14-6-18
ਦੋਸਤੋ, ਰੋਬੋਟ ਯਾਨਿਕਿ ਮਸ਼ੀਨੀ ਇਨਸਾਨ ਤਿਆਰ ਕਰਨ ’ਚ ਜਾਪਾਨ ਸਭ ਤੋਂ ਅੱਗੇ ਹੈ। ਜਾਪਾਨੀ ਰੋਬੋਟ ਦੌੜ ਸਕਦੇ ਨੇ, ਖੇਡਾਂ ਖੇਡ ਸਕਦੇ ਨੇ, ਤੇ ਮਨੁੱਖਾਂ ਵਾਂਗ ਹੋਰ ਕਈ ਕੰਮ ਕਰ ਸਕਦੇ ਨੇ।
ਪਿਛਲੇ ਦਿਨੀਂ ਜਰਮਨੀ ਦੀਆਂ ਦੋ ਯੂਨੀਵਰਸਿਟੀਆਂ ਦੇ ਰੋਬੋਟਾਂ ਦਰਮਿਆਨ ਬੜਾ ਰੋਚਕ ਮੈਚ ਹੋਇਆ। ਯੂ-ਟਿਊਬ ’ਤੇ ਮਿਲਣ ਵਾਲੀ ਇਕ ਵੀਡੀਓ ਵਿਚ ਕਈ ਰੋਬੋਟ ਮੈਚ ਖੇਡਦੇ ਵੇਖੇ ਜਾ ਸਕਦੇ ਨੇ। ‘ਸਟੈਂਡਰਡ ਪਲੇਟਫ਼ਾਰਮ ਲੀਗ’ ਵੱਲੋਂ ਆਯੋਜਿਤ ਕੀਤੇ ਇਸ ਵਿਲੱਖਣ ਫੁੱਟਬਾਲ ਦੇ ਮੈਚ ਵਿਚ ਰੋਬੋਟ ਬਾਖ਼ੂਬੀ ਕਿੱਕ ਮਾਰਦੇ ਨੇ ਤੇ ਬਿਨਾਂ ਕਿਸੇ ਇਨਸਾਨ ਦੇ ਸਹਾਰੇ ਉਹ ਗੇਂਦ ਦਾ ਮਗਰਾ ਵੀ ਕਰਦੇ ਨੇ। ਜਾਪਾਨ ਦੀ 'ਸਾਫ਼ਟਬੈਂਕ ਰੋਬੋਟਿਕਸ' ਨਾਂ ਦੀ ਕੰਪਣੀ ਵੱਲੋਂ ਬਣਾਏ ਇਹ ਰੋਬੋਟ ਡਿੱਗ ਜਾਣ ਤਾਂ ਖ਼ੁਦ-ਬ-ਖੁਦ ਖੜੇ ਵੀ ਹੋ ਸਕਦੇ ਨੇ।
ਹਾਲਾਂ ਤੱਕ ਵਰਤੋਂਕਾਰਾਂ ਦੇ ਡਾਟੇ ਨਾਲ ਕੋਈ ਛੇੜ-ਛਾੜ ਨਹੀਂ ਹੋਈ ਤੇ ਉਨ੍ਹਾਂ ਤਰੁੱਟੀ ਲੱਭ ਕੇ ਉਸ ਨੂੰ ਠੀਕ ਕਰ ਦਿੱਤਾ ਹੈ।
ਕਾਰ ਦੀ ਸ਼ਕਲ ਬਣਾ ਲੈਂਦਾ ਹੈ ਆਦਮ ਰੂਪੀ ਰੋਬੋਟ
ਦੋਸਤੋ, ਰੋਬੋਟ ਬਣਾਉਣ ਵਾਲੀ ਇਕ ਜਾਪਾਨੀ ਕੰਪਣੀ ਵੱਲੋਂ ਬਣਾਇਆ ਇਕ ਬੰਦੇ ਵਰਗਾ ਰੋਬੋਟ ਖ਼ੁਦ ਨੂੰ ਦੋ ਸੀਟਾਂ ਵਾਲੀ ਕਾਰ ਵਿਚ ਬਦਲ ਲੈਂਦਾ ਹੈ। 1695 ਕਿ ਗ੍ਰਾਮ ਭਾਰਾ ਇਹ ਰੋਬੋਟ 100 ਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਸਕਦਾ ਹੈ। ਕਾਰ ਦਾ ਰੂਪ ਧਾਰਨ ਕਰਨ ਮਗਰੋਂ ਇਸ ਦੀ ਰਫ਼ਤਾਰ 60 ਕਿਮੀ ਪ੍ਰਤੀ ਘੰਟਾ ਹੋ ਜਾਂਦੀ ਹੈ।
ਚੀਨ ਨੇ ਉਡਾਏ ਡਰੋਨ
ਡਰੋਨ ਦਾ ਨਾਂ ਤੁਸੀ ਜਰੂਰ ਸੁਣਿਆ ਹੋਵੇਗਾ। ਇਹ ਭੱਜਣ ਜਾਂ ਉੱਡਣ ਵਾਲੇ ਕੁਝ ਖ਼ਾਸ ਰੋਬੋਟ ਜਾਂ ਯੰਤਰ ਹੁੰਦੇ ਹਨ। ਪਿਛਲੇ ਦਿਨੀਂ ਡਰੋਨ ਬਣਾਉਣ ਵਾਲੀ ਇਕ ਚੀਨੀ ਕੰਪਣੀ 'ਈ-ਹੈਂਗ ਈ-ਗਰੇਟ' ਨੇ 13 ਮਿੰਟਾਂ ਵਿਚ 1374 ਡਰੋਨ ਉਡਾ ਕੇ ਗਿੱਨੀਜ਼ ਬੁੱਕ ਵਿਚ ਰਿਕਾਰਡ ਦਰਜ ਕਰ ਲਿਆ ਹੈ। ਇਨ੍ਹਾਂ ਡਰੋਨਾਂ ਵਿਚ ਊਠ ਅਤੇ ਰੇਲਗੱਡੀ ਵਰਗੇ ਵੱਡੇ ਡਰੋਨ ਵੀ ਸ਼ਾਮਿਲ ਸਨ। ਦੱਸਣਯੋਗ ਹੈ ਕਿ ਇੰਨੀ ਵੱਡੀ ਗਿਣਤੀ ’ਚ ਡਰੋਨਾਂ ਨੇ ਉਡਾਣ ਭਰਦਿਆਂ ਖ਼ਾਸ ਤਰ੍ਹਾਂ ਦੀਆਂ ਆਕ੍ਰਿਤੀਆਂ ਬਣਾ ਕੇ ਲੋਕਾਂ ਦੀ ਵਾਹ-ਵਾਹ ਖੱਟੀ।
ਇਸ ਖੇਤਰ ਵਿਚ ਦੱਖਣੀ ਕੋਰੀਆ ਅਤੇ ਇਟਲੀ ਪਹਿਲਾਂ ਹੀ ਰਿਕਾਰਡ ਬਣਾ ਚੁੱਕਾ ਹੈ। 1218 ਡਰੋਨ ਉਡਾਉਣ ਵਾਲਾ ਰਿਕਾਰਡ ਇੰਟੇਲ ਕੰਪਣੀ ਦੇ ਨਾਮ ਸੀ। ਇਟਲੀ ਵਿਚ ਇੱਕੋ ਸਮੇਂ 1372 ਡਰੋਨ ਗਰੁੱਪ ਡਾਂਸ ਕਰਕੇ ਵਿਸ਼ਵ ਰਿਕਾਰਡ ਬਣਾ ਚੁੱਕੇ ਹਨ ਪਰ ਹੁਣ ਚੀਨ 1374 ਡਰੋਨ ਉਡਾ ਕੇ ਪਿਛਲੇ ਰਿਕਾਰਡ ਤੋੜਨ ’ਚ ਕਾਮਯਾਬ ਹੋ ਗਿਆ ਹੈ।
ਪੰਜਾਬੀ ਯੂਨੀਵਰਸਿਟੀ, ਪਟਿਆਲਾ
94174-55614