2017-10-29

ਸਾਈਬਰ ਸਮਾਚਾਰ


◆◆◆◆◆◆◆◆◆◆◆
*【ਸਾਈਬਰ ਸਮਾਚਾਰ‎】3 ਨਵੰਬਰ, 2017*
■ ਦਿੱਲੀ ਦੀ ਇਕ ਅਦਾਲਤ ਨੇ ਗੂਗਲ ਇੰਡੀਆ ਨੂੰ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਸਮੱਗਰੀ ਨੂੰ ਨੈੱਟ ਤੋੰ ਹਟਾਉਣ ਦੇ ਹੁਕਮ ਦਿੱਤੇ ਹਨ।
■ਸੋਸ਼ਲ ਮੀਡੀਆ ਸਾਡੀ ਜ਼ਿੰਦਗੀ ਦਾ ਅਟੁੱਟ ਹਿੱਸਾ ਬਣ ਗਿਆ ਹੈ। ਇਸ ਦੇ ਫਾਇਦਿਆਂ ਦੇ ਨਾਲ ਨਾਲ ਹੁਣ ਇਸ ਦੇ ਮਾੜੇ ਪ੍ਰਭਾਵ ਵੀ ਵੇਖਣ ਨੂੰ ਮਿਲ ਰਹੇ ਹਨ। ਜਿਹੜੇ ਮੀਡੀਆ ਦੀ ਨੀਂਹ ਆਪਸੀ ਪਿਆਰ ਤੇ ਭਾਈਚਾਰੇ ਦੀਆਂ ਤੰਦਾਂ ਨੂੰ ਪੱਕਾ ਕਰਨ ਲਈ ਰੱਖੀ ਗਈ ਸੀ ਉਹੀ ਹੁਣ ਨਫਰਤ ਦੇ ਬੀਜਾਂ ਦਾ ਛਿੱਟਾ ਦੇ ਰਿਹਾ ਹੈ। ਗੂਗਲ ਦੇ ਸੀ ਈ ਓ Tim Cook ਇਸ ਮਸਲੇ ਤੇ ਖੁੱਲ੍ਹ ਕੇ ਸਾਮ੍ਹਣੇ ਆਏ ਨੇ। ਉਹਨਾਂ ਕਿਹਾ ਕਿ ਸੋਸ਼ਲ ਮੀਡੀਆ ਲੋਕਾਂ ਨੂੰ ਆਪਸ ਚ ਵੰਡਣ ਅਤੇ ਝੂਠੀਆਂ ਖ਼ਬਰਾਂ ਫੈਲਾਉਣ ਦਾ ਕੰਮ ਕਰ ਰਿਹਾ ਹੈ।
 ◆ ਡਾ ਸੀ ਪੀ ਕੰਬੋਜ 【http://www.cpkamboj.com/2017/10/blog-post_23.html?m=1 】
 ‎◆◆◆◆◆◆◆◆◆◆◆

*【ਸਾਈਬਰ ਸਮਾਚਾਰ‎】1 ਨਵੰਬਰ, 2017*
■ਜਰਮਨੀ ਦੀ ਇਕ ਕੰਪਨੀ ਨੇ ਘਟ ਗੁਣਵੱਤਾ ਵਾਲੀਆਂ ਤਸਵੀਰਾਂ ਨੂੰ HD ਵਾਲੇ ਉੱਚ ਮਿਆਰ ਵਿਚ ਢਾਲਣ ਦੀ ਖੋਜ ਕੀਤੀ ਹੈ। ਇਸ ਕਾਢ ਰਾਹੀਂ ਹੁਣ Artificial Intelligence ਰਾਹੀਂ ਤਸਵੀਰੀ ਗੁਣਵੱਤਾ ਵਿਚ ਇਜ਼ਾਫਾ ਕਰਨਾ ਸੰਭਵ ਹੋ ਗਿਆ ਹੈ।
■ਇਕ ਰਿਪੋਰਟ ਅਨੁਸਾਰ ਪੇਟੈਂਟ ਲਾਇਸੈਂਸ ਬਾਰੇ ਉੱਭਰੇ ਵਿਵਾਦਾਂ ਕਾਰਨ ਐਪਲ ਨੇ ਆਪਣੇ ਫੋਨਾਂ ਅਤੇੇ ਹੋਰਨਾਂ ਕੰਪਿਊਟਰੀ ਸਾਜੋ-ਸਮਾਨ ਵਿਚ ਕਵਾਲਕਾਮ ਦੀ ਥਾਂ ਤੇ ਇੰਟੇਲ ਦੇ ਪ੍ਰੋਸੈਸਰ ਵਰਤਣ ਦਾ ਫੈਸਲਾ ਕੀਤਾ ਹੈ।

*【ਸਾਈਬਰ ਸਮਾਚਾਰ‎】31 ਅਕਤੂਬਰ, 2017*
■ਗੂਗਲ ਨੇ ਹੁਣੇ ਜਾਰੀ ਕੀਤੇ ਆਪਣੇ ਪਿਕਸਲ-2 ਨਾ ਦੇ ਫੋਨ ਚ ਅਵਾਜ ਦੇ ਮਸਲੇ ਨੂੰ ਹੱਲ ਕਰਨ ਦੀ ਯੋਜਨਾ ਬਣਾਈ ਹੈ। ਮਹਿੰਗੇ ਭਾਅ ਦਾ ਪਿਕਸਲ ਵਰਤਣ ਵਾਲੇ ਲੋਕਾਂ ਵਲੋਂ ਆਵਾਜ਼ ਦੀ ਮਾੜੀ ਗੁਣਵੱਤਾ ਦੀ ਸ਼ਿਕਾਇਤ ਕੀਤੀ ਜਾ ਰਹੀ ਸੀ ਜਿਸ ਨੂੰ ਗੂਗਲ ਛੇਤੀ ਹੱਲ ਕਰ ਕੇ ਉਸ ਦਾ ਅਪਡੇਟ ਮੁਹਈਆ ਕਰਵਾਉਣ ਬਾਰੇ ਫੈਸਲਾ ਕਰ ਚੁਕਾ ਹੈ।
■ਇਕ Berk Ilhan ਨਾਂ ਦੇ ਸਨਅਤੀ ਕਾਮੇ ਨੇ ਇਹ ਵਿਲੱਖਣ ਸ਼ੀਸ਼ੇ ਦੀ ਖੋਜ ਕੀਤੀ ਏ। ਮੁਸਕਰਾਹਟ ਦਰਪਣ ਨਾਂ ਦਾ ਇਹ ਯੰਤਰ ਤੁਹਾਨੂੰ ਸਿਰਫ ਮੁਸਕਰਾਉਣ ਤੇ ਹੀ ਚੇਹਰਾ ਦਿਖਾਵੇਗਾ। ਇਸ ਯੰਤਰ ਵਿਚ ਇਕ ਸ਼ੀਸ਼ਾ, ਕੈਮਰਾ ਤੇ ਚਿਹਰੇ ਦੇ ਹਾਵ-ਭਾਵ ਪਛਾਨਣ ਵਾਲੀ ਤਕਨੀਕ ਲੱਗੀ ਹੋਈ ਹੈ। ਇਹ ਆਪਣੀ ਜ਼ਿੰਦਗੀ ਤੋਂ ਨਿਰਾਸ਼ ਕੈਂਸਰ ਦੇ ਮਰੀਜ਼ਾਂ ਲਈ ਮਾਫ਼ੀ ਮਦਦਗਾਰ ਸਾਬਤ ਹੋ ਰਿਹਾ ਹੈ।
 ◆ ਡਾ ਸੀ ਪੀ ਕੰਬੋਜ 【http://www.cpkamboj.com/2017/10/blog-post_23.html?m=1 】


●●●●●●●●●●●●●●●●●*【ਸਾਈਬਰ ਸਮਾਚਾਰ‎】30-10-2017*
■ ਨੋਕੀਆ ਨੇ ਨੋਕੀਆ-8 ਨਾਂ ਦਾ ਵਿਲੱਖਣ ਸਮਾਰਟ ਫੋਨ ਜਾਰੀ ਕੀਤਾ ਹੈ। ਇਹ ਦੁਨੀਆ ਦਾ ਸਭ ਤੋਂ ਪਹਿਲਾਂ ਫੋਨ ਹੈ ਜਿਸ ਵਿਚ dual sight mode ਵਾਲਾ 13 ਮੈਗਾ ਪਿਕਸਲ ਦਾ ਕੈਮਰਾ ਲੱਗਿਆ ਹੋਇਆ ਹੈ ਅਰਥਾਤ ਇਸ ਦੇ ਅਗਲੇ ਤੇ ਪਿਛਲੇ ਕੈਮਰੇ ਨੂੰ ਇਕੋ ਸਮੇਂ ਚਲਾਇਆ ਜਾ ਸਕਦਾ ਹੈ।
■ਬਿਨਾਂ ਡਰਾਈਵਰ ਵਾਲੀਆਂ ਕਾਰਾਂ ਬਣਾਉਣ ਲਈ ਹੁਣ ਗੂਗਲ ਮਗਰੋਂ ਇਕ ਚੀਨੀ ਕੰਪਨੀ ਨੇ ਤਿਆਰੀ ਵੱਟ ਲਈ ਹੈ। ਇੰਟਰਨੈਟ ਕੰਪਨੀ baidu ਨੇ ਹੁਣ ਕਾਰਾਂ ਬਣਾਉਣ ਵਾਲੀ shouki limousin ਨਾਂ ਦੀ ਕੰਪਨੀ ਨਾਲ ਹੱਥ ਮਿਲਾ ਕੇ ਬਿਨਾਂ ਡਰਾਈਵਰ ਵਾਲੀਆਂ ਕਾਰਾਂ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ।【ਡਾ ਸੀ ਪੀ ਕੰਬੋਜ http://www.cpkamboj.com/2017/10/blog-post_23.html?m=1】
●●●●●●●●●●●●●●●●●

2017-10-25

ਔਨਲਾਈਨ ਸ਼ਾਪਿੰਗ: ਸਾਈਬਰ ਠੱਗਾਂ ਤੋਂ ਚੋਕਸ ਰਹਿਣ ਦੀ ਲੋੜ/Online Shopping: Awareness

26-10-2017

'ਹੋਮ ਸ਼ੌਪ' ਦੀ ਲਾਟਰੀ ਦਾ ਕੱਚ-ਸੱਚ

ਗਾਹਕਾਂ ਦਾ ਨਿੱਜੀ ਡਾਟਾ ਚੁਰਾ ਕੇ ਠੱਗੀਆਂ ਮਾਰਨ ਵਾਲੇ ਗਰੋਹ ਸਰਗਰਮ

ਅੱਜ ਇੰਟਰਨੈੱਟ ਦਾ ਜ਼ਮਾਨਾ ਹੈ। ਹਰ ਕੋਈ ਆਨ-ਲਾਈਨ ਸ਼ਾਪਿੰਗ ਨੂੰ ਤਰਜੀਹ ਦੇ ਰਿਹਾ ਹੈ। ਆਨ-ਲਾਈਨ ਵੈੱਬਸਾਈਟਾਂ ਦੇ ਨਾਲ-ਨਾਲ ਕੁੱਝ ਟੀਵੀ ਚੈਨਲ ਗਾਹਕਾਂ ਨੂੰ ਭਰਮਾਉਣ ’ਚ ਲੱਗੇ ਹੋਏ ਹਨ। ਜੋ ਲੋਕ ਇੰਟਰਨੈੱਟ ਨਹੀਂ ਜਾਣਦੇ ਉਨ੍ਹਾਂ ਲਈ ਟੀਵੀ ਦੀ ਸਕਰੀਨ ’ਤੇ ਫਲੈਸ਼ ਹੋ ਰਹੇ ਫ਼ੋਨ ਨੰਬਰ ’ਤੇ ਸੰਪਰਕ ਕਰਕੇ ਆਰਡਰ ਦੇਣਾ ਆਸਾਨ ਹੈ। ਅੱਜ ਮੈਂ ਤੁਹਾਡੇ ਸਾਹਮਣੇ 'ਹੋਮ ਸ਼ੌਪ' ਰਾਹੀਂ ਖ਼ਰੀਦੇ ਸਮਾਨ ਕਾਰਨ ਲੱਕੀ ਵਿਨਰ ਬਣਨ ’ਤੇ ਲੱਖਾਂ ਰੁਪਏ ਦੀ ਲਾਟਰੀ ਦਾ ਜੇਤੂ ਬਣਨ ਦਾ ਕੱਚ-ਸੱਚ ਪੇਸ਼ ਕਰਨ ਜਾ ਰਿਹਾ ਹਾਂ।
ਮੈਂ ਵੱਖ-ਵੱਖ ਸਮਾਗਮਾਂ ’ਚੋਂ ਅਤੇ ਆਪਣੇ ਅਖ਼ਬਾਰੀ ਲੇਖਾਂ ਰਾਹੀਂ ਵਾਰ-ਵਾਰ ਕਹਿ ਚੁੱਕਾ ਹਾਂ ਕਿ ਆਨ-ਲਾਈਨ ਲਾਟਰੀਆਂ ਦੇ ਸੁਨੇਹੇ ਨਿਰੀ ਠੱਗੀ ਹੁੰਦੇ ਹਨ ਤੇ ਇਹਨਾਂ ’ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਇਹ ਸਾਈਬਰ ਠੱਗ ਲਾਟਰੀ ਦਾ ਝਾਂਸਾ ਦੇ ਕੇ ਤੁਹਾਨੂੰ ਕੁੱਝ ਰਕਮ ਟੈਕਸ ਜਾਂ ਜੀਐੱਸਟੀ ਆਦਿ ਦੇ ਰੂਪ ਵਿਚ ਉਨ੍ਹਾਂ ਦੇ ਖਾਤੇ ’ਚ ਪਾਉਣ ਲਈ ਕਹਿੰਦੇ ਹਨ। ਜਿਉਂ ਹੀ ਤੁਸੀਂ ਟੈਕਸ ਵਾਲੀ ਰਕਮ ਉਨ੍ਹਾਂ ਦੇ ਖਾਤੇ ਵਿਚ ਪਾਉਂਦੇ ਹੋ, ਉਹ ਤਿੱਤਰ ਹੋ ਜਾਂਦੇ ਹਨ। ਉਹ ਘਰ ਬੈਠੇ ਤੁਹਾਡੀ ਮਿਹਨਤ ਦੀ ਕਮਾਈ ਦਾ ਵੱਡਾ ਗੱਫਾ ਲੈ ਕੇ ਫ਼ੋਨ ਨੰਬਰ ਬੰਦ ਕਰ ਲੈਂਦੇ ਹਨ ਤੇ ਕਿਸੇ ਹੋਰ ਸਿੰਮ ਰਾਹੀਂ ਅਗਲੀ ਸਾਮੀ ਫਸਾਉਣ ’ਚ ਲੱਗ ਜਾਂਦੇ ਹਨ।
ਪਿਛਲੇ ਹਫ਼ਤੇ ਹਾਲਾਂ ਮੈਨੂੰ ਦਫ਼ਤਰ ਪੁੱਜਿਆਂ ਅੱਧਾ ਘੰਟਾ ਹੀ ਹੋਇਆ ਸੀ ਕਿ ਮੇਰੀ ਪਤਨੀ ਦਾ ਫ਼ੋਨ ਆ ਗਿਆ। “ਮੇਰੀ ਕਿਸਮਤ ਬੜੀ ਤੇਜ਼ ਹੈ, ਆਪਾਂ ਨੂੰ 14 ਲੱਖ ਦੀ ਲਾਟਰੀ ਨਿਕਲ ਗਈ”, ਉਸ ਨੇ ਇੱਕੋ ਸਾਹੀਂ ਕਿਹਾ। ਮੈਂ ਆਪਣੀ ਪਤਨੀ ਤੋਂ ਪੁੱਛਿਆ ਕਿ ਆਪਾਂ ਨੇ ਕੋਈ ਲਾਟਰੀ ਪਾਈ ਸੀ ਤਾਂ ਅੱਗੋਂ ਜਵਾਬ ਆਇਆ ਕਿ, “ਉਸ ਨੇ ਪਰਸੋਂ ਟੀਵੀ ਦੇ 'ਹੋਮ ਸ਼ੌਪ' ਚੈਨਲ ’ਤੇ ਜਿਹੜਾ ਗਿਆਰਾਂ ਸੌ ਰੁਪਏ ਦਾ ਸਮਾਨ ਖ਼ਰੀਦਣ ਦਾ ਆਰਡਰ ਦਿੱਤਾ ਸੀ, ਉਸ ’ਤੇ ਇਨਾਮ ਨਿਕਲਿਆ ਹੈ।” ਮੈਨੂੰ ਖ਼ੁਸ਼ੀ ਹੋਣ ਦੀ ਬਜਾਏ ਚਿੰਤਾ ਹੋਣ ਲੱਗੀ ਕਿ ਆਪਣੇ ਪਾਠਕਾਂ ਨੂੰ ਸਾਈਬਰ ਨਗਰੀ ਦਾ ਸੁਰੱਖਿਆ ਮੰਤਰ ਪੜ੍ਹਾਉਣ ਵਾਲਾ ਬੰਦਾ ਇਸ ਖ਼ਬਰ ’ਤੇ ਕਿਵੇਂ ਯਕੀਨ ਕਰੇ। ਇਹ ਸੋਚ ਕੇ  ਕਿ ਔਰਤਾਂ ਛੇਤੀ ਭਾਵੁਕ ਹੋ ਜਾਂਦੀਆਂ ਹਨ, ਮੈਂ ਮਾਮਲੇ ਨੂੰ ਤੂਲ ਦੇਣ ਦੀ ਬਜਾਏ ਆਪਣੇ ਕੰਮ ਲਗ ਗਿਆ। ਫੇਰ ਫ਼ੋਨ ਆਇਆਂ, “ਛੇਤੀ ਘਰੇ ਆਓ, ਵਾਰ-ਵਾਰ ਫ਼ੋਨ ਆ ਰਿਹਾ ਹੈ ਕਿ ਅੱਧੇ ਘੰਟੇ ’ਚ ਦੱਸੋ ਕਿ ਮਹਿੰਦਰਾ ਗੱਡੀ ਲੈਣੀ ਹੈ ਕਿ 14 ਲੱਖ ਰੁਪਏ ਨਕਦ”। ਮੇਰੀ ਜੀਵਨ ਸਾਥਣ ਆਪਣੀ ਥਾਏਂ ਸੱਚੀ ਸੀ ਕਿ ਟੀਵੀ ਚੈਨਲ ਵਾਲੇ ਠੱਗੀ ਨਹੀਂ ਮਾਰ ਸਕਦੇ, ਨਾਲੇ ਕਹਿ ਰਹੀ ਸੀ ਕਿ ਫ਼ੋਨ ਰਾਹੀਂ ਉਨ੍ਹਾਂ ਉਸ ਦਾ ਨਾਮ ਅਤੇ ਪਤਾ ਵੀ ਦੱਸ ਦਿੱਤਾ ਹੈ। ਮੈਨੂੰ ਪਤਾ ਸੀ ਕਿ ਅਜਿਹਾ ਹੋਣਾ ਸੰਭਵ ਨਹੀਂ ਹੈ।
ਮੇਰੀ ਪਤਨੀ ਦਾ ਫੇਰ ਫ਼ੋਨ ਆ ਗਿਆ ਕਿ "ਲਾਟਰੀ ਵਾਲਿਆਂ ਦਾ ਵਾਰ-ਵਾਰ ਫ਼ੋਨ ਆ ਰਿਹਾ ਹੈ, ਮੈਂ ਉਨ੍ਹਾਂ ਨੂੰ ਤੁਹਾਡਾ ਨੰਬਰ ਦੇ ਦਿੱਤਾ ਹੈ, ਗੱਲ ਕਰ ਲੈਣਾ"। ਹਾਲਾਂ ਫ਼ੋਨ ਰੱਖਿਆ ਹੀ ਸੀ ਕਿ ਰਿੰਗ ਟੋਨ ਵੱਜੀ ਮੈਂ ਪੋਟਾ ਫੇਰਦਿਆਂ ਆਪਣਾ ਫੋਨ ਕੰਨ ਨੂੰ ਲਾਇਆ। “ਮੈਂ ਹੋਮ ਸ਼ੌਪ ਡਾਟਾ ਵਿੰਡ ਸੇ ਮੈਨੇਜਰ ਪ੍ਰਿੰਸ ਬੋਲ ਰਹਾ ਹੂੰ। ਆਪ ਕੀ ਪਤਨੀ ਨੇ ਹਮਾਰੀ ਕੰਪਨੀ ਕੋ ਆਨ-ਲਾਈਨ ਆਰਡਰ ਦੀਆ ਥਾ। ਮੈਂ ਆਪ ਕੋ ਮੁਬਾਰਕਬਾਦ ਦੇਨਾ ਚਾਹਤਾ ਹੂੰ ਕਿ ਆਪ ਲੱਕੀ ਵਿਨਰ ਹੈਂ। ਆਪ ਨੇ ਟੌਪ ਮਾਡਲ ਮਹਿੰਦਰਾ ਗਾਡੀ ਜੀਤੀ ਹੈ। ਆਪ ਕੇ ਪਾਸ ਸਿਰਫ਼ 10 ਮਿੰਟ ਹੈਂ। ਬਤਾਨਾ ਪੜੇਗਾ ਕਿ ਆਪ ਗਾਡੀ ਲੇਨਾ ਚਾਹਤੇ ਹੋ ਯਾ ਕੈਸ਼।” ਉਸ ਨੇ ਸਾਰੀ ਜਾਣਕਾਰੀ ਦੇ ਦਿੱਤੀ।
ਮੈਂ ਸੋਚਿਆ ਕਿ ਕਿਉਂ ਨਾ ਮਾਮਲੇ ਦੀ ਤਹਿ ਤੱਕ ਜਾਇਆ ਜਾਵੇ, ਤਾਂ ਜੋ ਪਤਾ ਲੱਗ ਸਕੇ ਕਿ ਇਨ੍ਹਾਂ ਦਾ ਠੱਗੀ ਕਰਨ ਦਾ ਤਰੀਕਾ ਕੀ ਹੈ? ਮੈਨੂੰ ਫੇਰ ਫ਼ੋਨ ਆਇਆ। ਉਨ੍ਹਾਂ ਮੇਰਾ ਵਟਸਐਪ ਨੰਬਰ ਮੰਗਿਆ ਮੈਂ ਦੇ ਦਿੱਤਾ। ਮੈਂ ਲਾਟਰੀ ਪਿੱਛੇ ਛਿਪੇ ਸੱਚ ਤੋਂ ਪਰਦਾ ਹਟਾਉਣਾ ਚਾਹੁੰਦਾ ਸੀ। ਕਰੀਬ ਦੋ ਮਿੰਟ ਬਾਅਦ ਹੀ ਮੇਰੇ ਫ਼ੋਨ ’ਤੇ ਵਟਸਐਪ ਰਾਹੀਂ ਮਹਿੰਦਰਾ ਗੱਡੀ ਦੀ ਤਸਵੀਰ ’ਤੇ 'ਵਿਨਰ ਸਰਟੀਫਿਕੇਟ' ਭੇਜਿਆ ਗਿਆ। ਬੜੀ ਹੁਸ਼ਿਆਰੀ ਨਾਲ ਕੰਮ ਕਰਦਿਆਂ ਦੇਖ ਮੈਂ ਸੋਚ ਰਿਹਾ ਸਾਂ ਕਿ ਇਹਦੇ ’ਚ ਇਹਨਾਂ ਨੂੰ ਕੀ ਲਾਭ ਹੋਣ ਵਾਲਾ ਹੈ। ਇੰਨੇ ਨੂੰ ਫੇਰ ਵਟਸਐਪ ਸੰਦੇਸ਼ ਆਇਆ ਕਿ ਆਪ ਜਲਦੀ ਨੇੜਲੀ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ’ਚ ਜਾ ਕੇ ਲਾਟਰੀ ਦੀ ਰਕਮ ਦਾ 1 ਫ਼ੀਸਦੀ (ਜੀਐੱਸਟੀ) ਜਮ੍ਹਾ ਕਰਵਾ ਦਿਓ ਤਾਂ ਜੋ ਤੁਰੰਤ ਹੀ ਤੁਹਾਨੂੰ ਚੈੱਕ ਭੇਜਿਆ ਜਾ ਸਕੇ। ਉਨ੍ਹਾਂ ਬੰਦੇ (ਜਿਸ ਨੂੰ ਉਹ ਜੀਐੱਸਟੀ ਅਕਾਊਂਟ ਮੈਨੇਜਰ ਦੱਸ ਰਹੇ ਸੀ) ਦਾ ਖਾਤਾ ਨੰਬਰ ਵੀ ਭੇਜ ਦਿੱਤਾ। ਹੁਣ ਤੱਕ ਵਾਪਰੇ ਘਟਨਾਕ੍ਰਮ ’ਚ ਮੇਰੇ ਸ਼ੱਕ ਦੀ ਸੂਈ ਹੇਠਲੇ ਨੁਕਤਿਆਂ ’ਤੇ ਅਟਕੀ ਹੋਈ ਸੀ:
  • ਲਾਟਰੀ ਦੀ ਰਕਮ ’ਤੇ ਜੀਐੱਸਟੀ ਦਾ ਸਿਰਫ਼ 1 ਫ਼ੀਸਦੀ ਹੋਣਾ
  • ਜੀਐੱਸਟੀ ਦੀ ਰਕਮ ਨਿੱਜੀ ਖਾਤੇ ਵਿਚ ਪਵਾਉਣ ਲਈ ਕਹਿਣਾ
  • ਛੇਤੀ ਰਕਮ ਜਮ੍ਹਾ ਕਰਵਾਉਣ ਲਈ ਵਾਰ-ਵਾਰ ਫ਼ੋਨ ਆਉਣੇ

ਹਾਲਾਂ ਮੈਂ ਅਗਲੇ ਪੜਾਅ ਦੀ ਖੋਜ ਲਈ ਸੋਚ ਹੀ ਰਿਹਾ ਸੀ ਕਿ ਮੇਰੀ ਪਤਨੀ ਦਾ ਫ਼ੋਨ ਆਇਆ - “ਮੈਂ ਹੋਮ ਸ਼ੌਪ ਵਾਲੇ ਨੰਬਰ ਤੇ ਦੁਬਾਰਾ ਫ਼ੋਨ ਕੀਤਾ, ਉਹ ਕਹਿੰਦੇ ਸਾਡੇ ਕੋਈ ਲੱਕੀ ਵਿਨਰ ਵਾਲੀ ਸਕੀਮ ਨਹੀਂ ਹੈ, ਮੈਂ ਉਨ੍ਹਾਂ ਨੂੰ ਇਹ ਵੀ ਪੁੱਛਿਆ ਕਿ ਮੇਰਾ ਨਾਂ ਤੇ ਹੋਰ ਨਿੱਜੀ ਜਾਣਕਾਰੀ ਲਾਟਰੀ ਵਾਲੇ ਠੱਗਾਂ ਕੋਲ ਕਿਵੇਂ ਪਹੁੰਚ ਗਈ? ਤਾਂ ਇਸ ਦਾ ਕੋਈ ਤਸੱਲੀ ਬਖ਼ਸ਼ ਜਵਾਬ ਨਹੀਂ ਮਿਲਿਆ।”
ਸਥਿਤੀ ਸਪਸ਼ਟ ਹੋ ਚੁੱਕੀ ਸੀ ਕਿ ਹੋਮ ਸ਼ੌਪ ਤੋਂ ਗਾਹਕਾਂ ਦੀ ਨਿੱਜੀ ਜਾਣਕਾਰੀ ਇਨ੍ਹਾਂ ਸਾਈਬਰ ਠੱਗਾਂ ਦੇ ਹੱਥ ਲੱਗ ਗਈ ਸੀ। ਇਹ ਠੱਗ ਭੋਲੇ-ਭਾਲੇ ਗਾਹਕਾਂ ਨੂੰ ਲਾਟਰੀ ਦਾ ਝਾਂਸਾ ਦੇ ਕੇ ਆਪਣੇ ਮੱਕੜ-ਜਾਲ ਵਿਚ ਫਸਾ ਕੇ ਜੀਐੱਸਟੀ ਦੇ ਨਾਂ ’ਤੇ ਮਾਇਆ ਇਕੱਠੀ ਕਰ ਰਹੇ ਸਨ।
ਮੈਂ ਠੱਗਾਂ ਵੱਲੋਂ ਭੇਜੇ ਪੀਐੱਨਬੀ ਦੇ ਖਾਤੇ ਦੀ ਜਾਂਚ ਕਰਨੀ ਚਾਹੁੰਦਾ ਸੀ। ਮੈਂ ਬੈਂਕਿੰਗ ਤੇ ਅਕਾਊਂਟ ਖੇਤਰ ਬਾਰੇ ਸਾਥੀਆਂ ਨੂੰ ਨਿਰਸੁਆਰਥ ਸਲਾਹਾਂ ਦੇਣ ਵਾਲੇ ਆਪਣੇ ਦੋਸਤ ਭੁਪਿੰਦਰ ਸਿੰਘ ਦੇ ਘਰ ਪਹੁੰਚ ਗਿਆ। ਮੈਂ ਉਸ ਨੂੰ ਸਾਰੀ ਕਹਾਣੀ ਸੁਣਾਈ। ਅਸੀਂ ਉਸ ਦੇ ਪੀਐੱਨਬੀ ਦੀ ਬਰਾਂਚ ਵਿਚ ਕੰਮ ਕਰਦੇ ਦੋਸਤ ਨੂੰ ਫ਼ੋਨ ਰਾਹੀਂ ਸਾਈਬਰ ਠੱਗ ਦਾ ਖਾਤਾ ਨੰਬਰ ਨੋਟ ਕਰਾਇਆ ਤੇ ਉਸ ਬਾਰੇ ਜਾਣਕਾਰੀ ਇਕੱਠੀ ਕਰਨ ਦਾ ਮੰਤਵ ਦੱਸਿਆ। ਭੁਪਿੰਦਰ ਦੇ ਦੋਸਤ ਨੇ ਕੁੱਝ ਸਮੇਂ ਬਾਅਦ ਖਾਤਾ ਧਾਰਕ ਦਾ ਨਾਂ ਦੱਸਦਿਆਂ ਜਾਣਕਾਰੀ ਨੋਟ ਕਰਾਈ ਕਿ ਇਹ ਵਾਰਾਨਸੀ ਦੇ ਇੱਕ ਬੈਂਕ ਦਾ ਖਾਤਾ ਹੈ। ਖਾਤੇ ਵਿਚ ਜਮ੍ਹਾ ਕਰਵਾਈ ਤੇ ਕਢਵਾਈ ਰਾਸ਼ੀ ਦੇ ਵੇਰਵੇ ਜਾਣ ਕੇ ਮੈਂ ਦੰਗ ਰਹਿ ਗਿਆ। ਅਖੇ 5 ਤੋਂ 15 ਹਜ਼ਾਰ ਤੱਕ ਦੀ ਰਾਸ਼ੀ ਜਮ੍ਹਾ ਕਰਵਾਈ ਜਾਂਦੀ ਹੈ ਤੇ ਓਵੇਂ ਹੀ ਉਸ ਨੂੰ ਕਢਵਾ ਲਿਆ ਜਾਂਦਾ ਹੈ। ਕਥਿਤ ਰੂਪ ਵਿਚ ਇੰਨੀ ਵੱਡੀ ਕੰਪਨੀ ਦਾ ਦਾਅਵਾ ਕਰਨ ਵਾਲੇ ਮੈਨੇਜਰ ਦੀ ਖਾਤਾ ਹਿਸਟਰੀ ਜਾਣ ਕੇ ਆਮ ਪਾਠਕ ਵੀ ਸਮਝ ਗਿਆ ਹੋਣੇ ਕਿ ਇਸ ਖਾਤੇ ਵਿਚ ਜਮ੍ਹਾ ਕਰਵਾਈ ਜਾਣ ਵਾਲੀ ਰਾਸ਼ੀ ਆਮ ਲੋਕਾਂ ਦੀ ਖ਼ੂਨ-ਪਸੀਨੇ ਦੀ ਕਮਾਈ ਹੈ ਜੋ ਸਾਈਬਰ ਲੁਟੇਰਿਆਂ ਲਈ ਠੱਗੀ ਦੇ ਰੂਪ ਵਿਚ ਲੁੱਟਿਆ ਮਾਲ ਹੈ। ਸਾਨੂੰ ਕੰਨ ਹੋ ਗਏ ਕਿ ਇਹ ਸਾਈਬਰ ਠੱਗ ਕਾਫ਼ੀ ਚਲਾਕ ਹੋ ਸਕਦੇ ਨੇ ਤੇ ਲਾਜ਼ਮੀ ਤੌਰ ’ਤੇ ਇਹ ਇੱਕ ਜਥੇਬੰਦਕ ਰੂਪ ਵਿਚ ਨਵੀਂ ਤਕਨਾਲੋਜੀ ਦਾ ਲਾਹਾ ਲੈ ਕੇ ਮਲਾਈ ਲਾਹੁਣ ਦਾ ਕੰਮ ਕਰ ਰਹੇ ਹਨ। 
ਮੈਂ ਆਪਣੇ ਕੰਮ ਲੱਗ ਗਿਆ ਤੇ ਮੇਰੀ ਪਤਨੀ ਲਾਟਰੀ ਦੀ ਖ਼ਬਰ ਤੋਂ ਵੱਧ ਖ਼ੁਸ਼ ਸੀ ਕਿ ਉਹ ਥੋੜ੍ਹੀ ਜਿਹੀ ਹੁਸ਼ਿਆਰੀ ਵਰਤ ਕੇ ਠੱਗੀ ਤੋਂ ਬਚ ਗਈ। ਦੁਪਹਿਰ ਤੱਕ ਲਗਾਤਾਰ ਕਈ ਵਾਰ ਮੇਰਾ ਫ਼ੋਨ ਵੱਜਦਾ ਰਿਹਾ। ਮੈਂ ਉਨ੍ਹਾਂ ਨੂੰ ਦੂਜਿਆਂ ਦੀ ਕਮਾਈ ’ਤੇ ਡਿਜੀਟਲ ਡਾਕਾ ਮਾਰਨ ਨਾਲੋਂ ਆਪਣੇ ਹੱਥਾਂ-ਪੈਰਾਂ 'ਤੇ ਬੰਨ੍ਹਣ ਦੀ ਸਲਾਹ ਦਿੱਤੀ। 
ਉਹ ਫਿਰ ਵੀ ਬਜ਼ਿਦ ਸੀ ਕਿ ਤੁਹਾਡਾ ਚੈੱਕ ਕੱਟ ਦਿੱਤਾ ਗਿਐ ਤੇ ਉਸ ਦੀ ਕਾਪੀ ਤੁਹਾਨੂੰ ਵਟਸਐਪ ’ਤੇ ਭੇਜ ਦਿੱਤੀ ਗਈ ਹੈ। ਛੇਤੀ 1 ਫ਼ੀਸਦੀ ਜੀਐੱਸਟੀ ਰਾਸ਼ੀ ਦਾ ਭੁਗਤਾਨ ਕਰੋ ਤੇ 20 ਮਿੰਟ ’ਚ ਆਪਣਾ ਅਕਾਊਂਟ ਚੈੱਕ ਕਰੋ। 
ਮੈਂ ਉਸ ਨੂੰ ਕਿਹਾ ਕਿ ਤੁਸੀਂ ਸੱਚੇ ਹੋ ਤਾਂ 50 ਫ਼ੀਸਦੀ ਪਹਿਲਾਂ ਹੀ ਕੱਟ ਕੇ ਮੈਨੂੰ ਭੇਜ ਦਿਓ ਪਰ ਮੈਂ ਤੁਹਾਨੂੰ ਕੁੱਝ ਨਹੀਂ ਭੇਜਣ ਵਾਲਾ। ਮੈਂ ਉਨ੍ਹਾਂ ਨੂੰ ਉਨ੍ਹਾਂ ਦੀ ਸ਼ਿਕਾਇਤ ਕਰਨ ਦੀ ਗੱਲ ਵੀ ਆਖੀ ਪਰ ਉਹ ਬੇਖ਼ੌਫ਼ ਕਹੀ ਜਾ ਰਹੇ ਸਨ ਕਿ "ਜੇ ਤੁਸਾਂ ਘਰ ਆਈ ਲਕਸ਼ਮੀ ਨੂੰ ਠੁਕਰਾਉਣ ਦਾ ਪੱਕਾ ਮਨ ਬਣਾ ਲਿਆ ਹੈ ਤਾਂ ਅਸੀਂ ਇਹ ਰਾਸ਼ੀ ਆਪਣੇ ਅਗਲੇ ਲੱਕੀ ਵਿਨਰ ਨੂੰ ਟਰਾਂਸਫ਼ਰ ਕਰਨ ਬਾਰੇ ਸੋਚਦੇ ਹਾਂ"।
ਮੈਂ ਇਸ ਬਾਰੇ ਟੀਵੀ ਚੈਨਲ ਨੂੰ ਵੀ ਜਾਣੂ ਕਰਵਾਇਆ ਕਿ ਤੁਹਾਡਾ ਨਾਂ ਵਰਤ ਕੇ ਕੋਈ ਸਾਈਬਰ ਟੋਲਾ ਤੁਹਾਡੇ ਗਾਹਕਾਂ ਨੂੰ ਠੱਗਣ ਲਈ ਸਰਗਰਮ ਹੈ, ਤੁਸੀਂ ਗਾਹਕਾਂ ਦਾ ਨਿੱਜੀ ਡਾਟਾ ਵੀ ਉਨ੍ਹਾਂ ਨੂੰ ਦੇ ਦਿੱਤਾ ਹੈ ਜੋ ਕਿ ਕਾਨੂੰਨੀ ਅਪਰਾਧਹੈ। ਟੀਵੀ ਚੈਨਲ ਨੂੰ ਪਤਾ ਲੱਗ ਚੁੱਕਾ ਸੀ ਕਿ ਕੁੱਝ ਗ਼ਲਤ ਹੋ ਰਿਹਾ ਹੈ। ਚੈਨਲ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਗਾਹਕਾਂ ਨੂੰ ਇਸ ਪੱਖੋਂ ਵੀ ਚੁਕੰਨਾ ਕਰਨ ਤਾਂ ਜੋ ਨੁਕਸਾਨ ਹੋਣ ਤੋਂ ਬਚਿਆ ਜਾ ਸਕੇ।
ਦੋਸਤੋ, ਜ਼ਮਾਨੇ ਦੇ ਬਦਲਾਅ ਨਾਲ ਚੀਜ਼ਾਂ ਦੀ ਆਨ-ਲਾਈਨ ਖ਼ਰੀਦੋ-ਫ਼ਰੋਖ਼ਤ ਕਰਨਾ ਸਾਡੀ ਮਜਬੂਰੀ ਬਣ ਚੁੱਕਾ ਹੈ। ਸੁਚੱਜੇ ਸਾਈਬਰ ਨਾਗਰਿਕ ਬਣਨ ਲਈ ਸਾਨੂੰ ਕੁੱਝ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਜਿਵੇਂ ਕਿ-
  • ਈ-ਮੇਲ, ਫ਼ੋਨ, ਵਟਸਐਪ ਸੰਦੇਸ਼ ਆਦਿ ਰਾਹੀਂ ਪ੍ਰਾਪਤ ਹੋਏ ਲਾਟਰੀ ਜਾਂ ਲੱਕੀ ਵਿਨਰ ਸੰਦੇਸ਼ ਝੂਠੇ ਹੁੰਦੇ ਹਨ।
  • ਜੇ ਕੋਈ ਠੱਗ ਲਾਟਰੀ ਦੇ ਪੈਸੇ ਦੇਣ ਤੋਂ ਪਹਿਲਾਂ ਆਪਣੇ ਬੈਂਕ ਖਾਤੇ ਵਿਚ ਕੁੱਝ ਰਾਸ਼ੀ ਪਾਉਣ ਦੀ ਪੇਸ਼ਕਸ਼ ਕਰੇ ਤਾਂ ਚੁਕੰਨੇ ਹੋ ਜਾਓ। ਇੱਥੇ ਲੈਣੇ ਦੇ ਦੇਣੇ ਪੈ ਸਕਦੇ ਹਨ।
  • ਅਜੋਕੇ ਘੋਰ ਕਲਯੁਗ ਵਿਚ ਤੁਹਾਨੂੰ ਤੁਹਾਡੀ ਮਿਹਨਤ ਦੀ ਸਹੀ ਕੀਮਤ ਮਿਲ ਜਾਵੇ ਤਾਂ ਬਹੁਤ ਵੱਡੀ ਗੱਲ ਹੈ। ਅਜਿਹੇ ਵਿਚ ਤੁਹਾਨੂੰ ਘਰ ਬੈਠਿਆਂ ਕੋਈ ਲਾਟਰੀ ਕੱਢਣ ਦੀ ਗੱਲ ਕਰੇ, ਸੰਭਵ ਨਹੀਂ ਹੈ।
  • ਲਾਟਰੀਆਂ ਦੀ ਬਜਾਏ ਆਪਣੀ ਦਸਾਂ ਨਹੁੰਆਂ ਦੀ ਕਿਰਤ ਕਮਾਈ ’ਤੇ ਵਿਸ਼ਵਾਸ ਕਰੋ।
  • ਫਿਰੋਤੀਆਂ ’ਤੇ ਪਲਨ ਵਾਲੇ ਠੱਗੂ ਕਾਰੋਬਾਰੀਆਂ ਦਾ ਪਰਦਾਫਾਸ਼ ਕਰਨ ਲਈ, ਉਨ੍ਹਾਂ ਵਿਰੁੱਧ ਸ਼ਿਕਾਇਤ ਲਿਖਵਾ ਕੇ ਯੋਗਦਾਨ ਪਾਓ।
  • ਔਰਤਾਂ ਭਾਵੁਕ ਹੋ ਕੇ ਅਜਿਹੇ ਠਗਾਂ ਦੇ ਝਾਂਸੇ ਵਿਚ ਨਾ ਫਸਣ।
  • ਆਨ-ਲਾਈਨ ਆਰਡਰ ਕਰਨ ਸਮੇਂ ਪਹਿਲਾਂ ਹੀ ਪਤਾ ਲਗਾ ਲਓ ਕਿ ਉਨ੍ਹਾਂ ਦੀ ਲੱਕੀ ਵਿਨਰ ਚੁਣਨ ਜਾਂ ਲਾਟਰੀ ਕੱਢਣ ਦੀ ਕੋਈ ਯੋਜਨਾ ਹੈ ਜਾਂ ਨਹੀਂ?ਵਿੰਡੋਜ਼ ਤੇ ਐੱਮਐੱਸ ਆਫ਼ਿਸ ਬਾਰੇ 197 ਸਵਾਲ (ਜਵਾਬ ਸਮੇਤ)1.     ਵਿੰਡੋਜ਼ ਕੀ ਹੈ?
2.    ਕਿਸੇ ਦੋ ਓਪਰੇਟਿੰਗ ਸਿਸਟਮ ਦੇ ਨਾਂ ਦੱਸੋ
3.    ਕੀ ਵਿੰਡੋਜ਼ GUI ਆਧਾਰਿਤ ਓਪਰੇਟਿੰਗ ਸਿਸਟਮ ਹੈ?
4.    ਇੱਕ CUI ਆਧਾਰਿਤ ਓਪਰੇਟਿੰਗ ਸਿਸਟਮ ਦਾ ਨਾਂ ਦੱਸੋ
5.    ਉਸ ਪ੍ਰਕਿਰਿਆ ਦਾ ਨਾਂ ਦੱਸੋ ਜਿਸ ਰਾਹੀਂ ਵਿੰਡੋਜ਼ ਦੀਆਂ ਫਾਈਲਾਂ ਹਾਰਡ ਡਿਸਕ ਵਿਚੋਂ ਚਲ ਕੇ RAM ਵਿਚ ਚੜ੍ਹਦੀਆਂ ਹਨ
6.   ROM ਵਿਚ ਕਿਹੜਾ ਬੂਟ ਪ੍ਰੋਗਰਾਮ ਹੁੰਦਾ ਹੈ?
7.    ਕੰਪਿਊਟਰ ਦੇ ਸ਼ੁਰੂ ਹੋਣ ਸਮੇਂ ਨਜ਼ਰ ਆਉਣ ਵਾਲੀ ਪਹਿਲੀ ਸਕਰੀਨ ਨੂੰ ਕੀ ਕਿਹਾ ਜਾਂਦਾ ਹੈ?
8.    ਕੰਪਿਊਟਰ ਦੀ ਡੈਸਕਟਾਪ ਦੇ ਕਿਹੜੇ ਤਿੰਨ ਭਾਗ ਹੁੰਦੇ ਹਨ?
9.   ਡੈਸਕਟਾਪ ਦੇ ਹੇਠਲੇ ਪਾਸੇ ਲੇਟਵੀਂ ਪੱਟੀ ਨੂੰ ਕੀ ਕਹਿੰਦੇ ਹਨ?
10. ਟਾਸਕਬਾਰ ਤੋਂ ਕੀ ਭਾਵ ਹੈ?
11.  ਟਾਸਕਬਾਰ ਉੱਤੇ ਸਥਿਤ ਕੋਈ ਚਾਰ ਭਾਗਾਂ/ਪ੍ਰੋਗਰਾਮਾਂ ਦੇ ਨਾਂ ਦੱਸੋ?
12.  ਕੰਪਿਊਟਰ ਵਿਚ ਡਿਲੀਟ ਕੀਤੀਆਂ ਜਾਣ ਵਾਲੀਆਂ ਫਾਈਲਾਂ ਕਿੱਥੇ ਚਲੀਆਂ ਜਾਂਦੀਆਂ ਹਨ?
13.  ਰੀਸਾਈਕਲ ਬਿਨ ਕੀ ਹੈ?
14.  ਰੀਸਾਈਕਲ ਬਿਨ ਦੀ ਕਿਹੜੀ ਕਮਾਂਡ ਰਾਹੀਂ ਡਿਲੀਟ ਹੋਈ ਫਾਈਲ ਨੂੰ ਵਾਪਸ ਭੇਜਿਆ ਜਾ ਸਕਦਾ ਹੈ?
15.  ਵਿੰਡੋਜ਼ ਤੋਂ ਕਿਸੇ ਫਾਈਲ ਜਾਂ ਫੋਲਡਰ ਨੂੰ ਪੱਕੇ ਤੌਰ ਤੇ ਡਿਲੀਟ ਕਰਨ ਦਾ ਕੀ-ਬੋਰਡ ਸ਼ਾਰਟਕੱਟ ਦੱਸੋ?
16. ਇੰਟਰਨੈੱਟ ਐਕਸਪਲੋਰਰ ਨੂੰ ਖੋਲ੍ਹਣ ਦਾ ਕੀ-ਬੋਰਡ ਸ਼ਾਰਟਕੱਟ ਕੀ ਹੈ?
17.  ਡੈਸਕਟਾਪਤੇ ਜਾਣ ਦਾ ਕੀ-ਬੋਰਡ ਸ਼ਾਰਟਕੱਟ ਦੱਸੋ
18.  ਕਿਸੇ ਐਪਲੀਕੇਸ਼ਨ ਨੂੰ ਬੰਦ ਕਰਨ ਦਾ ਕੀ-ਬੋਰਡ ਸ਼ਾਰਟਕੱਟ ਦੱਸੋ
19. ਪ੍ਰੋਗਰਾਮ/ਐਪਲੀਕੇਸ਼ਨ ਨੂੰ ਰਿਫਰੈੱਸ਼ ਕਰਨ ਦਾ ਕੀ-ਬੋਰਡ ਸ਼ਾਰਟਕੱਟ ਦੱਸੋ
20. ਵਿੰਡੋਜ਼ ਦੀ ਸਹਾਇਤਾ ਲੈਣ ਦਾ ਕੀ-ਬੋਰਡ ਸ਼ਾਰਟਕੱਟ ਦੱਸੋ
21.  ਕਿਸੇ ਫਾਈਲ/ਫੋਲਡਰ ਨੂੰ ਕੱਟ ਕਰਨ ਦਾ ਕੀ-ਬੋਰਡ ਸ਼ਾਰਟਕੱਟ ਦੱਸੋ
22. ਕਿਸੇ ਫਾਈਲ/ਫੋਲਡਰ ਨੂੰ ਕਾਪੀ ਕਰਨ ਦਾ ਕੀ-ਬੋਰਡ ਸ਼ਾਰਟਕੱਟ ਦੱਸੋ
23. ਕਿਸੇ ਕਾਪੀ ਕੀਤੀ ਗਈ ਫਾਈਲ/ਫੋਲਡਰ ਨੂੰ ਪੇਸਟ ਕਰਨ ਦਾ ਕੀ-ਬੋਰਡ ਸ਼ਾਰਟਕੱਟ ਦੱਸੋ
24. ਕਿਸੇ ਫਾਈਲ/ਫੋਲਡਰ ਨੂੰ ਰੀਨੇਮ ਕਰਨ ਦਾ ਕੀ-ਬੋਰਡ ਸ਼ਾਰਟਕੱਟ ਦੱਸੋ
25. ਕਿਸੇ ਫਾਈਲ/ਫੋਲਡਰ ਨੂੰ  ਡਿਲੀਟ ਕਰਨ ਦਾ ਕੀ-ਬੋਰਡ ਸ਼ਾਰਟਕੱਟ ਦੱਸੋ
26.ਮਾਊਸ ਰਾਹੀਂ ਕਿਸੇ ਫਾਈਲ/ਫੋਲਡਰ ਨੂੰ ਇੱਕ ਵਿੰਡੋਜ਼ ਤੋਂ ਦੂਜੀ ਵਿੰਡੋਜ਼ ਜਾਂ ਡੈਸਕਟਾਪਤੇ ਖਿੱਚ ਕੇ ਲੈ ਜਾਣ ਦੀ ਪ੍ਰਕਿਰਿਆ ਨੂੰ ਕੀ ਕਹਿੰਦੇ ਹਨ?
27. ਦੋ ਜਾਂ ਦੋ ਤੋਂ ਵੱਧ ਖੁੱਲ੍ਹੇ ਹੋਏ ਪ੍ਰੋਗਰਾਮਾਂ ਦਰਮਿਆਨ ਸਵਿੱਚ ਕਰਨ ਦਾ ਕੀ-ਬੋਰਡ ਸ਼ਾਰਟਕੱਟ ਦੱਸੋ
28. ਵਿੰਡੋਜ਼ ਦੇ ਡਿਫਾਲਟ ਪੰਜਾਬੀ (ਇੰਸਟਾਲ ਕੀਤੇ ਇਨਸਕਰਿਪਟ) ਕੀ-ਬੋਰਡ ਨੂੰ ਚਾਲੂ ਕਰਨ ਦਾ ਕੀ-ਬੋਰਡ ਸ਼ਾਰਟਕੱਟ ਦੱਸੋ
29.ਕਿਸੇ ਕਮਾਂਡ ਨੂੰ ਰੱਦ ਕਰਨ ਲਈ ਕੀ-ਬੋਰਡ ਦਾ ਕਿਹੜਾ ਬਟਣ ਵਰਤਿਆ ਜਾਂਦਾ ਹੈ?
30. ਫਾਈਲ ਐਕਸਪਲੋਰਰ ਦੇ ਮੁੱਖ ਕਿੰਨੇ ਭਾਗ (Pane) ਹੁੰਦੇ ਹਨ?
31.  ਡਰਾਈਵ ਅਤੇ ਫੋਲਡਰ ਫਾਈਲ ਐਕਸਪਲੋਰਰ ਕਿਹੜੇ ਭਾਗ ਵਿਚ ਨਜ਼ਰ ਆਉਂਦੇ ਹਨ?
32. ਤੁਸੀਂ ਆਪਣੇ ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ (Properties) ਵੇਖਣ ਲਈ ਕੀ ਕਰੋਗੇ?
33. ਪ੍ਰੋਸੈੱਸਰ ਦੀ ਰਫ਼ਤਾਰ ਨੂੰ ਮਾਪਣ ਦੀ ਇਕਾਈ ਦੱਸੋ?
34. ਸਿਸਟਮ ਮੈਮਰੀ ਨੂੰ ਮਾਪਣ ਦੀ ਇਕਾਈ ਦੱਸੋ?
35. ਕੰਟਰੋਲ ਪੈਨਲ ਦੀ ਉਹ ਕਿਹੜੀ ਆਪਸ਼ਨ ਹੈ ਜਿਸ ਰਾਹੀਂ ਫੌਂਟਾਂ ਨੂੰ ਇੰਸਟਾਲ ਕੀਤਾ ਜਾ ਸਕਦਾ ਹੈ?
36.ਕੰਟਰੋਲ ਪੈਨਲ ਦੀ ਕਿਹੜੀ ਆਪਸ਼ਨ ਰਾਹੀਂ ਸਿਸਟਮ ਦੀ ਤਾਰੀਖ਼ ਤੇ ਸਮਾਂ (ਜਾਂ ਉਸ ਦਾ ਫਾਰਮੈਟ) ਬਦਲਿਆ ਜਾ ਸਕਦਾ ਹੈ?
37. ਕੰਟਰੋਲ ਪੈਨਲ ਦੀ ਉਹ ਆਪਸ਼ਨ ਜਿਸ ਰਾਹੀਂ ਖੇਤਰੀ ਭਾਸ਼ਾਵਾਂ ਦੇ ਕੀ-ਬੋਰਡ ਡਰਾਈਵਰ ਇੰਸਟਾਲ ਕੀਤੇ ਜਾਂਦੇ ਹਨ?
38. ਤੁਸੀਂ ਆਪਣੀ ਵਿੰਡੋਜ਼ ਨੂੰ ਪਾਸਵਰਡ ਲਗਾਉਣ ਲਈ ਕੰਟਰੋਲ ਪੈਨਲ ਦੀ ਕਿਹੜੀ ਆਪਸ਼ਨਤੇ ਜਾਓਗੇ?
39.ਕੰਟਰੋਲ ਪੈਨਲ ਦੀ ਉਹ ਆਪਸ਼ਨ ਜਿਸ ਰਾਹੀਂ ਪ੍ਰੋਗਰਾਮਾਂ ਨੂੰ ਹਟਾਇਆ (Uninstall ਕੀਤਾ) ਜਾ ਸਕਦਾ ਹੈ?
40. ਡੈਸਕਟਾਪ ਦੀ ਬੈਕਗ੍ਰਾਊਂਡ ਬਦਲਣ ਲਈ ਡੈਸਕਟਾਪਤੇ ਰਾਈਟ ਕਲਿੱਕ ਕਰਕੇ ਕਿਹੜੀ ਆਪਸ਼ਨ ਲਈ ਜਾਂਦੀ ਹੈ?
41.  ਨੋਟ ਪੈਡ ਕੀ ਹੈ?
42. ਕਿਸੇ ਸਾਧਾਰਨ ਟੈਕਸਟ ਐਡੀਟਰ ਦਾ ਨਾਂ ਦੱਸੋ?
43. ਨੋਟ ਪੈਡ ਦੀ ਫਾਈਲ ਲਈ ਕਿਹੜੀ ਫਾਈਲ ਐਕਸਟੈਂਸ਼ਨ ਵਰਤੀ ਜਾਂਦੀ ਹੈ?
44. ਨੋਟ ਪੈਡ ਵਿਚ ਯੂਨੀਕੋਡ ਵਾਲਾ ਦਸਤਾਵੇਜ਼ ਸੇਵ ਕਰਨ ਸਮੇਂ ਡਾਇਲਾਗ ਬਾਕਸ ਦੇ ਕਿਹੜੇ ਬਕਸੇ ਖੇਤਰ ਤੋਂ ਯੂਨੀਕੋਡ ਦੀ ਚੋਣ ਕੀਤੀ ਜਾਂਦੀ ਹੈ?
45. ਕਰੈਕਟਰ ਮੈਪ ਵਿੰਡੋਜ਼ ਦੇ ਕਿਹੜੇ ਪ੍ਰੋਗਰਾਮ ਗਰੁੱਪ ਦਾ ਭਾਗ ਹੈ?
46.ਕਿਸੇ ਫੌਂਟ ਦੇ ਵੱਖ-ਵੱਖ ਅੱਖਰਾਂ/ਅੰਕਾਂ/ਚਿੰਨ੍ਹਾਂ ਆਦਿ ਦਾ ਨਕਸ਼ਾ ਵੇਖਣ ਲਈ ਵਿੰਡੋਜ਼ ਦਾ ਕਿਹੜਾ ਪ੍ਰੋਗਰਾਮ ਖੋਲ੍ਹਿਆ ਜਾਂਦਾ ਹੈ?
47. ਤਾਰੀਖ਼ ਅਤੇ ਸਮਾਂ ਟਾਸਕਬਾਰ ਦੇ ਕਿਹੜੇ ਪਾਸੇ ਨਜ਼ਰ ਆਉਂਦਾ ਹੈ?
48. ਸਟਾਰਟ ਬਟਣ ਟਾਸਕਬਾਰ ਦੇ ਕਿਹੜੇ ਪਾਸੇ ਨਜ਼ਰ ਆਉਂਦਾ ਹੈ?
49.          ਨਵਾਂ ਫੋਲਡਰ ਬਣਾਉਣ ਲਈ ਰਾਈਟ ਕਲਿੱਕ ਰਾਹੀਂ ਖੁੱਲ੍ਹੇ ਡਰਾਪ ਡਾਊਨ ਮੀਨੂ ਤੋਂ ਕਿਹੜੀ ਕਮਾਂਡ ਲਈ. ਜਾਂਦੀ ਹੈ?
50. ਪੈੱਨ ਡਰਾਈਵ ਨੂੰ ਕੰਪਿਊਟਰ ਦੀ ਕਿਹੜੀ ਪੋਰਟ ਵਿਚ ਲਗਾਇਆ ਜਾਂਦਾ ਹੈ?
51.  ਕੀ ਮੈਮਰੀ ਕਾਰਡ ਵਿਚ ਫਲੈਸ਼ ਚਿੱਪ ਫਿੱਟ ਕੀਤੀ ਹੁੰਦੀ ਹੈ?
52. ਮਾਈਕਰੋਸਾਫ਼ਟ ਵਰਡ ਕੀ ਹੈ?
53. ਕਿਸੇ ਇੱਕ ਵਰਡ ਪ੍ਰੋਸੈੱਸਰ ਦਾ ਨਾਂ ਦੱਸੋ?
54. MS Office ਪੈਕ ਵਿਚ ਉਪਲਬਧ ਕੋਈ 3 ਪ੍ਰੋਗਰਾਮਾਂ ਦੇ ਨਾਂ ਦੱਸੋ?
55. MS Word-2013 ਵਿਚ ਮੀਨੂ ਹੁੰਦੇ ਹਨ ਜਾਂ ਟੈਬ?
56. MS Word-2003 ਵਿਚ ਮੀਨੂ ਹੁੰਦੇ ਹਨ ਜਾਂ ਟੈਬ?
57. ਕੀ MS Word ਵਿਚ ਪੰਜਾਬੀ ਦੇ ਅੱਖਰ ਜੋੜ ਸੋਧੇ ਜਾ ਸਕਦੇ ਹਨ?
58. Word ਵਿਚ ਮੈਟਰ ਨੂੰ ਕਾਂਟ-ਛਾਂਟ ਕਰਨ ਦੇ ਕੰਮ ਨੂੰ ਕੀ ਕਹਿੰਦੇ ਹਨ?
59. Word ਵਿਚ ਮੈਟਰ ਨੂੰ ਸਜਾ ਕੇ ਖ਼ੂਬਸੂਰਤ ਬਣਾਉਣ ਦੇ ਕੰਮ ਨੂੰ ਕੀ ਕਹਿੰਦੇ ਹਨ?
60. ਕੱਟ-ਕਾਪੀ ਐਡਿਟਿੰਗ ਪ੍ਰਕਿਰਿਆ ਦਾ ਹਿੱਸਾ ਹੈ ਜਾਂ ਫਾਰਮੈਟਿੰਗ ਦਾ?
61.  Word ਵਿਚ ਕੁਇੱਕ ਐਕਸੈੱਸ ਬਾਰ ਕਿੱਥੇ ਹੁੰਦੀ ਹੈ?
62.  Word ਦੀ ਟੈਬ ਬਾਰ ਦੇ ਕੋਈ 4 ਟੈਬਾਂ ਦੇ ਨਾਂ ਦੱਸੋ?
63.  Word ਦੀ ਟਾਈਟਲ ਬਾਰ ਦੇ ਹੇਠਾਂ ਕਿਹੜੀ ਬਾਰ ਹੁੰਦੀ ਹੈ?
64.  ਟੈਬ ਬਾਰ ਦੇ ਹੇਠਾਂ ਵਾਲੀ ਚੌੜੀ ਪੱਟੀ ਨੂੰ ਕੀ ਕਹਿੰਦੇ ਹਨ?
65.  ਰੀਬਨ ਨੂੰ ਹੋਰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਹੈ?
66. ਰੀਬਨ ਦੇ ਹੇਠਾਂ ਕੀ ਹੁੰਦਾ ਹੈ?
67.  Word ਵਿਚ ਨਵੇਂ ਖੁੱਲ੍ਹੇ ਦਸਤਾਵੇਜ਼ ਖੇਤਰ ਵਿਚ ਕੀ ਨਜ਼ਰ ਆਉਂਦਾ ਹੈ?
68.  ਅੰਗਰੇਜ਼ੀ ਦੀ ਵੱਡੀ ਆਈ ਵਰਗੇ ਟਿਮਟਿਮਾਉਂਦੇ ਚਿੰਨ੍ਹ ਨੂੰ ਕੀ ਕਹਿੰਦੇ ਹਨ?
69. ਸਕਰੀਨ ਉੱਤੇ ਮਾਊਸ ਰਾਹੀਂ ਕਾਬੂ ਕੀਤੀ ਜਾਣ ਵਾਲੀ ਤੀਰ ਦੇ ਨਿਸ਼ਾਣ ਵਾਲੀ ਆਕ੍ਰਿਤੀ ਨੂੰ ਕੀ ਕਹਿੰਦੇ ਹਨ?
70.  Ms Word ਦੀ ਉਹ ਬਾਰ ਜਿਸ ਰਾਹੀਂ ਸਕਰੀਨ ਨੂੰ ਉੱਪਰ-ਹੇਠਾਂ ਸਰਕਾਇਆ ਜਾਂਦਾ ਹੈ?
71.   Word ਵਿਚ ਹੋਮ ਦੇ ਸੱਜੇ ਹੱਥ ਵਾਲੇ ਟੈਬ ਦਾ ਕੀ ਨਾਂ ਹੈ?
72.  Word-2013 ਦੀ ਟੈਬ ਬਾਰ ਦਾ ਸਭ ਤੋਂ ਪਹਿਲਾ ਬਟਣ ਕਿਹੜਾ ਹੈ?
73.  Word-2013 ਵਿਚ ਫਾਈਲ ਨੂੰ ਸੇਵ ਕਰਨ ਦੀ ਕਮਾਂਡ ਕਿਸਤੇ ਕਲਿੱਕ ਉਪਰੰਤ ਮਿਲਦੀ ਹੈ?
74.  Word ਵਿਚ ਸਟੇਟਸ ਬਾਰ ਦਾ ਕੀ ਕੰਮ ਹੈ?
75.  Word ਵਿਚ ਰੂਲਰ ਕੀ ਹੁੰਦਾ ਹੈ?
76.  ਵਰਡ ਵਿਚ ਕੋਈ ਨਵੀਂ ਫਾਈਲ ਖੋਲ੍ਹਣ ਦਾ ਕੀ-ਬੋਰਡ ਸ਼ਾਰਟਕੱਟ ਦੱਸੋ?
77.  ਵਰਡ ਵਿਚ ਕੋਈ ਨਵਾਂ ਦਸਤਾਵੇਜ਼ ਬਣਾਉਣ ਦਾ ਕੀ-ਬੋਰਡ ਸ਼ਾਰਟਕੱਟ ਦੱਸੋ?
78.  ਵਰਡ ਵਿਚ ਕੋਈ ਫਾਈਲ ਸੇਵ ਕਰਨ ਦਾ ਕੀ-ਬੋਰਡ ਸ਼ਾਰਟਕੱਟ ਦੱਸੋ?
79.  ਵਰਡ ਵਿਚ ਕੋਈ ਪ੍ਰਿੰਟ ਦੇਣ ਦਾ ਕੀ-ਬੋਰਡ ਸ਼ਾਰਟਕੱਟ ਦੱਸੋ?
80.  ਵਰਡ ਵਿਚ ਕੋਈ ਇੱਕ-ਇੱਕ ਸਕਰੀਨ ਉੱਪਰ ਜਾਣ ਦਾ ਕੀ-ਬੋਰਡ ਸ਼ਾਰਟਕੱਟ ਦੱਸੋ?
81.   ਵਰਡ ਵਿਚ ਕੋਈ ਇੱਕ-ਇੱਕ ਸਕਰੀਨ ਹੇਠਾਂ ਜਾਣ ਦਾ ਕੀ-ਬੋਰਡ ਸ਼ਾਰਟਕੱਟ ਦੱਸੋ?
82.  ਵਰਡ ਵਿਚ ਕੋਈ ਲਾਈਨ ਦੇ ਸ਼ੁਰੂ ਜਾਣ ਦਾ ਕੀ-ਬੋਰਡ ਸ਼ਾਰਟਕੱਟ ਦੱਸੋ?
83.  ਵਰਡ ਵਿਚ ਕੋਈ ਲਾਈਨ ਦੇ ਅੰਤ ਜਾਣ ਦਾ ਕੀ-ਬੋਰਡ ਸ਼ਾਰਟਕੱਟ ਦੱਸੋ?
84.  Word ਵਿਚ Ctrl+Z ਕਮਾਂਡ ਦਾ ਕੀ ਮੰਤਵ ਹੈ?
85.  Word ਵਿਚ Ctrl+Y ਕਮਾਂਡ ਦਾ ਕੀ ਮੰਤਵ ਹੈ?
86.  ਕਰਸਰ ਤੋਂ ਸੱਜੇ ਹੱਥ ਵਾਲੇ ਅੱਖਰ ਨੂੰ ਹਟਾਉਣ ਲਈ ਕੀ-ਬੋਰਡ ਦਾ ਕਿਹੜਾ ਬਟਣ ਦੱਬਿਆ ਜਾਂਦਾ ਹੈ?
87.  ਕਰਸਰ ਤੋਂ ਖੱਬੇ ਹੱਥ ਵਾਲੇ ਅੱਖਰ ਨੂੰ ਹਟਾਉਣ ਲਈ ਕੀ-ਬੋਰਡ ਦਾ ਕਿਹੜਾ ਬਟਣ ਦੱਬਿਆ ਜਾਂਦਾ ਹੈ?
88.  ਮੈਟਰ ਨੂੰ ਲੈਫ਼ਟ ਅਲਾਈਨ ਕਰਨ ਦਾ ਕੀ-ਬੋਰਡ ਸ਼ਾਰਟਕੱਟ ਦੱਸੋ
89.  ਮੈਟਰ ਨੂੰ ਰਾਈਟ ਅਲਾਈਨ ਕਰਨ ਦਾ ਕੀ-ਬੋਰਡ ਸ਼ਾਰਟਕੱਟ ਦੱਸੋ
90. ਮੈਟਰ ਨੂੰ ਸੈਂਟਰ ਅਲਾਈਨ ਕਰਨ ਦਾ ਕੀ-ਬੋਰਡ ਸ਼ਾਰਟਕੱਟ ਦੱਸੋ
91.  ਮੈਟਰ ਨੂੰ ਜਸਟੀਫਾਈ ਅਲਾਈਨ ਕਰਨ ਦਾ ਕੀ-ਬੋਰਡ ਸ਼ਾਰਟਕੱਟ ਦੱਸੋ
92.  ਵਰਡ ਵਿਚ ਕਿਸੇ ਸ਼ਬਦ ਦੀ ਚੋਣ ਲਈ ਮਾਊਸ ਦਾ ਖੱਬੇ ਬਟਣ ਨੂੰ ਕਿੰਨੀ ਵਾਰ ਕਲਿੱਕ ਕੀਤਾ ਜਾਂਦਾ ਹੈ?
93.  ਵਰਡ ਵਿਚ ਕਿਸੇ ਪੈਰੇ ਦੀ ਚੋਣ ਲਈ ਮਾਊਸ ਦਾ ਖੱਬੇ ਬਟਣ ਨੂੰ ਕਿੰਨੀ ਵਾਰ ਕਲਿੱਕ ਕੀਤਾ ਜਾਂਦਾ ਹੈ?
94.  ਪੂਰੇ ਦਸਤਾਵੇਜ਼ ਨੂੰ ਚੁਣਨ ਲਈ ਕੀ-ਬੋਰਡ ਸ਼ਾਰਟਕੱਟ ਦੱਸੋ
95.  ਵਰਡ ਵਿਚ ਕਿਸੇ ਸ਼ਬਦ ਨੂੰ ਲੱਭਣ (Find ਕਰਨ) ਦਾ ਕੀ-ਬੋਰਡ ਸ਼ਾਰਟਕੱਟ ਦੱਸੋ?
96. ਵਰਡ ਵਿਚ ਕਿਸੇ ਸ਼ਬਦ ਨੂੰ ਬਦਲੀ (Replace) ਦਾ ਕੀ-ਬੋਰਡ ਸ਼ਾਰਟਕੱਟ ਦੱਸੋ?
97.  Word ਵਿਚ ਫੌਂਟ ਬਦਲਣ ਵਾਲੀ ਕਮਾਂਡ ਕਿਹੜੇ ਟੈਬ ਵਿਚ ਹੁੰਦੀ ਹੈ?
98.  Home ਟੈਬ ਦਾ ਕਿਹੜਾ ਬਟਣ ਚੁਣੇ ਹੋਏ ਟੈਕਸਟ ਦਾ ਫਾਰਮੈਟ ਕਾਪੀ ਕਰ ਲੈਂਦਾ ਹੈ?
99. ਚੁਣੇ ਹੋਏ ਮੈਟਰ ਦਾ ਫੌਂਟ ਆਕਾਰ ਵੱਡਾ ਕਰਨ ਦਾ ਕੀ-ਬੋਰਡ ਸ਼ਾਰਟਕੱਟ ਦੱਸੋ?
100.   ਚੁਣੇ ਹੋਏ ਮੈਟਰ ਦਾ ਫੌਂਟ ਆਕਾਰ ਛੋਟਾ ਕਰਨ ਦਾ ਕੀ-ਬੋਰਡ ਸ਼ਾਰਟਕੱਟ ਦੱਸੋ?
101.    ਕੋਈ 2 ਫੌਂਟ ਸਟਾਈਲਾਂ ਦੇ ਨਾਂ ਦੱਸੋ?
102.   ਸੂਚੀ ਨੂੰ ਅੱਖਰ ਕ੍ਰਮ ਵਿਚ ਲਾਉਣ ਲਈ ਕਿਹੜੀ ਕਮਾਂਡ ਵਰਤੀ ਜਾਂਦੀ ਹੈ?
103.   ਸਾਰਟ (Sort) ਕਮਾਂਡ ਕਿਹੜੇ ਟੈਬ ਦਾ ਹਿੱਸਾ ਹੈ?
104.   ਤੁਸੀਂ ਟੇਬਲ ਬਣਾਉਣ ਲਈ ਕਿਹੜੇ ਟੈਬਤੇ ਕਲਿੱਕ ਕਰੋਗੇ?
105.   ਟੇਬਲ ਵਿਚ ਲੇਟਵੀਂਆਂ ਪਾਲ਼ਾਂ ਨੂੰ ਕੀ ਕਹਿੰਦੇ ਹਨ?
106.  ਟੇਬਲ ਵਿਚ ਖੜੀਆਂ ਪਾਲ਼ਾਂ ਨੂੰ ਕੀ ਕਹਿੰਦੇ ਹਨ?
107.   ਟੇਬਲ ਵਿਚ ਰੋਅ ਅਤੇ ਕਾਲਮ ਦੇ ਕਾਟ ਖੇਤਰ ਨੂੰ ਕੀ ਕਹਿੰਦੇ ਹਨ?
108.   ਵਰਡ ਦੇ ਦਸਤਾਵੇਜ਼ ਵਿਚ ਇੱਕ ਤਿਕੋਣੀ ਸ਼ਕਲ ਬਣਾਉਣ ਲਈ Insert ਟੈਬ ਦੇ ਕਿਹੜੇ ਬਟਣ ਨੂੰ ਦੱਬਿਆ ਜਾਂਦਾ ਹੈ?
109.  ਵਰਡ ਵਿਚ ਲੇਬਲ ਕੀਤੀਆਂ ਤਸਵੀਰਾਂ ਰਾਹੀਂ ਸਮਝਾਉਣ ਵਾਲੀ ਕਲਾ ਨੂੰ ਕੀ ਕਹਿੰਦੇ ਹਨ?
110.    Footer ਅਤੇ Header ਕਿਹੜੇ ਟੈਬ ਦਾ ਹਿੱਸਾ ਹਨ?
111.     ਤੁਸੀਂ ਦਸਤਾਵੇਜ਼ ਵਿਚ ਕੋਈ ਵਿਸ਼ੇਸ਼ ਚਿੰਨ੍ਹ ਪਾਉਣ ਲਈ Insert ਟੈਬ ਦੀ ਕਿਹੜੀ ਆਪਸ਼ਨਤੇ ਜਾਓਗੇਂ?
112.    ਵਰਡ ਦਸਤਾਵੇਜ਼ ਦੇ ਕਿਸੇ ਹਿੱਸੇ ਬਾਰੇ ਟਿੱਪਣੀ ਲਿਖਣ ਲਈ ਕਿਹੜੀ ਕਮਾਂਡ ਲਈ ਜਾਂਦੀ ਹੈ?
113.    ਵਰਡ ਵਿਚ ਵਰਤੇ ਜਾਣ ਵਾਲੇ ਚਾਰਟਾਂ (Charts) ਦੀਆਂ ਕੋਈ 2 ਕਿਸਮਾਂ ਦੱਸੋ?
114.    ਵਾਟਰ ਮਾਰਕ ਕਿਹੜੇ ਟੈਬ ਦਾ ਹਿੱਸਾ ਹੈ?
115.    ਪੇਜ ਕਲਰ ਕਮਾਂਡ ਕਿਹੜੇ ਟੈਬ ਦਾ ਹਿੱਸਾ ਹੈ?
116.   ਪੇਜ ਲੇਆਉਟ ਟੈਬ ਵਿਚ ਸਥਿਤ ਕੋਈ 2 ਕਮਾਂਡਾਂ ਦੇ ਨਾਂ ਦੱਸੋ?
117.    Word ਵਿਚ ਪੇਜ ਲੇਆਉਟ ਦੀ ਸੈਟਿੰਗ ਲਈ ਵਰਤੇ ਜਾਂਦੇ ਵੱਖ-ਵੱਖ ਅਕਾਰਾਂ ਵਾਲੇ ਕੋਈ 3 ਪੇਜਾਂ ਦੇ ਨਾਂ ਦੱਸੋ?
118.    ਪੇਜ ਲੇਆਉਟ ਲਈ ਕਿਹੜੀ-ਕਿਹੜੀ ਓਰੀਐਟੇਸ਼ਨ ਵਰਤੀ ਜਾਂਦੀ ਹੈ?
119.   Page Size ਕਮਾਂਡ ਕਿਹੜੇ ਟੈਬ ਦਾ ਹਿੱਸਾ ਹੈ?
120.   ਫੁੱਟ ਨੋਟ ਲਾਉਣ ਦਾ ਕੀ-ਬੋਰਡ ਸ਼ਾਰਟਕੱਟ ਦੱਸੋ?
121.    ਕਿਸੇ ਕਿਤਾਬ ਦਾ Index ਤਿਆਰ ਕਰਨ ਲਈ References ਟੈਬ ਦੀ ਕਿਹੜੀ ਕਮਾਂਡ ਵਰਤੀ ਜਾਂਦੀ ਹੈ?
122.   ਫੁੱਟ ਨੋਟ ਅਤੇ ਕੈਪਸ਼ਨ ਕਿਹੜੇ ਟੈਬ ਦੇ ਭਾਗ ਹਨ?
123.   Mail Merge ਵਿਕਲਪ ਕਿਹੜੇ ਟੈਬ ਵਿਚ ਹੈ?
124.   Mail Merge ਵਿਸ਼ੇਸ਼ਤਾ ਕਿਹੜੀਆਂ ਦੋ ਚੀਜ਼ਾਂ ਦਾ ਸੁਮੇਲ ਹੈ?
125.   Spelling & Grammar ਵਿਸ਼ੇਸ਼ਤਾ ਕਿਹੜੇ ਟੈਬ ਦਾ ਹਿੱਸਾ ਹੈ?
126.   ਅੱਖਰਾਂ ਵਿਚਕਾਰ ਵਿੱਥ ਵਧਾਉਣ ਲਈ ਫੌਂਟ ਡਾਇਲਾਗ ਬਕਸੇ ਦੇ ਕਿਹੜੇ ਟੈਬਤੇ ਕਲਿੱਕ ਕੀਤਾ ਜਾਂਦਾ ਹੈ?
127.   ਵਰਡ ਵਿਚ ਸ਼ਬਦਾਂ ਦੀ ਕਲਾਕਾਰੀ ਵਾਲੀ ਗੈਲਰੀ ਨੂੰ ਕੀ ਕਹਿੰਦੇ ਹਨ?
128.   ਕੀ-ਬੋਰਡ ਸ਼ਾਰਟਕੱਟ Ctrl+H ਦੀ ਵਰਤੋਂ ਕਿਸ ਕੰਮ ਲਈ ਕੀਤੀ ਜਾਂਦੀ ਹੈ?
129.   ਸਕਰੀਨ ਦਾ ਸ਼ੌਟ ਲੈਣ ਲਈ ਵਰਡ ਦੇ ਕਿਹੜੇ ਟੈਬਤੇ ਕਲਿੱਕ ਕੀਤਾ ਜਾਂਦਾ ਹੈ?
130.   ਵਰਡ ਦੀ ਕਿਸੇ ਵੱਡੀ ਫਾਈਲ ਵਿਚ ਕੁੱਝ ਖ਼ਾਸ ਥਾਵਾਂਤੇ ਛੜੱਪਾ ਮਾਰ ਕੇ ਪੁੱਜਣ ਲਈ ਕਿਸ ਕੀ ਵਰਤੋਂ ਕੀਤੀ ਜਾਂਦੀ ਹੈ?
131.    ਸਜਾਵਟ ਲਈ ਪੈਰੇ ਦੇ ਸ਼ੁਰੂ ਵਿਚ ਪਾਏ ਜਾਣ ਵਾਲੇ ਵੱਡੇ ਅੱਖਰ ਨੂੰ ਕੀ ਕਹਿੰਦੇ ਹਨ?
132.   ਵਰਡ ਵਿਚ ਕਿਹੜੇ ਟੈਬ ਰਾਹੀਂ ਪੇਜ ਬਾਰਡਰ ਦਿੱਤਾ ਜਾਂਦਾ ਹੈ?
133.   ਇੱਕ Letter ਆਕਾਰ ਦੇ ਪੇਜ ਦਾ ਸੈਂਟੀਮੀਟਰ (cm) ਵਿਚ ਆਕਾਰ ਦੱਸੋ?
134.   ਵਰਡ ਕਾਊਂਟ ਕਮਾਂਡ ਕੀ ਦੱਸਦੀ ਹੈ?
135.   42+x ਵਿਚ 2 ਨੂੰ ਪਾਉਣ ਲਈ ਕਿਹੜੀ ਕਮਾਂਡ ਵਰਤੀ ਗਈ ਹੈ?
136.   H2O ਵਿਚ 2 ਨੂੰ ਪਾਉਣ ਲਈ ਕਿਹੜੀ ਕਮਾਂਡ ਵਰਤੀ ਗਈ ਹੈ?
137.   ਕਿਸੇ ਸੂਚੀ ਵਿਚ (ਹਰੇਕ ਲਾਈਨ ਦੇ ਅੱਗੇ) ਦਿੱਖਣ ਵਾਲੇ ਗੋਲਾਕਾਰ ਚਿੰਨ੍ਹਾਂ ਨੂੰ ਕੀ ਕਹਿੰਦੇ ਹਨ?
138.   ਕਿਸੇ ਤਸਵੀਰ ਨੂੰ ਕਿਨਾਰੇ ਤੋਂ ਕੱਟਣ ਲਈ ਕਿਹੜਾ ਟੂਲ ਵਰਤਿਆ ਜਾਂਦਾ ਹੈ?
139.   ਵਰਡ ਵਿਚ ਟੇਬਲ ਦੇ ਸੈੱਲਾਂ ਨੂੰ ਮਰਜ਼ ਕਰਨ ਦੀ ਕਮਾਂਡ ਕਿੱਥੇ ਹੁੰਦੀ ਹੈ?
140.   ਵਰਡ ਵਿਚ Compare ਕਮਾਂਡ ਦਾ ਕੀ ਮੰਤਵ ਹੈ?
141.    ਵਰਡ ਵਿਚ ਮੈਕਰੋ ਕੀ ਹੁੰਦੇ ਹਨ?
142.   ਵਰਡ ਵਿਚ ਕਮਾਂਡਾਂ ਦੀ ਲੜੀ ਨੂੰ ਰਿਕਾਰਡ ਕਰਨ ਦੇ ਤਰੀਕੇ ਨੂੰ ਕੀ ਕਹਿੰਦੇ ਹਨ?
143.   Ms Office ਦੇ DTP ਪ੍ਰੋਗਰਾਮ ਦਾ ਨਾਂ ਦੱਸੋ?
144.   ਪੇਸ਼ੇਵਾਰ ਪ੍ਰਕਾਸ਼ਨਾਵਾਂ ਤਿਆਰ ਕਰਨ ਲਈ ਮਾਈਕਰੋਸਾਫ਼ਟ ਦਾ ਕਿਹੜਾ ਪ੍ਰੋਗਰਾਮ ਵਰਤਿਆ ਜਾਂਦਾ ਹੈ?
145.   ਪਬਲਿਸ਼ਰ ਵਿਚ ਮਾਸਟਰ ਪੇਜ ਨੂੰ ਕਿਹੜੇ ਮੀਨੂ ਤੋਂ ਖੋਲ੍ਹਿਆ ਜਾਂਦਾ ਹੈ?
146.   ਪਬਲਿਸ਼ਰ ਵਿਚ ਸਾਰੀ ਲਿਖਤ ਕਿਸ ਵਿਚ ਨਜ਼ਰ ਆਉਂਦੀ ਹੈ?
147.   ਪਬਲਿਸ਼ਰ ਵਿਚ ਖ਼ਾਲੀ ਪੰਨੇ ਜੋੜਨ ਲਈ ਕਿਹੜੇ ਟੈਬਤੇ ਕਲਿੱਕ ਕੀਤਾ ਜਾਂਦਾ ਹੈ?
148.   ਪਬਲਿਸ਼ਰ ਵਿਚ ਕੰਮ ਕਰਦਿਆਂ ਜੇ ਮੈਟਰ ਟੈਕਸਟ ਬਕਸੇ ਤੋਂ ਵੱਧ ਜਾਵੇ ਤਾਂ ਜਿਹੜਾ ਬਿੰਦੀਆਂ ਵਾਲਾ ਬਟਣ ਨਜ਼ਰ ਆਉਂਦਾ ਹੈ, ਉਸ ਨੂੰ ਕੀ ਕਹਿੰਦੇ ਹਨ?
149.   ਮਾਈਕਰੋਸਾਫ਼ਟ ਪਬਲਿਸ਼ਰ ਵਿਚ ਕੀ-ਕੀ ਤਿਆਰ ਕੀਤਾ ਜਾ ਸਕਦਾ ਹੈ?
150.   MS Power Point ਕੀ ਹੈ?
151.    ਕਿਸੇ ਪ੍ਰੈਜ਼ਨਟੇਸ਼ਨ ਪ੍ਰੋਗਰਾਮ ਦਾ ਨਾਂ ਦੱਸੋ?
152.   ਵੱਖ-ਵੱਖ ਸਲਾਈਡਾਂ ਦੇ ਸਮੂਹ ਤੋਂ ਕੀ ਬਣਦਾ ਹੈ?
153.   PPT ਤੋਂ ਕੀ ਭਾਵ ਹੈ?
154.   ਪਾਵਰ ਪੌਆਇੰਟ ਦੇ ਕਲਿੱਪ ਬੋਰਡ ਕਮਾਂਡ ਗਰੁੱਪ ਦੀਆਂ ਕੋਈ 2 ਕਮਾਂਡਾਂ ਦੇ ਨਾਂ ਦੱਸੋ?
155.   ਪਾਵਰ ਪੌਆਇੰਟ ਵਿਚ ਕਿਸੇ ਪੈਰੇ ਦੀ ਅਲਾਈਨਮੈਂਟ ਬਦਲਣ ਲਈ ਕਿਹੜੇ ਟੈਬ ਨੂੰ ਖੋਲ੍ਹਿਆ ਜਾਂਦਾ ਹੈ?
156.   ਪਾਵਰ ਪੌਆਇੰਟ ਵਿਚ ਸਲਾਈਡ ਸ਼ੋਅ ਚਲਾਉਣ ਦਾ ਕੀ-ਬੋਰਡ ਸ਼ਾਰਟਕੱਟ ਦੱਸੋ?
157.   ਪਾਵਰ ਪੌਆਇੰਟ ਵਿਚਸ਼ੇਪਸਕਿਹੜੇ ਕਮਾਂਡ ਗਰੁੱਪ ਦਾ ਹਿੱਸਾ ਹੈ?
158.   ਪਾਵਰ ਪੌਆਇੰਟ ਵਿਚ ਫਾਈਂਡ-ਰੀਪਲੇਸ ਕਮਾਂਡ ਕਿਹੜੇ ਟੈਬ ਦਾ ਹਿੱਸਾ ਹੈ?
159.   ਕਿਹੜੇ ਬਟਣ ਰਾਹੀਂ ਫੌਂਟ ਬਦਲਣ ਦਾ ਕੀ-ਬੋਰਡ ਸ਼ਾਰਟਕੱਟ ਬਣਾਇਆ ਜਾ ਸਕਦਾ ਹੈ?
160.  ਕੋਈ 2 ਸਲਾਈਡ ਲੇਆਊਟਸ ਦੇ ਨਾਂ ਦੱਸੋ?
161.   PPT ਦਾ ਥੀਮ ਬਦਲਣ ਲਈ ਕਿਹੜਾ ਟੈਬ ਖੋਲ੍ਹਿਆ ਜਾਂਦਾ ਹੈ?
162.   ਕਿਸੇ ਸਲਾਈਡ ਦੇ ਬੈਕਗ੍ਰਾਊਂਡ ਫਾਰਮੈਟ ਕਰਨ ਦਾ ਵਿਕਲਪ ਕਿੱਥੇ ਹੁੰਦਾ ਹੈ?
163.   ਪਾਵਰ ਪੌਆਇੰਟ ਦੇ 5 ਮੁੱਢਲੇ ਵੀਊ ਜਾਂ ਦ੍ਰਿਸ਼ ਦੱਸੋ?
164. ਕਿਸੇ ਸਲਾਈਡ ਅੰਦਰਲੀ ਸਮੱਗਰੀ ’ਤੇ ਜੀਵੰਤ ਪ੍ਰਭਾਵ ਭਰਨ ਲਈ ਕਿਹੜੇ ਟੈਬ ਨੂੰ ਖੋਲ੍ਹਿਆ ਜਾਂਦਾ ਹੈ?
165.   ਐਨੀਮੇਸ਼ਨ ਤੋਂ ਕੀ ਭਾਵ ਹੈ?
166.  ਟ੍ਰਾਂਜੀਸ਼ਨ ਕੀ ਹੈ?
167.   ਇੱਕ ਤੋਂ ਬਾਅਦ ਦੂਜੀ ਸਲਾਈਡ ਕਿੰਨਾਂ ਪ੍ਰਭਾਵਾਂ ਨਾਲ ਨਜ਼ਰ ਆਵੇ, ਨੂੰ ਪ੍ਰਬੰਧ ਕਰਨ ਲਈ ਕੀ ਲਗਾਏ ਜਾਂਦੇ ਹਨ?
168.   ਕੋਈ 2 ਸਲਾਈਡ ਐਨੀਮੇਸ਼ਨਾ ਦੇ ਨਾਂ ਦੱਸੋ?
169.  ਕੋਈ 2 ਸਲਾਈਡ ਟ੍ਰਾਂਜੀਸ਼ਨ ਦੇ ਨਾ ਦੱਸੋ?
170. MS Excel ਕੀ ਹੈ?
171.    ਕਿਸੇ ਇੱਕ ਸਪਰੈੱਡਸ਼ੀਟ ਪ੍ਰੋਗਰਾਮ ਦਾ ਨਾਂ ਦੱਸੋ?
172.   ਐਕਸਲ ਦੇ ਕੋਈ 2 ਕੰਮ ਦੱਸੋ?
173.   ਐਕਸਲ ਦੀਆਂ ਫਾਈਲਾਂ ਨੂੰ ਕੀ ਕਿਹਾ ਜਾਂਦਾ ਹੈ?
174.   ਐਕਸਲ ਵਿਚ ਉੱਪਰ ਤੋਂ ਹੇਠਾਂ ਆਉਣ ਵਾਲੀਆਂ ਲਾਈਨਾਂ ਨੂੰ ਕੀ ਕਹਿੰਦੇ ਹਨ?
175.   ਐਕਸਲ ਵਿਚ ਖੱਬੇ ਤੋਂ ਸੱਜੇ ਆਉਣ ਵਾਲੀਆਂ ਲਾਈਨਾਂ ਨੂੰ ਕੀ ਕਹਿੰਦੇ ਹਨ?
176.   ਐਕਸਲ ਵਿਚ ਇੱਕ ਰੋਅ ਅਤੇ ਕਾਲਮ ਦੇ ਕਾਟ ਖੇਤਰ ਨੂੰ ਕਹਿੰਦੇ ਹਨ?
177.   ਐਕਸਲ ਵਿਚ ਸੈੱਲ ਤੋਂ ਕੀ ਭਾਵ ਹੈ?
178.   ਹਰੇਕ ਸੈੱਲ ਦਾ ਆਪਣਾ ਵਿਲੱਖਣ ਪਤਾ ਹੁੰਦਾ ਹੈ, ਉਸ ਨੂੰ ਕੀ ਕਹਿੰਦੇ ਹਨ?
179.   ਕੀ A9 ਸਹੀ ਸੈੱਲ ਐਡਰੈੱਸ ਹੈ?
180.   ਕੀ 5D ਸਹੀ ਸੈੱਲ ਐਡਰੈੱਸ ਹੈ?
181.    ਐਕਸਲ ਦੀ ਸਕਰੀਨ ਦੀ ਉਹ ਬਾਰ ਜਿਸ ਵਿਚ ਸੈੱਲ ਦਾ ਸਿਰਨਾਵਾਂ ਨਜ਼ਰ ਆਉਂਦਾ ਹੈ?
182.   ਐਕਸਲ ਦੀ ਸਕਰੀਨ ਦੀ ਉਹ ਬਾਰ ਜਿਸ ਵਿਚ ਫ਼ਾਰਮੂਲਾ ਸਿਰਨਾਵਾਂ ਨਜ਼ਰ ਆਉਂਦਾ ਹੈ?
183.   ਐਕਸਲ ਵਿਚ A2:A5 ਕੀ ਦਰਸਾਉਂਦਾ ਹੈ?
184.   ਰੇਂਜ ਤੋਂ ਕੀ ਭਾਵ ਹੈ?
185. ਐਕਸੇਲ ਵਿਚ ਕੋਈ ਫ਼ਾਰਮੂਲਾ ਜਾਂ ਫੰਕਸ਼ਨ ਲਿਖਣ ਤੋਂ ਪਹਿਲਾਂ ਕਿਹੜਾ ਚਿੰਨ੍ਹ ਲਗਾਇਆ ਜਾਂਦਾ ਹੈ?
186.   ਐਕਸਲ ਵਿਚ ਫੰਕਸ਼ਨ ਕੀ ਹੁੰਦੇ ਹਨ?
187.   ਐਕਸਲ ਵਿਚ ਬਣੇ-ਬਣਾਏ ਫ਼ਾਰਮੂਲਿਆਂ ਨੂੰ ਕੀ ਕਹਿੰਦੇ ਹਨ?
188.   ਐਕਸਲ ਵਿਚ ਜੋੜ ਕਰਨ ਲਈ ਕਿਹੜਾ ਫੰਕਸ਼ਨ ਵਰਤਿਆ ਜਾਂਦਾ ਹੈ?
189.   ਐਕਸਲ ਵਿਚ ਫਿੱਲ ਹੈਂਡਲ ਕੀ ਹੈ?
190.  ਐਕਸਲ ਵਿਚ ਫ਼ਾਰਮੂਲਾ ਕਾਪੀ ਕਰਨ ਲਈ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ?
191.   ਐਕਸਲ ਦੇ ਆਟੋ ਸਮ ਫੰਕਸ਼ਨ ਦਾ ਚਿੰਨ੍ਹ ਬਣਾਓ
192. ਐਕਸਲ ਵਿਚ (ਕੀਮਤਾਂ ਦੀ ਲੜੀ ਵਿੱਚੋਂ) ਸਭ ਤੋਂ ਵੱਡੀ ਰਾਸ਼ੀ ਗਿਆਤ ਕਰਨ ਲਈ ਕਿਹੜਾ ਫੰਕਸ਼ਨ ਵਰਤਿਆ ਜਾਂਦਾ ਹੈ?
193. ਐਕਸਲ ਵਿਚ (ਕੀਮਤਾਂ ਦੀ ਲੜੀ ਵਿੱਚੋਂ) ਸਭ ਤੋਂ ਛੋਟੀ ਰਾਸ਼ੀ ਗਿਆਤ ਕਰਨ ਲਈ ਕਿਹੜਾ ਫੰਕਸ਼ਨ ਵਰਤਿਆ ਜਾਂਦਾ ਹੈ?
194.   ਚੁਣੇ ਗਏ ਅੰਕੜਿਆਂ ਦੀ ਗਿਣਤੀ ਪਤਾ ਕਰਨ ਦਾ ਫੰਕਸ਼ਨ ਦੱਸੋ?
195.   ਐਕਸਲ ਵਿਚ ਸਾਰਟ ਕਮਾਂਡ ਕਿਹੜੇ ਮੀਨੂੰ ਦਾ ਭਾਗ ਹੈ?
196.  ਤੁਸੀਂ ਐਕਸਲ ਵਿਚ ਕਰਸਰ ਨੂੰ ਪਿਛਲੇ ਸੈੱਲ ਵਿਚ ਲੈ ਜਾਣ ਲਈ ਕਿਹੜਾ ਕੀ-ਬੋਰਡ ਸ਼ਾਰਟਕੱਟ ਵਰਤੋਂਗੇ?
  197. ਐਕਸਲ ਵਿਚ ਹੇਠਲੇ ਸੈੱਲਤੇ ਜਾਣ ਲਈ ਕਿਹੜਾ ਬਟਣ ਦੱਬਿਆ ਜਾਂਦਾ ਹੈ?
ਜਵਾਬ

1.            ਇਕ ਓਪਰੇਟਿੰਗ ਸਿਸਟਮ     ||     2.   ਵਿੰਡੋਜ਼ ਅਤੇ ਡੌਸ     ||     3.   ਹਾਂ     ||     4.         ਡੌਸ     ||     5.       ਬੂਟਿੰਗ     ||     6.  ਬੂਟ ਸਟਰੇਪ ਲੌਡਰ     ||     7.     ਡੇਸਕ ਟੌਪ     ||     8.            ਆਈ ਕਾੱਨ, ਸ਼ਾਰਟਕੱਟ ਅਤੇ ਟਾਸਕਬਾਰ     ||     9.           ਟਾਸਕਬਾਰ     ||     10.                ਡੈਸਕਟਾਪ ਦੇ ਹੇਠਲੇ ਪਾਸੇ ਵਾਲੀ ਲੰਬੀ ਪੱਟੀ     ||     11.    ਡੇਟ ਐੱਡ ਟਾਈਮ, ਸਪੀਕਰ, ਨੈੱਟਵਰਕ, ਸਟਾਰਟ ਬਟਨ     ||     12.                ਰੀਸਾਈਕਲ ਬਿਨ     ||     13.              ਹਟਾਈਆਂ ਗਈਆਂ ਫਾਈਲਾਂ ਇੱਥੇ ਜਮਾਂ ਹੁੰਦੀਆਂ ਹਨ     ||     14.      ਰੀਸਟੋਰ     ||     15.                ਸ਼ਿਫਟ+ਡੀਲੀਟ     ||     16. ਵਿੰਡੋਜ਼ ਬਟਣ+     ||     17.               ਵਿੰਡੋਜ਼ ਬਟਣ+ਡੀ     ||     18.              Alt+F4     ||     19.                F5     ||     20.       F1     ||     21.       Ctrl+X     ||     22.               Ctrl+C     ||     23.               Ctrl+v     ||     24.               F2     ||     25. Delete ਬਟਣ     ||     26.   ਡਰੈਗ ਐਂਡ ਡਰੌਪ     ||     27.              Alt+Tab     ||     28.            Alt+Shift     ||     29.          Esc ਬਟਣ     ||     30.  ਦੋ     ||     31.        ਖੱਬੇ ਪਾਸੇ     ||     32.            This PC ਉੱਤੇ ਰਾਈਟ ਕਲਿੱਕ ਕਰਕੇ ਪ੍ਰੋਪਰਟੀਜ਼ਤੇ ਜਾਵਾਂਗੇ     ||     33.                ਗੀਗਾ ਹਰਟਜ਼     ||     34.   ਗੀਗਾ ਬਾਈਟਜ਼     ||     35. ਫੌਂਟ      ||     36.    Region     ||     37.             Language     ||     38.                User Account     ||     39.                Programs and Features     ||     40.            Personalize     ||     41.    ਟੈਕਸਟ ਐਡੀਟਰ     ||     42.            ਨੋਟ ਪੈਡ     ||     43.             txt     ||     44.      Encoding ਵਾਲਾ     ||     45.               Windows Accessories     ||     46. ਕਰੈਕਟਰ ਮੈਪ     ||     47.   ਸੱਜੇ ਪਾਸੇ     ||     48.            ਖੱਬੇ ਪਾਸੇ     ||     49.            New     ||     50.  USB     ||     51.   ਹਾਂ     ||     52. ਵਰਡ ਪ੍ਰੋਸੈੱਸਰ     ||     53.   ਐੱਮਐੱਸ ਵਰਡ, ਅੱਖਰ     ||     54.     ਵਰਡ, ਪਾਵਰ ਪੌਆਇੰਟ, ਐਕਸੇਲ     ||     55.    ਟੈਬ     ||     56.                ਮੀਨੂ     ||     57.   ਨਹੀਂ (ਸਿਰਫ਼ ਭਾਸ਼ਾ ਪੈਕ ਰਾਹੀਂ)     ||     58.        ਐਡਿਟਿੰਗ      ||     59.          ਫੌਰਮੈਟਿੰਗ     ||     60.                ਐਡਿਟਿੰਗ     ||     61.           ਟਾਈਟਲ ਬਾਰ ਦੇ ਐਨ ਖੱਬੇ ਹੱਥ     ||     62.       ਹੋਮ, ਇਨਸਰਟ, ਡਿਜ਼ਾਇਨ     ||     63.              ਟੈਬ ਬਾਰ     ||     64.   ਰੀਬਨ     ||     65.                ਮਿੰਨੀ ਟੂਲ ਬਾਰ     ||     66. ਰੂਲਰ ਬਾਰ     ||     67.        ਕਰਸਰ     ||     68.                ਕਰਸਰ     ||     69.              ਮਾਊਸ ਪੌਆਇੰਟਰ     ||     70.            ਸਕਰੋਲ ਬਾਰ     ||     71.     ਇਨਸਰਟ     ||     72.          ਹੋਮ     ||     73. ਫਾਈਲ     ||     74.               ਪੇਜ਼ ਨੰਬਰ ਤੇ ਸ਼ਬਦਾਂ ਦੀ ਗਿਣਤੀ ਪਤਾ ਲੱਗਦੀ ਹੈ ਅਤੇ ਜ਼ੂਮ ਕੀਤਾ ਜਾ ਸਕਦਾ ਹੈ     ||     75.                ਮਿਣਤੀ ਦਾ ਪੈਮਾਨਾ     ||     76.            Ctrl+O     ||     77.              Ctrl+N     ||     78.              Ctrl+S     ||     79.                Ctrl+P     ||     80.               Page Up     ||     81.          Page Down     ||     82.    Home     ||     83.               End     ||     84.          Undo     ||     85.                Redo     ||     86. Delete     ||     87.              Backspace     ||     88.      Ctrl+L     ||     89.                Ctrl+R     ||     90.               Ctrl+E     ||     91.               Ctrl+J     ||     92.                ਦੋ ਵਾਰ     ||     93.               ਤਿੰਨ ਵਾਰ     ||     94.          Ctrl+A     ||     95.               Ctrl+F     ||     96.               Ctrl+H     ||     97.               Home     ||     98.               Format Painter     ||     99.             Ctrl+}     ||     100.              Ctrl+{     ||     101.              ਬੋਲਡ, ਈਟੈਲਿਕ     ||     102.             Sort     ||     103.        Home     ||     104.             Insert     ||     105.             Row     ||     106.                Column     ||     107.         Cell     ||     108.        Shapes     ||     109.          Smart Art     ||     110.      Insert     ||     111.             Symbol     ||     112.          Comment     ||     113.              Column, Line     ||     114.               Design     ||     115.           Design     ||     116.           Page Size, Margins     ||     117.              Letter, A4, Legal     ||     118.        Portrait, Landscape     ||     119.  Page Layout     ||     120. Ctrl+Alt+F     ||     121.              Table of Contents     ||     122.     References     ||     123.  Mailings     ||     124.        Main Document and Recipients List     ||     125.            Review     ||     126.          Advanced     ||     127.     Word Art     ||     128.      Replace     ||     129.        Insert     ||     130.             Bookmark     ||     131.    Drop Cap     ||     132.      Design     ||     133.           21.59 cm x 27.94 cm (8.5"x11")     ||     134.  ਪੇਜਾਂ, ਸ਼ਬਦਾਂ, ਲਾਈਨਾਂ ਅਤੇ ਅੱਖਰਾਂ ਦੀ ਗਿਣਤੀ     ||     135.           Superscript     ||     136.                Subscript     ||     137.      Bullets     ||     138.           Crop     ||     139.               Layout (Table Tools)     ||     140. ਦੋ ਦਸਤਾਵੇਜਾਂ ਦੀ ਤੁਲਨਾ ਕਰਨ ਲਈ     ||     141.                ਲੜੀਵਾਰ ਕਮਾਂਡਾਂ ਦਾ ਸਮੂਹ     ||     142.           Macros     ||     143.                Desktop Publishing     ||     144.  Microsoft Publisher     ||     145. View     ||     146.               Normal View     ||     147.        Insert     ||     148.             Overflow Button     ||     149.       ਕਾਰਡ, ਇਸ਼ਤਿਹਾਰ, ਸਰਟੀਫਿਕੇਟ, ਬੈਨਰ, ਕੈਲੰਡਰ, ਪੁਸਤਕ ਆਦਿ     ||     150.                Presentation Package     ||     151.             Power Point     ||     152.                Presentation, ਪ੍ਰਸਤੁਤੀ ਜਾਂ ਪੇਸ਼ਕਸ਼     ||     153.      Power Point     ||     154.                Copy, Cut, Paste     ||     155.        Home     ||     156.             F5     ||     157.              Insert     ||     158.             Home     ||     159.             File     ||     160.  Title Slide, Picture Slide     ||     161.                Design     ||     162.           Design ਰੀਬਨ ਉੱਤੇ      ||     163.      Normal, Outline View, Slide Sorter, Notes Page, Reading View     ||     164.             Animations     ||     165.  ਸਲਾਈਡ ਵਿੱਚ ਜੀਵੰਤ ਪ੍ਰਭਾਵ ਭਰਨਾ     ||     166.             ਦੋ ਸਲਾਈਡਾਂ ਵਿਚਲੇ ਜੀਵੰਤ ਪ੍ਰਭਾਵ     ||     167.      Transitions     ||     168.   Fly In, Fade     ||     169.  Flash, Fade     ||     170.  ਇੱਕ ਸਪਰੈੱਡਸ਼ੀਟ ਪ੍ਰੋਗਰਾਮ     ||     171.   MS Excel     ||     172.       ਗਣਨਾ ਕਰਨਾ, ਟੇਬਲ ਬਣਾਉਣਾ     ||     173.    Worksheet     ||     174.        Columns     ||     175.       Rows     ||     176.              Cell     ||     177.  ਕਾਲਮ ਅਤੇ ਰੋਅ ਦਾ ਕਾਟ ਖੇਤਰ     ||     178.    Cell Address     ||     179.        ਹਾਂ     ||     180.    ਨਹੀਂ     ||     181. Address Bar or Name Box     ||     182.     Formula Bar     ||     183.        Range     ||     184.            ਸੈੱਲਾਂ ਦੀ ਲੜੀ     ||     185. =     ||     186.      ਬਣੇ ਬਣਾਏ ਫਾਰਮੂਲੇ     ||     187.       Functions     ||     188.              sum     ||     189. ਕੀਮਤ ਜਾਂ ਫਾਰਮੂਲੇ ਨੂੰ ਕਾਪੀ ਕਰਨ ਵਾਲਾ ਟੂਲ     ||     190.            Fill Handle     ||     191.         ||     192.              max     ||     193. min     ||     194. Count     ||     195.             Home     ||     196.             Shift+Tab     ||     197.                Enter     ||     
ਡਾ. ਸੀ ਪੀ ਕੰਬੋਜ