ਯੂ-ਟਿਊਬ ਆਦੇਸ਼ਕਾਰੀ/youTubeAppByDrCPKamboj

ਡਾ. ਸੀ ਪੀ ਕੰਬੋਜ/ਮੋਬਾਈਲ ਤਕਨਾਲੋਜੀ/Dr. C P Kamboj/Mobile Technology/ 01-07-2016
ਯੂ-ਟਿਊਬ ਇੱਕ ਸਚਿੱਤਰ ਸਾਂਝੇਦਾਰੀ-ਜਾਲ-ਟਿਕਾਣਾ (Video Sharing Website) ਹੈ। ਇਸ ’ਤੇ ਸਚਿੱਤਰ ਵੇਖਣ ਦੇ ਨਾਲ ਨਾਲ ਆਪਣੇ ਸਚਿੱਤਰ ਚੜ੍ਹਾਏ ਜਾ ਸਕਦੇ ਹਨ। ਫਰਵਰੀ 2005 ਵਿੱਚ ‘ਪੇਅ-ਪਾਲ’ ਨਾਂ ਦੀ ਕੰਪਨੀ ਨੇ ਯੂ-ਟਿਊਬ ਦੀ ਖੋਜ ਸ਼ੁਰੂ ਕੀਤੀ। ‘ਪੇਅ-ਪਾਲ’ ਟੀਮ ਵੱਲੋਂ ਤਿਆਰ ਕੀਤੀ ਇਸ ਆਦੇਸ਼ਕਾਰੀ ਨੂੰ ਗੂਗਲ ਨੇ 800 ਕਰੋੜ ਰੁਪਏ ਵਿੱਚ ਖ਼ਰੀਦ ਲਿਆ। ਯੂ-ਟਿਊਬ ਦੇ ਸ਼ੁਰੂ ਹੋਣ ਸਮੇਂ ਸਚਿੱਤਰ ਨੂੰ ਸਜਿੰਦ (Live) ਦੇਖਣ ਦੀ ਸਹੂਲਤ ਨਹੀਂ ਸੀ ਪਰ ਹੁਣ ਅਜਿਹਾ ਸੰਭਵ ਹੋ ਗਿਆ ਹੈ।
 ਗੂਗਲ ਦੀ ਇਸ ਬਿਹਤਰੀਨ ਸੇਵਾ ਰਾਹੀਂ ਆਪਣੇ ਸਚਿੱਤਰਾਂ ਨਾਲ ਤੁਸੀਂ ਦੁਨੀਆਂ ਦੇ ਲੱਖਾਂ ਦਰਸ਼ਕਾਂ ਦੇ ਦਿਲਾਂ ’ਤੇ ਰਾਜ ਕਰ ਸਕਦੇ ਹੋ। ਯੂ-ਟਿਊਬ ਨੇ ਚੰਗੇ ਗਾਇਕਾਂ ਨੂੰ ਪ੍ਰਸਿੱਧ ਸਿਤਾਰੇ ਬਣਨ ’ਚ ਮਦਦ ਕੀਤੀ ਹੈ। ਕਿਸੇ ਭਾਸ਼ਾ ਦਾ ਲਹਿਜਾ ਜਾਣਨਾ ਹੋਵੇ, ਆਪਣੇ ਪਿੰਡ ਦੀਆਂ ਗਲੀਆਂ ਤੱਕਣੀਆਂ ਹੋਣ, ਕਿਸੇ ਵਿਸ਼ੇ ਨਾਲ ਸਬੰਧਿਤ ਕੋਈ ਭਾਸ਼ਣ ਸੁਣਨਾ ਹੋਵੇ, ਗੀਤ-ਸੰਗੀਤ ਦੀ ਦੁਨੀਆਂ ਦਾ ਆਨੰਦ ਮਾਣਨਾ ਹੋਵੇ ਤਾਂ ਸਿੱਧਾ ਯੂ-ਟਿਊਬ ’ਤੇ ਜਾਓ ਤੇ ਆਪਣੀ ਪਸੰਦ ਦਾ ਵਿਸ਼ਾ ਟਾਈਪ ਕਰੋ। ਯੂ-ਟਿਊਬ ਉੱਤੇ ਤਕਰੀਬਨ ਹਰੇਕ ਵਿਸ਼ੇ ਨਾਲ ਸਬੰਧਿਤ ਸਚਿੱਤਰ ਉਪਲਭਧ ਹਨ।
 ਅੱਜ ਯੂ-ਟਿਊਬ ਉੱਤੇ ਪੰਜਾਬੀ ਭਾਸ਼ਾ ਸਾਹਿਤ, ਸੱਭਿਆਚਾਰ ਅਤੇ ਗਿਆਨ-ਵਿਗਿਆਨ ਨਾਲ ਸਬੰਧਿਤ ਸਚਿੱਤਰ (Video) ਦਰਸ਼ਕਾਂ ਦੀਆਂ ਬਰੂਹਾਂ ’ਤੇ ਦਸਤਕ ਦੇ ਚੁੱਕੇ ਹਨ। ਯੂ-ਟਿਊਬ ’ਤੇ ਸਿੱਖਿਆ, ਰਾਜਨੀਤੀ, ਵਿਗਿਆਨ, ਤਕਨੀਕ ਤੇ ਸੰਗੀਤ ਆਦਿ ਵਿਸ਼ਿਆਂ ਨਾਲ ਸਬੰਧਿਤ ਹਜ਼ਾਰਾਂ ਸਚਿੱਤਰ ਉਪਲਭਧ ਹਨ। ਨੇਤਾਵਾਂ ਦੀਆਂ ਨੀਤੀਆਂ ’ਤੇ ਸਵਾਲ ਉਠਾਉਣ ਦੀ ਗੱਲ ਹੋਵੇ ਜਾਂ ਸ਼ਹੀਦਾਂ ਨੂੰ ਬਣਦਾ ਸਤਿਕਾਰ ਨਾ ਮਿਲਣ ਕਾਰਨ ਪੈਦਾ ਹੋਏ ਰੋਸ ਦੀ ਗੱਲ ਹੋਵੇ ਸਭਨਾਂ ਲਈ ਯੂ-ਟਿਊਬ ’ਤੇ ਅੰਤਾਂ ਦੇ ਸਚਿੱਤਰ ਉਪਲਭਧ ਹਨ।
 ਆਧੁਨਿਕ ਮੋਬਾਈਲ ’ਚ ਯੂ-ਟਿਊਬ ਆਦੇਸ਼ਕਾਰੀ ਲਾਗੂ ਕਰਨ ਨਾਲ ਯੂ-ਟਿਊਬ ਦੀਆਂ ਸਚਿੱਤਰ ਮਿਸਲਾਂ ਨੂੰ ਖੋਲ੍ਹਿਆਂ ਜਾ ਸਕਦਾ ਹੈ। ਆਦੇਸ਼ਕਾਰੀ ਵਿੱਚ ਸ਼ਕਤੀਸ਼ਾਲੀ ਸਚਿੱਤਰ-ਚਾਲਕ (Video Player) ਹੁੰਦਾ ਹੈ। ਯੂ-ਟਿਊਬ ਚਾਲਕ ਦੀਆਂ ਕਈ ਵਿਸ਼ੇਸ਼ਤਾਵਾਂ ਹਨ ਜਿਵੇਂ ਕਿ:
 * ਸਚਿੱਤਰ ਮਿਸਲਾਂ ਦੀ ਅਦਲਾ-ਬਦਲੀ (Shuffling) ਕਰਨੀ, ਸਚਿੱਤਰ ਦੁਹਰਾਉਣਾ ਜਾਂ ਚਾਲ ਸੂਚੀ ਦੁਹਰਾਉਣਾ।
 * ਸਚਿੱਤਰ ਨੂੰ ਪਿਛੋਕੜ ’ਚ ਚਾਲੂ ਰੱਖਣਾ।
 * ਸਚਿੱਤਰ ਦੇ ਨਿਰਧਾਰਿਤ ਕੀਤੇ ਕਿਸੇ ਖ਼ਾਸ ਹਿੱਸੇ ਨੂੰ ਦੁਹਰਾਉਣਾ।
 * ਕਿਸੇ ਸਚਿੱਤਰ ਸਥਿਤੀ ’ਤੇ ਪਹੁੰਚ-ਚਿੰਨ੍ਹ ਨਿਰਧਾਰਿਤ ਕਰਨਾ।
 * ਸਚਿੱਤਰ ਨੂੰ ਲੰਬਾਈ ਜਾਂ ਚੌੜਾਈ ਵਾਲੀ ਸਤਹਿ-ਦਿਸ਼ਾ ਵਿੱਚ ਦੇਖਣ ਦੀ ਸਹੂਲਤ।
 * ਸਚਿੱਤਰ ਅਣੂ-ਘਣਤਾ ਬਦਲਣ ਦੀ ਸਹੂਲਤ।
ਤਕਨੀਕੀ ਸ਼ਬਦਾਵਲੀ:
ਫਸ-ਜਾਣਾ: 2lock (ਬਲੌਕ ਹੋਣਾ)
ਫੱਟੀ: Pad (ਪੈਡ)
ਫਿਰਤੂ: Portable (ਪੋਰਟੇਬਲ)
Mobile (ਮੋਬਾਈਲ) ਫਿਰਤੂ-ਅੰਕ: Mobile Number (ਮੋਬਾਈਲ ਨੰਬਰ)
ਫੇਰਨ-ਢੰਗ: Scroll Mode (ਸਕਰੌਲ ਮੋਡ)
ਫੇਰਨਾ: Scroll (ਸਕਰੌਲ)
ਫੇਰੂ-ਪੱਟੀ: Scroll 2ar (ਸਕਰੌਲ ਬਾਰ)
ਬਹਿਰੂਨੀ: 5xternal (ਐਕਸਟਰਨਲ)
ਬਹੁ (-ਛੋਹ)-ਛੋਹੀ: Multitouch (ਮਲਟੀ-ਟੱਚ)
ਬਹੁ (-ਦਬਾਵੀ)-ਦਾਬੀ: Multitap (ਮਲਟੀ-ਟੈਪ)
ਬਹੁ-ਛੂਹ: Multitouch (ਮਲਟੀ-ਟੱਚ)
ਬਚਾਅ: Security (ਸਿਕਉਰਿਟੀ)
ਡਾ. ਸੀ ਪੀ ਕੰਬੋਜ/ਮੋਬਾਈਲ ਤਕਨਾਲੋਜੀ/Dr. C P Kamboj/Mobile Technology/ 01-07-2016
Previous
Next Post »