ਬੋਲਾਂ ਅਤੇ ਫੋਟੋ ਰੂਪ ਵਾਲੇ ਮੈਟਰ ਨੂੰ ਬਦਲੋ ਟਾਈਪ ਰੂਪ ਵਿਚ/Speech to text and OCR

20180426
ਬੋਲਾਂ ਦੀ ਚਾਸ਼ਣੀ ਟਾਈਪਿੰਗ ਦੀ ਮਿਠਾਸ
ਫੋਟੋ ਰੂਪ ਨੂੰ ਬਦਲੋ ਟਾਈਪ ਰੂਪ ਵਿਚ
     
  ਦੋਸਤੋ, ਜੇਕਰ ਤੁਹਾਨੂੰ ਕੀ-ਬੋਰਡ ਉੱਤੇ ਟਾਈਪ ਕਰਨ ਦਾ ਕੰਮ ਬੋਝਲ ਲੱਗਦਾ ਹੈ ਤਾਂ ਤਕਨੀਕ ਨੇ ਇਸ ਦਾ ਹੱਲ ਵੀ ਕੱਢ ਦਿੱਤਾ ਹੈਕੰਪਿਊਟਰ ਵਿਗਿਆਨੀਆਂ ਨੇ ਇਕ ਐਸਾ ਸੌਫ਼ਟਵੇਅਰ ਬਣਾਇਆ ਹੈ ਕਿ ਤੁਸੀਂ ਬਿਨਾਂ ਟਾਈਪ ਕਰਿਆਂ ਟਾਈਪ ਕਰ ਸਕਦੇ ਹੋਇਸ ਸੌਫ਼ਟਵੇਅਰ ਨੇ ਕੀ-ਬੋਰਡ ਤੇ ਟਾਈਪਿੰਗ ਦੇ ਪੁਰਾਣੇ ਰਿਸ਼ਤੇ ਨੂੰ ਇੱਕ ਨਵਾਂ ਦ੍ਰਿਸ਼ਟੀਕੋਣ ਹੀ ਨਹੀਂ ਦਿੱਤਾ ਸਗੋਂ ਸਾਖਰਤਾ ਦੀ ਪਰਿਭਾਸ਼ਾ ਵੀ ਬਦਲ ਦਿੱਤੀ ਹੈ

ਹੁਣ ਅੱਖਰ-ਗਿਆਨ ਤੋਂ ਅਨਜਾਣ ਵਿਅਕਤੀ ਅਨਪੜ੍ਹ ਨਹੀਂ ਹੋਵੇਗਾ ਸਗੋਂ ਉਹ ਬੋਲ ਕੇ ਲਿਖ ਸਕੇਗਾ ਤੇ ਆਪਣੇ ਕੰਪਿਊਟਰ, ਸਮਾਰਟ ਫੋਨ ਜਾਂ ਹੋਰਨਾਂ ਕੰਪਿਊਟਰੀ ਮਸ਼ੀਨਾਂ ਨੂੰ ਹੁਕਮ ਦੇ ਸਕੇਗਾਦੋਸਤੋ, ਤੁਸੀਂ ਦਫ਼ਤਰ ਬੈਠਿਆਂ, ਸਫ਼ਰ ਦੌਰਾਨ, ਮੰਜੇਤੇ ਪਿਆਂ ਜਾਂ ਸੈਰ ਕਰਦਿਆਂ ਟਾਈਪ ਕਰਨ ਦੇ ਬੋਝ ਨੂੰ ਬੋਲਾਂ ਦੀ ਚਾਸ਼ਣੀ ਰਾਹੀ ਬਾਖ਼ੂਬੀ ਹੌਲ਼ਾ ਕਰ ਸਕਦੇ ਹੋ
ਆਓ ਜਾਣਦੇ ਹਾਂ ਇਸ ਸੌਫ਼ਟਵੇਅਰ ਬਾਰੇ ਕਿ ਇਹ ਕਿੱਥੋਂ ਮਿਲਦਾ ਹੈ ਤੇ ਕਿਵੇਂ ਕੰਮ ਕਰਦਾ ਹੈ? ਦੋਸਤੋ, ਇਸ ਵਿਲੱਖਣ ਸੌਫ਼ਟਵੇਅਰ ਦਾ ਨਾਂ ਹੈਲਿਪੀਕਾਰ ਪੰਜਾਬੀ ਕੀ-ਬੋਰਡ (Lipikaar Punjabi Keyboard)ਇਹ ਐਂਡਰਾਇਡ ਫੋਨ ਦੀ ਇਕਮਾਤਰ ਐਪ ਹੈ ਜਿਸ ਨੂੰ ਗੂਗਲ ਐਪ ਸਟੋਰ ਤੋਂ ਮੁਫ਼ਤ ਵਿਚ ਡਾਊਨਲੋਡ ਕੀਤਾ ਜਾ ਸਕਦਾ ਹੈ
ਐਪ ਨੂੰ ਇੰਸਟਾਲ ਕਰਨਤੇ ਇਕ ਸੈਟਿੰਗਜ਼ (Setting) ਵਾਲੀ ਸਕਰੀਨ ਖੁੱਲ੍ਹਦੀ ਹੈ ਜਿਸ ਉੱਤੇ ਕੁੱਝ ਵੀ ਕਰਨ ਦੀ ਲੋੜ ਨਹੀਂਸਿੱਧਾ ਐੱਸਐੱਮਐੱਸ ਐਪ, ਵਟਸਐਪ, ਫੇਸਬੁਕ ਜਾਂ ਕਿਸੇ ਹੋਰ ਐਪ ਨੂੰ ਖੋਲ੍ਹੋ ਤੇ ਟੱਚ ਕਰੋਹੇਠਾਂ ਕੀ-ਬੋਰਡ ਨਜ਼ਰ ਆਵੇਗਾਇੱਥੋਂ ਪੰਜਾਬੀ ਚੁਣੋ ਤੇ ਸੱਜੇ ਹੱਥ ਵਾਲੇ ਮਾਈਕ ਵਾਲੇ ਨਿਸ਼ਾਣ ਨੂੰ ਦੱਬੋਹੁਣ ਸੌਫ਼ਟਵੇਅਰ ਤੁਹਾਨੂੰ ਸੁਣਨ ਲਈ ਤਿਆਰ ਹੈ, ਬੋਲੋ ਤੇਹੋ ਗਿਆਵਾਲਾ ਬਟਣ ਦਬਾ ਦਿਓਜੋ ਬੋਲਿਆ ਸੀ, ਉਹ ਟਾਈਪ ਹੋਇਆ ਨਜ਼ਰ ਆਵੇਗਾਜਿੰਨਾ ਸਪਸ਼ਟ, ਉੱਚੀ ਤੇ ਰੁਕ-ਰੁਕ ਕੇ ਬੋਲੋਗੇ, ਆਊਟਪੁਟ ਓਨੀ ਹੀ ਚੰਗੀ ਆਵੇਗੀਰੌਲ਼ੇ-ਗੌਲ਼ੇ ਵਾਲੇ ਮਾਹੌਲ ਇਹ ਚੰਗੀ ਤਰ੍ਹਾਂ ਨਹੀਂ ਸਮਝ ਸਕਦਾ ਤੇ ਸਿੱਟੇ ਵਜੋਂ ਗ਼ਲਤ ਅੱਖਰ-ਜੋੜ ਪਾ ਸਕਦਾ ਹੈਜੇ ਆਪਣੇ ਫੋਨ ਨਾਲ ਇਕ ਵੱਖਰਾ ਮਾਈਕਰੋਫੋਨ ਜੋੜ ਕੇ ਉਹਦੇ ਵਿਚ ਬੋਲੋ ਤਾਂ ਟਾਈਪ ਦੀ ਗੁਣਵੱਤਾ ਵਿਚ ਸੁਧਾਰ ਆਵੇਗਾ
ਕਈ ਵਾਰ ਇਸ ਐਪ ਨੂੰ ਚਾਲੂ ਕਰਨ ਵੇਲੇ ਔਖ ਵੀ ਸਕਦੀ ਹੈਅਜਿਹਾ ਹੋਣਤੇ ਮੋਬਾਈਲ ਦੀਆਂ ਸੈਟਿੰਗਜ਼ (Settings) ਵਿਚ ਜਾਓ ਤੇ ਇੱਥੋਂ ਲੈਂਗੂਏਜਿਜ਼ ਐਂਡ ਇਨਪੁਟ (Languages and Input) ਖੋਲ੍ਹ ਲਓਹੁਣ ਕਰੰਟ ਕੀ-ਬੋਰਡ (Current Keyboard) ਨੂੰ ਖੋਲ੍ਹ ਕੇ ਲਿਪੀਕਾਰ ਕੀ-ਬੋਰਡ ਚੁਣ ਲਓਦੁਬਾਰਾ ਟਾਈਪ ਕਰਨ ਵਾਲੀ ਥਾਂਤੇ ਜਾਓ ਤੇ ਆਪਦੀ ਮਿੱਠ ਬੋਲੜੀ ਪੰਜਾਬੀ ਵਿਚ ਬੋਲੋਮਾਂ-ਬੋਲੀ ਦੇ ਮੋਤੀਆਂ ਵਰਗੇ ਹਰਫ਼ਾਂ ਤੋਂ ਸ਼ਬਦ ਤੇ ਸ਼ਬਦਾਂ ਤੋਂ ਸਤਰਾਂ ਬਣਦੀਆਂ ਜਾਣਗੀਆਂ
ਇਸ ਐਪ ਦਾ ਇਕ ਹੋਰ ਲਾਭ ਇਹ ਵੀ ਹੈ ਕਿ ਇਹ ਸਿੱਧਾ ਯੂਨੀਕੋਡ ਸਿਸਟਮ (ਰਾਵੀ ਆਦਿ ਫੌਂਟ) ਵਿਚ ਲਿਖਦੀ ਹੈਇਸ ਮਿਆਰੀ ਫੌਂਟ ਵਾਲੇ ਮੈਟਰ ਦੀ -ਮੇਲ ਭੇਜੋ, ਫੇਸਬੁੱਕ ਦੀਕੰਧ’ ’ਤੇ ਪਾਓ, ਵਟਸਐਪ ਰਾਹੀਂ ਪੋਸਟ ਪਾਓ ਤੇ ਚਾਹੇ ਗੂਗਲ ਵਿਚ ਖੋਜੋ, ਸਭਨਾਂ ਥਾਈਂ ਕੰਮ ਕਰੇਗੀ
ਇਸ ਵਿਚ ਵੱਖ-ਵੱਖ ਕੰਪਣੀਆਂ ਦੇ ਇਸ਼ਤਿਹਾਰ ਵਿਘਨ ਪਾਉਂਦੇ ਹਨਜੇ ਤੁਸੀਂ ਇਸ ਦੀ ਵੱਧ ਵਰਤੋਂ ਕਰਦੇ ਹੋ ਤੇ ਇਸ਼ਤਿਹਾਰਾਂ ਦੀਬਿਮਾਰੀਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੁੱਝ ਖ਼ਰਚ ਕਰਨਾ ਪਵੇਗਾਇਸ ਕੰਮ ਲਈ ਐਪਜ਼ ਦੀ ਸੂਚੀ ਵਿਚ ਲਿਪੀਕਾਰ ਲੱਭ ਕੇ ਖੋਲ੍ਹੋਇਸ ਦੀ ਸੈਟਿੰਗਜ਼ ਵਾਲੀ ਸਕਰੀਨ ਖੁੱਲ੍ਹੇਗੀ ਤੇ ਇੱਥੇ ਡਿਸੇਬਲ ਐਡਜ਼ (Disable Ads) ਤੇ ਕਲਿੱਕ ਕਰਕੇ ਔਨ-ਲਾਈਨ ਭੁਗਤਾਣ ਕਰ ਦਿਓਉਮੀਦ ਹੈ ਕਿ ਬੋਲ ਕੇ ਟਾਈਪ ਕਰਨ ਵਾਲੀ ਇਸ ਤਕਨੀਕ ਦਾ ਪਾਠਕ ਪੂਰਾ ਲਾਹਾ ਲੈਣਗੇ


ਫੋਟੋ ਰੂਪ ਨੂੰ ਬਦਲੋ ਟਾਈਪ ਰੂਪ ਵਿਚ
ਦੋਸਤੋ, ਕਈ ਵਾਰ ਸਾਡੀ ਕਿਸੇ ਕਿਤਾਬ, ਲੇਖ ਜਾਂ ਦਸਤਾਵੇਜ਼ ਦੀ ਸੌਫ਼ਟ-ਕਾਪੀ ਗੁੰਮ ਜਾਵੇ ਤਾਂ ਅਸੀਂ ਪ੍ਰੇਸ਼ਾਨ ਹੋ ਜਾਂਦੇ ਹਾਂਉਸ ਕੰਮ ਨੂੰ ਦੁਬਾਰਾ ਟਾਈਪ ਕਰਨ ਦੇ ਝੰਜਟ ਕਾਰਨ ਪ੍ਰੇਸ਼ਾਨੀ ਹੋਣੀ ਸੁਭਾਵਿਕ ਹੀ ਹੈਅਸੀਂ ਆਪਣੇ ਪੁਰਾਣੇ ਦਸਤਾਵੇਜ਼ ਨੂੰ ਸੋਧ ਕੇ ਦੁਬਾਰਾ ਪ੍ਰਿੰਟ ਜਾਂ ਪ੍ਰਕਾਸ਼ਿਤ ਕਰਨਾ ਚਾਹੁੰਦੇ ਹਾਂ ਪਰ ਸਾਡੇ ਕੋਲ ਤਾਂ ਉਸ ਦਾ ਹਾਰਡ (ਛਪਿਆ) ਰੂਪ ਹੀ ਹੈਇਕ ਆਮ ਪਾਠਕ ਲਈ ਇਕੋ-ਇਕ ਵਿਕਲਪ ਬਚਦਾ ਹੈ ਕਿ ਉਸ ਨੂੰ ਦੁਬਾਰਾ ਟਾਈਪ ਕਰ ਲਿਆ ਜਾਵੇ ਪਰ ਜੇਕਰ ਕੋਈ ਸੌਫ਼ਟਵੇਅਰ ਬਿਨਾਂ ਟਾਈਪ ਕੀਤਿਆਂ ਤੁਹਾਡਾ ਕੰਮ ਕਰ ਦੇਵੇ ਤਾਂ ਕਿਵੇਂ ਰਹੇਗਾ? ਚੰਗਾ ਲੱਗੇਗਾ ਨਾ!
ਦੋਸਤੋ, ਅਜਿਹਾ ਹੀ ਕ੍ਰਿਸ਼ਮਾ ਕਰ ਵਿਖਾਇਆ ਹੈ ਇਕ ਆਪਟੀਕਲ ਕਰੈਕਟਰ ਰਿਕੋਗਨੀਸ਼ਨ (OCR) ਨਾਂ ਦੇ ਸੌਫ਼ਟਵੇਅਰ ਨੇਇਹ ਸੌਫ਼ਟਵੇਅਰ ਸਕੈਨ ਜਾਂ ਫੋਟੋ ਰੂਪ ਵਾਲੇ ਮੈਟਰ ਨੂੰ ਟਾਈਪ ਰੂਪ ਵਿਚ ਬਾਖ਼ੂਬੀ ਬਦਲਣ ਦੀ ਮੁਹਾਰਤ ਰੱਖਦਾ ਹੈ
ਆਓ ਹੁਣ ਜਾਣਦੇ ਹਾਂ ਕਿ ਇਹ ਸੌਫ਼ਟਵੇਅਰ ਕਿੱਥੋਂ ਲਿਆ ਜਾਵੇ ਤੇ ਕਿਵੇਂ ਚਲਾਇਆ ਜਾਵੇਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਤਿਆਰ ਕੀਤੇਅੱਖਰ-2016’ ਨਾਂ ਦੇ ਵਰਡ ਪ੍ਰੋਸੈੱਸਰ ਵਿਚ ਓਸੀਆਰ ਦੀ ਸਹੂਲਤ ਹੈਇਹ ਹੋਰਨਾਂ ਭਾਰਤੀ ਭਾਸ਼ਾਵਾਂ ਦੇ ਮੁਕਾਬਲੇ ਸਭ ਤੋਂ ਵੱਧ ਗੁਣਵੱਤਾ ਨਾਲ ਕੰਮ ਕਰ ਸਕਦਾ ਹੈ
ਧਿਔਨ ਰਹੇ ਇਹ ਸਿਰਫ਼ ਕੰਪਿਊਟਰਤੇ ਹੀ ਚੱਲਣ ਵਾਲਾ ਸੌਫ਼ਟਵੇਅਰ ਹੈ ਜਿਸ ਨੂੰ ਵੈੱਬਸਾਈਟ akhariwp.com ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈਇਸ ਦੀ ਵਰਤੋਂ ਬਿਲਕੁਲ ਮੁਫ਼ਤ ਹੈ ਤੇ ਇਸ ਰਾਹੀਂ ਤੁਸੀਂ ਵੱਡੀਆਂ-ਵੱਡੀਆਂ ਕਿਤਾਬਾਂ ਦੇ ਸਕੈਨ ਕੀਤੇ ਪੰਨਿਆਂ ਨੂੰ ਟਾਈਪ ਕਰਵਾ ਸਕਦੇ ਹੋ
ਉੱਤੇ ਦੱਸੇ ਅਨੁਸਾਰਅੱਖਰ-2016’ ਨੂੰ ਡਾਊਨਲੋਡ ਕਰਨ ਉਪਰੰਤ ਇੰਸਟਾਲ ਕਰ ਲਓਅੱਖਰ ਦੀ ਸਕਰੀਨ ਨਵੇਂ ਐੱਮਐੱਸ ਵਰਡ ਦੀ ਤਰ੍ਹਾਂ ਖੁੱਲ੍ਹੇਗੀਉਤਲੇ ਪਾਸੇ ਟੈਬ ਬਾਰ ਨਜ਼ਰ ਆਵੇਗੀਇੱਥੋਂ ਲੈਂਗੂਏਜ ਟੂਲ (Language Tool) ਦੀ ਚੋਣ ਕਰਕੇ (ਹੇਠਾਂ) ਰੀਬਨ ਤੋਂ ਆਪਟੀਕਲ ਕਰੈਕਟਰ ਰਿਕੋਗਨੀਸ਼ਨ ਵਾਲੇ ਬਟਣਤੇ ਕਲਿੱਕ ਕਰੋਇੱਥੇ ਗੁਰਮੁਖੀ ਤੇ ਅੰਗਰੇਜ਼ੀ ਓਸੀਆਰ ਚੁਣੋਇਕ ਸਨੇਹਾ ਆਵੇਗਾ ਉਸ ਨੂੰ ਪੜ੍ਹ ਕੇ ਅੱਗੇ ਵਧੋਹੁਣ ਨਵੀਂ ਸਕਰੀਨ ਤੋਂ ਐਡ ਫਾਈਲ (Add File) ਜਾਂ ਐਡ ਫੋਲਡਰਤੇ ਕਲਿੱਕ ਕਰੋਧਿਔਨ ਰਹੇ ਕਿ ਜੇ ਤੁਸੀਂ ਕਈ ਪੇਜ ਇਕੱਠੇ ਸਕੈਨ ਕਰਨੇ ਹਨ ਤੇ ਉਹ ਇਕ ਹੀ ਫੋਲਡਰ ਵਿਚ ਪਏ ਹਨ ਤਾਂਐਡ ਫੋਲਡਰਆਪਸ਼ਨ ਹੀ ਲਈ ਜਾਵੇਗੀਇਕੱਲੀ ਫਾਈਲ ਨੂੰ ਟਾਈਪ ਰੂਪ ਵਿਚ ਬਦਲਣ ਲਈਐਡ ਫਾਈਲਚੁਣਿਆ ਜਾਵੇ
ਹੁਣ ਇਹ ਜਾਣਨਾ ਵੀ ਬੜਾ ਜ਼ਰੂਰੀ ਹੈ ਕਿ ਓਸੀਆਰ ਚਾਲੂ ਕਰਨ ਤੋਂ ਪਹਿਲਾਂ ਕਿਹੜੀ-ਕਿਹੜੀ ਤਿਆਰੀ ਕੀਤੀ ਜਾਵੇਸਭ ਤੋਂ ਪਹਿਲਾਂ ਦਸਤਾਵੇਜ਼ ਨੂੰ ਸਕੈਨਰ ਨਾਲ ਸਕੈਨ ਕਰ ਲਿਆ ਜਾਵੇਯਾਦ ਰਹੇ ਇੱਥੇ ਸਮਾਰਟ ਫੋਨ ਨਾਲ ਫੋਟੋ ਖਿੱਚ ਕੇ ਕੰਮ ਨਹੀਂ ਚਲਣਾਸਕੈਨ ਕਰਨ ਸਮੇਂ ਸਕੈਨਰ ਦੀ ਸੈਟਿੰਗ 300 ਡੀਪੀਆਈ (dpi) ’ਤੇ ਰੱਖੋਫ਼ਾਲਤੂ ਹਿੱਸਾ ਕਰੌਪ (crop) ਅਰਥਾਤ ਕਟ ਕਰ ਲਓਇਹ ਵੀ ਧਿਔਨ ਰਹੇ ਕਿ ਮੈਟਰ ਇਕ ਹੀ ਕਾਲਮ ਵਿਚ ਹੋਣਾ ਚਾਹੀਦਾ ਹੈਪੇਪਰ ਅਤੇ ਛਪਾਈ ਦੀ ਗੁਣਵੱਤਾ ਜਿੰਨੀ ਵੱਧ ਹੋਵੇਗੀ ਆਊਟਪੁਟਤੇ ਟਾਈਪ ਹੋਇਆ ਮੈਟਰ ਉਨ੍ਹਾਂ ਹੀ ਸਹੀ ਮਿਲੇਗਾਪੁਰਾਣਾ ਪੀਲਾ ਪੈ ਚੁੱਕਿਆ ਪੇਪਰ, ਛਪਾਈ ਫੌਂਟ ਵਿਚ ਗੜਬੜੀ, ਮੈਟਰ ਵਿਚ ਤਸਵੀਰਾਂ ਜਾਂ ਟੇਬਲਾਂ ਦਾ ਹੋਣਾ, ਪੈੱਨ ਦੇ ਨਿਸ਼ਾਣ ਆਦਿ ਆਊਟਪੁਟ ਦੀ ਗੁਣਵੱਤਾ ਨੂੰ ਡੇਗਦੇ ਹਨ
ਦੋਸਤੋ, ਤੁਸੀ ਦੇਖਿਆ ਹੈ ਕਿ ਫੋਟੋ ਰੂਪ (jpg ਫਾਰਮੈਟ) ਨੂੰ ਟਾਈਪ (text) ਰੂਪ ਵਿਚ ਕਿਵੇਂ ਸੌਖੇ ਤਰੀਕੇ ਰਾਹੀਂ ਬਦਲਿਆ ਜਾ ਸਕਦਾ ਹੈ ਜੋ ਸਾਡੇ ਸਮੇਂ ਤੇ ਪੈਸੇ ਦੀ ਵੱਡੀ ਬਚਤ ਕਰਦਾ ਹੈ

ਮਸ਼ਹੂਰ ਪੋਸਟਾਂ

ਵਿੰਡੋਜ਼ ਤੇ ਐੱਮਐੱਸ ਆਫ਼ਿਸ ਬਾਰੇ 197 ਸਵਾਲ (ਜਵਾਬ ਸਮੇਤ)

ਪੀਪੀਟੀ

ਔਨਲਾਈਨ ਸ਼ਾਪਿੰਗ: ਸਾਈਬਰ ਠੱਗਾਂ ਤੋਂ ਚੋਕਸ ਰਹਿਣ ਦੀ ਲੋੜ/Online Shopping: Awareness

Punjabi Typing: NIYAM TE NUKTE: Book launched

ਪੰਜਾਬੀ ਕੰਪਿਊਟਰ ਬਾਰੇ 146 ਸਵਾਲ (ਜਵਾਬ ਸਮੇਤ)

CURRICULUM VITAE