2018-06-27

ਗੂਗਲ ਦੀਆਂ ਕਾਢਾਂ ਤੇ ਸਾਈਬਰ ਡੇਟਾ ਦੁਰਵਰਤੋਂ ਰੋਕੂ ਕਾਨੂੰਨ

ਗੂਗਲ ਆਏ ਦਿਨ ਨਵੀਆਂ ਤਕਨੀਕੀ ਕਾਢਾਂ ਕੱਢ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਗੂਗਲ ਦੀ ‘ਗੂਗਲ ਲੈਂਜ਼’ ਐਪ ਕਾਫ਼ੀ ਚਰਚਾ ਵਿੱਚ ਹੈ। ‘ਗੂਗਲ ਲੈਂਜ਼’ ਇਕ ਅਜਿਹੀ ਐਪ ਹੈ, ਜੋ ਚੀਜ਼ਾਂ ਦੀ ਪਛਾਣ ਕਰਕੇ ਉਸ ਦੀ ਲਾਈਵ ਸਰਚ  ਕਰ ਸਕਦੀ ਹੈ। ਇਸ ਨੂੰ ਗੂਗਲ ਫੋਟੋ ਅਤੇ ਗੂਗਲ ਅਸਿਸਟੈਂਟ ਨਾਮ ਦੀਆਂ ਐਪਜ਼ ਨਾਲ ਜੋੜਿਆ ਗਿਆ ਹੈ। ਜਿਉਂ ਹੀ ਕਿਸੇ ਵਸਤੂ ’ਤੇ ਕੈਮਰਾ ਫੋਕਸ ਕੀਤਾ ਜਾਂਦਾ ਹੈ ਤਾਂ ਇਹ ਉਸ ਦਾ ਵਿਸ਼ਲੇਸ਼ਣ ਕਰਕੇ ਇੰਟਰਨੈੱਟ ’ਤੇ ਸਰਚ ਕਰਦੀ ਹੈ ਤੇ ਢੁਕਵੀਂ ਜਾਣਕਾਰੀ ਦਿੰਦੀ ਹੈ। ਉਂਜ ਇਹ ਐਪ ਗੂਗਲ ਦੇ ਆਪਣੇ ‘ਗੂਗਲ ਗੌਗਲਜ਼’ ਦੀ ਤਰ੍ਹਾਂ ਹੈ, ਪਰ ਗੂਗਲ ਲੈਂਜ਼ ਵਿੱਚ ਉਤਮ ਦਰਜੇ ਦੀ ਤਕਨੀਕ ਵਰਤੀ ਗਈ ਹੈ।
ਇਸ ਐਪ ਰਾਹੀਂ ਚੀਜ਼ਾਂ ਦੇ ਬਾਰ ਕੋਡ ਦੀ ਫੋਟੋ ਖਿੱਚਣ ’ਤੇ ਅੱਖ ਝਪਕਦਿਆਂ ਹੀ ਜਾਣਕਾਰੀ ਸਾਹਮਣੇ ਆ ਜਾਂਦੀ ਹੈ। ਇਹ ਕਿਤਾਬਾਂ ਜਾਂ ਸੰਗੀਤਕ ਡਿਸਕਾਂ ਦੇ ਕਵਰ ਨੂੰ ਗੂਗਲ ਸਰਚ ਰਾਹੀਂ ਪਛਾਣ ਕੇ ਵੈੱਬ ਖ਼ਜ਼ਾਨੇ ’ਚੋਂ ਜਾਣਕਾਰੀ ਕੱਢ ਲਿਆਉਂਦੀ ਹੈ। ਇਹ ਕਿਸੇ ਲੈਂਡਮਾਰਕ ਜਿਵੇਂ ਮਾਰਗ ਦਰਸ਼ਨ ਚਿੰਨ੍ਹ ਜਾਂ ਮੀਲ ਪੱਥਰ ਨੂੰ ਪਛਾਣ ਕੇ ਉਸ ਦੀ ਗੂਗਲ ਮੈਪ ’ਤੇ ਸਥਿਤੀ ਦੱਸ ਸਕਦੀ ਹੈ। ਇਸ ਐਪ ਵਾਲੇ ਮੋਬਾਈਲ ਦੇ ਕੈਮਰੇ ਨੂੰ ਵਾਈ-ਫਾਈ ਲੇਬਲ ਜਿੱਥੇ ਨੈੱਟਵਰਕ ਦਾ ਨਾਂ ਤੇ ਪਾਸਵਰਡ ਲਿਖਿਆ ਹੋਵੇ, ਉੱਤੇ ਫੋਕਸ ਕਰਨ ਨਾਲ ਫੋਨ ਆਪਣੇ-ਆਪ ਨੈੱਟਵਰਕ ਨਾਲ ਜੁੜ ਜਾਂਦਾ ਹੈ। ਗੂਗਲ ਪਲੇਅ ਸਟੋਰ ’ਤੇ ਇਕ ਐਨਾਲਾਈਸਿਸ ਟੂਲ ਸੈੱਟ ਨਾਂ ਦੀ ਐਪ ਵੀ ਮਿਲ ਜਾਂਦੀ ਹੈ, ਜਿਸ ਦਾ ਕੰਮ ਵੀ ਗੂਗਲ ਲੈਂਜ਼ ਵਰਗਾ ਹੀ ਹੈ। ਦੱਸਣਯੋਗ ਹੈ ਕਿ ਗੂਗਲ ਨੇ ਇਹ ਐਪ 4 ਅਕਤੂਬਰ 2017 ਨੂੰ ਜਾਰੀ ਕੀਤੇ ਓਰੀਓ ਐਂਡਰਾਇਡ 8.1 ਸੰਸਕਰਨ ਵਾਲੇ ਪਿਕਸਲ ਲੜੀ ਦੇ ਸਮਾਰਟ ਫੋਨਾਂ ਵਿੱਚ ਮੁਫ਼ਤ ਦਿੱਤੀ ਸੀ। ਹੁਣ ਗੂਗਲ ਨੇ 2 ਮਾਰਚ 2018 ਨੂੰ ਇਸ ਐਪ ਨੂੰ ਬਾਕੀ ਫੋਨਾਂ ਲਈ ਲਾਂਚ ਕਰ ਦਿੱਤਾ ਹੈ, ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਪੁਰਾਣੇ ਐਂਡਰਾਇਡ ਸੰਸਕਰਨਾਂ ਵਿੱਚ ਇਹ ਕਦੋਂ ਤੋਂ ਡਾਊਨਲੋਡ ਹੋ ਸਕੇਗੀ।
ਡਾ. ਸੀ ਪੀ ਕੰਬੋਜ
ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਰਾਹੀਂ ਡੇਟਾ ਦੀ ਚੋਰੀ ਦਾ ਮਾਮਲਾ ਕਾਫੀ ਤੂਲ ਫੜ ਚੁੱਕਾ ਹੈ। ਲੋਕ ਆਪਣੇ ਬਾਰੇ ਨਿੱਜੀ ਜਾਣਕਾਰੀ ਨੂੰ ਸੋਸ਼ਲ ਮੀਡੀਆ ਸਾਈਟਾਂ ਜਿਵੇਂ ਫੇਸਬੁੱਕ, ਵਟਸਐਪ, ਇੰਸਟਾਗ੍ਰਾਮ, ਗੂਗਲ ਆਦਿ ’ਤੇ ਸਾਂਝਾ ਕਰਨ ’ਚੋਂ ਸੰਕੋਚ ਕਰ ਰਹੇ ਹਨ। ਦੂਜੇ ਪਾਸੇ ਸਬੰਧਤ ਕੰਪਨੀਆਂ ਵਰਤੋਂਕਾਰਾਂ ਦੀ ਨਿੱਜੀ ਜਾਣਕਾਰੀ ਲੀਕ ਕਰਕੇ ਮੋਟੀ ਕਮਾਈ ਕਰ ਰਹੀਆਂ ਹਨ। ਸਾਈਬਰ ਕੰਪਨੀਆਂ ਦੀ ਮਨਮਾਨੀ ਰੋਕਣ ਲਈ ਯੂਰੋਪੀ ਮੁਲਕਾਂ ਵਿੱਚ ਕੰਮ ਕਰ ਰਹੀ ‘ਨੋਏਬ’ ਨਾਂ ਦੀ ਐੱਨਜੀਓ ਨੇ ਸਖ਼ਤ ਕਾਨੂੰਨ ਲਾਗੂ ਕੀਤਾ ਹੈ। ਇਹ ਸੰਸਥਾ ਯੂਰੋਪ ਵਿੱਚ ‘ਯੂਰੋਪੀਅਨ ਸੈਂਟਰ ਫਾਰ ਡਿਜੀਟਲ ਰਾਈਟਸ’ ਵਜੋਂ ਕੰਮ ਕਰ ਰਹੀ ਹੈ। ਵਰਤੋਂਕਾਰਾਂ ਦੀਆਂ ਡੇਟਾ ਲੀਕ ਦੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਇਸ ਸੰਸਥਾ ਨੇ ਇਸੇ ਵਰ੍ਹੇ ਅਪਰੈਲ ਵਿੱਚ ਇਕ ਅਹਿਮ ਕਾਨੂੰਨ ਘੜਿਆ ਹੈ। 25 ਮਈ 2018 ਨੂੰ ਇਸ ਜਨਰਲ ਡੇਟਾ ਪ੍ਰੋਟੈਕਸ਼ਨ ਰੈਗੂਲੇਸ਼ਨ ਨੂੰ ਲਾਗੂ ਕਰ ਦਿੱਤਾ ਗਿਆ। ਇਸ ਕਾਨੂੰਨ ਤਹਿਤ ਵਰਤੋਂਕਾਰਾਂ ਨੂੰ ਪੂਰਾ ਅਧਿਕਾਰ ਹੋਵੇਗਾ ਕਿ ਉਹ ਵੈੱਬਸਾਈਟ ਉੱਤੇ ਕਿਹੜੀ ਜਾਣਕਾਰੀ ਪਾਉਣਾ ਜਾਂ ਹਟਾਉਣਾ ਚਾਹੁੰਦੇ ਹਨ। ਸਾਈਬਰ ਕੰਪਨੀਆਂ ਨੂੰ ਨਿੱਜੀ ਤੇ ਸੰਵੇਦਨਸ਼ੀਲ ਜਾਣਕਾਰੀ ਨੂੰ ਅੱਗੇ ਸ਼ੇਅਰ ਕਰਨ ਦਾ ਹੱਕ ਨਹੀਂ  ਹੋਵੇਗਾ। ਸੋਸ਼ਲ ਮੀਡੀਆ ਕੰਪਨੀਆਂ ’ਤੇ ਲਗਾਤਾਰ ਦੋਸ਼ ਲੱਗਦੇ ਆ ਰਹੇ ਹਨ ਕਿ ਕੰਪਨੀਆਂ ਵੱਲੋਂ ਵਰਤੋਂਕਾਰਾਂ ’ਤੇ ‘ਅਕਸੈਪਟ’ ਦੀਆਂ ਸ਼ਰਤਾਂ ਥੋਪੀਆਂ ਜਾਂਦੀਆਂ ਹਨ, ਜਿੱਥੇ ਅੱਗੇ ਵਧਣ ਲਈ ਰਿਜੈਕਟ ਕਰਨ ਵਾਲਾ ਕੋਈ ਆਪਸ਼ਨ ਨਹੀਂ ਹੁੰਦਾ। ਜੇ ਉਹ ਪ੍ਰਵਾਨ ਨਹੀਂ ਕਰਦਾ ਤਾਂ ਉਸ ਦਾ ਖਾਤਾ ਜਬਰੀ ਬੰਦ ਕਰ ਦਿੱਤਾ ਜਾਂਦਾ ਹੈ।

ਰੋਬੋਟ ਤੇ ਡਰੋਨ ਦਾ ਅਜਬ ਸੰਸਾਰ

ਰੋਬੋਟ ਭਾਵ ਮਸ਼ੀਨੀ ਇਨਸਾਨ ਤਿਆਰ ਕਰਨ ਵਿੱਚ ਜਾਪਾਨ ਸਭ ਤੋਂ ਅੱਗੇ ਹੈ। ਜਾਪਾਨੀ ਰੋਬੋਟ ਦੌੜ ਸਕਦੇ ਹਨ, ਖੇਡ ਸਕਦੇ ਹਨ ਤੇ ਮਨੁੱਖਾਂ ਵਾਂਗ ਹੋਰ ਕਈ ਕੰਮ ਕਰ ਸਕਦੇ ਹਨ। ਪਿਛਲੇ ਦਿਨੀਂ ਜਰਮਨੀ ਦੀਆਂ ਦੋ ਯੂਨੀਵਰਸਿਟੀਆਂ ਦੇ ਰੋਬੋਟਾਂ ਦਰਮਿਆਨ ਬੜਾ ਰੌਚਕ ਮੁਕਾਬਲਾ ਹੋਇਆ। ਯੂ-ਟਿਊਬ ’ਤੇ ਉਪਲੱਬਧ ਇਕ ਵੀਡੀਓ ਵਿੱਚ ਕਈ ਰੋਬੋਟ ਖੇਡਦੇ ਵੇਖੇ ਜਾ ਸਕਦੇ ਹਨ। ‘ਸਟੈਂਡਰਡ ਪਲੈਟਫਾਰਮ ਲੀਗ’ ਵੱਲੋਂ ਕਰਵਾਏ ਇਸ ਫੁੱਟਬਾਲ ਮੈਚ ਵਿੱਚ ਰੋਬੋਟ ਬਾਖ਼ੂਬੀ ਕਿੱਕ ਮਾਰਦੇ ਹਨ ਤੇ ਬਿਨਾ ਕਿਸੇ ਇਨਸਾਨ ਦੇ ਸਹਾਰੇ ਉਹ ਫੁੱਟਬਾਲ ਦਾ ਪਿੱਛਾ ਵੀ ਕਰਦੇ ਹਨ। ਜਾਪਾਨ ਦੀ ‘ਸਾਫਟਬੈਂਕ ਰੋਬੋਟਿਕਸ’ ਨਾਂ ਦੀ ਕੰਪਨੀ ਵੱਲੋਂ ਬਣਾਏ ਇਹ ਰੋਬੋਟ ਡਿੱਗ ਜਾਣ ਤਾਂ ਖ਼ੁਦ ਖੜ੍ਹੇ ਵੀ ਹੋ ਸਕਦੇ ਹਨ।
*  ਕਾਰ ਵਿੱਚ ਬਦਲ ਜਾਂਦਾ ਹੈ ਮਨੁੱਖ ਰੂਪੀ ਰੋਬੋਟ: ਰੋਬੋਟ ਬਣਾਉਣ ਵਾਲੀ ਇਕ ਜਾਪਾਨੀ ਕੰਪਨੀ ਵੱਲੋਂ ਬਣਾਇਆ ਇਕ ਬੰਦੇ ਵਰਗਾ ਰੋਬੋਟ ਖ਼ੁਦ ਨੂੰ ਦੋ ਸੀਟਾਂ ਵਾਲੀ ਕਾਰ ਵਿੱਚ ਬਦਲ ਲੈਂਦਾ ਹੈ। 1695 ਕਿਲੋਗ੍ਰਾਮ ਭਾਰਾ ਇਹ ਰੋਬੋਟ 100 ਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਸਕਦਾ ਹੈ। ਕਾਰ ਦਾ ਰੂਪ ਧਾਰਨ ਕਰਨ ਮਗਰੋਂ ਇਸ ਦੀ ਰਫ਼ਤਾਰ 60 ਕਿਲੋਮੀਟਰ ਪ੍ਰਤੀ ਘੰਟਾ ਹੋ ਜਾਂਦੀ ਹੈ।


*  ਚੀਨ ਨੇ ਉਡਾਏ ਡਰੋਨ: ਡਰੋਨ ਦਾ ਨਾਂ ਤੁਸੀ ਜ਼ਰੂਰ ਸੁਣਿਆ ਹੋਵੇਗਾ। ਇਹ ਭੱਜਣ ਜਾਂ ਉੱਡਣ ਵਾਲੇ ਕੁਝ ਖ਼ਾਸ ਰੋਬੋਟ ਜਾਂ ਯੰਤਰ ਹੁੰਦੇ ਹਨ। ਪਿਛਲੇ ਦਿਨੀਂ ਡਰੋਨ ਬਣਾਉਣ ਵਾਲੀ ਇਕ ਚੀਨੀ ਕੰਪਨੀ ‘ਈ-ਹੈਂਗ ਈ-ਗਰੇਟ’ ਨੇ 13 ਮਿੰਟਾਂ ਵਿੱਚ 1374 ਡਰੋਨ ਉਡਾ ਕੇ ਗਿੰਨੀਜ਼ ਬੁੱਕ ਵਿੱਚ ਨਾਮ ਦਰਜ ਕਰਾ ਲਿਆ ਹੈ। ਇਨ੍ਹਾਂ ਡਰੋਨਾਂ ਵਿੱਚ ਊਠ ਅਤੇ ਰੇਲ ਗੱਡੀ ਵਰਗੇ ਵੱਡੇ ਡਰੋਨ ਵੀ ਸ਼ਾਮਲ ਸਨ। ਦੱਸਣਯੋਗ ਹੈ ਕਿ ਇੰਨੀ ਵੱਡੀ ਗਿਣਤੀ ’ਚ ਡਰੋਨਾਂ ਨੇ ਉਡਾਣ ਭਰਦਿਆਂ ਖ਼ਾਸ ਤਰ੍ਹਾਂ ਦੇ ਆਕਾਰ ਬਣਾ ਕੇ ਲੋਕਾਂ ਦੀ ਖ਼ੂਬ ਵਾਹ-ਵਾਹ ਖੱਟੀ। ਇਸ ਖੇਤਰ ਵਿੱਚ ਦੱਖਣੀ ਕੋਰੀਆ ਅਤੇ ਇਟਲੀ ਪਹਿਲਾਂ ਹੀ ਰਿਕਾਰਡ ਬਣਾ ਚੁੱਕਾ ਹੈ। 1218 ਡਰੋਨ ਉਡਾਉਣ ਵਾਲਾ ਰਿਕਾਰਡ ਇੰਟੇਲ ਕੰਪਨੀ ਦੇ ਨਾਮ ਸੀ। ਇਟਲੀ ਵਿੱਚ ਇੱਕੋ ਸਮੇਂ 1372 ਡਰੋਨ ਗਰੁੱਪ  ਡਾਂਸ ਕਰਕੇ ਵਿਸ਼ਵ ਰਿਕਾਰਡ ਬਣਾ ਚੁੱਕੇ ਹਨ, ਪਰ ਹੁਣ ਚੀਨ 1374 ਡਰੋਨ ਉਡਾ ਕੇ ਪਿਛਲੇ ਰਿਕਾਰਡ ਤੋੜਨ ਵਿੱਚ ਕਾਮਯਾਬ ਹੋ ਗਿਆ ਹੈ।

ਭਾਰਤ ’ਚ 4ਜੀ: ਪਹੁੰਚ ਵੱਧ, ਰਫ਼ਤਾਰ ਘੱਟ

07-06-2018
ਡੇਟਾ ਐਨਾਲਿਸਟਿਕਸ ਫਰਮ ‘ਓਪਨ ਸਿਗਨਲ’ ਦੇ ਹਵਾਲੇ ਨਾਲ ਭਾਰਤ ਵਿੱਚ ਇੰਟਰਨੈੱਟ ਨਾਲ ਸਬੰਧਤ ਇਕ ਹੈਰਾਨੀਜਨਕ ਸੂਚਨਾ ਮਿਲੀ ਹੈ। ਸੂਚਨਾ ਅਨੁਸਾਰ ਭਾਰਤ ਵਿੱਚ 4-ਜੀ ਨੈੱਟਵਰਕ ਦੀ ਪਹੁੰਚ ਬਹੁਤ ਚੰਗੀ ਹੈ, ਪਰ ਰਫ਼ਤਾਰ ਦੇ ਮਾਮਲੇ ਵਿੱਚ ਅਸੀਂ ਬਹੁਤ ਪਿੱਛੇ ਹਾਂ।
ਭਾਰਤ ਵਿੱਚ 86 ਫ਼ੀਸਦੀ ਲੋਕ ਇੰਟਰਨੈੱਟ ਦੀ ਪਹੁੰਚ ਵਿੱਚ ਆ ਚੁੱਕੇ ਹਨ, ਪਰ ਰਫ਼ਤਾਰ ਸਿਰਫ਼ 4.17 ਐਮਬੀਪੀਐੱਸ ਹੀ ਮਿਲ ਰਹੀ ਹੈ। ਦੁਨੀਆਂ ਭਰ ਦੇ ਅੰਕੜਿਆਂ ’ਤੇ ਜੇਕਰ ਝਾਤ ਮਾਰੀਏ ਤਾਂ ਇੰਟਰਨੈੱਟ ਦੀ ਪਹੁੰਚ ਦੇ ਮਾਮਲੇ ਵਿੱਚ ਭਾਰਤ ਦਾ ਚੌਦਵਾਂ ਸਥਾਨ ਹੈ, ਪਰ ਰਫ਼ਤਾਰ ਦੇ ਮਾਮਲੇ ਵਿੱਚ 81ਵੇਂ ਨੰਬਰ ’ਤੇ ਹੈ ਇਹ ਬਹੁਤ ਅਫ਼ਸੋਸ ਵਾਲੀ ਗੱਲ ਹੈ।
ਇੰਟਰਨੈੱਟ ਸੇਵਾਵਾਂ ਨੂੰ ਆਪਣੇ ਦੇਸ਼ ਵਿੱਚ ਵੱਧ ਤੋਂ ਵੱਧ ਲੋਕਾਂ ਤੱਕ ਉੱਚ ਰਫ਼ਤਾਰ ਨਾਲ ਪਹੁੰਚਾਉਣ ਵਾਲਾ ਦੇਸ਼ ਦੱਖਣੀ ਕੋਰੀਆ ਹੈ। ਇਸ ਮਗਰੋਂ ਜਾਪਾਨ, ਨਾਰਵੇ ਤੇ ਅਮਰੀਕਾ ਆਉਂਦਾ ਹੈ। ਸਾਡੇ ਦੇਸ਼ ਦਾ ਨੰਬਰ ਸਾਊਦੀ ਅਰਬ ਤੇ ਈਰਾਨ ਤੋਂ ਵੀ ਹੇਠਾਂ ਹੈ। ਵਾਈ-ਫਾਈ ਨੈੱਟਵਰਕ ਵਿੱਚ ਸਭ ਤੋਂ ਵੱਧ ਸਮਾਂ ਬਿਤਾਉਣ ਵਾਲੇ ਲੋਕ ਨੈਦਰਲੈਂਡਜ਼ ਦੇ ਹਨ। ਵੱਧ ਤੋਂ ਵੱਧ ਸਮਾਂ ਬਿਤਾਉਣ ਵਿੱਚ ਚੀਨ ਦਾ ਦੂਜਾ ਤੇ ਜਰਮਨੀ ਦਾ ਤੀਜਾ ਸਥਾਨ ਹੈ। ਇਨ੍ਹਾਂ ਮੁਲਕਾਂ ਦੇ 61 ਤੋਂ 68 ਫ਼ੀਸਦੀ ਲੋਕ ਵਾਈ-ਫਾਈ ਨੈੱਟਵਰਕ ’ਤੇ ਸਮਾਂ ਬਿਤਾਉਦੇ ਹਨ, ਪਰ ਭਾਰਤ ਦੇ ਨਾਗਰਿਕ ਸਿਰਫ਼ 18.9 ਫ਼ੀਸਦੀ ਸਮਾਂ ਵਾਈ-ਫਾਈ ’ਤੇ ਲੰਘਾਉਂਦੇ ਹਨ। ਬਾਕੀ ਆਪਣੇ ਨਿੱਜੀ ਡੇਟਾ ਦੀ ਵਰਤੋਂ ਕਰਦੇ ਹਨ। ਜ਼ਾਹਿਰ ਹੈ ਕਿ ਸਾਡੀਆਂ ਟੈਲੀਕੌਮ ਕੰਪਨੀਆਂ 4-ਜੀ ਦਾ ਢਿੰਡੋਰਾ ਤਾਂ ਪਿੱਟ ਰਹੀਆਂ ਹਨ, ਪਰ ਰਫ਼ਤਾਰ 3-ਜੀ ਵਰਗੀ ਵੀ ਨਹੀਂ ਦੇ ਰਹੀਆਂ।
I.T.cp kambojਦੋਸਤੋ, 4-ਜੀ ਨੈੱਟਵਰਕ ਨੂੰ ਬੇਹੱਦ ਬਿਹਤਰ ਬਣਾ ਕੇ ਜਨਤਕ ਥਾਵਾਂ ’ਤੇ ਮੁਫ਼ਤ ਵਾਈ-ਫ਼ਾਈ ਦੀ ਸਹੂਲਤ ਦੇਣ ਦੀ ਲੋੜ ਹੈ ਤਾਂ ਜੋ ਆਲਮੀ ਇੰਟਰਨੈੱਟ ਵਰਤੋਂਕਾਰਾਂ ਦੀ ਮੰਡੀ ਵਿੱਚ ਭਾਰਤ ਨੂੰ ਢੁਕਵਾਂ ਸਥਾਨ ਮਿਲ ਸਕੇ। ਭਾਰਤ ਦੇ ਲੋਕਾਂ ਨੂੰ ਚੰਗੇ ਸਾਈਬਰ ਨਾਗਰਿਕ ਬਣਨ ਦੀ ਵੱਡੀ ਲੋੜ ਹੈ। ਜੇ ਅਸੀਂ ਸੋਸ਼ਲ ਮੀਡੀਆ ਉੱਤੇ ਫਜ਼ੂਲ ਦੀਆਂ ਫੋਟੋਆਂ ਤੇ ਵੀਡੀਓਜ਼ ਨੂੰ ਸਾਂਝਾ ਕਰਨ ਦੀ ਆਦਤ ਛੱਡ ਦੇਈਏ ਤਾਂ ਨੈੱਟ ਰਫ਼ਤਾਰ ਨੂੰ ਚੰਗੇ ਕੰਮਾਂ ਲਈ ਵਰਤਿਆ ਜਾ     ਸਕਦਾ ਹੈ।
ਕੀ 13 ਅੰਕਾਂ ਦਾ ਹੋਵੇਗਾ ਮੋਬਾਈਲ ਨੰਬਰ: ਦੋਸਤੋ, ਪਿਛਲੇ ਕਈ ਦਿਨਾਂ ਤੋਂ ਮੀਡੀਆ ਵਿੱਚ ਇਕ ਖ਼ਬਰ ਲਗਾਤਾਰ ਆ ਰਹੀ ਹੈ ਕਿ ਸਾਡੇ 10 ਅੰਕਾਂ ਵਾਲੇ ਮੋਬਾਈਲ ਨੰਬਰ ਹੁਣ 13 ਅੰਕਾਂ ਵਿੱਚ ਬਦਲ ਜਾਣਗੇ। ਭਾਰਤ ਵਿੱਚ ਟੈਲੀਕੌਮ ਦੀ ਸਭ ਤੋਂ ਵੱਡੀ ਅਥਾਰਿਟੀ ਡਿਪਾਰਟਮੈਂਟ ਆਫ਼ ਟੈਲੀਕਮਿਊਨੀਕੇਸ਼ਨ ਭਾਵ ਡੌਟ (4O“) ਦੀ ਰਿਪੋਰਟ ਨੂੰ ਘੋਖਿਆਂ ਪਤਾ ਲੱਗਦਾ ਹੈ ਕਿ ਅਜਿਹਾ ਕੁਝ ਵੀ ਨਹੀਂ ਹੋਣ ਵਾਲਾ। ਹਕੀਕਤ ਇਹ ਹੈ ਕਿ ਸਾਡੇ ਮੋਬਾਈਲ ਫੋਨਾਂ ਦੇ ਸਿਮ ਦੇ 10 ਅੰਕਾਂ ਵਾਲੇ ਨੰਬਰ ਉਸੇ ਤਰ੍ਹਾਂ ਹੀ ਚੱਲਦੇ ਰਹਿਣਗੇ। ਸਾਡੇ ਦੇਸ਼ ਵਿੱਚ ਕਈ ਸਿਮ ਮੋਬਾਈਲ ਫੋਨਾਂ ਦੇ ਨਾਲ-ਨਾਲ ਕੰਪਿਊਟਰੀ ਮਸ਼ੀਨਾਂ ਵਿੱਚ ਵੀ ਵਰਤੇ ਜਾ ਰਹੇ ਹਨ। ਅਸਲ ਵਿੱਚ ਇਨ੍ਹਾਂ ਮਸ਼ੀਨਾਂ ਜਾਂ ਯੰਤਰਾਂ ਦੇ ਆਪਸੀ ਜਾਂ ਮੋਬਾਈਲ ਨਾਲ ਸੰਪਰਕ ਬਣਾਉਣ ਵਾਲੇ ਸਿਮ ਕਾਰਡਾਂ ਨੂੰ ਹੀ ਬਦਲਿਆ ਜਾਣਾ ਹੈ ਤੇ ਇਹ ਹੁਣ 10 ਦੀ ਬਜਾਏ 13 ਅੰਕਾਂ ਦੇ ਹੋਣਗੇ। ਦੱਸਣਯੋਗ ਹੈ ਕਿ ਅਜਿਹੇ ਖ਼ਾਸ ਕਿਸਮ ਦੇ ਸਿਮ ਕਾਰਡ ਸਵੈਪ ਮਸ਼ੀਨਾਂ, ਕਾਰਾਂ, ਬਿਜਲੀ ਵਾਲੇ ਮੀਟਰਾਂ, ਵਾਹਨ ਟ੍ਰੈਕਿੰਗ ਪ੍ਰਣਾਲੀਆਂ, ਪੈਟਰੋਲ ਪੰਪਾਂ ਉੱਤੇ ਤੇਲ ਦੀ ਰੀਡਿੰਗ ਵਿਖਾਉਣ ਵਾਲੀਆਂ ਮਸ਼ੀਨਾਂ, ਟ੍ਰੈਫ਼ਿਕ ਕਾਬੂ ਕਰਨ ਵਾਲੇ ਯੰਤਰਾਂ ਆਦਿ ਵਿੱਚ ਵਰਤੇ ਜਾਂਦੇ ਹਨ।
ਜੇ ਭਵਿੱਖ ਵਿੱਚ ਤੁਸੀਂ ਦਫ਼ਤਰ ਵਿੱਚ ਬੈਠਿਆਂ ਹੀ ਆਪਣੇ ਮੋਬਾਈਲ ਰਾਹੀਂ ਘਰ ਦਾ ਕੰਪਿਊਟਰੀ ਤਾਲਾ ਖੋਲ੍ਹਣਾ ਚਾਹੁੰਦੇ ਹੋ, ਖੇਤ ਵਾਲੀ ਬੰਬੀ ਦਾ ਬਟਨ ਨੱਪਣਾ ਚਾਹੁੰਦੇ ਹੋ ਜਾਂ ਬਾਜ਼ਾਰੋਂ ਚੱਲਣ ਸਮੇਂ ਆਪਣੇ ਬੈੱਡਰੂਮ ਦਾ ਏਸੀ ਚਾਲੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਵੀ ਆਪਣੇ ਫੋਨ ਵਿੱਚ ਵਿਸ਼ੇਸ਼ ਕਿਸਮ ਦਾ ਸਾਫ਼ਟਵੇਅਰ ਰੱਖਣਾ ਪਵੇਗਾ ਤੇ 13 ਅੰਕਾਂ ਵਾਲਾ ਸਿਮ ਪਾਉਣਾ ਪਵੇਗਾ। ਫਿਲਹਾਲ ਇਹ ਸਿਮ ਪਹਿਲੀ ਜੁਲਾਈ ਤੋਂ ਮਿਲਣੇ ਸ਼ੁਰੂ ਹੋਣਗੇ। ਪੁਰਾਣੀਆਂ ਮਸ਼ੀਨਾਂ ਵਾਲੇ ਸਿਮਾਂ ਦੇ ਨੰਬ