ਨਵੀਂ ਪੁਸਤਕ: ਵਿੰਡੋਜ਼ ਅਤੇ ਐੱਮ ਐੱਸ ਆਫ਼ਿਸ



******* 
Hello friends,
Just for your info. My latest book "Windows and MS Office" Published by Computer Vigiaan Publishers, might be of interest to you. You may order via SMS on publisher's phone number 9464055614

Book cost: Rs 200/- (Including VPP charges)
Buy Online from: https://www.instamojo.com/kambojcp/
******* 

ਪਿਆਰੇ ਦੋਸਤੋ,
ਤੁਹਾਡੀ ਜਾਣਕਾਰੀ ਹਿੱਤ ਹੈ ਕਿ ‘ਵਿੰਡੋਜ਼ ਅਤੇ ਐੱਮ ਐੱਸ ਆਫ਼ਿਸ’ ਕੰਪਿਊਟਰ ਵਿਗਿਆਨ ਪ੍ਰਕਾਸ਼ਨ ਤੋਂ ਪ੍ਰਕਾਸ਼ਿਤ ਮੇਰੀ ਨਵੀਂ ਪੁਸਤਕ ਆਪ ਦੀ ਪਸੰਦ ਦੀ ਹੋ ਸਕਦੀ ਹੈ।
ਤੁਸੀਂ ਪ੍ਰਕਾਸ਼ਕ ਦੇ ਫੋਨ ਨੰਬਰ 94640-55614 ’ਤੇ ਸਨੇਹਾ ਭੇਜ ਕੇ ਮੰਗਵਾ ਸਕਦੇ ਹੋ।
ਪੁਸਤਕ ਦੀ ਕੀਮਤ: 200/- ਰੁਪਏ (ਵੀਪੀਪੀ/ਡਾਕ ਖ਼ਰਚੇ ਸਮੇਤ)
ਆਨ-ਲਾਈਨ ਖ਼ਰੀਦੋ: https://www.instamojo.com/kambojcp/
******* 

 Book Index, release and review reports can be read from following web page 
 ******* 
 ਪੁਸਤਕ ਦਾ ਤਤਕਰਾ, ਰਿਲੀਜ਼ ਤੇ ਰੀਵਿਊ ਰਿਪੋਰਟਾਂ ਹੇਠਲੇ ਵੈੱਬ ਪੇਜ਼ ਤੋਂ ਪੜ੍ਹ ਸਕਦੇ ਹੋ।








ਤਤਕਰਾ
1. ਮਾਈਕਰੋਸਾਫ਼ਟ ਵਿੰਡੋਜ਼-10 (11-28)
 ਵਿੰਡੋਜ਼ ਦੀਆਂ ਵਿਸ਼ੇਸ਼ਤਾਵਾਂ . . . . . . . . . . . . . . . . . . . . . . . . . . 12
 ਵਿੰਡੋਜ਼ ਵਾਲਾ ਕੰਪਿਊਟਰ ਚਾਲੂ ਕਰਨਾ ਤੇ ਬੰਦ ਕਰਨਾ . . . . . . . . . .  12, 13     
 ਵਿੰਡੋਜ਼ ਦੇ ਭਾਗ ਤੇ ਡੈਸਕਟਾਪ . . . . . . . . . . . . . . . . . . . . . . . . 13, 14
 ਫਾਈਲ ਤੇ ਫੋਲਡਰ . . . . . . . . . . . . . . . . . . . . . . . . . . . . . . 15 
 ਡਿਲੀਟ ਅਤੇ ਰੀਸਟੋਰ ਕਰਨਾ . . . . . . . . . . . . . . . . . . . . . . . .  17
 ਵਿੰਡੋਜ਼ ਐਕਸਪਲੋਰਰ ਅਤੇ ਸ਼ਾਰਟਕੱਟ  . . . . . . . . . . . . . . . . . . 18, 19
 ਡੈਸਕਟਾਪ ਬਦਲਣਾ, ਕੰਟਰੋਲ ਪੈਨਲ  . . . . . . .  . . . . . . .  . . . . 20, 21
 ਵਿੰਡੋਜ਼ ਦੇ ਸੰਸਕਰਨ ਤੇ ਰੈਮ ਬਾਰੇ ਜਾਣਨਾ  . . . . . . .  . . . . . . .  .  22
 ਵਿੰਡੋਜ਼ ਐਕਸੈਸਰੀਜ਼  . . . . . . .  . . . . . . .  . . . . . . .  . . . . . .  23
 ਸਟੋਰੇਜ ਭਾਗਾਂ ਦੀ ਵਰਤੋਂ . . . . . . .  . . . . . . .  . . . . . . .  . . . .  24
 ਕੰਪਿਊਟਰ ਨੂੰ ਸਮਾਰਟ ਫ਼ੋਨ ਨਾਲ ਜੋੜਨਾ . . . . . . .  . . . . . . .  . . 25
 ਕੰਪਿਊਟਰ ਦੀ ਰਫ਼ਤਾਰ ਵਧਾਉਣੀ  . . . . . . .  . . . . . . .  . . . . . . 26
2. ਮਾਈਕਰੋਸਾਫ਼ਟ ਵਰਡ- 2013 (29-90)
 ਵਰਡ ਦੀਆਂ ਵਿਸ਼ੇਸ਼ਤਾਵਾਂ . . . . . . .  . . . . . . .  . . . . . . .  . . . . 30 
 ਵਰਡ ਨੂੰ ਖੋਲ੍ਹਣਾ ਤੇ ਇਸ ਦੀ ਸਕਰੀਨ . . . . . . .  . . . . . . .  . . . . .30 
 ਕੀ-ਬੋਰਡ ਸ਼ਾਰਟਕੱਟ, ਦਸਤਾਵੇਜ਼ ਬਣਾਉਣਾ, ਸੇਵ ਕਰਨਾ ਤੇ ਖੋਲ੍ਹਣਾ . . 34-36 ਵੱਖ-ਵੱਖ ਟੈਬ ਤੇ ਵਰਡ ਆਪਸ਼ਨ . . . . . . .  . . . . . . .  . . . . . . .  37-41
 ਪਹਿਲਾ ਅੱਖਰ ਬਦਲਣ, ਹੋੜਾ ਨਾ ਪੈਣ ਦੀ ਸਮੱਸਿਆ ਅਤੇ ਆਟੋ ਕਰੈਕਟ 42, 43
 ਫੌਂਟ ਬਦਲਣ ਦਾ ਕੀ-ਬੋਰਡ ਸ਼ਾਰਟਕੱਟ ਅਤੇ ਕਰੈਕਟਰ ਮੈਪ ਦੀ ਵਰਤੋਂ . 44, 45
 ਮੈਕਰੋ, ਟੇਬਲ ਬਣਾਉਣਾ ਤੇ ਤਸਵੀਰਾਂ ਲਗਾਉਣਾ . . . . . . .  . . . . . .  45-48
 ਵਰਡ ਆਰਟ, ਕਲਿੱਪ ਆਰਟ, ਸਮਾਰਟ ਆਰਟ ਅਤੇ ਸ਼ੇਪਜ਼ . . . . . . . 49-51
 ਇਨਡੈਂਟ ਅਤੇ ਲਾਈਨ ਸਪੇਸਿੰਗ . . . . . . .  . . . . . . .  . . . . . . .   52 
 ਫਾਈਂਡ-ਰੀਪਲੇਸ ਅਤੇ ਸਕਰੀਨ ਸ਼ੌਟ . . . . . . .  . . . . . . .  . . . . . 53, 54
 ਬੁੱਕਮਾਰਕਸ ਅਤੇ ਕਾਮੈਂਟਸ . . . . . . .  . . . . . . .  . . . . . . .  . .   54, 55
 ਹੈੱਡਰ ਅਤੇ ਫੂਟਰ, ਟੈਕਸਟ ਬਾਕਸ ਅਤੇ ਡਰਾਪ ਕੈਪ . . . . . . .  . . . 56-58
 ਸਿੰਬਲ, ਇਕੁਏਸ਼ਨ, ਵਾਟਰ ਮਾਰਕ, ਰੰਗ, ਬਾਰਡਰ ਅਤੇ ਪੇਜ ਸੈੱਟਅਪ .  58-62
 ਟੇਬਲ ਆਫ਼ ਕੌਨਟੈਂਟਸ ਤੇ ਫੁੱਟਨੋਟਸ . . . . . . .  . . . . . . .  . . . . .  63, 64
 ਮੇਲ ਮਰਜ, ਸਪੈਲਿੰਗ ਤੇ ਗਰਾਮਰ . . . . . . .  . . . . . . .  . . . . . . . 65-67
 ਵਰਡ ਕਾਊਂਟ ਅਤੇ ਡਾਕੂਮੈਂਟਸ ਕੰਪੇਅਰ ਕਰਨਾ  . . . . . . .  . . . . .   68
3. ਮਾਈਕਰੋਸਾਫ਼ਟ ਐਕਸੇਲ- 2013 (91-110)
 ਐੱਮਐੱਸ ਐਕਸੇਲ ਸ਼ੁਰੂ ਕਰਨਾ ਤੇ ਇਸ ਦੀ ਸਕਰੀਨ . . . . . . .  . . . 91, 92
 ਸਪਰੈੱਡਸ਼ੀਟ ਤੇ ਵਰਕਸ਼ੀਟ . . . . . . .  . . . . . . .  . . . . . . .  . . . .93
 ਡਾਟਾ ਦਾਖ਼ਲ ਕਰਨਾ ਤੇ ਕੀ-ਬੋਰਡ ਸ਼ਾਰਟਕੱਟ . . . . . . .  . . . . . . .  93-95
 ਐਡਿਟਿੰਗ ਤੇ ਫਾਰਮੈਟਿੰਗ . . . . . . .  . . . . . . .  . . . . . . .  . . . .  96
 ਆਪਰੇਟਰ, ਫ਼ਾਰਮੂਲੇ ਤੇ ਫੰਕਸ਼ਨ . . . . . . .  . . . . . . .  . . . . . . . 96, 97
 ਡਾਟਾ ਸਾਰਟਿੰਗ ਅਤੇ ਆਟੋ ਸਮ . . . . . . .  . . . . . . .  . . . . . . .  99
 ਸੈੱਲ, ਕਾਲਮ ਤੇ ਰੋਅ . . . . . . .  . . . . . . .  . . . . . . .  . . . . . . .100
 ਆਟੋ ਫ਼ਿੱਲ ਵਿਸ਼ੇਸ਼ਤਾ ਤੇ ਕਸਟਮ ਲਿਸਟ . . . . . . .  . . . . . . .  . . .  103
 ਸੈੱਲ ਰੈਫਰੈਂਸਿਜ਼ . . . . . . .  . . . . . . .  . . . . . . .  . . . . . . .  . .  104
 ਪ੍ਰਿੰਟ ਕਰਨਾ . . . . . . .  . . . . . . .  . . . . . . .  . . . . . . .  . . . .  105
 4. ਮਾਈਕਰੋਸਾਫ਼ਟ ਪਾਵਰ ਪੁਆਂਇੰਟ- 2013 (111-132)
 ਵਿਸ਼ੇਸ਼ਤਾਵਾਂ . . . . . . .  . . . . . . .  . . . . . . .  . . . . . . .  . . . .  112
 ਟੈਬ ਅਤੇ ਰੀਬਨ . . . . . . .  . . . . . . .  . . . . . . .  . . . . . . .  . . 112
 ਆਫ਼ਿਸ ਆਪਸ਼ਨ ਬਟਨ ਤੇ ਕੁਇਕ ਐਕਸੈੱਸ ਬਾਰ . . . . . . .  . . . . . 113, 114
 ਸਲਾਈਡ ਲੇਆਊਟ ਤੇ ਡਿਜ਼ਾਇਨ/ਥੀਮ . . . . . . .  . . . . . . .  . . . .115 
 ਬੈਕਗਰਾਊਂਡ ਰੰਗ ਬਦਲਣਾ . . . . . . .  . . . . . . .  . . . . . . .  . .  115
 ਮੈਟਰ ਪਾਉਣਾ ਅਤੇ ਤਸਵੀਰਾਂ ਲਗਾਉਣਾ . . . . . . .  . . . . . . .  . . .116 
 ਵਰਡ ਆਰਟ, ਸਮਾਰਟ ਆਰਟ ਅਤੇ ਆਕ੍ਰਿਤੀਆਂ/ਸ਼ੇਪਜ਼ . . . . . . .  .117, 118
 ਵੱਖ-ਵੱਖ ਵੀਊ . . . . . . .  . . . . . . .  . . . . . . .  . . . . . . .  . . . 118
 ਐਨੀਮੇਸ਼ਨ ਅਤੇ ਸਲਾਈਡ ਟਰਾਂਜਿਸ਼ਨ  . . . . . . .  . . . . . . .  . . .119, 120
 ਸਲਾਈਡ ਮਾਸਟਰ  . . . . . . .  . . . . . . .  . . . . . . .  . . . . . . .  120
 ਸਲਾਈਡ ਸ਼ੋਅ ਸੈੱਟ ਕਰਨਾ  . . . . . . .  . . . . . . .  . . . . . . .  . .  121
 ਕੰਪਿਊਟਰ ਨੂੰ ਪ੍ਰੋਜੈਕਟਰ ਨਾਲ ਜੋੜਨਾ  . . . . . . .  . . . . . . .  . . . .  124
 ਸਕਰੀਨ ਰਿਕਾਰਡ ਕਰਨਾ  . . . . . . .  . . . . . . .  . . . . . . .  . . . 125
 ਕੀ-ਬੋਰਡ ਸ਼ਾਰਟਕੱਟ  . . . . . . .  . . . . . . .  . . . . . . .  . . . . . . 125
 ਸਲਾਈਡ ਸ਼ੋਅ ਚਲਾਉਣਾ  . . . . . . .  . . . . . . .  . . . . . . .  . . .   126
 ਮਾਰਕਰ ਜਾਂ ਹਾਈਲਾਈਟਰ ਵਰਤਣਾ  . . . . . . .  . . . . . . .  . . . .   126
 5. ਮਾਈਕਰੋਸਾਫ਼ਟ ਪਬਲਿਸ਼ਰ- 2013 (133-146)
 ਪਬਲਿਸ਼ਰ ਦੀਆਂ ਵਿਸ਼ੇਸ਼ਤਾਵਾਂ ਤੇ ਇਸ ਦੀ ਸਕਰੀਨ . . . . . . .  . . . .133, 134  
 ਪੁਸਤਕ ਦੀ ਪ੍ਰਕਾਸ਼ਨਾ ਕਰਨੀ . . . . . . .  . . . . . . .  . . . . . . .  . . 136
 ਮਾਸਟਰ ਪੇਜ ਤਿਆਰ ਕਰਨਾ  . . . . . . .  . . . . . . .  . . . . . . .  . 137
 ਪੇਜ ਨੂੰ ਕਾਲਮਾਂ 'ਚ ਵੰਡਣਾ  . . . . . . .  . . . . . . .  . . . . . . . . . .  137
 ਖ਼ਾਲੀ ਪੰਨੇ ਜੋੜਨਾ ਤੇ ਮੈਟਰ ਪਾਉਣਾ  . . . . . . .  . . . . . . .  . . . . .138,139
 ਫਾਰਮੈਟ ਕਰਨਾ  . . . . . . .  . . . . . . .  . . . . . . .  . .. . . . . .  . 140
 ਡਰਾਪ ਕੈਪ ਲਗਾਉਣਾ  . . . . . . .  . . . . . .  .  . . . . . . .  . . . . . 141
 ਵਰਡ ਆਰਟ, ਸ਼ੇਪਜ਼, ਤਸਵੀਰਾਂ ਤੇ ਟੇਬਲ  .  . . . .  . . . . . . .  . . . 141-143
 ਵੀਊ ਟੈਬ . . . . . . .  . . . . . . .  . . . . . . .  . . . . . . .  . . . . . .144  
 ਕਲੰਡਰ ਬਣਾਉਣਾ . . . . . . .  . . . . . . .  . . . . . . .  . . . . . . .  .144
 ਗ੍ਰੀਟਿੰਗ ਕਾਰਡ ਬਣਾਉਣਾ . . . . . . .  . . . . . . .  . . . . . . .  . . . .  145
 6. ਸਵਾਲ-ਜਵਾਬ (147-160)



ਦੋ ਸ਼ਬਦ
ਪੰਜਾਬੀ ਨੂੰ ਰੁਜ਼ਗਾਰ ਦੀ ਭਾਸ਼ਾ ਬਣਾਉਣ ਲਈ ਜ਼ਰੂਰੀ ਹੈ ਕਿ ਤਕਨੀਕ ਦਾ ਪ੍ਰਯੋਗੀ ਪੱਧਰ ਉੱਤੇ ਵੱਧ ਤੋਂ ਵੱਧ ਉਪਯੋਗ ਕੀਤਾ ਜਾਵੇ ਪਰ ਕੰਪਿਊਟਰ ਦੇ ਮਹੱਤਵਪੂਰਨ ਸਾਫ਼ਟਵੇਅਰਾਂ ਦੀ ਵਰਤੋਂ ਦਾ ਪ੍ਰਯੋਗਿਕ ਗਿਆਨ ਆਪਣੀ ਮਾਤ-ਭਾਸ਼ਾ ਵਿਚ ਉਪਲਬਧ ਕਰਾਉਣਾ ਇਕ ਵੱਡੀ ਚੁਨੌਤੀ ਹੈ
ਨਿੱਤ ਦਿਨ ਨਵੀਂ ਤਕਨਾਲੋਜੀ ਦੇ ਵਿਕਾਸ ਦੀ ਹੋੜ ਵਿਚ ਆਮ ਵਰਤੋਂ ਵਾਲੇ ਸਾਫ਼ਟਵੇਅਰਾਂ ਦੇ ਨਿੱਤ ਨਵੇਂ ਸੰਸਕਰਨ ਤਿਆਰ ਹੋ ਰਹੇ ਹਨ ਮਾਈਕਰੋਸਾਫ਼ਟ ਵਿੰਡੋਜ਼਼ ਅਤੇ ਆਫ਼ਿਸ ਦੇ ਕਈ ਸੰਸਕਰਨ ਆ ਚੁੱਕੇ ਹਨ ਜੋ ਪਾਠਕਾਂ ਨੂੰ ਨਿਰੰਤਰ ਅੱਪਡੇਟ ਕਰਨ ਲਈ ਮਜ਼ਬੂਰ ਕਰਦੇ ਹਨ
ਬਾਜ਼ਾਰ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਅੱਜ ਹਰੇਕ ਨੌਜਵਾਨ ਕਲੈਰੀਕਲ ਕੰਮਾਂ, ਡਾਟਾ ਐਂਟਰੀ ਤੇ ਹਿਸਾਬ ਕਿਤਾਬ ਦੇ ਕੰਮਾਂ ਨੂੰ ਬਾਖ਼ੂਬੀ ਸਿੱਖਣਾ ਚਾਹੁੰਦਾ ਹੈ ਖ਼ੂਬਸੂਰਤ ਪੇਸ਼ਕਾਰੀ ਬਣਾਉਣਾ, ਕਿਤਾਬਾਂ, ਰਸਾਲਿਆਂ, ਕਾਰਡਾਂ, ਕਲੰਡਰਾਂ, ਪੋਸਟਰਾਂ ਆਦਿ ਦੇ ਡਿਜ਼ਾਇਨ ਤਿਆਰ ਕਰਨ ਲਈ ਰੁਜ਼ਗਾਰ ਦੇ ਕਈ ਮੌਕੇ ਪੈਦਾ ਹੋ ਰਹੇ ਹਨ ਇਨ੍ਹਾਂ ਖੇਤਰਾਂ ਦੇ ਕੰਮ ਸਿੱਖ ਕੇ ਪਾਠਕ ਨੌਕਰੀ ਦੇ ਨਾਲ-ਨਾਲ ਸਵੈ-ਰੁਜ਼ਗਾਰ ਵੀ ਅਪਣਾ ਸਕਦਾ ਹੈ
ਇਸ ਪੁਸਤਕ ਦੀ ਰਚਨਾ ਪੰਜਾਬੀਆਂ ਨੂੰ ਰੁਜ਼ਗਾਰ ਮੁਖੀ ਤੇ ਪ੍ਰਯੋਗੀ ਗਿਆਨ ਦੇਣ ਦੇ ਇਰਾਦੇ ਨਾਲ ਕੀਤੀ ਗਈ ਹੈ ਪੁਸਤਕ ਵਿੱਚ ਵਿੰਡੋਜ਼ ਦੇ ਸਭ ਤੋਂ ਸੱਜਰੇ ਸੰਸਕਰਨ-10 ਦੀਆਂ ਬਾਰੀਕੀਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਸ਼ਾਮਿਲ ਹੈ ਪੁਸਤਕ ਵਿੱਚ ਵਰਡ ਪ੍ਰੋਸੈੱਸਰ ਮਾਈਕਰੋਸਾਫ਼ਟ ਵਰਡ, ਸਪਰੈੱਡਸ਼ੀਟ ਪ੍ਰੋਗਰਾਮ ਐਕਸੇਲ, ਪ੍ਰੈਜ਼ਨਟੇਸ਼ਨ ਪੈਕੇਜ ਪਾਵਰ ਪੁਆਂਇੰਟ ਅਤੇ ਡੈਸਕਟਾਪ ਪਬਲਿਸ਼ਿੰਗ ਸਾਫ਼ਟਵੇਅਰ ਪਬਲਿਸ਼ਰ ਬਾਰੇ ਖ਼ੂਬਸੂਰਤ ਤਸਵੀਰਾਂ ਤੇ ਚਿੱਤਰਾਂ ਸਮੇਤ ਜਾਣਕਾਰੀ ਸ਼ਾਮਿਲ ਹੈ
ਪੁਸਤਕ ਦੇ ਪਹਿਲੇ ਮਾਈਕਰੋਸਾਫ਼ਟ ਵਿੰਡੋਜ਼ ਵਾਲੇ ਪਾਠ ਵਿੱਚ ਵਿੰਡੋਜ਼ ਦੀਆਂ ਵਿਸ਼ੇਸ਼ਤਾਵਾਂ, ਵਿੰਡੋਜ਼ ਵਾਲਾ ਕੰਪਿਊਟਰ ਚਾਲੂ ਕਰਨ ਤੇ ਬੰਦ ਕਰਨ ਬਾਰੇ ਆਮ ਜਾਣਕਾਰੀ ਸ਼ੁਮਾਰ ਹੈ ਵਿੰਡੋਜ਼ ਦੇ ਵੱਖ-ਵੱਖ ਭਾਗਾਂ, ਡੈਸਕਟਾਪ, ਫਾਈਲਾਂ, ਫੋਲਡਰਾਂ, ਕਾਪੀ-ਕੱਟ-ਪੇਸਟ, ਡਿਲੀਟ-ਰੀਸਟੋਰ ਇਸ ਅਧਿਆਇ ਦੇ ਮੁੱਖ ਭਾਗ ਹਨ ਵਿੰਡੋਜ਼ ਐਕਸਪਲੋਰਰ ਦੀ ਵਰਤੋਂ ਕਰਨ ਬਾਰੇ ਨੁਕਤਿਆਂ ਨੂੰ ਸੌਖੀ ਭਾਸ਼ਾ ਵਿਚ ਸਮਝਾਇਆ ਗਿਆ ਹੈ ਇਸ ਅਧਿਆਇ ਵਿੱਚ ਕੰਟਰੋਲ ਪੈਨਲ, ਵਿੰਡੋਜ਼ ਦੇ ਵੱਖ-ਵੱਖ ਸੰਸਕਰਨਾਂ, ਵਿੰਡੋਜ਼ ਦੇ ਸਟੋਰੇਜ ਭਾਗਾਂ ਦੀ ਵਰਤੋਂ, ਕੰਪਿਊਟਰ ਨੂੰ ਸਮਾਰਟ ਫ਼ੋਨ ਨਾਲ ਜੋੜਨ, ਕੰਪਿਊਟਰ ਦੀ ਰਫ਼ਤਾਰ ਵਧਾਉਣ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਸ਼ਾਮਿਲ ਹੈ
ਮਾਈਕਰੋਸਾਫ਼ਟ ਵਰਡ ਵਾਲੇ ਅਧਿਆਇ ਵਿਚ ਆਮ ਪ੍ਰਯੋਗੀ ਗਿਆਨ ਤੋਂ ਇਲਾਵਾ ਇਸ ਦੇ ਵੱਖ-ਵੱਖ ਟੈਬਜ਼, ਰੀਬਨ ਅਤੇ ਟੂਲ ਬਾਰ ਦੇ ਬਟਨਾਂ/ਵਿਕਲਪਾਂ ਬਾਰੇ ਜਾਣਕਾਰੀ ਸ਼ਾਮਿਲ ਹੈ ਪਾਠਕ ਆਟੋ ਕਰੈਕਟ, ਫੌਂਟ ਬਦਲਣ ਦਾ ਕੀ-ਬੋਰਡ ਸ਼ਾਰਟਕੱਟ, ਕਰੈਕਟਰ ਮੈਪ ਅਤੇ ਮੈਕਰੋ ਆਦਿ ਦੀ ਵਰਤੋਂ ਕਰਕੇ ਸਮੇਂ ਦੀ ਬੱਚਤ ਕਰ ਸਕਦੇ ਹਨ ਦਸਤਾਵੇਜ਼ ਵਿਚ ਟੇਬਲ, ਤਸਵੀਰਾਂ, ਵਰਡ ਆਰਟ, ਕਲਿੱਪ ਆਰਟ, ਸਮਾਰਟ ਆਰਟ, ਸ਼ੇਪਜ਼ ਆਦਿ ਲਾਉਣ ਦੇ ਨੁਕਤੇ ਵੀ ਸੌਖੇ ਢੰਗ ਨਾਲ ਦੱਸੇ ਗਏ ਹਨ ਖੋਜ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦਿਆਂ ਇਸ ਵਿੱਚ ਫੁੱਟ ਨੋਟਸ, ਐਂਡ ਨੋਟਸ, ਸਪੈਲਿੰਗ ਤੇ ਗਰਾਮਰ ਚੈੱਕ, ਵਰਡ ਦਸਤਾਵੇਜ਼ਾਂ ਦੀ ਤੁਲਨਾ ਕਰਨ ਦੀਆਂ ਸੁਵਿਧਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ
ਤੀਜਾ ਮਾਈਕਰੋਸਾਫ਼ਟ ਐਕਸੇਲ ਵਾਲਾ ਅਧਿਆਇ ਵੱਖ-ਵੱਖ ਆਪਰੇਟਰ, ਫ਼ਾਰਮੂਲੇ, ਆਟੋ-ਸਮ, ਸੈੱਲ, ਕਾਲਮ, ਰੋਅ,  ਆਟੋ ਫ਼ਿੱਲ, ਕਸਟਮ ਲਿਸਟ, ਸੈੱਲ ਰੈਫਰੈਂਸ ਆਦਿ ਨੁਕਤਿਆਂ ਦੀ ਬਾਤ ਪਾਉਂਦਾ ਹੈ ਇਸ ਅਧਿਆਇ ਦੀ ਸਿਖਲਾਈ ਹਾਸਲ ਕਰਨ ਮਗਰੋਂ ਪਾਠਕ ਗਣਿਤ ਦੀਆਂ ਗਣਨਾਵਾਂ ਕਰਨ, ਟਾਈਮ ਟੇਬਲ ਬਣਾਉਣ, ਪ੍ਰੀਖਿਆ ਦੀ ਡੇਟਸ਼ੀਟ ਬਣਾਉਣ, ਘਰੇਲੂ ਬਜਟ ਤਿਆਰ ਕਰਨ, ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦਾ ਹਿਸਾਬ ਕਰਨ, ਵਸਤੂਆਂ ਦੀ ਖ਼ਰੀਦੋ-ਫ਼ਰੋਖ਼ਤ ਦਾ ਹਿਸਾਬ ਲਾਉਣ ਦੇ ਕਾਬਿਲ ਬਣ ਜਾਂਦਾ ਹੈ
ਜੇ ਤੁਸੀਂ ਅਧਿਆਪਕ, ਕਿਸੇ ਸੰਸਥਾ ਦੇ ਪ੍ਰਬੰਧਕ, ਕਿਸੇ ਉਤਪਾਦ ਦੇ ਪ੍ਰਚਾਰਕ, ਟੀਮ ਲੀਡਰ, ਕਿਸੇ ਜਾਗਰੂਕ ਮੁਹਿੰਮ ਦੇ ਸਰਗਰਮ ਨੇਤਾ, ਵਪਾਰੀ, ਵੀਡੀਓ ਵਿਕਾਸਕਾਰ ਜਾਂ ਗਰਾਫ਼ਿਕਸ ਡਿਜ਼ਾਇਨਰ ਹੋ ਤਾਂ ਇਸ ਪੁਸਤਕ ਦਾ ਚੌਥਾ ਅਧਿਆਇ ਤੁਹਾਡੇ ਲਈ ਫ਼ਾਇਦੇਮੰਦ ਹੋ ਸਕਦਾ ਹੈ ਇਹ ਅਧਿਆਇ ਸਾਨੂੰ ਪ੍ਰਯੋਗੀ ਗਿਆਨ ਦਿੰਦਾ ਹੈ ਕਿ ਅਸੀਂ ਕਿਸੇ ਵਿਸ਼ੇ ਦੀ ਸਰੋਤਿਆਂ ਨੂੰ ਜਾਣਕਾਰੀ ਦੇਣ ਲਈ ਸਫ਼ਲ ਪੀਪੀਟੀ ਕਿਵੇਂ ਬਣਾ ਸਕਦੇ ਹਾਂ? ਇਸ ਵਿਚ ਸਲਾਈਡਾਂ, ਟਰਾਂਜੀਸ਼ਨ, ਐਨੀਮੇਸ਼ਨ ਆਦਿ ਰਾਹੀਂ ਖ਼ੂਬਸੂਰਤ ਪੇਸ਼ਕਾਰੀ ਤਿਆਰ ਕਰਨ ਦੇ ਨੁਕਤੇ ਸਮਝਾਏ ਗਏ ਹਨ ਇਸ ਵਿਚ ਕੰਪਿਊਟਰ ਨੂੰ ਪ੍ਰੋਜੈਕਟਰ ਨਾਲ ਜੋੜਨ, ਸਲਾਈਡ ਪ੍ਰਾਜੈਕਟ ਚਲਾਉਣ, ਸਕਰੀਨ ਰਿਕਾਰਡ ਕਰਨ, ਸ਼ੋਅ ਚਲਾਉਂਦੇ ਸਮੇਂ ਵਰਤੇ ਜਾਣ ਵਾਲੇ ਕੀ-ਬੋਰਡ ਸ਼ਾਰਟਕੱਟ, ਮਾਰਕਰ ਅਤੇ ਹਾਈਲਾਈਟਰ ਦੀ ਸੁਚੱਜੀ ਵਰਤੋਂ ਬਾਰੇ ਦੱਸਿਆ ਗਿਆ ਹੈ
ਅਗਲਾ ਅਧਿਆਇ ਮਾਈਕਰੋਸਾਫ਼ਟ ਪਬਲਿਸ਼ਰ ਦੇ ਨਵੇਂ ਸੰਸਕਰਨ 'ਤੇ ਅਧਾਰਿਤ ਹੈ ਇਸ ਵਿਚ ਇਕ ਪੁਸਤਕ ਦਾ ਲੇਆਊਟ ਬਣਾਉਣ/ਟਾਈਪ ਸੈਟਿੰਗ ਕਰਨ ਤੋਂ ਲੈ ਕੇ ਕਲੰਡਰ, ਗ੍ਰੀਟਿੰਗ ਕਾਰਡ ਆਦਿ ਬਣਾਉਣ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ ਹੈ ਇਸ ਵਿਚ ਮਹਿੰਗੇ ਤੇ ਗੁੰਝਲਦਾਰ ਤਕਨੀਕੀ ਗਿਆਨ ਰੱਖਣ ਵਾਲੇ ਸਾਫ਼ਟਵੇਅਰਾਂ ਤੋਂ ਬਿਨਾਂ ਹੀ ਕਿਤਾਬਾਂ, ਰਸਾਲਿਆਂ ਅਤੇ ਅਖ਼ਬਾਰਾਂ ਦਾ ਪੇਜ ਲੇਆਊਟ ਤਿਆਰ ਕੀਤਾ ਜਾ ਸਕਦਾ ਹੈ ਇਸ ਵਿਸ਼ੇ ਦੀ ਸਿਖਲਾਈ ਹਾਸਲ ਕਰਕੇ ਪਾਠਕ ਸਵੈ-ਰੋਜ਼ਗਾਰ ਹਾਸਲ ਕਰਕੇ ਆਪਣੇ ਪੈਰਾਂ ਤੇ ਖੜ੍ਹਾ ਹੋ ਸਕਦਾ ਹੈ
ਪੁਸਤਕ ਦੇ ਆਖ਼ਰੀ ਅਧਿਆਇ ਵਿਚ ਵਿੰਡੋਜ਼ ਤੇ ਆਫ਼ਿਸ ਬਾਰੇ 200 ਦੇ ਕਰੀਬ ਸਵਾਲ-ਜਵਾਬ ਸ਼ਾਮਿਲ ਕੀਤੇ ਗਏ ਹਨਇਹ ਹਿੱਸਾ ਪਾਠਕਾਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ਲਈ ਵਿਸ਼ੇਸ਼ ਤੌਰ 'ਤੇ ਸ਼ਾਮਿਲ ਕੀਤਾ ਗਿਆ ਹੈ
ਪਾਠਕਾਂ ਵਿਚ ਆਤਮ ਵਿਸ਼ਵਾਸ ਪੈਦਾ ਕਰਨ ਲਈ ਹਰੇਕ ਅਧਿਆਇ ਦੇ ਅੰਤ ਵਿੱਚ ਪ੍ਰੈਕਟੀਕਲ ਅਭਿਆਸ/ਪ੍ਰੋਜੈਕਟ ਦਿੱਤੇ ਗਏ ਹਨ ਪਾਠਕਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਕੰਪਿਊਟਰ ਦੀਆਂ ਅੰਗਰੇਜ਼ੀ ਵਿਚ ਨਜ਼ਰ ਆਉਣ ਵਾਲੀਆਂ ਕਮਾਂਡਾਂ ਦੇ ਨਾਂ ਇੰਨ-ਬਿੰਨ ਰੋਮਨ ਲਿਪੀ ਵਿਚ ਲਿਖ ਦਿੱਤੇ ਗਏ ਹਨ ਪੁਸਤਕ ਵਿਚ ਕਈ ਘਾਟਾਂ ਰਹਿ ਗਈਆਂ ਹੋਣਗੀਆਂ ਜਿਸ ਬਾਰੇ ਪਾਠਕਾਂ ਦੇ ਸੁਝਾਵਾਂ ਦਾ ਖਿੜੇ ਮੱਥੇ ਸਵਾਗਤ ਕੀਤਾ ਜਾਵੇਗਾ

ਡਾ. ਸੀ ਪੀ ਕੰਬੋਜ
ਮਿਤੀ: 11 ਅਕਤੂਬਰ, 2018                    ਅਸਿਸਟੈਂਟ ਪ੍ਰੋਫ਼ੈਸਰ
ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ
ਪੰਜਾਬੀ ਯੂਨੀਵਰਸਿਟੀ, ਪਟਿਆਲਾ
Previous
Next Post »