ਵੱਖ-ਵੱਖ ਆਕਾਰਾਂ ਦਾ ਗਿਆਨ 'ਕਿਡਜ਼ ਸ਼ੇਪਸ' 'ਤੇ/ Kids Shapes by Dr. C P Kamboj



ਡਾ. ਸੀ ਪੀ ਕੰਬੋਜ/ਮੋਬਾਈਲ ਤਕਨਾਲੋਜੀ/Dr. C P Kamboj/Mobile Technology/ 22-01-2016
ਛੋਟੇ ਬੱਚਿਆਂ ਨੂੰ ਵੱਖ-ਵੱਖ ਆਕ੍ਰਿਤੀਆਂ/ਸ਼ਕਲਾਂ ਬਾਰੇ ਗਿਆਨ ਦੇਣ ਲਈ ਕਿਡਜ਼ ਸ਼ੇਪਸ (Kids Shapes) ਨਾਂ ਦੀ ਆਦੇਸ਼ਕਾਰੀ ਉਪਲਭਧ ਹੈ। ਇਸ ਨੂੰ ਗੂਗਲ ਐਪ ਸਟੋਰ ਤੋਂ ਮੁਫ਼ਤ 'ਚ ਉਤਾਰਿਆ ਜਾ ਸਕਦਾ ਹੈ।
ਇਹ ਆਦੇਸ਼ਕਾਰੀ ਕੱਚੀ ਜਮਾਤ ਦੇ ਬੱਚਿਆਂ ਦੀ ਦਿਮਾਗੀ ਸਮਰੱਥਾ ਅਤੇ ਸਿੱਖਣ ਦੀ ਯੋਗਤਾ ਨੂੰ ਧਿਆਨ 'ਚ ਰੱਖ ਕੇ ਬਣਾਈ ਗਈ ਹੈ। ਆਦੇਸ਼ਕਾਰੀ ਵਿਚ ਚੱਕਰ, ਅੰਡਾਕਾਰ, ਵਰਗ, ਆਇਤ, ਤਿਕੋਣ ਆਦਿ ਸ਼ਕਲਾਂ ਨੂੰ ਉਦਾਹਰਣਾਂ ਸਮੇਤ ਪੇਸ਼ ਕੀਤਾ ਗਿਆ ਹੈ। ਬੱਚੇ ਦੇ ਧਿਆਨ ਨੂੰ ਕੇਂਦਰਿਤ ਕਰਨ ਲਈ ਖਿੱਚ-ਭਰਪੂਰ ਚਿਤਰ ਅਤੇ ਰੌਲਾ-ਰਹਿਤ ਆਵਾਜ਼ ਦਾ ਸਹਾਰਾ ਲਿਆ ਗਿਆ ਹੈ। ਉਦਾਹਰਣ ਲਈ ਵਰਗ ਨੂੰ ਸਮਝਾਉਣ ਲਈ ਚੌਰਸ ਖਿੜਕੀ, ਸਰ੍ਹਾਣਾ, ਸ਼ਤਰੰਜ ਆਦਿ ਨੂੰ ਵਿਖਾਇਆ ਗਿਆ ਹੈ। ਇਸੇ ਤਰ੍ਹਾਂ ਤਿਕੋਣ ਲਈ ਨੈਪਕਿਨ ਪੇਪਰ, ਸੈਂਡਵਿਚ ਆਦਿ ਨੂੰ ਪੇਸ਼ ਕੀਤਾ ਗਿਆ ਹੈ।
'ਫਾਈਂਡ ਸ਼ੇਪਸ' (ਸ਼ਕਲ ਲੱਭੋ) ਵਾਲੇ ਲਿੰਕ 'ਤੇ ਦਾਬ ਕਰਨ ਨਾਲ ਸਤਹ 'ਤੇ ਤਿੰਨ ਸ਼ਕਲਾਂ ਨਜ਼ਰ ਆਉਂਦੀਆਂ ਹਨ। ਬੱਚੇ ਨੂੰ ਕੋਈ ਇੱਕ ਸ਼ਕਲ ਚੁਣਨ ਲਈ ਬੋਲਿਆ ਜਾਂਦਾ ਹੈ ਤੇ ਬੱਚਾ ਉਂਗਲੀ ਦੀ ਛੋਹ ਰਾਹੀਂ ਢੁਕਵੀਂ ਸ਼ਕਲ ਦੀ ਚੋਣ ਕਰਦਾ ਹੈ।
'ਮੋਰ ਗੇਮਜ਼' (ਹੋਰ ਖੇਡਾਂ) ਵਾਲੇ ਲਿੰਕ 'ਤੇ 3 ਸੰਕਿਟ ਲਈ ਛੂਹ ਕੇ ਰੱਖਣ ਨਾਲ ਛੋਟੇ ਬੱਚਿਆਂ ਲਈ ਭਾਂਤ-ਭਾਂਤ ਦੀਆਂ ਖੇਡਾਂ ਖੁੱਲ੍ਹ ਜਾਂਦੀਆਂ ਹਨ। ਇਨ੍ਹਾਂ ਖੇਡਾਂਾਂ 'ਚ ਸਪੇਸ ਐਂਡ ਕਲਰਜ਼ (ਥਾਂ ਅਤੇ ਰੰਗ), ਪ੍ਰੀ-ਸਕੂਲ ਪਜ਼ਲਜ਼ (ਸਕੂਲ-ਪੂਰਬ-ਅੜਾਉਣੀਆਂ),ਜੀਵੰਤ-ਚਿੱਤਰ (ਐਨੀਮੇਸ਼ਨਜ਼), ਅੰਕ ਅਤੇ ਹਿਸਾਬ (ਨੰਬਰ ਐਂਡ ਮੈਥ), ਕਲਰਜ਼ (ਰੰਗ), ਕਨੈੱਕਟ ਦਾ ਡੌਟਸ (ਨੁਕਤੇ ਜੋੜੋ), ਏਬੀਸੀ ਲੈਟਰਜ਼ (ਅੱਖਰ), ਏਬੀਸੀ ਟਰੇਨਸ (ਲੜੀ), ਲਰਨ ਟੂ ਰੀਡ (ਪੜ੍ਹਨਾ ਸਿੱਖੋ), ਕਲਰਿੰਗ ਬੁੱਕ (ਰੰਗਕਾਰੀ ਪੁਸਤਕ), ਪੇਂਟਿੰਗ (ਚਿਤਰਕਾਰੀ) ਆਦਿ ਸ਼ਾਮਿਲ ਹੈ। ਇਹਨਾਂ ਵਿਚੋਂ ਲੋੜੀਂਦੀ ਖੇਡ 'ਤੇ ਦਾਬ ਕਰਕੇ ਉਸ ਨੂੰ ਲਾਗੂ ਕੀਤਾ ਜਾ ਸਕਦਾ ਹੈ।
ਤਕਨੀਕੀ ਸ਼ਬਦਾਵਲੀ  
ਚਲ-ਚਿਤਰ: Video (ਵੀਡੀਓ)
ਚਲ-ਚਿਤਰ-ਚਾਲਕ: Video Player (ਵੀਡੀਓ ਪਲੇਅਰ)
ਚੜ੍ਹਾਉਣਾ: Upload (ਅੱਪਲੋਡ)
ਚਾਲ, ਚਾਲਕ: Drive (ਡਰਾਈਵ)
ਚਾਲੂ-ਸਤਹ (-ਚਿਤਰ)-ਪੱਤਰ: Screen Saver (ਸਕਰੀਨ ਸੇਵਰ)
ਚਾਲੂ-ਕਰਨਾ: Activate (ਐਕਟੀਵੇਟ)
ਚਿੱਠਾ: Blog (ਬਲੌਗ)
ਚਿਤਰ: Photo (ਫੋਟੋ)
ਚਿਤਰ (-ਅੰਸ਼)-ਅਣੂ: Pixel (ਪਿਕਸਲ)
ਚਿਤਰ (-ਸੰਗ੍ਰਹਿ)-ਸੰਗ੍ਰਹਿ-ਪੁਸਤਕ: Album (ਐਲਬਮ)
ਚਿਤਰ-ਅਣੂ-ਘਣਤਾ: Resolution (ਰੈਜ਼ੋਲੂਸ਼ਨ)
ਚਿਤਰ-ਸੰਪਾਦਕ: Picture Editor (ਪਿਕਚਰ ਐਡੀਟਰ)
ਡਾ. ਸੀ ਪੀ ਕੰਬੋਜ/ਮੋਬਾਈਲ ਤਕਨਾਲੋਜੀ/Dr. C P Kamboj/Mobile Technology/ 22-01-2016
Previous
Next Post »