ਭਾਰਤ ਨੂੰ ਜਾਣਨ ਲਈ ਆਦੇਸ਼ਕਾਰੀਆਂ/IndianAppsByDrCPKamboj

ਡਾ. ਸੀ ਪੀ ਕੰਬੋਜ/ਮੋਬਾਈਲ ਤਕਨਾਲੋਜੀ/Dr. C P Kamboj/Mobile Technology/ 13-05-2016

 ਸਾਡੇ ਦੇਸ਼ ਬਾਰੇ ਇਤਿਹਾਸਿਕ, ਭੂਗੋਲਿਕ, ਰਾਜਨੀਤਕ, ਸੱਭਿਆਚਾਰਕ ਜਾਣਕਾਰੀ ਹਾਸਲ ਕਰਨ ਲਈ ਗੂਗਲ ਪਲੇਅ ਸਟੋਰ ’ਤੇ ਕਈ ਆਦੇਸ਼ਕਾਰੀਆਂ ਉਪਲਭਧ ਹਨ।

ਅਬਾਊਟ ਇੰਡੀਆ (About India):

ਇਹ ਆਦੇਸ਼ਕਾਰੀ ਸਾਡੇ ਦੇਸ਼ ਬਾਰੇ ਮਹੱਤਵਪੂਰਨ ਜਾਣਕਾਰੀ ਦਿੰਦੀ ਹੈ। ਇਹ ਆਦੇਸ਼ਕਾਰੀ ਭਾਰਤ ਬਾਰੇ ਭੂਗੋਲਿਕ, ਜਨ-ਅੰਕਣ ਅਤੇ ਸੱਭਿਆਚਾਰਕ ਜਾਣਕਾਰੀ ਦਾ ਖ਼ਜ਼ਾਨਾ ਹੈ। ਇਸ ਵਿੱਚ ਕੌਮੀ ਝੰਡੇ, ਕੌਮੀ ਪਸ਼ੂ, ਕੌਮੀ ਪੰਛੀ, ਕੌਮੀ ਫਲ ਬਾਰੇ ਜਾਣਕਾਰੀ ਅੰਕਿਤ ਹੈ।
 ਆਦੇਸ਼ਕਾਰੀ ਭਾਰਤੀ ਇਤਿਹਾਸ ਬਾਰੇ ਕਾਲ-ਕ੍ਰਮ ਅਤੇ ਸ਼੍ਰੇਣੀ-ਵੰਡ ਅਨੁਸਾਰ ਅਹਿਮ ਜਾਣਕਾਰੀ ਦਾ ਖ਼ੁਲਾਸਾ ਕਰਦੀ ਹੈ। ਇਸ ਵਿਚ ਭਾਰਤੀ ਸੰਵਿਧਾਨ, ਕੌਮੀ ਗੀਤ ਆਦਿ ਨੂੰ ਅੰਗਰੇਜ਼ੀ ਅਨੁਵਾਦ ਸਹਿਤ ਸ਼ਾਮਿਲ ਕੀਤਾ ਗਿਆ ਹੈ।
 ਆਦੇਸ਼ਕਾਰੀ ਵਿੱਚ ਭਾਰਤ ਦੀਆਂ ਮਹੱਤਵਪੂਰਨ ਘੁੰਮਣਯੋਗ ਥਾਵਾਂ, ਭਾਰਤ ਦੇ ਸੂਬਿਆਂ ਅਤੇ ਉਨ੍ਹਾਂ ਦੀਆਂ ਰਾਜਧਾਨੀਆਂ ਬਾਰੇ ਅਹਿਮ ਜਾਣਕਾਰੀ ਵੀ ਦਰਜ ਹੈ।


 ਇੰਡੀਆ ਸਚਿੱਤਰ:

ਇਹ ਭਾਰਤ ਦਾ ਸਭ ਤੋਂ ਪਹਿਲਾ ਜਾਲ-ਸਬੰਧ (Online) ਸਚਿੱਤਰ (Video) ਵਿਸ਼ਵ ਕੋਸ਼ ਹੈ। ਇਸ ਨੂੰ ਜਾਲ-ਟਿਕਾਣੇ (Website) www.indiavideo.org ਤੋਂ ਖੋਲ੍ਹਿਆ ਜਾ ਸਕਦਾ ਹੈ। ਇਹ ਵਰ੍ਹਾ 2007 ਵਿੱਚ ਯੂਨੈਸਕੋ ਦੀ ਮਦਦ ਨਾਲ ਸ਼ੁਰੂ ਕੀਤੀ ਗਈ। ਇਹ ਇੱਕ ਅਜਿਹਾ ਜਾਲ-ਟਿਕਾਣਾ ਹੈ ਜਿਸ ’ਤੇ 9000 ਤੋਂ ਵੱਧ ਸਚਿੱਤਰ ਮਿਸਲਾਂ ਦਾ ਅੰਕੜਾ-ਆਧਾਰ (Data 2ase) ਮੁਫ਼ਤ ਦਿੱਤਾ ਗਿਆ ਹੈ। ਸਚਿੱਤਰਾਂ ਦਾ ਅਬੈਂਡ ਕੋਡ ਕਿਧਰੇ ਵੀ ਵਰਤਿਆ ਜਾ ਸਕਦਾ ਹੈ।
 ਇਸ ’ਤੇ ਦਰਜ ਸਚਿੱਤਰ ਵੱਖ-ਵੱਖ ਸ਼੍ਰੇਣੀਆਂ ਜਿਵੇਂ ਕਿ ਭਾਰਤੀ ਸੱਭਿਆਚਾਰ ਇਤਿਹਾਸ, ਸਫ਼ਰ, ਕਲਾ, ਵਿਰਾਸਤ, ਯੋਗਾ, ਸੁੰਦਰਤਾ, ਰਸੋਈ ਅਤੇ ਸਿਹਤ ਆਦਿ ਨਾਲ ਸਬੰਧਿਤ ਹਨ।
11205cd _apppਜਾਲ-ਟਿਕਾਣਿਆਂ ’ਤੇ ਐਂਡਰਾਇਡ, ਆਈ-ਫੋਨ ਅਤੇ ਬਲੈਕ ਬੈਰੀ ਲਈ ਵੱਖਰੀ-ਵੱਖਰੀ ਆਦੇਸ਼ਕਾਰੀ ਮੌਜੂਦ ਹੈ। ਇਸ ਨੂੰ ਮੁਫ਼ਤ ’ਚ ਲਾਹ ਕੇ ਵਰਤਿਆ ਜਾ   ਸਕਦਾ ਹੈ।


ਤਕਨੀਕੀ ਸ਼ਬਦਾਵਲੀ:

ਜਾਲ-ਨਕਸ਼ਾ: Web Map (ਵੈੱਬ ਮੈਪ); ਜਾਲ-ਨਿਸ਼ੇਧ: Offline (ਆਫਲਾਈਨ); ਜਾਲ-ਪਸਾਰਾ: Network (ਨੈਟਵਰਕ); ਜਾਲ-ਪੰਨੇ: Web Pages (ਵੈੱਬ ਪੇਜਜ਼); ਜਾਲ-ਮਾਨ-ਚਿਤਰ: Web Map (ਵੈੱਬ ਮੈਪ); ਜਾਲ-ਵਿਛੇਦ: Offline (ਆਫਲਾਈਨ); ਜੀਵੰਤ-ਚਿਤਰ: 1nimation (ਐਨੀਮੇਸ਼ਨ); ਜੁੜਿਆ: Online (ਆਨਲਾਈਨ); ਜੁੜੀ: 1ttachment (ਅਟੈਚਮੈਂਟ); ਜੁੜੀ ਹੋਣਾ: 1ttach (ਅਟੈਚ); ਜੇਬੀ: Mobile (ਮੋਬਾਈਲ); ਜੇਬੀ-ਅੰਕ: Mobile Number (ਮੋਬਾਈਲ ਨੰਬਰ)

Previous
Next Post »