ਗੂਗਲ 'ਤੇ ਖਾਤਾ ਖੋਲ੍ਹ ਕੇ ਮਾਣੋ ਬਿਹਤਰੀਨ ਸੁਵਿਧਾਵਾਂ (2014-12-05)

ਗੂਗਲ ਐਪ ਸਟੋਰ, ਗੂਗਲ ਪਲੱਸ, ਜੀ-ਮੇਲ, ਗੂਗਲ ਸਰਚ, ਯੂ-ਟਿਊਬ, ਬੈਕ-ਅਪ ਅਤੇ ਰੀਸੈੱਟ ਆਦਿ ਸੁਵਿਧਾਵਾਂ ਮਾਣਨ ਲਈ ਗੂਗਲ ’ਤੇ ਖਾਤਾ ਖੋਲ੍ਹਣ ਦੀ ਜ਼ਰੂਰਤ ਪੈਂਦੀ ਹੈ। ਖਾਤਾ ਖੋਲ੍ਹਣ ਲਈ ਵੇਰਵਾ ਇਸ ਪ੍ਰਕਾਰ ਹੈ:

  • ਮੋਬਾਈਲ ਦੇ ‘ਸੈਟਿੰਗਜ਼’ ਮੀਨੂੰ ਵਿੱਚ ਜਾਓ।
  • ‘ਅਕਾਊਂਟ’ ਵਾਲੇ ਹਿੱਸੇ ਦੇ ਹੇਠਾਂ ‘ਐਡ ਅਕਾਊਂਟ’ ਉੱਤੇ ਕਲਿੱਕ ਕਰੋ।
  • ਅਕਾਊਂਟ ਸੂਚੀ ਖੁੱਲ੍ਹੇਗੀ। ਇੱਥੋਂ ‘ਗੂਗਲ’ ਦੀ ਚੋਣ ਕਰੋ।
  • ਪੁਰਾਣੇ ਬਣੇ ਹੋਏ ਖਾਤੇ ਨਾਲ ਜੋੜਨ ਜਾਂ ਨਵਾਂ ਖਾਤਾ ਖੋਲ੍ਹਣ ਬਾਰੇ ਦੋ ਵਿਕਲਪ ਸਾਹਮਣੇ ਆਉਣਗੇ। ਦੋਹਾਂ ਵਿੱਚੋਂ ਇੱਕ ਦੀ ਚੋਣ ਕਰੋ।
  • ਢੁਕਵੀਆਂ ਹਦਾਇਤਾਂ ਦਾ ਪਾਲਣ ਕਰਦਿਆਂ ਕੰਮ ਪੂਰਾ ਕਰੋ।

ਗੂਗਲ ’ਤੇ ਅਕਾਊਂਟ ਖੋਲ੍ਹਣ ਦਾ ਫ਼ਾਇਦਾ ਤਦ ਹੀ ਹੈ ਜੇ ਤੁਹਾਡੇ ਮੋਬਾਈਲ ’ਤੇ ਇੰਟਰਨੈੱਟ ਦੀ ਸਹੂਲਤ ਹੋਵੇ। ਜੇ ਤੁਸੀਂ ਨੈੱਟ ਪੈਕ ਪਵਾਇਆ ਹੋਇਆ ਹੈ ਅਤੇ ਗੂਗਲ ’ਤੇ ਖਾਤਾ ਵੀ ਬਣਾਇਆ ਹੋਇਆ ਹੈ ਤਾਂ        ਮੋਬਾਈਲ  ’ਚ ਆਈਆਂ ਕਈ ਸਮੱਸਿਆਵਾਂ ਦਾ ਹੱਲ ਬਾਖ਼ੂਬੀ ਕਰ ਸਕਦੇ ਹੋ। ਮਿਸਾਲ ਵਜੋਂ ਮੋਬਾਈਲ  ਖੋਲ੍ਹਣ ਦਾ ਪਾਸਵਰਡ ਭੁੱਲਣ ਉਪਰੰਤ ਤੁਸੀਂ ਗੂਗਲ ਅਕਾਊਂਟ ਰਾਹੀਂ ਮਦਦ ਲੈ ਸਕਦੇ ਹੋ। ਡਾਟੇ ਦਾ ਬੈਕਅਪ ਲੈ ਸਕਦੇ ਹੋ ਤੇ ਉਸ ਨੂੰ ਰਿਕਵਰ ਵੀ ਕਰ ਸਕਦੇ ਹੋ।

Previous
Next Post »