2018-04-25

ਬੋਲਾਂ ਦੀ ਚਾਸ਼ਣੀ ‘ਚ ਟਾਈਪਿੰਗ ਦੀ ਮਿਠਾਸ/Speech to text

20180426
ਪੰਜਾਬੀ ਲਿਪੀਕਾਰ ਕੀ-ਬੋਰਡ

     
  ਦੋਸਤੋ, ਜੇਕਰ ਤੁਹਾਨੂੰ ਕੀ-ਬੋਰਡ ਉੱਤੇ ਟਾਈਪ ਕਰਨ ਦਾ ਕੰਮ ਬੋਝਲ ਲੱਗਦਾ ਹੈ ਤਾਂ ਤਕਨੀਕ ਨੇ ਇਸ ਦਾ ਹੱਲ ਵੀ ਕੱਢ ਦਿੱਤਾ ਹੈਕੰਪਿਊਟਰ ਵਿਗਿਆਨੀਆਂ ਨੇ ਇਕ ਐਸਾ ਸੌਫ਼ਟਵੇਅਰ ਬਣਾਇਆ ਹੈ ਕਿ ਤੁਸੀਂ ਬਿਨਾਂ ਟਾਈਪ ਕਰਿਆਂ ਟਾਈਪ ਕਰ ਸਕਦੇ ਹੋਇਸ ਸੌਫ਼ਟਵੇਅਰ ਨੇ ਕੀ-ਬੋਰਡ ਤੇ ਟਾਈਪਿੰਗ ਦੇ ਪੁਰਾਣੇ ਰਿਸ਼ਤੇ ਨੂੰ ਇੱਕ ਨਵਾਂ ਦ੍ਰਿਸ਼ਟੀਕੋਣ ਹੀ ਨਹੀਂ ਦਿੱਤਾ ਸਗੋਂ ਸਾਖਰਤਾ ਦੀ ਪਰਿਭਾਸ਼ਾ ਵੀ ਬਦਲ ਦਿੱਤੀ ਹੈ

ਹੁਣ ਅੱਖਰ-ਗਿਆਨ ਤੋਂ ਅਨਜਾਣ ਵਿਅਕਤੀ ਅਨਪੜ੍ਹ ਨਹੀਂ ਹੋਵੇਗਾ ਸਗੋਂ ਉਹ ਬੋਲ ਕੇ ਲਿਖ ਸਕੇਗਾ ਤੇ ਆਪਣੇ ਕੰਪਿਊਟਰ, ਸਮਾਰਟ ਫੋਨ ਜਾਂ ਹੋਰਨਾਂ ਕੰਪਿਊਟਰੀ ਮਸ਼ੀਨਾਂ ਨੂੰ ਹੁਕਮ ਦੇ ਸਕੇਗਾਦੋਸਤੋ, ਤੁਸੀਂ ਦਫ਼ਤਰ ਬੈਠਿਆਂ, ਸਫ਼ਰ ਦੌਰਾਨ, ਮੰਜੇਤੇ ਪਿਆਂ ਜਾਂ ਸੈਰ ਕਰਦਿਆਂ ਟਾਈਪ ਕਰਨ ਦੇ ਬੋਝ ਨੂੰ ਬੋਲਾਂ ਦੀ ਚਾਸ਼ਣੀ ਰਾਹੀ ਬਾਖ਼ੂਬੀ ਹੌਲ਼ਾ ਕਰ ਸਕਦੇ ਹੋ
ਆਓ ਜਾਣਦੇ ਹਾਂ ਇਸ ਸੌਫ਼ਟਵੇਅਰ ਬਾਰੇ ਕਿ ਇਹ ਕਿੱਥੋਂ ਮਿਲਦਾ ਹੈ ਤੇ ਕਿਵੇਂ ਕੰਮ ਕਰਦਾ ਹੈ? ਦੋਸਤੋ, ਇਸ ਵਿਲੱਖਣ ਸੌਫ਼ਟਵੇਅਰ ਦਾ ਨਾਂ ਹੈਲਿਪੀਕਾਰ ਪੰਜਾਬੀ ਕੀ-ਬੋਰਡ (Lipikaar Punjabi Keyboard)ਇਹ ਐਂਡਰਾਇਡ ਫੋਨ ਦੀ ਇਕਮਾਤਰ ਐਪ ਹੈ ਜਿਸ ਨੂੰ ਗੂਗਲ ਐਪ ਸਟੋਰ ਤੋਂ ਮੁਫ਼ਤ ਵਿਚ ਡਾਊਨਲੋਡ ਕੀਤਾ ਜਾ ਸਕਦਾ ਹੈ
ਐਪ ਨੂੰ ਇੰਸਟਾਲ ਕਰਨਤੇ ਇਕ ਸੈਟਿੰਗਜ਼ (Setting) ਵਾਲੀ ਸਕਰੀਨ ਖੁੱਲ੍ਹਦੀ ਹੈ ਜਿਸ ਉੱਤੇ ਕੁੱਝ ਵੀ ਕਰਨ ਦੀ ਲੋੜ ਨਹੀਂਸਿੱਧਾ ਐੱਸਐੱਮਐੱਸ ਐਪ, ਵਟਸਐਪ, ਫੇਸਬੁਕ ਜਾਂ ਕਿਸੇ ਹੋਰ ਐਪ ਨੂੰ ਖੋਲ੍ਹੋ ਤੇ ਟੱਚ ਕਰੋਹੇਠਾਂ ਕੀ-ਬੋਰਡ ਨਜ਼ਰ ਆਵੇਗਾਇੱਥੋਂ ਪੰਜਾਬੀ ਚੁਣੋ ਤੇ ਸੱਜੇ ਹੱਥ ਵਾਲੇ ਮਾਈਕ ਵਾਲੇ ਨਿਸ਼ਾਣ ਨੂੰ ਦੱਬੋਹੁਣ ਸੌਫ਼ਟਵੇਅਰ ਤੁਹਾਨੂੰ ਸੁਣਨ ਲਈ ਤਿਆਰ ਹੈ, ਬੋਲੋ ਤੇਹੋ ਗਿਆਵਾਲਾ ਬਟਣ ਦਬਾ ਦਿਓਜੋ ਬੋਲਿਆ ਸੀ, ਉਹ ਟਾਈਪ ਹੋਇਆ ਨਜ਼ਰ ਆਵੇਗਾਜਿੰਨਾ ਸਪਸ਼ਟ, ਉੱਚੀ ਤੇ ਰੁਕ-ਰੁਕ ਕੇ ਬੋਲੋਗੇ, ਆਊਟਪੁਟ ਓਨੀ ਹੀ ਚੰਗੀ ਆਵੇਗੀਰੌਲ਼ੇ-ਗੌਲ਼ੇ ਵਾਲੇ ਮਾਹੌਲ ਇਹ ਚੰਗੀ ਤਰ੍ਹਾਂ ਨਹੀਂ ਸਮਝ ਸਕਦਾ ਤੇ ਸਿੱਟੇ ਵਜੋਂ ਗ਼ਲਤ ਅੱਖਰ-ਜੋੜ ਪਾ ਸਕਦਾ ਹੈਜੇ ਆਪਣੇ ਫੋਨ ਨਾਲ ਇਕ ਵੱਖਰਾ ਮਾਈਕਰੋਫੋਨ ਜੋੜ ਕੇ ਉਹਦੇ ਵਿਚ ਬੋਲੋ ਤਾਂ ਟਾਈਪ ਦੀ ਗੁਣਵੱਤਾ ਵਿਚ ਸੁਧਾਰ ਆਵੇਗਾ
ਕਈ ਵਾਰ ਇਸ ਐਪ ਨੂੰ ਚਾਲੂ ਕਰਨ ਵੇਲੇ ਔਖ ਵੀ ਸਕਦੀ ਹੈਅਜਿਹਾ ਹੋਣਤੇ ਮੋਬਾਈਲ ਦੀਆਂ ਸੈਟਿੰਗਜ਼ (Settings) ਵਿਚ ਜਾਓ ਤੇ ਇੱਥੋਂ ਲੈਂਗੂਏਜਿਜ਼ ਐਂਡ ਇਨਪੁਟ (Languages and Input) ਖੋਲ੍ਹ ਲਓਹੁਣ ਕਰੰਟ ਕੀ-ਬੋਰਡ (Current Keyboard) ਨੂੰ ਖੋਲ੍ਹ ਕੇ ਲਿਪੀਕਾਰ ਕੀ-ਬੋਰਡ ਚੁਣ ਲਓਦੁਬਾਰਾ ਟਾਈਪ ਕਰਨ ਵਾਲੀ ਥਾਂਤੇ ਜਾਓ ਤੇ ਆਪਦੀ ਮਿੱਠ ਬੋਲੜੀ ਪੰਜਾਬੀ ਵਿਚ ਬੋਲੋਮਾਂ-ਬੋਲੀ ਦੇ ਮੋਤੀਆਂ ਵਰਗੇ ਹਰਫ਼ਾਂ ਤੋਂ ਸ਼ਬਦ ਤੇ ਸ਼ਬਦਾਂ ਤੋਂ ਸਤਰਾਂ ਬਣਦੀਆਂ ਜਾਣਗੀਆਂ
ਇਸ ਐਪ ਦਾ ਇਕ ਹੋਰ ਲਾਭ ਇਹ ਵੀ ਹੈ ਕਿ ਇਹ ਸਿੱਧਾ ਯੂਨੀਕੋਡ ਸਿਸਟਮ (ਰਾਵੀ ਆਦਿ ਫੌਂਟ) ਵਿਚ ਲਿਖਦੀ ਹੈਇਸ ਮਿਆਰੀ ਫੌਂਟ ਵਾਲੇ ਮੈਟਰ ਦੀ -ਮੇਲ ਭੇਜੋ, ਫੇਸਬੁੱਕ ਦੀਕੰਧ’ ’ਤੇ ਪਾਓ, ਵਟਸਐਪ ਰਾਹੀਂ ਪੋਸਟ ਪਾਓ ਤੇ ਚਾਹੇ ਗੂਗਲ ਵਿਚ ਖੋਜੋ, ਸਭਨਾਂ ਥਾਈਂ ਕੰਮ ਕਰੇਗੀ
ਇਸ ਵਿਚ ਵੱਖ-ਵੱਖ ਕੰਪਣੀਆਂ ਦੇ ਇਸ਼ਤਿਹਾਰ ਵਿਘਨ ਪਾਉਂਦੇ ਹਨਜੇ ਤੁਸੀਂ ਇਸ ਦੀ ਵੱਧ ਵਰਤੋਂ ਕਰਦੇ ਹੋ ਤੇ ਇਸ਼ਤਿਹਾਰਾਂ ਦੀਬਿਮਾਰੀਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੁੱਝ ਖ਼ਰਚ ਕਰਨਾ ਪਵੇਗਾਇਸ ਕੰਮ ਲਈ ਐਪਜ਼ ਦੀ ਸੂਚੀ ਵਿਚ ਲਿਪੀਕਾਰ ਲੱਭ ਕੇ ਖੋਲ੍ਹੋਇਸ ਦੀ ਸੈਟਿੰਗਜ਼ ਵਾਲੀ ਸਕਰੀਨ ਖੁੱਲ੍ਹੇਗੀ ਤੇ ਇੱਥੇ ਡਿਸੇਬਲ ਐਡਜ਼ (Disable Ads) ਤੇ ਕਲਿੱਕ ਕਰਕੇ ਔਨ-ਲਾਈਨ ਭੁਗਤਾਣ ਕਰ ਦਿਓਉਮੀਦ ਹੈ ਕਿ ਬੋਲ ਕੇ ਟਾਈਪ ਕਰਨ ਵਾਲੀ ਇਸ ਤਕਨੀਕ ਦਾ ਪਾਠਕ ਪੂਰਾ ਲਾਹਾ ਲੈਣਗੇ2018-04-12

ਬਲਿਊ ਵੇਲ ਦੀ ਖੂਨੀ ਖੇਡ/blue-whale-fmPatiala-part-2

ਆਖ਼ਰ ਕੰਪਿਊਟਰ ਜਾਂ ਸਮਾਰਟ ਫ਼ੋਨ 'ਤੇ ਖੇਡੀ ਜਾਣ ਵਾਲੀ ਗੇਮ ਤੁਹਾਡੇ ਨਾਲ ਖ਼ੂਨੀ ਖੇਡ ਕਿਵੇਂ ਖੇਡ ਸਕਦੀ ਹੈ? ਗੇਮ ਤਿਆਰਕਰਤਾ ਵੱਲੋਂ ਖਿਡਾਰੀ ਨੂੰ ਆਤਮ ਹੱਤਿਆ ਕਰਨ ਲਈ ਉਕਸਾਉਣ ਵਾਲੀ ਇਹ ਕਿਹੜੀ ਕੋਝੀ ਚਾਲ ਹੈ? ਸਭ ਕੁੱਝ ਜਾਣਦੇ ਹੋਏ ਵੀ ਲੋਕ ਕਿਉਂ ਇਸ ਗੇਮ ਨੂੰ ਖੇਡਣ ਦੀ ਭੁੱਲ ਕਰ ਬੈਠਦੇ ਹਨ? ਇਸ ਨਾਮੁਰਾਦ 'ਤੇ ਖ਼ੌਫ਼ਨਾਕ ਗੇਮ ਵਿਚ ਖਿਡਾਰੀ ਨੂੰ ਕਿਹੜੀਆਂ 50 ਚੁਨੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ? ਆਓ ਇਸ ਖ਼ੂਨੀ ਖੇਡ ਦੇ ਸੱਚ ਦਾ ਰਾਜ਼ ਜਾਣੀਏ:

ਬਲਿਊ ਵੇਲ ਦੀ ਖੂਨੀ ਖੇਡ/blue-whale-fmPatiala-part-1

ਆਖ਼ਰ ਕੰਪਿਊਟਰ ਜਾਂ ਸਮਾਰਟ ਫ਼ੋਨ 'ਤੇ ਖੇਡੀ ਜਾਣ ਵਾਲੀ ਗੇਮ ਤੁਹਾਡੇ ਨਾਲ ਖ਼ੂਨੀ ਖੇਡ ਕਿਵੇਂ ਖੇਡ ਸਕਦੀ ਹੈ? ਗੇਮ ਤਿਆਰਕਰਤਾ ਵੱਲੋਂ ਖਿਡਾਰੀ ਨੂੰ ਆਤਮ ਹੱਤਿਆ ਕਰਨ ਲਈ ਉਕਸਾਉਣ ਵਾਲੀ ਇਹ ਕਿਹੜੀ ਕੋਝੀ ਚਾਲ ਹੈ? ਸਭ ਕੁੱਝ ਜਾਣਦੇ ਹੋਏ ਵੀ ਲੋਕ ਕਿਉਂ ਇਸ ਗੇਮ ਨੂੰ ਖੇਡਣ ਦੀ ਭੁੱਲ ਕਰ ਬੈਠਦੇ ਹਨ? ਇਸ ਨਾਮੁਰਾਦ 'ਤੇ ਖ਼ੌਫ਼ਨਾਕ ਗੇਮ ਵਿਚ ਖਿਡਾਰੀ ਨੂੰ ਕਿਹੜੀਆਂ 50 ਚੁਨੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ? ਆਓ ਇਸ ਖ਼ੂਨੀ ਖੇਡ ਦੇ ਸੱਚ ਦਾ ਰਾਜ਼ ਜਾਣੀਏ:

ਆਓ ਹਿੰਦੀ ਵਿਚ ਟਾਈਪ ਕਰੀਏ/Let us type in Hindi

ਬਹੁਤ ਸਾਰੇ ਲੋਕ ਪੰਜਾਬੀ ਟਾਈਪਿੰਗ ਦੇ ਨਾਂ ਤੋਂ ਕੰਨੀ ਕਤਰਾਉਂਦੇ ਹਨ। ਕਈਆਂ ਦੇ ਮਨਾਂ ਅੰਦਰ ਟਾਈਪਰਾਈਟਰ ਵਾਲੀ ਔਖੀ ਟਾਈਪ ਵਿਧੀ ਧੁਰ ਤੱਕ ਵਸੀ ਹੋਈ ਹੈ। ਅਖੇ, ਅਸੀਂ ਤਾਂ ਟਾਈਪਿੰਗ ਕਦੇ ਸਿੱਖ ਹੀ ਨਹੀਂ ਸਕਦੇ। ਟਾਈਪਿੰਗ ਦੇ ਕੰਮ ਨੂੰ ਆਸਾਨ ਬਣਾਉਣ ਲਈ ਆਓ ਜਾਣਦੇ ਹਾਂ ਟਾਈਪਿੰਗ ਨੁਕਤੇ।

ਪੰਜਾਬੀ ਫੌਂਟ ਅਤੇ ਯੂਨੀਕੋਡ ਪ੍ਰਣਾਲੀ (ਲੈਕਚਰ-3)/Punjabi Fonts and Unicode System (Lecture-3)

ਪੰਜਾਬੀ ਫੌਂਟਾਂ ਦਾ ਮਸਲਾ ਬੜਾ ਪੇਚੀਦਾ ਹੈ। ਮਸਲਾ ਯੂਨੀਕੋਡ ਨਾਲ ਹੱਲ ਹੋਣਾ ਹੈ, ਪਰ ਇਹ ਸਭ ਅਪਣਾਉਣ ਲਈ ਅਸੀਂ ਆਪਣੇ ਕੰਪਿਊਟਰ ਵਿਚ ਕੀ ਕੀ ਕਰੀਏ?

ਯੂਨੀਕੋਡ ਅਧਾਰਿਤ ਰਾਵੀ ਫੌਂਟ ਵਿਚ ਪੰਜਾਬੀ ਕਿਵੇਂ ਟਾਈਪ ਕਰੀਏ/How to type Punjabi in Unicode based Raavi Font

****** ਟਾਈਪਿੰਗ ਟੈੱਸਟ ਲਈ ਫੌਂਟਾਂ ਦਾ ਮਾਮਲਾ ****** ਦੋਸਤੋ , ਮਸਲਾ ਪੇਚੀਦਾ ਏ। ਸਰਕਾਰ, ਮੀਡੀਏ ਤੇ ਵਿਦਿਆਰਥੀਆਂ ਦੀ ਸਮਝ ਚ ਨਹੀਂ ਆ ਰਿਹਾ। ਇਸ ਬਾਰੇ ਬਾਰੇ ਕੁੱਝ ਨੁਕਤੇ ਪੇਸ਼ ਹਨ: * ਅਸੀਸ ਸਰਕਾਰ ਦਾ ਮਿਆਰੀ ਫੌਂਟ ਨਹੀਂ। * ਯੂਨੀਕੋਡ ਆਧਾਰਿਤ ਰਾਵੀ, ਨਿਰਮਲਾ, ਏਰੀਅਲ ਯੂਨੀਕੋਡ, ਆਕਾਸ਼, ਅਕਸ਼ਰ, ਓਅੰਕਾਰ ਆਦਿ ਮਿਆਰੀ ਫੌਂਟ ਹਨ। ਇਨ੍ਹਾਂ ਵਿਚੋਂ ਰਾਵੀ ਮਾਈਕਰੋਸਾਫ਼ਟ ਵਰਡ ਵਿਚ ਪਹਿਲਾਂ ਹੀ ਪਾਇਆ ਹੁੰਦਾ ਹੈ ਜਿਸ ਕਾਰਨ ਰਾਵੀ ਜ਼ਿਆਦਾ ਪ੍ਰਚਲਿਤ ਹੈ। ਬਾਕੀ ਫੌਂਟ ਅਸੀਂ ਵੈੱਬਸਾਈਟ www.punjabicomputer.com ਤੋਂ ਲਾਹ ਸਕਦੇ ਹਾਂ।

ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ ਅਤੇ ਖ਼ਾਮੀਆਂ/Characteristics and limitations of Computer

ਕੰਪਿਊਟਰ ਵਿਚ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਹਨ ਜਿਨ੍ਹਾਂ ਕਾਰਨ ਇਹ ਹਰਮਨ ਪਿਆਰਾ ਹੋ ਗਿਆ ਹੈ। ਇਹਨਾਂ ਵਿਸ਼ੇਸ਼ਤਾਵਾਂ ਵਿਚੋਂ ਸਟੋਰ ਕਰਨ ਦੀ ਸਮਰੱਥਾ, ਤੇਜ਼ ਰਫ਼ਤਾਰ, ਸਹੀ ਨਤੀਜੇ, ਉਦਮਤਾ, ਬਹੁਗੁਣਤਾ, ਸਵੈ-ਚਾਲਨ ਆਦਿ ਪ੍ਰਮੁੱਖ ਹਨ। ਇਨ੍ਹਾਂ ਵਿਸ਼ੇਸ਼ਤਾਵਾਂ ਦੇ ਨਾਲ-ਨਾਲ ਕੰਪਿਊਟਰ ਵਿਚ ਕੁੱਝ ਖ਼ਾਮੀਆਂ ਜਾਂ ਕਮੀਆਂ ਵੀ ਹਨ। ਇਸ ਵੀਡੀਓ ਵਿਚ ਇਸੇ ਵਿਸ਼ੇ 'ਤੇ ਜਾਣਕਰੀ ਦਿੱਤੀ ਜਾ ਰਹੀ ਹੈ

ਕੰਪਿਊਟਰ ਦਾ ਇਤਿਹਾਸ/history of computer

ਕੰਪਿਊਟਰ ਦਾ ਇਤਿਹਾਸ: ਇਤਿਹਾਸਿਕ ਪਿਛੋਕੜ ਕੰਪਿਊਟਰ ਦਾ

ਪੰਜਾਬੀ ਕੰਪਿਊਟਰ ਬਾਰੇ ਜਾਣੋ/Learn Punjabi Computer

Learn Punjabi Computer
ਪੰਜਾਬੀ ਕੰਪਿਊਟਰ ਬਾਰੇ ਜਾਣੋ

ਅੱਖਰ-2016 ਡਾਊਨਲੋਡ ਕਰਨਾ/Downloading Akhar-2016

ਇੰਡੀਕ ਵਰਡ ਪ੍ਰੋਸੈੱਸਰ 'ਅੱਖਰ-2016' ਭਾਰਤੀ ਭਾਸ਼ਾਵਾਂ ਲਈ ਇੱਕ ਮਹੱਤਵਪੂਰਨ ਵਰਡ ਪ੍ਰੋਸੈੱਸਰ ਹੈ। ਇਸ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਦੇ ਤਕਨੀਕੀ ਵਿਕਾਸ ਦੇ ਉਚਤਮ ਕੇਂਦਰ ਦੇ ਡਾਇਰੈਕਟਰ ਤੇ ਉੱਘੇ ਕੰਪਿਊਟਰ ਵਿਗਿਆਨੀ ਡਾ. ਗੁਰਪ੍ਰੀਤ ਸਿੰਘ ਲਹਿਲ ਦੀ ਅਗਵਾਈ ਹੇਠ ਤਿਆਰ ਕੀਤਾ ਗਿਆ ਹੈ।

ਸਮਾਰਟ ਫੋਨ ਵਿਚ ਪੰਜਾਬੀ 'ਚ ਲਿਖਣਾ: ਗੂਗਲ ਇੰਡੀਕ ਕੀ-ਬੋਰਡ/Punjabi Typing in Smart Phone: Google Indic Keyboard

ਗੂਗਲ ਇੰਡੀਕ ਕੀ-ਬੋਰਡ ਨੂੰ ਡਾਊਨਲੋਡ ਕਰਨ ਅਤੇ ਵਰਤਣ ਦੀ ਪ੍ਰਕਿਰਿਆ

ਪੁਰਾਣੇ ਕੀ-ਬੋਰਡ ਲੇਆਊਟ ਰਾਹੀਂ ਯੂਨੀਕੋਡ (ਰਾਵੀ ਆਦਿ) ਵਿਚ ਟਾਈਪ ਕਰੋ/Type in Unicode (Raavi etc. fonts) through old keyboard layout

ਯੂਨੀ-ਟਾਈਪ ਸਾਫਟਵੇਅਰ ਗੁਰਮੁਖੀ/ਪੰਜਾਬੀ ਨੂੰ ਯੂਨੀਕੋਡ ਵਿਚ ਟਾਈਪ ਕਰਨ ਵਾਲਾ ਕੀ-ਬੋਰਡ ਲੇਆਊਟ ਪ੍ਰੋਗਰਾਮ ਹੈ।

2014 ਦਾ ਪੰਜਾਬੀ ਕੰਪਿਊਟਰ/Punjabi Computer of 2014

ਬੀਤੇ ਵਰ੍ਹੇ ਦੇ ਪੰਜਾਬੀ ਕੰਪਿਊਟਰ ਦਾ ਲੇਖਾ-ਜੋਖਾ ਪੰਜਾਬੀ ਕੰਪਿਊਟਰ ਨੇ ਸਿਰਜਿਆ ਨਵਾਂ ਇਤਿਹਾਸ

ਅੰਗਰੇਜ਼ੀ-ਪੰਜਾਬੀ ਕੋਸ਼ ਦਾ ਐਂਡਰਾਇਡ ਸੰਸਕਰਨ/Android Version of Eng-Pbi Dictionary

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਵੱਲੋਂ ਅੱਜ ਅੰਗਰੇਜ਼ੀ-ਪੰਜਾਬੀ ਕੋਸ਼ ਦਾ ਮੋਬਾਈਲ ਸੰਸਕਰਨ ਰਿਲੀਜ਼ ਕੀਤਾ ਗਿਆ। ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਅੱਜ ਸੂਚਨਾ ਤਕਨੀਕ ਦਾ ਜ਼ਮਾਨਾ ਹੈ ਅਤੇ ਉਸੇ ਹੀ ਅਕਾਦਮਕ ਕਾਰਜ ਦੀ ਵਰਤੋਂਕਾਰਾਂ ਤੱਕ ਚੰਗੀ ਪਹੁੰਚ ਕੀਤੀ ਜਾ ਸਕਦੀ ਹੈ ਜੋ ਸੂਚਨਾ ਉਪਕਰਨਾਂ 'ਤੇ ਪ੍ਰਾਪਤ ਹੋਵੇ। ਉਹਨਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਇਸ ਗੱਲ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਪੰਜਾਬੀ ਭਾਸ਼ਾ ਵਿਚ ਪ੍ਰਾਪਤ ਵੱਧ ਤੋਂ ਵੱਧ ਗਿਆਨ ਆਧੁਨਿਕ ਸੂਚਨਾ ਉਪਕਰਨਾਂ 'ਤੇ ਲਿਆਂਦਾ ਜਾਵੇ। ਉਹਨਾਂ ਇਸ ਗੱਲ 'ਤੇ ਖੁਸ਼ੀ ਜ਼ਾਹਰ ਕੀਤੀ ਕਿ ਪੰਜਾਬੀ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਕਈ ਕੰਪਿਊਟਰ ਪ੍ਰੋਗਰਾਮ ਪੰਜਾਬੀ ਜਗਤ ਨੂੰ ਭੇਟ ਕਰ ਚੁੱਕੀ ਹੈ। ਇਹ ਸੰਸਕਰਨ ਐਂਡਰੋਇਡ ਵਾਲੇ ਮੋਬਾਈਲਾਂ 'ਤੇ ਚੱਲੇਗਾ ਅਤੇ ਇਸ ਨੂੰ ਯੂਨੀਵਰਸਿਟੀ ਦੀਆਂ ਵੈੱਬਸਾਈਟਾਂ ਤੋਂ ਮੁਫਤ ਡਾਉਨਲੋਡ ਕੀਤਾ ਜਾ ਸਕਦਾ ਹੈ। ਇਸ ਵਿਚ ਤੀਹ ਹਜ਼ਾਰ ਤੋਂ ਵੱਧ ਇੰਦਰਾਜ ਹਨ ਅਤੇ ਇਹ ਯੂਨੀਵਰਸਿਟੀ ਦੇ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਵੱਲੋਂ ਤਿਆਰ ਕੀਤਾ ਗਿਆ ਹੈ।

ਪੰਜਾਬੀ ਕੰਪਿਊਟਰ/punjabicomputer

ਪੰਜਾਬੀ ਪਿਆਰਿਓ ! ਅਜੋਕੇ ਜ਼ਮਾਨੇ ਵਿਚ ਕੰਪਿਊਟਰ ਸਾਡੀ ਮਹੱਤਵਪੂਰਨ ਲੋੜ ਬਣ ਗਿਆ ਹੈ। ਇਹੀ ਕਾਰਨ ਹੈ ਕਿ ਇਸ ਦੀ ਵਰਤੋਂ ਜ਼ਿੰਦਗੀ ਦੇ ਲਗਭਗ ਹਰੇਕ ਖੇਤਰ ਵਿਚ ਕੀਤੀ ਜਾ ਰਹੀ ਹੈ। ਅੱਜ ਕੰਪਿਊਟਰ ਦੇ ਭਾਸ਼ਾ ਅਨੁਵਾਦ ਪ੍ਰੋਗਰਾਮ, ਲਿਪੀਅੰਤਰਨ ਸਾਫ਼ਟਵੇਅਰ, ਯੂਨੀਕੋਡ ਆਦਿ ਨਾਂ ਦੀ ਨਵੀਂ ਕੋਡ ਪ੍ਰਣਾਲੀ, ਵਿਭਿੰਨ ਕੀ-ਬੋਰਡ ਖ਼ਾਕੇ (ਲੇਆਉਟ), ਖੋਜ ਇੰਜਨ, ਇੰਟਰਨੈੱਟ ਤੇ ਉਪਲਬਧ ਭਾਸ਼ਾਈ, ਸਾਹਿੱਤਿਕ ਜਾਂ ਸਭਿਆਚਾਰਕ ਠਿਕਾਣਿਆਂ ਨੇ ਦੁਨੀਆ ਦੀਆਂ ਭਾਸ਼ਾਈ ਸਰਹੱਦਾਂ ਨੂੰ ਧੁੰਦਲਾ ਬਣਾ ਦਿੱਤਾ ਹੈ।

ਹੁਣੇ-ਹੁਣੇ ਪੋਸਟ ਹੋਈ

ਆਓ ਹਿੰਦੀ ਵਿਚ ਟਾਈਪ ਕਰੀਏ/Let us type in Hindi

ਬਹੁਤ ਸਾਰੇ ਲੋਕ ਪੰਜਾਬੀ ਟਾਈਪਿੰਗ ਦੇ ਨਾਂ ਤੋਂ ਕੰਨੀ ਕਤਰਾਉਂਦੇ ਹਨ। ਕਈਆਂ ਦੇ ਮਨਾਂ ਅੰਦਰ ਟਾਈਪਰਾਈਟਰ ਵਾਲੀ ਔਖੀ ਟਾਈਪ ਵਿਧੀ ਧੁਰ ਤੱਕ ਵਸੀ ਹੋਈ ਹੈ। ਅਖੇ, ਅਸੀਂ ਤਾਂ ...