ਫੇਸਬੁਕ ਮੈਸੰਜਰ ਰਾਹੀਂ ਸਨੇਹਿਆਂ ਦਾ ਅਦਾਨ-ਪ੍ਰਦਾਨ

27-11-2015
ਫੇਸਬੁਕ ਇੱਕ ਸਮਾਜਿਕ ਜਾਲਤੰਤਰ (Social Network) ਟਿਕਾਣਾ ਹੈ। ਇਸ ਨਾਲ ਦੁਨੀਆ ਭਰ ਦੇ ਲੱਖਾਂ ਵਿਅਕਤੀ ਜੁੜੇ ਹੋਏ ਹਨ। ਆਪਣੇ ਤਜਰਬੇ, ਲੇਖ, ਸਨੇਹੇ, ਤਸਵੀਰਾਂ, ਸਚਿਤਰ ਆਦਿ ਸਾਂਝੇ ਕਰਨ ਲਈ ਲੋਕ ਫੇਸਬੁਕ ਦਾ ਸਹਾਰਾ ਲੈਂਦੇ ਹਨ।
ਆਧੁਨਿਕ ਮੋਬਾਈਲ ਉੱਤੇ ਫੇਸਬੁਕ ਵਰਤਣ ਲਈ ਫੇਸਬੁਕ ਮੈਸੰਜਰ (Facebook Messenger) ਆਦੇਸ਼ਕਾਰੀ ਲਾਹ ਕੇ ਵਰਤ ਲੈਣੀ ਚਾਹੀਦੀ ਹੈ। ਇਸ ਵਿਚ ਕਈ ਖ਼ੂਬੀਆਂ ਹਨ। ਜਿਵੇਂ ਕਿ:
ਫੇਸਬੁਕ ਮੈਸੰਜਰ ਨੂੰ ਬਿਲਕੁਲ ਮੁਫ਼ਤ 'ਚ ਵਰਤਿਆ ਜਾ ਸਕਦਾ ਹੈ।
ਇਸ ਰਾਹੀਂ ਸਿਰਫ਼ ਫੇਸਬੁਕ ਵਾਲੇ ਮਿੱਤਰਾਂ ਨਾਲ ਹੀ ਨਹੀਂ ਸਗੋਂ ਸਿਰਨਾਵਾਂ-ਸੂਚੀ (Contact List) ਵਿਚ ਦਰਜ ਹੋਰਨਾਂ ਮਿੱਤਰਾਂ ਨਾਲ ਵੀ ਸੰਪਰਕ ਬਣਾਇਆ ਜਾ ਸਕਦਾ ਹੈ।
ਇਸ ਵਿਚ ਸਮੂਹ ਪਰਖ ਕਰਨ ਦੀ ਸਹੂਲਤ ਵੀ ਸ਼ੁਮਾਰ ਹੈ।
ਇਸ ਵਿਚ ਸਨੇਹਿਆਂ ਦੇ ਨਾਲ-ਨਾਲ ਤਸਵੀਰਾਂ ਅਤੇ ਸਚਿਤਰਾਂ ਆਦਿ ਦਾ ਅਦਾਨ-ਪ੍ਰਦਾਨ ਵੀ ਕਰਵਾਇਆ ਜਾ ਸਕਦਾ ਹੈ।
ਇਸ ਵਿਚ ਮੁਫ਼ਤ (ਮਿਆਰੀ ਅੰਕੜਾ ਕੀਮਤ 'ਤੇ ਆਧਾਰਿਤ) ਗੱਲਬਾਤ ਦੀ ਸਹੂਲਤ ਵੀ ਉਪਲਭਧ ਹੈ।
ਫੇਸਬੁਕ ਮੈਸੰਜਰ ਵਿਚਲੇ ਅੰਕੜੇ ਬਿਲਕੁਲ ਸੁਰੱਖਿਅਤ ਹਨ। ਕੋਈ ਵਿਅਕਤੀ ਸਾਡੀ ਸਹਿਮਤੀ ਬਗੈਰ ਇਸ ਦੀ ਵਰਤੋਂ ਨਹੀਂ ਕਰ ਸਕਦਾ ਪਰ ਸ਼ਰਤ ਹੈ ਕਿ ਪਛਾਣ-ਸ਼ਬਦ (Password) ਸੁਰੱਖਿਅਤ ਰੱਖਿਆ ਜਾਵੇ।
ਆਪਣੇ ਸਨੇਹੇ ਨੂੰ ਆਵਾਜੀ (Audio) ਰੂਪ ਵਿਚ ਭੇਜਿਆ ਜਾ ਸਕਦਾ ਹੈ।
ਇਸ 'ਤੇ ਮੈਸੰਜਰ ਵਰਤਣ ਵਾਲੇ ਅਤੇ ਸਾਧਾਰਨ ਫੇਸਬੁਕ ਵਰਤਣ ਵਾਲੇ ਮਿੱਤਰਾਂ ਦੀ ਭਾਲ ਕੀਤੀ ਜਾ ਸਕਦੀ ਹੈ।
ਜੇਕਰ ਤੁਸੀਂ ਆਪਣੇ ਮਿੱਤਰਾਂ ਨੂੰ ਇਹ ਦੱਸਣਾ ਚਾਹੁੰਦੇ ਹੋ ਕਿ ਤੁਸੀਂ ਕਿੱਥੇ ਹੋ ਤਾਂ 'ਲੋਕੇਸ਼ਨ' ਵਿਸ਼ੇਸ਼ਤਾ ਨੂੰ ਚਾਲੂ ਕਰ ਕਰਕੇ ਅਜਿਹਾ ਕੀਤਾ ਜਾ ਸਕਦਾ ਹੈ।
ਜੋ ਲੋਕ ਕਿਸੇ ਕਾਰਨ ਤੁਹਾਡੀ ਗੱਲਬਾਤ ਵਿਚ ਸ਼ਾਮਿਲ ਨਹੀਂ ਹੋ ਸਕੇ ਤੁਸੀਂ ਉਨ੍ਹਾਂ ਨੂੰ ਵੀ ਸਨੇਹਾ ਭੇਜ ਸਕਦੇ ਹੋ।
ਅੰਤ, ਫੇਸਬੁਕ ਮੈਸੰਜਰ ਇੱਕ ਪਾਏਦਾਰ ਆਦੇਸ਼ਕਾਰੀ ਹੈ। ਇਸ ਦਾ ਪੂਰਾ ਲਾਭ ਲੈਣ ਲਈ ਸਾਨੂੰ ਆਪਣੇ ਮਿੱਤਰਾਂ ਦੇ ਫੋਨਾਂ ਵਿਚ ਇਸ ਨੂੰ ਪਵਾਉਣ ਲਈ ਪ੍ਰੇਰਿਤ ਕਰਨਾ ਪਵੇਗਾ।
ਤਕਨੀਕੀ ਸ਼ਬਦਾਵਲੀ  

  • ਸਮਾਂ-ਸਮਾਪਤ: Time Out (ਟਾਈਮ ਆਉਟ)
  • ਸਮਾਂ-ਸੀਮਾ: Time Line (ਟਾਈਮ ਲਾਈਨ)
  • ਸਮਾਂ-ਖੇਤਰ: Time Zone (ਟਾਈਮ ਜ਼ੋਨ)
  • ਸਮਾਜਿਕ-ਜਾਲਕ੍ਰਮ: Social Networking (ਸੋਸ਼ਲ ਨੈਟਵਰਕਿੰਗ)
  • ਸਮਾਜਿਕ-ਮਾਧਿਅਮ-ਟਿਕਾਣਾ: Social Media Website (ਸੋਸ਼ਲ ਮੀਡੀਆ ਵੈੱਬਸਾਈਟ)
  • ਸਮਾਂ-ਰੇਖਾ: Time Line (ਟਾਈਮ ਲਾਈਨ)
  • ਸਮੂਹਿਕ-ਸ਼ਬਦੀ-ਚਰਚਾ: Group Chat (ਗਰੁੱਪ ਚੈਟ)
  • ਸਮੂਹਿਕ-ਜਾਲਕ੍ਰਮ: Social Networking (ਸੋਸ਼ਲ ਨੈਟਵਰਕਿੰਗ)
  • ਸਰਕਵਾਂ-ਪ੍ਰਦਰਸ਼ਣ: Slide Show (ਸਲਾਈਡ ਸ਼ੋਅ)
  • ਸਰਕਵਾਂ-ਬਦਲਾਅ: Slide Transition (ਸਲਾਈਡ ਟਰਾਂਜ਼ਿਸ਼ਨ)
  • ਸਰਕਵੇਂ-ਦ੍ਰਿਸ਼: Slide Show (ਸਲਾਈਡ ਸ਼ੋਅ)
  • ਸ਼ਰਤਬੰਦੀ (ਸ਼ਰਤੀਆ-)-ਦਿੱਖ: Conditional Formatting (ਕੰਡੀਸ਼ਨਲ ਫਾਰਮੈਟਿੰਗ)



Previous
Next Post »