ਗੂਗਲ ਪਲੱਸ ਰਾਹੀਂ ਪੂਰਾ ਕਰੋ ਚਿਤਰ-ਸਾਂਝ ਦਾ ਸ਼ੌਂਕ

13-11-2015

ਗੂਗਲ ਪਲੱਸ (Google+) ਰਾਹੀਂ ਅਸੀਂ ਆਪਣੇ ਚਿੱਤਰਾਂ ਅਤੇ ਸਚਿਤਰਾਂ ਨੂੰ ਸਾਂਭ ਸਕਦੇ ਹਾਂ ਤੇ ਦੁਨੀਆ 'ਚ ਕਿਸੇ ਵੀ ਥਾਂ 'ਤੇ ਬੈਠ ਕੇ ਵਰਤ ਸਕਦੇ ਹਾਂ। ਇਸ ਆਦੇਸ਼ਕਾਰੀ ਦੀਆਂ ਸਹੂਲਤਾਂ ਮੁਫ਼ਤ 'ਚ ਉਪਲਭਧ ਹਨ। ਇਸ ਰਾਹੀਂ ਆਪਣੀਆਂ ਰੁਚੀਆਂ ਵਾਲੇ ਮਿੱਤਰਾਂ ਨੂੰ ਲੱਭ ਕੇ ਉਨ੍ਹਾਂ ਨਾਲ ਸਬੰਧ ਬਣਾਇਆ ਜਾ ਸਕਦਾ ਹੈ।
ਵਿਸ਼ੇਸ਼ਤਾਵਾਂ: ਇਸ ਵਿਚ ਚਿਤਰਾਂ ਨੂੰ ਸਰਕਵੇਂ-ਪ੍ਰਦਰਸ਼ਣ (Slide Show) ਦੇ ਰੂਪ ਵਿਚ ਦਿਖਾਉਣ ਦੀ ਸਹੂਲਤ ਹੈ।
  • ਗੂਗਲ ਪਲੱਸ ਨੂੰ ਪਿਕਾਸਾ (Picasa) ਨਾਲ ਜੋੜ ਕੇ ਚਿਤਰਾਂ ਦੀ ਕਾਂਟ-ਛਾਂਟ ਅਤੇ ਖ਼ੂਬਸੂਰਤ ਬਣਾਉਣ ਦਾ ਕੰਮ ਕੀਤਾ ਜਾ ਸਕਦਾ ਹੈ।
  • ਇਸ 'ਤੇ ਇੱਕ ਦਾਬ ਰਾਹੀਂ ਚਿਤਰਾਂ ਨੂੰ ਅੰਤਰਜਾਲ (Internet) 'ਤੇ ਚੜ੍ਹਾਇਆ (Upload) ਕੀਤਾ ਜਾ ਸਕਦਾ ਹੈ।
  • ਅਸੀਂ ਚਿਤਰਾਂ ਨਾਲ ਸਬੰਧਿਤ ਟਿੱਪਣੀਆਂ ਅਤੇ ਹੋਰ ਸਮਗਰੀ ਨੂੰ ਖੋਜ ਬਕਸੇ ਰਾਹੀਂ ਲੱਭ ਸਕਦੇ ਹਾਂ।
  • ਚੜ੍ਹਾਈਆਂ ਤਸਵੀਰਾਂ ਨੂੰ ਆਪਣੀ ਨਿੱਜੀ ਚਿਤਰ-ਪੁਸਤਕ (Albumbs) ਵਿਚ ਰੱਖਿਆ ਜਾ ਸਕਦਾ ਹੈ।
  • ਇਸ ਵਿਚ ਸਵੈ-ਉਤਾਰਾ-ਸੰਭਾਲ (Auto-Backup) ਦੀ ਸਹੂਲਤ ਹੈ। ਇਸ ਦਾ ਅਰਥ ਇਹ ਹੈ ਕਿ ਫੋਨ ਵਿਚ ਸੰਭਾਲੇ ਹੋਏ ਚਿਤਰਾਂ ਦਾ ਆਦੇਸ਼ਕਾਰੀ ਆਪਣੇ-ਆਪ ਉਤਾਰਾ-ਸੰਭਾਲ ਲੈ ਕੇ ਤੁਹਾਡੇ ਨਿੱਜੀ ਟਿਕਾਣੇ 'ਤੇ ਪਾਉਂਦੀ ਰਹਿੰਦੀ ਹੈ।
  • ਇਸ ਰਾਹੀਂ ਤਸਵੀਰਾਂ ਦੇ ਨਾਲ-ਨਾਲ ਸਚਿਤਰਾਂ (Videos), ਅਤੇ ਜੀਵੰਤ-ਚਿਤਰਾਂ (Animation) ਨੂੰ ਵੀ ਸਾਂਝਾ ਕੀਤਾ ਜਾ ਸਕਦਾ ਹੈ।
  • ਇਸ ਵਿਚ ਤਸਵੀਰਾਂ ਨੂੰ ਛਾਂਟ ਕੇ ਉਨ੍ਹਾਂ ਦਾ ਸੰਪਾਦਨ ਕੀਤਾ ਜਾ ਸਕਦਾ ਹੈ।
  • ਇਸ ਵਿਚ ਸਮੂਹ (Group) ਬਣਾਉਣ ਦੀ ਵਿਵਸਥਾ ਹੈ। ਅਸੀਂ ਆਪਣੇ ਸਮੂਹ ਦੇ ਮੈਂਬਰਾਂ ਨਾਲ ਸਚਿਤਰ ਗੱਲਬਾਤ (Videos Call) ਰਾਹੀਂ ਜੁੜ ਸਕਦੇ ਹਾਂ। ਇੱਕ ਸਮੂਹ ਵਿਚ 10 ਜਣਿਆਂ ਨਾਲ ਇਕੱਠੇ ਗੱਲਬਾਤ ਕੀਤੀ ਜਾ ਸਕਦੀ ਹੈ।
  • ਭਾਵੇਂ ਗੂਗਲ ਦੀ ਇਹ ਸ਼ਕਤੀਸ਼ਾਲੀ ਆਦੇਸ਼ਕਾਰੀ ਬੇਹੱਦ ਫ਼ਾਇਦੇਮੰਦ ਹੈ ਪਰ ਇਸ ਵਿਚ ਠੀਕ ਢੰਗ ਨਾਲ ਕੰਮ ਕਰਨ ਲਈ ਉੱਚ ਚਾਲ ਵਾਲਾ (3-ਜੀ ਜਾਂ ਦੀਰਘ-ਪ੍ਰਦਾਨੀ) ਅੰਤਰਜਾਲ ਮੇਲ (Internet Connection) ਹੋਣਾ ਚਾਹੀਦਾ ਹੈ। ਵਰਤੋਂਕਾਰ ਦਾ ਗੂਗਲ 'ਚ ਖਾਤਾ ਹੋਣਾ ਜ਼ਰੂਰੀ ਹੈ 'ਤੇ ਚੜ੍ਹਾਈ ਜਾਣ ਵਾਲੀ ਫੋਟੋ 2048 ਤਸਵੀਰੀ-ਤੱਤ (Pixel) ਤੋਂ ਵੱਡੀ ਨਹੀਂ ਹੋਣੀ ਚਾਹੀਦੀ।

ਤਕਨੀਕੀ ਸ਼ਬਦਾਵਲੀ  
  • ਸਫਰੀ: Mobile (ਮੋਬਾਈਲ)
  • ਸਫ਼ਰੀ: Portable (ਪੋਰਟੇਬਲ)
  • ਸਫਰੀ-ਅੰਕ: Mobile Number (ਮੋਬਾਈਲ ਨੰਬਰ)
  • ਸ਼ਬਦ (-ਅਮਲਕਾਰੀ)-ਆਦੇਸ਼ਕਾਰੀ: Word Processor (ਵਰਡ ਪ੍ਰੋਸੈਸਰ)
  • ਸ਼ਬਦ-ਕੋਸ਼: Dictionary (ਡਿਕਸ਼ਨਰੀ)
  • ਸ਼ਬਦ-ਜੋੜ(-ਸੋਧਕ)-ਜਾਂਚਕ: Spell Checker (ਸਪੈਲ ਚੈਕਰ)
  • ਸ਼ਬਦੀ-ਚਰਚਾ: Chatting (ਚੈਟਿੰਗ)
  • ਸਬੰਧ: Contacts (ਕਾਨਟੈਕਟਸ)
  • ਸੰਭਾਲ: Backup (ਬੈਕਅਪ)
  • ਸੰਭਾਲਣਾ: Save (ਸੇਵ)
  • ਸਮੱਗਰੀ: Matter (ਮੈਟਰ)
  • ਸਮਚਾਲ (ਸਮਰੂਪ-) -ਹੋਣਾ: Synchronize  (ਸਿੰਕਰੋਨਾਈਜ਼)

Previous
Next Post »