ਭਾਰਤ ’ਚ 4ਜੀ: ਪਹੁੰਚ ਵੱਧ, ਰਫ਼ਤਾਰ ਘੱਟ

07-06-2018
ਡੇਟਾ ਐਨਾਲਿਸਟਿਕਸ ਫਰਮ ‘ਓਪਨ ਸਿਗਨਲ’ ਦੇ ਹਵਾਲੇ ਨਾਲ ਭਾਰਤ ਵਿੱਚ ਇੰਟਰਨੈੱਟ ਨਾਲ ਸਬੰਧਤ ਇਕ ਹੈਰਾਨੀਜਨਕ ਸੂਚਨਾ ਮਿਲੀ ਹੈ। ਸੂਚਨਾ ਅਨੁਸਾਰ ਭਾਰਤ ਵਿੱਚ 4-ਜੀ ਨੈੱਟਵਰਕ ਦੀ ਪਹੁੰਚ ਬਹੁਤ ਚੰਗੀ ਹੈ, ਪਰ ਰਫ਼ਤਾਰ ਦੇ ਮਾਮਲੇ ਵਿੱਚ ਅਸੀਂ ਬਹੁਤ ਪਿੱਛੇ ਹਾਂ।
ਭਾਰਤ ਵਿੱਚ 86 ਫ਼ੀਸਦੀ ਲੋਕ ਇੰਟਰਨੈੱਟ ਦੀ ਪਹੁੰਚ ਵਿੱਚ ਆ ਚੁੱਕੇ ਹਨ, ਪਰ ਰਫ਼ਤਾਰ ਸਿਰਫ਼ 4.17 ਐਮਬੀਪੀਐੱਸ ਹੀ ਮਿਲ ਰਹੀ ਹੈ। ਦੁਨੀਆਂ ਭਰ ਦੇ ਅੰਕੜਿਆਂ ’ਤੇ ਜੇਕਰ ਝਾਤ ਮਾਰੀਏ ਤਾਂ ਇੰਟਰਨੈੱਟ ਦੀ ਪਹੁੰਚ ਦੇ ਮਾਮਲੇ ਵਿੱਚ ਭਾਰਤ ਦਾ ਚੌਦਵਾਂ ਸਥਾਨ ਹੈ, ਪਰ ਰਫ਼ਤਾਰ ਦੇ ਮਾਮਲੇ ਵਿੱਚ 81ਵੇਂ ਨੰਬਰ ’ਤੇ ਹੈ ਇਹ ਬਹੁਤ ਅਫ਼ਸੋਸ ਵਾਲੀ ਗੱਲ ਹੈ।
ਇੰਟਰਨੈੱਟ ਸੇਵਾਵਾਂ ਨੂੰ ਆਪਣੇ ਦੇਸ਼ ਵਿੱਚ ਵੱਧ ਤੋਂ ਵੱਧ ਲੋਕਾਂ ਤੱਕ ਉੱਚ ਰਫ਼ਤਾਰ ਨਾਲ ਪਹੁੰਚਾਉਣ ਵਾਲਾ ਦੇਸ਼ ਦੱਖਣੀ ਕੋਰੀਆ ਹੈ। ਇਸ ਮਗਰੋਂ ਜਾਪਾਨ, ਨਾਰਵੇ ਤੇ ਅਮਰੀਕਾ ਆਉਂਦਾ ਹੈ। ਸਾਡੇ ਦੇਸ਼ ਦਾ ਨੰਬਰ ਸਾਊਦੀ ਅਰਬ ਤੇ ਈਰਾਨ ਤੋਂ ਵੀ ਹੇਠਾਂ ਹੈ। ਵਾਈ-ਫਾਈ ਨੈੱਟਵਰਕ ਵਿੱਚ ਸਭ ਤੋਂ ਵੱਧ ਸਮਾਂ ਬਿਤਾਉਣ ਵਾਲੇ ਲੋਕ ਨੈਦਰਲੈਂਡਜ਼ ਦੇ ਹਨ। ਵੱਧ ਤੋਂ ਵੱਧ ਸਮਾਂ ਬਿਤਾਉਣ ਵਿੱਚ ਚੀਨ ਦਾ ਦੂਜਾ ਤੇ ਜਰਮਨੀ ਦਾ ਤੀਜਾ ਸਥਾਨ ਹੈ। ਇਨ੍ਹਾਂ ਮੁਲਕਾਂ ਦੇ 61 ਤੋਂ 68 ਫ਼ੀਸਦੀ ਲੋਕ ਵਾਈ-ਫਾਈ ਨੈੱਟਵਰਕ ’ਤੇ ਸਮਾਂ ਬਿਤਾਉਦੇ ਹਨ, ਪਰ ਭਾਰਤ ਦੇ ਨਾਗਰਿਕ ਸਿਰਫ਼ 18.9 ਫ਼ੀਸਦੀ ਸਮਾਂ ਵਾਈ-ਫਾਈ ’ਤੇ ਲੰਘਾਉਂਦੇ ਹਨ। ਬਾਕੀ ਆਪਣੇ ਨਿੱਜੀ ਡੇਟਾ ਦੀ ਵਰਤੋਂ ਕਰਦੇ ਹਨ। ਜ਼ਾਹਿਰ ਹੈ ਕਿ ਸਾਡੀਆਂ ਟੈਲੀਕੌਮ ਕੰਪਨੀਆਂ 4-ਜੀ ਦਾ ਢਿੰਡੋਰਾ ਤਾਂ ਪਿੱਟ ਰਹੀਆਂ ਹਨ, ਪਰ ਰਫ਼ਤਾਰ 3-ਜੀ ਵਰਗੀ ਵੀ ਨਹੀਂ ਦੇ ਰਹੀਆਂ।
I.T.cp kambojਦੋਸਤੋ, 4-ਜੀ ਨੈੱਟਵਰਕ ਨੂੰ ਬੇਹੱਦ ਬਿਹਤਰ ਬਣਾ ਕੇ ਜਨਤਕ ਥਾਵਾਂ ’ਤੇ ਮੁਫ਼ਤ ਵਾਈ-ਫ਼ਾਈ ਦੀ ਸਹੂਲਤ ਦੇਣ ਦੀ ਲੋੜ ਹੈ ਤਾਂ ਜੋ ਆਲਮੀ ਇੰਟਰਨੈੱਟ ਵਰਤੋਂਕਾਰਾਂ ਦੀ ਮੰਡੀ ਵਿੱਚ ਭਾਰਤ ਨੂੰ ਢੁਕਵਾਂ ਸਥਾਨ ਮਿਲ ਸਕੇ। ਭਾਰਤ ਦੇ ਲੋਕਾਂ ਨੂੰ ਚੰਗੇ ਸਾਈਬਰ ਨਾਗਰਿਕ ਬਣਨ ਦੀ ਵੱਡੀ ਲੋੜ ਹੈ। ਜੇ ਅਸੀਂ ਸੋਸ਼ਲ ਮੀਡੀਆ ਉੱਤੇ ਫਜ਼ੂਲ ਦੀਆਂ ਫੋਟੋਆਂ ਤੇ ਵੀਡੀਓਜ਼ ਨੂੰ ਸਾਂਝਾ ਕਰਨ ਦੀ ਆਦਤ ਛੱਡ ਦੇਈਏ ਤਾਂ ਨੈੱਟ ਰਫ਼ਤਾਰ ਨੂੰ ਚੰਗੇ ਕੰਮਾਂ ਲਈ ਵਰਤਿਆ ਜਾ     ਸਕਦਾ ਹੈ।
ਕੀ 13 ਅੰਕਾਂ ਦਾ ਹੋਵੇਗਾ ਮੋਬਾਈਲ ਨੰਬਰ: ਦੋਸਤੋ, ਪਿਛਲੇ ਕਈ ਦਿਨਾਂ ਤੋਂ ਮੀਡੀਆ ਵਿੱਚ ਇਕ ਖ਼ਬਰ ਲਗਾਤਾਰ ਆ ਰਹੀ ਹੈ ਕਿ ਸਾਡੇ 10 ਅੰਕਾਂ ਵਾਲੇ ਮੋਬਾਈਲ ਨੰਬਰ ਹੁਣ 13 ਅੰਕਾਂ ਵਿੱਚ ਬਦਲ ਜਾਣਗੇ। ਭਾਰਤ ਵਿੱਚ ਟੈਲੀਕੌਮ ਦੀ ਸਭ ਤੋਂ ਵੱਡੀ ਅਥਾਰਿਟੀ ਡਿਪਾਰਟਮੈਂਟ ਆਫ਼ ਟੈਲੀਕਮਿਊਨੀਕੇਸ਼ਨ ਭਾਵ ਡੌਟ (4O“) ਦੀ ਰਿਪੋਰਟ ਨੂੰ ਘੋਖਿਆਂ ਪਤਾ ਲੱਗਦਾ ਹੈ ਕਿ ਅਜਿਹਾ ਕੁਝ ਵੀ ਨਹੀਂ ਹੋਣ ਵਾਲਾ। ਹਕੀਕਤ ਇਹ ਹੈ ਕਿ ਸਾਡੇ ਮੋਬਾਈਲ ਫੋਨਾਂ ਦੇ ਸਿਮ ਦੇ 10 ਅੰਕਾਂ ਵਾਲੇ ਨੰਬਰ ਉਸੇ ਤਰ੍ਹਾਂ ਹੀ ਚੱਲਦੇ ਰਹਿਣਗੇ। ਸਾਡੇ ਦੇਸ਼ ਵਿੱਚ ਕਈ ਸਿਮ ਮੋਬਾਈਲ ਫੋਨਾਂ ਦੇ ਨਾਲ-ਨਾਲ ਕੰਪਿਊਟਰੀ ਮਸ਼ੀਨਾਂ ਵਿੱਚ ਵੀ ਵਰਤੇ ਜਾ ਰਹੇ ਹਨ। ਅਸਲ ਵਿੱਚ ਇਨ੍ਹਾਂ ਮਸ਼ੀਨਾਂ ਜਾਂ ਯੰਤਰਾਂ ਦੇ ਆਪਸੀ ਜਾਂ ਮੋਬਾਈਲ ਨਾਲ ਸੰਪਰਕ ਬਣਾਉਣ ਵਾਲੇ ਸਿਮ ਕਾਰਡਾਂ ਨੂੰ ਹੀ ਬਦਲਿਆ ਜਾਣਾ ਹੈ ਤੇ ਇਹ ਹੁਣ 10 ਦੀ ਬਜਾਏ 13 ਅੰਕਾਂ ਦੇ ਹੋਣਗੇ। ਦੱਸਣਯੋਗ ਹੈ ਕਿ ਅਜਿਹੇ ਖ਼ਾਸ ਕਿਸਮ ਦੇ ਸਿਮ ਕਾਰਡ ਸਵੈਪ ਮਸ਼ੀਨਾਂ, ਕਾਰਾਂ, ਬਿਜਲੀ ਵਾਲੇ ਮੀਟਰਾਂ, ਵਾਹਨ ਟ੍ਰੈਕਿੰਗ ਪ੍ਰਣਾਲੀਆਂ, ਪੈਟਰੋਲ ਪੰਪਾਂ ਉੱਤੇ ਤੇਲ ਦੀ ਰੀਡਿੰਗ ਵਿਖਾਉਣ ਵਾਲੀਆਂ ਮਸ਼ੀਨਾਂ, ਟ੍ਰੈਫ਼ਿਕ ਕਾਬੂ ਕਰਨ ਵਾਲੇ ਯੰਤਰਾਂ ਆਦਿ ਵਿੱਚ ਵਰਤੇ ਜਾਂਦੇ ਹਨ।
ਜੇ ਭਵਿੱਖ ਵਿੱਚ ਤੁਸੀਂ ਦਫ਼ਤਰ ਵਿੱਚ ਬੈਠਿਆਂ ਹੀ ਆਪਣੇ ਮੋਬਾਈਲ ਰਾਹੀਂ ਘਰ ਦਾ ਕੰਪਿਊਟਰੀ ਤਾਲਾ ਖੋਲ੍ਹਣਾ ਚਾਹੁੰਦੇ ਹੋ, ਖੇਤ ਵਾਲੀ ਬੰਬੀ ਦਾ ਬਟਨ ਨੱਪਣਾ ਚਾਹੁੰਦੇ ਹੋ ਜਾਂ ਬਾਜ਼ਾਰੋਂ ਚੱਲਣ ਸਮੇਂ ਆਪਣੇ ਬੈੱਡਰੂਮ ਦਾ ਏਸੀ ਚਾਲੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਵੀ ਆਪਣੇ ਫੋਨ ਵਿੱਚ ਵਿਸ਼ੇਸ਼ ਕਿਸਮ ਦਾ ਸਾਫ਼ਟਵੇਅਰ ਰੱਖਣਾ ਪਵੇਗਾ ਤੇ 13 ਅੰਕਾਂ ਵਾਲਾ ਸਿਮ ਪਾਉਣਾ ਪਵੇਗਾ। ਫਿਲਹਾਲ ਇਹ ਸਿਮ ਪਹਿਲੀ ਜੁਲਾਈ ਤੋਂ ਮਿਲਣੇ ਸ਼ੁਰੂ ਹੋਣਗੇ। ਪੁਰਾਣੀਆਂ ਮਸ਼ੀਨਾਂ ਵਾਲੇ ਸਿਮਾਂ ਦੇ ਨੰਬ
Previous
Next Post »