ਵੀਡੀਓ ਲੈਕਚਰ

ਕੋਰੋਨਾ ਵਾਇਰਸ ਦੀ ਬਿਮਾਰੀ ਦੇ ਪ੍ਰਭਾਵ ਤੋਂ ਬਚਣ ਲਈ ਲੋਕ ਘਰਾਂ ਵਿੱਚ ਬੰਦ ਹਨ। ਅਜਿਹੀ ਸਥਿਤੀ ਵਿੱਚ ਆਨ-ਲਾਈਨ ਮਾਧਿਅਮ ਅਤੇ ਵੀਡੀਓ ਲੈਕਚਰ ਬੱਚਿਆਂ ਲਈ ਪ੍ਰਭਾਵਸ਼ਾਲੀ ਸਿੱਧ ਹੋ ਰਹੇ ਹਨ। ਵਿਦਿਆਰਥੀਆਂ ਵਿੱਚ ਕੰਪਿਊਟਰ ਬਾਰੇ ਦਿਲਚਸਪੀ ਪੈਦਾ ਕਰਨ ਅਤੇ ਪੰਜਾਬੀ ਭਾਸ਼ਾ ਬਾਰੇ ਸਾਫ਼ਟਵੇਅਰਾਂ ਬਾਰੇ ਸਿਖਲਾਈ ਦੇਣ ਲਈ ਉੱਘੇ ਕੰਪਿਊਟਰ ਲੇਖਕ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਧਿਆਪਕ ਡਾ. ਸੀ ਪੀ ਕੰਬੋਜ ਨੇ ਆਪਣੇ ਵੀਡੀਓ ਭਾਸ਼ਣਾਂ ਨੂੰ ਆਨਲਾਈਨ ਜਾਰੀ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾ ਕੰਬੋਜ ਨੇ ਦੱਸਿਆ ਕਿ ਉਨ੍ਹਾਂ ਆਪਣੇ 50 ਤੋਂ ਵੱਧ ਵੀਡੀਓ ਲੈਕਚਰ ਆਪਣੀ ਵੈੱਬਸਾਈਟ ਉੱਤੇ ਪਾ ਦਿੱਤੇ ਹਨ। ਇਨ੍ਹਾਂ ਲੈਕਚਰਾਂ ਨੂੰ ਸੁਣ ਕੇ ਵਿਦਿਆਰਥੀ ਘਰ ਬੈਠੇ ਗਿਆਨ ਹਾਸਲ ਕਰ ਸਕਦੇ ਹਨ। ਗੌਰਤਲਬ ਹੈ ਕਿ ਡਾ. ਕੰਬੋਜ ਸੀਮਾ ਵਰਤੀ ਜ਼ਿਲ੍ਹਾ ਫ਼ਾਜ਼ਿਲਕਾ ਦੇ ਪਿੰਡ ਲਾਧੂਕਾ ਦੇ ਜੰਮਪਲ ਹਨ ਤੇ ਉਹ ਪਿਛਲੇ ਦੱਸ ਸਾਲਾਂ ਤੋਂ ਯੂਨੀਵਰਸਿਟੀ ਵਿੱਚ ਸੇਵਾਵਾਂ ਦਿੰਦਿਆਂ ਅਨੇਕਾਂ ਪੰਜਾਬੀ ਸਾਫ਼ਟਵੇਅਰਾਂ ਦੀ ਖੋਜ ਕਰ ਚੁੱਕੇ ਹਨ। ਉਹ ਹੁਣ ਤੱਕ ਅਨੇਕਾਂ ਕਿਤਾਬਾਂ ਲਿਖ ਚੁੱਕੇ ਹਨ ਤੇ ਉਨ੍ਹਾਂ ਦੇ ਖੋਜ ਭਰਪੂਰ ਲੇਖ ਰੋਜ਼ਾਨਾ ਅਖ਼ਬਾਰਾਂ ਵਿੱਚ ਲੜੀਵਾਰ ਛਪਦੇ ਰਹਿੰਦੇ ਹਨ। 
ਵੀਡੀਓ ਲੈਕਚਰ ਸੁਣਨ ਲਈ ਇੱਥੇ ਕਲਿੱਕ ਕਰੋ

ਫ਼ੋਟੋ ਦਾ ਆਕਾਰ ਕਿਵੇਂ ਘਟਾਉਣ ਦਾ ਨੁਕਤਾ


ਕਈ ਵਾਰ ਜਦੋਂ ਅਸੀਂ ਕੋਈ ਆਨਲਾਈਨ ਫਾਰਮ ਭਰਨਾ ਹੁੰਦਾ ਹੈ ਤਾਂ ਉਸ ਵੈੱਬਸਾਈਟ ਉੱਤੇ ਆਪਣੀ ਫ਼ੋਟੋ ਅਤੇ ਦਸਤਖ਼ਤ ਅਪਲੋਡ ਕਰਨ ਦੀ ਹਦਾਇਤ ਆਉਂਦੀ ਹੈਸਾਡੀ ਫ਼ੋਟੋ ਵੱਡੇ ਆਕਾਰ ਦੀ ਹੋਣ ਕਾਰਨ ਇਹ ਸਮੱਸਿਆ ਆਉਂਦੀ ਹੈ
ਇਹ ਤਾਂ ਸਭ ਨੂੰ ਪਤਾ ਹੈ ਕਿ ਅਸੀਂ ਆਪਣੇ ਦਸਤਖ਼ਤ ਅਤੇ ਫ਼ੋਟੋ ਨੂੰ ਸਕੈਨ ਕਰਕੇ ਜੇਪੀਜੀ ਰੂਪ ਵਿਚ ਬਦਲਦੇ ਹਾਂ ਇਸ ਫ਼ੋਟੋ ਨੂੰ ਅਪਲੋਡ ਕਰਨ ਸਮੇਂ ਆਉਣ ਵਾਲੀ ਸਮੱਸਿਆ ਬਾਰੇ ਵੀ ਅਸੀਂ ਸਾਰੇ ਜਾਣੂੰ ਹਾਂ ਪਰ ਸਾਡੇ ਵਿਚੋਂ ਬਹੁਤ ਘੱਟ ਵਰਤੋਂਕਾਰਾਂ ਨੂੰ ਇਹ ਪਤਾ ਹੈ ਕਿ ਕਿਸੇ ਫ਼ੋਟੋ ਨੂੰ ਕਿਵੇਂ ਸੌਖੇ ਢੰਗ ਨਾਲ ਛੋਟਾ ਆਕਾਰ ਦਿੱਤਾ ਜਾ ਸਕਦਾ ਹੈ ਆਓ ਇਸ ਬਾਰੇ ਜਾਣੀਏ
ਸਭ ਤੋਂ ਪਹਿਲਾਂ ਆਪਣੀ ਫ਼ੋਟੋ ਉੱਤੇ ਰਾਈਟ ਕਲਿੱਕ ਕਰਕੇ ਓਪਨ ਵਿਦ ਆਪਸ਼ਨ ਲਓ ਇੱਕ ‘ਡਰਾਪ ਡਾਊਨ’ ਮੀਨੂ  ਖੁੱਲ੍ਹੇਗਾ ਇਸ ਮੀਨੂ ਵਿਚੋਂ ਪੇਂਟ ਦੀ ਚੋਣ ਕਰੋ ਹੁਣ ਪੇਟ ਦੇ ਹੋਮ ਟੈਬ ਵਿਚੋਂ ਰੀ-ਸਾਈਜ਼ ਆਪਸ਼ਨ ਲਓ ਇੱਥੋਂ ਹੁਣ ‘ਪਰਸੈਂਟੇਜ’ ਦੀ ਚੋਣ ਕਰੋ ਸੌ ਫ਼ੀਸਦੀ ਦੀ ਥਾਂ ਤੇ ਪੰਜਾਹ ਜਾਂ ਇਸ ਤੋਂ ਵੀ ਘੱਟ ਸੈੱਟ ਕਰਕੇ ਤੇ ‘ਓਕੇ’ ਕਰੋ ਫ਼ੋਟੋ ਛੋਟੀ ਹੋ ਜਾਵੇਗੀ ਇਸ ਨੂੰ ਸੇਵ ਕਰੋ ਤੇ ਦੁਬਾਰਾ ਅਪਲੋਡ ਕਰੋ ਇਸ ਤਰ੍ਹਾਂ ਅਸੀਂ ਬੜੇ ਆਸਾਨ ਤਰੀਕੇ ਨਾਲ ਕਿਸੇ ਫ਼ੋਟੋ ਦਾ ਆਕਾਰ ਛੋਟਾ ਕਰ ਸਕਦੇ ਹਾਂ 


Previous
Next Post »