ਕੰਪਿਊਟਰ ਅਤੇ ਇੰਟਰਨੈੱਟ ਦੀ ਸੁਰੱਖਿਅਤ ਵਰਤੋਂ-11 (20141214)

ਕੀ ਤੁਸੀਂ ਕਿਸੇ ਸਾਈਬਰ ਅਪਰਾਧ ਦਾ ਸ਼ਿਕਾਰ ਹੋ?
ਕੰਪਿਊਟਰ ਅਤੇ ਇੰਟਰਨੈੱਟ ਦੀ ਸੁਰੱਖਿਆ ਲਈ ਸਾਂਝੇ ਕੀਤੇ ਨੁਸਿਖ਼ਆਂ ਨੂੰ ਧਿਆਨ 'ਚ ਰੱਖਿਆ ਜਾਵੇ ਤਾਂ ਕਾਫ਼ੀ ਹੱਦ ਤੱਕ ਇਨ੍ਹਾਂ ਅਪਰਾਧਾਂ ਤੋਂ ਬਚਿਆ ਜਾ ਸਕਦਾ ਹੈ | ਫਿਰ ਵੀ ਜੇਕਰ ਤੁਸੀਂ ਕਿਸੇ ਸਾਈਬਰ ਅਪਰਾਧ ਦਾ ਸ਼ਿਕਾਰ ਹੋ ਤਾਂ ਸਾਈਬਰ ਪੁਲਿਸ ਸਟੇਸ਼ਨ 'ਤੇ ਸ਼ਿਕਾਇਤ ਦਰਜ ਕਰਵਾ ਸਕਦੇ ਹੋ |
ਭਾਰਤ ਵਿਚ ਕਈ ਸਾਈਬਰ ਪੁਲਿਸ ਸਟੇਸ਼ਨਾਂ ਦੀ ਸਥਾਪਨਾ ਕੀਤੀ ਗਈ ਹੈ | ਪੰਜਾਬ ਸਰਕਾਰ ਨੇ 4 ਅਪ੍ਰੈਲ, 2011 ਨੂੰ ਮੁਹਾਲੀ ਦੇ ਫ਼ੇਜ਼ 4 ਵਿਚ ਆਧੁਨਿਕ ਸਾਈਬਰ ਪੁਲਿਸ ਸਟੇਸ਼ਨ ਸਥਾਪਿਤ ਕੀਤਾ ਹੈ | ਇਹ ਪੁਲਿਸ ਸਟੇਸ਼ਨ ਨਿਰੰਤਰ ਕਾਰਜ ਕਰ ਰਿਹਾ ਹੈ ਤੇ ਹੁਣ ਤੱਕ ਹਜ਼ਾਰਾਂ ਕੇਸਾਂ ਦੀ ਗੁੱਥੀ ਨੂੰ ਸੁਲਝਾ ਚੁੱਕਾ ਹੈ |
ਅੰਕੜਾ ਚੋਰੀ, ਹੈਕਿੰਗ, ਵਾਇਰਸ ਹਮਲਾ, ਵੈੱਬ ਅਸ਼ਲੀਲਤਾ, ਈ-ਮੇਲ ਠੱਗੀ, ਨੈੱਟ ਲਾਟਰੀ, ਕਰੈਡਿਟ ਕਾਰਡ ਧੋਖੇਬਾਜ਼ੀ, ਫੇਸਬੁਕ ਅਤੇ ਸਾਈਬਰ ਸਟੈਕਿੰਗ (ਵੈੱਬ 'ਤੇ ਪਿੱਛਾ ਕਰਨਾ) ਨਾਲ ਸਬੰਧਿਤ ਅਪਰਾਧਾਂ ਬਾਰੇ ਜਾਣਕਾਰੀ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ), ਪੰਜਾਬ ਸਟੇਟ ਸਾਈਬਰ ਇਨਵੈਸਟੀਗੇਸ਼ਨ ਸੈੱਲ, ਫ਼ੇਜ਼-4, ਐੱਸਏਐੱਸ ਨਗਰ, ਮੁਹਾਲੀ ਦੇ ਪਤੇ 'ਤੇ ਦਿੱਤੀ ਜਾ ਸਕਦੀ ਹੈ | ਸਾਈਬਰ ਅਪਰਾਧਾਂ ਬਾਰੇ ਸੂਚਨਾ ਦੇਣ ਲਈ ਪੰਜਾਬ ਪੁਲਿਸ ਦੀ ਵੈੱਬਸਾਈਟ www.punjabpolice.gov.in ਜਾਂ www.kunwar.net ਦੀ ਵਰਤੋਂ ਕੀਤੀ ਜਾ ਸਕਦੀ ਹੈ | ਈ-ਮੇਲ ਪਤੇ ssp.cyber-pb0nic.in ਜਾਂ adgp.crime.police0punjab.goc.in ਉੱਤੇ ਵੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ |
ਹਰ ਰੋਜ਼ ਹਜ਼ਾਰਾਂ ਕੰਪਿਊਟਰ ਅਤੇ ਕੰਪਿਊਟਰੀ ਨੈੱਟਵਰਕ ਸਾਈਬਰ ਅਪਰਾਧੀਆਂ ਦੀ ਗਿ੍ਫ਼ਤ 'ਚ ਆ ਰਹੇ ਹਨ | ਕੰਪਿਊਟਰ ਅਤੇ ਇੰਟਰਨੈੱਟ ਦੀ ਸੁਰੱਖਿਅਤ ਵਰਤੋਂ ਰਾਹੀਂ ਅਜਿਹੇ ਅਪਰਾਧਾਂ ਨੂੰ ਕਾਫ਼ੀ ਹੱਦ ਤੱਕ ਠੱਲਿ੍ਹਆ ਜਾ ਸਕਦਾ ਹੈ |
ਜੇ ਭਾਰਤੀ ਵਰਤੋਂਕਾਰ ਸਾਫਟਵੇਅਰਾਂ ਨੂੰ ਖ਼ਰੀਦ ਕੇ ਵਰਤਣ ਦੀ ਆਦਤ ਪਾਉਣ ਅਤੇ ਚੰਗੇ ਐਾਟੀਵਾਇਰਸ ਦਾ ਪ੍ਰਬੰਧ ਕਰਨ ਤਾਂ ਅਜਿਹੇ ਖ਼ਤਰਿਆਂ ਤੋਂ ਨਿਜਾਤ ਪਾਈ ਜਾ ਸਕਦੀ ਹੈ | ਇਸੇ ਤਰ੍ਹਾਂ ਵੈੱਬ ਬ੍ਰਾਊਜ਼ਰਾਂ ਵਿਚ ਮੌਜੂਦ ਸੁਰੱਖਿਆ ਨੁਸਿਖ਼ਆਂ ਦੀ ਵਰਤੋਂ, ਫਾਇਰ ਵਾਲ ਦੀ ਵਰਤੋਂ, ਫ਼ਾਲਤੂ ਈ-ਮੇਲ ਸੰਦੇਸ਼ਾਂ ਦੇ ਝੰਜਟ 'ਚ ਦਿਲਚਸਪੀ ਘਟਾਉਣ, ਸੁਰੱਖਿਅਤ ਪਾਸਵਰਡ ਰੱਖਣ, ਸਿਰਫ਼ ਤਸੱਲੀਬਖ਼ਸ਼ ਠਿਕਾਣਿਆਂ ਤੋਂ ਹੀ ਡਾਊਨਲੋਡ ਕਰਨ, ਸਾਫਟਵੇਅਰਾਂ ਨੂੰ ਬਕਾਇਦਾ ਅੱਪਡੇਟ ਕਰਦੇ ਰਹਿਣ, ਨੈੱਟ ਬੈਂਕਿੰਗ ਅਤੇ ਆਨਲਾਈਨ ਸ਼ਾਪਿੰਗ ਸਮੇਂ ਸਾਵਧਾਨੀ ਵਰਤਣ ਨਾਲ ਸਾਈਬਰ ਅਪਰਾਧਾਂ ਦੇ ਖ਼ੌਫ਼ ਤੋਂ ਬਚਿਆ ਜਾ ਸਕਦਾ ਹੈ | ਫ਼ਾਲਤੂ ਈ-ਮੇਲ ਸੰਦੇਸ਼ਾਂ, ਸਮਾਜ ਨੂੰ ਕੁਰਾਹੇ ਪਾਉਣ ਵਾਲੀਆਂ ਵੈੱਬਸਾਈਟਾਂ, ਵਾਇਰਸ ਫੈਲਾਉਣ ਵਾਲੇ ਠਿਕਾਣਿਆਂ, ਸਾਈਬਰ ਠੱਗਾਂ, ਫੇਸਬੁਕ ਅਤੇ ਹੋਰਨਾਂ ਸੋਸ਼ਲ ਮੀਡੀਆ ਵੈੱਬਸਾਈਟਾਂ 'ਤੇ ਭੜਕਾਊ ਤੇ ਦੂਜਿਆਂ ਨੂੰ ਜ਼ਲੀਲ ਕਰਨ ਵਾਲੀਆਂ ਪੋਸਟਾਂ ਬਾਰੇ ਸਾਈਬਰ ਥਾਣਿਆਂ 'ਚ ਸ਼ਿਕਾਇਤਾਂ ਦਰਜ ਕਰਵਾਉਣ ਨਾਲ ਵੀ ਇਸ 'ਤੇ ਨਕੇਲ ਕੱਸੀ ਜਾ ਸਕਦੀ ਹੈ |
ਸਾਈਬਰ ਸੰਸਾਰ ਦਾ ਇਹ ਇਕ ਗੰਭੀਰ ਅਤੇ ਖ਼ੌਫ਼ਨਾਕ ਪਹਿਲੂ ਹੈ | ਇਸ ਨਾਲ ਕੰਪਿਊਟਰ ਦੀ ਉਸਾਰੂ ਕੰਮਾਂ ਲਈ ਵਰਤੋਂ ਕਰਨ ਵਾਲਿਆਂ ਵਿਚ ਭੈਅ ਪੈਦਾ ਹੋਇਆ ਹੈ | ਸਾਨੂੰ ਵਿਗਿਆਨ ਦੇ ਇਸ ਅਨਮੋਲ ਤੋਹਫ਼ੇ ਦੀ ਸਾਰਥਿਕ ਵਰਤੋਂ ਕਰਕੇ ਪੂਰਾ ਲਾਹਾ ਲੈਣਾ ਚਾਹੀਦਾ ਹੈ |

Previous
Next Post »