ਕੀ-ਬੋਰਡ ਦੀ 'ਕੀਅ' ਮਾਹੀਆ
ਕੰਪਿਊਟਰ ਤੈਥੋਂ ਸਿੱਖ ਗਈ ਆਂ
ਤੂੰ ਜੁਗ-ਜੁਗ ਜੀਅ ਮਾਹੀਆਂ
ਨੀ ਕੰਪਿਊਟਰ ਤੈਨੂੰ ਸਿੱਖਣਾ ਪਿਆ
ਵਿਗਿਆਨ ਦੇ ਯੁਗ ਅੰਦਰ
ਤਕਨੀਕ ਅੱਗੇ ਝੁਕਣਾ ਪਿਆ
ਕੰਪਿਊਟਰ ਚਲਾਈ ਜਾਹ ਤੂੰ
ਵੀਡੀਓ ਗੇਮ ਜਿਹੀ ਜਿੰਦਗੀ
ਗੱਡੀ ਤੇਜ ਭਜਾਈ ਜਾਹ ਤੂੰ
ਵੇ ਮੈਂ ਚੈਟਿੰਗ ਪਈ ਕਰਦੀ ਆਂ
ਚੈਟਿੰਗ ਦਾ ਸ਼ੌਂਕ ਬੜਾ
ਨਾ ਕਰਾਂ ਤਾਂ ਮੈਂ ਮਰਦੀ ਆਂ
ਨੀ ਤੂੰ ਨੈੱਟ ਪਿਆ ਸਿੱਖਦੀ ਏਂ
ਨਿੱਤ ਆਵੇ ਮੇਲ ਤੇਰੀ
ਕਦੇ ਚਿੱਠੀਆਂ ਨਾ ਲਿਖਦੀ ਏਂ
ਨੈੱਟ ਕੈਫੇ ਉੱਤੇ ਜਾ ਰਹੀ ਆਂ
ਸਿੱਖਦੀ ਮੈਂ ਨੈੱਟ ਸਰਫਿੰਗ
ਜ਼ਿੰਦ ਆਪਣੀ ਬਣਾ ਰਹੀ ਆਂ


ਤੁਸੀ ਤਾ ਬਾਈ ਜੀ ਚੰਗੇ ਕਵੀ ਵੀ ਹੋ ਚੰਗਾ ਹੈ ਮੈ ਤੁਹਾਡਾ news paper ਕਾਲਮ ਵੀ ਪੜਦਾ ਹਾ
ReplyDeleteThis comment has been removed by the author.
ReplyDeletegud one
ReplyDeleteਬਹੁਤ ਵਧੀਆ
ReplyDelete