Posts

Showing posts from August, 2018

ਵਰਚੂਅਲ ਆਈਡੀ ਸੁਵਿਧਾ/16 digits Virtual Adhaar ID/cpkamboj-punjabicomputer

Image
9-8-18 ਆਧਾਰ ਦੀ ਗ਼ਲਤ ਵਰਤੋਂ ਨੂੰ ਕਿਵੇਂ ਰੋਕੀਏ ਤੁਸੀਂ ਸੁਣਿਆ ਹੋਣਾ ਹੈ ਕਿ ਆਧਾਰ ਨੰਬਰ ਦੀ ਦੁਰਵਰਤੋਂ ਨਾਲ ਬਹੁਤ ਸਾਰਾ ਨੁਕਸਾਨ ਹੋ ਸਕਦਾ ਹੈ।ਆਧਾਰ ਦਾ ਡਾਟਾ ਸੁਰੱਖਿਅਤ ਨਹੀਂ ਹੈ ਤੇ ਇਸ ਨੂੰ ਗ਼ਲਤ ਵਰਤੋਂ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ।ਇਸ ਸਮੱਸਿਆ ਦੇ ਹੱਲ ਲਈ ਭਾਰਤ ਸਰਕਾਰ ਨੇ ਹੁਣ ਇੱਕ ਆਰਜ਼ੀ ਅਧਾਰ ਨੰਬਰ ਯਾਨੀਕਿ ਵਰਚੂਅਲ ਆਈਡੀ ਬਣਾਉਣ ਦੀ ਸੁਵਿਧਾ ਦਿੱਤੀ ਹੈ।ਇਹ ਵਰਚੂਅਲ ਆਈਡੀ ਆਧਾਰ ਨੰਬਰ ਵਾਂਗ ਹੀ ਕੰਮ ਕਰੇਗਾ।
ਹੁਣ ਉੱਥੇ ਤੁਸੀਂ ਨਵਾਂ 16 ਅੰਕਾਂ ਦਾ ਆਰਜ਼ੀ (ਵਰਚੂਅਲ)ਨੰਬਰ ਦੇ ਕੇ ਮੂਲ ਆਧਾਰ ਨੰਬਰ ਸੁਰੱਖਿਅਤ ਰੱਖ ਸਕਦੇ ਹੋ।ਇਹ ਵਰਚੂਅਲ ਆਧਾਰ ਨੰਬਰ ਪੂਰੇ ਦਿਨ ਲਈ ਵਰਤੋਂਯੋਗ ਹੋਏਗਾ।ਇੱਕ ਵਾਰ ਵਰਤਣ ਉਪਰੰਤ ਇਹ ਰੱਦ ਹੋ ਜਾਵੇਗਾ।ਦੁਬਾਰਾ ਨਵਾਂ ਆਰਜ਼ੀ ਨੰਬਰ ਵਰਤਣ ਲਈ ਤੁਹਾਨੂੰ ਇੰਟਰਨੈੱਟ ਉੱਤੇ ਜਾ ਕੇ ਦੁਬਾਰਾ ਜਨਰੇਟ ਕਰਨਾ ਹੋਵੇਗਾ।ਇੱਕ ਦਿਨ ਵਿੱਚ ਤੁਸੀਂ ਲੋੜ ਅਨੁਸਾਰ ਇੱਕ ਤੋਂ ਵੱਧ ਵਾਰ ਵੀ ਆਰਜ਼ੀ ਅਧਾਰ ਨੰਬਰ ਬਣਾ ਸਕਦੇ ਹੋ। ਇਹ 16 ਅੰਕਾਂ ਦਾ ਆਰਜ਼ੀ ਅਧਾਰ ਨੰਬਰ ਹਰੇਕ ਵਾਰ ਵੱਖਰਾ ਯਾਨੀਕਿ ਵਿਲੱਖਣ ਹੋਵੇਗਾ

ਇੱਕ ਲਿਪੀ ਨੂੰ ਦੂਜੀ ਲਿਪੀ 'ਚ ਬਦਲੋ

Image
2-8-18 ਲਿਪੀ ਦੇ ਨਾਂਅ ਤੇ ਉੱਸਰੀਆਂ ਕੰਧਾਂ ਨੂੰ ਢਹਿ-ਢੇਰੀ ਕਰਨ ਵਾਲੀ ਤਕਨੀਕ
ਦੁਨੀਆ ਵਿਚ ਬਹੁਤ ਸਾਰੀਆਂ ਜ਼ੁਬਾਨਾਂ ਬੋਲੀਆਂ ਜਾਂਦੀਆਂ ਹਨ ਤੇ ਇਨ੍ਹਾਂ ਜ਼ੁਬਾਨਾਂ ਦੀਆਂ ਅੱਗੇ ਵੱਖ-ਵੱਖ ਲਿਪੀਆਂ ਹਨ।ਪੰਜਾਬੀ ਭਾਸ਼ਾ ਲਈਗੁਰਮੁਖੀ ਤੇ ਸ਼ਾਹਮੁਖੀਲਿਪੀਵਰਤੀਜਾਂਦੀਹੈ।ਅਸੀਂ ਗੁਰਮੁਖੀ ਲਿਪੀ ਦੀ ਵਰਤੋਂ ਕਰਦੇ ਹਾਂ ਤੇ ਸਰਹੱਦੋਂ ਪਾਰਲੇ ਪੰਜਾਬੀ ਸ਼ਾਹਮੁਖੀ ਦੀ ਵਰਤੋਂ ਕਰਦੇ ਹਨ।ਲਿਪੀਆਂ ਦਾ ਵਖਰੇਵਾਂ ਵੀ ਪੰਜਾਬੀ ਭਾਸ਼ਾ ਦੇ ਵਿਕਾਸ ਵਿਚ ਰੁਕਾਵਟ ਬਣ ਰਿਹਾ ਸੀਪਰ ਹੁਣ ਅਜਿਹੇ ਸਾਫ਼ਟਵੇਅਰ ਦਾ ਵਿਕਾਸ ਹੋ ਚੁੱਕਾ ਹੈ ਜੋ ਦੋਹਾਂ ਲਿਪੀਆਂ ਨੂੰ ਆਪਸ ਵਿਚ ਪਲਟ ਸਕਦਾ ਹੈ। ਹੁਣ ਤੁਸੀਂ ਸ਼ਾਹਮੁਖੀ ਲਿਪੀ ਵਿਚ ਲਿਖੀ ਕਿਸੇ ਕਿਤਾਬ ਨੂੰ ਗੁਰਮੁਖੀ ਲਿਪੀ ਵਿਚ ਬਦਲ ਕੇ ਪੜ੍ਹ ਸਕਦੇ ਹੋ ਇਸ ਸਾਫ਼ਟਵੇਅਰ ਰਾਹੀਂ ਸ਼ਾਹਮੁਖੀ ਵਿਚ ਬਣੀ ਕਿਸੇ ਪੂਰੀ ਦੀ ਪੂਰੀ ਵੈੱਬਸਾਈਟ ਨੂੰ ਵੀ ਗੁਰਮੁਖੀ ਵਿਚ ਲਿਪੀਅੰਤਰਨ ਕਰਕੇ ਪੜ੍ਹਿਆ ਜਾ ਸਕਦਾ ਹੈ।ਇਸ ਨਾਲ ਕੰਡਿਆਲੀ ਤਾਰ ਤੋਂ ਪਾਰਲੇ ਪੰਜਾਬੀ ਸਾਡੀਆਂ ਗੁਰਮੁਖੀ ਵਿਚ ਲਿਖੀਆਂ ਲਿਖਤਾਂ ਨੂੰ ਇਸ ਸਾਫ਼ਟਵੇਅਰ ਦੀ ਬਦੌਲਤ ਬਦਲਕੇ ਪੜ੍ਹ ਸਕਦੇ ਹਨ।ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਭਾਸ਼ਾ ਤਕਨਾਲੋਜੀ ਵਿਕਾਸ ਕੇਂਦਰ ਦੇ ਡਾ. ਗੁਰਪ੍ਰੀਤ ਸਿੰਘ ਲਹਿਲ ਦੀ ਅਗਵਾਈ ਵਾਲੀ ਟੀਮ ਦੁਆਰਾ ਬਣਾਇਆ ਇਹ ਸਾਫ਼ਟਵੇਅਰ ਆਨਲਾਈਨ ਅਤੇ ਆਫ਼ਲਾਈਨ ਵਰਤਿਆ ਜਾ ਸਕਦਾ ਹੈ। ਇਸ ਸਾਫ਼ਟਵੇਅਰ ਨੂੰ ਆਨਲਾਈਨ ਵਰਤਣ ਲਈ learnpunjabi.org

'ਗੂਗਲ ਹੈਂਡਰਾਈਟਿੰਗ ਟੂਲ' ਰਾਹੀਂ ਲਿਖ ਕੇ ਕਰੋ ਟਾਈਪ/Google Handwriting Tool/cpKamboj_punjabiComputer

Image
26-7-18 ਗੂਗਲਨੇ ਅਨੁਵਾਦ,ਸਰਚ ਇੰਜਣ ਤੇ ਹੋਰਨਾਂ ਖੇਤਰਾਂ ਵਿਚ ਬਹੁਤ ਵੱਡੀ ਉਪਲਬਧੀ ਹਾਸਲ ਕੀਤੀ ਹੈ।ਗੂਗਲ ਦੇ 'ਗੂਗਲ ਹੈਂਡਰਾਈਟਿੰਗ ਇਨਪੁਟ'ਮੋਬਾਈਲਐਪਰਾਹੀਂ ਤੁਸੀਂ ਲਿਖ ਕੇ ਟਾਈਪ ਕਰ ਸਕਦੇ ਹੋ।ਇਹ ਟੂਲ ਇੱਕ ਤਰ੍ਹਾਂ ਦਾ ਕੀ-ਬੋਰਡ ਹੈ ਪਰ ਇਸ ਉੱਤੇ ਕੀ ਬੋਰਡ ਦੇ ਬਟਨਾਂ ਦੀ ਬਜਾਏ ਖ਼ਾਲੀ ਥਾਂ ਨਜ਼ਰ ਆਉਂਦੀ ਹੈ। ਇਸ ਨੂੰ ਸਲੇਟ ਵਾਂਗ ਲਿਖਣ ਲਈ ਵਰਤਿਆ ਜਾ ਸਕਦਾ ਹੈ।ਇਸ ਤੇ ਉਂਗਲ ਰਾਹੀਂ ਜਾਂ ਬਾਜ਼ਾਰ ਵਿਚੋਂ ਮਿਲਣ ਵਾਲੀ ਇੱਕ ਵਿਸ਼ੇਸ਼ ਕਿਸਮ ਦੀ ਕਲਮ (ਸਟਾਈਲਸ)ਰਾਹੀਂ ਟਾਈਪ ਕੀਤਾ ਜਾਂਦਾ ਹੈ।ਜਿਉਂ-ਜਿਉਂ ਤੁਸੀਂ ਅੱਖਰ ਅਤੇ ਅੱਖਰਾਂ ਨੂੰ ਜੋੜ ਕੇ ਸ਼ਬਦ ਬਣਾਉਂਦੇ ਹੋ ਓਵੇਂ-ਓਵੇਂ ਇਹ ਐਪ ਉਸ ਨੂੰ ਟਾਈਪ ਕੀਤੇ ਸ਼ਬਦਾਂ ਨਾਲ ਮੇਲ ਕੇ ਸਕਰੀਨ ਉੱਤੇ ਦਿਖਾਉਂਦੀ ਜਾਂਦੀ ਹੈ।ਇਹ ਐਪ ਉਨ੍ਹਾਂ ਲੋਕਾਂ ਲਈ ਇੱਕ ਜਾਦੂ ਦੀ ਛੜੀ ਹੈ ਜੋ ਟਾਈਪ ਤਾਂ ਕਰਨਾ ਚਾਹੁੰਦੇ ਨੇ ਪਰ ਹੱਥ ਨਾਲ ਲਿਖਣ ਦੀ ਕਲਾ ਨਹੀਂ ਛੱਡਣਾ ਚਾਹੁੰਦੇ।

ਸੋਸ਼ਲ ਮੀਡੀਆ ਦੀ ਭਰੋਸੇਯੋਗਤਾ 'ਤੇ ਸਵਾਲੀਆ ਨਿਸ਼ਾਨ/social media/cpKamboj_punjabiComputer

Image
19-7-2018
ਸੱਭਿਅਕ ਸਾਈਬਰ ਨਾਗਰਿਕਤਾ ਦੇ ਨੁਕਤੇ
ਸੋਸ਼ਲ ਮੀਡੀਆ ਇਕ ਅਜਿਹਾ ਮੰਚ ਹੈ ਜਿਸ ਦੀ ਵਰਤੋਂ ਪੂਰੀ ਦੁਨੀਆ ਵਿਚ ਵੱਡੇ ਪੱਧਰ 'ਤੇ ਕੀਤੀ ਜਾਂਦੀ ਹੈ। ਭਾਰਤ ਵਿਚ ਫੇਸਬੁੱਕ, ਵਟਸਐਪ, ਟਵੀਟਰ ਦੀ ਵਰਤੋਂ ਰਿਕਾਰਡ ਤੋੜ ਅੰਕੜਿਆਂ ਨੂੰ ਪਾਰ ਕਰ ਚੁੱਕੀ ਹੈ। ਇਸ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਸ ਉੱਤੇ ਮੁਫ਼ਤ ਵਿਚ ਮੈਸਿਜ, ਫ਼ੋਟੋਆਂ ਤੇ ਵੀਡੀਓ ਆਦਿ ਭੇਜੇ ਜਾ ਸਕਦੇ ਹਨ। ਇਸ ਰਾਹੀਂ ਸਮਾਜ ਦੇ ਮਹੱਤਵਪੂਰਨ ਮੁੱਦਿਆਂ ਉੱਤੇ ਵਿਚਾਰ ਚਰਚਾ ਕੀਤੀ ਜਾਂਦੀ ਹੈ।ਫੇਸਬੁਕ ਪੇਜਾਂ ਅਤੇ ਵਟਸਐਪ ਗਰੁੱਪਾਂ ਵਿਚ ਪਾਈਆਂ ਜਾਣ ਵਾਲੀਆਂ ਟਿੱਪਣੀਆਂ ਤੋਂ ਸਾਡੀ ਨੌਜਵਾਨ ਪੀੜ੍ਹੀ ਦਾ ਅਸਲ ਰੁਝਾਨ ਪਤਾ ਲਗਦਾ ਹੈ। ਕਈ ਲੋਕ ਸੋਸ਼ਲ ਮੀਡੀਆ ਮਾਰਕੀਟਿੰਗ ਰਾਹੀਂ ਘਰ ਬੈਠਿਆਂ ਕਮਾਈ ਕਰ ਰਹੇ ਹਨ। ਪਿਛਲੇ ਕੁੱਝ ਸਮੇਂ ਤੋਂ ਸੋਸ਼ਲ ਮੀਡੀਆ ਉੱਤੇ ਅੰਧ ਵਿਸ਼ਵਾਸ ਫੈਲਾਉਣ ਵਾਲੀਆਂ ਤੇ ਝੂਠੀਆਂ ਖ਼ਬਰਾਂ ਛਾਇਆ ਹੋ ਰਹੀਆਂ ਹਨ। ਇਸ ਨਵੇਂ ਮੀਡੀਆ ਰਾਹੀਂ ਫੈਲਣ ਵਾਲੀਆਂ ਅਫ਼ਵਾਹਾਂ ਕਾਰਨ ਕਈ ਥਾਈਂ ਦੰਗੇ ਵੀ ਹੋ ਚੁੱਕੇ ਹਨ। ਗੈਰ-ਵਿਗਿਆਨਿਕ ਦੇਸੀ ਇਲਾਜ ਨਾਲ ਸਬੰਧਿਤ ਕਰਾਮਾਤੀ ਨੁਕ‌ਿਤਆ ਨੂੰ ਸਾਂਝਾ ਕਰਨ ਦੀਆਂ ਖ਼ਬਰਾਂ ਦਾ ਬਜ਼ਾਰ ਵੀ ਗਰਮ ਹੈ। ਝੂਠੀਆ ਖ਼ਬਰਾਂ, ਵੀਡੀਓ ਆਦਿ ਪਾਉਣ ਵਾਲੇ ਲੋਕਾਂ ਦਾ ਇਕ ਖ਼ਾਸ ਸਮੂਹ ਸਰਗਰਮ ਹੈ ਜੋ ਰਾਜਨੀਤਿਕ ਪਾਰਟੀਆਂ 'ਤੇ ਧਰਮ ਦੇ ਠੇਕੇਦਾਰਾਂ ਦਾ ਹੱਥਕੰਡਾ ਬਣ ਕੇ ਸਮਾਜ ਵਿਚ ਦੰਗੇ ਭੜਕਾਉਣ, ਜਾਤ-ਪਾਤ ਤੇ ਧਰਮ ਦੇ ਨਾਂ ਤੇ ਨਫ਼ਰਤ ਦਾ ਭਾਂਬੜ ਬਾਲਣ…