ਮਹੱਤਵਪੂਰਨ ਐਪ: ਵੱਟਸਐਪ (20150130)

ਇਹ ਐਂਡਰਾਇਡ ਅਤੇ ਹੋਰਨਾ ਸਮਾਰਟ ਫੋਨਾਂ ਲਈ ਵਰਤਿਆ ਜਾਣ ਵਾਲੀ ਮਹੱਤਵਪੂਰਨ ਐਪ ਹੈ। ਇਸ ਦੀ ਮਦਦ ਨਾਲ ਪਾਠ ਸੰਦੇਸ਼, ਫੋਟੋਆਂ, ਵੀਡੀਓ ਅਤੇ ਆਡੀਓ ਆਦਿ ਭੇਜੇ ਅਤੇ ਪ੍ਰਾਪਤ ਕੀਤੇ ਜਾ ਸਕਦੇ ਹਨ। ਵਟਸ ਐਪ ’ਤੇ ਇੱਕ ਦਿਨ ਵਿੱਚ ਅਣਗਿਣਤ ਸੰਦੇਸ਼ ਭੇਜੇ ਜਾ ਸਕਦੇ ਹਨ
ਪਰ ਸ਼ਰਤ ਇਹ ਕਿ ਤੁਹਾਡੇ ਮੋਬਾਈਲ ’ਤੇ ਇੰਟਰਨੈੱਟ ਦੀ ਤੇਜ਼ ਰਫ਼ਤਾਰ ਸਹੂਲਤ ਉਪਲਬਧ ਹੋਵੇ।
ਵਟਸ ਐਪ ਰਾਹੀਂ ਤੁਸੀਂ ਆਪਣੇ ਫੋਨ ਵਿੱਚ ਸਾਂਭੀ ਸੰਪਰਕ ਸੂਚੀ ਵਿੱਚੋਂ ਉਨ੍ਹਾਂ ਸਾਰੇ ਦੋਸਤਾਂ ਨੂੰ ਐੱਸਐੱਮਐੱਸ/ਸੰਦੇਸ਼ ਭੇਜ ਸਕਦੇ ਹੋ ਜਿਨ੍ਹਾਂ ਕੋਲ ਸਮਾਰਟ ਫੋਨ ਹੈ ਤੇ ਉਹ ਵਟਸ ਐਪ ਦੀ ਵਰਤੋਂ ਕਰਦੇ ਹਨ। ਵਟਸ ਐਪ ਖੋਲ੍ਹਦਿਆਂ ਹੀ ਇਹ ਬਾਖ਼ੂਬੀ ਸੰਪਰਕ ਸੂਚੀ ਵਿਚਲੇ ਉਨ੍ਹਾਂ ਦੋਸਤਾਂ ਦੇ ਸੰਪਰਕ ਨਾਂ ਅਤੇ ਫ਼ੋਟੋਆਂ ਆਦਿ ਦਿਖਾ ਦਿੰਦਾ ਹੈ ਜਿਨ੍ਹਾਂ ਨਾਲ ਵਟਸ ਐਪ ਰਾਹੀਂ ਸੰਪਰਕ ਸਾਧਿਆ ਜਾ ਸਕਦਾ ਹੈ।
ਵਟਸ ਐਪ ਵਿੱਚ ਤੁਸੀਂ ਆਪਣੇ ਰਿਸ਼ਤੇਦਾਰਾਂ, ਸਹਿਯੋਗੀਆਂ ਅਤੇ ਤੁਹਾਡੇ ਖੇਤਰ ਨਾਲ ਸਬੰਧਿਤ ਮਿੱਤਰਾਂ ਦੇ ਅਲੱਗ-ਅਲੱਗ ਸਮੂਹ (ਗਰੁੱਪ) ਬਣਾ ਸਕਦੇ ਹੋ। ਇੱਕ ਸਮੂਹ ਵਿੱਚ ਕੁੱਲ 50 ਵਿਅਕਤੀਆਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਕੋਈ ਸੰਦੇਸ਼ ਜਾਂ ਤਸਵੀਰ ਆਦਿ ਨੂੰ ਸਮੂਹ ’ਤੇ ਪਾਉਣ ਨਾਲ ਉਸ ਨੂੰ ਸਮੂਹ ਦੇ ਸਾਰੇ ਮੈਂਬਰਾਂ ਤਕ ਪਹੁੰਚਾਇਆ ਜਾ ਸਕਦਾ ਹੈ।
ਵਟਸ ਐਪ ਲਈ ਕੋਈ ਵੱਖਰਾ ਖਾਤਾ ਬਣਾਉਣ ਦੀ ਲੋੜ ਨਹੀਂ ਕਿਉਂਕਿ ਇਹ ਤੁਹਾਡੇ ਫੋਨ ਨੰਬਰ ’ਤੇ ਕੰਮ ਕਰਦੀ ਹੈ। ਇਸੇ ਤਰ੍ਹਾਂ ਵੱਖਰੀ ਸੰਪਰਕ ਸੂਚੀ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਇਹ ਤੁਹਾਡੇ ਮੋਬਾਈਲ ਦੀ ਪਹਿਲਾਂ ਤੋਂ ਬਣੀ   ਸੰਪਰਕ ਸੂਚੀ ’ਤੇ ਆਧਾਰ ’ਤੇ ਕੰਮ ਕਰਦੀ ਹੈ।
Previous
Next Post »