ਵੀਡੀਓ ਲੈਕਚਰ

ਕੋਰੋਨਾ ਵਾਇਰਸ ਦੀ ਬਿਮਾਰੀ ਦੇ ਪ੍ਰਭਾਵ ਤੋਂ ਬਚਣ ਲਈ ਲੋਕ ਘਰਾਂ ਵਿੱਚ ਬੰਦ ਹਨ। ਅਜਿਹੀ ਸਥਿਤੀ ਵਿੱਚ ਆਨ-ਲਾਈਨ ਮਾਧਿਅਮ ਅਤੇ ਵੀਡੀਓ ਲੈਕਚਰ ਬੱਚਿਆਂ ਲਈ ਪ੍ਰਭਾਵਸ਼ਾਲੀ ਸਿੱਧ ਹੋ ਰਹੇ ਹਨ। ਵਿਦਿਆਰਥੀਆਂ ਵਿੱਚ ਕੰਪਿਊਟਰ ਬਾਰੇ ਦਿਲਚਸਪੀ ਪੈਦਾ ਕਰਨ ਅਤੇ ਪੰਜਾਬੀ ਭਾਸ਼ਾ ਬਾਰੇ ਸਾਫ਼ਟਵੇਅਰਾਂ ਬਾਰੇ ਸਿਖਲਾਈ ਦੇਣ ਲਈ ਉੱਘੇ ਕੰਪਿਊਟਰ ਲੇਖਕ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਧਿਆਪਕ ਡਾ. ਸੀ ਪੀ ਕੰਬੋਜ ਨੇ ਆਪਣੇ ਵੀਡੀਓ ਭਾਸ਼ਣਾਂ ਨੂੰ ਆਨਲਾਈਨ ਜਾਰੀ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾ ਕੰਬੋਜ ਨੇ ਦੱਸਿਆ ਕਿ ਉਨ੍ਹਾਂ ਆਪਣੇ 50 ਤੋਂ ਵੱਧ ਵੀਡੀਓ ਲੈਕਚਰ ਆਪਣੀ ਵੈੱਬਸਾਈਟ ਉੱਤੇ ਪਾ ਦਿੱਤੇ ਹਨ। ਇਨ੍ਹਾਂ ਲੈਕਚਰਾਂ ਨੂੰ ਸੁਣ ਕੇ ਵਿਦਿਆਰਥੀ ਘਰ ਬੈਠੇ ਗਿਆਨ ਹਾਸਲ ਕਰ ਸਕਦੇ ਹਨ। ਗੌਰਤਲਬ ਹੈ ਕਿ ਡਾ. ਕੰਬੋਜ ਸੀਮਾ ਵਰਤੀ ਜ਼ਿਲ੍ਹਾ ਫ਼ਾਜ਼ਿਲਕਾ ਦੇ ਪਿੰਡ ਲਾਧੂਕਾ ਦੇ ਜੰਮਪਲ ਹਨ ਤੇ ਉਹ ਪਿਛਲੇ ਦੱਸ ਸਾਲਾਂ ਤੋਂ ਯੂਨੀਵਰਸਿਟੀ ਵਿੱਚ ਸੇਵਾਵਾਂ ਦਿੰਦਿਆਂ ਅਨੇਕਾਂ ਪੰਜਾਬੀ ਸਾਫ਼ਟਵੇਅਰਾਂ ਦੀ ਖੋਜ ਕਰ ਚੁੱਕੇ ਹਨ। ਉਹ ਹੁਣ ਤੱਕ ਅਨੇਕਾਂ ਕਿਤਾਬਾਂ ਲਿਖ ਚੁੱਕੇ ਹਨ ਤੇ ਉਨ੍ਹਾਂ ਦੇ ਖੋਜ ਭਰਪੂਰ ਲੇਖ ਰੋਜ਼ਾਨਾ ਅਖ਼ਬਾਰਾਂ ਵਿੱਚ ਲੜੀਵਾਰ ਛਪਦੇ ਰਹਿੰਦੇ ਹਨ। 
ਵੀਡੀਓ ਲੈਕਚਰ ਸੁਣਨ ਲਈ ਇੱਥੇ ਕਲਿੱਕ ਕਰੋ

ਸਰਗਰਮੀਆਂ- 2020/Activities-2020

ਰਿਫਰੈਸ਼ਰ ਕੋਰਸ "ਆਈਸੀਟੀ"
HRDC UGC RC on ICT at PUP
17-29 ਫਰਵਰੀ, 2020

 -------------------------------------------------------------------
"ਪਲਟਾਵਾ" ਫੌਂਟ ਕਨਵਰਟਰ ਐਪ ਜਾਰੀ
Inauguration of Punjabi Font Converter App PALTAVA
10 ਫਰਵਰੀ, 2020

 -------------------------------------------------------------------
45ਵੀਂ ਵਰਕਸ਼ਾਪ: ਪੰਜਾਬੀ ਵਿਚ ਕੰਪਿਊਟਰ ਦੀ ਵਰਤੋਂ

23 ਤੋਂ 31 ਜਨਵਰੀ, 2020

 -------------------------------------------------------------------
ਸਵਯਮ ਵਰਕਸ਼ਾਪ ਵਿਚ ਲੈਕਚਰ
MOOCs/Swayam Workshop (MHDR-UGC PUP)

22 ਜਨਵਰੀ, 2020
 -------------------------------------------------------------------
ਸਾਹਿਤ ਅਧਿਐਨ ਵਿਭਾਗ, ਪੰਜਾਬੀ ਯੂਨੀ. ਪਟਿਆਲਾ
One day workshop on use of Digital Media for PG Dip. Students

21 ਜਨਵਰੀ, 2020
  -------------------------------------------------------------------
ਵਿਸ਼ਵ ਪੰਜਾਬੀ ਮੀਡੀਆ ਕਾਨਫਰੰਸ, ਜਲੰਧਰ
World Media Conference, CT University, Jalandhar

17 ਜਨਵਰੀ, 2020



Previous
Next Post »