ਬੋਲਾਂ ਦੀ ਚਾਸ਼ਣੀ ‘ਚ ਟਾਈਪਿੰਗ ਦੀ ਮਿਠਾਸ/Speech to text

20180426
ਪੰਜਾਬੀ ਲਿਪੀਕਾਰ ਕੀ-ਬੋਰਡ

     
  ਦੋਸਤੋ, ਜੇਕਰ ਤੁਹਾਨੂੰ ਕੀ-ਬੋਰਡ ਉੱਤੇ ਟਾਈਪ ਕਰਨ ਦਾ ਕੰਮ ਬੋਝਲ ਲੱਗਦਾ ਹੈ ਤਾਂ ਤਕਨੀਕ ਨੇ ਇਸ ਦਾ ਹੱਲ ਵੀ ਕੱਢ ਦਿੱਤਾ ਹੈਕੰਪਿਊਟਰ ਵਿਗਿਆਨੀਆਂ ਨੇ ਇਕ ਐਸਾ ਸੌਫ਼ਟਵੇਅਰ ਬਣਾਇਆ ਹੈ ਕਿ ਤੁਸੀਂ ਬਿਨਾਂ ਟਾਈਪ ਕਰਿਆਂ ਟਾਈਪ ਕਰ ਸਕਦੇ ਹੋਇਸ ਸੌਫ਼ਟਵੇਅਰ ਨੇ ਕੀ-ਬੋਰਡ ਤੇ ਟਾਈਪਿੰਗ ਦੇ ਪੁਰਾਣੇ ਰਿਸ਼ਤੇ ਨੂੰ ਇੱਕ ਨਵਾਂ ਦ੍ਰਿਸ਼ਟੀਕੋਣ ਹੀ ਨਹੀਂ ਦਿੱਤਾ ਸਗੋਂ ਸਾਖਰਤਾ ਦੀ ਪਰਿਭਾਸ਼ਾ ਵੀ ਬਦਲ ਦਿੱਤੀ ਹੈ

ਹੁਣ ਅੱਖਰ-ਗਿਆਨ ਤੋਂ ਅਨਜਾਣ ਵਿਅਕਤੀ ਅਨਪੜ੍ਹ ਨਹੀਂ ਹੋਵੇਗਾ ਸਗੋਂ ਉਹ ਬੋਲ ਕੇ ਲਿਖ ਸਕੇਗਾ ਤੇ ਆਪਣੇ ਕੰਪਿਊਟਰ, ਸਮਾਰਟ ਫੋਨ ਜਾਂ ਹੋਰਨਾਂ ਕੰਪਿਊਟਰੀ ਮਸ਼ੀਨਾਂ ਨੂੰ ਹੁਕਮ ਦੇ ਸਕੇਗਾਦੋਸਤੋ, ਤੁਸੀਂ ਦਫ਼ਤਰ ਬੈਠਿਆਂ, ਸਫ਼ਰ ਦੌਰਾਨ, ਮੰਜੇਤੇ ਪਿਆਂ ਜਾਂ ਸੈਰ ਕਰਦਿਆਂ ਟਾਈਪ ਕਰਨ ਦੇ ਬੋਝ ਨੂੰ ਬੋਲਾਂ ਦੀ ਚਾਸ਼ਣੀ ਰਾਹੀ ਬਾਖ਼ੂਬੀ ਹੌਲ਼ਾ ਕਰ ਸਕਦੇ ਹੋ
ਆਓ ਜਾਣਦੇ ਹਾਂ ਇਸ ਸੌਫ਼ਟਵੇਅਰ ਬਾਰੇ ਕਿ ਇਹ ਕਿੱਥੋਂ ਮਿਲਦਾ ਹੈ ਤੇ ਕਿਵੇਂ ਕੰਮ ਕਰਦਾ ਹੈ? ਦੋਸਤੋ, ਇਸ ਵਿਲੱਖਣ ਸੌਫ਼ਟਵੇਅਰ ਦਾ ਨਾਂ ਹੈਲਿਪੀਕਾਰ ਪੰਜਾਬੀ ਕੀ-ਬੋਰਡ (Lipikaar Punjabi Keyboard)ਇਹ ਐਂਡਰਾਇਡ ਫੋਨ ਦੀ ਇਕਮਾਤਰ ਐਪ ਹੈ ਜਿਸ ਨੂੰ ਗੂਗਲ ਐਪ ਸਟੋਰ ਤੋਂ ਮੁਫ਼ਤ ਵਿਚ ਡਾਊਨਲੋਡ ਕੀਤਾ ਜਾ ਸਕਦਾ ਹੈ
ਐਪ ਨੂੰ ਇੰਸਟਾਲ ਕਰਨਤੇ ਇਕ ਸੈਟਿੰਗਜ਼ (Setting) ਵਾਲੀ ਸਕਰੀਨ ਖੁੱਲ੍ਹਦੀ ਹੈ ਜਿਸ ਉੱਤੇ ਕੁੱਝ ਵੀ ਕਰਨ ਦੀ ਲੋੜ ਨਹੀਂਸਿੱਧਾ ਐੱਸਐੱਮਐੱਸ ਐਪ, ਵਟਸਐਪ, ਫੇਸਬੁਕ ਜਾਂ ਕਿਸੇ ਹੋਰ ਐਪ ਨੂੰ ਖੋਲ੍ਹੋ ਤੇ ਟੱਚ ਕਰੋਹੇਠਾਂ ਕੀ-ਬੋਰਡ ਨਜ਼ਰ ਆਵੇਗਾਇੱਥੋਂ ਪੰਜਾਬੀ ਚੁਣੋ ਤੇ ਸੱਜੇ ਹੱਥ ਵਾਲੇ ਮਾਈਕ ਵਾਲੇ ਨਿਸ਼ਾਣ ਨੂੰ ਦੱਬੋਹੁਣ ਸੌਫ਼ਟਵੇਅਰ ਤੁਹਾਨੂੰ ਸੁਣਨ ਲਈ ਤਿਆਰ ਹੈ, ਬੋਲੋ ਤੇਹੋ ਗਿਆਵਾਲਾ ਬਟਣ ਦਬਾ ਦਿਓਜੋ ਬੋਲਿਆ ਸੀ, ਉਹ ਟਾਈਪ ਹੋਇਆ ਨਜ਼ਰ ਆਵੇਗਾਜਿੰਨਾ ਸਪਸ਼ਟ, ਉੱਚੀ ਤੇ ਰੁਕ-ਰੁਕ ਕੇ ਬੋਲੋਗੇ, ਆਊਟਪੁਟ ਓਨੀ ਹੀ ਚੰਗੀ ਆਵੇਗੀਰੌਲ਼ੇ-ਗੌਲ਼ੇ ਵਾਲੇ ਮਾਹੌਲ ਇਹ ਚੰਗੀ ਤਰ੍ਹਾਂ ਨਹੀਂ ਸਮਝ ਸਕਦਾ ਤੇ ਸਿੱਟੇ ਵਜੋਂ ਗ਼ਲਤ ਅੱਖਰ-ਜੋੜ ਪਾ ਸਕਦਾ ਹੈਜੇ ਆਪਣੇ ਫੋਨ ਨਾਲ ਇਕ ਵੱਖਰਾ ਮਾਈਕਰੋਫੋਨ ਜੋੜ ਕੇ ਉਹਦੇ ਵਿਚ ਬੋਲੋ ਤਾਂ ਟਾਈਪ ਦੀ ਗੁਣਵੱਤਾ ਵਿਚ ਸੁਧਾਰ ਆਵੇਗਾ
ਕਈ ਵਾਰ ਇਸ ਐਪ ਨੂੰ ਚਾਲੂ ਕਰਨ ਵੇਲੇ ਔਖ ਵੀ ਸਕਦੀ ਹੈਅਜਿਹਾ ਹੋਣਤੇ ਮੋਬਾਈਲ ਦੀਆਂ ਸੈਟਿੰਗਜ਼ (Settings) ਵਿਚ ਜਾਓ ਤੇ ਇੱਥੋਂ ਲੈਂਗੂਏਜਿਜ਼ ਐਂਡ ਇਨਪੁਟ (Languages and Input) ਖੋਲ੍ਹ ਲਓਹੁਣ ਕਰੰਟ ਕੀ-ਬੋਰਡ (Current Keyboard) ਨੂੰ ਖੋਲ੍ਹ ਕੇ ਲਿਪੀਕਾਰ ਕੀ-ਬੋਰਡ ਚੁਣ ਲਓਦੁਬਾਰਾ ਟਾਈਪ ਕਰਨ ਵਾਲੀ ਥਾਂਤੇ ਜਾਓ ਤੇ ਆਪਦੀ ਮਿੱਠ ਬੋਲੜੀ ਪੰਜਾਬੀ ਵਿਚ ਬੋਲੋਮਾਂ-ਬੋਲੀ ਦੇ ਮੋਤੀਆਂ ਵਰਗੇ ਹਰਫ਼ਾਂ ਤੋਂ ਸ਼ਬਦ ਤੇ ਸ਼ਬਦਾਂ ਤੋਂ ਸਤਰਾਂ ਬਣਦੀਆਂ ਜਾਣਗੀਆਂ
ਇਸ ਐਪ ਦਾ ਇਕ ਹੋਰ ਲਾਭ ਇਹ ਵੀ ਹੈ ਕਿ ਇਹ ਸਿੱਧਾ ਯੂਨੀਕੋਡ ਸਿਸਟਮ (ਰਾਵੀ ਆਦਿ ਫੌਂਟ) ਵਿਚ ਲਿਖਦੀ ਹੈਇਸ ਮਿਆਰੀ ਫੌਂਟ ਵਾਲੇ ਮੈਟਰ ਦੀ -ਮੇਲ ਭੇਜੋ, ਫੇਸਬੁੱਕ ਦੀਕੰਧ’ ’ਤੇ ਪਾਓ, ਵਟਸਐਪ ਰਾਹੀਂ ਪੋਸਟ ਪਾਓ ਤੇ ਚਾਹੇ ਗੂਗਲ ਵਿਚ ਖੋਜੋ, ਸਭਨਾਂ ਥਾਈਂ ਕੰਮ ਕਰੇਗੀ
ਇਸ ਵਿਚ ਵੱਖ-ਵੱਖ ਕੰਪਣੀਆਂ ਦੇ ਇਸ਼ਤਿਹਾਰ ਵਿਘਨ ਪਾਉਂਦੇ ਹਨਜੇ ਤੁਸੀਂ ਇਸ ਦੀ ਵੱਧ ਵਰਤੋਂ ਕਰਦੇ ਹੋ ਤੇ ਇਸ਼ਤਿਹਾਰਾਂ ਦੀਬਿਮਾਰੀਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੁੱਝ ਖ਼ਰਚ ਕਰਨਾ ਪਵੇਗਾਇਸ ਕੰਮ ਲਈ ਐਪਜ਼ ਦੀ ਸੂਚੀ ਵਿਚ ਲਿਪੀਕਾਰ ਲੱਭ ਕੇ ਖੋਲ੍ਹੋਇਸ ਦੀ ਸੈਟਿੰਗਜ਼ ਵਾਲੀ ਸਕਰੀਨ ਖੁੱਲ੍ਹੇਗੀ ਤੇ ਇੱਥੇ ਡਿਸੇਬਲ ਐਡਜ਼ (Disable Ads) ਤੇ ਕਲਿੱਕ ਕਰਕੇ ਔਨ-ਲਾਈਨ ਭੁਗਤਾਣ ਕਰ ਦਿਓਉਮੀਦ ਹੈ ਕਿ ਬੋਲ ਕੇ ਟਾਈਪ ਕਰਨ ਵਾਲੀ ਇਸ ਤਕਨੀਕ ਦਾ ਪਾਠਕ ਪੂਰਾ ਲਾਹਾ ਲੈਣਗੇPrevious
Next Post »

1 comments:

Click here for comments
Monday, July 22, 2019 at 11:39:00 PM PDT ×

ਹੈਲੋ ਜੀ

ਪਿਆਰੇ/ਆਦਰਯੋਗ Dr. CP Kamboj ਜੀ, ਟਿੱਪਣੀ ਕਰਨ ਲਈ ਧੰਨਵਾਦ
Reply
avatar