ਤੇਜ਼ ਚਾਲ ਵਾਲਾ ਬ੍ਰਾਊਜ਼ਰ- ਗੂਗਲ ਕਰੋਮ/GoogleChromeAppByDrCPKamboj

ਡਾ. ਸੀ ਪੀ ਕੰਬੋਜ/ਮੋਬਾਈਲ ਤਕਨਾਲੋਜੀ/Dr. C P Kamboj/Mobile Technology/ 20-05-2016ਗੂਗਲ ਦੁਆਰਾ ਬਣਾਇਆ ‘ਕਰੋਮ’ ਇੱਕ ਤੇਜ਼ ਚਾਲ ਵਾਲਾ ਜਾਲ-ਖੋਜਕ (Web Browser) ਹੈ। ਇਹ ਐਂਡਰਾਇਡ ਜੰਤਰਾਂ ’ਤੇ ਹੋਰ ਵੀ ਵਧੀਆ ਕਾਰਗੁਜ਼ਾਰੀ ਦਿਖਾਉਂਦਾ ਹੈ। ਇਹ    ਸਾਡੇ ਕੰਪਿਊਟਰ ਦਾ ਜਾਲ-ਖੋਜ     (Web Search) ਰਿਕਾਰਡ ਯਾਦ ਰੱਖ ਲੈਂਦਾ ਹੈ ਜਿਸ ਨੂੰ ‘ਸਮਕਾਲੀਕਰਣ’ (Synchronization) ਰਾਹੀਂ ਐਂਡਰਾਇਡ ਫੋਨ ’ਤੇ ਇਨ-ਬਿਨ ਵਰਤਿਆ ਜਾ ਸਕਦਾ ਹੈ। ਇਸ ਦੀਆਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਹੇਠਾਂ ਲਿਖੇ ਅਨੁਸਾਰ ਹਨ:
ਬ੍ਰਾਊਜਿੰਗ ਰਫ਼ਤਾਰ:
ਉੱਚ ਜਾਲ-ਖੋਜ-ਚਾਲ ਸਦਕਾ ਇਹ ਤੇਜ਼ੀ ਨਾਲ ਲੱਭਦਾ ਹੈ ਤੇ ਜਾਲ-ਟਿਕਾਣਿਆਂ (Websites) ਤੋਂ ਲੋੜੀਂਦੀ ਜਾਣਕਾਰੀ ਲੱਭ ਲੈਂਦਾ ਹੈ। ਕਰੋਮ ਦਾ ਮੁੱਖ ਪੰਨਾ ਪਹਿਲਾਂ ਵਰਤੇ ਗਏ ਵੈੱਬ-ਟਿਕਾਣਿਆਂ ਦਾ ਚਿਤਰਮਈ ਦ੍ਰਿਸ਼ ਪੇਸ਼ ਕਰਦਾ ਹੈ। ਇਸ ਸਹੂਲਤ ਕਾਰਨ ਜਾਲ-ਟਿਕਾਣਿਆਂ ਦਾ ਸਿਰਨਾਵਾਂ ਟਾਈਪ ਕੀਤੇ ਬਿਨਾਂ ਉਸ ਦੇ ਸਤਹਿ ਚਿਤਰ ਰਾਹੀਂ ਉਸ ਨੂੰ ਖੋਲ੍ਹਿਆ ਜਾ ਸਕਦਾ ਹੈ।
ਸਿੰਕ ਸਹੂਲਤ:
ਕਰੋਮ ਦੀ ਖ਼ਾਸ ਵਿਸ਼ੇਸ਼ਤਾ ਸਿੰਕ (Synchronication) ਹੈ। ਇਸ ਸਹੂਲਤ ਸਦਕਾ ਮੋਬਾਈਲ ਉੱਤੇ ਲਾਏ ਪਹੁੰਚਚਿੰਨ੍ਹਾਂ (Bookmarks) ਨੂੰ ਲੈਪਟਾਪ, ਟੈਬਲੈਟ ਜਾਂ ਕੰਪਿਊਟਰ ’ਤੇ ਵਰਤਿਆ ਜਾ ਸਕਦਾ ਹੈ।
ਅੰਕੜਾ ਸੁਰੱਖਿਆ: ਇਹ ਮੋਬਾਈਲ ਅੰਕੜਾ ਦੀ ਵਰਤੋਂ ਨੂੰ 50 ਫ਼ੀਸਦੀ ਤਕ ਘਟਾ ਸਕਦਾ ਹੈ।
ਆਵਾਜ਼-ਖੋਜ:
ਆਵਾਜ਼-ਖੋਜ ਇਸ ਦੀ ਵੱਡੀ ਖ਼ਾਸੀਅਤ ਹੈ। ਇਹ ਬੋਲੇ ਗਏ ਸ਼ਬਦਾਂ ’ਤੇ ਸਿੱਧੀ ਖੋਜ ਲਗਾ ਕੇ ਜਵਾਬ ਦੇ ਸਕਦਾ ਹੈ।
ਅਨੁਵਾਦ: ਕਰੋਮ ’ਚ ਅਨੁਵਾਦ ਦੀ ਸਹੂਲਤ ਹੈ। ਤੁਸੀਂ ਜਾਲ ਪੰਨੇ ਨੂੰ ਕਿਸੇ ਵੀ ਭਾਸ਼ਾ ਵਿੱਚ ਬਦਲ ਕੇ ਪੜ੍ਹ ਸਕਦੇ ਹੋ।
ਟੈਬ ਸਹੂਲਤ:
ਤੁਸੀਂ ਇੱਕ ਵਿੰਡੋ ਵਿੱਚ ਬਹੁਤ ਸਾਰੇ ਜਾਲ-ਟਿਕਾਣੇ ਖੋਲ੍ਹ ਸਕਦੇ ਹੋ। ਇਹ ਜਾਲ-ਟਿਕਾਣੇ ਵੱਖ ਵੱਖ ਝਰੋਖਿਆਂ ’ਚ ਨਹੀਂ, ਸਗੋਂ ਇੱਕ ਝਰੋਖੇ ਦੇ ਵੱਖ-ਵੱਖ ਟੈਬਜ਼ ’ਚ ਖੁੱਲ੍ਹਦੇ ਹਨ। ਕਰੋਮ ਦੇ ਵੱਖ-ਵੱਖ ਟੈਬਜ਼ ’ਚ ਜਾਣਾ ਵੀ ਸੌਖਾ ਹੈ।
ਸੁਰੱਖਿਆ:
ਕਰੋਮ ਉੱਤੇ ਇੱਕ ਖ਼ਾਸ incognito ਵਿਕਲਪ ਰਾਹੀਂ ਜਾਲ ਪਿਛੋਕੜ ਨੂੰ ਬਿਨਾਂ ਸਾਂਭਿਆ ਕੰਮ ਕਰਨ ਦੀ ਸਹੂਲਤ ਹੈ। ਜੇਕਰ ਤੁਹਾਡੇ ਕੋਲ ਐਂਡਰਾਇਡ, ਆਈ-ਫੋਨ ਜਾਂ ਬਲੈਕਬੈਰੀ ਫੋਨ ਹੈ ਤਾਂ ਸੰਖੇਪ-ਸਨੇਹਾ-ਸੇਵਾ (SMS) ਰਾਹੀਂ B-ਕਦਮ ਸ਼ਨਾਖਤ ਪ੍ਰਕਿਰਿਆ (B-Step-Varification) ਪੂਰੀ ਕਰਕੇ ਨਜਾਇਜ਼ ਵਰਤੋਂਕਾਰਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਤਕਨੀਕੀ ਸ਼ਬਦਾਵਲੀ:
 • ਦੋ-ਅੰਕੀ: Binary (ਬਾਇਨਰੀ)
 • ਧੁਨੀ-ਆਗਤ-ਜੰਤਰ: Microphone (ਮਾਈਕ੍ਰੋਫੋਨ)
 • ਧੁਨੀ-ਨਤੀਜਾ-ਜੰਤਰ: Speaker (ਸਪੀਕਰ)
 • ਨਕਸ਼ਾ: Chart (ਚਾਰਟ)
 • ਨਕਲ-ਸੰਭਾਲ: Backup (ਬੈਕਅਪ)
 • ਨਕਲ-ਚੰਮੇੜ: Copy-Paste (ਕਾਪੀ-ਪੇਸਟ)
 • ਨਤੀਜਾ: Output (ਆਊਟਪੁਟ)
 • ਨਤੀਜਾ-ਜੰਤਰ: Output 4evice (ਆਊਟਪੁਟ ਡਿਵਾਈਸ)
 • ਨੱਥੀ: Attach (ਅਟੈਚ); ਨੱਥੀ: Attachment (ਅਟੈਚਮੈਂਟ)
 • ਨੱਥੀ-ਕਰਨਾ: Attach (ਅਟੈਚ)
 • ਨਮੂਨਾ-ਬਿੰਦੀਆਂ: Pattren (ਪੈਟਰਨ)
Previous
Next Post »