ਕਹਿੰਦੀ ਬਿਜਲੀ ਕੰਪਿਊਟਰ ਚਲਾਕੜਿਆ ਵੇ
ਕਿਉਂ ਰਹਿੰਦਾ ਤੂੰ ਆਕੜਿਆ-ਆਕੜਿਆ ਵੇ
ਕਿਉਂ ਰਹਿੰਦਾ ਤੂੰ ਆਕੜਿਆ-ਆਕੜਿਆ ਵੇ
ਲੋਕ ਆਖਦੇ ਤੂੰ ਬੜੀ ਮਸ਼ੀਨ ਅਨੋਖੀ
ਕਹਿੰਦੇ ਬੱਚੇ ਸਿੱਖਣ ਨੂੰ ਲੱਗੇ ਸੌਖੀ
ਸੱਭੇ ਚਾਹੁਣ ਨਾਲ ਤੇਰੇ ਪਾਉਣ ਯਾਰੀ, ਮਿਲਾਪੜਿਆ ਵੇ
ਕਹਿੰਦੀ ਬਿਜਲੀ......
ਕਹਿੰਦੇ ਬੱਚੇ ਸਿੱਖਣ ਨੂੰ ਲੱਗੇ ਸੌਖੀ
ਸੱਭੇ ਚਾਹੁਣ ਨਾਲ ਤੇਰੇ ਪਾਉਣ ਯਾਰੀ, ਮਿਲਾਪੜਿਆ ਵੇ
ਕਹਿੰਦੀ ਬਿਜਲੀ......
ਮੈਂ ਨਾ ਹੋਵਾਂ ਤਾਂ ਤੂੰ ਉੱਥੇ ਹੀ ਰੁਕ ਜਾਵੇਂ
ਮੇਰੀ ਉਡੀਕ ਕਰਦਾ-ਕਰਦਾ ਤੂੰ ਸੁੱਕ ਜਾਵੇਂ
'ਕੰਬੋਜ' ਕਹਿੰਦਾ ਨਾ ਮਾਰ ਸ਼ੇਖ਼ੀਆਂ, ਜਵਾਕੜਿਆ ਵੇ,
ਕਹਿੰਦੀ ਬਿਜਲੀ......
ਮੇਰੀ ਉਡੀਕ ਕਰਦਾ-ਕਰਦਾ ਤੂੰ ਸੁੱਕ ਜਾਵੇਂ
'ਕੰਬੋਜ' ਕਹਿੰਦਾ ਨਾ ਮਾਰ ਸ਼ੇਖ਼ੀਆਂ, ਜਵਾਕੜਿਆ ਵੇ,
ਕਹਿੰਦੀ ਬਿਜਲੀ......