'ਫਨ ਈਜ਼ੀ ਲਰਨ' ਰਾਹੀਂ ਰੋਚਕ ਅੰਦਾਜ਼ 'ਚ ਸਿੱਖੋ ਹਿੰਦੀ/ Fun Easy by Dr. C P Kamboj




ਡਾ. ਸੀ ਪੀ ਕੰਬੋਜ/ਮੋਬਾਈਲ ਤਕਨਾਲੋਜੀ/Dr. C P Kamboj/Mobile Technology/ 15-01-2016
ਜੇਕਰ ਤੁਸੀਂ ਮਨ-ਪਰਚਾਵੇ ਰਾਹੀਂ ਰਾਸ਼ਟਰੀ ਭਾਸ਼ਾ ਹਿੰਦੀ ਸਿੱਖਣਾ ਚਾਹੁੰਦੇ ਹੋ ਤਾਂ ਫਨ ਈਜ਼ੀ ਲਰਨ (Fun Easy Learn)  ਤੁਹਾਡੀ ਮਦਦ ਕਰ ਸਕਦੀ ਹੈ। ਆਦੇਸ਼ਕਾਰੀ ਵਿਚ ਹਿੰਦੀ ਦੇ 6000 ਸ਼ਬਦ ਸ਼ਾਮਿਲ ਹਨ। ਇਹ ਬੱਚਿਆਂ ਦੀ ਰੁਚੀ ਨੂੰ ਧਿਆਨ ਵਿਚ ਰੱਖ ਕੇ ਬਣਾਈ ਗਈ ਹੈ। ਇਸ ਰਾਹੀਂ ਵੱਖ-ਵੱਖ ਵਿਸ਼ਿਆਂ ਬਾਰੇ ਸ਼ਬਦਾਵਲੀ ਸਿੱਖਣਾ ਬਹੁਤ ਸੌਖਾ ਹੈ।
ਆਦੇਸ਼ਕਾਰੀ ਵਿਚ ਦਰਜ 15 ਵਿਸ਼ਿਆਂ ਨੂੰ 140 ਉਪ-ਵਿਸ਼ਿਆਂ ਵਿਚ ਵੰਡਿਆ ਗਿਆ ਹੈ ਜਿਨ੍ਹਾਂ ਬਾਰੇ ਅੱਗੇ ਵੱਖ-ਵੱਖ ਖੇਡਾਂ ਰਾਹੀਂ ਗਿਆਨ ਹਾਸਲ ਕੀਤਾ ਜਾ ਸਕਦਾ ਹੈ। ਆਦੇਸ਼ਕਾਰੀ ਵਿਚ ਦਰਜ ਵੱਖ-ਵੱਖ ਵਿਸ਼ਿਆਂ ਦੇ ਨਾਂ ਹਨ- ਪੜ੍ਹਾਈ, ਕੰਮ, ਆਵਾਜਾਈ, ਖੇਡਾਂ, ਵਿਹਲ, ਵਾਤਾਵਰਣ, ਹਵਾਲਾ, ਪੜਚੋਲ ਪ੍ਰਬੰਧਕ, ਲੋਕ, ਦਿੱਖ, ਸਿਹਤ, ਘਰ, ਸੇਵਾਵਾਂ, ਖਰੀਦ-ਵੇਚ, ਭੋਜਨ ਅਦਿ।
ਵਿਸ਼ੇ ਦੀ ਚੋਣ ਕਰਨ ਉਪਰੰਤ ਹੇਠਲੇ ਪਾਸੇ ਤਸਵੀਰਾਂ ਸਮੇਤ ਉਪ-ਵਿਸ਼ੇ ਖੁੱਲ੍ਹਦੇ ਹਨ। ਇਨ੍ਹਾਂ ਵਿਚੋਂ ਲੋੜੀਂਦੇ ਉਪ-ਵਿਸ਼ੇ ਨੂੰ ਚੁਣਨ ਉਪਰੰਤ ਵੱਖ-ਵੱਖ ਖੇਡਾਂ ਜਿਵੇਂ ਕਿ ਚਿਤਰ ਲੱਭਣਾ, ਸ਼ਬਦ ਚੁਣਨਾ, ਸੁਣ ਕੇ ਚੁਣਨਾ, ਸ਼ਬਦ ਮਿਲਾਣ, ਸੁਣ ਕੇ ਲਿਖਣਾ, ਸ਼ਬਦਾਵਲੀ ਆਦਿ ਵਿਚੋਂ ਕਿਸੇ ਦੀ ਚੋਣ ਕੀਤੀ ਜਾ ਸਕਦੀ ਹੈ। ਉਦਾਹਰਣ ਲਈ ਪੜ੍ਹਾਈ (ਵਿਸ਼ਾ), ਵਿਗਿਆਨ (ਉਪ-ਵਿਸ਼ਾ) ਅਤੇ ਸ਼ਬਦ ਮਿਲਾਣ (ਖੇਡ) ਦੀ ਚੋਣ ਕਰਨ ਉਪਰੰਤ ਖੱਬੇ ਹੱਥ ਦਿੱਤੇ ਹਿੰਦੀ ਸ਼ਬਦਾਂ ਨੂੰ ਸੱਜੇ ਹੱਥ ਵਾਲੇ ਅੰਗਰੇਜ਼ੀ ਸ਼ਬਦਾਂ ਨਾਲ ਮਿਲਾਣ ਕੀਤਾ ਜਾ ਸਕਦਾ ਹੈ। ਇਹ ਮੁਫ਼ਤ 'ਚ ਉਪਲਭਧ ਆਦੇਸ਼ਕਾਰੀ ਕੱਚੀ ਜਮਾਤ ਦੇ ਬੱਚਿਆਂ ਲਈ ਇੱਕ ਮਹੱਤਵਪੂਰਨ ਸੁਗਾਤ ਹੈ।
ਤਕਨੀਕੀ ਸ਼ਬਦਾਵਲੀ  
ਖੁਲ੍ਹਾ-ਚਿਤਰ-ਲੇਖਣ: Free Hand Drawing (ਫਰੀ ਹੈਂਡ ਡਰਾਇੰਗ)
ਖੋਜ (-ਇੰਜਣ)-ਟਿਕਾਣਾ, ਖੋਜਗਾਹ: Search Engine (ਸਰਚ ਇੰਜਣ)
ਖੋਜਣਾ: Search (ਸਰਚ)
ਖੋਜ-ਨਤੀਜੇ: Search Results (ਸਰਚ ਰਿਜਲਟਜ਼)
ਖੋਜ-ਪੱਟੀ: Search Bar (ਸਰਚ ਬਾਰ)
ਗਣਕ-ਜੰਤਰ: Computer (ਕੰਪਿਊਟਰ)
ਗਣਕ-ਜੰਤਰ-ਭਾਸ਼ਾ: Programming Language (ਪ੍ਰੋਗਰਾਮਿੰਗ ਲੈਂਗੂਏਜ)
ਗਣਕੀ-ਢਾਬਾ: Cafe (ਕੈਫੈ)
ਗਣਕੀ-ਭਾਸ਼ਾ: Programming Language (ਪ੍ਰੋਗਰਾਮਿੰਗ ਲੈਂਗੂਏਜ)
ਗਤੀ-ਰੋਧਕ: Brake (ਬਰੇਕ)
ਗੱਲਬਾਤ: Phone Call (ਫੋਨ ਕਾਲ)
ਗਲਿਆਰਾ: Gallery (ਗੈਲਰੀ)
ਡਾ. ਸੀ ਪੀ ਕੰਬੋਜ/ਮੋਬਾਈਲ ਤਕਨਾਲੋਜੀ/Dr. C P Kamboj/Mobile Technology/ 15-01-2016 
Previous
Next Post »