ਵੀਡੀਓ ਲੈਕਚਰ

ਕੋਰੋਨਾ ਵਾਇਰਸ ਦੀ ਬਿਮਾਰੀ ਦੇ ਪ੍ਰਭਾਵ ਤੋਂ ਬਚਣ ਲਈ ਲੋਕ ਘਰਾਂ ਵਿੱਚ ਬੰਦ ਹਨ। ਅਜਿਹੀ ਸਥਿਤੀ ਵਿੱਚ ਆਨ-ਲਾਈਨ ਮਾਧਿਅਮ ਅਤੇ ਵੀਡੀਓ ਲੈਕਚਰ ਬੱਚਿਆਂ ਲਈ ਪ੍ਰਭਾਵਸ਼ਾਲੀ ਸਿੱਧ ਹੋ ਰਹੇ ਹਨ। ਵਿਦਿਆਰਥੀਆਂ ਵਿੱਚ ਕੰਪਿਊਟਰ ਬਾਰੇ ਦਿਲਚਸਪੀ ਪੈਦਾ ਕਰਨ ਅਤੇ ਪੰਜਾਬੀ ਭਾਸ਼ਾ ਬਾਰੇ ਸਾਫ਼ਟਵੇਅਰਾਂ ਬਾਰੇ ਸਿਖਲਾਈ ਦੇਣ ਲਈ ਉੱਘੇ ਕੰਪਿਊਟਰ ਲੇਖਕ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਧਿਆਪਕ ਡਾ. ਸੀ ਪੀ ਕੰਬੋਜ ਨੇ ਆਪਣੇ ਵੀਡੀਓ ਭਾਸ਼ਣਾਂ ਨੂੰ ਆਨਲਾਈਨ ਜਾਰੀ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾ ਕੰਬੋਜ ਨੇ ਦੱਸਿਆ ਕਿ ਉਨ੍ਹਾਂ ਆਪਣੇ 50 ਤੋਂ ਵੱਧ ਵੀਡੀਓ ਲੈਕਚਰ ਆਪਣੀ ਵੈੱਬਸਾਈਟ ਉੱਤੇ ਪਾ ਦਿੱਤੇ ਹਨ। ਇਨ੍ਹਾਂ ਲੈਕਚਰਾਂ ਨੂੰ ਸੁਣ ਕੇ ਵਿਦਿਆਰਥੀ ਘਰ ਬੈਠੇ ਗਿਆਨ ਹਾਸਲ ਕਰ ਸਕਦੇ ਹਨ। ਗੌਰਤਲਬ ਹੈ ਕਿ ਡਾ. ਕੰਬੋਜ ਸੀਮਾ ਵਰਤੀ ਜ਼ਿਲ੍ਹਾ ਫ਼ਾਜ਼ਿਲਕਾ ਦੇ ਪਿੰਡ ਲਾਧੂਕਾ ਦੇ ਜੰਮਪਲ ਹਨ ਤੇ ਉਹ ਪਿਛਲੇ ਦੱਸ ਸਾਲਾਂ ਤੋਂ ਯੂਨੀਵਰਸਿਟੀ ਵਿੱਚ ਸੇਵਾਵਾਂ ਦਿੰਦਿਆਂ ਅਨੇਕਾਂ ਪੰਜਾਬੀ ਸਾਫ਼ਟਵੇਅਰਾਂ ਦੀ ਖੋਜ ਕਰ ਚੁੱਕੇ ਹਨ। ਉਹ ਹੁਣ ਤੱਕ ਅਨੇਕਾਂ ਕਿਤਾਬਾਂ ਲਿਖ ਚੁੱਕੇ ਹਨ ਤੇ ਉਨ੍ਹਾਂ ਦੇ ਖੋਜ ਭਰਪੂਰ ਲੇਖ ਰੋਜ਼ਾਨਾ ਅਖ਼ਬਾਰਾਂ ਵਿੱਚ ਲੜੀਵਾਰ ਛਪਦੇ ਰਹਿੰਦੇ ਹਨ। 
ਵੀਡੀਓ ਲੈਕਚਰ ਸੁਣਨ ਲਈ ਇੱਥੇ ਕਲਿੱਕ ਕਰੋ

ਅੰਗਰੇਜ਼ੀ ਪੰਜਾਬੀ ਕੋਸ਼ (20141212)

ਅੰਗਰੇਜ਼ੀ ਪੰਜਾਬੀ ਕੋਸ਼ ਮੋਬਾਈਲ ਦੀ ਇੱਕ ਮਹੱਤਵਪੂਰਨ ਐਪ ਹੈ। ਇਹ ਪੰਜਾਬੀ ਯੂਨੀਵਰਸਿਟੀ ਦੇ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਵੱਲੋਂ ਪ੍ਰਕਾਸ਼ਿਤ ਕੋਸ਼ ਦਾ ਮੋਬਾਈਲ ਸੰਸਕਰਨ ਹੈ। ਇਸ ਨੂੰ ਵੈੱਬਸਾਈਟ
www.punjabicomputer.com ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਵਿੱਚ ਕਰੀਬ 32,000 ਸ਼ਬਦ ਮੌਜੂਦ ਹਨ। ਐਪ ਵਿੱਚ ਅੰਗਰੇਜ਼ੀ ਦੇ ਸ਼ਬਦ ਪਾਉਣੇ ਬੇਹੱਦ ਆਸਾਨ ਹਨ। ਕਿਸੇ ਸ਼ਬਦ ਦੇ ਪਹਿਲੇ ਕੁਝ ਅੱਖਰ ਟਾਈਪ ਕਰਨ ਉਪਰੰਤ ਹੇਠਾਂ ਨੂੰ ਸ਼ਬਦ ਸੂਚੀ ਖੁੱਲ੍ਹ ਜਾਂਦੀ ਹੈ। ਵਰਤੋਂਕਾਰ ਪੂਰਾ ਸ਼ਬਦ ਟਾਈਪ ਕਰਨ ਦੀ ਥਾਂ ’ਤੇ ਸੂਚੀ ਵਿੱਚੋਂ ਸ਼ਬਦ ਦੀ ਚੋਣ ਕਰ ਸਕਦਾ ਹੈ। ਕੋਸ਼ ਵਿੱਚੋਂ ਸ਼ਬਦ ਸਰਚ ਕਰਨ ਉਪਰੰਤ ਅੰਗਰੇਜ਼ੀ ਸ਼ਬਦ ਦਾ ਉਚਾਰਨ, ਵਿਆਕਰਣਕ ਜਾਣਕਾਰੀ ਅਤੇ ਪੰਜਾਬੀ ਅਰਥ ਪੜ੍ਹੇ ਜਾ ਸਕਦੇ ਹਨ।
Previous
Next Post »