‘ਗੂਗਲ ਲੈਂਜ਼’ ਕਰੇਗਾ ਤਸਵੀਰਾਂ ਦਾ ਲਾਈਵ ਵਿਸ਼ਲੇਸ਼ਣ/Google Lensਦੋਸਤੋਤਕਨੀਕ ਦੇ ਖੇਤਰ ਵਿਚ ਗੂਗਲ ਨਿੱਤ-ਰੋਜ਼ ਨਵੀਆਂ ਕਾਢਾਂ ਕੱਢ ਰਿਹਾ ਹੈ ਪਿਛਲੇ ਕੁੱਝ ਦਿਨਾਂ ਤੋਂ ਗੂਗਲ ਦੀ ‘ਗੂਗਲ ਲੈਂਜ਼’ ਐਪ ਕਾਫ਼ੀ ਚਰਚਾ ਵਿਚ ਹੈ
ਗੂਗਲ ਲੈਂਜ਼’ ਇਕ ਅਜਿਹੀ ਐਪ ਹੈ ਜੋ ਚੀਜ਼ਾਂ ਦੀ ਪਛਾਣ ਕਰਕੇ ਉਸ ਦੀ ਲਾਈਵ (ਉਸੇ ਵੇਲੇਸਰਚ  ਕਰ ਸਕਦੀ ਹੈ ਇਸ ਨੂੰ ਗੂਗਲ ਫ਼ੋਟੋ ਅਤੇ ਗੂਗਲ ਅਸਿਸਟੈਂਟ ਨਾਮਕ ਐਪਜ਼ ਨਾਲ ਜੋੜਿਆ ਗਿਆ ਹੈ ਜਿਉਂ ਹੀ ਕਿਸੇ ਵਸਤੂ ’ਤੇ ਕੈਮਰਾ ਫੋਕਸ ਕੀਤਾ ਜਾਂਦਾ ਹੈ ਤਾਂ ਇਹ ਉਸ ਦਾ ਵਿਸ਼ਲੇਸ਼ਣ ਕਰਕੇ ਇੰਟਰਨੈੱਟ ’ਤੇ ਸਰਚ ਕਰਦੀ ਹੈ ਤੇ ਢੁਕਵੀਂ ਜਾਣਕਾਰੀ ਦਿੰਦੀ ਹੈ ਵੈਸੇ ਇਹ ਐਪ ਗੂਗਲ ਦੇ ਆਪਣੇ ਗੂਗਲ ਗੋਗਲੋਸ (Google Googles) ਦੀ ਤਰ੍ਹਾਂ ਹੈ ਪਰ ਗੂਗਲ ਲੈਂਜ਼ ਵਿਚ ਆਲਾ ਦਰਜੇ ਦੀ ਤਕਨੀਕ ਵਰਤੀ ਗਈ ਹੈ
ਇਸ ਐਪ ਰਾਹੀਂ ਚੀਜ਼ਾਂ ਦੇ ਬਾਰ ਕੋਡ ਦੀ ਫ਼ੋਟੋ ਖਿੱਚਣ ‘ਤੇ ਅੱਖ ਝਪਕਦਿਆਂ ਹੀ ਜਾਣਕਾਰੀ ਸਾਹਮਣੇ  ਜਾਂਦੀ ਹੈ ਇਹ ਕਿਤਾਬਾਂ ਜਾਂ ਸੰਗੀਤਕ ਡਿਸਕਾਂ ਦੇ ਕਵਰ ਨੂੰ ਗੂਗਲ ਸਰਚ ਰਾਹੀਂ ਪਛਾਣ ਕੇ ਵੈੱਬ ਜ਼ਖੀਰੇ ’ਚੋਂ ਜਾਣਕਾਰੀ ਕੱਢ ਲਿਆਉਂਦੀ ਹੈ ਇਹ ਕਿਸੇ ਲੈਂਡਮਾਰਕ ਜਿਵੇਂ ਮਾਰਗ ਦਰਸ਼ਨ ਚਿੰਨ੍ਹ ਜਾਂ ਮੀਲ ਪੱਥਰ ਨੂੰ ਪਛਾਣ ਕੇ ਉਸ ਦੀ ਗੂਗਲ ਮੈਪ ’ਤੇ ਸਥਿਤੀ ਦੱਸ ਸਕਦੀ ਹੈ ਇਸ ਐਪ ਵਾਲੇ ਮੋਬਾਈਲ ਦੇ ਕੈਮਰੇ ਨੂੰ ਵਾਈ-ਫਾਈ ਲੇਬਲ ਜਿੱਥੇ ਨੈੱਟਵਰਕ ਦਾ ਨਾਂ ਤੇ ਪਾਸਵਰਡ ਲਿਖਿਆ ਹੋਵੇਉੱਤੇ ਫੋਕਸ ਕਰਨ ਨਾਲ ਫ਼ੋਨ ਆਪਣੇ-ਆਪ ਨੈੱਟਵਰਕ ਨਾਲ ਜੁੜ ਜਾਂਦਾ ਹੈ
ਇਹ ਐਪ ਸੈਮਸੰਗ ਫੋਨਾਂ ਬਿਕਸਬਾਏ ਵਿਜ਼ਨ (Bixby Vision) ਦੀ ਤਰ੍ਹਾਂ ਹੈ ਗੂਗਲ ਪਲੇਅ ਸਟੋਰ ’ਤੇ ਇਕ ਐਨਾਲਾਈਸਿਸ ਟੂਲ ਸੈਟ (Analysis Tool Set) ਨਾਂ ਦੀ ਐਪ ਵੀ ਮਿਲ ਜਾਂਦੀ ਹੈ ਜਿਸ ਦਾ ਕੰਮ ਵੀ ਗੂਗਲ ਲੈਂਜ਼ ਵਰਗਾ ਹੀ ਹੈ
ਦੱਸਣਯੋਗ ਹੈ ਕਿ ਗੂਗਲ ਨੇ ਇਹ ਐਪ 4 ਅਕਤੂਬਰ, 2017 ਨੂੰ ਜਾਰੀ ਕੀਤੇ ਓਰੀਓ (Oreo) ਐਂਡਰਾਇਡ 8.1 ਸੰਸਕਰਣ ਵਾਲੇ ਪਿਕਸਲ (Pixel) ਲੜੀ ਦੇ ਸਮਾਰਟ ਫੋਨਾਂ ਵਿਚ ਮੁਫ਼ਤ ਮੁਹੱਈਆ ਕਰਵਾਈ ਸੀ ਹੁਣ ਗੂਗਲ ਨੇ 2 ਮਾਰਚ, 2018 ਨੂੰ ਇਸ ਐਪ ਨੂੰ ਗੈਰ-ਪਿਕਸਲ ਯਾਨੀਕਿ ਬਾਕੀ ਫੋਨਾਂ ਲਈ ਲਾਂਚ ਕਰ ਦਿੱਤਾ ਹੈ ਪਰ ਹਾਲਾਂ ਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਪੁਰਾਣੇ ਐਂਡਰਾਇਡ ਸੰਸਕਰਣਾਂ ਵਿਚ ਇਸ ਐਪ ਦਾ ਅੱਪਡੇਟ ਕਦੋਂ ਆਵੇਗਾ
ਪੰਜਾਬੀ ਯੂਨੀਵਰਸਿਟੀਪਟਿਆਲਾ
94174-55614

Comments

Popular posts from this blog

ਅੰਗਰੇਜ਼ੀ-ਪੰਜਾਬੀ ਕੋਸ਼ ਦੀ ਐਂਡਰਾਇਡ ਐਪ ਜਾਰੀ/Android based English-Punjabi Dictionary

ਪਹਿਲੀ ਇਨਸਕਰਿਪਟ ਅਧਾਰਤ ਗੁਰਮੁਖੀ ਟਾਈਪਿੰਗ ਐਪ ਜਾਰੀ

ਸਾਈਬਰ ਜਹਾਨ ਵਿਚ ਸ਼ਹੀਦ ਊਧਮ ਸਿੰਘ ਮਹਾਨ