ਦੋ ਹਜ਼ਾਰ ਪੰਨਿਆਂ ਦੀ ਜਾਣਕਾਰੀ ਵਾਲੀ 'ਇੰਡੀਆ' ਆਦੇਸ਼ਕਾਰੀ/IndiaAppByDrCPKamboj


ਡਾ. ਸੀ ਪੀ ਕੰਬੋਜ/ਮੋਬਾਈਲ ਤਕਨਾਲੋਜੀ/Dr. C P Kamboj/Mobile Technology/ 08-04-2016 

          ਇੰਡੀਆ (India) ਨਾਂ ਦੀ ਆਦੇਸ਼ਕਾਰੀ 'ਗੂਗਲ ਪਲੇਅ ਸਟੋਰ' 'ਤੇ ਮੁਫ਼ਤ ਉਪਲਭਧ ਹੈ। ਇਸ ਆਦੇਸ਼ਕਾਰੀ ਵਿਚ 2000 ਪੰਨਿਆਂ ਦੀ ਜਾਣਕਾਰੀ ਦਾ ਵਿਸ਼ਾਲ ਖ਼ਜ਼ਾਨਾ ਸਾਂਭਿਆ ਪਿਆ ਹੈ।

          ਆਦੇਸ਼ਕਾਰੀ ਵਿਚ ਵੱਖ-ਵੱਖ ਖੇਤਰਾਂ ਜਿਵੇਂ ਕਿ- ਖੇਤੀਬਾੜੀ, ਖੋਜ, ਭੰਡਾਰਣ, ਬਾਜ਼ਾਰੀਕਰਣ ਅਤੇ ਕੀਮਤਾਂ, ਪਸ਼ੂ ਧਨ, ਪ੍ਰਮਾਣੀਕਰਣ ਅਤੇ ਦਰਜਾਬੰਦੀ, ਫ਼ਸਲਾਂ, ਦੁੱਧ ਉਤਪਾਦਨ, ਖਾਦਾਂ ਤੇ ਕੀੜੇਮਾਰ ਦਵਾਈਆਂ, ਮੱਛੀ ਉਤਪਾਦਨ, ਫੁਲਾਂ ਦੀ ਖੇਤੀ, ਬਾਗ਼ਬਾਨੀ, ਸਿੰਚਾਈ, ਕਰਜ਼ੇ, ਜੈਵਿਕ ਖੇਤੀ, ਜੰਗਲ ਸੁਰੱਖਿਆ, ਬੀਜ, ਰੇਸ਼ਮ ਉਤਪਾਦਨ, ਮਿੱਟੀ ਅਤੇ ਪਾਣੀ ਸੰਭਾਲ, ਮੌਸਮ, ਕਲਾ ਅਤੇ ਸਭਿਆਚਾਰ, ਪੁਰਾਤਤਵ ਵਿਗਿਆਨ, ਨਾਚ, ਮੇਲੇ ਅਤੇ ਤਿਉਹਾਰ, ਸ਼ਿਲਪਕਾਰੀ, ਵਿਰਾਸਤ, ਸਾਹਿਤ, ਸੰਗੀਤ, ਚਿਤਰਕਾਰੀ, ਨਾਟਕ, ਵਣਜ- ਵਪਾਰ, ਨਿਰਯਾਤ, ਸੰਚਾਰ, ਸੂਚਨਾ ਅਤੇ ਤਕਨੀਕ, ਡਾਕ, ਦੂਰਭਾਸ਼-ਜੰਤਰ, ਸੁਰੱਖਿਆ, ਹਵਾਈ ਫੌਜ, ਥਲ ਫੌਜ, ਜਲ ਫੌਜ, ਸਿੱਖਿਆ, ਬਾਲਗ ਸਿੱਖਿਆ, ਕੁਦਰਤੀ ਸਰੋਤ, ਜੰਗਲੀ ਜਾਨਵਰ, ਵਿੱਤ ਅਤੇ ਕਰ, ਬੀਮਾ, ਪੈਨਸ਼ਨ, ਬੈਂਕਿੰਗ, ਭੋਜਨ ਅਤੇ ਜਨਤਕ ਵੰਡ ਪ੍ਰਣਾਲੀ, ਵਰਤੋਂਕਾਰ ਮਾਮਲੇ, ਵਿਦੇਸ਼ੀ ਮਾਮਲੇ, ਸਫ਼ਾਰਤਖ਼ਾਨਾ, ਭਾਰਤ ਅਤੇ ਸੰਸਾਰ, ਭਾਰਤ ਅਤੇ ਇਸ ਦੇ ਗੁਆਂਢੀ, ਐੱਨਆਰਆਈ, ਪਾਸਪੋਰਟ ਅਤੇ ਵੀਜ਼ਾ, ਸਰਕਾਰ ਅਤੇ ਪਰਿਵਾਰ ਭਲਾਈ, ਪੇਂਡੂ ਅਤੇ ਸ਼ਹਿਰੀ ਨਿਰਮਾਣ, ਪੁਲਿਸ, ਸਨਅਤ, ਉਦਯੋਗ, ਖਾਣਾ ਦੀ ਪੁਟਾਈ, ਰਸਾਇਣ, ਕਾਰਪੋਰੇਸ਼ਨ, ਰਾਜ-ਪ੍ਰਬੰਧ, ਝੁੱਗੀ-ਝੌਂਪੜੀ, ਨਿਰਮਾਣ, ਤੇਲ ਅਤੇ ਕੁਦਰਤੀ ਗੈਸ, ਔਸ਼ਧੀ ਨਿਰਮਾਣ, ਪਰਚੂਨ, ਕੱਪੜਾ ਉਦਯੋਗ, ਸੈਰ-ਸਪਾਟਾ ਸਨਅਤ, ਸ਼ਕਤੀ, ਪ੍ਰਸਾਰਣ, ਫ਼ਿਲਮ, ਛਾਪਾ ਖਾਨਾ ਮੀਡੀਆ, ਮਜ਼ਦੂਰੀ ਅਤੇ ਰੁਜ਼ਗਾਰ, ਕਨੂੰਨ ਅਤੇ ਨਿਆਂ, ਊਰਜਾ, ਪੰਚਾਇਤੀ ਰਾਜ, ਪਛੜੀਆਂ ਸ਼੍ਰੇਣੀਆਂ, ਅਨੁਸੂਚਿਤ ਜਾਤੀਆਂ, ਅੰਗਹੀਣ, ਘੱਟ ਗਿਣਤੀ ਭਾਈਚਾਰਾ, ਬਜ਼ੁਰਗ ਨਾਗਰਿਕ, ਔਰਤਾਂ, ਢੋਆ-ਢੁਆਈ, ਹਵਾਬਾਜ਼ੀ, ਮੈਟਰੋ, ਰੇਲ, ਰਿਹਾਇਸ਼, ਜਾਲ-ਸਬੰਧ (Online) ਸੇਵਾਵਾਂ, ਹੈਲਪ ਲਾਈਨ, ਸੇਧਾਂ, ਨਿਆਂਪਾਲਿਕਾ, ਭਾਰਤ ਦਾ ਰਾਸ਼ਟਰਪਤੀ, ਭਾਰਤ ਦਾ ਪ੍ਰਧਾਨ ਮੰਤਰੀ, ਮੁੱਖ ਮੰਤਰੀ, ਲੋਕ ਸਭਾ, ਰਾਜ ਸਭਾ, ਪ੍ਰਕਾਸ਼ਨ, ਨਿਯਮ/ਕਨੂੰਨ, ਯੋਜਨਾਵਾਂ, ਦਸਤਾਵੇਜ਼, ਬਜਟ, ਵਸੋਂ-ਸੂਚਨਾ, ਸਵੈ-ਰੁੁਜਗਾਰ, ਈ-ਸ਼ਾਸਨ ਆਦਿ ਬਾਰੇ ਜਾਣਕਾਰੀ ਦਿੱਤੀ ਗਈ ਹੈ।

 ਤਕਨੀਕੀ ਸ਼ਬਦਾਵਲੀ  

ਤਰੋਤਾਜ਼ਾ-ਕਰਨਾ: Update (ਅਪਡੇਟ)

ਤਲ: Screen (ਸਕਰੀਨ)

ਤਲਹੀ: On-Screen (ਆਨ-ਸਕਰੀਨ)

ਤਲ-ਚਿਤਰ: Wallpaper (ਵਾਲ-ਪੇਪਰ)

ਤਵਾ: Disk (ਡਿਸਕ)

ਤਵਾ (-ਚਾਲਕ)-ਲਿਖਾ-ਪੜ੍ਹੀ-ਜੰਤਰ: Disk Drive (ਡਿਸਕ ਡਰਾਈਵ)

ਤਾਰਹੀਣ, ਤਾਰ-ਰਹਿਤ: Wireless (ਵਾਇਰਲੈਸ)

ਤਾਲਾ: Lock (ਲੌਕ)

ਤਿਆਰ-ਸੂਚੀ: Predictive Typing (ਪ੍ਰਡਿਕਟਿਵ ਟਾਈਪਿੰਗ)

ਤੀਹਰਾ-ਢਾਂਚਾ: Tri Structure (ਟਰਾਈ ਸਟ੍ਰਕਚਰ)

ਤੀਲੀ: Stilus (ਸਟਾਈਲਸ)

ਤੇਜ਼-ਅੰਕ-ਮੇਲ: Speed Dial (ਸਪੀਡ ਡਾਇਲ)
ਡਾ. ਸੀ ਪੀ ਕੰਬੋਜ/ਮੋਬਾਈਲ ਤਕਨਾਲੋਜੀ/Dr. C P Kamboj/Mobile Technology/ 08-04-2016 
Previous
Next Post »