"ਅੱਖਰ" ਦੀ ਮਦਦ ਨਾਲ ਪੰਜਾਬੀ ਟਾਈਪਿੰਗ ਕਿਵੇਂ ਕਰੀਏ?/How to type Punjabi using "Akhar"?

05-04-2018
ਰੋਮਨਾਈਜ਼ਡ  ਟਾਈਪਿੰਗ:

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਭਾਸ਼ਾ ਤਕਨਾਲੋਜੀ ਵਿਕਾਸ ਕੇਂਦਰ ਦੇ ਡਾ. ਗੁਰਪ੍ਰੀਤ ਸਿੰਘ ਲਹਿਲ ਦੀ ਅਗਵਾਈ ਹੇਠ ਬਣਾਇਆ 'ਅੱਖਰ-2016' ਸਾਫ਼ਟਵੇਅਰ ਸਿਰਫ਼ ਪੰਜਾਬੀ ਦਾ ਹੀ ਨਹੀਂ ਸਗੋਂ ਹਿੰਦੀ, ਉਰਦੂ, ਸੰਸਕ੍ਰਿਤ ਤੇ ਅੰਗਰੇਜ਼ੀ ਦਾ ਸਾਂਝਾ ਵਰਡ ਪ੍ਰੋਸੈੱਸਰ ਹੈ ਡਾ. ਲਹਿਲ ਦੀ ਅਗਵਾਈ ਹੇਠ 18 ਖੋਜਕਾਰਾਂ ਤੇ ਇੰਜੀਨੀਅਰਾਂ ਦੀ ਟੀਮ ਦੇ ਉਪਰਾਲੇ ਸਦਕਾ ਇਹ ਸਾਫ਼ਟਵੇਅਰ 2016 ਵਿਚ ਹੋਂਦ 'ਚ ਆਇਆ ਪੰਜਾਬੀ, ਹਿੰਦੀ, ਉਰਦੂ ਤੇ ਅੰਗਰੇਜ਼ੀ ਦੀ ਟਾਈਪਿੰਗ ਸਹੂਲਤ, ਫੌਂਟ ਕਨਵਰਟਰ, ਸਪੈੱਲ ਚੈੱਕਰ, ਗਰੈਮਰ ਚੈੱਕਰ, ਓਸੀਆਰ, 10 ਲਿਪੀਆਂ ਵਿਚਕਾਰ ਲਿਪੀਅੰਤਰਣਤਿੰਨ ਭਾਸ਼ੀ ਜੋੜਿਆਂ ਦਾ ਆਪਸੀ ਅਨੁਵਾਦ, ਅੰਗਰੇਜ਼ੀ ਤੋਂ ਪੰਜਾਬੀ ਤੇ ਇਸ ਦੇ ਉਲਟ ਸ਼ਬਦ-ਕੋਸ਼ ਦੇ ਨਾਲ-ਨਾਲ 'ਅੱਖਰ' ਇਕ ਸਾਧਾਰਨ ਵਰਡ ਪ੍ਰੋਸੈੱਸਰ ਵਾਲੇ ਸਾਰੇ ਕੰਮ ਕਰਨਾ ਜਾਣਦਾ ਹੈ
ਜੇ ਰੋਮਨ ਵਾਲੀ ਟਾਈਪ ਵਿਧੀ ਦੇ ਤਸੱਲੀਬਕਸ਼ ਨਤੀਜੇ ਲੈਣੇ ਹੋਣ ਤਾਂ ਤੁਹਾਨੂੰਅੱਖਰ-2016’ ਦੀ ਲੋੜ ਪਵੇਗੀ ਜੋ akhariwp.com ਤੋਂ ਮੁਫ਼ਤ ਵਿਚ ਮਿਲ ਜਾਂਦਾ ਹੈਇਸ ਵੈੱਬ ਪੰਨੇਤੇ ਜਾ ਕੇ ਡਾਊਨਲੋਡ ਦਾ ਇਸ਼ਾਰਾ ਕਰੋਸੌਫ਼ਟਵੇਅਰ ਦੀ ਫਾਈਲ ਵੱਡੀ ਹੈ ਜੋ ਤੁਆਥੋਂ ਇੰਟਰਨੈਟ ਦੀ ਉੱਚ ਰਫ਼ਤਾਰ ਦੀ ਮੰਗ ਕਰੇਗੀ
ਅੱਖਰ ਇੰਸਟਾਲ ਕਰਨ ਉਪਰੰਤ ਤੁਹਾਨੂੰ ਕੁਝ ਪਲਾਂ ਲਈ ਇੰਟਰਨੈਟ ਦੀ ਦੁਬਾਰਾ ਲੋੜ ਪਵੇਗੀਅੱਖਰ ਤੁਹਾਨੂੰ ਰਜਿਸਟਰ ਹੋਣ ਲਈ ਕਹੇਗਾਤੁਸੀ ਇੱਥੋਂ ਨਾਮ, ਮੋਬਾਈਲ ਨੰਬਰ, -ਮੇਲ ਆਦਿ ਭਰ ਕੇ Register ਬਟਣ ਦਬਾ ਦਿਓਇਸ ਸਕਰੀਨ  ਨੂੰ ਬਿਨਾਂ ਬੰਦ ਕੀਤਿਆਂ ਸਿੱਧਾ -ਮੇਲ ਵਾਲੇ ਵੈੱਬ ਪੇਜ ਤੇ ਜਾਓਕਿਉਂਕਿ ਅੱਖਰ ਦਾ ਪਾਸਵਰਡ ਤੁਹਾਨੂੰ ਆਟੋਮੈਟਿਕ ਤਰੀਕੇ ਰਾਹੀਂ ਸਿੱਧਾ ਮੇਲਤੇ ਭਜਿਆ ਜਾਂਦਾ ਹੈਇੱਥੋਂ ਪਾਸਵਰਡ ਕਾਪੀ ਕਰੋ ਤੇ ਰਜਿਸਟਰੇਸ਼ਨ ਵਾਲੀ ਸਕਰੀਨਤੇ ਪੇਸਟ ਕਰਕੇ ਕਾਰਵਾਈ ਪੂਰੀ ਕਰੋ
ਅੱਖਰ ਚੱਲਣ ਲੱਗੇਗਾਇੱਥੋਂ ਉੱਪਰ Language Tools ਵਾਲੇ ਟੈਬਤੇ ਕਲਿੱਕ ਕਰੋਮਿੰਨੀ ਟੂਲ ਬਾਰ ਜਾਂ ਰੀਬਨ ਜੋ ਕਿ ਟੈਬਬਾਰ ਦੇ ਹੇਠਾਂ ਹੁੰਦਾ ਹੈ ਤੋਂ ਐਨ ਖੱਬੇ ਪਾਸੇ ਟਾਈਪਿੰਗ ਪੈਡ ਵਾਲਾ ਹਿੱਸਾ ਨਜ਼ਰ ਆਵੇਗਾਇੱਥੋਂ Language ਵਾਲੇ ਖ਼ਾਨੇ ਤੋਂ Punjabi ਅਤੇ Keyboard ਵਾਲੇ ਤੋਂ Romanized Typing ਦੀ ਚੋਣ ਕਰੋਇਹ ਚੋਣ ਸਿਰਫ਼ ਪਹਿਲੀ ਵਾਰ ਕਰਨੀ ਪਵੇਗੀਇੱਥੇ ਤੁਸੀਂ ਰੋਮਨ ਅੱਖਰਾਂ ਰਾਹੀ ਪੰਜਾਬੀ ਵਿਚ ਵੱਧ ਗੁਣਵੱਤਾ ਨਾਲ ਟਾਈਪ ਕਰ ਸਕਦੇ ਹੋਇਹ ਪੈਰੀਂ ਅੱਖਰਾਂ, ਪੈਰੀਂ ਬਿੰਦੀਆਂ ਤੇ ਹੋਰ ਗੁੰਝਲਦਾਰ ਸ਼ਬਦਾਂ ਨੂੰ ਬਾਖ਼ੂਬੀ ਸਹੀ ਕਰਕੇ ਪਾ ਦਿੰਦਾ ਹੈਮਿਸਾਲ ਵਜੋਂ ਪੰਜਾਬੀ ਦਾ ਸ਼ਬਦਜ਼ਫ਼ਰਪਾਉਣ ਲਈ ਤੁਸੀਂ Z ਦੀ ਥਾਂਤੇ J ਨਾਲ ਕੰਮ ਚਲਾ ਸਕਦੇ ਹੋ ਅਰਥਾਤ Zafar ਦੀ ਥਾਂਤੇ jfr ਪਾਓਖ਼ਤਪਾਉਣ ਲਈ khat ਪਾਓ, ਸੀ.ਪੀ.ਯੂ. ਪਾਉਣ ਲਈ CPU ਵੱਡੇ ਅੱਖਰਾਂ ਵਿਚ ਟਾਈਪ ਕਰੋਅੱਖਰ ਦੀਆਂ ਹੋਰਨਾਂ ਸੁਵਿਧਾਵਾਂ ਵਾਂਗ ਇਹ ਵੀ ਬਿਹਤਰੀਨ ਸੁਵਿਧਾ ਹੈ

Previous
Next Post »