2017-01-25

'ਪੰਜਾਬੀ ਕੰਪਿਊਟਰ ਦਾ ਮੁੱਢਲਾ ਗਿਆਨ' ਪੁਸਤਕ ਰਿਲੀਜ/Book-release-dr.cp-kamboj

 

ਸਿੱਖਿਆ ਮੰਤਰੀ ਵੱਲੋਂ ਡਾ: ਸੀ. ਪੀ. ਕੰਬੋਜ ਦੀ ਪੁਸਤਕ 'ਪੰਜਾਬੀ ਕੰਪਿਊਟਰ ਦਾ ਮੁੱਢਲਾ ਗਿਆਨ' ਰਿਲੀਜ਼/book-release-Dr.cp-kamboj

ਰੋਜ਼ਾਨਾ ਅਜੀਤ (28 ਦਸੰਬਰ, 2017)
ਐੱਸ. ਏ. ਐੱਸ. ਨਗਰ, 27 ਦਸੰਬਰ (ਕੇ. ਐੱਸ. ਰਾਣਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਿਖੇ ਕਰਵਾਏ ਗਏ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਉੱਘੇ ਕੰਪਿਊਟਰ ਲੇਖਕ ਡਾ: ਸੀ. ਪੀ. ਕੰਬੋਜ ਦੀ ਪੁਸਤਕ 'ਪੰਜਾਬੀ ਕੰਪਿਊਟਰ ਦਾ ਮੁੱਢਲਾ ਗਿਆਨ' ਰਿਲੀਜ਼ ਕੀਤੀ ਗਈ | ਇਸ ਪੁਸਤਕ ਨੂੰ ਰਿਲੀਜ਼ ਕਰਨ ਦੀ ਰਸਮ ਸਿੱਖਿਆ ਮੰਤਰੀ ਪੰਜਾਬ ਡਾ: ਦਲਜੀਤ ਸਿੰਘ ਚੀਮਾ ਨੇ ਨਿਭਾਈ | ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਜਸਪਾਲ ਸਿੰਘ, ਸਿੱਖਿਆ ਬੋਰਡ ਦੇ ਚੇਅਰਮੈਨ ਬਲਬੀਰ ਸਿੰਘ ਢੋਲ, ਸਕੱਤਰ ਜਨਕਰਾਜ ਮਹਿਰੋਕ, ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਦਵਿੰਦਰ ਸਿੰਘ, ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਡਾ: ਗੁਰਸ਼ਰਨ ਕੌਰ ਸਮੇਤ ਹੋਰ ਕਈ ਸਿੱਖਿਆ ਅਧਿਕਾਰੀ ਤੇ ਮਾਹਿਰ ਹਾਜ਼ਰ ਸਨ | ਇਸ ਮੌਕੇ ਲੇਖਕ ਡਾ: ਕੰਬੋਜ ਨੇ ਆਪਣੀ ਪੁਸਤਕ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪੁਸਤਕ ਪੰਜਾਬੀ ਦੇ ਸਾਫ਼ਟਵੇਅਰਾਂ ਬਾਰੇ ਪ੍ਰਯੋਗੀ ਜਾਣਕਾਰੀ 'ਤੇ ਆਧਾਰਿਤ ਹੈ ਤੇ ਇਸ ਨੂੰ ਮਦਾਨ ਪਬਲੀਸ਼ਿੰਗ ਹਾਊਸ ਪਟਿਆਲਾ ਵੱਲੋਂ ਛਾਪਿਆ ਗਿਆ ਹੈ | ਉਨ੍ਹਾਂ ਕਿਹਾ ਕਿ ਪੁਸਤਕ ਸਬੰਧੀ ਵਧੇਰੇ ਜਾਣਕਾਰੀ ਲੈਣ ਲਈ ਉਨ੍ਹਾਂ ਦੀ ਵੈਬਸਾਈਟ www.cpkamboj.com ਨੂੰ ਖੋਲਿ੍ਹਆ ਜਾ ਸਕਦਾ ਹੈ ਦੱਸਣਯੋਗ ਹੈ ਕਿ ਡਾ. ਕੰਬੋਜ ਸਰਹੱਦੀ ਜ਼ਿਲ੍ਹਾ ਫ਼ਾਜ਼ਿਲਕਾ ਦੇ ਪਿੰਡ ਲਾਧੂਕਾ ਦੇ ਜੰਮਪਲ ਹਨ ਤੇ ਉਹ ਹੁਣ ਤੱਕ ੨੮ ਪੁਸਤਕਾਂ ਦੀ ਰਚਨਾ ਕਰ ਚੁੱਕੇ ਹਨ। ਪੰਜਾਬੀ ਦੀਆਂ ਪ੍ਰਸਿੱਧ ਅਖ਼ਬਾਰਾਂ ਤੇ ਰਸਾਲਿਆਂ ਵਿਚ ਉਨ੍ਹਾਂ ਦੀਆਂ ਲੇਖਲੜੀਆਂ ਅਕਸਰਛਪਦੀਆਂ ਰਹਿੰਦੀਆਂ ਹਨ। ਇੰਨ੍ਹੀਂ ਦਿਨੀਂ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਵਿਖੇ ਅਸਿਸਟੈਂਟ ਪ੍ਰੋਫੈਸਰ ਵਜੋਂ ਸੇਵਾ ਕਰ ਰਹੇ ਹਨ। ਇਸ ਸਮੇਂ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ, ਸਿੱਖਿਆ ਬੋਰਡ ਦੇ ਨਵ-ਨਿਯੁਕਤ ਚੇਅਰਮੈਨ ਬਲਬੀਰ ਸਿੰਘ ਢੋਲ, ਸਕੱਤਰ ਜਨਕ ਰਾਜ ਮਹਿਰੋਕ, ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਦੇਵਿੰਦਰ ਸਿੰਘ, ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਡਾ. ਗੁਰਸ਼ਰਨ ਕੌਰ ਸਮੇਤ ਅਨੇਕਾਂ ਅਧਿਕਾਰੀ ਤੇ ਸਿੱਖਿਆ ਮਾਹਿਰ ਵੀ ਹਾਜ਼ਰ ਸਨ।
ਬਾਹਰੀ ਲਿੰਕ: ਰੋਜ਼ਾਨਾ ਅਜੀਤ   ।   ਨਬਜ਼-ਏ-ਪੰਜਾਬ

ਤਤਕਰਾ

1. ਕੰਪਿਊਟਰ ਬਾਰੇ ਜਾਣ-ਪਛਾਣ
    (An Introduction to Computer)    09-14

1.1 ਕੰਪਿਊਟਰ ਪ੍ਰਣਾਲੀ  1.2 ਨਾਮਕਰਨ
1.3 ਪਰਿਭਾਸ਼ਾ   1.4 ਕਾਰਜ-ਪ੍ਰਣਾਲੀ
1.5 ਵਰਤੋਂ  
1.6 ਇਨਪੁਟ, ਆਊਟਪੁਟ, ਸਟੋਰੇਜ ਭਾਗ ਅਤੇ ਮੈਮਰੀ
1.7 ਕੰਪਿਊਟਰ ਹਾਰਡਵੇਅਰ ਅਤੇ ਸਾਫ਼ਟਵੇਅਰ
1.8 ਛੋਟੇ ਸ਼ਬਦ

2. ਐੱਮਐੱਸ ਵਰਡ ਅਤੇ ਪੰਜਾਬੀ ਟਾਈਪਿੰਗ
    (MS Word and Punjabi Typing)    15-26

2.1 ਐੱਮਐੱਸ ਵਰਡ  2.2 ਪੰਜਾਬੀ ਫੌਂਟ
2.3 ਪੰਜਾਬੀ ਵਿਚ ਟਾਈਪ ਕਰਨ ਦੀਆਂ ਵਿਧੀਆਂ
2.4 ਪੰਜਾਬੀ ਕੀ-ਬੋਰਡ ਲੇਆਊਟ 2.5 ਵਿਸ਼ੇਸ਼ ਚਿੰਨ੍ਹ ਪਾਉਣਾ
2.6 ਵਿਸ਼ੇਸ਼ ਅੱਖਰ ਪਾਉਣ ਲਈ ਕੀ-ਬੋਰਡ ਸ਼ਾਰਟਕੱਟ
2.7 ਫੌਂਟ ਬਦਲਣ ਦਾ ਕੀ-ਬੋਰਡ ਸ਼ਾਰਟਕੱਟ ਬਣਾਉਣਾ
2.8 ਆਟੋ ਕਰੈਕਟ ਵਿਕਲਪ ਦੀ ਵਰਤੋਂ
2.9 ਫੁੱਟ-ਨੋਟ ਲਗਾਉਣੇ ਅਤੇ ਵਿਸ਼ੇਸ਼ ਚਿੰਨ੍ਹਾਂ ਦੀ ਵਰਤੋਂ ਕਰਨੀ
2.10 ਪੰਜਾਬੀ ਪਾਠ ਦੀ ਥਾਂ 'ਤੇ ਡੱਬੀਆਂ ਨਜ਼ਰ ਆਉਣਾ
2.11 ਅੱਖਰਾਂ ਦਾ ਜੁੜ ਜਾਣਾ 2.12 ਇੱਕ ਤੋਂ ਵੱਧ ਫੌਂਟਾਂ ਦੀ ਵਰਤੋਂ
2.13 ਫੁਟਕਲ

3. ਯੂਨੀਕੋਡ ਪ੍ਰਣਾਲੀ (Unicode System)    27-32
3.1 ਯੂਨੀਕੋਡ ਪ੍ਰਣਾਲੀ  3.2 ਯੂਨੀਕੋਡ ਵਿਚ ਟਾਈਪ ਕਰਨਾ
3.3 ਯੂਨੀਕੋਡ ਦੇ ਲਾਭ
3.4 ਪੰਜਾਬੀ ਨਾਵਾਂ/ਹਵਾਲਾ ਸੂਚੀ/ਪੁਸਤਕ ਸੂਚੀ ਨੂੰ ਕ੍ਰਮ ਵਿਚ ਲਗਾਉਣਾ
3.5 ਫਾਈਲ/ਫੋਲਡਰ ਦਾ ਨਾਂ ਪੰਜਾਬੀ ਵਿਚ ਰੱਖਣਾ ਤੇ ਉਸ ਨੂੰ ਲੱਭਣਾ
3.6 ਫੌਂਟ ਬਦਲਣਾ  3.7 ਆਟੋ ਕੰਟੈਂਟ (Auto Contents)
3.8 ਸਾਹਿਤਿਕ ਚੋਰੀ ਪਕੜਨ ਵਾਲਾ ਸਾਫ਼ਟਵੇਅਰ (Plagiarism)

4. ਟਾਈਪਿੰਗ ਅਤੇ ਪਰੂਫ਼ ਰੀਡਿੰਗ
    (Typing and Proof Reading)     33-38

4.1  ਅੱਖਰ ਦੀ ਸਕਰੀਨ ਦੇ ਭਾਗ
4.2  ਟਾਈਪਿੰਗ ਪੈਡ
4.3  ਫੌਂਟ ਕਨਵਰਟਰ 
4.4  ਸਪੈੱਲ ਚੈੱਕਰ  4.5 ਗਰੈਮਰ ਚੈੱਕਰ

      5. ਭਾਸ਼ਾ ਅਨੁਵਾਦ ਅਤੇ ਓਸੀਆਰ
    (Language Translation ans OCR)   39-42

5.1  ਲਿਪੀਅੰਤਰਨ (Transliteration)
5.2  ਅਨੁਵਾਦ (Translation)
5.3 ਓਸੀਆਰ (Optical Character Recognition)
5.4 ਕੋਸ਼ (Dictionary) 5.5 ਪਾਠ ਤੋਂ ਬੋਲ (Text to Speech)
5.6 ਭਾਸ਼ਾ ਸੈਟਿੰਗਜ਼ (Language Settings)

6. ਇੰਟਰਨੈੱਟ ਉੱਤੇ ਪੰਜਾਬੀ ਦੀ ਵਰਤੋਂ
    (Use of Punjabi on Internet)     43-48

6.1 ਇੰਟਰਨੈੱਟ (Internet) 6.2 ਈ-ਮੇਲ
6.3 ਵੈੱਬਸਾਈਟ ਖੋਲ੍ਹਣਾ  6.4 ਵੈੱਬ ਸਰਚ ਕਰਨਾ
6.5 ਪੰਜਾਬੀ ਵਿਚ ਈ-ਮੇਲ ਭੇਜਣਾ 6.6 ਮਹੱਤਵਪੂਰਨ ਵੈੱਬਸਾਈਟਾਂ

7. ਖ਼ਰੀਦ ਅਤੇ ਸੁਰੱਖਿਆ (Purchase and Security)  49-62
7.1 ਕੰਪਿਊਟਰ ਦੀ ਖ਼ਰੀਦ
7.2 ਕੰਪਿਊਟਰ ਦੀ ਵਰਤੋਂ ਸਮੇਂ ਸਾਵਧਾਨੀਆਂ
7.3 ਕੰਪਿਊਟਰ ਵਾਇਰਸ ਅਤੇ ਇਸ ਤੋਂ ਬਚਾਅ
7.4 ਕੰਪਿਊਟਰ ਦੀ ਰਫ਼ਤਾਰ ਵਧਾਉਣਾ
7.5 ਸਮਾਰਟ ਫੋਨ ਦੀ ਖ਼ਰੀਦ
7.6 ਸਮਾਰਟ ਫੋਨ ਦੀ ਵਰਤੋਂ ਸਮੇਂ ਸਾਵਧਾਨੀਆਂ
7.7 ਗੂਗਲ ਇੰਡੀਕ ਕੀ-ਬੋਰਡ ਰਾਹੀਂ ਮੋਬਾਈਲ 'ਤੇ ਟਾਈਪ ਕਰਨਾ

    ਅੰਤਿਕਾਵਾਂ       63-80

26ਵੀਂ ਵਰਕਸ਼ਾਪ ਸਮਾਪਤ/Punjabi-computer-workshop-dr.cp-kamboj

26ਵੀਂ ਵਰਕਸ਼ਾਪ ਸਮਾਪਤ
ਪਟਿਆਲਾ, 1 ਫਰਵਰੀ, 2017 (ਪੱਤਰ ਪ੍ਰੇਰਕ ਪੰਜਾਬੀ ਕੰਪਿਊਟਰ ਹੈਲਪ ਡੈਸਕ):
ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਵੱਲੋਂਪੰਜਾਬੀ ਵਿਚ ਕੰਪਿਊਟਰ ਦੀ ਵਰਤੋਂਵਿਸ਼ੇਤੇ 26ਵੀਂ ਸੱਤ ਰੋਜ਼ਾ ਵਰਕਸ਼ਾਪ ਕਰਵਾਈ ਗਈ ਇਸ ਵਰਕਸ਼ਾਪ ਵਿਚ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ, ਪੱਤਰਕਾਰੀ ਵਿਭਾਗ ਅਤੇ ਸੰਗੀਤ ਵਿਭਾਗ ਦੇ ਐਮ-ਫਿੱਲ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਵਰਕਸ਼ਾਪ ਦੇ ਸਮਾਪਤੀ ਸਮਾਰੋਹ ਸਮੇਂ ਯੂਨੀਵਰਸਿਟੀ ਦੇ ਐਡੀਸ਼ਨਲ ਡੀਨ ਡਾ. ਆਰ. ਐਮ. ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋ ਕੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਉਨ੍ਹਾਂ ਕੇਂਦਰ ਵੱਲੋਂ ਲਏ ਪ੍ਰੈਕਟੀਕਲ ਤੇ ਥਿਊਰੀ ਦੇ ਟੈਸਟਾਂ ਵਿਚ ਬਿਹਤਰ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਆਪਣੇ ਸੰਬੋਧਨ ਵਿਚ ਉਨ੍ਹਾਂ ਵਿਦਿਆਰਥੀਆਂ ਨੂੰ ਯੂਨੀਕੋਡ ਅਧਾਰਿਤ ਮਿਆਰੀ ਫੌਂਟਾਂ ਵਿਚ ਟਾਈਪ ਕਰਨ ਲਈ ਪ੍ਰੇਰਿਆ ਵਰਕਸ਼ਾਪ ਸੰਚਾਲਕ ਡਾ. ਸੀ. ਪੀ. ਕੰਬੋਜ ਨੇ ਦੱਸਿਆ ਕਿ ਖੋਜ ਵਿਦਿਆਰਥੀਆਂ ਦੀ ਬਿਹਤਰੀ ਲਈ ਕੇਂਦਰ ਲੜੀਵਾਰ ਵਰਕਸ਼ਾਪਾਂ ਦਾ ਆਯੋਜਨ ਕਰ ਰਿਹਾ ਹੈ ਇਸ ਸਮੇਂ ਕੇਂਦਰ ਦੇ ਸਟਾਫ਼ ਮੈਂਬਰ ਮੱਖਣਜੀਤ ਤੇ ਗੁਰਵਿੰਦਰ ਸਿੰਘ ਵੀ ਹਾਜ਼ਰ ਸਨ
ਪੰਜਾਬੀ ਵਿਚ ਕੰਪਿਊਟਰ ਸਬੰਧੀ 25ਵੀਂ ਵਰਕਸ਼ਾਪ ਦੀ ਸਮਾਪਤੀ
ਦੇਸ਼ ਸੇਵਕ (16 ਜਨਵਰੀ, 2017)

ਸਿੱਖਿਆ ਮੰਤਰੀ ਵੱਲੋਂ ਡਾ: ਸੀ. ਪੀ. ਕੰਬੋਜ ਦੀ ਪੁਸਤਕ 'ਪੰਜਾਬੀ ਕੰਪਿਊਟਰ ਦਾ ਮੁੱਢਲਾ ਗਿਆਨ' ਰਿਲੀਜ਼/book-release-Dr.cp-kamboj

ਰੋਜ਼ਾਨਾ ਅਜੀਤ (28 ਦਸੰਬਰ, 2017)

ਐੱਸ. ਏ. ਐੱਸ. ਨਗਰ, 27 ਦਸੰਬਰ (ਕੇ. ਐੱਸ. ਰਾਣਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਿਖੇ ਕਰਵਾਏ ਗਏ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਉੱਘੇ ਕੰਪਿਊਟਰ ਲੇਖਕ ਡਾ: ਸੀ. ਪੀ. ਕੰਬੋਜ ਦੀ ਪੁਸਤਕ 'ਪੰਜਾਬੀ ਕੰਪਿਊਟਰ ਦਾ ਮੁੱਢਲਾ ਗਿਆਨ' ਰਿਲੀਜ਼ ਕੀਤੀ ਗਈ | ਇਸ ਪੁਸਤਕ ਨੂੰ ਰਿਲੀਜ਼ ਕਰਨ ਦੀ ਰਸਮ ਸਿੱਖਿਆ ਮੰਤਰੀ ਪੰਜਾਬ ਡਾ: ਦਲਜੀਤ ਸਿੰਘ ਚੀਮਾ ਨੇ ਨਿਭਾਈ | ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਜਸਪਾਲ ਸਿੰਘ, ਸਿੱਖਿਆ ਬੋਰਡ ਦੇ ਚੇਅਰਮੈਨ ਬਲਬੀਰ ਸਿੰਘ ਢੋਲ, ਸਕੱਤਰ ਜਨਕਰਾਜ ਮਹਿਰੋਕ, ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਦਵਿੰਦਰ ਸਿੰਘ, ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਡਾ: ਗੁਰਸ਼ਰਨ ਕੌਰ ਸਮੇਤ ਹੋਰ ਕਈ ਸਿੱਖਿਆ ਅਧਿਕਾਰੀ ਤੇ ਮਾਹਿਰ ਹਾਜ਼ਰ ਸਨ | ਇਸ ਮੌਕੇ ਲੇਖਕ ਡਾ: ਕੰਬੋਜ ਨੇ ਆਪਣੀ ਪੁਸਤਕ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪੁਸਤਕ ਪੰਜਾਬੀ ਦੇ ਸਾਫ਼ਟਵੇਅਰਾਂ ਬਾਰੇ ਪ੍ਰਯੋਗੀ ਜਾਣਕਾਰੀ 'ਤੇ ਆਧਾਰਿਤ ਹੈ ਤੇ ਇਸ ਨੂੰ ਮਦਾਨ ਪਬਲੀਸ਼ਿੰਗ ਹਾਊਸ ਪਟਿਆਲਾ ਵੱਲੋਂ ਛਾਪਿਆ ਗਿਆ ਹੈ | ਉਨ੍ਹਾਂ ਕਿਹਾ ਕਿ ਪੁਸਤਕ ਸਬੰਧੀ ਵਧੇਰੇ ਜਾਣਕਾਰੀ ਲੈਣ ਲਈ ਉਨ੍ਹਾਂ ਦੀ ਵੈਬਸਾਈਟ www.cpkamboj.com ਨੂੰ ਖੋਲਿ੍ਹਆ ਜਾ ਸਕਦਾ ਹੈਦੱਸਣਯੋਗ ਹੈ ਕਿ ਡਾ. ਕੰਬੋਜ ਸਰਹੱਦੀ ਜ਼ਿਲ੍ਹਾ ਫ਼ਾਜ਼ਿਲਕਾ ਦੇ ਪਿੰਡ ਲਾਧੂਕਾ ਦੇ ਜੰਮਪਲ ਹਨ ਤੇ ਉਹ ਹੁਣ ਤੱਕ ੨੮ ਪੁਸਤਕਾਂ ਦੀ ਰਚਨਾ ਕਰ ਚੁੱਕੇ ਹਨ। ਪੰਜਾਬੀ ਦੀਆਂ ਪ੍ਰਸਿੱਧ ਅਖ਼ਬਾਰਾਂ ਤੇ ਰਸਾਲਿਆਂ ਵਿਚ ਉਨ੍ਹਾਂ ਦੀਆਂ ਲੇਖਲੜੀਆਂ ਅਕਸਰਛਪਦੀਆਂ ਰਹਿੰਦੀਆਂ ਹਨ। ਇੰਨ੍ਹੀਂ ਦਿਨੀਂ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਵਿਖੇ ਅਸਿਸਟੈਂਟ ਪ੍ਰੋਫੈਸਰ ਵਜੋਂ ਸੇਵਾ ਕਰ ਰਹੇ ਹਨ। ਇਸ ਸਮੇਂ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ, ਸਿੱਖਿਆ ਬੋਰਡ ਦੇ ਨਵ-ਨਿਯੁਕਤ ਚੇਅਰਮੈਨ ਬਲਬੀਰ ਸਿੰਘ ਢੋਲ, ਸਕੱਤਰ ਜਨਕ ਰਾਜ ਮਹਿਰੋਕ, ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਦੇਵਿੰਦਰ ਸਿੰਘ, ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਡਾ. ਗੁਰਸ਼ਰਨ ਕੌਰ ਸਮੇਤ ਅਨੇਕਾਂ ਅਧਿਕਾਰੀ ਤੇ ਸਿੱਖਿਆ ਮਾਹਿਰ ਵੀ ਹਾਜ਼ਰ ਸਨ।
ਬਾਹਰੀ ਲਿੰਕ: ਰੋਜ਼ਾਨਾ ਅਜੀਤ   ।   ਨਬਜ਼-ਏ-ਪੰਜਾਬ

ਯਾਦਾਂ (2016-17)/Yaadan-Dr.CP-kamboj


ਪ੍ਰੈੱਸ ਕਲੱਬ ਫਿਰੋਜ਼ਪੁਰ ਵੱਲੋਂ ਆਯੋਜਿਤ ਸਨਮਾਨ ਸਮਾਰੋਹ ਵਿਚ ਸਨਮਾਨ ਪ੍ਰਾਪਤ ਕਰਦਿਆਂ ਮੰਚ ਤੇ ਸ੍ਰ ਕਮਲ ਸ਼ਰਮਾ, ਡਾ. ਹਰਜਿੰਦਰ ਵਾਲੀਆ, ਸੋਢੀ ਸਾਹਿਬ ਵੀ ਨਜ਼ਰ ਅਾ ਰਹੇ ਨੇ (20-03-2017)

ਵੀਡੀਓ27ਵੀਂ ਵਰਕਸ਼ਾਪ ਦੇ ਵਿਦਿਆਰਥੀ ਨਾਲ (09 ਤੋਂ 17 ਮਾਰਚ 2017)

ਡੀਏਵੀ ਕਾਲਜ ਸ੍ਰੀ ਅਮ੍ਰਿਤਸਰ ਵਿਖੇ ਇਕ ਸੈਮੀਨਾਰ ਵਿਚ (07-03-2017)ਦੀਨੇਸ਼ ਪੱਟੀ ਨਾਲ ਉਸ ਦੇ ਤਰਨਤਾਰਨ ਵਾਲੇ ਘਰ ਵਿਚ (07-03-2017)


ਗੁਰੂ ਨਾਨਕ ਖਾਲਸਾ ਕਾਲਜ ਕਰਨਾਲ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ (ਹਰਿ.) ਵੱਲੋਂ ਕਰਵਾਏ ਸੈਮੀਨਾਰ 'ਚ (22 ਫਰਵਰੀ, 2017)


ਗੁਰੂ ਨਾਨਕ ਖਾਲਸਾ ਕਾਲਜ ਕਰਨਾਲ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ (ਹਰਿ.) ਵੱਲੋਂ ਕਰਵਾਏ ਸੈਮੀਨਾਰ 'ਚ (22 ਫਰਵਰੀ, 2017)

ਸਰਕਾਰੀ ਬਹੁਤਕਨੀਕੀ (ਪੋਲੀਟੈਕਨਿਕ) ਕਾਲਜ ਫਿਰੋਜ਼ਪੁਰ: ਔਖੀਆਂ ਘੜੀਆਂ 'ਚ ਮਸੀਹਾ ਬਣਨ ਵਾਲੇ ਸਤਿਕਾਰਯੋਗ ਮੈਡਮ ਮਨਜੀਤ ਕੌਰ ਨਾਲ (6 ਫਰਵਰੀ, 2017)

 ਸਰਕਾਰੀ ਬਹੁਤਕਨੀਕੀ (ਪੋਲੀਟੈਕਨਿਕ) ਕਾਲਜ ਫਿਰੋਜ਼ਪੁਰ ਵਿਚ  ਅਾਪਣੇ ਅਧਿਆਪਕ ਸ੍ਰੀ ਜੇ ਪੀ ਕੰਬੋਜ ਨਾਲ (6 ਫਰਵਰੀ, 2017)
 ਦੇਵ ਸਮਾਜ ਕਾਲਜ, ਫਿਰੋਜ਼ਪੁਰ ਵਿਖੇ ਇਕ ਸੈਮੀਨਾਰ ਦੌਰਾਨ (6 ਫਰਵਰੀ, 2017)ਪੰਜਾਬੀ ਵਿਚ ਕੰਪਿਊਟਰ ਦੀ ਵਰਤੋਂ ਸਬੰਧੀ 26ਵੀਂ ਸੱਤ ਰੋਜ਼ਾ ਵਰਕਸ਼ਾਪ ਦੇ ਸਮਾਪਤੀ ਸਮਾਰੋਹ ਦੌਰਾਨ ਮੁੱਖ ਮਹਿਮਾਨ ਡਾ ਸ਼ਰਮਾ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡਦੇ ਹੋਏ (23-31 ਜਨਵਰੀ, 2017)
ਹਫ਼ਤਾਵਾਰੀ ਲੜੀਵਾਰ ਪ੍ਰੋਗਰਾਮ ''ਸਾਈਬਰ ਸੱਥ" ਦੀ ਰਿਕਾਰਡਿੰਗ ਸਮੇਂ ਆਕਾਸ਼ਵਾਣੀ ਪਟਿਆਲਾ ਦੇ ਸਟੂਡਿਓ ਵਿਖੇ

ਪੰਜਾਬੀ ਵਿਚ ਕੰਪਿਊਟਰ ਦੀ ਵਰਤੋਂ ਸਬੰਧੀ ਸੱਤ ਰੋਜ਼ਾ ਵਰਕਸ਼ਾਪ ਦੇ ਸਮਾਪਤੀ ਸਮਾਰੋਹ ਦੌਰਾਨ ਵਿਦਿਆਰਥੀਆਂ ਨਾਲ (9-16 ਜਨਵਰੀ, 2017)
ਪੰਜਾਬੀ ਵਿਚ ਕੰਪਿਊਟਰ ਦੀ ਵਰਤੋਂ ਸਬੰਧੀ ਸੱਤ ਰੋਜ਼ਾ ਵਰਕਸ਼ਾਪ ਦੇ ਸਮਾਪਤੀ ਸਮਾਰੋਹ ਦੌਰਾਨ ਮੁੱਖ ਮਹਿਮਾਨ ਡਾ. ਰਾਜਿੰਦਰਪਾਲ ਸਿੰਘ ਬਰਾੜ ਖੋਜਾਰਥੀ ਨੂੰ ਸਰਟੀਫਿਕੇਟ ਦਿੰਦੇ ਹੋਏ (9-16 ਜਨਵਰੀ, 2017)

ਪੁਸਤਕ "ਪੰਜਾਬੀ ਕੰਪਿਊਟਰ ਦੀ ਮੁੱਢਲੀ ਸਿੱਖਿਆ" ਰਿਲੀਜ਼ ਕਰਦੇ ਹੋਏ ਪੰਜਾਬ ਦੇ ਸਿੱਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾ ਅਤੇ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ (ਜਨਵਰੀ, 2017)

ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫਰੰਸ ਵਿਚ "ਪੰਜਾਬੀ ਫੌਂਟ: ਸਥਿਤੀ , ਸਮੱਸਿਆਵਾਂ ਤੇ ਹੱਲ" ਵਿਸ਼ੇ ਤੇ ਖੋਜ ਪੇਪਰ ਪੇਸ਼ ਕਰਦੇ ਹੋਏ (18 ਜਨਵਰੀ, 2017)

ਕੈਂਸਰ ਦੇ ਇਲਾਜ ਦੇ ਮਾਹਿਰ ਡਾਕਟਰ ਦਵਿੰਦਰ ਸਿੰਘ ਸੰਧੂ ਅਤੇ ਉੱਘੇ ਪੱਤਰਕਾਰ ਗੁਰਨਾਮ ਅਕੀਦਾ ਨਾਲ (18 ਜਨਵਰੀ, 2017)


ਪਥਰੀਨਾਮਾ/Pathrinama-Dr.CP-kamboj

(ਡਾ. ਸੀ ਪੀ ਕੰਬੋਜ/ਅਕਤੂਬਰ, 2016)
ਇਕ ਦਿਨ ਮੇਰੇ ਢਿੱਡ ਵਿਚ ਪੈ ਗਈ ਪੀੜ ਸੀ,
ਬੁਰੀ ਤਰ੍ਹਾਂ ਤਨ ਨੂੰ ਦਿੱਤਾ ਉਸ ਨਪੀੜ ਸੀ।
ਕਈ ਦਿਨ ਕੀਤੇ ਮੈਂ ਯੋਗ ਅਭਿਆਸ ਸੀ,
ਆਖ਼ਰ ਮੈਨੂੰ ਜਾਣਾ ਪਿਆ ਡਾਕਟਰ ਦੇ ਪਾਸ ਸੀ।
ਦੋ ਪੀਲ਼ੀਆ, ਦੋ ਨੀਲੀਆਂ ਤੇ ਇਕ ਚਿੱਟੀ ਗੋਲ਼ੀ,
ਮਾਰ ਫੱਕਾ ਲੰਘਾ ਜਾ ਠੀਕ ਹੋ ਜਾਊ ਹੌਲੀ-ਹੌਲੀ।
ਅਗਲੇ ਦਿਨ ਪੀੜ ਨੇ ਚਕਾਟੇ ਮੇਰੇ ਕੱਢ ਤੇ,
ਭੱਜਿਆ ਮੈਂ ਸਕੈਨ ਕਰਾਉਣ ਕੰਮ ਸਾਰੇ ਛੱਡ ਕੇ।
ਡਾਕਟਰ ਕਹਿੰਦਾ ਪਿਸ਼ਾਬ ਦਾ ਪ੍ਰੈਸ਼ਰ ਤੇਰਾ ਫੁੱਲ ਐ?
ਬੀਪੀ ਦੀ ਉਹਨੇ ਜਾਂਚ ਕੀਤੀ ਸਹੀ ਏ ਕੇ ਗੁੱਲ ਐ?
ਅੰਦਰ ਜਾ ਫੱਟੇ ਉੱਤੇ ਲੰਮਾ ਮੈਂ ਪੈ ਗਿਆ,
ਡਾਕਟਰ ਨੇ ਮਸ਼ੀਨ ਨਾਲ ਸਕੈਨ ਮੇਰਾ ਲੈ ਲਿਆ।
ਆਖੇ ਡਾਕਟਰ ਵਾਹਵਾ ਕੁੱਝ ਪਤਾ ਲੱਗਿਆ ਢਿੱਡ ਦੀ ਪੜਤਾਲ ਤੇ,
ਪਿੱਤਾ ਤੇਰਾ ਕਈ ਦਿਨਾਂ ਤੋਂ ਬੈਠਾ ਏ ਹੜਤਾਲ ਤੇ।
ਕਰਾਂ ਅਰਦਾਸ ਪਿੱਤ-ਪੱਥਰੀਏ ਤੂੰ ਖੁਰ ਜਾ,
ਪਾਚਕ ਰਸ ਪੈਦਾ ਕਰੇ 'ਪਿੱਤਾ' ਨਾਂ ਦਾ ਪੁਰਜ਼ਾ।
ਚੀਰੇ-ਟਾਂਕੇ ਬਿਨਾਂ ਹੱਲ ਕੋਈ ਹੋਰ ਨਾ,
ਡਾਕਟਰ ਦੇ ਅੱਗੇ ਚੱਲੇ ਮੇਰਾ ਕੋਈ ਜ਼ੋਰ ਨਾ।
ਮਿੱਤਰਾਂ ਤੇ ਬੇਲੀਆ ਤੋਂ ਸਲਾਹ ਮੈਂ ਲੈ ਲਈ,
ਚੰਗੇ ਜਿਹੇ ਡਾਕਟਰ ਤੋਂ ਦਵਾ ਮੈਂ ਲੈ ਲਈ।
ਪਾਈਆ ਤੇਲ ਜੈਤੂਨ ਵਾਲਾ ਪਾਈਆ ਨਿੰਬੂ ਚੂਸ ਲੈ,
ਪਥਰੀ ਤੇਰੀ ਕੱਢ ਦੇਣੀ ਕੌੜਾ ਇਹ ਜੂਸ ਲੈ।
ਕਈ ਦਿਨ ਦਵਾਈ ਵਾਲਾ ਸਿਲਸਿਲਾ ਰਿਹਾ ਚੱਲਦਾ,
ਸਵੇਰੇ ਸ਼ਾਮੀ ਢਿੱਡ ਵੀ ਰਿਹਾ ਮੈਂ ਮਲਦਾ।
ਲੱਪ ਭਰ ਗੋਲ਼ੀਆਂ ਤੇ ਪੀਣ ਵਾਲੀ ਦਵਾਈ ਜੇ,
ਕੌੜੀ ਜਿਹੀ ਦਵਾ ਨੇ ਮੇਰੀ ਡਾਢੀ ਰੇਲ ਬਣਾਈ ਜੇ।
ਅੰਦਰੋਂ ਆਵਾਜ਼ ਆਈ ਪਥਰੀਆਂ ਬੋਲੀਆਂ,
ਜਿੰਨੀਆਂ ਤੂੰ ਸਮਝੇਂ ਅਸੀਂ ਉਨੀਆਂ ਨਹੀਂ ਭੋਲ਼ੀਆਂ।
ਸਕੈਨ, ਰਿਪੋਰਟਾਂ ਨੂੰ ਮੈਂ ਫਾਈਲ ਵਿਚ ਜੜਿਆ,
ਇਕ ਦਿਨ ਰਸਤਾ ਮੈਂ ਮਲੇਰਕੋਟਲੇ ਵਾਲਾ ਫੜਿਆ।
ਡਾਕਟਰ ਮੇਰੇ ਬੇਲੀ ਨੇ ਹਿਸਟਰੀ ਬਣਾ ਲਈ,
ਕਹਿੰਦਾ ਇਹ ਨਿਕਲ ਜਾਊ, ਜੇ ਦਵਾ ਤੂੰ ਮੇਰੀ ਖਾ ਲਈ।
ਜੜ੍ਹੀਆਂ-ਬੁਟੀਆਂ ਵਾਲਾ ਵੀ ਮੈਂ ਪੰਗਾ ਬਹੁਤ ਲਿਆ ਸੀ,
ਏਸ ਮਰਜ਼ ਨੂੰ ਫੇਰ ਵੀ ਨਾ ਫ਼ਰਕ ਬਹੁਤਾ ਪਿਆ ਸੀ।
ਡਾਕਟਰ 'ਅੰਗਰੇਜ਼ੀ' ਕਹਿਣ ਇਹ ਤਾਂ ਪਊ ਕੱਢਣੀ,
ਜੜ੍ਹੀਆਂ-ਬੁਟੀਆਂ ਖਾਣ ਵਾਲੀ ਜ਼ਿੱਦ ਪਊ ਛੱਡਣੀ।
ਇਕ ਦਿਨ ਸਵੇਰੇ-ਸਵੇਰੇ ਗੱਡੀ ਸਾਫ਼ ਕਰਦਾ,
ਦਰਦ ਹੋਇਆ ਇੰਝ ਜਿਵੇਂ ਦੁਸ਼ਮਣ ਕੋਈ ਵਰ੍ਹਦਾ।
ਮਿੰਟੋਂ-ਮਿੰਟੀ ਦਰਦ ਤਾਂ ਰੇਸ ਫੜੀ ਜਾਂਦਾ ਏ,
ਆਤਮਾ ਕੁਰਲਾ ਉੱਠੀ, ਕੋਈ ਇੰਨਾ ਵੀ ਸਤਾਉਂਦਾ ਏ।
ਅਗਲੇ ਦਿਹਾੜੇ ਮੈਂ ਦਾਖਲ ਜਾ ਕੇ ਹੋ ਗਿਆ,
ਡਾਕਟਰ ਨੇ ਮੈਨੂੰ ਚੈੱਕ ਕੀਤਾ, ਨਵਾਂ ਸਿਆਪਾ ਹੋ ਗਿਆ।
ਕਹਿੰਦਾ ਪੈਨਕ੍ਰਿਆਸ ਇਨਫੈਕਸ਼ਨ ਬੜੀ ਹੀ ਨਿਘਾਰੂ ਏ,
ਰਿਪੋਰਟ ਦੱਸੇ ਮਿੱਤਰਾ ਤੂੰ ਪੀਂਦਾ ਬੜੀ ਦਾਰੂ ਏਂ।
ਮੈਂ ਆਖਾਂ ਦਾਰੂ ਨੂੰ ਤਾਂ 'ਟੱਚ' ਨਹੀਂ ਕਰਦਾ,
ਛੇਤੀ ਮੈਨੂੰ ਲੰਮਾ ਪਾ, ਮੈਂ ਜਾਂਦਾ ਮਰਦਾ।
ਪੂਰੇ ਦਿਨ ਰਹੇ ਮੈਨੂੰ ਟੀਕੇ ਬੜੇ ਠੁਕਦੇ,
ਦੇਸੀ ਦਵਾਈਆਂ ਨਾਲ ਦਰਦ ਨਹੀਉਂ ਰੁਕਦੇ।
ਮਿੰਟੋ-ਮਿੰਟੀ ਚੱਲ ਪਿਆ ਬੋਤਲਾਂ ਦਾ ਦੌਰ ਸੀ,
ਖ਼ਾਲੀ ਨੂੰ ਉਤਾਰ ਦਿੰਦੇ, ਟੰਗ ਦਿੰਦੇ ਹੋਰਸ ਸੀ।
ਚਾਹ-ਰੋਟੀ ਬੰਦ ਸਭ, ਪਾਣੀ ਵੀ ਨਹੀਂ ਪੀਵਣਾ,
ਡਾਕਟਰ ਆਖੇ ਪਰਹੇਜ਼ ਰੱਖ ਜੇ ਤੂੰ ਹੋਰ ਜੀਵਣਾ।
ਪੀੜ ਦਾ ਅਰਾਮ ਆਇਆ, ਅੱਖ ਮੇਰੀ ਲੱਗ ਗਈ,
ਸੁਪਨੇ 'ਚ ਮੈਂ ਬੋਲ ਪਿਆ, ਰੋਟੀ ਇੱਥੇ ਰੱਖ ਬਈ।
ਪਤਨੀ ਮੇਰੀ ਡਰ ਪਈ, ਡਾਕਟਰ ਨੂੰ ਬੁਲਾ ਲਿਆ,
ਜਗਾਉਣ ਲਈ ਮੈਨੂੰ ਉਨ੍ਹੇ ਥੋੜ੍ਹਾ ਜਿਹਾ ਹਿਲਾ ਲਿਆ।
ਡਾਕਟਰ ਆਖੇ ਦੱਸ ਖਾਂ, ਤੂੰ ਰੋਟੀ ਕਾਹਨੂੰ ਮੰਗਨੈਂ,
ਬਿਮਾਰ ਪਿਆ ਮੰਜੇ ਉੱਤੇ ਭੋਰਾ ਵੀ ਨਹੀਂ ਸੰਗਨੈਂ।
ਮੈਂ ਆਖਾ ਅੰਨ ਬਿਨਾ ਜੀਣਾ ਵੀ ਕੋਈ ਜੀਣਾ ਏ,
ਡਾਕਟਰ ਦਾ ਇਹ ਕਾਰਾ ਤਾਂ ਬੜਾ ਹੀ ਸਤੀਣਾ ਏ।
ਦੋ ਦਿਨ ਬੀਤ ਗਏ, ਛੁੱਟੀ ਦੀ ਇਤਲਾਹ ਹੋਈ,
ਹੋਰ ਵੱਡੇ ਡਾਕਟਰ ਨੂੰ ਮਿਲਣੇ ਦੀ ਸਲਾਹ ਹੋਈ।
ਬੜਾ ਸਿਆਣਾ ਡਾਕਟਰ ਨਾਂ ਵੀ ਬਥੇਰਾ ਏ,
ਡੀਐੱਮਸੀ ਤੋਂ ਰਿਟਾਇਰ ਹੋਇਆ, ਗਿਆਨ ਵੀ ਡੁੰਘੇਰਾ ਏ।
ਜਿਵੇਂ ਦਾ ਸੁਣੀਂਦਾ ਸੀ, ਓਵੇਂ ਦਾ ਉਹ ਹੈ ਸੀ,
ਸੁਣਾ 'ਕੰਬੋਜ' 'ਪਥਰੀਨਾਮਾ' ਲੈ ਲਈ ਰੈ ਸੀ।
ਡਾਕਟਰ ਕਹਿੰਦਾ ਡਰਨੇ ਦੀ ਜ਼ਰਾ ਵੀ ਨਹੀਂ ਬਾਤ ਏ,
'ਉਸ' ਤੇ ਭਰੋਸਾ ਰੱਖ ਮੇਰੀ ਕੀ ਔਕਾਤ ਏ।
ਪਿੱਤੇ ਵਾਲੀ ਪੋਟਲੀ ਆਪਾਂ ਨੂੰ ਪਊ ਕੱਢਣੀ,
10 ਦਿਨ ਹੋਰ ਤੈਨੂੰ ਥਿੰਧਿਆਈ ਪਊ ਛੱਡਣੀ।
ਗਿਆਰ੍ਹਵੇਂ ਦਿਨ ਤੂੰ ਮੇਰੇ ਕੋਲ ਆ ਜਾਈਂ,
ਜਿਹੜੇ ਮੈਂ ਦੱਸਾਂਗਾ ਉਹ ਟੈਸਟ ਕਰਵਾ ਜਾਈਂ।
ਗਿਆਰ੍ਹਵੇਂ ਦਿਨ ਦੀ ਰਿਪੋਰਟ ਦਰੁਸਤ ਸੀ,
ਖ਼ੁਸ਼ੀ ਬਥੇਰੀ ਸੀ, ਹੋ ਰਿਹਾ ਤੰਦਰੁਸਤ ਸੀ।
ਡਾਕਟਰ ਨੇ ਓਪਰੇਸ਼ਨ ਵਾਲੀ ਤਾਰੀਖ਼ ਦਿੱਤੀ ਦੱਸ ਸੀ,
ਮੇਰੇ ਉੱਤੇ ਡਰ ਵਾਲੀ ਕੁੰਡੀ ਦਿੱਤੀ ਕੱਸ ਸੀ।
ਜੜੀਆਂ-ਬੂਟੀਆਂ ਦਾ ਡਾਕਟਰ ਨੂੰ ਜਦੋਂ ਪਤਾ ਲੱਗਿਆ,
ਗ਼ੁੱਸੇ ਵਿਚ ਆ ਕੇ ਉਹ ਮੇਰੇ 'ਤੇ ਮਘਿਆ।
ਕਹਿੰਦਾ ਤੂੰ ਵਿਦਵਾਨ ਸੀ ਕੀਤੀ ਕਿਉਂ ਭੁੱਲ ਵੇ,
ਕਾਇਆ ਆਪਣੀ ਗਾਲ ਦਿੱਤੀ ਜਿਹਦਾ ਨਾ ਕੋਈ ਮੁੱਲ ਵੇ।
ਮਿਥੇ ਹੋਏ ਦਿਹਾੜੇ ਡੇਰਾ ਹਸਪਤਾਲ ਲਾਇਆ ਸੀ,
ਡਾਕਟਰ ਦੇ ਦੱਸਣੇ ਮੁਤਾਬਿਕ ਕੁਝ ਵੀ ਨਾ ਖ਼ਾਇਆ ਸੀ।
ਸੱਦਾ ਸੁਣ ਤ੍ਰਭਕ ਗਿਆ ਮੈਂ ਕਰਮਚਾਰੀ ਦਾ,
ਨਿਕਲ ਗਿਆ ਹੱਲ ਹੁਣ ਫਸੀ ਹੋਈ ਗਰਾਰੀ ਦਾ।
ਪੁਸ਼ਾਕ ਮੈਨੂੰ ਵੱਖਰੀ ਜਿਹੀ ਅੰਦਰੇ ਪੁਆ ਦਿੱਤੀ,
ਗੱਲ 'ਚ ਪੰਜਾਲੀ ਹਲ਼ ਕੋਹਲੂ ਵਾਲੀ ਜੁੱਤਾ ਦਿੱਤੀ।
ਨਾਲੋ-ਨਾਲ ਮੈਨੂੰ ਇਸ਼ਾਰਾ ਜਿਹਾ ਹੋ ਗਿਆ,
ਬੀਬਾ ਰਾਣਾ ਬਣ ਮੈਂ ਫੱਟੇ 'ਤੇ ਸੌਂ ਗਿਆ।
ਮੂੰਹ-ਨੱਕ ਢਕੀਂ ਇਕ ਕੁੜੀ ਕੋਲ ਆ ਗਈ,
ਨਬਜ਼ ਮੇਰੀ ਟੋਹ ਕੇ ਬੋਤਲ ਖੁਭਾ ਗਈ।
ਫਟਾਫਟ ਫਿਰ ਉਸਤਰਾ ਛਾਤੀ ਉੱਤੇ ਚੱਲਿਆ,
ਦੋ ਮਿੰਟਾਂ ਬਾਅਦ ਵਾਲ ਇਕ ਵੀ ਨਾ ਝੱਲਿਆ।
ਉੱਤੋਂ ਇਕ ਡਾਕਟਰ ਨੇ ਛਿੱਕੂ ਜਿਹਾ ਸੁੰਘਾ ਦਿੱਤਾ,
ਨਾਲੇ ਉਸ ਦਾਰੂ ਕੁੱਝ ਬੋਤਲ 'ਚ ਪਾ ਦਿੱਤਾ।
ਦੂਜੇ ਹੀ ਸੁਆਸ ਮੈਂ ਹੋਇਆ ਬੇਹੋਸ਼ ਸੀ,
ਖੌਰੇ ਕੀ ਹੋਇਆ ਮਗਰੋਂ ਮੈਨੂੰ ਕਿਹੜਾ ਹੋਸ਼ ਸੀ।
ਓਪਰੇਸ਼ਨ ਸਫਲ ਹੋ ਗਿਆ ਕੱਢ ਦਿੱਤਾ 'ਮਾਲ' ਏ,
ਹੁਣ ਤੂੰ ਦੱਸ ਜਰਾ, ਤੇਰਾ ਕੀ ਹਾਲ ਏ।
ਸੁਰਤ ਸੰਭਾਲਦਿਆਂ ਹੀ ਦਰਦਾਂ ਜਿਹੀਆਂ ਛਿੜੀਆਂ,
ਲੱਗਿਆ ਜਿਉਂ ਠੁੱਸ ਹੋਈਆਂ ਖ਼ੁਸ਼ੀ ਦੀਆਂ ਫੁਲਝੜੀਆਂ।
ਠੰਢ ਨਾਲ ਕੰਬਣੀ ਨੇ ਕੀਤਾ ਬੁਰਾ ਹਾਲ ਸੀ,
ਦੋ ਘੰਟਿਆਂ ਦੇ ਕਸ਼ਟਾਂ ਦਾ ਉਹ ਡਾਅਢਾ ਬੁਰਾ ਕਾਲ ਸੀ।
ਅੰਤ ਨੂੰ ਸਥਿਤੀ ਫਿਰ ਕਾਬੂ ਹੇਠ ਆ ਗਈ,
ਤੱਕਿਆ ਮੈਂ ਇੱਧਰ-ਓਧਰ ਚੁੱਪ ਜਿਹੀ ਛਾ ਗਈ।
ਭਾਈ ਮੇਰਾ ਹੱਥ ਨੱਪੇ, ਬੇਲੀ ਆਖੇ ਹੁਣ ਠੀਕ ਏਂ?
ਪਤਨੀ ਮੇਰੀ ਮੁੱਠੀਆਂ ਭਰੇ ਦੁਨੀਆ 'ਚ 'ਯੂਨੀਕ' ਏ।
ਛੁੱਟੀ ਦਾ ਦਿਆੜਾ ਆਇਆ ਬਥੇਰਾ ਹੀ ਚਾਅ ਸੀ,
ਘਰ 'ਚ ਉਡੀਕੇ ਮੇਰੀ ਰੱਬ ਰੂਪੀ ਮਾਂ ਸੀ।
ਬੀਤੇ ਤੋਂ ਮੈਂ ਸਿੱਖਿਆ, ਬਥੇਰਾ ਕੁੱਝ ਸਿੱਖਿਆ,
'ਪਥਰੀਨਾਮਾ' ਦੋਸਤੋ ਮੈਂ ਐਵੇਂ ਤਾਂ ਨਹੀਂ ਲਿਖਿਆ।
ਪਿੱਤੇ ਵਾਲੀ ਪਥਰੀ ਦਾ ਇਲਾਜ 'ਓਪਰੇਟ' ਏ,
ਸਮੇਂ 'ਤੇ ਜੋ ਸੰਭਲ ਜਾਏ, ਬੰਦਾ ਉਹ 'ਗਰੇਟ' ਏ।
ਪੁਲਾਂ ਹੇਠੋਂ ਪਾਣੀ ਲੰਘਾ, ਫਿਰ ਨਹੀਂਓ ਮੁੜਨਾ,
ਪਿੱਤੇ ਬਾਝੋਂ ਮਿੱਤਰੋ ਸਾਡਾ ਜ਼ਿਆਦਾ ਨਹੀਂਓ ਥੁੜਨਾ।
..... 0 .....

ਕੰਪਿਊਟਰੀ ਛੱਲਾ/kampiūṭarī chhallā-Dr.CP-kamboj


'ਅੱਖਰ 2016' ਦੇ ਨਾਂਅ ਰਿਹਾ ਬੀਤਿਆ ਵਰ੍ਹਾ/Akhar-2016-Dr.CP-kamboj

ਡਾ. ਸੀ ਪੀ ਕੰਬੋਜ/ਸਾਈਬਰ ਸੰਸਾਰ/Dr. C P Kamboj/Cyber World/ 15-01-2017
ਕੰਪਿਊਟਰ, ਲੈਪਟਾਪ, ਟੈਬਲੇਟ, ਸਮਾਰਟ ਫ਼ੋਨ, ਇੰਟਰਨੈੱਟ ਆਦਿ ਦੇ ਰੂਪ ਵਿਚ ਵਿਕਸਤ ਹੋਈ ਸਮਾਰਟ ਤਕਨਾਲੋਜੀ ਨੇ ਨੌਜਵਾਨ ਪੀੜ੍ਹੀ ਨੂੰ ਨੇੜਿਓ ਪ੍ਰਭਾਵਿਤ ਕੀਤਾ ਹੈ ਅੱਜ ਰੋਜ਼ਾਨਾ ਜ਼ਿੰਦਗੀ ਦੇ ਕਈ ਕੰਮ ਸਮਾਰਟ ਤਕਨਾਲੋਜੀ ਨਾਲ ਹੋਣ ਲੱਗ ਪਏ ਹਨ ਇਸ ਨੇ ਖੇਤਰੀ ਜ਼ਬਾਨਾਂ ਦੇ ਵਿਕਾਸ ਦਾ ਰਾਹ ਵੀ ਪੱਧਰਾ ਕਰ ਦਿੱਤਾ ਹੈ ਬੀਤਿਆ ਵਰ੍ਹਾ ਕੰਪਿਊਟਰ ਤਕਨਾਲੋਜੀ ਦੇ ਵਿਕਾਸ ਦਾ ਵਰ੍ਹਾ ਰਿਹਾ ਇਸ ਸਾਲ ਪੰਜਾਬੀ ਕੰਪਿਊਟਰ ਮੋਬਾਈਲ ਤਕਨਾਲੋਜੀ, ਨੈੱਟ ਬੈਂਕਿੰਗ, ਇੰਟਰਨੈੱਟ ਸੋਸ਼ਲ ਮੀਡੀਆ ਦੇ ਖੇਤਰ ਵਿਚ ਵੱਡੀ ਪ੍ਰਾਪਤੀ ਹੋਈ
ਸਾਲ 1984 ਵਿਚ ਪੰਜਾਬੀ ਫੌਾਟਾਂ ਦੇ ਵਿਕਾਸ ਨਾਲ ਜਨਮਿਆ ਪੰਜਾਬੀ ਕੰਪਿਊਟਰ ਦਿਨੋਂ-ਦਿਨ ਤਰੱਕੀ ਦੀਆਂ ਪੁਲਾਂਘਾਂ ਪੁੱਟ ਰਿਹਾ ਹੈ ਪੰਜਾਬੀ ਕੰਪਿਊਟਰ ਦੇ ਵਿਕਾਸ ਲਈ ਭਾਰਤ ਸਰਕਾਰ ਸਮੇਤ ਕਈ ਅਦਾਰੇ ਅਤੇ ਵਿਅਕਤੀ ਕੰਮ ਕਰ ਰਹੇ ਹਨ ਪਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਪੰਜਾਬੀ ਭਾਸ਼ਾ ਤਕਨਾਲੋਜੀ ਵਿਕਾਸ ਕੇਂਦਰ ਵਿਸ਼ਵ ਭਰ ਦੇ ਪੰਜਾਬੀ ਭਾਈਚਾਰੇ ਨੂੰ ਪੰਜਾਬੀ ਸਾਫ਼ਟਵੇਅਰਾਂ ਦੀ ਸੁਗਾਤ ਵੰਡ ਰਿਹਾ ਹੈ ਪਿਛਲੇ ਦਿਨੀਂ ਪੰਜਾਬੀ ਯੂਨੀਵਰਸਿਟੀ ਦੇ ਇਸ ਅਦਾਰੇ ਵੱਲੋਂ ਤਿਆਰ ਕੀਤੀ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪਰਿਯੋਜਿਤ ਪੰਜਾਬੀ ਸਿੱਖਾਉਣ ਵਾਲੀ ਵੈੱਬਸਾਈਟ ਪੰਜਾਬ ਦੇ ਸਿੱਖਿਆ ਮੰਤਰੀ ਡਾ: ਦਲਜੀਤ ਸਿੰਘ ਚੀਮਾ ਵੱਲੋਂ ਲਾਂਚ ਕੀਤੀ ਗਈ ਜਿੱਥੇ ਗੂਗਲ ਨੇ ਨੋਟੋ ਲੜੀ ਦੇ ਸੁੰਦਰ ਯੂਨੀਕੋਡ ਫੌਾਟ ਤਿਆਰ ਕੀਤੇ ਉੱਥੇ ਸਤਨਾਮ ਸਿੰਘ ਨਾਂਅ ਦੇ ਨੌਜਵਾਨ ਨੇ ਕੋਹਾਰਵਾਲਾ ਅਤੇ ਹੋਰ ਹੱਥ ਲਿਖਤਾਂ 'ਤੇ ਆਧਾਰਿਤ ਫੌਾਟਾਂ ਦਾ ਵਿਕਾਸ ਕੀਤਾ
ਕੰਪਿਊਟਰ ਮਾਹਿਰ ਡਾ: ਗੁਰਪ੍ਰੀਤ ਸਿੰਘ ਲਹਿਲ ਦੀ ਅਗਵਾਈ ਹੇਠ ਚੱਲ ਰਹੇ ਯੂਨੀਵਰਸਿਟੀ ਦੇ ਇਸ ਖੋਜ ਕੇਂਦਰ ਨੇ ਪਿਛਲੇ ਵਰ੍ਹੇ ਇਕ ਵੱਡੇ ਸਾਫ਼ਟਵੇਅਰਾਂ ਦਾ ਵਿਕਾਸ ਕੀਤਾ ਜਿਸ ਨੂੰ www.akhariwp.com ਤੋਂ ਮੁਫ਼ਤ ਡਾਊਨਲੋਡ ਕੀਤਾ ਜਾ ਸਕਦਾ ਹੈ ਪੰਜਾਬ ਦੇ ਮੁੱਖ ਸਕੱਤਰ ਸਰਵੇਸ਼ ਕੌਸ਼ਲ ਅਤੇ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ: ਜਸਪਾਲ ਸਿੰਘ ਵੱਲੋਂ ਜਾਰੀ ਕੀਤੇ 'ਅੱਖਰ-2016' ਨਾਂਅ ਦੇ ਸਾਫ਼ਟਵੇਅਰ ਨੇ ਪੰਜਾਬੀਆਂ ਦੀਆਂ ਸਮੱਸਿਆਵਾਂ ਨੂੰ ਕਾਫੀ ਹੱਦ ਤੱਕ ਹੱਲ ਕਰ ਦਿੱਤਾ ਹੈ ਅੱਖਰ ਰਾਹੀਂ ਪੰਜਾਬੀ, ਉਰਦੂ, ਹਿੰਦੀ ਅਤੇ ਅੰਗਰੇਜ਼ੀ ਵਿਚ ਟਾਈਪ ਕੀਤਾ ਜਾ ਸਕਦਾ ਹੈ ਰਵਾਇਤੀ ਫੌਾਟਾਂ ਨੂੰ ਮਿਆਰੀ ਯੂਨੀਕੋਡ ਫੌਾਟ (ਰਾਵੀ) ਵਿਚ ਪਲਟਾਇਆ ਜਾ ਸਕਦਾ ਹੈ ਸਪੈੱਲ ਚੈੱਕਰ ਰਾਹੀਂ ਪੰਜਾਬੀ (ਗੁਰਮੁਖੀ) ਅਤੇ ਅੰਗਰੇਜ਼ੀ ਦੇ ਅੱਖਰ-ਜੋੜਾਂ ਦਾ ਨਿਰੀਖਣ ਕਰਦਿਆਂ ਉਨ੍ਹਾਂ ਨੂੰ ਠੀਕ ਕੀਤਾ ਜਾ ਸਕਦਾ ਹੈ ਗਰੈਮਰ ਚੈੱਕਰ ਇਸ ਦੀ ਖ਼ਾਸ ਵਿਸ਼ੇਸ਼ਤਾ ਹੈ 'ਅੱਖਰ-2016' ਰਾਹੀਂ ਗੁਰਮੁਖੀ ਤੋਂ ਸ਼ਾਹਮੁਖੀ, ਸ਼ਾਹਮੁਖੀ ਤੋਂ ਗੁਰਮੁਖੀ, ਗੁਰਮੁਖੀ ਤੋਂ ਦੇਵਨਾਗਰੀ, ਦੇਵਨਾਗਰੀ ਤੋਂ ਗੁਰਮੁਖੀ, ਗੁਰਮੁਖੀ ਤੋਂ ਰੋਮਨ ਅਤੇ ਰੋਮਨ ਤੋਂ ਗੁਰਮੁਖੀ ਸਮੇਤ 10 ਲਿਪੀ ਜੋੜਿਆਂ ਨੂੰ ਆਪਸ ਵਿਚ ਬਦਲਿਆ ਜਾ ਸਕਦਾ ਹੈ ਪੰਜਾਬੀ ਤੋਂ ਹਿੰਦੀ ਤੇ ਇਸ ਦੇ ਉਲਟ ਅਨੁਵਾਦ, ਉਰਦੂ ਤੋਂ ਪੰਜਾਬੀ ਅਤੇ ਟਕਸਾਲੀ ਪੰਜਾਬੀ ਤੋਂ ਮਲਵਈ ਅਨੁਵਾਦ ਇਸ ਸਾਫ਼ਟਵੇਅਰ ਲਈ ਚੁਟਕੀ ਦਾ ਕੰਮ ਹੈ
'ਅੱਖਰ-2016' ਦੀ ਓ.ਸੀ.ਆਰ. (ਓਪਟੀਕਲ ਕਰੈਕਟਰ ਰਿਕੋਨੀਸ਼ਨ) ਵਿਸ਼ੇਸ਼ਤਾ ਕਾਫ਼ੀ ਬੇਮਿਸਾਲ ਸਾਬਤ ਹੋਈ ਹੈ | ਇਸ ਰਾਹੀਂ ਫੋਟੋ ਰੂਪ ਵਾਲੇ ਮੈਟਰ ਨੂੰ ਟਾਈਪ ਰੂਪ ਵਿਚ ਬਦਲਿਆ ਜਾ ਸਕਦਾ ਹੈ | ਪੁਰਾਣੀ ਪੁਸਤਕ ਜਾਂ ਕਿਸੇ ਦਸਤਾਵੇਜ਼ ਦੀ ਹਾਰਡ ਕਾਪੀ ਨੂੰ ਸਕੈਨ ਕਰਕੇ ਓ.ਸੀ.ਆਰ. ਦੀ ਬਦੌਲਤ ਸਾਫਟ ਕਾਪੀ (ਵਰਡ ਫਾਈਲ) ਵਿਚ ਬਦਲਿਆ ਜਾ ਸਕਦਾ ਹੈ | ਇਸ ਵਿਚ ਗੁਰਮੁਖੀ ਲਿਪੀ ਦੇ ਨਾਲ-ਨਾਲ ਅੰਗਰੇਜ਼ੀ ਅਤੇ ਉਰਦੂ ਦੀ ਸਹੂਲਤ ਪਾਈ ਗਈ ਹੈ | ਸਾਫਟਵੇਅਰ ਵਿਚ ਅੰਗਰੇਜ਼ੀ ਤੋਂ ਪੰਜਾਬੀ ਅਤੇ ਪੰਜਾਬੀ ਤੋਂ ਅੰਗਰੇਜ਼ੀ ਕੋਸ਼ ਦੀ ਸਹੂਲਤ ਵੀ ਹੈ | ਅੰਗਰੇਜ਼ੀ, ਪੰਜਾਬੀ ਜਾਂ ਸ਼ਾਹਮੁਖੀ ਦੇ ਸ਼ਬਦਾਂ ਉਤੇ ਡਬਲ ਕਲਿੱਕ ਕਰਕੇ ਸਿੱਧੇ ਹੀ ਅਰਥ ਅਤੇ ਵਿਆਕਰਨਿਕ ਜਾਣਕਾਰੀ ਵੇਖੀ ਜਾ ਸਕਦੀ ਹੈ |
ਅੱਖਰ ਦੀ ਟਾਈਪਿੰਗ ਦੀ ਵਿਸ਼ੇਸ਼ਤਾ ਬੇਹੱਦ ਮਹੱਤਵਪੂਰਨ ਤੇ ਆਸਾਨ ਹੈ ਟਾਈਪ ਕਰਨ ਵਾਲਾ ਭਾਸ਼ਾ (ਲਿਪੀ) ਅਤੇ ਆਪਣੇ ਪਸੰਦ ਦੇ ਕੀ-ਬੋਰਡ ਲੇਆਊਟ ਦੀ ਚੋਣ ਕਰਕੇ ਸਿੱਧਾ ਹੀ ਯੂਨੀਕੋਡ ਰਾਵੀ ਫੌਾਟ ਵਿਚ ਟਾਈਪ ਕਰ ਸਕਦਾ ਹੈ ਅੱਖਰ ਦੀਆਂ ਅੰਦਰੂਨੀ ਕਮਾਂਡਾਂ ਜਿਵੇਂ ਕਿ ਸਪੈੱਲ ਚੈੱਕਰ ਚਲਾਉਣਾ, ਲਿਪੀਅੰਤਰਣ ਜਾਂ ਅਨੁਵਾਦ ਕਰਨਾ ਆਦਿ ਯੂਨੀਕੋਡ ਆਧਾਰਿਤ ਫੌਾਟਾਂ 'ਤੇ ਚਲਦੀਆਂ ਹਨ ਇਸ ਲਈ ਰਵਾਇਤੀ ਅਸੀਸ, ਅਨਮੋਲ ਲਿਪੀ, ਜੁਆਏ ਆਦਿ ਫੌਾਟਾਂ ਨੂੰ ਪਹਿਲਾਂ ਇਸ ਦੀ 'ਫੌਾਟ ਟੂ ਯੂਨੀਕੋਡ' ਸੁਵਿਧਾ ਰਾਹੀਂ ਮਿਆਰੀ ਯੂਨੀਕੋਡ ਫੌਾਟ ਵਿਚ ਪਲਟ ਲੈਣਾ ਚਾਹੀਦਾ ਹੈ ਪੰਜਾਬੀ ਟਾਈਪ ਦੇ ਸਿਖਾਂਦਰੂਆਂ ਲਈ ਰੋਮਨਾਈਜ਼ਡ ਕੀ-ਬੋਰਡ ਖ਼ਾਸ ਮਹੱਤਤਾ ਰੱਖਦਾ ਹੈ ਇਸ ਨੂੰ ਚੁਣ ਕੇ ਵਰਤੋਂਕਾਰ ਰੋਮਨ (ਅੰਗਰੇਜ਼ੀ) ਅੱਖਰਾਂ ਰਾਹੀਂ ਗੁਰਮੁਖੀ (ਪੰਜਾਬੀ) ਦੇ ਸ਼ਬਦ ਪਾ ਸਕਦਾ ਹੈ ਟਾਈਪ ਕਰਨ ਦੌਰਾਨ ਪੇਸ਼ ਸਮੱਸਿਆਵਾਂ ਦੇ ਹੱਲ ਲਈ ਇਸ ਵਿਚ ਕਰੈਕਟਰ ਮੈਪ ਅਤੇ ਆਨ-ਸਕਰੀਨ ਕੀ-ਬੋਰਡ ਦੀ ਸੁਵਿਧਾ ਵੀ ਪਾਈ ਗਈ ਹੈ ਚਾਰੋਂ ਭਾਸ਼ਾਵਾਂ ਬਾਰੇ ਲੋੜੀਂਦੀਆਂ ਕਮਾਂਡਾਂ ਲੱਭਣ ਲਈ ਅੱਖਰ ਦੀ ਟੈਬ ਬਾਰ ਤੋਂ 'ਲੈਂਗੂਏਜ ਟੂਲ' 'ਤੇ ਕਲਿੱਕ ਕੀਤਾ ਜਾਂਦਾ ਹੈ ਲੇਖਕਾਂ, ਪੱਤਰਕਾਰਾਂ ਤੇ ਮੀਡੀਆ ਨਾਲ ਜੁੜੇ ਵਿਅਕਤੀਆਂ ਦੀ ਮੰਗ 'ਤੇ ਇਸ ਵਿਚ ਫਾਈਲ ਨੂੰ ਵਾਪਸ ਸਤਲੁਜ, ਅਸੀਸ, ਅਨਮੋਲ ਲਿਪੀ ਆਦਿ ਰਵਾਇਤੀ ਫੌਾਟਾਂ ਵਿਚ ਪਲਟਣ ਲਈ ਉਚੇਚੇ ਤੌਰ 'ਤੇ ਸੁਵਿਧਾ ਜੋੜੀ ਗਈ ਹੈ ਜੋ ਕਿ ਫਾਈਲ ਮੀਨੂ ਵਿਚ 'ਐਕਸਪੋਰਟ' ਰਾਹੀਂ ਪੁਗਾਈ ਜਾ ਸਕਦੀ ਹੈ
ਅੰਤ 'ਅੱਖਰ-2016' ਭਾਰਤੀ ਭਾਸ਼ਾਵਾਂ ਦਾ ਇਕ ਮਹੱਤਵਪੂਰਨ ਵਰਡ ਪ੍ਰੋਸੈੱਸਰ ਹੈ ਇਹ ਮੁਲਕ ਵਿਚ ਭਾਸ਼ਾ ਅਤੇ ਲਿਪੀਆਂ ਦੇ ਨਾਂਅ 'ਤੇ ਉਸਰੀਆਂ ਕੰਧਾਂ ਨੂੰ ਢਹਿ-ਢੇਰੀ ਕਰੇਗਾ ਇਹ ਸਪੈੱਲ ਚੈੱਕਰ ਰਾਹੀਂ ਇਕੋ ਲੇਖਕ ਦੀ ਲਿਖਤ ਦੇ ਅੱਖਰ-ਜੋੜਾਂ ਵਿਚ ਇਕਸਾਰਤਾ ਲਿਆ ਦੇ ਮਿਆਰੀਕਰਨ ਦਾ ਕੰਮ ਕਰੇਗਾ ਤੇ ਪੰਜਾਬੀ ਦੇ 500 ਤੋਂ ਵੱਧ ਰਵਾਇਤੀ ਫੌਾਟਾਂ ਦੇ ਝੁਰਮਟ ਵਿਚ ਉਲਝੇ ਆਮ ਵਰਤੋਂਕਾਰਾਂ ਦੀ ਉਂਗਲ ਫੜੇਗਾ ਟਾਈਪਿੰਗ ਦੀ ਹਿਚਕਚਾਹਟ ਨੂੰ ਦੂਰ ਕਰੇਗਾ ਤੇ ਸਾਡੀ ਜ਼ਬਾਨ ਨੂੰ ਅੰਤਰਰਾਸ਼ਟਰੀ ਮਿਆਰ ਵਾਲੀ ਯੂਨੀਕੋਡ ਪ੍ਰਣਾਲੀ ਨਾਲ ਇਕਮਿਕ ਕਰਕੇ ਵਿਕਾਸ ਦੀਆਂ ਬੁਲੰਦੀਆਂ 'ਤੇ ਪਹੁੰਚਾਵੇਗਾ ਇਹ ਪੁਸਤਕਾਂ ਅਤੇ ਖਰੜਿਆਂ ਨੂੰ ਵਾਰ-ਵਾਰ ਟਾਈਪ ਕਰਨ ਦੀ ਨਾਮੁਰਾਦ ਬਿਮਾਰੀ ਨੂੰ ਓ.ਸੀ.ਆਰ. ਦੀ ਤੇਜ਼ ਤਕਨਾਲੋਜੀ ਵਾਲਾ ਟੀਕਾ ਲਾ ਕੇ ਠੀਕ ਕਰੇਗਾ ਇਸ ਨਾਲ ਸਮੇਂ ਅਤੇ ਪੈਸੇ ਦੀ ਬਰਬਾਦੀ ਨੂੰ ਠੱਲ੍ਹ ਪਵੇਗੀ 'ਅੱਖਰ-2016' ਨੂੰ ਆਪਣਾ ਹਮਦਮ ਬਣਾਉਣ ਵਾਲੇ ਪੰਜਾਬੀ ਖੋਜ ਵਿਦਿਆਰਥੀ ਹੁਣ ਹਵਾਲਿਆਂ/ ਟਿੱਪਣੀਆਂ/ ਪੁਸਤਕ ਸੂਚੀ ਨੂੰ ਮੈਨੂਅਲੀ ਅੱਖਰ-ਕ੍ਰਮ ਵਿਚ ਲਗਾਉਣ 'ਤੇ ਸਮਾਂ ਬਰਬਾਦ ਨਹੀਂ ਕਰਨਗੇ ਇਹ ਕੋਸ਼ਕਾਰਾਂ ਭਾਸ਼ਾ ਮਾਹਿਰਾਂ ਸ਼ਬਦ ਘੜੂਆਂ ਨੂੰ ਕਾਰਡਾਂ ਰਾਹੀਂ ਸ਼ਬਦ-ਕ੍ਰਮ ਦਾ ਜਾਲ ਬੁਣਨ ਦੇ ਝੰਜਟ ਤੋਂ ਛੁਟਕਾਰਾ ਪਾਵੇਗਾ
ਨਿਸਚਿਤ ਹੀ ਇਸ ਲਿਖਤ ਦਾ ਅੱਖਰ-ਅੱਖਰ 'ਅੱਖਰ-2016' ਦੀ ਵਡਿਆਈ ਲੋਚਦਾ ਹੈ ਪਰ ਇਸ ਸਾਫ਼ਟਵੇਅਰ ਦੀਆਂ ਬੇਮਿਸਾਲ ਸੁਵਿਧਾਵਾਂ ਨੂੰ ਇਨਸਾਨ ਦਾ ਬਦਲ ਸਮਝ ਲੈਣਾ ਵੱਡੀ ਭੁੱਲ ਹੋਵੇਗੀ ਮਿਸਾਲ ਵਜੋਂ ਜੇ ਅਸੀਂ ਚਾਹੀਏ ਕਿ ਸਾਡਾ ਕੰਪਿਊਟਰ ਪੰਜਾਬੀ ਵਿਚ ਲਿਖੀ ਕਿਤਾਬ ਦਾ ਹਿੰਦੀ ਵਿਚ ਹੂ-ਬਹੂ ਉਲੱਥਾ ਕਰ ਦੇਵੇ ਤੇ ਅਸੀਂ ਉਸ ਨੂੰ ਬਿਨਾਂ ਪੜਿ੍ਹਆਂ ਛਾਪ ਕੇ ਹਿੰਦੀ ਦੇ ਵਿਦਵਾਨ ਬਣਨ ਦਾ ਭਰਮ ਪਾਲ ਲਈਏ ਤਾਂ ਇਹ ਗ਼ਲਤ ਹੋਵੇਗਾ
ਕੰਪਿਊਟਰ ਮਾਹਿਰਾਂ ਤੇ ਭਾਸ਼ਾ ਵਿਗਿਆਨੀਆਂ ਦੀ ਇਕ ਵੱਡੀ ਟੀਮ ਇਸ ਕੰਮ ਵਿਚ ਜੁਟੀ ਹੋਈ ਹੈ ਕਿ ਅੱਖਰ ਦੀਆਂ ਭਾਸ਼ਾ ਅਨੁਵਾਦ ਤੇ ਹੋਰ ਸਹੂਲਤਾਂ ਨੂੰ ਕਿਵੇਂ ਬਿਹਤਰ ਬਣਾਇਆ ਜਾਵੇ ਆਸ ਹੈ ਕਿ ਨਵੇਂ ਵਰ੍ਹੇ 'ਅੱਖਰ-2016' ਦੀ ਤਕਨਾਲੋਜੀ ਹੋਰ ਨਿਖਰੇਗੀ ਤੇ ਹੋਰ ਸਹੂਲਤਾਂ ਵੀ ਇਸ ਦਾ ਹਿੱਸਾ ਬਣਨਗੀਆਂ
ਡਾ. ਸੀ ਪੀ ਕੰਬੋਜ/ਸਾਈਬਰ ਸੰਸਾਰ/Dr. C P Kamboj/Cyber World/ 15-01-2017