ਫੋਟੋਆਂ ਸਾਂਝੀਆਂ ਕਰਨ ਲਈ ਵਰਤੋ ਗੂਗਲ ਪਲੱਸ/cpKamboj_punjabiComputer


29-7-18
ਗੂਗਲ ਪਲੱਸ (Google+) ਰਾਹੀਂ ਅਸੀਂ ਆਪਣੀਆਂ ਫ਼ੋਟੋਆਂ ਅਤੇ ਵੀਡੀਓ ਨੂੰ ਸਟੋਰ
 ਕਰ ਸਕਦੇ ਹਾਂ ਤੇ ਦੁਨੀਆ ' ਕਿਸੇ ਵੀ ਥਾਂ 'ਤੇ ਬੈਠ ਕੇ ਵਰਤ ਸਕਦੇ ਹਾਂ। ਇਸ ਐਪ ਦੀਆਂ ਸੁਵਿਧਾਵਾਂ ਮੁਫ਼ਤ 'ਚ ਉਪਲਬਧ ਹਨ। ਇਸ ਰਾਹੀਂ ਅਸੀਂ ਆਪਣੀਆਂ ਰੁਚੀਆਂ ਵਾਲੇ ਦੋਸਤਾਂ ਨੂੰ ਲੱਭ ਕੇ ਉੁਨ੍ਹਾਂ ਨਾਲ ਸਬੰਧ ਬਣਾਇਆ ਜਾ ਸਕਦਾ ਹੈ।
ਵਿਸ਼ੇਸ਼ਤਾਵਾਂ
·        ਇਸ ਵਿਚ ਫ਼ੋਟੋਆਂ ਨੂੰ ਸਲਾਈਡ ਸ਼ੋਅ ਦੇ ਰੂਪ ਵਿਚ ਦਿਖਾਉਣ ਦੀ ਸੁਵਿਧਾ ਹੈ।
·        ਗੂਗਲ ਪਲੱਸ ਨੂੰ ਪਿਕਾਸਾ (Picasa) ਨਾਲ ਜੋੜ ਕੇ ਫ਼ੋਟੋਆਂ ਦੀ ਕਾਂਟ-ਛਾਂਟ ਅਤੇ ਖ਼ੂਬਸੂਰਤ ਬਣਾਉਣ ਦਾ ਕੰਮ ਕੀਤਾ ਜਾ ਸਕਦਾ ਹੈ।
·        ਇਸ 'ਤੇ ਸਿੰਗਲ ਕਲਿੱਕ ਰਾਹੀਂ ਫ਼ੋਟੋਆਂ ਨੂੰ ਅੱਪਲੋਡ ਕੀਤਾ ਜਾ ਸਕਦਾ ਹੈ।
·        ਇਹ ਇੱਕ ਮੁਫ਼ਤ ਐਪ ਹੈ ਜਿਸ ਰਾਹੀਂ ਆਪਣੇ ਦੋਸਤਾਂ ਨੂੰ ਲੱਭ ਕੇ ਉਨ੍ਹਾਂ ਨਾਲ ਸੰਪਰਕ ਕਾਇਮ ਕੀਤਾ ਜਾ ਸਕਦਾ ਹੈ।
·        ਅਸੀਂ ਫ਼ੋਟੋਆਂ ਨਾਲ ਸਬੰਧਿਤ ਟਿੱਪਣੀਆਂ ਅਤੇ ਹੋਰ ਸਮਗਰੀ ਨੂੰ ਸਰਚ ਬਕਸੇ ਰਾਹੀਂ ਲੱਭ ਸਕਦੇ ਹਾਂ।
·         ਅੱਪਲੋਡ ਕੀਤੀਆਂ ਫ਼ੋਟੋਆਂ ਨੂੰ ਆਪਣੀ ਪ੍ਰਾਈਵੇਟ ਐਲਬਮ ਵਿਚ ਸਟੋਰ ਕੀਤਾ ਜਾ ਸਕਦਾ ਹੈ।
·        ਇਸ ਵਿਚ ਆਟੋ-ਬੈਕਅਪ ਦੀ ਸੁਵਿਧਾ ਹੈ। ਇਸ ਦਾ ਅਰਥ ਇਹ ਹੈ ਕਿ ਫ਼ੋਨ ਵਿਚ ਸੇਵ ਹੋਈਆਂ ਫ਼ੋਟੋਆਂ ਦਾ ਐਪ ਆਪਣੇ-ਆਪ ਬੈਕਅਪ ਲੈ ਕੇ ਤੁਹਾਡੇ ਪ੍ਰਾਈਵੇਟ ਟਿਕਾਣੇ 'ਤੇ ਪਾਉਂਦੀ ਰਹਿੰਦੀ ਹੈ।
·        ਇਸ ਰਾਹੀਂ ਫ਼ੋਟੋਆਂ ਦੇ ਨਾਲ-ਨਾਲ ਵੀਡੀਓ, ਮੂਵੀ ਅਤੇ ਐਨੀਮੇਸ਼ਨ ਨੂੰ ਵੀ ਸ਼ੇਅਰ ਕੀਤਾ ਜਾ ਸਕਦਾ ਹੈ।
·        ਇਸ ਵਿਚ ਫ਼ੋਟੋਆਂ ਨੂੰ ਛਾਂਟ ਕੇ ਉਨ੍ਹਾਂ ਦੀ ਸੰਪਾਦਨਾ ਕੀਤੀ ਜਾ ਸਕਦੀ ਹੈ।
·        ਇਸ ਵਿਚ ਸਮੂਹ (Group) ਬਣਾਉਣ ਦੀ ਵਿਵਸਥਾ ਹੈ। ਅਸੀਂ ਆਪਣੇ ਸਮੂਹ ਦੇ ਮੈਂਬਰਾਂ ਨਾਲ ਵੀਡੀਓ ਕਾਲ ਰਾਹੀਂ ਜੁੜ ਸਕਦੇ ਹਾਂ। ਇੱਕ ਸਮੂਹ ਵਿਚ 10 ਮੈਂਬਰਾਂ ਨਾਲ ਇਕੱਠੇ ਗੱਲ-ਬਾਤ ਕਰ ਸਕਦੇ ਹਾਂ।
ਹਾਲਾਂਕਿ ਗੂਗਲ ਦਾ ਇਹ ਸ਼ਕਤੀਸ਼ਾਲੀ ਪ੍ਰੋਗਰਾਮ ਬੇਹੱਦ ਫ਼ਾਇਦੇਮੰਦ ਹੈ ਪਰ ਇਸ ਵਿਚ ਸਹੀ ਤਰੀਕੇ ਨਾਲ ਕੰਮ ਕਰਨ ਲਈ ਉੱਚ ਰਫ਼ਤਾਰ ਵਾਲਾ (3-ਜੀ ਜਾਂ ਵਾਈ-ਫਾਈ) ਇੰਟਰਨੈੱਟ ਕਨੈੱਕਸ਼ਨ ਹੋਣਾ ਚਾਹੀਦਾ ਹੈ। ਵਰਤੋਂਕਾਰ ਦਾ ਗੂਗਲ 'Ú ਖਾਤਾ ਹੋਣਾ ਜ਼ਰੂਰੀ ਹੈ 'ਤੇ ਅੱਪਲੋਡ ਕੀਤੀ ਜਾਣ ਵਾਲੀ ਫ਼ੋਟੋ 2048 ਪਿਕਸਲ ਤੋਂ ਵੱਡੀ ਨਹੀਂ ਹੋਣੀ ਚਾਹੀਦੀ।
Dr C P Kamboj/Assistant Professor/Punjabi Computer Help Centre/Punjabi University Patiala/Mobile No 9417455614/E-mail: cpk@pbi.ac.in/Website: www.cpkamboj.com

Comments

Popular posts from this blog

ਅੰਗਰੇਜ਼ੀ-ਪੰਜਾਬੀ ਕੋਸ਼ ਦੀ ਐਂਡਰਾਇਡ ਐਪ ਜਾਰੀ/Android based English-Punjabi Dictionary

ਪਹਿਲੀ ਇਨਸਕਰਿਪਟ ਅਧਾਰਤ ਗੁਰਮੁਖੀ ਟਾਈਪਿੰਗ ਐਪ ਜਾਰੀ

ਸਾਈਬਰ ਜਹਾਨ ਵਿਚ ਸ਼ਹੀਦ ਊਧਮ ਸਿੰਘ ਮਹਾਨ