ਕੰਪਿਊਟਰੀ ਨੁਕਤੇ: ਬਣਾਓ ਬਿਨਾਂ ਨਾਂ ਅਤੇ ਦਿੱਖ ਵਾਲਾ ਫੋਲਡਰ/Folder Trick




2019 05 26
ਜੇ ਤੁਸੀਂ ਆਪਣੀ ਵਿੰਡੋ ਦੇ ਕਿਸੇ ਫੋਲਡਰ ਨੂੰ ਦੂਜਿਆਂ ਤੋਂ ਛੁਪਾਉਣਾ ਚਾਹੁੰਦੇ ਹੋ ਜਾਂ ਮਿੱਤਰਾਂ ਨਾਲ ਖ਼ਰਮਸਤੀ ਕਰਨਾ ਚਾਹੁੰਦੇ ਹੋ ਤਾਂ ਇਹ ਨੁਕਤਾ ਕਮਾਲ ਦਾ ਹੈ। ਅੱਜ ਅਸੀਂ ਬਿਨਾਂ ਨਾਂ ਵਾਲਾ ਫੋਲਡਰ ਬਣਾਉਣ ਅਤੇ ਫੋਲਡਰ ਨੂੰ ਗ਼ਾਇਬ ਕਰਨ ਦੇ ਨੁਕਤੇ ਸਿੱਖਾਂਗੇ।
ਸਭ ਤੋਂ ਪਹਿਲਾਂ ਡਰਾਈਵ, ਫੋਲਡਰ ਜਾਂ ਡੈਸਕਟਾਪਤੇ ਜਾਓ। ਫਿਰ ਇੱਥੇ ਮਾਊਸ ਦਾ ਰਾਈਟ ਕਲਿੱਕ ਕਰੋ।ਨਿਊ’ ਅਤੇ ਫਿਰਫੋਲਡਰ’ ਦੀ ਚੋਣ ਕਰੋ। ਫੋਲਡਰ ਬਣ ਜਾਵੇਗਾ ਤੇ ਹੇਠਾਂ ਉਸ ਦਾ ਨਾਂ (New Folder) ਲਿਖਿਆ ਨਜ਼ਰ ਆਵੇਗਾ। ਹੁਣ ਆਪਣੇ ਕੀ-ਬੋਰਡ ਤੋਂ ALT+0160 ਦੱਬੋ। ਐਂਟਰ ਬਟਨ ਦਬਾਓ, ਨਾਂ ਲੋਪ ਹੋ ਜਾਵੇਗਾ।
ਜੇ ਹੁਣ ਤੁਸੀਂ ਆਪਣੇ ਇਸ ਬਿਨਾਂ ਨਾਂ ਵਾਲੇ ਫੋਲਡਰ ਦੇ ਆਈਕਾਨ ਨੂੰ ਗ਼ਾਇਬ ਕਰਨਾ ਚਾਹੁੰਦੇ ਹੋ ਤਾਂ ਇਹ ਵੀ ਸੰਭਵ ਹੈ। ਇਸ ਕੰਮ ਲਈ ਆਪਣੇ ਫੋਲਡਰ ‘ਤੇ ਰਾਈਟ ਕਲਿੱਕ ਕਰਨ ਉਪਰੰਤਪ੍ਰਾਪਰਟੀਜ਼’ਤੇ ਜਾਓ। ਹੁਣ ਸਿਖਰਲੇਕਸਟੋਮਾਈਜ਼’ ਬਟਨ ਨੂੰ ਦਬਾਉਂਦਿਆਂਚੇਂਜ ਆਈਕਾਨ’ਤੇ ਕਲਿੱਕ ਕਰ ਦਿਓ। ਵੱਖ-ਵੱਖ ਸ਼ਕਲਾਂ ਵਾਲੇ ਆਈਕਾਨ ਨਜ਼ਰ ਆਉਣਗੇ। ਇੱਥੇ ਤੁਸੀਂ ਵੇਖੋਗੇ ਕਿ ਕੁੱਝ ਆਈਕੋਨਾਂ/ਤਸਵੀਰਾਂ ਦੀ ਥਾਂ ਤੇ ਖ਼ਾਲੀ ਥਾਂ ਨਜ਼ਰ ਆਵੇਗੀ। ਇੱਥੇ ਹੀ ਫੋਲਡਰ ਨੂੰ ਛੂਹ-ਮੰਤਰ ਕਰਨ ਦਾ ਰਹੱਸ ਛੁਪਿਆ ਹੈ। ਕਿਸੇ ਵੀ ਖ਼ਾਲੀ ਦਿੱਖ ਵਾਲੇ ਆਈਕਾਨ (ਥਾਂ)ਤੇ ਕਲਿੱਕ ਕਰੋ। ‘ਓਕੇ’ ਦਬਾਓ। ਅਪਲਾਈ ਬਟਨ ਦਬਾਉਂਦਿਆਂ ਹੀ ਤੁਹਾਡਾ ਫੋਲਡਰ ਅਦ੍ਰਿਸ਼ ਹੋ ਜਾਵੇਗਾ। ਪਰ ਜਿਵੇਂ ਤੁਸੀਂ ਇਸ ਉੱਤੇ ਮਾਊਸ ਦਾ ਪੁਆਂਇੰਟਰ ਲੈ ਕੇ ਜਾਵੋਗੇ ਤਾਂ ਇਹ ਨਜ਼ਰ ਆਉਣ ਲੱਗੇਗਾ। ਇਸ ਫੋਲਡਰ ਨੂੰ ਕੋਈ ਨਵੀਂ ਦਿੱਖ ਦੇਣ ਲਈ ਉਕਤ ਤਰੀਕਾ ਦੁਹਰਾਇਆ ਜਾ ਸਕਦਾ ਹੈ।
ਤੁਸੀਂ ਆਮ ਬਣਾਏ ਜਾਂਦੇ ਨਾਵਾਂ ਵਾਲੇ ਫੋਲਡਰ ਨੂੰ ਵੀ ਲੋਪ ਕਰ ਸਕਦੇ ਹੋ। ਯਾਦ ਰੱਖੋ ਜੇ ਫੋਲਡਰ ਪਹਿਲਾਂ ਤੋਂ ਬਣਿਆ ਹੋਇਆ ਹੈ ਤਾਂ ਤੁਸੀਂ ਉਸ ਤੋਂ ਨਾਮ ਲੁਕਾਉਣਾ ਚਾਹੁੰਦੇ ਹੋ ਤਾਂ ਉਸ ਤੇ ਰਾਈਟ ਕਲਿੱਕ ਕਰ ਕੇਰੀਨੇਮ’ ਕਮਾਂਡ ਜਾਂ ਕੀ-ਬੋਰਡ ਤੋਂ F2 ਬਟਨ ਦੱਬੋ।

ਮਾਊਸ ਦੀ ਵਰਤੋਂ ਤੋਂ ਬਿਨਾਂ ਬਣਾਓ ਟੇਬਲ
ਦੋਸਤੋ, ਐਮਐਸ ਵਰਡ ਵਿੱਚ ਮਾਊਸ ਨੂੰ ਬਿਨਾਂ ਵਰਤਿਆਂ ਟੇਬਲ ਬਣਾਉਣਾ ਸੰਭਵ ਹੈ। ਇੱਥੇ ਤੁਸੀਂ ਸਿਰਫ਼ ਜਮ੍ਹਾਂ(+) ਅਤੇ ਘਟਾਓ (-) ਦੇ ਚਿੰਨ੍ਹ ਪਾ ਕੇ ਹੀ ਟੇਬਲ ਬਣਾ ਸਕਦੇ ਹੋ। ਆਓ ਜਾਣੀਏ ਅਜਿਹਾ ਕਿਵੇਂ ਕੀਤਾ ਜਾ ਸਕਦਾ ਹੈ? ਵਰਡ ਦੀ ਨਵੀਂ ਫਾਈਲ ਵਿੱਚ ਇੱਕ ਜਮ੍ਹਾਂ ਦਾ ਨਿਸ਼ਾਨ ਪਾਓ। ਹੁਣ ਕੁਝ ਘਟਾਓ ਤੇ ਨਿਸ਼ਾਨ ਪਾ ਕੇ ਫਿਰ ਜਮ੍ਹਾਂ ਦਾ ਨਿਸ਼ਾਨ ਪਾ ਦਿਓ। ਇਹ ਦੋਵੇਂ ਨਿਸ਼ਾਨ (+---------+) ਪਾਉਣ ਉਪਰੰਤ ‘ਐਂਟਰ’ ਦੱਬਣ ਨਾਲ ਟੇਬਲ ਦਾ ਇੱਕ ਕਾਲਮ (ਸਿਖਰ ਤੋਂ ਹੇਠਾਂ ਆਉਣ ਵਾਲੀ ਲਾਈਨ) ਪੂਰਾ ਹੋ ਜਾਵੇਗਾ। ਜੇ ਤੁਸੀਂ ਤਿੰਨ ਕਾਲਮਾਂ ਵਾਲਾ ਟੇਬਲ ਬਣਾਉਣਾ ਹੈ ਤਾਂ ਕੁਝ ਘਟਾਓ ਦੇ ਚਿੰਨ੍ਹ ਪਾਉਣ ਉਪਰੰਤ ਫਿਰ ਜਮ੍ਹਾਂ ਪਾਓ ਤੇ ਅੱਗੇ ਵੀ ਇਸੇ ਤਰ੍ਹਾਂ ਕਰੋ। ਐਂਟਰ ਬਟਨ ਦਬਾਉਂਦਿਆਂ ਹੀ ਤੁਹਾਨੂੰ ਟੇਬਲ ਦੀ ਪਹਿਲੀ ਰੋਅ (ਖੱਬੇ ਤੋਂ ਸੱਜੇ ਹੱਥ ਜਾਣ ਵਾਲੀ ਲਾਈਨ) ਨਜ਼ਰ ਆਵੇਗੀ। ਹੁਣ ਹੋਰ ਰੋਅਜ਼ ਬਣਾਉਣ ਲਈ ਕਰਸਰ ਇਸ ਰੋਹ ਦੇ ਆਖ਼ਰੀ ਸੈੱਲ (ਡੱਬੇ) ਵਿੱਚ ਰੱਖ ਕੇ ਕੀ-ਬੋਰਡ ਦਾ ਟੈਬ ਬਟਨ ਦਬਾਓ। ਇਹ ਕੰਮ ਓਨੀ ਦੇਰ ਤੱਕ ਜਾਰੀ ਰੱਖੋ ਜਿੰਨੀ ਦੇਰ ਤੱਕ ਲੋੜੀਂਦੀਆਂ ਰੋਅਜ਼ ਨਾ ਬਣ ਜਾਣ।
ਆਪਣੇ ਫ਼ੋਨ ਨੂੰ ਟੀਵੀ ਵਿਚ ਖੋਲ੍ਹ ਕੇ ਪੜ੍ਹੋ ਕਿਤਾਬਾਂ
ਦੋਸਤੋ, ਜੇਬੀ ਯੰਤਰ ਯਾਨੀਕਿ ਸਮਾਰਟ ਫ਼ੋਨ ਦੀ ਸਤਿਹ ਬਹੁਤ ਛੋਟੀ ਹੁੰਦੀ ਹੈ ਜਿਸ ਕਾਰਨ ਇਸ ਦੀ ਲਗਾਤਾਰ ਵਰਤੋਂ ਕਰਨ ਨਾਲ ਅੱਖਾਂ ਅਤੇ ਗਰਦਨਤੇ ਮਾੜਾ ਅਸਰ ਹੁੰਦਾ ਹੈ। ਇਸ ਦਾ ਇਕ ਬਦਲ ਇਹ ਹੈ ਕਿ ਤੁਸੀਂ ਆਪਣੇ ਸਮਾਰਟ ਫ਼ੋਨ ਨੂੰ ਆਪਣੇ ਐਂਡਰਾਇਡ ਜਾਂ ਸਮਾਰਟ ਟੀਵੀ ਵਿੱਚ ਖੋਲ੍ਹ ਕੇ ਸੁਨੇਹੇ, ਤਸਵੀਰਾਂ, ਆਡੀਓ ਤੇ ਵੀਡੀਓ ਆਦਿ ਦੇਖ ਸਕਦੇ ਹੋ।
ਫੋਨ ਅਤੇ ਟੀਵੀ ਨੂੰ ਆਪਸ ਵਿਚ ਜੋੜਨ ਲਈ ਇਹ ਦੋਵੇਂ ਜੰਤਰ ਵਾਈ-ਫਾਈ ਨੈੱਟਵਰਕ ਨਾਲ ਜੁੜੇ ਹੋਣ। ਜੇ ਘਰ ਵਿੱਚ ਵਾਈ-ਫਾਈ ਦੀ ਸਹੂਲਤ ਨਹੀਂ ਹੈ ਤਾਂ ਤੁਸੀਂ ਆਪਣੇ ਫ਼ੋਨ ਨੂੰ ਹਾਟ-ਸਪਾਟ ਰਾਹੀਂ ਟੀਵੀ ਨਾਲ ਜੋੜ ਸਕਦੇ ਹੋ। ਦੋਵਾਂ ਦਾ ਆਪਸੀ ਸੰਪਰਕ ਬਣਾਉਣ ਮਗਰੋਂ ਤੁਸੀਂ ਆਪਣੇ ਫ਼ੋਨ ਦੀਆਂਸੈਟਿੰਗਜ਼’ ਵਿਚ ਜਾ ਕੇ ਇੱਥੋਂਮੋਰ’ ਅਤੇ ਫਿਰਵਾਇਰਲੈੱਸ ਡਿਸਪਲੇ’ ਵਿਕਲਪ ਚੁਣਨ ਉਪਰੰਤ ਆਪਣੇ ਟੀਵੀ ਦੇ ਨਾਂਅ ਦੀ ਚੋਣ ਕਰੋ। ਤੁਹਾਡੇ ਸਮਾਰਟ ਫ਼ੋਨ ਦੀ ਸਕਰੀਨ ਟੀਵੀ ਦੀ ਵੱਡੀ ਸਕਰੀਨ ਵਿਚ ਨਜ਼ਰ ਆਉਣ ਲੱਗੇਗੀ। ਈ-ਪੁਸਤਕਾਂ ਪੜ੍ਹਨ ਲਈ ਇਹ ਜੁਗਤ ਬੜੀ ਕਮਾਲ ਦੀ ਹੈ।
ਸਿਰਫ਼ ਕੀ-ਬੋਰਡ ਤੋਂ ਹੀ ਬਦਲੋ ਫੌਂਟ ਦਾ ਆਕਾਰ
ਸ਼ਬਦਾਂ ਦੀ ਟਾਈਪਿੰਗ, ਕਾਂਟ-ਛਾਂਟ ਅਤੇ ਸਜਾਵਟ ਕਰਨ ਸਮੇਂ ਮਾਊਸ ਦੀ ਵਰਤੋਂ ਜਿੰਨੀ ਘੱਟ ਕੀਤੀ ਜਾਵੇ ਓਨੀ ਹੀ ਚੰਗੀ ਹੈ। ਵਾਰ-ਵਾਰ ਮਾਊਸ ਦੀ ਵਰਤੋਂ ਤੁਹਾਡੇ ਕੰਮ ਵਿੱਚ ਵਿਘਨ ਤਾਂ ਪਾਉਂਦੀ ਹੀ ਹੈ ਨਾਲ ਗਤੀ ਵੀ ਧੀਮੀ ਕਰਦੀ ਹੈ। ਇਸ ਲਈ ਇੱਕ ਚੰਗਾ ਟਾਈਪਕਾਰ, ਸੰਪਾਦਕ, ਪੇਜ ਡਿਜ਼ਾਈਨਰ ਵੱਧ ਤੋਂ ਵੱਧ ਕੀ-ਬੋਰਡ ਦੇ ਸ਼ਾਰਟਕੱਟ ਵਰਤਦਾ ਹੈ। ਚੁਣੇ ਹੋਏ ਮੈਟਰ ਦੇ ਫੌਂਟ ਦੇ ਆਕਾਰ ਨੂੰ ਵਧਾਉਣ ਜਾਂ ਘਟਾਉਣ ਲਈ ਵੀ ਕੀ-ਬੋਰਡ ਸ਼ਾਰਟਕੱਟ ਹੈ ਪਰ ਜ਼ਿਆਦਾਤਰ ਲੋਕਾਂ ਨੂੰ ਇਸ ਬਾਰੇ ਪਤਾ ਨਹੀਂ। ਆਓ, ਬਿਨਾਂ ਮਾਊਸ ਵਰਤਿਆਂ ਫ਼ੋਟ ਦਾ ਆਕਾਰ ਬਦਲਣ ਦਾ ਨੁਕਤਾ ਸਿਖੀਏ।
ਸਭ ਤੋਂ ਪਹਿਲਾਂ ਪਾਠ ਦੀ ਚੋਣ ਕਰੋ ਜਿਸ ਦਾ ਤੁਸੀਂ ਫੌਂਟ ਵਧਾਉਣਾ ਚਾਹੁੰਦੇ ਹੋ। ਹੁਣ ਕੀ-ਬੋਰਡ ਤੋਂ CTRL ਬਟਨ ਦੱਬ ਕੇ ਰੱਖੋ ਅਤੇ ਚੌਰਸ ਬ੍ਰੈਕਟ (]) ਵਾਲੇ ਬਟਨ ਨੂੰ ਵਾਰ-ਵਾਰ ਦਬਾਉਂਦੇ ਰਹੋ। ਤੁਸੀਂ ਵੇਖੋਗੇ ਕਿ ਹਰ ਵਾਰ ਪਾਠ ਦਾ ਆਕਾਰ ਇਕ ਪੁਆਇੰਟ ਵੱਡਾ ਹੁੰਦਾ ਜਾਵੇਗਾ। ਇਸ ਤਰ੍ਹਾਂ ਫੌਂਟ ਦਾ ਆਕਾਰ ਘਟਾਉਣ ਲਈ CTRL+[ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਡਾ. ਸੀ ਪੀ ਕੰਬੋਜ
ਪੰਜਾਬੀ ਯੂਨੀਵਰਸਿਟੀ, ਪਟਿਆਲਾ
9417455614, www.cpkamboj.com
Previous
Next Post »