ਪ੍ਰਯੋਗੀ ਅਭਿਆਸ ਦੀ ਮੁਹਾਰਤ ਲਈ "ਵਿੰਡੋਜ਼ ਤੇ ਐੱਮਐੱਸ ਆਫ਼ਿਸ" ਪੜ੍ਹਨੀ ਜ਼ਰੂਰੀ/Book Review

ਪ੍ਰਯੋਗੀ ਅਭਿਆਸ ਦੀ ਮੁਹਾਰਤ ਲਈ
"ਵਿੰਡੋਜ਼ ਤੇ ਐੱਮਐੱਸ ਆਫ਼ਿਸ"
ਪੜ੍ਹਨੀ ਜ਼ਰੂਰੀ
ਪੁਸਤਕ ਦਾ ਨਾਂ:  ਵਿੰਡੋਜ਼ ਤੇ ਐੱਮਐੱਸ ਆਫ਼ਿਸ
ਲੇਖਕ: ਡਾ. ਸੀ ਪੀ ਕੰਬੋਜ
ਪ੍ਰਕਾਸ਼ਕ: ਕੰਪਿਊਟਰ ਵਿਗਿਆਨ ਪ੍ਰਕਾਸ਼ਨ, ਫ਼ਾਜ਼ਿਲਕਾ
ਪੰਨੇ: 160      ਕੀਮਤ: 200/-        ਸਾਲ: 2019

ਕੰਪਿਊਟਰ ਵਰਗੇ ਆਧੁਨਿਕ ਵਿਸ਼ੇ ਬਾਰੇ ਗਿਆਨ ਨੂੰ ਆਪਣੀ ਮਾਤ-ਭਾਸ਼ਾ ਪੰਜਾਬੀ ਵਿੱਚ ਉਪਲਬਧ ਕਰਵਾਉਣਾ ਇਕ ਵੱਡੀ ਚੁਨੌਤੀ ਹੈ ਡਾ. ਸੀ ਪੀ ਕੰਬੋਜ ਨੇ ਇਸ ਚੁਨੌਤੀ ਨੂੰ ਖਿੜੇ ਮੱਥੇ ਕਬੂਲ ਕੀਤਾ ਤੇ ਇਸ ਤਕਨੀਕੀ ਵਿਸ਼ੇ ‘ਤੇ ਪਿਛਲੇ 18 ਵਰ੍ਹਿਆਂ ਵਿੱਚ 30 ਕਿਤਾਬਾਂ ਦੀ ਸਿਰਜਣਾ ਕੀਤੀ ਵਿੰਡੋਜ਼ ਤੇ ਐੱਮਐੱਸ ਆਫ਼ਿਸ ਉਨ੍ਹਾਂ ਦੀ ਅਜਿਹੀ ਪੁਸਤਕ ਹੈ ਜਿਸ ਵਿੱਚ ਉਨ੍ਹਾਂ ਉਨ੍ਹਾਂ ਨੇ ਪੰਜਾਬੀਆਂ ਨੂੰ ਰੁਜ਼ਗਾਰ ਮੁਖੀ ਤੇ ਪ੍ਰਯੋਗੀ ਗਿਆਨ ਨਾਲ ਮਾਲਾ-ਮਾਲ ਕੀਤਾ ਹੈ
ਪੁਸਤਕ ਵਿੰਡੋਜ਼ ਦੇ ਸਭ ਤੋਂ ਸੱਜਰੇ ਸੰਸਕਰਨ ਦੀਆਂ ਬਾਰੀਕੀਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦੀ ਹੈ ਪੁਸਤਕ ਵਿੱਚ ਵਰਡ ਪ੍ਰੋਸੈੱਸਰ ਮਾਈਕਰੋਸਾਫ਼ਟ ਵਰਡ, ਸਪਰੈੱਡਸ਼ੀਟ ਪ੍ਰੋਗਰਾਮ ਐਕਸੇਲ, ਪ੍ਰੈਜ਼ਨਟੇਸ਼ਨ ਪੈਕੇਜ ਪਾਵਰ ਪੁਆਇੰਟ ਅਤੇ ਡੈਸਕਟਾਪ ਪਬਲਿਸ਼ਿੰਗ ਸਾਫ਼ਟਵੇਅਰ ਪਬਲਿਸ਼ਰ ਬਾਰੇ ਖ਼ੂਬਸੂਰਤ ਤਸਵੀਰਾਂ ਅਤੇ ਚਿੱਤਰਾਂ ਸਮੇਤ ਜਾਣਕਾਰੀ ਸ਼ਾਮਿਲ ਹੈ
ਕੰਪਿਊਟਰ ਦੇ ਸਿਖਾਂਦਰੂਆਂ ਵਿੱਚ ਆਤਮ ਵਿਸ਼ਵਾਸ ਪੈਦਾ ਕਰਨ ਲਈ ਹਰੇਕ ਅਧਿਆਇ ਦੇ ਅੰਤ ਵਿੱਚ ਪ੍ਰੈਕਟੀਕਲ ਅਭਿਆਸ ਅਤੇ ਵੱਡੇ ਪ੍ਰਾਜੈਕਟ ਦਿੱਤੇ ਗਏ ਹਨ ਪੁਸਤਕ ਬਾਜ਼ਾਰ ਅਤੇ ਵਪਾਰ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਰਚੀ ਗਈ ਹੈ ਕਲੈਰੀਕਲ ਕੰਮਾਂ, ਪੇਸ਼ੇਵਾਰ ਵਿਅਕਤੀਆਂ ਦੇ ਕੰਮ ਆਉਣ ਵਾਲੇ ਨੁਕਤੇ, ਆਮ ਚਿੱਠੀ-ਪੱਤਰ ਟਾਈਪ ਕਰਨ, ਹਿਸਾਬ-ਕਿਤਾਬ ਰੱਖਣ, ਪੀਪੀਟੀ ਬਣਾਉਣ, ਤੇਜ਼-ਤਰਾਰ ਟਾਈਪ ਕਰਨ, ਪੁਸਤਕ ਦਾ ਪੇਜ ਲੇਆਊਟ ਬਣਾਉਣ ਲਈ ਇਹ ਪੁਸਤਕ ਲਾਹੇਵੰਦ ਸਾਬਤ ਹੋ ਸਕਦੀ ਹੈ
ਪੁਸਤਕ ਦੇ ਆਖ਼ਰੀ ਅਧਿਆਇ ਵਿੱਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਵਿੰਡੋਜ਼ ਅਤੇ ਐੱਮਐੱਸ ਆਫ਼ਿਸ ਬਾਰੇ ਸਵਾਲ-ਜਵਾਬ ਸ਼ਾਮਿਲ ਕੀਤੇ ਗਏ ਹਨ ਲੇਖਕ ਅਨੁਸਾਰ ਪਾਠਕ ਕਿਤਾਬ ਪੜ੍ਹ ਕੇ ਬਾਖ਼ੂਬੀ ਕਿਤਾਬਾਂ, ਰਿਸਾਲਿਆਂ, ਕਾਰਡਾਂ, ਕਲੰਡਰਾਂ, ਪੋਸਟਰਾਂ ਆਦਿ ਦੇ ਡਿਜ਼ਾਈਨ ਤਿਆਰ ਕਰਕੇ ਕੇ ਰੁਜ਼ਗਾਰ ਹਾਸਲ ਕਰ ਸਕਦਾ ਹੈ ਕੰਪਿਊਟਰ ਦੀ ਵੱਖ-ਵੱਖ ਖੇਤਰਾਂ ਵਿਚ ਵਰਤੋਂ ਬਾਰੇ ਸਿੱਖ ਕੇ ਪਾਠਕ ਨੌਕਰੀ ਦੇ ਨਾਲ-ਨਾਲ ਸਵੈ-ਰੁਜ਼ਗਾਰ ਵੀ ਅਪਣਾ ਸਕਦਾ ਹੈ
ਰੀਵਿਊਕਾਰ
ਦਰਬਾਰਾ ਸਿੰਘ
ਰਿਸਰਚ ਸਕਾਲਰ
ਕੰਪਿਊਟਰ ਵਿਗਿਆਨ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ
9915555226
Previous
Next Post »