2016-01-07

ਫੁਰਤੀ ਨਾਲ ਹਿੰਦੀ ਸਿੱਖਣ ਲਈ 'ਲਰਨ ਹਿੰਦੀ ਕੁਇੱਕਲੀ ਫ਼ਰੀ' (Learn Hindi Quickly Free by Dr. C P Kamboj)ਡਾ. ਸੀ ਪੀ ਕੰਬੋਜ/ਮੋਬਾਈਲ ਤਕਨਾਲੋਜੀ/Dr. C P Kamboj/Mobile Technology/ 08-01-2016
ਲਰਨ ਹਿੰਦੀ ਕੁਇੱਕਲੀ ਫ਼ਰੀ (Learn Hindi Quickly Free) ਆਦੇਸ਼ਕਾਰੀ ਵਿਚ ਫੁਰਤੀ ਨਾਲ ਹਿੰਦੀ ਸਿੱਖਾਉਣ ਦੀ ਖੂਬੀ ਹੈ। ਇਹ ਆਮ ਵਰਤੋਂ ਵਾਲੇ ਸ਼ਬਦਾਂ, ਵਾਕਾਂਸ਼ਾਂ ਅਤੇ ਵਾਕਾਂ ਦਾ ਹਿੰਦੀ ਤਰਜਮਾ ਪੇਸ਼ ਕਰਦੀ ਹੈ। ਸ਼ਬਦਾਂ ਦਾ ਸਪਸ਼ਟ ਉਚਾਰਣ ਇਸ ਆਦੇਸ਼ਕਾਰੀ ਦੀ ਵਿਸ਼ੇਸ਼ ਵਿਲੱਖਣਤਾ ਹੈ।
ਆਦੇਸ਼ਕਾਰੀ ਨੂੰ ਕੁੱਲ 14 ਸ਼੍ਰੇਣੀਆਂ 'ਚ ਵੰਡਿਆ ਗਿਆ ਹੈ। ਹਰੇਕ ਸ਼੍ਰੇਣੀ 'ਚ ਦਰਜ ਅੰਗਰੇਜ਼ੀ ਸ਼ਬਦਾਂ, ਵਾਕਾਂਸ਼ਾਂ ਅਤੇ ਵਾਕਾਂ 'ਤੇ ਦਾਬ ਕਰਕੇ ਉਨ੍ਹਾਂ ਦਾ ਹਿੰਦੀ ਉਚਾਰਣ ਸੁਣਿਆ ਜਾ ਸਕਦਾ ਹੈ। ਆਦੇਸ਼ਕਾਰੀ ਵਿਚ ਕੁੱਝ ਸ਼ਬਦਾਂ ਦਾ ਹਿੰਦੀ ਉਚਾਰਣ ਜਾਣ ਬੁਝ ਕੇ ਬੰਦ ਕੀਤਾ ਹੋਇਆ ਲੱਗਦਾ ਹੈ। ਇਨ੍ਹਾਂ ਨੂੰ ਸਿਰਫ਼ ਆਦੇਸ਼ਕਾਰੀ ਦੇ ਖਰੀਦੇ ਹੋਏ ਸੰਸਕਰਣ ਰਾਹੀਂ ਹੀ ਸੁਣਿਆ ਜਾ ਸਕਦਾ ਹੈ।
ਆਦੇਸ਼ਕਾਰੀ ਦੀ ਮੁੱਖ ਸਤਹ 'ਤੇ ਕ੍ਰਮਵਾਰ ਕਲੰਡਰ/ਟਾਈਮ, ਐਮਰਜੈਂਸੀ, ਲੈਂਗੂਏਜ (ਭਾਸ਼ਾ), ਗਰੀਟਿੰਗ, ਟਰੈਵਲ (ਯਾਤਰਾ), ਨੰਬਰ (ਅੰਕ), ਸ਼ਾਪਿੰਗ (ਖਰੀਦ-ਵੇਚ), ਫੂਡ (ਭੋਜਨ), ਵਰਕ/ਆਫ਼ਿਸ (ਕੰਮ/ਦਫ਼ਤਰ), ਫਰੂਟ (ਫਲ), ਵੈਜੀਟੇਬਲਜ਼ (ਸਬਜ਼ੀਆਂ), ਸਪਾਈਸਿਜ਼ (ਮਸਾਲੇ), ਕਲਰਜ਼ (ਰੰਗ) ਆਦਿ ਸ਼੍ਰੇਣੀਆਂ ਦਿਸਦੀਆਂ ਹਨ।
ਸ਼੍ਰੇਣੀ ਦੀ ਚੋਣ ਉਪਰੰਤ ਸ਼ਬਦਾਂ/ਵਾਕਾਂ ਦੀ ਸੂਚੀ ਵਾਲਾ ਪੰਨਾ ਖੁੱਲ੍ਹਦਾ ਹੈ। ਇੱਥੋਂ ਇੱਕ-ਇੱਕ ਪੰਕਤੀ 'ਤੇ ਦਾਬ ਕਰਕੇ ਇਸ ਦਾ ਹਿੰਦੀ ਅਨੁਵਾਦ ਸੁਣਿਆ ਜਾ ਸਕਦਾ ਹੈ। ਉਂਝ ਸਿਖਰ 'ਤੇ ਸ਼ਬਦ ਖੋਜ ਕਰਨ ਦੀ ਸਹੂਲਤ ਵੀ ਉਪਲਭਧ ਹੈ ਪਰ ਚੁਣੀ ਹੋਈ ਪੰਕਤੀ ਦਾ ਹਿੰਦੀ ਅਨੁਵਾਦ ਦੇਵਨਾਗਰੀ ਲਿਪੀ ਦੀ ਬਜਾਏ ਰੋਮਨ ਲਿਪੀ ਵਿਚ ਦਿਸਦਾ ਹੈ। ਆਸ ਹੈ ਕਿ ਆਦੇਸ਼ਕਾਰੀ ਦੇ ਜਾਲ-ਨਿਸ਼ੇਧ ਸੰਸਕਰਣ (Offline Version) ਦਾ ਪਾਠਕ ਪੂਰਾ ਲਾਭ ਲੈਣਗੇ।
ਤਕਨੀਕੀ ਸ਼ਬਦਾਵਲੀ  
 • ਖੰਭੇ-ਦਾ-ਦਾਇਰਾ, ਖੰਭੇ-ਦੀ (-ਹੱਦ)-ਪਹੁੰਚ: Range of Tower (ਟਾਵਰ ਦੀ ਰੇਂਜ)
 • ਖਰੀਦ-ਵੇਚ-ਭੰਡਾਰ: Shopping Store (ਸ਼ਾਪਿੰਗ ਸਟੋਰ)
 • ਖਾਕਾ: Table (ਟੇਬਲ), Layout (ਲੇਆਉਟ), Chart (ਚਾਰਟ)
 • ਖਾਂਚਾ: Format (ਫੌਰਮੈਟ)
 • ਖਾਂਚਾਕਰਣ: Formatting (ਫੌਰਮੈਟਿੰਗ)
 • ਖਾਂਚੇ: Templates (ਟੈਂਪਲੇਟਸ)
 • ਖਾਤਾ: Account (ਅਕਾਊਂਟ)
 • ਖਿੱਚੋ-ਤੇ (-ਸੁੱਟੋ)-ਰੱਖੋ: Darg and Drop (ਡਰੈਗ ਅਤੇ ਡਰਾਪ)
 • ਖੁੰਝੀ-ਸੱਦ: Missed Call (ਮਿਸਡ ਕਾਲ)
 • ਖੁੰਢ-ਚਰਚਾ: Group Chat (ਗਰੁੱਪ ਚੈਟ)
 • ਖੁਦ-ਖਤਮ: Auto Complete (ਆਟੋ-ਕੰਪਲੀਟ)
 • ਖੁੱਲ੍ਹਾ-ਸਰੋਤ: Open Source (ਓਪਨ ਸੋਰਸ)
ਡਾ. ਸੀ ਪੀ ਕੰਬੋਜ/Dr. C P Kamboj


Punjabi Typing: NIYAM TE NUKTE: Book launched

           Dr. C.P. Kamboj's book on skill development written in Punjabi NTN published by Computer Vigyan Parkashan Fazilka launched ...