ਅਸ਼ਲੀਲ ਫ਼ਿਲਮਾਂ ਦਾ ਸਿਹਤ ’ਤੇ ਮਾੜਾ ਅਸਰ

ਅਸ਼ਲੀਲ ਫ਼ਿਲਮਾਂ ਦਾ ਸਾਡੀ ਸਿਹਤ ’ਤੇ ਮਾੜਾ ਅਸਰ ਪੈਂਦਾ ਹੈ। ਅਮਰੀਕਾ ਵਿੱਚ ਹੋਈ ਇੱਕ ਖੋਜ ਤੋਂ ਸਾਹਮਣੇ ਆਇਆ ਕਿ ਉੱਥੋਂ ਦੇ 50 ਫ਼ੀਸਦੀ ਪੁਰਸ਼ ਅਤੇ 30 ਫ਼ੀਸਦੀ ਔਰਤਾਂ ਮਾੜੇ ਦਰਜੇ ਦੀਆਂ ਵੀਡੀਓਜ਼ ਵੇਖਦੇ ਹਨ। ਇੰਟਰਨੈੱਟ ਤੇ ਯੂ-ਟਿਊਬ ਆਦਿ ਦੇ ਆਉਣ ਨਾਲ ਭਾਰਤ ਵਿੱਚ ਵੀ ਇਹ ‘ਬਿਮਾਰੀ’ ਤੇਜ਼ੀ ਨਾਲ ਵਧ ਰਹੀ ਹੈ। ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਭਾਰਤ ਪਿਛਲੇ 2-3 ਸਾਲਾਂ ਵਿੱਚ ਅਸ਼ਲੀਲ ਫ਼ਿਲਮਾਂ ਵੇਖਣ ਵਾਲੇ ਦੇਸ਼ਾਂ ਵਿੱਚ ਦਸਵੇਂ ਤੋਂ ਤੀਜੇ ਥਾਂ ’ਤੇ ਆ ਗਿਆ ਹੈ। ਪੰਜਾਬ ਦੇ ਮਾਮਲੇ ਵਿੱਚ ਗੂਗਲ ਰੁਝਾਨ ਦੇਖੀਏ ਤਾਂ ਨਤੀਜੇ ਵੀ ਕਾਫ਼ੀ ਨਿਰਾਸ਼ਾਯੋਗ ਹਨ। ਮਨੁੱਖ ਵਿੱਚ ਇੱਕ ਔਕਸੀਟੋਸਿਨ ਨਾਂ ਦਾ ਹਾਰਮੋਨ ਹੁੰਦਾ ਹੈ, ਜਿਸ ਨੂੰ ‘ਪਿਆਰ ਵਾਲਾ ਹਾਰਮੋਨ’ ਆਖਦੇ ਹਨ। ਇਸੇ ਹਾਰਮੋਨ ਕਾਰਨ ਹੀ ਪੁਰਸ਼ ਤੇ ਔਰਤਾਂ ਆਪਸੀ ਖਿੱਚ ਦੇ ਬੰਧਨ ਵਿੱਚ ਬੱਝੇ ਰਹਿੰਦੇ ਹਨ, ਪਰ ਅਸ਼ਲੀਲ ਫ਼ਿਲਮਾਂ ਵੇਖਣ ਨਾਲ ਇਹ ਹਾਰਮੋਨ ਕਮਜ਼ੋਰ ਪੈਣ ਲੱਗਦਾ ਹੈ। ਅਜਿਹੀਆਂ ਫ਼ਿਲਮਾਂ ਦਾ ਸਭ ਤੋਂ ਵੱਧ ਅਸਰ ਦਿਮਾਗ਼ ’ਤੇ ਪੈਂਦਾ ਹੈ। ਮਨੁੱਖ ਹੌਲੀ-ਹੌਲੀ ਇਕੱਲਾ ਮਹਿਸੂਸ ਕਰਨ ਲੱਗਦਾ ਹੈ ਤੇ ਮਾਨਸਿਕ ਤਣਾਅ ਹੇਠ ਆ ਜਾਂਦਾ ਹੈ।
Previous
Next Post »