ਵੀਡੀਓ ਲੈਕਚਰ

ਕੋਰੋਨਾ ਵਾਇਰਸ ਦੀ ਬਿਮਾਰੀ ਦੇ ਪ੍ਰਭਾਵ ਤੋਂ ਬਚਣ ਲਈ ਲੋਕ ਘਰਾਂ ਵਿੱਚ ਬੰਦ ਹਨ। ਅਜਿਹੀ ਸਥਿਤੀ ਵਿੱਚ ਆਨ-ਲਾਈਨ ਮਾਧਿਅਮ ਅਤੇ ਵੀਡੀਓ ਲੈਕਚਰ ਬੱਚਿਆਂ ਲਈ ਪ੍ਰਭਾਵਸ਼ਾਲੀ ਸਿੱਧ ਹੋ ਰਹੇ ਹਨ। ਵਿਦਿਆਰਥੀਆਂ ਵਿੱਚ ਕੰਪਿਊਟਰ ਬਾਰੇ ਦਿਲਚਸਪੀ ਪੈਦਾ ਕਰਨ ਅਤੇ ਪੰਜਾਬੀ ਭਾਸ਼ਾ ਬਾਰੇ ਸਾਫ਼ਟਵੇਅਰਾਂ ਬਾਰੇ ਸਿਖਲਾਈ ਦੇਣ ਲਈ ਉੱਘੇ ਕੰਪਿਊਟਰ ਲੇਖਕ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਧਿਆਪਕ ਡਾ. ਸੀ ਪੀ ਕੰਬੋਜ ਨੇ ਆਪਣੇ ਵੀਡੀਓ ਭਾਸ਼ਣਾਂ ਨੂੰ ਆਨਲਾਈਨ ਜਾਰੀ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾ ਕੰਬੋਜ ਨੇ ਦੱਸਿਆ ਕਿ ਉਨ੍ਹਾਂ ਆਪਣੇ 50 ਤੋਂ ਵੱਧ ਵੀਡੀਓ ਲੈਕਚਰ ਆਪਣੀ ਵੈੱਬਸਾਈਟ ਉੱਤੇ ਪਾ ਦਿੱਤੇ ਹਨ। ਇਨ੍ਹਾਂ ਲੈਕਚਰਾਂ ਨੂੰ ਸੁਣ ਕੇ ਵਿਦਿਆਰਥੀ ਘਰ ਬੈਠੇ ਗਿਆਨ ਹਾਸਲ ਕਰ ਸਕਦੇ ਹਨ। ਗੌਰਤਲਬ ਹੈ ਕਿ ਡਾ. ਕੰਬੋਜ ਸੀਮਾ ਵਰਤੀ ਜ਼ਿਲ੍ਹਾ ਫ਼ਾਜ਼ਿਲਕਾ ਦੇ ਪਿੰਡ ਲਾਧੂਕਾ ਦੇ ਜੰਮਪਲ ਹਨ ਤੇ ਉਹ ਪਿਛਲੇ ਦੱਸ ਸਾਲਾਂ ਤੋਂ ਯੂਨੀਵਰਸਿਟੀ ਵਿੱਚ ਸੇਵਾਵਾਂ ਦਿੰਦਿਆਂ ਅਨੇਕਾਂ ਪੰਜਾਬੀ ਸਾਫ਼ਟਵੇਅਰਾਂ ਦੀ ਖੋਜ ਕਰ ਚੁੱਕੇ ਹਨ। ਉਹ ਹੁਣ ਤੱਕ ਅਨੇਕਾਂ ਕਿਤਾਬਾਂ ਲਿਖ ਚੁੱਕੇ ਹਨ ਤੇ ਉਨ੍ਹਾਂ ਦੇ ਖੋਜ ਭਰਪੂਰ ਲੇਖ ਰੋਜ਼ਾਨਾ ਅਖ਼ਬਾਰਾਂ ਵਿੱਚ ਲੜੀਵਾਰ ਛਪਦੇ ਰਹਿੰਦੇ ਹਨ। 
ਵੀਡੀਓ ਲੈਕਚਰ ਸੁਣਨ ਲਈ ਇੱਥੇ ਕਲਿੱਕ ਕਰੋ

ਅੰਗਰੇਜ਼ੀ-ਪੰਜਾਬੀ ਡਿਕਸ਼ਨਰੀ ਐਪ | English-Punjabi Dictionary App


ਅੰਗਰੇਜ਼ੀ-ਪੰਜਾਬੀ ਡਿਕਸ਼ਨਰੀ ਐਪ | English-Punjabi Dictionary App
ਇਹ ਐਪ ਤੁਹਾਡੇ ਕੰਪਿਊਟਰ ਵਿਚ ਹੋਣੀ ਜ਼ਰੂਰੀ ਹੈ ਅੰਗਰੇਜ਼ੀ-ਪੰਜਾਬੀ ਡਿਕਸ਼ਨਰੀ ਐਪ | English-Punjabi Dictionary App *** ਇਸ ਵੀਡੀਓ ਬਾਰੇ/About this video This video is produced in mother tongue Punjabi which is based on a mobile app. You can learn how to use best dictionary (Eng-Pbi) on your smart phone. *** ਸਤਿ ਸ੍ਰੀ ਅਕਾਲ ਮੈਂ ਸੀ ਪੀ ਕੰਬੋਜ ਹਾਂ। ਮੇਰੇ ਯੂ-ਟਿਊਬ ਚੈਨਲ "ਮੇਰਾ ਕੰਪਿਊਟਰ ਮੀਡੀਆ" ਵਿਚ ਤੁਹਾਡਾ ਸੁਆਗਤ ਹੈ। Hello, I am Dr. C P Kamboj. Welcome to our YouTube channel "Mera Computer Media". *** ਮਹੱਤਵਪੂਰਨ ਲਿੰਕ/Important links ਡਿਕਸ਼ਨਰੀ ਪਲੇਅ ਸਟੋਰ ਤੋਂ ਡਾਊਨਲੋਡ ਕਰੋ (Download dictionary from play store): https://play.google.com/store/apps/de... My Online Books Store (ਮੇਰੀਆਂ ਪੁਸਤਕਾਂ ਆਨ-ਲਾਈਨ ਖਰੀਦੋ): https://www.instamojo.com/kambojcp/ *** * Install Android (Mobile Phone) based English to Punjabi dictionary App for offline (not www) use. * English to Punjabi dictionary (full version a to z words) is based on seventh printed (book) version of Linguistics and Punjabi Lexicography deptt. * Eng-Pbi (#best kosh App) apk (software not for iPhone/apple/windows) can be downloaded free. * Dictionary app contains more than 37000 English words along with their Punjabi meanings, grammatical information, syllabic structure, audio pronunciation, advanced search, adding bookmarks and downloading facility for related PDF files. ------------------ * ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਵੱਲੋਂ ਪ੍ਰਕਾਸ਼ਿਤ ਸੱਤਵੇਂ (ਕਿਤਾਬ/ਪੁਸਤਕ) ਸੰਸਕਰਨ (ਸੰਪ. ਡਾ. ਜੋਗਾ ਸਿੰਘ) ‘ਤੇ ਅਧਾਰਤ ਐਂਡਰਾਇਡ ਐਪ ਦਾ ਸੰਪੂਰਨ ਸੰਸਕਰਨ ਹੈ। * ਇਸ ਮੋਬਾਈਲ ਐਪ (ਬਿਹਤਰੀਨ ਆਫਲਾਈਨ/ਔਫ-ਲਾਈਨ ਏਪੀਕੇ) ਵਿਚ 37000 ਤੋਂ ਵੱਧ ਸ਼ਬਦ ਅਰਥਾਂ ਸਮੇਤ ਸ਼ਾਮਿਲ ਹਨ। * ਇਸ ਸੰਪੂਰਨ ਐਪ ਸੰਸਕਰਨ ਵਿਚ ਅੰਗਰੇਜ਼ੀ ਦੇ ਸ਼ਬਦਾਂ ਨੂੰ ਪੰਜਾਬੀ ਉਚਾਰ-ਖੰਡ ਸੀਮਾ ਸਹਿਤ ਦਿਖਾਇਆ ਗਿਆ ਹੈ। * ਅੰਗਰੇਜ਼ੀ ਸ਼ਬਦ ਉਚਾਰਨ ਸਮੇਤ (ਸਪੀਕਰ ਦੇ ਬਟਨ ਨੂੰ ਦੱਬਣ ਨਾਲ ਉਚਾਰਨ ਸੁਣਿਆ ਜਾ ਸਕਦਾ ਹੈ)। * ਅਰਥਾਂ ਨੂੰ ਵਿਆਕਰਨਕ ਜਾਣਕਾਰੀ ਸਮੇਤ ਸ਼ਾਮਿਲ ਕੀਤਾ ਗਿਆ ਹੈ। * ਬੁੱਕਮਾਰਕ ਲਾਉਣ ਤੇ ਸਾਂਝਾ ਕਰਨ ਦੀ ਵਿਵਸਥਾ ਸ਼ੁਮਾਰ ਹੈ। * ਉਚਾਰਨ ਕੁੰਜੀ, ਸੰਖੇਪ ਚਿੰਨ੍ਹ ਅਤੇ ਮਾਪ-ਤੋਲ ਬਾਰੇ ਜਾਣਕਾਰੀ ਦਾ ਪੀਡੀਐਫ ਰੂਪ ਡਾਊਨਲੋਡ ਕੀਤਾ ਜਾ ਸਕਦਾ ਹੈ। * ਐਪ ਵਿਚ ਉੱਚ ਦਰਜੇ ਦੀ ਸਰਚ ਤਕਨਾਲੋਜੀ ਵਰਤੀ ਗਈ ਹੈ http://punjabiuniversity.ac.in/ http://www.cpkamboj.com/2018/10/andro... *** ਸਾਡੇ ਸੋਸ਼ਲ ਲਿੰਕ/Our Social links ਯੂ-ਟਿਊਬ/YouTube: https://www.youtube.com/user/kambojcp/ ਫੇਸਬੁਕ/Facebook: cpkamboj ਟਵਿੱਟਰ/Twitter: @cpkamboj ਇੰਸਟਾਗ੍ਰਾਮ/Instagram: ਈ-ਮੇਲ/E-mail: kambojcp@gmail.com
Previous
Next Post »