ੍ਰਿਬਿਊਨ: ਪਾਠਕਾਂ ਦੇ ਖ਼ਤ

20160802

20160621

20160616
20160614


20150821
 20150828

 20150828a
 20150831

 20150905

 20150831
 20160206
 20160318
20160319

2016-04-18

'Akhar' software most popular font converter: SurveyPatiala, June 23
“Akhar” software developed by Punjabi University, Patiala, is the most popular font converter, followed by the online Unicode font converter. While Anmol lipi has been rated as the most popular Punjabi font in use, the print media in India prefers Satluj font in daily use.
This has been revealed in a recent survey conducted by CP Kamboj and Dr Gurpreet Singh Lehal, in which 212 Punjabi computer users from eight countries were analysed. Even though many types of Punjabi software such as spellchecker, font converter, transliteration and translation, optical character recognition system have been developed, a majority of the users are ignorant about them.According to the survey, the Roman keyboard is the most common Punjabi keyboard layout in use, followed by phonetic and Remington layouts. Roman to Gurmukhi transliteration system, developed by Google, followed by Shahmukhi-Gurmukhi and Roman to Punjabi transliteration systems, developed by Punjabi University, have been rated as the most popular transliteration systems. Just above 22 per cent of the users take the help of the online Punjabi teaching websites for learning Punjabi, even as Punjabi teaching website www.learnpunjabi.org developed by Punjabi University was the most popular Punjabi learning website.Another fact highlighted by the survey was that 49.3 per cent of the users faced problems in Punjabi typing, while 61 per cent of the users were ignorant about Unicode. The major Punjabi software in demand included Punjabi spelling and grammar checker, Punjabi search engine and Punjabi font converter.—TNS

ਬਿਨਾਂ ਅੱਖਰ ਬਦਲਿਆਂ ਕਰੋ ਫੌਂਟ ਬਦਲੀ/ChangeFontWithoutShapeByDrCPKamboj

ਡਾ. ਸੀ ਪੀ ਕੰਬੋਜ/ਸਾਈਬਰ ਸੰਸਾਰ/Dr. C P Kamboj/Cyber World/ 19-04-2016

ਇੱਕ ਨਵੀਂ ਤਕਨੀਕ ਰਾਹੀਂ ਕੰਪਿਊਟਰ ਵਿਚ ਟਾਈਪ ਕੀਤੇ ਪੰਜਾਬੀ ਦੇ ਮੈਟਰ ਦਾ ਫੌਂਟ ਬਿਨਾਂ ਅੱਖਰ ਤਬਦੀਲੀ ਕਰਿਆਂ ਬਦਲਿਆ ਜਾ ਸਕਦਾ ਹੈ ਤੇ ਉਹ ਵੀ ਬਿਨਾਂ ਕਿਸੇ ਫੌਂਟ ਕਨਵਰਟਰ ਪ੍ਰੋਗਰਾਮ ਦੀ ਵਰਤੋਂ ਕੀਤਿਆਂ।
ਅਨਮੋਲ ਲਿਪੀ, ਗੁਰਮੁਖੀ, ਅਸੀਸ, ਜੁਆਏ ਆਦਿ ਪੁਰਾਤਨ ਗੈਰ-ਮਿਆਰੀ ਫੌਂਟਾਂ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਇੱਕ ਫੌਂਟ ਵਿਚ ਟਾਈਪ ਕੀਤਾ ਮੈਟਰ ਦੂਜੇ ਕੰਪਿਊਟਰ ਵਿਚ ਜਾਹ ਕੇ ਬਦਲ ਜਾਂਦਾ ਹੈ। ਜੇਕਰ ਅਜਿਹੇ ਫੌਂਟਾਂ ਵਿਚ ਕੰਪੋਜ਼ ਕੀਤੇ ਮੈਟਰ ਨੂੰ ਕਿਧਰੇ ਈ-ਮੇਲ ਰਾਹੀਂ ਭੇਜਣਾ ਹੋਵੇ ਤਾਂ ਫੌਂਟ ਵੀ ਨਾਲ ਭੇਜਣਾ ਪੈਂਦਾ ਹੈ। ਇਸੇ ਤਰ੍ਹਾਂ ਇਨ੍ਹਾਂ ਰਵਾਇਤੀ ਫੌਂਟਾਂ ਨੂੰ ਇੰਟਰਨੈੱਟ ਉੱਤੇ ਵਰਤਣਾ ਸੰਭਵ ਨਹੀ ਹੈ ਜਿਸ ਕਾਰਨ ਇਨ੍ਹਾਂ ਦਾ ਵੈੱਬਸਾਈਟਾਂ 'ਤੇ ਪੰਜਾਬੀ ਭਾਸ਼ਾ ਦੇ ਮੈਟਰ ਦੀ ਥੁੜ੍ਹ ਹੈ ਤੇ ਉਹ ਵੀ ਸਰਚ ਇੰਜਣਾਂ ਰਾਹੀਂ ਲੱਭਿਆ ਨਹੀਂ ਜਾ ਸਕਦਾ।
ਇਨ੍ਹਾਂ ਸਮੱਸਿਆਵਾਂ ਨੂੰ ਯੂਨੀਕੋਡ ਨਾਂ ਦੀ ਪ੍ਰਣਾਲੀ ਨੇ ਬਾਖ਼ੂਬੀ ਹੱਲ ਕਰ ਦਿੱਤਾ ਹੈ। ਇਸ ਦੀ ਵਰਤੋਂ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਕੰਪਿਊਟਰ ਵਿਚ ਕੋਈ ਨਵਾਂ ਫੌਂਟ ਨਹੀਂ ਪਾਉਣਾ ਪੈਂਦਾ। ਮਾਈਕਰੋਸਾਫ਼ਟ ਦੀ ਵਿੰਡੋਜ਼ ਇੰਸਟਾਲ ਕਰਨ ਨਾਲ ਕੰਪਿਊਟਰ ਵਿਚ ਰਾਵੀ ਜਾਂ ਨਿਰਮਲਾ ਫੌਂਟ ਆਪਣੇ-ਆਪ ਚੜ੍ਹ ਜਾਂਦਾ ਹੈ।
ਯੂਨੀਕੋਡ ਆਧਾਰਿਤ ਲਗਭਗ ਇੱਕ ਦਰਜਨ ਦੇ ਕਰੀਬ ਫੌਂਟ ਤਿਆਰ ਹੋ ਚੁੱਕੇ ਹਨ ਜਿਨ੍ਹਾਂ ਵਿਚੋਂ ਰਾਵੀ, ਸਾਬ, ਨਿਰਮਲਾ, ਆਕਾਸ਼, ਅਨਮੋਲ ਯੂਨੀ, ਅੰਬਰ, ਚਾਤ੍ਰਿਕ ਵੈੱਬ, ਅਕਸ਼ਰ ਆਦਿ ਪ੍ਰਮੁੱਖ ਹਨ।
ਜਾਣਕਾਰੀ ਦੀ ਘਾਟ ਕਾਰਨ ਪੰਜਾਬੀ ਵਰਤੋਂਕਾਰ ਹਾਲਾਂ ਵੀ ਰਵਾਇਤੀ ਗੈਰ-ਮਿਆਰੀ ਫੌਂਟਾਂ ਦੇ ਮੱਕੜ-ਜਾਲ ਵਿਚ ਫਸ ਕੇ ਆਪਣੀਆਂ ਸਮੱਸਿਆਵਾਂ ਵਿਚ ਵਾਧਾ ਕਰ ਰਹੇ ਹਨ। ਦੂਜੇ ਪਾਸੇ, ਯੂਨੀਕੋਡ ਆਧਾਰਤ ਫੌਂਟਾਂ ਰਾਹੀਂ ਵਰਤੋਂਕਾਰ ਆਪਣੀ ਪਸੰਦ ਦੀ ਸ਼ਕਲ (ਸ਼ੇਪ) ਵਾਲੇ ਫੌਂਟ ਦੀ ਵਰਤੋਂ ਕਰ ਸਕਦੇ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਯੂਨੀਕੋਡ ਵਾਲੇ ਕਿਸੇ ਇੱਕ ਫੌਂਟ ਵਿਚ ਤਿਆਰ ਕੀਤੇ ਮੈਟਰ ਉੱਪਰ ਜੇਕਰ ਕੋਈ ਦੂਸਰਾ ਯੂਨੀਕੋਡ ਫੌਂਟ ਲਗਾਇਆ ਜਾਵੇ ਤਾਂ ਅੱਖਰਾਂ ਵਿਚ ਕੋਈ ਤਬਦੀਲੀ ਨਹੀਂ ਆਉਂਦੀ, ਸਗੋਂ ਸ਼ਕਲ ਹੀ ਬਦਲਦੀ ਹੈ। ਮਿਸਾਲ ਵਜੋਂ ਜੇ ਕੋਈ ਰਾਵੀ ਫੌਂਟ ਵਿਚ ਤਿਆਰ ਕੀਤੇ ਮੈਟਰ ਦੇ ਸਿਰਲੇਖ ਨੂੰ ਅਲੱਖ ਦਿਖਾਉਣਾ ਚਾਹੇ ਤਾਂ ਉਸ ਨੂੰ ਸਿਲੈੱਕਟ ਕਰਕੇ ਫੌਂਟ ਬਕਸੇ ਵਿਚੋਂ ਆਕਾਸ਼ ਜਾਂ ਨਿਰਮਲਾ ਫੌਂਟ ਦੀ ਚੋਣ ਕਰ ਸਕਦਾ ਹੈ। ਇਸ ਨਾਲ ਸ਼ਕਲ ਬਦਲੀ ਤੋਂ ਬਿਨਾਂ ਹੋਰ ਕੋਈ ਤਬਦੀਲੀ ਨਹੀਂ ਹੁੰਦੀ। ਰਾਵੀ, ਨਿਰਮਲਾ, ਆਕਾਸ਼ ਆਦਿ ਕੁੱਝ ਅਜਿਹੇ ਫੌਂਟ ਹਨ ਜੋ ਪੰਜਾਬੀ ਦੇ ਨਾਲ-ਨਾਲ ਅੰਗਰੇਜ਼ੀ ਅਤੇ ਹੋਰਨਾਂ ਭਾਰਤੀ ਭਾਸ਼ਾਵਾਂ ਨੂੰ ਵੀ ਸਮਰਥਨ ਕਰਦੇ ਹਨ। ਹੁਣ ਤੁਸੀਂ ਯੂਨੀਕੋਡ ਵਾਲੇ ਦੋ-ਭਾਸ਼ੀ ਮੈਟਰ ਦੀ ਸ਼ਕਲ ਸਿਰਫ ਇੱਕ ਕਮਾਂਡ (ਫੌਂਟ ਬਦਲਣ ਵਾਲੀ) ਨਾਲ ਬਦਲ ਸਕਦੇ ਹੋ।
ਯੂਨੀਕੋਡ ਦਾ ਸਬੰਧ ਸਿਰਫ਼ ਟਾਈਪ ਨਾਲ ਨਹੀਂ ਸਗੋਂ ਇਸ ਦੇ ਹੋਰ ਵੀ ਅਨੇਕਾਂ ਫ਼ਾਇਦੇ ਹਨ। ਯੂਨੀਕੋਡ ਇੱਕ ਵਿਸ਼ਵ-ਵਿਆਪੀ ਪ੍ਰਣਾਲੀ ਹੈ ਜਿਸ ਵਿਚ ਦੁਨੀਆ ਦੀਆਂ ਸਾਰੀਆਂ ਪ੍ਰਮੁੱਖ ਭਾਸ਼ਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਯੂਨੀਕੋਡ ਵਿਚ ਸ਼ਾਮਿਲ ਹਰੇਕ ਅੱਖਰ, ਚਿੰਨ੍ਹ ਆਦਿ ਨੂੰ ਸਥਿਰ ਕੋਡ ਪ੍ਰਦਾਨ ਕਰਵਾਇਆ ਗਿਆ ਹੈ। ਇਹੀ ਕਾਰਨ ਹੈ ਕਿ ਯੂਨੀਕੋਡ ਫੌਂਟਾਂ ਵਿਚ ਸਮਿਲਤ ਮੈਟਰ ਦੁਨੀਆ ਦੇ ਕਿਸੇ ਵੀ ਓਪਰੇਟਿੰਗ ਸਿਸਟਮ ਵਾਲੇ ਕੰਪਿਊਟਰ, ਸਮਾਰਟ ਫ਼ੋਨ, ਟੇਬਲੇਟ, ਲੈਪਟਾਪ ਉੱਤੇ ਸਹੀ ਪੜ੍ਹਿਆ ਅਤੇ ਛਾਪਿਆ ਜਾ ਸਕਦਾ ਹੈ। ਯੂਨੀਕੋਡ ਵਿਚ ਟਾਈਪ ਕਰਨ ਲਈ ਕੀ-ਬੋਰਡ ਲੇਆਊਟ ਪ੍ਰੋਗਰਾਮ ਦੀ ਜ਼ਰੂਰਤ ਪੈਂਦੀ ਹੈ। ਵਿੰਡੋਜ਼ ਵਿਚ ਤਾਂ ਇਨਸਕਰਿਪਟ ਕੀ-ਬੋਰਡ ਲੇਆਊਟ ਪਹਿਲਾਂ ਹੀ ਹੈ। ਉਸ ਨੂੰ ਕੰਟਰੋਲ ਪੈਨਲ ਤੋਂ ਚਾਲੂ ਕਰਨ ਦੀ ਲੋੜ ਪੈਂਦੀ ਹੈ।
ਅਨਮੋਲ ਲਿਪੀ ਅਤੇ ਅਸੀਸ ਵਿਚ ਕੰਮ ਕਰਨ ਵਾਲੇ ਵਰਤੋਂਕਾਰਾਂ ਨੂੰ ਕ੍ਰਮਵਾਰ ਫੋਨੈਟਿਕ ਅਤੇ ਰਮਿੰਗਟਨ ਕੀ-ਬੋਰਡ ਲੇਆਊਟ ਪ੍ਰੋਗਰਾਮ ਦੀ ਲੋੜ ਪੈਂਦੀ ਹੈ। ਯੂਨੀ-ਟਾਈਪ (www.punjabicomputer.com) ਅਤੇ ਜੀ ਲਿਪੀਕਾ (www.gurmukhifontconverter.com) ਅਜਿਹੇ ਹੀ ਦੋ ਪ੍ਰੋਗਰਾਮ ਹਨ ਜਿਨ੍ਹਾਂ ਨੂੰ ਵਰਤ ਕੇ ਯੂਨੀਕੋਡ ਵਾਲੇ ਫੌਂਟ ਵਿਚ ਟਾਈਪ ਕੀਤਾ ਜਾ ਸਕਦਾ ਹੈ। ਇਸ ਤੋਂ ਬਿਨਾਂ ਡਾ. ਕੁਲਬੀਰ ਸਿੰਘ ਥਿੰਦ ਦੀ ਵੈੱਬਸਾਈਟ  (www.gurbanifiles.org) 'ਤੇ ਕਈ ਯੂਨੀਕੋਡ ਫੌਂਟ ਅਤੇ ਕੀ-ਬੋਰਡ ਲੇਆਊਟ ਪ੍ਰੋਗਰਾਮ ਉਪਲਬਧ ਹਨ।
ਮਿਆਰੀ ਤਕਨੀਕਾਂ ਵਿਕਸਿਤ ਹੋਣ ਦੇ ਬਾਵਜੂਦ ਵਰਤੋਂਕਾਰ ਗੈਰ-ਮਿਆਰੀ ਫੌਂਟਾਂ ਦੇ ਮੱਕੜਜਾਲ਼ ਵਿਚ ਫਸੇ ਹੋਏ ਹਨ। ਪੰਜਾਬ ਸਰਕਾਰ ਅਤੇ ਪ੍ਰਿੰਟ ਸਨਅਤ ਨੂੰ ਚਾਹੀਦਾ ਹੈ ਕਿ ਇਸ ਨਵੀਂ ਤਕਨੀਕ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ।

ਪੰਜਾਬੀ ਯੂਨੀਕੋਡ ਫੌਂਟ (ਮਾਰਚ, 2016)
ਫੌਂਟ
ਨਮੂਨਾ
Akaash
ਨੋਟ: ਨੈਵੀਗੇਸ਼ਨ ਪੇਨ ਨੂੰ ਦੇਖਣ/ਛਿਪਾਉਣ ਲਈ View > Navigation Pane ਦੀ ਵਰਤੋਂ ਕੀਤੀ ਜਾ ਸਕਦੀ ਹੈ
AmbarKalmi
ਨੋਟ: ਨੈਵੀਗੇਸ਼ਨ ਪੇਨ ਨੂੰ ਦੇਖਣ/ਛਿਪਾਉਣ ਲਈ View > Navigation Pane ਦੀ ਵਰਤੋਂ ਕੀਤੀ ਜਾ ਸਕਦੀ ਹੈ
AnmolUni
ਨੋਟ: ਨੈਵੀਗੇਸ਼ਨ ਪੇਨ ਨੂੰ ਦੇਖਣ/ਛਿਪਾਉਣ ਲਈ View > Navigation Pane ਦੀ ਵਰਤੋਂ ਕੀਤੀ ਜਾ ਸਕਦੀ ਹੈ
Bulara Black
ਨੋਟ: ਨੈਵੀਗੇਸ਼ਨ ਪੇਨ ਨੂੰ ਦੇਖਣ/ਛਿਪਾਉਣ ਲਈ View > Navigation Pane ਦੀ ਵਰਤੋਂ ਕੀਤੀ ਜਾ ਸਕਦੀ ਹੈ
ChatrikUni
ਨੋਟ: ਨੈਵੀਗੇਸ਼ਨ ਪੇਨ ਨੂੰ ਦੇਖਣ/ਛਿਪਾਉਣ ਲਈ View > Navigation Pane ਦੀ ਵਰਤੋਂ ਕੀਤੀ ਜਾ ਸਕਦੀ ਹੈ
Dekho 7 Bold
ਨੋਟ: ਨੈਵੀਗੇਸ਼ਨ ਪੇਨ ਨੂੰ ਦੇਖਣ/ਛਿਪਾਉਣ ਲਈ View > Navigation Pane ਦੀ ਵਰਤੋਂ ਕੀਤੀ ਜਾ ਸਕਦੀ ਹੈ
Dwarka 3 Light
ਨੋਟ: ਨੈਵੀਗੇਸ਼ਨ ਪੇਨ ਨੂੰ ਦੇਖਣ/ਛਿਪਾਉਣ ਲਈ View > Navigation Pane ਦੀ ਵਰਤੋਂ ਕੀਤੀ ਜਾ ਸਕਦੀ ਹੈ
GHP Full Demi
ਨੋਟ: ਨੈਵੀਗੇਸ਼ਨ ਪੇਨ ਨੂੰ ਦੇਖਣ/ਛਿਪਾਉਣ ਲਈ View > Navigation Pane ਦੀ ਵਰਤੋਂ ਕੀਤੀ ਜਾ ਸਕਦੀ ਹੈ
GHW Adhiapak 7 Bold
ਨੋਟ: ਨੈਵੀਗੇਸ਼ਨ ਪੇਨ ਨੂੰ ਦੇਖਣ/ਛਿਪਾਉਣ ਲਈ View > Navigation Pane ਦੀ ਵਰਤੋਂ ਕੀਤੀ ਜਾ ਸਕਦੀ ਹੈ
GHW Purani Primer PDL
ਨੋਟ: ਨੈਵੀਗੇਸ਼ਨ ਪੇਨ ਨੂੰ ਦੇਖਣ/ਛਿਪਾਉਣ ਲਈ View > Navigation Pane ਦੀ ਵਰਤੋਂ ਕੀਤੀ ਜਾ ਸਕਦੀ ਹੈ
Gubara 4 Big
ਨੋਟ: ਨੈਵੀਗੇਸ਼ਨ ਪੇਨ ਨੂੰ ਦੇਖਣ/ਛਿਪਾਉਣ ਲਈ View > Navigation Pane ਦੀ ਵਰਤੋਂ ਕੀਤੀ ਜਾ ਸਕਦੀ ਹੈ
Gur Old Letterpress 7 Bold
ਨੋਟ: ਨੈਵੀਗੇਸ਼ਨ ਪੇਨ ਨੂੰ ਦੇਖਣ/ਛਿਪਾਉਣ ਲਈ View > Navigation Pane ਦੀ ਵਰਤੋਂ ਕੀਤੀ ਜਾ ਸਕਦੀ ਹੈ
Gurmukhi-UCSB-Uni
ਨੋਟ: ਨੈਵੀਗੇਸ਼ਨ ਪੇਨ ਨੂੰ ਦੇਖਣ/ਛਿਪਾਉਣ ਲਈ View > Navigation Pane ਦੀ ਵਰਤੋਂ ਕੀਤੀ ਜਾ ਸਕਦੀ ਹੈ
Gurmukhi-UCSB-Uni
ਨੋਟ: ਨੈਵੀਗੇਸ਼ਨ ਪੇਨ ਨੂੰ ਦੇਖਣ/ਛਿਪਾਉਣ ਲਈ View > Navigation Pane ਦੀ ਵਰਤੋਂ ਕੀਤੀ ਜਾ ਸਕਦੀ ਹੈ
Kalam
ਨੋਟ: ਨੈਵੀਗੇਸ਼ਨ ਪੇਨ ਨੂੰ ਦੇਖਣ/ਛਿਪਾਉਣ ਲਈ View > Navigation Pane ਦੀ ਵਰਤੋਂ ਕੀਤੀ ਜਾ ਸਕਦੀ ਹੈ
Modhera 7 Bold
ਨੋਟ: ਨੈਵੀਗੇਸ਼ਨ ਪੇਨ ਨੂੰ ਦੇਖਣ/ਛਿਪਾਉਣ ਲਈ View > Navigation Pane ਦੀ ਵਰਤੋਂ ਕੀਤੀ ਜਾ ਸਕਦੀ ਹੈ
Nirmala UI
ਨੋਟ: ਨੈਵੀਗੇਸ਼ਨ ਪੇਨ ਨੂੰ ਦੇਖਣ/ਛਿਪਾਉਣ ਲਈ View > Navigation Pane ਦੀ ਵਰਤੋਂ ਕੀਤੀ ਜਾ ਸਕਦੀ ਹੈ
Oankaar
ਨੋਟ: ਨੈਵੀਗੇਸ਼ਨ ਪੇਨ ਨੂੰ ਦੇਖਣ/ਛਿਪਾਉਣ ਲਈ View > Navigation Pane ਦੀ ਵਰਤੋਂ ਕੀਤੀ ਜਾ ਸਕਦੀ ਹੈ
Punjabi Typewriter
ਨੋਟ: ਨੈਵੀਗੇਸ਼ਨ ਪੇਨ ਨੂੰ ਦੇਖਣ/ਛਿਪਾਉਣ ਲਈ View > Navigation Pane ਦੀ ਵਰਤੋਂ ਕੀਤੀ ਜਾ ਸਕਦੀ ਹੈ
Raaj 7 Bold
ਨੋਟ: ਨੈਵੀਗੇਸ਼ਨ ਪੇਨ ਨੂੰ ਦੇਖਣ/ਛਿਪਾਉਣ ਲਈ View > Navigation Pane ਦੀ ਵਰਤੋਂ ਕੀਤੀ ਜਾ ਸਕਦੀ ਹੈ
Raajaa 7 Bold
ਨੋਟ: ਨੈਵੀਗੇਸ਼ਨ ਪੇਨ ਨੂੰ ਦੇਖਣ/ਛਿਪਾਉਣ ਲਈ View > Navigation Pane ਦੀ ਵਰਤੋਂ ਕੀਤੀ ਜਾ ਸਕਦੀ ਹੈ
Raavi
ਨੋਟ: ਨੈਵੀਗੇਸ਼ਨ ਪੇਨ ਨੂੰ ਦੇਖਣ/ਛਿਪਾਉਣ ਲਈ View > Navigation Pane ਦੀ ਵਰਤੋਂ ਕੀਤੀ ਜਾ ਸਕਦੀ ਹੈ
Rupe 4 Book
ਨੋਟ: ਨੈਵੀਗੇਸ਼ਨ ਪੇਨ ਨੂੰ ਦੇਖਣ/ਛਿਪਾਉਣ ਲਈ View > Navigation Pane ਦੀ ਵਰਤੋਂ ਕੀਤੀ ਜਾ ਸਕਦੀ ਹੈ
Rupe 9 Black
ਨੋਟ: ਨੈਵੀਗੇਸ਼ਨ ਪੇਨ ਨੂੰ ਦੇਖਣ/ਛਿਪਾਉਣ ਲਈ View > Navigation Pane ਦੀ ਵਰਤੋਂ ਕੀਤੀ ਜਾ ਸਕਦੀ ਹੈ
Saab
ਨੋਟ: ਨੈਵੀਗੇਸ਼ਨ ਪੇਨ ਨੂੰ ਦੇਖਣ/ਛਿਪਾਉਣ ਲਈ View > Navigation Pane ਦੀ ਵਰਤੋਂ ਕੀਤੀ ਜਾ ਸਕਦੀ ਹੈ
Uttar 37 Bold Cond
ਨੋਟ: ਨੈਵੀਗੇਸ਼ਨ ਪੇਨ ਨੂੰ ਦੇਖਣ/ਛਿਪਾਉਣ ਲਈ View > Navigation Pane ਦੀ ਵਰਤੋਂ ਕੀਤੀ ਜਾ ਸਕਦੀ ਹੈ
Saaf
ਨੋਟ: ਨੈਵੀਗੇਸ਼ਨ ਪੇਨ ਨੂੰ ਦੇਖਣ/ਛਿਪਾਉਣ ਲਈ View > Navigation Pane ਦੀ ਵਰਤੋਂ ਕੀਤੀ ਜਾ ਸਕਦੀ ਹੈ
Tsheg 7 Bold
ਨੋਟ: ਨੈਵੀਗੇਸ਼ਨ ਪੇਨ ਨੂੰ ਦੇਖਣ/ਛਿਪਾਉਣ ਲਈ View > Navigation Pane ਦੀ ਵਰਤੋਂ ਕੀਤੀ ਜਾ ਸਕਦੀ ਹੈ
Uttar 37 Bold Cond
ਨੋਟ: ਨੈਵੀਗੇਸ਼ਨ ਪੇਨ ਨੂੰ ਦੇਖਣ/ਛਿਪਾਉਣ ਲਈ View > Navigation Pane ਦੀ ਵਰਤੋਂ ਕੀਤੀ ਜਾ ਸਕਦੀ ਹੈ
Lohit Punjabi
ਨੋਟ: ਨੈਵੀਗੇਸ਼ਨ ਪੇਨ ਨੂੰ ਦੇਖਣ/ਛਿਪਾਉਣ ਲਈ View > Navigation Pane ਦੀ ਵਰਤੋਂ ਕੀਤੀ ਜਾ ਸਕਦੀ ਹੈ
SakalBharati Punjabi
ਨੋਟ: ਨੈਵੀਗੇਸ਼ਨ ਪੇਨ ਨੂੰ ਦੇਖਣ/ਛਿਪਾਉਣ ਲਈ View > Navigation Pane ਦੀ ਵਰਤੋਂ ਕੀਤੀ ਜਾ ਸਕਦੀ ਹੈ


ਡਾ. ਸੀ ਪੀ ਕੰਬੋਜ/ਸਾਈਬਰ ਸੰਸਾਰ/Dr. C P Kamboj/Cyber World/ 19-04-2016

ਹੁਣੇ-ਹੁਣੇ ਪੋਸਟ ਹੋਈ

ਆਓ ਹਿੰਦੀ ਵਿਚ ਟਾਈਪ ਕਰੀਏ/Let us type in Hindi

ਬਹੁਤ ਸਾਰੇ ਲੋਕ ਪੰਜਾਬੀ ਟਾਈਪਿੰਗ ਦੇ ਨਾਂ ਤੋਂ ਕੰਨੀ ਕਤਰਾਉਂਦੇ ਹਨ। ਕਈਆਂ ਦੇ ਮਨਾਂ ਅੰਦਰ ਟਾਈਪਰਾਈਟਰ ਵਾਲੀ ਔਖੀ ਟਾਈਪ ਵਿਧੀ ਧੁਰ ਤੱਕ ਵਸੀ ਹੋਈ ਹੈ। ਅਖੇ, ਅਸੀਂ ਤਾਂ ...