Posts

Showing posts from January, 2019

ਪਹਿਲੀ ਇਨਸਕਰਿਪਟ ਅਧਾਰਤ ਗੁਰਮੁਖੀ ਟਾਈਪਿੰਗ ਐਪ ਜਾਰੀ

Image
ਡਾ. ਸੀ ਪੀ ਕੰਬੋਜ ਦੀ 'ਪੀ-ਬੋਰਡ'ਮੋਬਾਈਲ ਐਪ ਜਾਰੀ ਪਟਿਆਲਾ, 22 ਜਨਵਰੀ (ਪੱਤਰ-ਪ੍ਰੇਰਕ): ਅੱਜ ਕੰਪਿਊਟਰ ਲੇਖਕ ਡਾ. ਸੀ ਪੀ ਕੰਬੋਜ ਵੱਲੋਂ ਤਿਆਰ ਕੀਤੀ ਪੰਜਾਬੀ ਟਾਈਪਿੰਗ ਐਪ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ ਤਕਨਾਲੋਜੀ ਖੋਜ ਕੇਂਦਰ ਦੇ ਡਾਇਰੈਕਟਰ ਡਾ. ਗੁਰਪ੍ਰੀਤ ਸਿੰਘ ਲਹਿਲ ਵੱਲੋਂ ਜਾਰੀ ਕੀਤੀ ਗਈ।ਇਹ ਐਪ ਉਨ੍ਹਾਂ ਵਿਦਿਆਰਥੀਆਂਦੀ ਬਿਹਤਰੀ ਲਈ ਬਣਾਈ ਗਈ ਹੈ ਜੋ ਆਪਣਾ ਕੰਪਿਊਟਰ ਨਹੀਂ ਖ਼ਰੀਦ ਸਕਦੇ ਅਤੇ ਨਾ ਹੀ ਕੰਪਿਊਟਰਾਂ ਸੈਂਟਰਾਂ ਵਿੱਚ ਜਾ ਕੇ ਟਾਈਪਿੰਗ ਕੋਰਸ ਕਰ ਸਕਦੇ ਹਨ।ਡਾ. ਲਹਿਲ ਨੇ ਦੱਸਿਆ ਕਿ ਪੰਜਾਬੀ ਭਾਸ਼ਾ ਲਈ ਮੋਬਾਈਲ ਐਪਜ਼ ਦੀ ਵੱਡੀ ਲੋੜ ਹੈ ਜਿਸ ਨੂੰ ਪੂਰਾ ਕਰਨ ਲਈ ਡਾ. ਕੰਬੋਜ ਸ਼ਲਾਘਾਯੋਗਕੰਮ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀਆਪਣੇ ਦਫ਼ਤਰੀ ਕੰਮ-ਕਾਜ ਅਤੇ ਖੋਜ ਥੀਸਿਸ ਟਾਈਪ ਕਰਨ ਲਈ ਅਗਸਤ 2014 ਤੋਂ ਯੂਨੀਕੋਡ ਦੀ ਵਰਤੋਂ ਨੂੰ ਲਾਜ਼ਮੀ ਕਰ ਚੁੱਕੀ ਹੈ ਜਿਸ ਦੇ ਬਹੁਤ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ।ਐਪ ਤਿਆਰ ਕਰਤਾ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਦੇ ਅਧਿਆਪਕ ਡਾ. ਕੰਬੋਜ ਨੇ ਕਿਹਾ ਕਿ ਇਹ ਐਪ ਟਿਊ-ਸਪੌਟ ਸੋਲਿਊਸ਼ਨ, ਚੰਡੀਗੜ੍ਹ ਦੇ ਸੰਚਾਲਕ ਰਵਿੰਦਰ ਕੰਬੋਜ ਅਤੇ ਵੈੱਬ ਮਾਹਿਰ ਰੋਹਿਤ ਚੁੱਘ ਦੇ ਤਕਨੀਕੀ ਸਹਿਯੋਗ ਨਾਲ ਬਣਾਈ ਗਈ ਹੈ।ਉਨ੍ਹਾਂ ਕਿਹਾ ਕਿ ਇਸ ਐਪ ਰਾਹੀਂ ਟਾਈਪਿੰਗ ਇਮਤਿਹਾਨਾਂ ਦੀ ਤਿਆਰੀ ਕਰਨ ਵਾਲੇ ਵਿਦਿਆਰਥੀ ਘਰ ਬੈਠੇ ਹੀ ਅਭਿਆਸ ਕਰ ਸਕਦੇ ਹਨ।ਇਹ ਐਪ ਇਨਸਕਰਿਪਟ ਕੀ-ਬੋਰਡ ਲੇਆਊ…