About Me

My photo
C P Kamboj is the first author who has penned down 29 computer & IT books in Punjabi language. Also, he has translated several computer books from English to Punjabi. He is the regular columnist in Daily Ajit, Punjabi Tribune, Desh Sewak etc. So for, more than 2000 articles have been published in different magazines and dailies. Born at village Ladhuka (Distt. Fazilka), he has keen interest in computer from the childhood. Presently, he is working as a Assistant Professor at Punjabi Computer Help Centre, Punjabi University Patiala. He says that his prime mission to promote the modern technology and computer in Punjabi language. He desire to reach the computer to common man.

ਭਵਿੱਖ ਦੇ ਸਮਾਰਟ ਫ਼ੋਨ/future's phone cp kamboj

ਡਾ. ਸੀ ਪੀ ਕੰਬੋਜ/ਸਾਈਬਰ ਸੰਸਾਰ/Dr. C P Kamboj/Cyber World/ 23-04-2017 

ਦੋਸਤੋ, ਤਕਨੀਕ ਦਿਨੋ-ਦਿਨ ਤਰੱਕੀ ਕਰ ਰਹੀ ਹੈ। ਭਵਿੱਖ ਵਿਚ ਬਹੁਤ ਕੁੱਝ ਨਵਾਂ ਵਾਪਰਨ ਜਾ ਰਿਹਾ ਹੈ। ਗੱਲ ਸਮਾਰਟ ਫ਼ੋਨ ਦੀ ਹੋਵੇ, ਰੋਬੋਟ ਦੀ ਦੁਨੀਆਂ ਹੋਵੇ ਜਾਂ ਫਿਰ ਸਾਫ਼ਟਵੇਅਰਾਂ ਦੀ, ਹਰੇਕ ਖੇਤਰ ਵਿਚ ਨਵੀਂਆਂ ਕਾਢਾਂ ਕੱਢੀਆਂ ਜਾ ਰਹੀਆਂ ਨੇ।
ਮੋਬਾਈਲ ਫ਼ੋਨ ਦੇ ਵੱਖ-ਵੱਖ ਹਿੱਸਿਆਂ ਨੂੰ ਅਲੱਗ ਕਰਨ 'ਤੇ ਉਨ੍ਹਾਂ ਨੂੰ ਆਪਣੀ ਮਰਜ਼ੀ ਅਨੁਸਾਰ ਜੋੜਨ ਦੀ ਖੋਜ ਹੋ ਰਹੀ ਹੈ। ਭਵਿੱਖ ਦੇ ਫੋਨਾਂ ਵਿਚ ਉਸ ਦੇ ਵੱਖ-ਵੱਖ ਹਿੱਸਿਆਂ ਨੂੰ ਬਦਲਿਆ ਜਾ ਸਕਦਾ ਹੈ ਅਤੇ ਉਨ੍ਹਾਂ ਦੀ ਥਾਂ 'ਤੇ ਨਵੇਂ ਲਗਾਏ ਜਾ ਸਕਦੇ ਹਨ।
ਵਿਗਿਆਨੀਆਂ ਨੇ ਅਜਿਹੇ ਵਿਲੱਖਣ ਫੋਨਾਂ ਨੂੰ ਮਾਡਿਊਲਰ (Moduler) ਫ਼ੋਨ ਦਾ ਨਾਂ ਦਿੱਤਾ ਹੈ। ਆਓ ਹੁਣ ਅਜਿਹੇ ਫੋਨਾਂ ਦੀ ਬਣਤਰ ਨੂੰ ਸਮਝਣ ਦਾ ਯਤਨ ਕਰੀਏ। ਇਸ ਵਿਚ ਇੱਕ ਮੁੱਢਲਾ ਢਾਂਚਾ ਹੁੰਦਾ ਹੈ ਜਿਸ ਨੂੰ ਮੇਨ ਬੋਰਡ ਕਿਹਾ ਜਾਂਦਾ ਹੈ। ਇਹ ਬੋਰਡ ਇੱਕ ਸਾਧਾਰਨ ਸਮਾਰਟ ਫ਼ੋਨ ਦਾ ਕੰਮ ਕਰਦਾ ਹੈ। ਇਸ ਬੋਰਡ ਉੱਤੇ 6 ਵੱਖ-ਵੱਖ ਹਿੱਸੇ ਫਿੱਟ ਕੀਤੇ ਜਾ ਸਕਦੇ ਹਨ। ਇਹ ਹਿੱਸੇ 6 ਵੱਖ-ਵੱਖ ਲਚਕਦਾਰ ਫਰੇਮਾਂ ਵਿਚ ਬੜੀ ਆਸਾਨੀ ਨਾਲ ਫਿੱਟ ਹੋ ਜਾਂਦੇ ਹਨ। ਇਨ੍ਹਾਂ ਨੂੰ ਸੌਖਿਆਂ ਹੀ ਇੱਧਰ-ਉੱਧਰ ਖਿਸਕਾ ਕੇ ਬਾਹਰ ਕੱਢਿਆ ਜਾ ਸਕਦਾ ਹੈ। ਇਹਨਾਂ ਹਿੱਸਿਆਂ ਨੂੰ ਮਾਡਿਊਲ ਕਿਹਾ ਜਾਂਦਾ ਹੈ। ਇਨ੍ਹਾਂ ਮਾਡਿਊਲਾਂ ਦਾ ਆਪਸੀ ਬਿਜਲੀ ਸਬੰਧ ਲਾਉਣ ਸਾਰ ਹੀ ਜੁੜ ਜਾਂਦਾ ਹੈ। ਇਨ੍ਹਾਂ ਨੂੰ ਆਪਸ ਵਿਚ ਜੋੜਨ ਲਈ ਤਾਰਾਂ ਦਾ ਜੋੜ ਲਾਉਣ ਜਾਂ ਟਾਂਕਾ ਲਾਉਣ ਦੀ ਲੋੜ ਨਹੀਂ ਪੈਂਦੀ। ਨਵੇਂ ਫੋਨਾਂ ਵਿਚ ਸਕਰੀਨ ਦੀ ਤਸਵੀਰ ਦਿਖਾਉਣ ਦੀ ਗੁਣਵੱਤਾ ਅਰਥਾਤ ਰੈਜ਼ੂਲੇਸ਼ਨ (Resolution),  ਕੈਮਰੇ ਤੇ ਬੈਟਰੀ ਦੀ ਸਮਰੱਥਾ ਵੀ ਵੱਧ ਹੈ।
                ਹੁਣ ਮਾਡਿਊਲਰ ਫੋਨਾਂ ਦੀ ਖੋਜ ਨਾਲ ਤੁਹਾਨੂੰ ਫ਼ੋਨ ਬਦਲਣ ਦੀ ਲੋੜ ਨਹੀਂ ਸਗੋਂ ਉਸਦੇ ਸਿਰਫ਼ ਕੁੱਝ ਹਿੱਸੇ ਜਿਵੇਂ ਕਿ ਬੈਟਰੀ, ਕੈਮਰਾ, ਸਪੀਕਰ ਆਦਿ ਨੂੰ ਮੁੱਖ ਬੋਰਡ ਨਾਲੋਂ ਖਿਸਕਾ ਕੇ ਬਦਲਿਆ ਜਾ ਸਕੇਗਾ। ਇਸ ਤਕਨੀਕ ਵਾਲੇ ਫੋਨਾਂ ਵਿਚ ਵੱਖ-ਵੱਖ ਭਾਗਾਂ ਨੂੰ ਅਪਗ੍ਰੇਡ (Upgrade) ਕਰਨ ਦੀ ਸੁਵਿਧਾ ਤਾਂ ਹੈ ਈ ਨਾਲ ਇੱਕ ਰੀਤ ਜਾਂ ਰਿਵਾਜ ਵੀ ਬਣਨ ਦੀ ਪੂਰੀ ਆਸ ਹੈ। ਜੇ ਅਜਿਹੇ ਫੋਨਾਂ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਦੱਸਣਾ ਬਣਦਾ ਹੈ ਕਿ ਸਭ ਤੋਂ ਪਹਿਲਾ ਮਾਡਿਊਲਰ ਫ਼ੋਨ ਸਾਲ 2012 ਵਿਚ ਆਇਆ ਜਿਸ ਦਾ ਨਾਂ ਫੋਨ ਬਲੌਕਸ (Phone Blocks) ਸੀ। ਇਸ ਮਗਰੋਂ ਅਲੱਗ-ਅਲੱਗ ਕੰਪਨੀਆਂ ਦੇ ਕਈ ਫ਼ੋਨ ਆਏ। ਗੂਗਲ ਜਲਦੀ ਹੀ ਅਜਿਹੇ ਵਿਲੱਖਣ ਫੋਨਾਂ ਦੀ ਲੜੀ ਪੇਸ਼ ਕਰਨ ਜਾ ਰਹੀ ਹੈ। ਸੋਚਣਾ ਬਣਦਾ ਹੈ ਕਿ ਆਖ਼ਰ ਕਿਉਂ ਅਜਿਹੇ ਫੋਨਾਂ ਦੀ ਲੋੜ ਪਈ? ਮਾਹਿਰ ਕਿਉਂ ਇਸ ਪਾਸੇ ਵੱਡੇ ਪੱਧਰ 'ਤੇ ਖੋਜਾਂ ਕਰ ਰਹੇ ਹਨ?
ਮਾਡਿਊਲਰ ਫ਼ੋਨ ਬਣਾਉਣ ਪਹਿਲਾ ਲਾਭ ਹੈ- ਇਲੈਕਟ੍ਰੋਨਿਕ ਕਚਰੇ ਨੂੰ ਘਟਾਉਣ। ਕਿਉਂਕਿ ਪੁਰਾਣੇ ਮਾਡਲ ਦੇ ਫੋਨਾਂ ਦਾ ਬਾਜ਼ਾਰ ਚੋਂ ਕੁੱਝ ਨਹੀਂ ਵੱਟੀਦਾ ਤੇ ਲੋਕ ਉਹਨਾਂ ਨੂੰ ਬੇਕਾਰ ਕਰਕੇ ਕਚਰੇ ਵਿਚ ਸੁੱਟ ਦਿੰਦੇ ਹਨ ਤੇ ਉਸ ਦੀ ਥਾਂ 'ਤੇ ਨਵਾਂ ਫ਼ੋਨ ਲੈ ਲੈਂਦੇ ਹਨ। ਇਸ ਨਵੀਂ ਤਕਨੀਕ ਨਾਲ ਪੁਰਾਣੇ ਫ਼ੋਨ ਨੂੰ ਨਕਾਰਾ ਕਰਨ ਦੀ ਥਾਂ 'ਤੇ ਉਸੇ ਨੂੰ ਨਵੀਂ ਦਿੱਖ ਅਤੇ ਤਾਕਤ ਦਿੱਤੀ ਜਾ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਫੋਨਾਂ ਦੀ ਮੁਰੰਮਤ ਦਾ ਖ਼ਰਚ ਘੱਟ ਹੋਵੇਗਾ ਅਤੇ ਵਰਤੋਂਕਾਰਾਂ ਲਈ ਜੇਬ ਵਿਚ ਰੱਖਣੇ ਸੌਖੇ ਹੋਣਗੇ। ਇਨ੍ਹਾਂ ਤਮਾਮ ਫ਼ਾਇਦਿਆਂ ਦੇ ਨਾਲ-ਨਾਲ ਇਸ ਦੀਆਂ ਕੁੱਝ ਖ਼ਾਮੀਆਂ ਜਾਂ ਊਣਤਾਈਆਂ ਵੀ ਹੋ ਸਕਦੀਆਂ ਹਨ।

ਇਨ੍ਹਾਂ ਨੂੰ ਜੇਬ ਵਿਚ ਸੁਰੱਖਿਅਤ ਰੱਖਣਾ ਇੱਕ ਵੱਡੀ ਵੰਗਾਰ ਹੋਵੇਗੀ। ਹਾਲਾਂਕਿ ਮੁੱਖ ਬੋਰਡ ਦੇ ਵੱਖ-ਵੱਖ ਫਰੇਮਾਂ ਵਿਚ ਉਸ ਦੇ ਮਾਡਿਊਲਾਂ ਨੂੰ ਫਸਾਉਣ ਜਾਂ ਫਿੱਟ ਕਰਨ ਲਈ ਚੁੰਬਕ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ ਫਿਰ ਵੀ ਇਨ੍ਹਾਂ ਦੇ ਡਿੱਗਣ 'ਤੇ ਵੱਖ-ਵੱਖ ਹਿੱਸਿਆ ਦੇ ਖਿੱਲਰਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਹ ਵੀ ਗੱਲ ਪੱਕੀ ਹੈ ਕਿ ਸ਼ੁਰੂ ਵਿਚ ਇਨ੍ਹਾਂ ਦੀ ਕੀਮਤ ਜ਼ਿਆਦਾ ਹੋਵੇਗੀ ਅਤੇ ਇਹ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋਣਗੇ। ਇਨ੍ਹਾਂ ਦੇ ਮਾਡਿੳਲ ਜਾਂ ਭਾਗ ਆਮ ਫੋਨਾਂ ਵਾਲੀਆਂ ਦੁਕਾਨਾਂ ਤੋਂ ਮਿਲ ਸਕਣਗੇ ਜਾਂ ਨਹੀਂ, ਇਹ ਵੀ ਇੱਕ ਵੱਡਾ ਸਵਾਲ ਹੈ। ਮਾਡਿਊਲਰ ਫੋਨਾਂ ਦੇ ਬਹੁਤ ਜ਼ਿਆਦਾ ਵਿਕਲਪਾਂ ਵਿਚ ਉਲਝਣ ਦੀ ਬਜਾਏ ਲੋਕ ਰਵਾਇਤੀ ਸਮਾਰਟ ਫ਼ੋਨ ਨੂੰ ਤਰਜੀਹ ਦੇਣਗੇ ਜਾਂ ਨਹੀਂ, ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ?

No comments :

Post a Comment

Note: Only a member of this blog may post a comment.

ਚੀਜ਼ਾਂ ਨੂੰ ਛੂਹੋ ਟੱਚ ਸਕਰੀਨ 'ਤੇ/touch thingh on screen cp kamboj

ਡਾ. ਸੀ ਪੀ ਕੰਬੋਜ/ਸਾਈਬਰ ਸੰਸਾਰ/Dr. C P Kamboj/Cyber World/ 16-04-2017 

  • ਇਲੈਕਟਰੋ-ਵਾਈਬਰੇਸ਼ਨ ਤਕਨੀਕ ਰਾਹੀਂ ਟੱਚ ਸਕਰੀਨ 'ਤੇ ਚੀਜ਼ਾਂ ਨੂੰ ਸਪਰਸ਼ ਕਰਨ ਦਾ ਸੁਪਨਾ ਹੋਇਆ ਸਾਕਾਰ

ਦੋਸਤੋ, ਸਾਡੇ ਸਮਾਰਟ ਫ਼ੋਨ ਅਤੇ ਏਟੀਐਮ ਮਸ਼ੀਨ 'ਤੇ ਲੱਗੀ ਸਤਹਿ ਜਿਸਨੂੰ ਅਸੀਂ ਉਂਗਲੀ ਦੇ ਛੋਹ ਰਾਹੀਂ ਚਲਾਉਂਦੇ ਹਾਂ 'ਟੱਚ ਸਕਰੀਨ' ਅਖਵਾਉਂਦੀ ਹੈ। ਇਸ ਟੱਚ ਸਕਰੀਨ ਦੀ ਖੋਜ ਅੱਜ ਤੋਂ ਕਰੀਬ 50 ਸਾਲ ਪਹਿਲਾਂ ਹੋਈ। ਟੱਚ ਸਕਰੀਨ ਉਮਰ ਦੇ ਵੱਖ-ਵੱਖ ਪੜਾਵਾਂ ਵਿਚੋਂ ਗੁਜ਼ਰੀ ਹੈ। ਬਚਪਨ ਵਿਚ ਇਸ ਨੂੰ ਇੱਕ ਖ਼ਾਸ ਕਿਸਮ ਦੇ ਪੈੱਨ ਰਾਹੀਂ ਚਲਾਇਆ ਜਾਂਦਾ ਸੀ। ਜਦੋਂ ਇਹ ਵੱਡੀ ਤੇ ਵਿਕਸਿਤ ਹੋਈ ਤਾਂ ਇਸ ਨੂੰ ਉਂਗਲੀ ਦੀ ਛੋਹ ਰਾਹੀਂ ਚਲਾਇਆ ਜਾਣ ਲੱਗਿਆ। ਲੱਗਦਾ ਹੈ ਹੁਣ ਇਹ ਆਪਣੀ ਜਵਾਨੀ ਦੇ ਪੜਾਅ ਤੇ ਪਹੁੰਚ ਗਈ ਹੈ। ਇਸ ਰਾਹੀਂ ਹੁਣ ਛੂਹ ਕੇ ਚੀਜ਼ਾਂ ਨੂੰ ਮਹਿਸੂਸਿਆ ਵੀ ਜਾ ਸਕਦਾ ਹੈ।
ਵਿਗਿਆਨੀਆਂ ਨੇ ਇੱਕ ਖ਼ਾਸ ਕਿਸਮ ਦੀ ਟੱਚ ਸਕਰੀਨ ਬਣਾਈ ਹੈ। ਇਸ ਉੱਤੇ ਨਜ਼ਰ ਆਉਣ ਵਾਲੀ ਹਰੇਕ ਸ਼ੈਅ ਨੂੰ ਛੂਹ ਕੇ ਮਹਿਸੂਸ ਕੀਤਾ ਜਾ ਸਕਦਾ ਹੈ। ਇਹ ਇਲੈਕਟਰੋ-ਵਾਈਬਰੇਸ਼ਨ ਤਕਨੀਕ (Electro Vibration Technology) ਦੀ ਦੇਣ ਹੈ ਕਿ ਅਸੀਂ ਚੀਜ਼ਾਂ ਨੂੰ ਸਪਰਸ਼ ਕਰਕੇ ਵੇਖਣ ਲੱਗ ਗਏ ਹਾਂ।
ਇਸ ਤਕਨਾਲੋਜੀ ਦੇ ਬੇਸ਼ੁਮਾਰ ਫ਼ਾਇਦੇ ਹੋਣਗੇ। ਨੇਤਰਹੀਣ ਵਿਅਕਤੀ ਜਿਹੜੇ ਸਕਰੀਨ 'ਤੇ ਦਿੱਸਣ ਵਾਲੀ ਸ਼ੈਅ ਨੂੰ ਵੇਖ ਨਹੀਂ ਸਕਦੇ, ਉਹ ਹੁਣ ਮਹਿਸੂਸ ਜ਼ਰੂਰ ਕਰ ਸਕਣਗੇ। ਵੀਡੀਓ ਗੇਮਾਂ ਵਿਚ ਇੱਕ ਨਵੀਂ ਜਾਨ ਫੂਕੀ ਜਾਵੇਗੀ। ਹੁਣ ਸਕਰੀਨ ਉੱਤੇ ਮੋਟਰਸਾਈਕਲ ਭਜਾਉਣ ਵਾਲਾ ਖਿਡਾਰੀ ਆਪਣੀ ਉਂਗਲੀ ਨਾਲ ਉਸ ਨੂੰ ਇੱਧਰ-ਉੱਧਰ ਮੋੜਨ ਵੇਲੇ ਮਹਿਸੂਸ ਵੀ ਕਰ ਸਕੇਗਾ। 
ਸਕਰੀਨ 'ਤੇ ਵਸਤੂਆਂ ਨੂੰ ਵੇਖ ਕੇ ਉਨ੍ਹਾਂ ਨੂੰ ਖ਼ਰੀਦਣ ਲਈ ਆਨ-ਲਾਈਨ ਆਰਡਰ ਦੇਣ ਵਾਲਿਆਂ ਨੂੰ ਇਸ ਦਾ ਵੱਧ ਲਾਭ ਹੋਵੇਗਾ। ਔਰਤਾਂ ਆਨ-ਲਾਈਨ ਸ਼ਾਪਿੰਗ ਸਮੇਂ ਖ਼ਰੀਦੇ ਜਾ ਰਹੇ ਕੱਪੜਿਆਂ ਨੂੰ ਸਪਰਸ਼ ਕਰ ਸਕਣਗੀਆਂ। ਇਹ ਸਪਰਸ਼ ਅਸਲ ਸਪਰਸ਼ ਜਿਹਾ ਹੋਵੇਗਾ। ਇਸ ਨਾਲ ਗ਼ਲਤੀ ਨਾਲ ਬੇਲੋੜੀਆਂ ਚੀਜ਼ਾਂ ਖ਼ਰੀਦਣ ਦੇ ਨੁਕਸਾਨ ਤੋਂ ਬਚਾਇਆ ਜਾ ਸਕੇਗਾ। ਆਨ-ਲਾਈਨ ਕਿਤਾਬਾਂ ਪੜ੍ਹਨ ਦੇ ਦੀਵਾਨਿਆਂ ਨੂੰ ਇਸ ਦਾ ਕਾਫ਼ੀ ਲਾਭ ਹੋਵੇਗਾ ਕਿਉਂਕਿ ਹੁਣ ਉਹ ਕਿਤਾਬ ਦਾ ਵਰਕਾ ਪਰਤਾਉਣ ਸਮੇਂ ਉਸ ਨੂੰ ਮਹਿਸੂਸ ਕਰ ਸਕਣਗੇ ਤੇ ਨਾਲ ਫਰੋਲਣ ਦੀ ਆਵਾਜ਼ ਵੀ ਸੁਣ ਸਕਣਗੇ।

ਰੋਬੋਟ ਸੰਭਾਲੇਗਾ ਰਸੋਈ ਦਾ ਕੰਮ
ਦੋਸਤੋ, ਇੱਕੀਵੀਂ ਸਦੀ ਦਾ ਰੋਬੋਟ ਸਾਡੀਆਂ ਰਸੋਈਆਂ ਵਿਚ ਵੜ ਗਿਆ ਹੈ। ਇਹ ਸਾਡੇ ਤੋਂ ਪਕਵਾਨ ਦੇ ਆਰਡਰ ਦੀ ਉਡੀਕ ਕਰੇਗਾ। ਤੁਹਾਡੇ ਸੁਆਦ ਤੇ ਪਸੰਦ ਮੁਤਾਬਿਕ ਖਾਣਾ ਤਿਆਰ ਕਰੇਗਾ। 
ਜੇਕਰ ਤੁਸੀਂ ਥੱਕੇ ਹੋਏ ਹੋ, ਘਰ ਖਾਣਾ ਬਣਾਉਣ ਨੂੰ ਜੀਅ ਨਹੀਂ ਕਰ ਰਿਹਾ ਤਾਂ ਸਾਡੇ ਕੋਲ ਕਈ ਵਿਕਲਪ ਹਨ। ਬਾਜ਼ਾਰੋਂ ਖਾਓ, ਬਾਜ਼ਾਰੋਂ ਲੈ ਕੇ ਆਓ, ਕੋਈ ਬੇਹਾ ਭੋਜਨ ਖਾਓ ਆਦਿ। ਇਹ ਸਾਡੀ ਸਿਹਤ ਤੇ 'ਜੇਬ' ਲਈ ਚੰਗਾ ਨਹੀਂ ਹੋਵੇਗਾ। 
ਇਨਸਾਨ ਨੂੰ ਇਸ ਬਿਪਤਾ ਤੋਂ ਕੱਢਣ ਲਈ ਖੋਜਕਾਰਾਂ ਨੇ ਤਰ੍ਹਾਂ-ਤਰ੍ਹਾਂ ਦੇ ਪਕਵਾਨ ਬਣਾਉਣ ਵਾਲੀਆਂ ਦੋ ਰੋਬੋਟ ਬਾਹਵਾਂ ਦੀ ਖੋਜ ਕੀਤੀ ਹੈ। ਇਹ ਰੋਬੋਟ ਬਾਹਵਾਂ 2000 ਤਰ੍ਹਾਂ ਦੇ ਪਕਵਾਨ ਬਣਾ ਸਕਦੀਆਂ ਹਨ।
ਲੰਡਨ ਦੀ ਇੱਕ ਸ਼ੈਡੋ ਰੋਬੋਟ (Shadow Robot) ਨਾਂ ਦੀ ਕੰਪਨੀ ਨੇ ਅਗਲੇ ਵਰ੍ਹੇ ਅਜਿਹੇ ਰੋਬੋਟ ਪੇਸ਼ ਕਰਨ ਦਾ ਖ਼ਾਕਾ ਬਣਾ ਲਿਆ ਹੈ। ਬਟਨ ਦੱਬਿਆਂ ਖਾਣਾ ਤਿਆਰ ਕਰਨ ਵਾਲੀਆਂ ਇਹ ਮਸ਼ੀਨਾਂ ਸ਼ੁਰੂ ਵਿਚ ਬਹੁਤ ਮਹਿੰਗੀਆਂ ਹੋਣਗੀਆਂ। ਇੱਕ ਮਾਹਿਰ ਰਸੋਈਏ ਵਾਂਗ ਸਵੈ-ਚਾਲਤ ਤਰੀਕੇ ਨਾਲ ਕੰਮ ਕਰਨ ਵਾਲੇ ਅਜਿਹੇ ਰੋਬੋਟ ਪਹਿਲਾਂ ਵੀ ਕਈ ਮੁਲਕਾਂ ਵਿਚ ਵਰਤੇ ਜਾ ਰਹੇ ਨੇ।
ਆਪਣੇ ਆਰਾਮ ਲਈ ਮਨੁੱਖ ਕਿਸ ਕਦਰ ਨਵੀਆਂ-ਨਵੀਆਂ ਮਸ਼ੀਨਾਂ ਦੀ ਖੋਜ ਕਰ ਰਿਹਾ ਹੈ। ਸਰੀਰਕ ਮੁਸ਼ੱਕਤ ਦੀ ਥਾਂ ਮਨੁੱਖ ਜਿਵੇਂ-ਜਿਵੇਂ ਆਪਣੇ ਸਰੀਰ ਨੂੰ ਢਿੱਲੜ ਬਣਾਉਣ ਲਈ ਤਕਨੀਕੀ ਜਾਲ਼ ਬੁਣਦਾ ਜਾ ਰਿਹਾ ਹੈ, ਓਵੇਂ-ਓਵੇਂ ਹੀ ਉਹ ਖ਼ੁਦ ਇੱਕ ਖ਼ਤਰਨਾਕ ਤੇ ਨਾ ਸੁਲਝਾਏ ਜਾਣ ਵਾਲੇ ਜਾਲ਼ (ਬਿਮਾਰੀਆਂ, ਅਵਸਾਦ ਆਦਿਕ) ਵਿੱਚ ਉਲਝਦਾ ਜਾ ਰਿਹਾ ਹੈ।

ਖ਼ਤਰੇ ਦੀਆਂ ਵਿਕਰਨਾਂ ਦਾ ਪਤਾ ਲਾਉਣ ਵਾਲੀ ਤਕਨੀਕ
ਦੋਸਤੋ, ਤੁਸੀਂ ਕਿੰਨੇ ਹੈਰਾਨ ਹੋਵੋਂਗੇ ਜੇ ਤੁਹਾਡੇ ਕਮਰੇ ਦਾ ਹੀਟਰ, ਪੱਖਾ, ਕੂਲਰ ਏਸੀ ਆਦਿ ਲੋੜ ਪੈਣ 'ਤੇ ਆਪੇ ਚੱਲ ਪੈਣ ਤੇ ਜਦੋਂ ਨਾ ਲੋੜ ਹੋਵੇ ਆਪੇ ਬੰਦ ਹੋ ਜਾਣ। ਨਵੀਂ ਤਕਨੀਕ ਇਸ ਨੂੰ ਹਕੀਕਤ ਵਿਚ ਬਦਲ ਚੁੱਕੀ ਹੈ। ਹੁਣ ਗੱਲ ਇਸ ਤੋਂ ਅਗਾਂਹ ਦੀ ਹੋ ਰਹੀ ਹੈ।
ਖ਼ਤਰੇ ਦੀਆਂ ਵਿਕਰਨਾਂ ਦਾ ਪਤਾ ਲਾਉਣ ਵਾਲਾ ਯੰਤਰ ਵੀ ਬਣ ਗਿਆ ਹੈ। ਇਹ ਯੰਤਰ ਸਾਨੂੰ ਪ੍ਰਮਾਣੂ ਖ਼ਤਰੇ ਬਾਰੇ ਅਗਾਊਂ ਚੁਕੰਨਾ ਕਰ ਸਕਦਾ ਹੈ। ਇਹ ਡੋਮੀਮੇ (Domime) ਨਾਂ ਦੇ ਯੰਤਰ ਸਾਡੇ ਸਮਾਰਟ ਫ਼ੋਨ, ਸਮਾਰਟ ਘੜੀ ਜਾਂ ਕੰਪਿਊਟਰ ਆਦਿ ਨਾਲ ਬਲੂ-ਟੁੱਥ ਰਾਹੀਂ ਜੁੜ ਸਕਦੇ ਹਨ। ਸਿਰਫ਼ ਚਾਰ ਸਕਿੰਟਾਂ ਵਿਚ ਹੀ ਤੁਹਾਡੇ ਕੱਪੜਿਆਂ , ਘਰ, ਦਫ਼ਤਰ ਜਾਂ ਆਲੇ-ਦੁਆਲੇ ਦਾਖ਼ਲ ਹੋਈਆਂ ਐਕਸ-ਕਿਰਨਾਂ, ਗਾਮਾ-ਕਿਰਨਾਂ ਆਦਿ ਨੂੰ ਫੜ ਕੇ ਤੁਹਾਨੂੰ ਖ਼ਬਰ ਦੇ ਸਕਦੇ ਹਨ।
ਪ੍ਰਮਾਣੂ ਭੱਠੀਆਂ, ਪ੍ਰਮਾਣੂ ਬਿਜਲੀ ਘਰਾਂ, ਪ੍ਰਮਾਣੂ ਨਿਰੀਖਣ ਕੇਂਦਰਾਂ ਲਈ ਇਹ ਯੰਤਰ ਇੱਕ ਵਰਦਾਨ ਸਾਬਤ ਹੋਇਆ ਹੈ। ਹਾਨੀਕਾਰਕ ਵਿਕਰਨਾਂ ਦਾ ਰਿਸਾਓ ਹੋਣ ਦੀ ਤੁਰੰਤ ਚਿਤਾਵਨੀ ਦੇਣ ਵਾਲਾ ਇਹ ਯੰਤਰ ਇਨ੍ਹਾਂ ਖੇਤਰਾਂ ਵਿਚ ਕੰਮ ਕਰਦੇ ਕਰਮਚਾਰੀਆਂ, ਵਿਗਿਆਨੀਆਂ, ਮਜ਼ਦੂਰਾਂ, ਫ਼ੌਜੀ ਜਵਾਨਾਂ, ਜੰਗੀ ਜਹਾਜ਼ ਚਾਲਕਾਂ, ਡਾਕਟਰੀ ਪੇਸ਼ੇ ਨਾਲ ਜੁੜੇ ਲੋਕਾਂ ਲਈ ਵਰਦਾਨ ਬਾਬਤ ਹੋਵੇਗਾ।
ਤਾਕਤਵਰ ਨਿਊਕਲੀਆਈ ਕਿਰਿਆਵਾਂ ਨੂੰ ਕਾਬੂ ਵਿਚ ਰੱਖ ਕੇ ਸ਼ਾਂਤਮਈ ਕੰਮਾਂ ਲਈ ਵਰਤਿਆ ਜਾਣਾ ਇੱਕ ਵੱਡੀ ਲੋੜ ਹੈ। ਬਿਜਲੀ ਦੀ ਦਿਨੋਂ-ਦਿਨ ਵੱਧ ਰਹੀ ਮੰਗ ਨੂੰ ਪੂਰਾ ਕਰਨ ਲਈ ਪ੍ਰਮਾਣੂ ਊਰਜਾ ਹੀ ਇੱਕੋ-ਇੱਕ ਸਹਾਰਾ ਜਾਪ ਰਿਹਾ ਹੈ ਪਰ ਇਸ ਤੋਂ ਘਾਤਕ ਵਿਕਰਨਾਂ ਦੇ ਰਿਸਾਓ ਦੀ ਤੁਰੰਤ ਚਿਤਾਵਨੀ ਦੇਣ ਲਈ ਇਸ ਯੰਤਰ ਅਤੇ ਸਮਾਰਟ ਫ਼ੋਨ ਐਪ ਦਾ ਕਾਫ਼ੀ ਲਾਭ ਹੋਵੇਗਾ।

No comments :

Post a Comment

Note: Only a member of this blog may post a comment.

ਹੋੜਾ ਨਾ ਪੈਣ ਦੀ ਸਮੱਸਿਆ/hora problem cp kamboj


ਡਾ. ਸੀ ਪੀ ਕੰਬੋਜ/ਕੰਪਿਊਟਰਨਾਮਾ -11 (16-04-2017)

No comments :

Post a Comment

Note: Only a member of this blog may post a comment.

ਪੰਜਾਬੀ ਟਾਈਪਿੰਗ ਦੀਆਂ ਸਮੱਸਿਆਵਾਂ ਤੇ ਹੱਲ/punjabi typing problems cp kamboj

ਡਾ. ਸੀ ਪੀ ਕੰਬੋਜ/ਕੰਪਿਊਟਰਨਾਮਾ -10 (16-04-2017)

No comments :

Post a Comment

Note: Only a member of this blog may post a comment.

ਬਦਲਦੇ ਚਿਹਰੇ/dr-cp-kamboj

pp20170411
pp20170317
pp20170409


No comments :

Post a Comment

Note: Only a member of this blog may post a comment.

ਪਹਿਲਾ ਕਰੈਸ ਕੋਰਸ (27 ਤੋਂ 29 ਮਾਰਚ 2017)


No comments :

Post a Comment

Note: Only a member of this blog may post a comment.

ਕੀ ਹੁੰਦੀ ਹੈ ਟਾਈਪ ਕਰਨ ਦੀ ਆਨ-ਸਕਰੀਨ ਅਤੇ ਰੋਮਨ ਵਿਧੀ/OnScreen-RomonTyping-cp-kamboj

ਡਾ. ਸੀ ਪੀ ਕੰਬੋਜ/ਕੰਪਿਊਟਰਨਾਮਾ -9 (09
-04-2017)

No comments :

Post a Comment

Note: Only a member of this blog may post a comment.

ਪੰਜਾਬੀ ਕੀ-ਬੋਰਡ ਲੇਆਊਟ/punjabi keyboard layout by c p kamboj

ਡਾ. ਸੀ ਪੀ ਕੰਬੋਜ/ਕੰਪਿਊਟਰਨਾਮਾ -8 (02-04-2017)

No comments :

Post a Comment

Note: Only a member of this blog may post a comment.

Popular Posts

ਹੁਣੇ-ਹੁਣੇ ਪੋਸਟ ਹੋਈ

ਬਲਿਊ ਵੇਲ ਦੀ ਖੂਨੀ ਖੇਡ/blue-whale-fmPatiala-part-2