ਚਾਲ ਅਤੇ ਸੁਰੱਖਿਆ ਦਾ ਸੁਮੇਲ: ਕਲੀਨ ਮਾਸਟਰ

21-08-2015
ਕਲੀਨ ਮਾਸਟਰ' ਇੱਕ ਮੁਫ਼ਤ ਸਫਾਈ-ਉਸਤਾਦ ਆਦੇਸ਼ਕਾਰੀ ਹੈ। ਆਮ ਤੌਰ 'ਤੇ ਇਸ ਨੂੰ ਮੋਬਾਈਲ ਦੀ ਚਾਲ ਵਧਾਉਣ ਵਾਲੀ ਆਦੇਸ਼ਕਾਰੀ ਅਤੇ ਇੱਕ ਸੁਰੱਖਿਅਕ ਕਵਚ ਵਜੋਂ ਜਾਣਿਆ ਜਾਂਦਾ ਹੈ।
ਕਲੀਨ ਮਾਸਟਰ ਮੋਬਾਈਲ ਵਿਚਲੀਆਂ ਵਾਧੂ ਆਦੇਸ਼ਕਾਰੀਆਂ, ਨੁਕਸਾਨ ਗ੍ਰਸਤ ਮਿਸਲਾਂ, ਦੁਹਰਾਵੀ ਚਿਤਰਾਂ, ਬਿਗੜ (Viruses) ਅਤੇ ਹੋਰ ਅਣ-ਸੁਰੱਖਿਅਤ ਥਾਵਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਹਟਾਉਣ ਜਾਂ ਬਦਲਵੇਂ ਪ੍ਰਬੰਧ ਦਾ ਇੰਤਜ਼ਾਮ ਕਰਦਾ ਹੈ।

ਕਲੀਨ ਮਾਸਟਰ ਨੂੰ ਆਦੇਸ਼ਕਾਰੀ ਭੰਡਾਰ (App Store) ਤੋਂ ਉਤਾਰਨ ਉਪਰੰਤ 1-ਟੈਪ ਬੂਸਟਰ (1-Tap Booster) ਅਤੇ  ਸੀਐੱਮ ਐਪ ਲੌਕ (CM App Lock) ਨਾਂ ਦੀਆਂ ਵਾਧੂ ਆਦੇਸ਼ਕਾਰੀਆਂ ਵੀ ਲਾਗੂ ਹੋ ਜਾਂਦੀਆਂ ਹਨ। ਕਈ ਵਾਰ ਇਨ੍ਹਾਂ ਨੂੰ ਵੱਖਰੇ ਤੌਰ 'ਤੇ ਲਾਗੂ ਕਰਨ ਦੀ ਲੋੜ ਵੀ ਮਹਿਸੂਸ ਹੋ ਸਕਦੀ ਹੈ। 1-ਟੈਪ ਬੂਸਟਰ ਮੋਬਾਈਲ ਦੇ ਪ੍ਰਕਿਰਿਆ-ਜੰਤਰ (ਪ੍ਰੋਸੈੱਸਰ) ਦੀ ਸੁਸਤੀ ਨੂੰ ਦੂਰ ਕਰਕੇ ਇਸ ਦੀ ਚਾਲ ਵਧਾਉਂਦਾ ਹੈ। ਸੀਐੱਮ ਆਦੇਸ਼ਕਾਰੀ ਲੌਕ ਦੇ ਜ਼ਰੀਏ ਫੋਨ ਘੰਟੀਆਂ, ਸਨੇਹੇ, ਵਟਸ ਐਪ, ਫੇਸਬੁਕ,(Gallery) ਗਲਿਆਰਾ, ਮਾਧਿਅਮ ਚਾਲਕ (Media Player) ਆਦਿ ਨੂੰ ਨਮੂਨਾ ਤਾਲਾ ਲਗਾਇਆ ਜਾ ਸਕਦਾ ਹੈ।
ਸੀਐੱਮ ਸਕਿਉਰਿਟੀ (CM Security) ਨਾਂ ਦੀ ਆਦੇਸ਼ਕਾਰੀ ਨੂੰ ਗੂਗਲ ਬਜ਼ਾਰ 'ਤੋਂ ਵੱਖਰੇ ਤੌਰ 'ਤੇ ਉਤਾਰਿਆ (Download ਕੀਤਾ) ਜਾ ਸਕਦਾ ਹੈ। ਇਹ ਕਲੀਨ ਮਾਸਟਰ ਮੁੱਖ ਆਦੇਸ਼ਕਾਰੀ ਨਾਲ ਆਪਣੇ-ਆਪ ਸਬੰਧ ਬਣਾ ਲੈਂਦੀ ਹੈ, ਮੋਬਾਈਲ ਨੂੰ ਬਿਗੜ (Virus) ਤੋਂ ਬਚਾ ਕੇ ਰੱਖਦੀ ਹੈ ਤੇ ਅੰਤਰਜਾਲ (Internet) ਤੋਂ ਅੰਕੜਿਆਂ (Data) ਦੇ ਵਹਾਅ ਨੂੰ ਸੁਰੱਖਿਆ ਪ੍ਰਦਾਨ ਕਰਵਾਉਂਦਾ ਹੈ।
ਕਲੀਨ ਮਾਸਟਰ ਅਤੇ ਇਸ ਦੀਆਂ ਸਹਿਯੋਗੀ ਆਦੇਸ਼ਕਾਰੀਆਂ ਦੀਆਂ ਖ਼ੂਬੀਆਂ ਇਸ ਪ੍ਰਕਾਰ ਹਨ:
'ਕਲੀਨ ਮਾਸਟਰ' ਇੱਕ ਮਾਨਤਾ ਪ੍ਰਾਪਤ ਆਦੇਸ਼ਕਾਰੀ ਹੈ ਜਿਸ ਨੂੰ ਜਰਮਨੀ ਦੀ 'ਏਵੀ ਟੈਸਟ' ਨਾਂ ਦੀ ਇੱਕ ਸੁਤੰਤਰ ਸੰਸਥਾ ਨੇ ਵਕਾਰੀ ਦਰਜਾ ਦਿੱਤਾ ਹੈ।
ਪਿਛਲੇ 16 ਸਾਲਾਂ ਤੋਂ ਇਸ ਆਦੇਸ਼ਕਾਰੀ ਦੀ ਕੰਪਿਊਟਰਾਂ ਅਤੇ ਮੋਬਾਈਲ ਫੋਨਾਂ ਲਈ ਵੱਡੇ ਪੱਧਰ 'ਤੇ ਵਰਤੋਂ ਕੀਤੀ ਜਾ ਰਹੀ ਹੈ।
ਇਹ ਦੁਨੀਆ ਦੀਆਂ 26 ਤੋਂ ਵੱਧ ਭਾਸ਼ਾਵਾਂ ਵਿਚ ਦਿੱਤੀ ਜਾਣ ਵਾਲੀ ਮੁਫ਼ਤ ਆਦੇਸ਼ਕਾਰੀ ਹੈ।
ਇਹ ਇੱਕ ਸ਼ਕਤੀਸ਼ਾਲੀ ਡਾਰ-ਇੰਜਣ (Cloud-Engine) ਰਾਹੀਂ ਮੋਬਾਈਲ ਵਿਚਲੀਆਂ ਫ਼ਾਲਤੂ ਮਿਸਲਾਂ ਦੇ ਜ਼ਖੀਰੇ ਨੂੰ ਸੁਰੱਖਿਅਤ ਢੰਗ ਨਾਲ ਨਿਪਟਾਉਂਦੀ ਹੈ।
ਇਹ ਆਦੇਸ਼ਕਾਰੀ ਪੂਰੇ ਮੋਬਾਈਲ ਦਾ ਨਿਰੀਖਣ ਕਰਦੀ ਹੈ, ਤਰੁੱਟੀਆਂ ਦਾ ਪਤਾ ਲਗਾਉਂਦੀ ਹੈ ਤੇ ਉਨ੍ਹਾਂ ਦਾ ਢੁਕਵਾਂ ਹੱਲ ਲੱਭਦੀ ਹੈ।
ਇਹ ਵੱਖ-ਵੱਖ ਆਦੇਸ਼ਕਾਰੀਆਂ ਦੀ ਕਾਰਗੁਜ਼ਾਰੀ ਬਿਹਤਰ ਬਣਾਉਂਦੀ ਹੈ ਤੇ ਉਨ੍ਹਾਂ ਨੂੰ ਹੋਰ ਨਿੱਠ ਕੇ ਕੰਮ ਕਰਨ ਲਈ ਉਤਸ਼ਾਹਿਤ ਕਰਦੀ ਹੈ।
'ਸੀਐੱਮ ਸਕਿਉਰਿਟੀ' ਤੇਜ਼ ਚਾਲ ਨਾਲ ਕੰਮ ਕਰਨ ਵਾਲੀ ਬਿਗੜ-ਵਿਰੋਧੀ (Anti-Virus) ਅਮਲਕਾਰੀ ਹੈ ਜੋ ਇੱਕ ਵੱਡੇ ਤੋਂ ਵੱਡੇ ਮੋਬਾਈਲ ਦੀ ਵੀ ਕੁੱਝ ਕੁ ਸਕਿੰਟਾਂ 'ਚ ਪੜਤਾਲ ਕਰ ਸਕਦੀ ਹੈ।
ਮੁੱਖ ਆਦੇਸ਼ਕਾਰੀ ('ਕਲੀਨ ਮਾਸਟਰ') ਦੇ 'ਸੀਐੱਮ ਸਕਿਉਰਿਟੀ', 'ਬੂਸਟਰ' ਅਤੇ 'ਆਦੇਸ਼ਕਾਰੀਆਂ ਲੌਕ' ਨਾਲ ਦੁਵੱਲੇ ਸਬੰਧ ਹਨ ਤੇ ਇਹ ਸਾਰੇ ਮਿਲ ਕੇ ਇੱਕ ਸ਼ਕਤੀਸ਼ਾਲੀ ਪ੍ਰਣਾਲੀ ਦਾ ਨਿਰਮਾਣ ਕਰਦੇ ਹਨ।
'1-ਟੈਪ ਬੂਸਟਰ' ਆਦੇਸ਼ਕਾਰੀ ਅੰਦਰੂਨੀ-ਯਾਦਦਾਸ਼ਤ ਅਤੇ ਕੇਂਦਰੀ ਪ੍ਰਕਿਰਿਆ-ਜੰਤਰ (CPU) ਨੂੰ ਚੁਸਤ-ਦਰੁਸਤ ਕਰਨ 'ਚ ਮਦਦ ਕਰਦਾ ਹੈ।
'ਸੀਐੱਮ ਸਕਿਉਰਿਟੀ' ਜਾਲ (Net) ਤੋਂ ਲਾਹੀਆਂ (Download ਕੀਤੀਆਂ) ਨਵੀਆਂ ਆਦੇਸ਼ਕਾਰੀਆਂ ਜਾਂ ਉਨ੍ਹਾਂ ਦੇ ਉੱਨਤ-ਸੰਸਕਰਣਾਂ ਨੂੰ ਲਾਗੂ ਕਰਨ ਸਮੇਂ ਪੜਤਾਲ ਕਰਦੀ ਹੈ। ਇਹ ਵਿਗਾੜਕਾਰਾਂ ਆਦਿ ਨੂੰ ਲੱਭ ਕੇ ਉਨ੍ਹਾਂ ਦਾ ਖੁਰਾ-ਖੋਜ ਮਿਟਾ ਕੇ ਦਮ ਲੈਂਦੀ ਹੈ।
ਸੁਰੱਖਿਅਤ ਜਾਲ-ਖੋਜ (Browsing) ਅਰਥਾਤ ਅੰਤਰਜਾਲ (Internet) ਦੀ ਵਰਤੋਂ ਲਈ ਇਹ ਦੁਨੀਆ ਦੀਆਂ ਬਿਹਤਰੀਨ ਆਦੇਸ਼ਕਾਰੀਆਂ 'ਚੋਂ ਇੱਕ ਹੈ।
ਇਹ ਮੋਬਾਈਲ ਦੇ ਗਰਮ ਹੋਣ ਦੀ ਸਮੱਸਿਆ ਦਾ ਤੋੜ ਵੀ ਲੱਭ ਸਕਦਾ ਹੈ। ਇਹ ਲਗਾਤਾਰ ਪ੍ਰਕਿਰਿਆ-ਜੰਤਰ (Processor) ਦੀਆਂ ਗਤੀਵਿਧੀਆਂ ਦਾ ਮੁਆਇਨਾ ਕਰਦਾ ਰਹਿੰਦਾ ਹੈ ਤੇ ਕੇਂਦਰੀ ਪ੍ਰਕਿਰਿਆ- ਜੰਤਰ ਦਾ ਤਾਪਮਾਨ ਵਧਾਉਣ ਵਾਲੀਆਂ ਆਦੇਸ਼ਕਾਰੀਆਂ ਨੂੰ ਫ਼ੌਰਨ ਬੰਦ ਕਰ ਦਿੰਦਾ ਹੈ।
ਮੋਬਾਈਲ 'ਚ ਵੱਧ ਯਾਦਦਾਸ਼ਤ ਥਾਂ ਦੇ ਬੰਦੋਬਸਤ ਲਈ 'ਮੈਮਰੀ ਬੂਸਟਰ' ਚਿਤਰਾਂ, ਗੀਤਾਂ ਅਤੇ ਸਚਿਤਰਾਂ ਆਦਿ ਦੀ ਸੁਚੱਜੀ ਵਿਵਸਥਾ ਕਰਦਾ ਹੈ।
ਇਹ ਖ਼ਤਰਨਾਕ ਆਦੇਸ਼ਕਾਰੀਆਂ ਅਤੇ ਅਸੁਰੱਖਿਅਤ ਜਾਲ-ਟਿਕਾਣਿਆਂ ਤੋਂ ਮੁਕਤ ਕਰਵਾਉਂਦਾ ਹੈ।
ਖ਼ੂਬਸੂਰਤ ਤੇ ਸੀਤਲ ਪ੍ਰਭਾਵਾਂ ਨਾਲ ਸੰਜੋਈ ਇਹ ਆਦੇਸ਼ਕਾਰੀ ਬੈਟਰੀ ਊਰਜਾ ਜ਼ਾਇਆਂ ਕਰਨ ਵਾਲੀਆਂ ਆਦੇਸ਼ਕਾਰੀਆਂ 'ਤੇ ਕਰੜੀ ਨਜ਼ਰ ਰੱਖਦੀ ਹੈ ਤੇ ਉਸ ਦਾ ਢੁਕਵਾਂ ਬਦਲ ਮੁਹੱਈਆ ਕਰਵਾਉਂਦੀ ਹੈ।
'ਸੀਐੱਮ ਲੌਕ' ਐਪ ਮੋਬਾਈਲ ਦੀਆਂ ਵੱਖ-ਵੱਖ ਆਦੇਸ਼ਕਾਰੀਆਂ ਦੀ ਸੁਰੱਖਿਆ ਲਈ ਹੈ। ਇਸ ਨਾਲ ਕਿਸੇ ਖ਼ਾਸ ਆਦੇਸ਼ਕਾਰੀ, ਚਿਤਰ-ਗਲਿਆਰੇ (Photo Gallery), ਵਟਸ ਐਪ ਆਦਿ ਨੂੰ ਤਾਲਾ ਲਗਾ ਕੇ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਿਆ ਜਾ ਸਕਦਾ ਹੈ।
ਤਕਨੀਕੀ ਸ਼ਬਦਾਵਲੀ   
ਅੰਕੜਾ-ਕਿੱਲੀ: Pen Drive (ਪੈੱਨ ਡਰਾਈਵ)
ਅੰਕੜਾ-ਕੋਸ਼: Database (ਡਾਟਾਬੇਸ)
ਅੰਕੜਾ-ਗੁੱਟ: Data Pack (ਡਾਟਾ ਪੈਕ)
ਅੰਕੜਾ-ਡਾਰ: Sky Drive (ਸਕਾਈ ਡਰਾਈਵ)
ਅੰਕੜਾ-ਤਾਰ: Data Cable (ਡਾਟਾ ਕੇਬਲ)
ਅਕਾਸ਼-ਚਾਲ: Sky Drive (ਸਕਾਈ ਡਰਾਈਵ)
ਅਕਾਸ਼ੀ-ਭੰਡਾਰਣ-ਸੰਗ੍ਰਹਿ: Cloud Storage Integration (ਕਲਾਊਡ ਸਟੋਰੇਜ ਇੰਟੈਗ੍ਰੇਸ਼ਨ)
ਅਕਾਸ਼ੀ-ਭੰਡਾਰਣ-ਸਮੂਹ: Cloude Storage Integration (ਕਲਾਊਡ ਸਟੋਰੇਜ ਇੰਟੀਗ੍ਰੇਸ਼ਨ)
ਅੰਕੀ: Digital (ਡਿਜੀਟਲ)
ਅੰਕੀ-ਅੰਕੜੇ: Digital Data (ਡਿਜੀਟਲ ਡਾਟਾ)
ਅੰਕੀ-ਇਸ਼ਾਰਾ (-ਸੰਕੇਤ, -ਸੈਨਤ): Digital Signal
ਅੰਕੀਕਰਣ: Numbering (ਨੰਬਰਿੰਗ)
Previous
Next Post »