ਸਾਈਬਰ ਸਮਾਚਾਰ: ਨੇਤਰਹੀਣ ਵੋਟਰਾਂ ਲਈ ਸਮਾਰਟ ਸੋਟੀ/Smart Stick


2019 05 07
ਇਸਰਾਈਲ ਨੇ ਨੇਤਰਹੀਣਾਂ ਲਈ ਮਨਸੂਈ ਬੁੱਧੀ ਨਾਲ ਲੈਸ ਇਕ ਸਮਾਰਟ ਸੋਟੀ ਬਣਾਈ ਹੈ ਇਹ ਸੋਟੀ ਵੋਟ ਪਾਉਣ ਵੇਲੇ ਨੇਤਰਹੀਣਾਂ ਦੀ ਸਹਾਇਤਾ ਕਰੇਗੀ ਇਸ ਮੁਲਕ ਵਿੱਚ ਹੁਣ ਵੋਟ ਪਾਉਣ ਸਮੇਂ ਨਾਲ ਸਹਿਯੋਗੀ ਲਿਜਾਣ ਦੀ ਲੋੜ ਨਹੀਂ ਪਵੇਗੀ
ਹੱਥ ' ਪਕੜੀ ਇਹ ਸੋਟੀ ਵਿਅਕਤੀ ਨੂੰ ਰਸਤੇ ਬਾਰੇ ਬੋਲ ਕੇ ਦੱਸਦੀ ਹੈ। ਇਸ ਵਿੱਚ ਲੱਗੇ ਕੈਮਰੇ ਤੇ ਸੈਂਸਰ ਬੈਲਟ ਪੇਪਰ ਜਾਂ ਇਲੈੱਕਟ੍ਰਾਨਿਕ ਵੋਟਿੰਗ ਮਸ਼ੀਨ ਉੱਤੇ ਉੱਕਰੇ ਚੋਣ ਨਿਸ਼ਾਨਾਂ ਨੂੰ ਪੜ੍ਹ ਕੇ ਦੱਸਣ ਦੇ ਸਮਰੱਥ ਹਨ ਇਸ ਤਕਨਾਲੋਜੀ ਦੇ ਆਗਮਨ ਨਾਲ ਹੁਣ ਨੇਤਰਹੀਣ ਵਿਅਕਤੀ ਆਪਣੇ ਪਸੰਦ ਦੇ ਉਮੀਦਵਾਰ ਨੂੰ ਗੁਪਤ ਰੂਪ ਵਿਚ ਵੋਟ ਕਰ ਸਕਦੇ ਹਨ 

ਚਿਹਰਾ ਪਛਾਣ ਕੇ ਮੋਬਾਈਲ ਦਾ ਤਾਲਾ ਖੋਲ੍ਹਣ ਵਾਲੀ ਤਕਨੀਕ ਦਾ ਖੁੱਲ੍ਹਿਆ ਰਾਜ਼
ਚਿਹਰਾ ਪਛਾਣਨ ਵਾਲੀ ਤਕਨੀਕ 'ਤੇ ਉਦੋਂ ਸਵਾਲੀਆਂ ਚਿੰਨ੍ਹ ਲੱਗਿਆ ਜਦੋਂ ਚੀਨ ਦੇ ਇੱਕ ਵਿਅਕਤੀ ਨੇ ਆਪਣੇ ਹੀ ਦੋਸਤ ਦੇ ਮੋਬਾਈਲ ਨੂੰ ਵਰਤ ਕੇ ਉਸ ਦੇ ਚਿਹਰੇ ਦੀ ਤਸਵੀਰ ਰਾਹੀਂ ਉਹਦੇ ਫੋਨ ਦਾ ਤਾਲਾ ਹੀ ਨਹੀਂ ਖੋਲ੍ਹਿਆ ਸਗੋਂ ਉਸ ਦੇ ਖਾਤੇ ਵਿੱਚੋਂ ਲੱਖਾਂ ਰੁਪਏ ਵੀ ਉਡਾਏ। 
ਮਾਮਲਾ ਚੀਨ ਦੇ ਪ੍ਰਾਂਤ ਜੇਝਿਯਾਂਗ ਦਾ ਹੈ ਜਿੱਥੇ ਸੁੱਤੇ ਪਏ ਯੁਆਨ ਨਾਂ ਦੇ ਵਿਅਕਤੀ ਦੇ ਚਿਹਰੇ ਦੀ ਵਰਤੋਂ ਕਰਕੇ ਉਸ ਦੇ ਹੀ ਸਾਥੀਆਂ ਨੇ ਉਹਦੇ ਬੈਂਕ ਖਾਤੇ ਵਿੱਚੋਂ ਸਵਾ ਲੱਖ ਰੁਪਿਆ ਉਡਾ ਲਿਆ ਹਾਲਾਂਕਿ ਸਾਈਬਰ ਠੱਗਾਂ ਨੂੰ ਕਾਬੂ ਕਰਕੇ ਪੈਸੇ ਵਾਪਸ ਕਰਵਾ ਲਏ ਗਏ ਹਨ ਪਰ ਇਸ ਆਲਾ ਦਰਜੇ ਦੀ ਤਕਨੀਕ ਤੋਂ ਆਮ ਲੋਕਾਂ ਦਾ ਭਰੋਸਾ ਉੱਠਦਾ ਜਾ ਰਿਹਾ ਹੈ ਤਕਨੀਕ ਨੇ ਭਰੋਸੇਯੋਗ ਤੇ ਹੋਰ ਸੁਰੱਖਿਅਤ ਬਣਾਉਣ ਲਈ ਫੋਨ ਕੰਪਨੀਆਂ ਨੂੰ ਫੋਨਾਂ ਵਿੱਚ ਚਿਹਰਾ ਪੜ੍ਹਨ ਵਾਲੀ ਤਕਨੀਕ ਦੇ ਨਾਲ-ਨਾਲ ਅੱਖਾਂ ਦੀਆਂ ਪੁੱਤਲੀਆਂ ਨੂੰ ਸਕੈਨ ਕਰਨ ਵਾਲੀ ਤਕਨੀਕ ਦੀ ਵਰਤੋਂ ਵੀ ਕਰਨੀ ਚਾਹੀਦੀ ਹੈ 

ਫੋਨ ਦੀ ਬੈਟਰੀ ਫਟਣ ਨਾਲ ਗੰਭੀਰ ਹਾਦਸਾ ਹੋਣ ਦੀ ਸੰਭਾਵਨਾ
ਕੀ ਤੁਸੀਂ ਆਪਣੇ ਫੋਨ ਵਿੱਚ ਨਕਲੀ ਮਾਅਰਕੇ ਵਾਲੀ ਜਾਂ ਖ਼ਰਾਬ ਬੈਟਰੀ ਵਰਤ ਰਹੇ ਹੋ? ਕੀ ਤੁਸੀਂ ਫੋਨ ਨੂੰ ਚਾਰਜ ਕਰਨ ਅਤੇ ਇਸ ਨੂੰ ਦੀ ਸੁਚੱਜੀ ਵਰਤੋਂ ਦੇ ਸਿੱਕੇਬੰਦ ਤਰੀਕਿਆਂ ਤੋਂ ਅਣਜਾਣ ਹੋ? ਕੀ ਤੁਸੀਂ ਆਪਣੇ ਫੋਨ ਨੂੰ ਸਿਰਹਾਣੇ ਰੱਖ ਕੇ ਸੌਂਦੇ ਹੋ? ਜੇ ਹਾਂ, ਤਾਂ ਤੁਹਾਨੂੰ ਸੁਚੇਤ ਹੋਣ ਦੀ ਲੋੜ ਹੈ ਅਜਿਹੀ ਆਦਤ ਨਾਲ ਤੁਹਾਨੂੰ ਨੁਕਸਾਨ ਹੋ ਸਕਦਾ ਹੈ 
ਪਿਛਲੇ ਦਿਨੀਂ ਮਲੇਸ਼ੀਆ ਵਿੱਚ ਅਜਿਹਾ ਹੀ ਇੱਕ ਹਾਦਸਾ ਵਾਪਰਿਆ ਜਿਸ ਵਿੱਚ ਇੱਕ ਔਰਤ ਦੇ ਸਰਹਾਣੇ ਰੱਖੇ ਫੋਨ ਦੀ ਬੈਟਰੀ ਫਟ ਗਈ ਦੱਸਣਯੋਗ ਹੈ ਕਿ ਮਲੇਸ਼ੀਆ ਮੁਲਕ ਦੀ 58 ਸਾਲਾ ਔਰਤ ਸਵੇਰੇ ਚਾਰ ਵਜੇ ਤੱਕ ਆਪਣੇ ਫੋਨ ਦੀ ਵਰਤੋਂ ਕਰਦੀ ਰਹੀ ਤੇ ਫਿਰ ਰੋਜ਼ਾਨਾਂ ਦੀ ਤਰ੍ਹਾਂ ਉਹ ਆਪਣਾ ਫੋਨ ਸਿਰਹਾਣੇ ਰੱਖ ਕੇ ਸੌਂ ਗਈ ਅੱਧੇ ਕੁ ਘੰਟੇ ਬਾਅਦ ਬੈਟਰੀ ਫਟਣ ਨਾਲ ਇਕ ਵੱਡਾ ਧਮਾਕਾ ਹੋਇਆ ਜਿਸ ਨਾਲ ਉਸ ਦੀ ਜਾਗ ਖੁੱਲ੍ਹ ਗਈ ਉਸ ਨੇ ਵੇਖਿਆ ਕਿ ਉਸ ਦਾ ਫੋਨ ਹੇਠਾਂ ਡਿੱਗਿਆ ਪਿਆ ਹੈ ਤੇ ਉਸ ਵਿਚੋਂ ਚਿੰਗਿਆੜੀਆਂ ਨਿਕਲ ਰਹੀਆਂ ਹਨ ਹਾਲਾਂਕਿ ਇਸ ਹਾਦਸੇ ਵਿੱਚ ਉਸ ਨੂੰ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਪਰ ਇਸ ਤੋਂ ਸਾਨੂੰ ਸਿੱਖਿਆ ਲੈਣ ਦੀ ਲੋੜ ਹੈ
ਕਦੀ ਵੀ ਆਪਣੇ ਫੋਨ ਵਿਚ ਖਰਾਬ ਬੈਟਰੀ ਨਾ ਵਰਤੋ। ਰਾਤ ਨੂੰ ਸੌਣ ਵੇਲੇ ਵਿਚ ਨੂੰ ਦੂਰ ਰੱਖੋ। ਫੋਨ ਨੂੰ ਚਾਰਜ ਕਰਨ ਵਾਲਾ ਬਿਜਲੀ ਦਾ ਪਲੱਗ ਆਪਣੇ ਬੈੱਡ ਤੋਂ ਦੂਰ ਲਵਾਓ। 
Previous
Next Post »