ਪੰਜਾਬੀ ਵਿਚ ਟਾਈਪਿੰਗ ਦੀ ਸ਼ੁਰੂਆਤ ਕਿਵੇਂ ਕਰੀਏ?/How to start typing in Punjabi?

15-03-2018
ਤਕਨੀਕ ਨੇ ਘਟਾਈਆਂ ਵਾਟਾਂ:
ਬਹੁਤ ਸਾਰੇ ਲੋਕ ਪੰਜਾਬੀ ਟਾਈਪਿੰਗ ਦੇ ਨਾਂ ਤੋਂ ਕੰਨੀ ਕਤਰਾਉਂਦੇ ਹਨਕਈਆਂ ਦੇ ਮਨਾਂ ਅੰਦਰ ਟਾਈਪਰਾਈਟਰ ਵਾਲੀ ਔਖੀ ਟਾਈਪ ਵਿਧੀ ਧੁਰ ਤੱਕ ਵਸੀ ਹੋਈ ਹੈਅਖੇ, ਅਸੀਂ ਤਾਂ ਟਾਈਪਿੰਗ ਕਦੇ ਸਿੱਖ ਹੀ ਨਹੀਂ ਸਕਦੇਟਾਈਪਿੰਗ ਦੇ ਕੰਮ ਨੂੰ ਆਸਾਨ ਬਣਾਉਣ ਲਈ ਆਓ ਜਾਣਦੇ ਹਾਂ ਟਾਈਪਿੰਗ ਨੁਕਤੇ
ਦੋਸਤੋ, ਟਾਈਪ ਸਿੱਖਣਾ ਕੋਈ ਔਖਾ ਨਹੀਂਬਸ, ਪੂਰਨ ਵਿਧੀਬਧ ਤਰੀਕੇ ਨਾਲ ਅਭਿਆਸ ਤੇ ਠਰ੍ਹੰਮੇ ਦੀ ਲੋੜ ਪੈਂਦੀ ਹੈਪੇਸ਼ੇਵਰ ਟਾਈਪਿੰਗ ਸਿੱਖਣ ਲਈ ਵੱਖ-ਵੱਖ ਤੌਰ ਤਰੀਕਿਆਂ ਬਾਰੇ ਪ੍ਰਯੋਗੀ ਜਾਣਕਾਰੀ ਦੇਣ ਲਈਪੰਜਾਬੀ ਟਾਈਪਿੰਗਨਾਂ ਦੀ ਪੁਸਤਕ ਵੀ ਪ੍ਰਕਾਸ਼ਿਤ ਹੋ ਚੁੱਕੀ ਹੈ
ਹਾਂ, ਜੇਕਰ ਤੁਸੀਂ ਟਾਈਪਿੰਗ ਦੀ ਦੁਨੀਆ ਵਿਚ ਨਵੇਂ ਹੋਸਰਕਾਰੀ ਨੌਕਰੀ ਲਈ ਜਾਂ ਕੋਈ ਪ੍ਰੀਖਿਆ ਦੇਣ ਦੇ ਇਰਾਦੇ ਨਾਲ ਨਹੀਂ ਸਿੱਖਣਾ ਚਾਹੁੰਦੇ ਤਾਂ ਤੁਹਾਡੇ ਲਈ ਰੋਮਨਾਈਜ਼ਡ  ਤਰੀਕਾ ਢੁਕਵਾਂ ਹੈਇਹ ਤਰੀਕਾ ਵਰਤਣ ਲਈ ਕੀ-ਬੋਰਡ ਦੇ ਅੰਗਰੇਜ਼ੀ ਦੇ ਬਟਣਾਂ ਦੀ ਮਾੜੀ-ਮੋਟੀ ਪਛਾਣ ਹੋਣੀ ਲਾਜ਼ਮੀ ਹੈ
ਇਸ ਤਰੀਕੇ ਵਿਚ ਤੁਸੀਂ ਰੋਮਨ (ਅੰਗਰੇਜ਼ੀ) ਵਿਚ ਸ਼ਬਦ ਟਾਈਪ ਕਰਦੇ ਹੋਜਿਉਂ ਹੀ ਤੁਸੀਂ ਕੀ-ਬੋਰਡ ਦਾ ਸਪੇਸ ਬਟਣ ਨੱਪਦੇ ਹੋ ਇਹ ਗੁਰਮੁਖੀ (ਪੰਜਾਬੀ) ਵਿਚ ਬਦਲ ਜਾਂਦਾ ਹੈਧਿਆਨ ਸਿਰਫ਼ ਏਨਾ ਰੱਖਣਾ ਹੈ ਕਿ ਪੰਜਾਬੀ ਨੂੰ ਰੋਮਨ (ਅੰਗਰੇਜ਼ੀ) ਅੱਖਰਾਂ ਦੀ ਧੁਨੀ ਦੇ ਹਿਸਾਬ ਨਾਲ ਪਾਇਆ ਜਾਵੇਮਿਸਾਲ ਵਜੋਂ ਸ਼ਬਦਹੈਲਿਖਣ ਲਈ ਤੁਸੀ ਅੰਗਰੇਜ਼ੀ ਦਾ hai ਪਾ ਕੇ ਸਪੇਸ ਦੱਬੋਗੇਇਸੇ ਤਰ੍ਹਾਂਕੀ ਹਾਲ ਹੈ? ਮੈਂ ਠੀਕ ਹਾਂਪਾਉਣ ਲਈ ki hall hai, main theek han ਪਾਇਆ ਜਾਂਦਾ ਹੈ
ਰੋਮਨਾਈਜ਼ਡ ਟਾਈਪਿੰਗ ਦੀ ਤਕਨੀਕ ਸਭ ਤੋਂ ਪਹਿਲਾਂ ਗੂਗਲ ਨੇ ਈਜਾਦ ਕੀਤੀ ਪਰ ਇਸ ਵਿਚ ਟਾਈਪ ਕਰਦਿਆਂ ਕਿਧਰੇ-ਕਿਧਰੇ ਸਹੀ ਸੁਮੇਲ ਨਹੀਂ ਬਣਦਾ ਤੇ ਤੁਸੀ ਗ਼ਲਤ ਅੱਖਰ-ਜੋੜ ਲਿਖ ਬਹਿੰਦੇ ਹੋਫਿਰ ਵੀ ਇਸ ਨੂੰ ਵਰਤਣ ਲਈ ਵੈੱਬਸਾਈਟ google.com/inputtools/try ਨੂੰ ਖੋਲ੍ਹਿਆ ਜਾ ਸਕਦਾ ਹੈ English ਸ਼ਬਦ ਦੇ ਸੱਜੇ ਪਾਸੇ ਤਿਕੋਣੇ ਬਟਣ ਉੱਤੇ ਕਲਿੱਕ ਕਰਕੇ ਖੁੱਲ੍ਹੀ ਹੋਈ ਭਾਸ਼ਾ ਸੂਚੀ ਵਿਚੋਂ ਪੰਜਾਬੀ ਦੀ ਚੋਣ ਕਰਕੇ ਤੁਸੀਂ ਟਾਈਪ ਕਰ ਸਕਦੇ ਹੋ
ਗੂਗਲ ਦਾਇਨਪੁਟ ਮੈਥਡ ਐਡੀਟਰਇਸ ਤਕਨੀਕ ਰਾਹੀਂ ਔਫ਼-ਲਾਈਨ ਟਾਈਪ ਕਰਨ ਵਾਲਾ ਸੌਫ਼ਟਵੇਅਰ ਹੈ ਜਿਸ ਨੂੰ ਇਸੇ ਪੰਨੇ ਦੇ ਹੇਠੋਂ ਡਾਊਨਲੋਡ ਕਰ ਸਕਦੇ ਹੋਹੇਠਾਂ ਦਿੱਤੇ Window ਬਟਣ ਤੇ ਕਲਿੱਕ ਕਰੋਭਾਸ਼ਾ ਦੀ ਚੋਣ ਕਰੋ ਤੇ ਸੌਫ਼ਟਵੇਅਰ ਡਾਊਨਲੋਡ ਕਰ ਲਓਜਿਉਂ ਹੀ ਤੁਸੀਂ ਇਸ ਨੂੰ ਇੰਸਟਾਲ ਕਰੋਗੇ, ਇਹ ਟਾਸਕਬਾਰ ਉੱਤੇ ਨਜ਼ਰ ਆਉਣ ਵਾਲੀ ਭਾਸ਼ਾ ਪੱਟੀ (Language Bar)  ਦਾ ਹਿੱਸਾ ਬਣ ਜਾਵੇਗਾਇੱਥੋਂ ਪੰਜਾਬੀ ਚੁਣ ਕੇ ਤੁਸੀਂ ਵਰਡ, ਐਕਸਲ ਜਾਂ ਕਿਸੇ ਵੀ ਵੈੱਬਸਾਈਟ ਉੱਤੇ ਰੋਮਨ ਅੱਖਰਾਂ ਰਾਹੀਂ ਸਿੱਧਾ ਪੰਜਾਬੀ ਵਿਚ ਟਾਈਪ ਕਰ ਸਕਦੇ ਹੋ
ਔਨ-ਲਾਈਨ ਤਕਨੀਕ ਵਾਂਗ ਇਹ ਡਾਊਨਲੋਡ ਕੀਤਾ ਹੋਇਆ ਸੌਫ਼ਟਵੇਅਰ ਟਾਈਪ ਕੀਤੇ ਅੱਖਰਾਂ ਲਈ ਸੰਭਾਵਿਤ ਸਾਰੇ ਸ਼ਬਦ ਜਾਂ ਅੱਖਰ-ਜੋੜਾਂ ਦੀ ਸੂਚੀ ਵਿਖਾਉਂਦਾ ਜਾਂਦਾ ਹੈਇੱਥੋਂ ਤੁਸੀਂ ਲੋੜੀਂਦੇ ਸ਼ਬਦ ਨੂੰ ਆਪ ਵੀ ਚੁਣ ਸਕਦੇ ਹੋ ਨਹੀਂ ਤਾਂ ਸਭ ਤੋਂ ਸਿਖ਼ਰ ਵਾਲਾ ਸ਼ਬਦ ਸਪੇਸ ਦੱਬਣਤੇ ਆਪਣੇ ਆਪ ਟਾਈਪ ਹੋ ਜਾਂਦਾ ਹੈ
ਹੁਣ ਗੱਲ ਕਰਦੇ ਹਾਂ ਸਮਾਰਟ ਫੋਨ ਦੀਸਮਾਰਟ ਫੋਨ ਦੇ ਵਰਤੋਂਕਾਰਾਂ ਲਈ ਵੀ ਐਪ ਬਣ ਚੁੱਕੀ ਹੈਇਸ ਐਪ ਦਾ ਨਾਂ ਹੈ - Google Indic Keyboardਗੂਗਲ ਪਲੇਅ ਸਟੋਰ ਤੋਂ ਇਸ ਨੂੰ ਡਾਊਨਲੋਡ ਕੀਤਾ ਜਾ ਸਕਦਾ ਹੈਇਸ ਦੀਆਂ ਸੈਟਿੰਗਜ਼ ਧਿਔਨ ਨਾਲ ਕਰੋਸਹਾਇਤਾ ਲੈਣ ਲਈ ਵੈੱਬਸਾਈਟ punjabicomputer.com ਤੋਂ ਇਨ੍ਹਾਂ ਸਤਰਾਂ ਦੇ ਲੇਖਕ ਦਾ ਵੀਡੀਓ ਸਬਕ ਵੇਖ ਸਕਦੇ ਹੋਜੇ ਸਭ ਕੁਝ ਸਹੀ ਹੋ ਗਿਆ ਤਾਂ ਤੁਹਾਨੂੰ ਅੰਗਰੇਜ਼ੀ ਦੇ ਨਾਲ-ਨਾਲ ਪੰਜਾਬੀ ਦਾ ਕੀ-ਬੋਰਡ ਵੀ ਮਿਲੇਗਾਇਸ ਦੇ ਵੀ ਅਗਾਂਹ ਦੋ ਲੇਆਊਟ ਹੋਣਗੇਪਹਿਲਾ ਰੋਮਨ ਅੱਖਰਾਂ ਵਾਲਾ ਤੇ ਦੂਜਾ ਗੁਰਮੁਖੀ ਅੱਖਰਾਂ ਵਾਲਾਤੁਸੀਂ (ਪਹਿਲਾ) ਰੋਮਨ ਅੱਖਰਾਂ ਵਾਲਾ ਵਰਤਣਾ ਹੋਵੇਗਾਇਹ ਵੀ ਰੋਮਨ ਟਾਈਪ ਕੀਤੇ ਸ਼ਬਦ ਬਦਲੇ ਸੰਭਾਵਿਤ ਸੁਝਾਅ ਸੂਚੀ ਦਿਖਾਉਂਦਾ ਹੈਪਹਿਲੀ ਵਾਰ ਚਾਲੂ ਕਰਨ ਲਈ ਬਟਣਾਂ ਦੇ ਉੱਤਲੇ ਪਾਸੇ ‘abc’ ਦੇ ਸੱਜੇ ਹੱਥ ਵਾਲੇਬਟਣ ਦੀ ਚੋਣ ਕਰੋਇਸ ਕੀ-ਬੋਰਡ ਐਪ ਰਾਹੀਂ SMS, ਕੀਪ, ਵਟਸਐਪ, ਫੇਸਬੁਕ, ਮਸੈਂਜਰ, ਵੈੱਬ ਪੇਜ ਆਦਿ ਕਿਧਰੇ ਵੀ ਟਾਈਪ ਕੀਤਾ ਜਾ ਸਕਦਾ ਹੈ
ਉੱਤਲੇ ਸਾਰੇ ਸੌਫ਼ਟਵੇਅਰ ਅਤੇ ਐਪਜ਼ ਪੰਜਾਬੀ ਫੌਂਟਾਂ ਦੇ ਝੰਜਟ ਤੋਂ ਪੂਰੀ ਤਰ੍ਹਾਂ ਛੁਟਕਾਰਾ ਪਾਉਂਦੇ ਹਨ ਕਿਉਂਕਿ ਇਹ ਯੂਨੀਕੋਡ ਅਧਾਰਿਤ ਰਾਵੀ ਜਾਂ ਅਜਿਹੇ ਕਿਸੇ ਹੋਰ ਫੌਂਟ ਵਿਚ ਟਾਈਪ ਕਰਦੇ ਹਨ

Previous
Next Post »