ਐਪਲ ਦੀ ਬਜਾਏ ਐਂਡਰਾਇਡ ਕਿਉਂ?

07-08-2015
ਉਂਜ ਤਾਂ ਆਧੁਨਿਕ ਮੋਬਾਈਲ ਦੀ ਦੁਨੀਆ 'ਚ ਐਪਲ ਸਭ ਤੋਂ ਸਿਖਰ 'ਤੇ ਹੈ ਪਰ ਫਿਰ ਵੀ ਕੁੱਝ ਵਿਲੱਖਣ ਖ਼ੂਬੀਆਂ ਕਾਰਨ ਐਂਡਰਾਇਡ ਦੀ ਚੋਣ ਕਰਨਾ ਸਿਆਣਪ ਦੀ ਨਿਸ਼ਾਨੀ ਹੈ।

  • ਐਂਡਰਾਇਡ ਇੱਕ ਮੁਫ਼ਤ ਸੰਚਾਲਨ-ਪ੍ਰਣਾਲੀ ਹੈ। 
  • ਇਸ ਦਾ ਸੰਕੇਤ (Code) ਖੁੱਲ੍ਹਾ-ਸਰੋਤ (Open Source) ਹੈ ਜੋ ਕਿ ਬੇਹੱਦ ਲਚਕਦਾਰ ਹੈ। ਖੋਜਕਾਰ ਬਣੀ ਬਣਾਈ ਆਦੇਸ਼ਕਾਰੀ ਵਿਚ ਆਪਣੇ ਹਿਸਾਬ ਨਾਲ ਵਾਧਾ-ਘਾਟਾ ਕਰਕੇ ਨਵੀਂ ਆਦੇਸ਼ਕਾਰੀ ਦਾ ਵਿਕਾਸ ਕਰ ਸਕਦੇ ਹਨ। 
  • ਐਂਡਰਾਇਡ ਆਦੇਸ਼ਕਾਰੀਆਂ (Applications)  ਨੂੰ ਗੂਗਲ ਪਲੇਅ ਸਟੋਰ ਰਾਹੀਂ ਲਾਹ (Download ਕਰ) ਕੇ ਵਰਤਣ ਦੀ ਬੰਦਿਸ਼ ਨਹੀਂ। ਇਸ ਨੂੰ ਬਿਜ-ਡਾਕ (E-mail), ਕਿਸੇ ਜਾਲ-ਟਿਕਾਣੇ (Website), ਅੰਕੜਾ-ਕਿੱਲੀ (Pen Drive), ਯਾਦ-ਪੱਤਾ (Memory Card) ਆਦਿ ਤੋਂ ਸਿੱਧਾ ਲਾਗੂ (Install) ਕੀਤਾ ਜਾ ਸਕਦਾ ਹੈ। ਦੂਜੇ ਪਾਸੇ, ਆਈ ਫੋਨ ਦੀਆਂ ਆਦੇਸ਼ਕਾਰੀਆਂ ਸਿਰਫ਼ ਐਪ ਸਟੋਰ ਰਾਹੀਂ ਹੀ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।
  • ਆਈ ਫੋਨ ਦੇ ਮੁਕਾਬਲੇ ਐਂਡਰਾਇਡ ਫੋਨ ਕਾਫ਼ੀ ਸਸਤੇ ਹਨ।
  • ਐਂਡਰਾਇਡ ਫੋਨ ਦੀ ਅੰਦਰੂਨੀ-ਯਾਦਦਾਸ਼ਤ (Internal Memory) ਨੂੰ ਯਾਦ-ਪੱਤੇ (Memory Card) ਰਾਹੀਂ ਵਧਾਇਆ ਜਾ ਸਕਦਾ ਹੈ ਪਰ ਆਈ ਫੋਨ ਵਿਚ ਯਾਦ-ਪੱਤਾ ਜੋੜਨ ਦੀ ਸਹੂਲਤ ਨਹੀਂ ਹੁੰਦੀ। ਇਕ ਵਿਸ਼ੇਸ਼ ਤਕਨੀਕ ਰਾਹੀ ਦੋ ਫੋਨਾਂ ਨੂੰ ਇੱਕ ਦੂਜੇ ਦੇ ਨੇੜੇ ਰੱਖ ਕੇ ਸੰਚਾਰ ਕਰਵਾਇਆ ਜਾ ਸਕਦਾ ਹੈ ਪਰ ਆਈ ਫੋਨ ਵਿਚ ਅਜਿਹੀ ਸਹੂਲਤ ਨਹੀਂ ਹੁੰਦੀ।
  • ਐਂਡਰਾਇਡ ਫੋਨ 'ਤੇ ਟੇਢੀਆਂ-ਮੇਢੀਆਂ ਲਕੀਰਾਂ ਖਿੱਚ ਕੇ ਤੇਜ਼ ਚਾਲ ਨਾਲ ਟਾਈਪ ਕਰਨ ਦੀ ਸਹੂਲਤ ਹੈ ਪਰ ਅਜੇ ਤੱਕ ਆਈ ਫੋਨ ਵਿਚ ਅਜਿਹਾ ਨਹੀਂ ਹੈ।
  • ਆਈ ਫੋਨ ਦੀਆਂ ਆਦੇਸ਼ਕਾਰੀਆਂ ਤਿਆਰ ਕਰਨ ਵਾਲੇ ਖੋਜਕਾਰਾਂ ਨੂੰ ਐਪਲ ਸਟੋਰ 'ਤੇ ਐਪ ਪਾਉਣ ਲਈ ਗੁੰਝਲਦਾਰ ਰਸਮੀ ਕਾਰਵਾਈ ਕਰਨੀ ਪੈਂਦੀ ਹੈ ਪਰ ਗੂਗਲ ਐਪ ਸਟੋਰ 'ਤੇ ਨਾਂ-ਮਾਤਰ ਰਾਸ਼ੀ ਨਾਲ ਖਾਤਾ ਖੋਲ੍ਹ ਕੇ ਅਮਲਕਾਰੀਆਂ ਨੂੰ ਲਾਗੂ ਕੀਤਾ ਜਾ ਸਕਦਾ ਹੈ। ਇਸ ਦੀ ਪ੍ਰਕਿਰਿਆ ਵੀ ਸੌਖੀ ਹੈ।
  • ਐਂਡਰਾਇਡ ਫੋਨ ਦੀ ਅੰਕੜਾ-ਤਾਰ (Data Cable) ਨੂੰ ਕਿਸੇ ਦੂਜੇ ਫੋਨ ਲਈ ਵਰਤਿਆ ਜਾ ਸਕਦਾ ਹੈ ਪਰ ਆਈ ਫੋਨ ਸਿਰਫ਼ ਆਪਣੇ ਹੀ ਜੰਤਰ ਦੀ ਤਾਰ ਜਾਂ ਸਰਬ-ਕ੍ਰਮ-ਚਾਲਕ-ਖੋੜ (USB Port) ਤੋਂ ਅੰਕੜਿਆਂ ਦਾ ਅਦਾਨ-ਪ੍ਰਦਾਨ ਕਰ ਸਕਦਾ ਹੈ। 
  • ਐਂਡਰਾਇਡ ਫੋਨ ਵਿਚ ਇੱਕ ਵਿਸ਼ੇਸ਼ ਖੋੜ (Port) ਹੁੰਦੀ ਹੈ ਜਿਸ ਦੀ ਮਦਦ ਨਾਲ ਤਾਰ ਰਾਹੀਂ ਟੈਲੀਵਿਜ਼ਨ ਨੂੰ ਜੋੜਿਆ ਜਾ ਸਕਦਾ ਹੈ। ਦੂਜੇ ਪਾਸੇ, ਆਈ ਫੋਨ ਵਿਚ ਅਜਿਹੀ ਖੋੜ ਦੀ ਸਹੂਲਤ ਨਹੀਂ ਹੁੰਦੀ।
  • ਐਂਡਰਾਇਡ ਅਤੇ ਝਰੋਖਾ ਫੋਨਾਂ ਦੇ ਮੁਕਾਬਲੇ ਆਈ ਫੋਨ ਦੀ ਬੈਟਰੀ-ਊਰਜਾ-ਸੰਭਾਲ ਵਿਵਸਥਾ ਕੁੱਝ ਕਮਜ਼ੋਰ ਹੁੰਦੀ ਹੈ। 
  • ਆਈ ਫੋਨ ਛੋਟੇ ਆਕਾਰ ਵਿਚ ਉਪਲਭਧ ਹਨ। ਦੂਜੇ ਪਾਸੇ, ਐਂਡਰਾਇਡ ਹੈਂਡਸੈੱਟ ਹਰੇਕ ਆਕਾਰ  ਵਿਚ ਉਪਲਭਧ ਹੈ।
ਤਕਨੀਕੀ ਸ਼ਬਦਾਵਲੀ   
ਉੱਚ-ਸੁਰਖੀ: Highlighter (ਹਾਈਲਾਈਟਰ)
ਉਚਾਰ-ਅੰਕੜਾ-ਆਧਾਰ: Voice Database (ਵੌਇਸ ਡਾਟਾਬੇਸ)
ਉਚਾਵਾਂ: Portable (ਪੋਰਟੇਬਲ)
ਉਚਾਵਾਂ-ਮਿਸਲ-ਰੂਪ: Portable File Formate (ਪੋਰਟੇਬਲ ਫਾਈਲ ਫਾਰਮੈਟ)
ਉਤਾਰ-ਛੱਡ: Copy-Paste (ਕਾਪੀ-ਪੇਸਟ)
ਉਤਾਰਨਾ: Download (ਡਾਊਨਲੋਡ)
ਉਤਾਰ-ਰੱਖ: Copy-Paste (ਕਾਪੀ-ਪੇਸਟ)

ਉਤਾਰਾ, ਨਕਲ: Copy (ਕਾਪੀ)
ਉਤਾਰਾ-ਸੰਭਾਲ: Backup (ਬੈਕਅਪ)
ਉਤਾਰਾ-ਚੰਮੇੜ: Copy-Paste (ਕਾਪੀ-ਪੇਸਟ)
ਉਤਾਰਾ-ਬਦਲ: Backup (ਬੈਕਅਪ)
ਉੱਨਤ: Smart (ਸਮਾਰਟ), Update (ਅਪਡੇਟ)

Previous
Next Post »