2017-03-21

ਪੰਜਾਬੀ ਵਿਚ ਕੰਪਿਊਟਰ ਸਬੰਧੀ 27ਵੀਂ ਵਰਕਸ਼ਾਪ ਦੀ ਸਮਾਪਤੀ/Punjabi-computer-workshop-dr.cp-kamboj

ਪ੍ਰੈੱਸ ਕਲੱਬ ਫਿਰੋਜ਼ਪੁਰ ਵੱਲੋਂ ਆਯੋਜਿਤ ਸਨਮਾਨ ਸਮਾਰੋਹ ਵਿਚ ਸਨਮਾਨ ਪ੍ਰਾਪਤ ਕਰਦਿਆਂ ਮੰਚ ਤੇ ਸ੍ਰ ਕਮਲ ਸ਼ਰਮਾ, ਡਾ. ਹਰਜਿੰਦਰ ਵਾਲੀਆ, ਸੋਢੀ ਸਾਹਿਬ ਵੀ ਨਜ਼ਰ ਅਾ ਰਹੇ ਨੇ (20-03-2017)
ਚੜ੍ਹਦੀ ਕਲਾ ਵਿਚ ਡਾ. ਵਾਲੀਆ ਨੇ ਆਪਣੇ ਰੋਜ਼ਾਨਾ ਕਾਲਮ "ਜਿੱਤ ਦਾ ਮੰਤਰ" ਵਿਚ ਸਨਮਾਨ ਦਾ ਜ਼ਿਕਰ ਕੀਤਾ



ਕੀ-ਬੋਰਡ ਲੇਆਊਟ ਅਤੇ ਫੌਂਟ ਕਨਵਰਟਰ/keyboard layout and font converter by cp kamboj

ਡਾ. ਸੀ ਪੀ ਕੰਬੋਜ/ਕੰਪਿਊਟਰਨਾਮਾ -6 (19-03-2017)

2017-03-14

ਦੂਜੇ ਕੰਪਿਊਟਰ ਤੋਂ ਫੌਂਟ ਕਾਪੀ ਕਰਨੇ ਤੇ "ਸਤਲੁਜ" ਦਾ ਮਸਲਾ/font copy and satluj problem by cp kamboj

ਡਾ. ਸੀ ਪੀ ਕੰਬੋਜ/ਕੰਪਿਊਟਰਨਾਮਾ -6

ਪੰਜਾਬੀ ਸਿਖਾਉਣ ਵਾਲੀ ਵੈੱਬਸਾਈਟ: ਵੀਡੀਓ ਰਾਹੀਂ ਸਿੱਖੋ ਮਾਂ-ਬੋਲੀ ਪੰਜਾਬੀ/Punjabi Video Lessions by Dr C P Kamboj

ਡਾ. ਸੀ ਪੀ ਕੰਬੋਜ/ਸਾਈਬਰ ਸੰਸਾਰ/Dr. C P Kamboj/Cyber World/ 12-03-2017

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਭਾਸ਼ਾ ਤਕਨਾਲੋਜੀ ਦੇ ਖੋਜ ਕੇਂਦਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਹਿਯੋਗ ਨਾਲ ਪੰਜਾਬੀ ਸਿੱਖਣ ਲਈ ਆਨ-ਲਾਈਨ ਵੀਡੀਓ ਸਬਕ ਤਿਆਰ ਕੀਤੇ ਹਨ ਪੰਜਾਬ ਦੇ ਸਿੱਖਿਆ ਮੰਤਰੀ ਡਾ: ਦਲਜੀਤ ਸਿੰਘ ਚੀਮਾ ਦੀ ਸੋਚ ਦੀ ਉਪਜ ਸਦਕਾ ਹੋਂਦ 'ਚ ਆਏ ਇਸ ਪ੍ਰੋਜੈਕਟ ਦਾ ਮੰਤਵ ਵਿਦੇਸ਼ਾਂ ਵਿਚ ਵਸਦੇ ਪੰਜਾਬੀ ਮੂਲ ਦੇ ਬੱਚਿਆਂ ਨੂੰ ਘਰ ਬੈਠਿਆਂ ਹੀ ਆਧੁਨਿਕ ਤਕਨੀਕ ਰਾਹੀਂ ਆਪਣੀ ਮਾਤ-ਭਾਸ਼ਾ ਨਾਲ ਜੋੜਨਾ ਹੈ ਇਹ ਪ੍ਰੋਜੈਕਟ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ-ਚਾਂਸਲਰ ਡਾ: ਜਸਪਾਲ ਸਿੰਘ ਦੀ ਸਰਪ੍ਰਸਤੀ ਹੇਠ ਮੁਕੰਮਲ ਕੀਤਾ ਜਾ ਰਿਹਾ ਹੈ ਪ੍ਰੋਜੈਕਟ ਦੇ ਕੋਆਰਡੀਨੇਟਰ ਤੇ ਉੱਘੇ ਕੰਪਿਊਟਰ ਵਿਗਿਆਨੀ ਡਾ: ਗੁਰਪ੍ਰੀਤ ਸਿੰਘ ਲਹਿਲ 'ਅੱਖਰ' ਸਮੇਤ ਇਕ ਦਰਜਨ ਤੋਂ ਵੱਧ ਪੰਜਾਬੀ ਸਾਫ਼ਟਵੇਅਰ ਬਣਾ ਚੁੱਕੇ ਹਨ ਡਾ: ਗੁਰਮੀਤ ਸਿੰਘ ਮਾਨ, ਡਾਇਰੈਕਟਰ, ਐਜੂਕੇਸ਼ਨਲ ਮਲਟੀ ਮੀਡੀਆ ਰਿਸਰਚ ਸੈਂਟਰ (ਈ.ਐਮ.ਆਰ.ਸੀ.) ਇਸ ਪ੍ਰੋਜੈਕਟ ਦੇ ਤਕਨੀਕੀ ਸਲਾਹਕਾਰ ਹਨ ਤੇ ਵੀਡੀਓ ਸਬਕ ਵਿਕਾਸ ਤਕਨੀਕ ਬਾਰੇ ਲੰਬਾ ਤਜਰਬਾ ਰੱਖਣ ਵਾਲੇ ਡਾ: ਤੇਜਿੰਦਰ ਸਿੰਘ ਸੈਣੀ ਅਤੇ ਇੰਜ: ਮਨਪ੍ਰੀਤ ਸਿੰਘ ਬੁਢੈਲ ਇਸ ਪ੍ਰੋਜੈਕਟ ਦੇ ਸਹਿ-ਕੋਆਰਡੀਨੇਟਰ ਹਨ ਇਸ ਪ੍ਰੋਜੈਕਟ ਲਈ ਸਕੂਲ ਬੋਰਡ ਵੱਲੋਂ 31 ਲੱਖ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ
ਇਸ ਵੈੱਬਸਾਈਟ ਦਾ ਪਹਿਲਾ ਪੜਾਅ ਲੋਕ ਅਰਪਣ ਕੀਤਾ ਜਾ ਚੁੱਕਾ ਹੈ, ਜਿਸ ਨੂੰ ਵੈੱਬਸਾਈਟ ਈਲਰਨਪੰਜਾਬੀ ਡਾਟ ਕਾਮ (www.elearnpunjabi.com) ਤੋਂ ਵਰਤਿਆ ਜਾ ਸਕਦਾ ਹੈ ਇਸ ਪ੍ਰੋਜੈਕਟ ਤਹਿਤ ਸਵਾ ਸੌ ਦੇ ਕਰੀਬ ਵੀਡੀਓ ਸਬਕ ਤਿਆਰ ਕੀਤੇ ਜਾਣੇ ਹਨ ਇਹ ਸਬਕ ਪੰਜਾਬੀ ਬਾਰੇ ਜਾਣ-ਪਛਾਣ, ਗੁਰਮੁਖੀ ਵਰਨਮਾਲਾ, ਪੰਜਾਬੀ ਅੰਕ, ਪੰਜਾਬੀ ਵਿਚ ਹਫ਼ਤੇ ਦੇ ਦਿਨ, ਮਹੀਨੇ, ਤਾਰੀਖ਼, ਸਮਾਂ ਅਤੇ ਮੌਸਮ, ਅਸਲ ਜ਼ਿੰਦਗੀ ਦੀ ਗੱਲਬਾਤ, ਅਜਾਇਬਘਰ ਦੀ ਸੈਰ, ਪੰਜਾਬੀ ਗਰੈਮਰ, ਪੰਜਾਬੀ ਉਚਾਰਨ, ਪੰਜਾਬੀ ਕਵਿਤਾਵਾਂ ਤੇ ਕਹਾਣੀਆਂ ਆਦਿ ਵਿਸ਼ਿਆਂ ਬਾਰੇ ਹੋਣਗੇ
ਪੰਜਾਬੀ ਭਾਸ਼ਾ ਸਿਖਾਉਣ ਦੇ ਨਾਲ-ਨਾਲ ਇਹ ਕੋਰਸ, ਪ੍ਰਮਾਣਿਕ ਅਤੇ ਵਾਸਤਵਿਕ ਪ੍ਰਸਥਿਤੀਆਂ 'ਤੇ ਆਧਾਰਿਤ ਵੀਡੀਓ ਲੈਕਚਰਾਂ ਰਾਹੀਂ, ਪੰਜਾਬੀ ਭਾਸ਼ਾਈ ਲੋਕਾਂ ਦੇ ਸੱਭਿਆਚਾਰ ਬਾਰੇ ਜਾਣਕਾਰੀ ਵੀ ਦੇਵੇਗਾ ਇਸ ਵੈੱਬਸਾਈਟ ਰਾਹੀਂ ਸਮਾਰਟ ਫੋਨ, ਆਈ-ਪੈਡ, ਟੈਬਲੇਟ, ਕੰਪਿਊਟਰ ਆਦਿ ਕਿਸੇ ਵੀ ਪ੍ਰਚਲਿਤ ਯੰਤਰ ਤੋਂ ਬੜੇ ਹੀ ਰੌਚਕ ਅਤੇ ਆਕਰਸ਼ਿਕ ਤਰੀਕੇ ਨਾਲ ਪੰਜਾਬੀ ਸਿੱਖੀ ਜਾ ਸਕਦੀ ਹੈ ਹਰੇਕ ਵੀਡੀਓ ਨਾਲ ਮਲਟੀਮੀਡੀਆ ਆਧਾਰਿਤ ਬਹੁ-ਚੋਣਵੇਂ ਉੱਤਰਾਂ ਵਾਲੇ ਪ੍ਰਸ਼ਨ, ਸਬਕ ਵਿਚ ਵਰਤੀ ਗਈ ਸ਼੍ਰਵਣੀ (ਆਡੀਓ) ਅਤੇ ਪਾਠ (ਛਪਾਈ) ਸ਼ਬਦਾਵਲੀ, ਸ਼੍ਰਵਣੀ (ਆਡੀਓ) ਅਤੇ ਪਾਠ (ਛਪਾਈ) ਸਬਕ ਸਮਗਰੀ ਨੂੰ ਡਾਊਨਲੋਡ ਕਰਨ ਦੀ ਸਹੂਲਤ ਦਿੱਤੀ ਗਈ ਹੈ
ਅਸਲ ਜ਼ਿੰਦਗੀ ਵਿਚ ਵਿਚਰਦਿਆਂ ਵੱਖ-ਵੱਖ ਲੋਕਾਂ ਦੇ ਲਹਿਜ਼ੇ ਅਤੇ ਉਚਾਰਨ ਦੇ ਕੁਦਰਤੀ ਬੋਲਾਂ ਬਾਰੇ ਸਿੱਖਿਅਤ ਕਰਨਾ ਇਸ ਵੈੱਬਸਾਈਟ ਦਾ ਇਕ ਮਹੱਤਵਪੂਰਨ ਪਹਿਲੂ ਹੈ ਲੋਕਾਂ ਨਾਲ ਕੀਤੀਆਂ ਮੁਲਾਕਾਤਾਂ ਦੌਰਾਨ ਉਨ੍ਹਾਂ ਤੋਂ ਆਮ ਪੁੱਛੇ ਜਾਣ ਵਾਲੇ ਸਵਾਲਾਂ ਦੇ ਪੰਜਾਬੀ ਜਵਾਬਾਂ ਨੂੰ ਵੀਡੀਓ ਸਬਕਾਂ ਦਾ ਹਿੱਸਾ ਬਣਾਇਆ ਗਿਆ ਹੈ ਇਹ ਆਨ-ਲਾਈਨ ਅਧਿਆਪਨ ਕੋਰਸ ਸਿਖਾਂਦਰੂ ਨੂੰ ਆਮ ਯੂਰਪੀ ਢਾਂਚੇ ਦੇ ਪੱਧਰ ਦੀ ਭਾਸ਼ਾਈ ਨਿਪੁੰਨਤਾ ਪ੍ਰਦਾਨ ਕਰਵਾਉਣ ਲਈ ਤਿਆਰ ਕੀਤਾ ਗਿਆ ਹੈ ਇਨ੍ਹਾਂ ਵੀਡੀਓ ਪਾਠਾਂ ਰਾਹੀਂ ਕੋਈ ਆਪਣੇ-ਆਪ ਜਾਂ ਕਿਸੇ ਬਾਰੇ ਜਾਣ-ਪਛਾਣ ਕਰਵਾ ਸਕਦਾ ਹੈ, ਵਿਲੱਖਣ ਵਾਕਾਂਸ਼ਾਂ ਅਤੇ ਆਮ ਚਿੰਨ੍ਹ-ਸੰਗ੍ਰਹਿਆਂ ਨੂੰ ਸਮਝ ਸਕਦਾ ਹੈ, ਆਮ (ਵਿਸ਼ਿਆਂ ਦੇ) ਸੁਭਾਵਿਕ ਕੰਮਾਂ ਵਿਚ ਜਿੱਥੇ ਮੁੱਢਲੀ ਅਤੇ ਸਿੱਧੀ ਜਾਣਕਾਰੀ ਦੇ ਆਦਾਨ-ਪ੍ਰਦਾਨ ਦੀ ਲੋੜ ਪੈਂਦੀ ਹੈ, ਵਿਚ ਆਸਾਨੀ ਨਾਲ ਸੰਚਾਰ ਕਰ ਸਕਦਾ ਹੈ ਇਸੇ ਤਰ੍ਹਾਂ ਵਰਤੋਂਕਾਰ ਕੰਮ ਦੌਰਾਨ, ਸਕੂਲ ਅਤੇ ਛੁੱਟੀ ਆਦਿ ਮੌਕੇ ਪ੍ਰਚਲਿਤ ਵਿਸ਼ਿਆਂ ਬਾਰੇ ਸਪੱਸ਼ਟ ਮਿਆਰੀ ਮੁੱਖ ਬਿੰਦੂਆਂ ਨੂੰ ਸਮਝ ਸਕਦਾ ਹੈ
ਇਸ ਵੈੱਬਸਾਈਟ 'ਤੇ ਉਪਲਬੱਧ ਸਮੱਗਰੀ ਰਾਹੀਂ ਵਿਦਿਆਰਥੀ ਭਾਸ਼ਾ ਬੋਲਦੇ ਇਲਾਕੇ ਵਿਚ ਯਾਤਰਾ ਕਰਦਿਆਂ ਜ਼ਿਆਦਾਤਰ ਹਾਲਤਾਂ ਨਾਲ ਬਾਖ਼ੂਬੀ ਨਜਿੱਠ ਸਕਦਾ ਹੈ, ਵਾਕਫ਼ੀਅਤ ਜਾਂ ਨਿੱਜੀ ਸ਼ੌਕ ਵਾਲੇ ਵਿਸ਼ਿਆਂ ਬਾਰੇ ਸਧਾਰਨ ਸੰਪਰਕ ਪਾਠ ਤਿਆਰ ਕਰ ਸਕਦਾ ਹੈ ਤੇ ਤਜਰਬੇ ਅਤੇ ਘਟਨਾਵਾਂ ਬਿਆਨ ਕਰ ਸਕਦਾ ਹੈ ਅਗਲੇ ਅਕਾਦਮਿਕ ਸੈਸ਼ਨ ਤੋਂ ਵੈੱਬਸਾਈਟ 'ਤੇ 'ਸਰਟੀਫਿਕੇਟ ਕੋਰਸ' ਦੀ ਸਹੂਲਤ ਵੀ ਚਾਲੂ ਹੋ ਜਾਵੇਗੀ

ਯੂਨੀਵਰਸਿਟੀ ਦਾ ਪੰਜਾਬੀ ਭਾਸ਼ਾ ਤਕਨਾਲੋਜੀ ਦਾ ਖੋਜ ਕੇਂਦਰ ਆਨ-ਲਾਈਨ ਪੰਜਾਬੀ ਅਧਿਆਪਨ ਦੇ ਖੇਤਰ ਵਿਚ ਪਹਿਲਾਂ ਹੀ ਪ੍ਰਸੰਸਾਯੋਗ ਕਾਰਜ ਕਰ ਚੁੱਕਾ ਹੈ ਕੇਂਦਰ ਦੇ ਡਾਇਰੈਕਟਰ ਡਾ: ਲਹਿਲ ਅਨੁਸਾਰ ਕੇਂਦਰ ਦੀ ਪੰਜਾਬੀ ਸਿਖਾਉਣ ਵਾਲੀ ਵੈੱਬਸਾਈਟ (www.learnpunjabi.org) ਦੁਨੀਆ ਦੇ 156 ਮੁਲਕਾਂ ਵਿਚ 6 ਲੱਖ ਤੋਂ ਵੱਧ ਲੋਕਾਂ ਵੱਲੋਂ ਵਰਤੀ ਜਾ ਚੁੱਕੀ ਹੈ

ਅਜੀਤ, ਆਨ-ਲਾਈਨ ਲਿੰਕ: 
ਡਾ. ਸੀ ਪੀ ਕੰਬੋਜ/ਸਾਈਬਰ ਸੰਸਾਰ/Dr. C P Kamboj/Cyber World/ 12-03-2017

2017-03-02

ਦੇਸ਼ ਸੇਵਕ: ਕੰਪਿਊਟਰਨਾਮਾ-5

ਡਾ. ਸੀ ਪੀ ਕੰਬੋਜ/ਕੰਪਿਊਟਰਨਾਮਾ 

ਦੇਸ਼ ਸੇਵਕ: ਕੰਪਿਊਟਰਨਾਮਾ-4

ਡਾ. ਸੀ ਪੀ ਕੰਬੋਜ/ਕੰਪਿਊਟਰਨਾਮਾ 

ਦੇਸ਼ ਸੇਵਕ: ਕੰਪਿਊਟਰਨਾਮਾ-3

ਡਾ. ਸੀ ਪੀ ਕੰਬੋਜ/ਕੰਪਿਊਟਰਨਾਮਾ 

ਦੇਸ਼ ਸੇਵਕ: ਕੰਪਿਊਟਰਨਾਮਾ-2

ਡਾ. ਸੀ ਪੀ ਕੰਬੋਜ/ਕੰਪਿਊਟਰਨਾਮਾ

ਦੇਸ਼ ਸੇਵਕ: ਕੰਪਿਊਟਰਨਾਮਾ-1

ਡਾ. ਸੀ ਪੀ ਕੰਬੋਜ/ਕੰਪਿਊਟਰਨਾਮਾ

ਮਸ਼ੀਨੀ ਸੁਖ ਸਾਧਨਾਂ ਤੋਂ ਉਪਜਿਆ ਮਨੁੱਖੀ ਨਿਘਾਰ/robotics-by-dr-cp-kamboj

ਡਾ. ਸੀ ਪੀ ਕੰਬੋਜ/ਮੋਬਾਈਲ ਤਕਨਾਲੋਜੀ/Dr. C P Kamboj/Mobile Technology/  02-03-2017

ਰੋਬੋਟ ਇੱਕ ਤਰ੍ਹਾਂ ਦਾ ਮਸ਼ੀਨੀ ਜਾਂ ਯੰਤਰਿਕ ਮਨੁੱਖ ਹੈ। ਇਹ ਮਨੁੱਖ ਦੀ ਤਰ੍ਹਾਂ ਕੰਮ ਕਰਦਾ ਹੈ। ਇਹ ਉਨ੍ਹਾਂ ਥਾਵਾਂ ਜਾਂ ਹਾਲਾਤ ਵਿੱਚ ਕੰਮ ਕਰ ਸਕਦਾ ਹੈ ਜਿੱਥੇ ਮਨੁੱਖ ਵੱਲੋਂ ਕੰਮ ਕਰਨਾ ਸੰਭਵ ਨਹੀਂ। ਰੋਬੋਟ ਤਕਨੀਕ ਕਾਫ਼ੀ ਅੱਗੇ ਨਿਕਲ ਚੁੱਕੀ ਹੈ। ਹੁਣ ਵਿਕਸਿਤ ਦੇਸ਼ਾਂ ਵਿੱਚ ਇਕੱਲੇਪਣ ਨੂੰ ਦੂਰ ਕਰਨ ਲਈ ਰੋਬੋਟ ਦਾ ਸਹਾਰਾ ਲਿਆ ਜਾ ਰਿਹਾ ਹੈ। ਰੋਬੋਟ ਬਣਾਉਣ ਵਾਲੇ ਇਸ ਨੂੰ ਅਜਿਹੇ ਤਰੀਕੇ ਨਾਲ ਬਣਾ ਰਹੇ ਹਨ ਕਿ ਇਸ ਦੀ ਵਰਤੋਂ ਜੀਵਨ ਸਾਥੀ ਜਾਂ ਜੀਵਨ ਸਾਥਣ ਵਜੋਂ ਕੀਤੀ ਜਾ ਸਕੇ।
ਇਹ ਜਾਣਕਾਰੀ ਹੈਰਾਨ ਕਰਨ ਵਾਲੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਜਿਊਂਦਾ-ਜਾਗਦਾ ਮਨੁੱਖ ਇਸ ਮਸ਼ੀਨ ਨਾਲ ਵਿਆਹ ਰਚਾ ਸਕੇਗਾ। ਕਈ ਦੇਸ਼ਾਂ ਵਿੱਚ ਰੋਬੋਟ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਲਈ 2050 ਤਕ ਕਾਨੂੰਨ ਪਾਸ ਹੋ ਜਾਵੇਗਾ। ਇੱਕ ਹੋਰ ਰਿਪੋਰਟ ਵਿੱਚ ਆਖਿਆ ਗਿਆ ਹੈ ਕਿ ਅਗਲੇ 25-30 ਸਾਲਾਂ ਵਿੱਚ ਇਨਸਾਨਾਂ ਨਾਲੋਂ ਮਸ਼ੀਨਾਂ ਨਾਲ ਸਾਂਝ ਬਣਾਉਣ ਦਾ ਰੁਝਾਨ ਵੱਧ ਪ੍ਰਚੱਲਿਤ ਹੋਵੇਗਾ ਤੇ ਅਜਿਹੇ ਵਿਆਹ ਨੂੰ ਕਾਨੂੰਨੀ ਮਾਨਤਾ ਮਿਲ ਜਾਵੇਗੀ। ਪਰ ਸਵਾਲ ਇੱਥੇ ਇਹ ਸਵਾਲ ਪੈਦਾ ਹੁੰਦਾ ਹੈ ਕਿ ਰੋਬੋਟ ਵਰਗੀਆਂ ਮਸ਼ੀਨਾਂ ਨਾਲ ਸਰੀਰਕ ਸਬੰਧ ਬਣਾਉਣ ਦੇ ਮਸਲੇ ਨੂੰ ਸਮਾਜ ਕਿੰਨੀ ਕੁ ਮਾਨਤਾ ਦੇਵੇਗਾ? ਸਾਡੇ ਲਈ ਇਹ ਖ਼ਬਰ ਬੜੀ ਅਟਪਟੀ ਹੈ ਕਿ ਕਈ ਮੁਲਕਾਂ ਵਿੱਚ ਜਿਨਸੀ ਸਬੰਧ ਦਾ ਸੁੱਖ ਲੈਣ ਲਈ ਕਈ ਪ੍ਰਕਾਰ ਦੇ ਰੋਬੋਟ ਤੇ ਜਿਨਸੀ ਗੁੱਡੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਜਾਪਾਨ, ਚੀਨ ਜਿਹੇ ਮੁਲਕਾਂ ਵਿੱਚ ਜਿਨਸੀ ਭੁੱਖ ਦੀ ਤ੍ਰਿਪਤੀ ਲਈ ਔਰਤ ਅਤੇ ਆਦਮੀ ਦੇ ਸਰੀਰ ਵਾਲੇ ਰੋਬੋਟ ਅਤੇ ਜਿਨਸੀ ਖਿਡੌਣੇ ਮਿਲ ਜਾਂਦੇ ਹਨ।
ਮਨੁੱਖ ਜੀਵਨ ਸਾਥੀ ਦੀ ਥਾਂ ਮਸ਼ੀਨ (Robot) ਨੂੰ ਕਿਉਂ ਚੁਣੇ? ਇਹ ਗੰਭੀਰ ਮਸਲਾ ਹੈ। ਵੱਖ ਵੱਖ ਮੁਲਕਾਂ ਵਿੱਚ ਹੋਈਆਂ ਖੋਜਾਂ ਤੋਂ ਪਤਾ ਲਗਦਾ ਹੈ ਕਿ ਜਿਨਸੀ ਸਬੰਧਾਂ ਲਈ ਬੇਜਾਨ ਮਸ਼ੀਨਾਂ ਨਾਲ ਸਾਂਝ ਪਾਉਣ ਦੇ  ਕਈ ਕਾਰਨ ਹਨ। ਇਨ੍ਹਾਂ ਵਿੱਚੋਂ ਪਹਿਲਾ ਕਾਰਨ ਹੈ ਜ਼ਿੰਦਗੀ ਦੀ ਦੌੜ-ਭੱਜ। ਪੈਸਾ ਕਮਾਉਣ ਜਾਂ ਵੱਧ ਤੋਂ ਵੱਧ ਪੜ੍ਹਨ ਦੀ ਹੋੜ ਵਿੱਚ ਵਿਕਸਿਤ ਦੇਸ਼ਾਂ ਦੇ ਮੁੰਡੇ-ਕੁੜੀਆਂ ਆਪਣੇ ਵਿਆਹ ਦੀ ਉਮਰ ਟਪਾ ਲੈਂਦੇ ਹਨ ਅਤੇ ਫਿਰ ਉਨ੍ਹਾਂ ਨੂੰ ਕੋਈ ਮਨਪਸੰਦ ਰਿਸ਼ਤਾ ਨਹੀਂ ਮਿਲਦਾ। ਇੱਕ ਰਿਪੋਰਟ ਮੁਤਾਬਿਕ ਪੰਜ ਵਿੱਚੋਂ ਇੱਕ ਜਾਪਾਨੀ ਮਰਦ 50 ਸਾਲ ਦੀ ਉਮਰ ਤਕ ਵਿਆਹ ਨਹੀਂ ਕਰਵਾਉਂਦਾ। ਇਸ ਪੜਾਅ ’ਤੇ ਜਾ ਕੇ ਇਹ ਲੋਕ ਮਹਿੰਗੇ ਭਾਅ ਦੇ ਰੋਬੋਟ ਨੂੰ ਆਪਣੇ ਬੈੱਡ ਰੂਮ ਦਾ ਸ਼ਿੰਗਾਰ ਬਣਾ ਲੈਂਦੇ ਹਨ। ਦੂਜਾ ਕਾਰਨ, ਪਤੀ-ਪਤਨੀ ਦੇ ਰਿਸ਼ਤੇ ਵਿੱਚ ਤਰੇੜਾਂ ਦੱਸਿਆ ਜਾਂਦਾ ਹੈ। ਕੁਝ ਮੁਲਕਾਂ ਵਿੱਚ ਆਪਣੇ ਜੀਵਨ ਸਾਥੀ ਤੋਂ ਮਨ ਭਰ ਜਾਣ ਦੀ ਹਾਲਤ ਵਿੱਚ ਨਵਾਂ ਵਿਆਹ ਕਰਾਉਣਾ ਆਮ ਜਿਹੀ ਗੱਲ ਹੈ। ਪਤੀ-ਪਤਨੀ ਦੇ ਰਿਸ਼ਤੇ ਬਾਰੇ ਸੰਭਾਵੀ ਕੁੜੱਤਣ ਤੋਂ ਡਰਦਿਆਂ ਕਈ ਲੋਕ ਵਿਆਹ ਤੋਂ ਪਾਸਾ ਵੱਟ ਕੇ ਜਿਨਸੀ ਤ੍ਰਿਪਤੀ ਲਈ ਅਜਿਹੀਆਂ ਮਸ਼ੀਨਾਂ ਨੂੰ ਹਮਦਮ ਬਣਾ ਰਹੇ ਹਨ। ਇਕਲਾਪੇ ਦਾ ਉਦਰੇਵਾਂ ਇਸ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਨਵੀਂ ਪੀੜ੍ਹੀ ਬਿਰਹਾ ਦੀ ਸਥਿਤੀ ਨਾਲ ਨਿਪਟਣ ਲਈ ਜਿਨਸੀ ਰੋਬੋਟਾਂ ਨੂੰ ਅਪਣਾ ਰਹੀ ਹੈ।
ਨਿੱਤ-ਨਿੱਤ ਸਾਇੰਸ ਕਈ ਕਾਢਾਂ ਕੱਢ ਰਹੀ ਹੈ ਪਰ ਪਤੀ-ਪਤਨੀ ਦੇ ਪਵਿੱਤਰ ਰਿਸ਼ਤੇ ਨੂੰ ਤਾਰ-ਤਾਰ ਕਰਨ ਵਾਲੇ ਜਿਨਸੀ ਰੋਬੋਟ ਦੀ ਕਾਢ ਕਈ ਸਵਾਲ ਪੈਦਾ ਕਰਦੀ ਹੈ। ਕੀ ਜ਼ਿੰਦਗੀ ਵਿੱਚ ਅੱਗੇ ਵਧਣ ਦੀ ਭਾਵਨਾਤਮਕ ਪ੍ਰੇਰਣਾ ਵੀ ਦੇ ਪਾਉਣਗੇ? ਕੀ ਇਹ ਰੋਬੋਟ ਆਦਮੀ ਦੀ ਤਰੱਕੀ ਪਿੱਛੇ ਔਰਤ ਦਾ ਹੱਥ ਹੋਣ ਵਾਲੀ ਲੋਕ ਸੱਚਾਈ ਨੂੰ ਝੁਠਲਾ ਦੇਣਗੇ? 1980 ਵਿੱਚ ਵਿਗਿਆਨਕ ਗਲਪ ਆਧਾਰਿਤ ਇੱਕ ਫਿਲਮ ਫਾਈ ਵਿੱਚ ਅਜਿਹੇ ਰੋਬੋਟ ਦੀ ਕਲਪਨਾ ਕੀਤੀ ਗਈ ਸੀ। ਇਸ ਤੋਂ ਬਾਅਦ ਐਕਸ-ਮਸ਼ੀਨਾ (Ex-Machina) ਅਤੇ ਵੈਸਟਵਰਡ (Westworld) ਨਾਂ ਦੀਆਂ ਫ਼ਿਲਮਾਂ ਵੀ ਇਸੇ ਵਿਸ਼ੇ ’ਤੇ ਕੇਂਦਰਿਤ ਹਨ।
ਪਿਛਲੇ ਡੇਢ ਕੁ ਸਾਲ ਤੋਂ ਅਜਿਹੇ ਰੋਬੋਟ ਬਣਾਉਣ ਦਾ ਰੁਝਾਨ ਤੇਜ਼ੀ ਨਾਲ ਵਧਿਆ ਹੈ। ਇੱਕ ਅਮਰੀਕੀ ਰਿਪੋਰਟ ਮੁਤਾਬਿਕ ਰੋਬੋਟ ਬਣਾਉਣ ਵਾਲੀਆਂ ਕੰਪਨੀਆਂ ਨੇ ਆਪਣਾ ਸਾਰਾ ਧਿਆਨ ਅਜਿਹੇ ਖ਼ਾਸ ਕਿਸਮ ਦੇ ਰੋਬੋਟ ਬਣਾਉਣ ਵੱਲ ਕੇਂਦਰਿਤ ਕਰ ਲਿਆ ਹੈ। ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਇਨਸਾਨ ਵੀ ਅਜਿਹੇ ਮਸ਼ੀਨੀ ਸਾਥੀਆਂ ਵੱਲ ਆਕਰਸ਼ਿਤ ਹੋਣ ਲੱਗ ਪਏ ਹਨ। ਪਿਛਲੇ ਵਰ੍ਹੇ ਲੰਡਨ ਦੀ ਗੋਲਡ ਸਮਿਥ ਯੂਨੀਵਰਸਿਟੀ ਵਿਖੇ ਰੋਬੋਟ ਨਾਲ ਪਿਆਰ ਅਤੇ ਜਿਨਸੀ ਸਬੰਧਾਂ ਬਾਰੇ ਹੋਈ ਇੱਕ ਕਾਨਫਰੰਸ ਵਿੱਚ ਰੋਬੋਟ ਮਾਹਿਰ ਡੇਵਿਡ ਲੇਵੀ ਨੇ ਕਿਹਾ ਸੀ ਕਿ ਆਉਣ ਵਾਲੇ ਕੁਝ ਸਾਲਾਂ ਵਿੱਚ ਰੋਬੋਟ ਵਿੱਚ ਇਨਸਾਨ ਦੀ ਤਰ੍ਹਾਂ ਨਕਲੀ ਬੁੱਧੀ ਇਸ ਹੱਦ ਤਕ ਭਰ ਦਿੱਤੀ ਜਾਵੇਗੀ ਕਿ ਇਸ ਦੇ ਇਨਸਾਨਾਂ ਨਾਲ ਸੁਖਾਵੇਂ ਤੇ ਪ੍ਰੇਮਮਈ ਸਬੰਧ ਬਣਾਉਣੇ ਸੌਖੇ ਹੋ ਜਾਣਗੇ। ਯੂਨੀਵਰਸਿਟੀ ਆਫ ਮਾਓਸਟ੍ਰਿਚ ਦੇ ਰੋਬੋਟ ਵਿਗਿਆਨੀ ਡੇਵਿਡ ਲੇਵੀ ਇਸ ਵਿਸ਼ੇ ’ਤੇ ਇੱਕ ਕਿਤਾਬ ਵੀ ਲਿਖ ਚੁੱਕੇ ਹਨ। ਕਾਨਫਰੰਸ ਵਿੱਚ ਉਨ੍ਹਾਂ ਇਹ ਨਾਰਾਜ਼ਗੀ ਵੀ ਜ਼ਹਿਰ ਕੀਤੀ ਕਿ ਅਮਰੀਕਾ ਦੇ ਗਿਰਜਾ ਘਰ ਅਜਿਹੇ ਰੋਬੋਟਾਂ ਦੇ ਵਿਕਾਸ ’ਚ ਰੋੜਾ ਬਣ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਧਰਮ ਗ੍ਰੰਥਾਂ ਮਸ਼ੀਨੀ ਵਿਆਹ ’ਤੇ ਕੋਈ ਰੋਕ ਨਹੀਂ ਲਾਈ ਗਈ।
ਦੂਜੇ ਪਾਸੇ, ਅਮਰੀਕਾ ਦੇ ਕਈ ਰੋਬੋਟ ਮਾਹਿਰਾਂ ਨੇ ਅਜਿਹੇ ਖ਼ਾਸ ਤਰ੍ਹਾਂ ਦੇ ਰੋਬੋਟਾਂ ’ਤੇ ਰੋਕ ਲਾਉਣ ਲਈ ਮੋਰਚਾ ਖੋਲ੍ਹ ਦਿੱਤਾ ਹੈ। ਲਿਸੈਸਟਰ ਦੀ ਡੀ ਮੌਂਟਫੋਰਟ ਯੂਨੀਵਰਸਿਟੀ ਦੇ ਵਿਗਿਆਨੀ ਡਾ. ਕੇਥਲੀਨ ਰਿਚਰਡਸਨ ਦਾ ਮੰਨਣਾ ਹੈ ਕਿ ਅਜਿਹੇ ਰੋਬੋਟ ਸਾਡੀਆਂ ਸਮਾਜਿਕ ਕਦਰਾਂ-ਕੀਮਤਾਂ ’ਤੇ ਮਾੜਾ ਅਸਰ ਪਾਉਣਗੇ। ਅਮਰੀਕਾ ਦੀ ‘ਰੀਅਲ ਡੌਲ’ ਨਾਂ ਦੀ ਕੰਪਨੀ ਦੇ ਮੁਖੀ ਮੈਟਮੈਕ ਮੂਲਿਨ ਦਾ ਕਹਿਣਾ ਹੈ ਕਿ ਉਹ ਅਜਿਹੇ ਖ਼ਾਸ ਮਕਸਦ ਲਈ ਨਵੇਂ ਖਿਡੌਣੇ ਬਣਾ ਰਹੇ ਹਨ। ਇਹ ਇਨਸਾਨ ਦੀ ਤਰ੍ਹਾਂ ਅੱਖਾਂ ਝਪਕਦੇ ਹਨ, ਮੂੰਹ ਖੋਲ੍ਹ ਸਕਦੇ ਹਨ ਤੇ ਸਾਡੇ ਨਾਲ ਗੱਲਾਂ ਕਰ ਸਕਦੇ ਹਨ।
ਲੋਵੋਟਿਕਸ (Lovotics) ਵਿਗਿਆਨ ਦੀ ਇੱਕ ਅਜਿਹੀ ਸਾਖ਼ਾ ਹੈ ਜਿਸ ਵਿੱਚ ਮਨੁੱਖ ਅਤੇ ਰੋਬੋਟ ਦੇ ਰਿਸ਼ਤਿਆਂ ਬਾਰੇ ਖੋਜਾਂ ਕੀਤੀਆਂ ਜਾਂਦੀਆਂ ਹਨ। ਵਿਗਿਆਨੀਆਂ ਨੇ ਸਮਾਰਟ ਫੋਨ ਨਾਲ ਚੱਲਣ ਵਾਲਾ ਇੱਕ ਅਜਿਹਾ (ਰੋਬੋਟਨੁਮਾ) ਗੈਜਟ ਤਿਆਰ ਕੀਤਾ ਹੈ ਜਿਸ ਰਾਹੀਂ ਚੁੰਮ ਕੇ ਆਪਣੇ ਦੂਰ ਬੈਠੇ ਸਾਥੀ ਨੂੰ ਪਿਆਰ, ਸਤਿਕਾਰ, ਸੁਆਗਤ, ਅਲਵਿਦਾ, ਸ਼ੁੱਭ ਇੱਛਾਵਾਂ, ਰੁਮਾਂਸ ਤੇ ਭਾਵੁਕਤਾ ਦਾ ਅਹਿਸਾਸ ਕਰਵਾਇਆ ਜਾ ਸਕਦਾ ਹੈ। ਇਸ ਗੈਜਟ ਨੂੰ ਕਿਸੈਂਜਰ (Kissenger) ਦਾ ਨਾਮ ਦਿੱਤਾ ਗਿਆ ਹੈ। ਇਸ ਟੈਲੀ-ਚੁੰਮ ਜੰਤਰ ਰਾਹੀਂ ਨਕਲੀ ਮੂੰਹ ਰਾਹੀਂ ਅਸਲੀ ਚੁੰਮਣ ਦਾ ਅਹਿਸਾਸ ਹੁੰਦਾ ਹੈ। ਮੈਕ ਮੂਲਿਨ 1996 ਤੋਂ ਰੋਬੋਟਾਂ ਦੇ ਵਪਾਰ ਨਾਲ ਜੁੜੇ ਹੋਏ ਹਨ ਤੇ ਹੁਣ ਤਕ ਉਹ ਅਜਿਹੇ 5000 ਰੋਬੋਟ ਵੇਚ ਚੁੱਕੇ ਹਨ। ਇਨ੍ਹਾਂ ਰੋਬੋਟਾਂ ਦੀ ਕੀਮਤ ਕਰੀਬ 3 ਤੋਂ 8 ਲੱਖ ਰੁਪਏ (5 ਤੋਂ 10 ਹਜ਼ਾਰ ਡਾਲਰ) ਦੱਸੀ ਜਾਂਦੀ ਹੈ। ਇਸ ਰੋਬੋਟ ਮਾਹਿਰ ਦਾ ਕਹਿਣਾ ਹੈ ਕਿ ਰੋਬੋਟ ਤਕਨਾਲੋਜੀ ਵਿੱਚ ਇੰਨੀ ਤਰੱਕੀ ਹੋ ਚੁੱਕੀ ਹੈ ਕਿ ਗਾਹਕ ਦੀ ਮਰਜ਼ੀ ਮੁਤਾਬਿਕ ਰੋਬੋਟ ਦਾ ਸਰੀਰ ਬਦਲਿਆ ਜਾ ਸਕਦਾ ਹੈ।
ਸਵਾਲ ਇਹ ਹੈ ਕਿ ਇਸ ਦਾ ਸਾਡੇ ਸਮਾਜ ’ਤੇ ਕੀ ਅਸਰ ਪਵੇਗਾ? ਇਸ ਤਕਨੀਕ ਦੇ ਸਾਡੇ ਸਮਾਜ ’ਤੇ ਚੰਗੇ ਅਤੇ ਮਾੜੇ ਦੋਹਾਂ ਤਰ੍ਹਾਂ ਦੇ ਪ੍ਰਭਾਵ ਪੈਣਗੇ। ਵਿਗਿਆਨੀਆਂ ਦਾ ਮੰਨਣਾ ਹੈ ਕਿ ਇਨ੍ਹਾਂ ਰੋਬੋਟਾਂ ਨਾਲ ਮਨੁੱਖ ਦੀ ਇਕੱਲੇਪਣ ਦੀ ਸਮੱਸਿਆ ਖ਼ਤਮ ਹੋਵੇਗੀ। ਇਸ ਨਾਲ ਵਧਦੀ ਹੋਈ ਆਬਾਦੀ ਅਤੇ ਭਰੂਣ ਹੱਤਿਆ ’ਤੇ ਰੋਕ ਲੱਗ ਸਕਦੀ ਹੈ। ਅਜਿਹੀਆਂ ਮਸ਼ੀਨਾਂ ਦੇ ਪ੍ਰਚੱਲਣ ਨਾਲ ਸਮਾਜ ਵਿੱਚ ਔਰਤਾਂ ਦੀ ਸੁਰੱਖਿਆ ਵਧੇਗੀ। ਗੁਪਤ ਰੋਗਾਂ ਤੋਂ ਰਾਹਤ ਮਿਲੇਗੀ ਅਤੇ ਇਹ ਡਾਕਟਰੀ ਸਲਾਹ ਮੁਤਾਬਿਕ ਜੋੜਿਆਂ ਲਈ ਲਾਹੇਵੰਦ ਹੋਣਗੇ। ਨਸਲੀ ਭੇਦ-ਭਾਵ ਵਾਲੇ ਮੁਲਕਾਂ ਵਿੱਚ ਵਿਆਹ ਦੀ ਵੱਡੀ ਸਮੱਸਿਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਅਜਿਹੇ ਮੁਲਕਾਂ ਵਿੱਚ ਇਹ ਰੋਬੋਟ ਲਾਭਕਾਰੀ ਸਾਬਤ ਹੋਣਗੇ। ਇਨਸਾਨੀ ਵਿਆਹ ਦੇ ਸਿਰੇ ਨਾ ਚੜ੍ਹਨ ਜਾਂ ਤਲਾਕ ਦੀ ਹਾਲਤ ਵਿੱਚ ਇਹ ਮਸ਼ੀਨਾਂ ਮਨੁੱਖ ਦਾ ਸਹਾਰਾ ਬਣਨਗੀਆਂ।
ਪਰ ਜੇ ਦੂਜਾ ਪਾਸਾ ਦੇਖੀਏ ਤਾਂ ਇਸ ਕਾਢ ਨਾਲ ਸਮਾਜ ਵਿੱਚ ਇਕੱਲੇ ਰਹਿਣ ਦਾ ਰੁਝਾਨ ਵਧ ਸਕਦਾ ਹੈ ਜਿਸ ਨਾਲ ਹੋਰ ਸਮੱਸਿਆਵਾਂ ਪੈਦਾ ਹੋਣਗੀਆਂ। ਮਰਦ ਪ੍ਰਧਾਨ ਸਮਾਜ ਵਿੱਚ ਔਰਤਾਂ ਦਾ ਸਨਮਾਨ ਘਟੇਗਾ। ਇਸ ਖੋਜ ਨਾਲ ਮਨੁੱਖ ਨੂੰ ਕਈ ਅਣ-ਕਿਆਸੀਆਂ ਸਮੱਸਿਆਵਾਂ ਨਾਲ ਜੂਝਣਾ ਪੈ ਸਕਦਾ ਹੈ। ਇਹ ਧੰਦਾ ਵਿਗਿਆਨ ਨੂੰ ਧਨਾਢ ਲੋਕਾਂ ਦੁਆਰਾ ਵਰਤਣ ਦੀ ਜਿਉਂਦੀ ਜਾਗਦੀ ਮਿਸਾਲ ਹੈ। ਇਸ ਸਾਰੀ ਖੋਜ ਵਿੱਚ ਕੰਮ ਵਿਗਿਆਨੀਆਂ ਨੇ ਕਰਨਾ ਹੈ ਪਰ ਉਸ ਨੂੰ ਤੋਂ ਮੁਨਾਫ਼ਾ ਕਾਰਪੋਰੇਟ ਘਰਾਣੇ ਕਮਾਉਣਗੇ। ਇਸ ਨਾਲ ਸਮਾਜ ਦਾ ਘਾਣ ਹੋਵੇਗਾ ਜਾਂ ਫ਼ਾਇਦਾ, ਸੂਝਵਾਨ ਤਬਕਾ ਇਸ ਨੂੰ ਲੈ ਕੇ ਫ਼ਿਕਰਮੰਦ ਹੈ।
ਡਾ. ਸੀ ਪੀ ਕੰਬੋਜ/ਮੋਬਾਈਲ ਤਕਨਾਲੋਜੀ/Dr. C P Kamboj/Mobile Technology/  02-03-2017