ਸਕਰੀਨ ਸ਼ਾਰਟ ਕਿਵੇਂ ਲਈਏ


ਕਈ ਵਾਰ ਕੰਪਿਊਟਰ ਉੱਤੇ ਖੁੱਲ੍ਹੀ ਸਕਰੀਨ ਦੀ ਅਸੀਂ ਫ਼ੋਟੋ ਸਾਂਭਣਾ ਚਾਹੁੰਦੇ ਹਾਂ ਇਸ ਫ਼ੋਟੋ ਨੂੰ ‘ਸਕਰੀਨ ਸ਼ਾਟ’ ਕਿਹਾ ਜਾਂਦਾ ਹੈ ਕੰਪਿਊਟਰ ਉੱਤੇ ਨਜ਼ਰ ਆਉਣ ਵਾਲੇ ਦ੍ਰਿਸ਼ ਦਾ ਸਕਰੀਨ ਸ਼ਾਟ ਲੈਣਾ ਬਹੁਤ ਆਸਾਨ ਹੈ ਇਹ ਕੰਮ ਤਿੰਨ ਤਰੀਕਿਆਂ ਰਾਹੀਂ ਕੀਤਾ ਜਾ ਸਕਦਾ ਹੈ- ਪਹਿਲਾਂ ਕੀ-ਬੋਰਡ ਦਾ ਪ੍ਰਿੰਟ ਸਕਰੀਨ ਬਟਨ, ਦੂਜਾ ਵਿੰਡੋਜ਼ ਦਾ ਸਨਿਪਿੰਗ ਟੂਲ ਅਤੇ ਤੀਜਾ ਮਾਈਕਰੋਸਾਫ਼ਟ ਵਰਡ ਦੀ ਸਕਰੀਨ ਸ਼ਾਟ ਆਪਸ਼ਨ 
ਜਿਸ ਦ੍ਰਿਸ਼ ਨੂੰ ਤੁਸੀਂ ਫ਼ੋਟੋ ਰੂਪ ਵਿਚ ਸਾਂਭਣਾ ਚਾਹੁੰਦੇ ਹੋ ਉਸ ਨੂੰ ਸਕਰੀਨ ਉੱਤੇ ਲੈ ਕੇ ਆਓ ਤੇ ਹੁਣ ਕੀ ਬੋਰਡ ਦਾ ਪ੍ਰਿੰਟ ਸਕਰੀਨ ਬਟਨ (PrtScn) ਦਬਾ ਦਿਓ ਇਹ ਫ਼ੋਟੋ ਤੁਹਾਡੇ ਕੰਪਿਊਟਰ ਦੀ ਆਰਜ਼ੀ ਮੈਮਰੀ (ਕਲਿੱਪ ਆਰਟ) ਵਿਚ ਸੇਵ ਹੋ ਜਾਏਗੀ ਹੁਣ ਮਾਇਕਰੋਸਾਫ਼ਟ ਵਰਡ ਜਾਂ ਕੋਈ ਹੋਰ ਵਰਡ ਪ੍ਰੋਸੈੱਸਰ ਖੋਲ੍ਹ ਕੇ ਇਸ ਨੂੰ ਪੇਸਟ ਕਰ ਲਓ ਵਰਡ ਵਿਚ ਪੇਸਟ ਕੀਤੀ ਹੋਈ ਫ਼ੋਟੋ ਨੂੰ ਬਾਹਰ ਵੀ ਸੇਵ ਕੀਤਾ ਜਾ ਸਕਦਾ ਹੈ ਇਸ ਕੰਮ ਲਈ ਫ਼ੋਟੋ ਉੱਤੇ ਰਾਈਟ ਕਲਿੱਕ ਕਰੋ ਅਤੇ ਸੇਵ ਐਜ਼ ਪਿਕਚਰ ਵਾਲੀ ਆਪਸ਼ਨ ਲਓਫਾਈਲ ਦਾ ਨਾਮ ਦੇਵੋ ਤੇ ਇਸ ਤਰ੍ਹਾਂ ਤੁਹਾਨੂੰ ਇਹ ਫ਼ੋਟੋ ਦੱਸੇ ਹੋਏ ਟਿਕਾਣੇ ਤੇ ਸੇਵ ਹੋਈ ਮਿਲੇਗੀ 
ਸਨਿਪਿੰਗ ਸਾਫ਼ਟਵੇਅਰ ਵਿੰਦੋਜ਼ ਦੇ ਨਵੇਂ ਸੰਸਕਰਨ ਵਿਚ ਇੱਕ ਛੁਪੇ ਹੋਏ ਟੂਲ ਦੇ ਰੂਪ ਵਿਚ ਹੁੰਦਾ ਹੈ ਇਸ ਨੂੰ ਖੋਲ੍ਹਣ ਲਈ ਸਰਚ ਬਾਕਸ ਵਿਚ ਸਨਿਪਿੰਗ (Snipping Tool) ਟਾਈਪ ਕਰੋ ਇਹ ਟੂਲ ਸਕਰੀਨ ਤੇ ਖੁੱਲ੍ਹ ਜਾਵੇਗਾ ਹੁਣ ‘ਨਿਊ’ ਬਟਨ ਉੱਤੇ ਕਲਿੱਕ ਕਰੋਮਾਊਸ ਪੁਆਂਇੰਟਰ ਦੀ ਸ਼ਕਲ ਬਦਲੀ ਹੋਈ ਨਜ਼ਰ ਆਏਗੀ ਹੁਣ ਇਸ ਨੂੰ ਵਰਗਾਕਾਰ ਰੂਪ ਵਿਚ ਘੁਮਾ ਕੇ ਦ੍ਰਿਸ਼ ਨੂੰ ਚੁਣੋ ਜਿਵੇਂ ਹੀ ਮਾਊਸ ਦਾ ਬਟਨ ਛੱਡੋਗੇ ਇਹ ਉਸ ਚੁਣੇ ਹੋਏ ਖੇਤਰ ਦਾ ਸਕਰੀਨ ਸ਼ਾਟ ਲੈ ਲਵੇਗਾ ਸੇਵ ਕਮਾਂਡ ਦੀ ਮਦਦ ਨਾਲ ਇਸ ਫ਼ੋਟੋ ਨੂੰ ਸੇਵ ਵੀ ਕੀਤਾ ਜਾ ਸਕਦਾ ਹੈਲੋੜ ਅਨੁਸਾਰ ਇਸ ਨੂੰ ਕਿਧਰੇ ਵੀ ਪੇਸਟ ਕੀਤਾ ਜਾ ਸਕਦਾ ਹੈਕੀ-ਬੋਰਡ ਦਾ ਪ੍ਰਿੰਟ ਸਕਰੀਨ ਬਟਨ ਪੂਰੀ ਸਕਰੀਨ ਦਾ ਸਕਰੀਨ ਸ਼ਾਟ ਲੈਂਦਾ ਹੈ ਪਰ ਸਨਿਪਿੰਗ ਟੂਲ ਰਾਹੀਂ ਸਿਰਫ਼ ਤੁਸੀਂ ਚੋਣਵੇਂ ਖੇਤਰ ਦਾ ਹੀ ਸਕਰੀਨ ਸ਼ਾਟ ਲੈ ਸਕਦੇ ਹੋ 
ਮਾਈਕਰੋਸਾਫ਼ਟ ਵਰਲਡ ਵਿਚ ਸਕਰੀਨ ਸ਼ਾਟ ਸੇਵ ਕਰਨ ਲਈ ਤੁਸੀਂ ਇਨਸਰਟ ਟੈਬ ਦੀ ਵਰਤੋਂ ਕਰ ਸਕਦੇ ਹੋ ਇਨਸਰਟ ਟੈਬ ਖੋਲ੍ਹਦਿਆਂ ਹੀ ਹੇਠਾਂ ਰੀਬਨ ਉੱਤੇ ‘ਸਕਰੀਨ ਸ਼ਾਟ’ ਆਪਸ਼ਨ ਨਜ਼ਰ ਆਏਗੀ ਇੱਥੇ ਕਲਿੱਕ ਕਰਕੇ ‘ਸਕਰੀਨ ਕਲਿਪਿੰਗ’ ਦੀ ਚੋਣ ਕਰੋ ਲੋੜੀਂਦੀ ਸਕਰੀਨ ‘ਤੇ ਜਾਓ ਤੇ ਖੇਤਰ ਚੁਣੋ ਹੁਣ ਤੁਸੀਂ ਦੇਖੋਗੇ ਕਿ ਮਾਈਕਰੋਸਾਫ਼ਟ ਵਾਰਡ ਦੀ ਵਿੰਡੋ ਵਿਚ ਚੁਣੀ ਹੋਈ ਫ਼ੋਟੋ ਨਜ਼ਰ ਆਉਣ ਲੱਗੇਗੀ ਇਸ ਨੂੰ ਲੋੜ ਅਨੁਸਾਰ ਸੇਵ ਵੀ ਕੀਤਾ ਜਾ ਸਕਦਾ ਹੈ ਤੁਸੀਂ ਕਿਸੇ ਕਮਾਂਡ, ਡਾਇਲਾਗ ਬਕਸੇ ਜਾਂ ਮੀਨੂ ਆਦਿ ਦੀਆਂ ਆਪਸ਼ਨਾਂ ਨੂੰ ਯਾਦ ਰੱਖਣ ਲਈ ਉਸ ਦਾ ਸਕਰੀਨ ਸ਼ਾਟ ਲੈ ਸਕਦੇ ਹੋ ਕਈ ਵੈੱਬਸਾਈਟਾਂ ਤੋਂ ਮੈਟਰ ਨੂੰ ਸਿਲੈੱਕਟ ਕਰਨ ਅਤੇ ਕਾਪੀ ਕਰਨ ਦੀ ਸਹੂਲਤ ਨਹੀਂ ਹੁੰਦੀ ਅਜਿਹੀ ਹਾਲਤ ਵਿਚ ਇਸ ਨੂੰ ਸਕਰੀਨ ਸ਼ਾਟ ਰਾਹੀਂ ਫ਼ੋਟੋ ਬਣਾ ਕੇ ਸਾਂਭਿਆ ਜਾ ਸਕਦਾ ਹੈ
ਮੋਬ. ਨੰਬਰ: 9417455614
-ਮੇਲ: cpk@pbi.ac.in
ਵੈੱਬਸਾਈਟ: www.cpkamboj.com

Comments

Popular posts from this blog

ਅੰਗਰੇਜ਼ੀ-ਪੰਜਾਬੀ ਕੋਸ਼ ਦੀ ਐਂਡਰਾਇਡ ਐਪ ਜਾਰੀ/Android based English-Punjabi Dictionary

ਪਹਿਲੀ ਇਨਸਕਰਿਪਟ ਅਧਾਰਤ ਗੁਰਮੁਖੀ ਟਾਈਪਿੰਗ ਐਪ ਜਾਰੀ

ਸਾਈਬਰ ਜਹਾਨ ਵਿਚ ਸ਼ਹੀਦ ਊਧਮ ਸਿੰਘ ਮਹਾਨ